ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥
man tan arapee aap gavaiee chalaa satigur bhaae ||
I offer my mind and body, and I renounce my selfishness and conceit; I walk in Harmony with the Will of the True Guru.
ਮੇਰੀ ਇਹੀ ਅਰਦਾਸ ਹੈ ਕਿ) ਮੈਂ ਆਪਣਾ ਮਨ ਆਪਣਾ ਤਨ (ਗੁਰੂ ਦੇ) ਹਵਾਲੇ ਕਰ ਦਿਆਂ, ਮੈਂ (ਗੁਰੂ ਦੇ ਅੱਗੇ) ਆਪਣਾ ਆਪਾ-ਭਾਵ ਗਵਾ ਦਿਆਂ, ਤੇ ਮੈਂ ਗੁਰੂ ਦੇ ਪ੍ਰੇਮ ਵਿਚ ਜੀਵਨ ਗੁਜ਼ਾਰਾਂ
(मेरी यही अरदास है कि) मैं अपना मन अपना तन (गुरू के) हवाले कर दूँ। मैं (गुरू के आगे) अपना स्वै भाव गवा दूँ~ और मैं गुरू के प्रेम में जीवन गुजारूँ।
Ofrezco mi ser a Él, entregando mi ego y caminando por el Sendero del Guru Verdadero.
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥੭॥
sadh balihaaree gur apune viTahu j har setee chit laae ||7||
I am forever a sacrifice to my Guru, who has attached my consciousness to the Lord. ||7||
ਜੇਹੜੇ ਗੁਰੂ ਪਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦੇਂਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ।੭।
जो गुरू परमात्मा के साथ मेरा चिक्त जोड़ देता है मैं अपने उस गुरू से सदा सदके जाता हूँ।7।
Ofrezco mi vida en sacrificio al Guru, quien hace que mi mente entre en Comunión con el Señor. (7)
ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥
so braahaman braham jo bi(n)dhe har setee ra(n)g raataa ||
He alone is a Brahmin, who knows the Lord Brahma, and is attuned to the Love of the Lord.
(ਉੱਚੀ ਜਾਤਿ ਦਾ ਮਾਣ ਵਿਅਰਥ ਹੈ) ਉਹੀ ਬ੍ਰਾਹਮਣ ਹੈ, ਜੇਹੜਾ ਬ੍ਰਹਮ (ਪ੍ਰਭੂ) ਨੂੰ ਪਛਾਣਦਾ ਹੈ, ਜੇਹੜਾ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਨਾਲ ਰੰਗਿਆ ਰਹਿੰਦਾ ਹੈ
(ऊूंची जाति का गुमान व्यर्थ है) वही ब्राहमण है~ जो ब्रह्म (प्रभू) को पहचानता है। जो प्रभू के प्रेम में प्रभू के साथ रंगा रहता है।
El Brahmín es aquél que conoce al Señor Brahma y está imbuido en el Amor a Dios.
ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥
prabh nikaT vasai sabhanaa ghaT a(n)tar gurmukh viralai jaataa ||
God is close at hand; He dwells deep within the hearts of all. How rare are those who, as Gurmukh, know Him.
(ਜਾਤਿ ਦਾ ਕੋਈ ਭਿੰਨ-ਭੇਦ ਨਹੀਂ) ਪ੍ਰਭੂ ਸਭ ਸਰੀਰਾਂ ਵਿਚ ਸਭ ਜੀਵਾਂ ਦੇ ਨੇੜੇ ਵੱਸਦਾ ਹੈ । ਪਰ ਇਹ ਗੱਲ ਕੋਈ ਵਿਰਲਾ ਸਮਝਦਾ ਹੈ, ਜੋ ਗੁਰੂ ਦੀ ਸਰਨ ਪਏ ।
(जातियों का कोई भिन्न-भेद नहीं) प्रभू सभ शरीरों में सभी जीवों के नजदीक बसता है। पर यह बात कोई विरला ही समझता है~ जो गुरू की शरण पड़े।
El Señor habita tan cerca, en el corazón de todos, pero excepcionales son los Gurmukjs que lo saben.
ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨॥
naanak naam milai vaddiaaiee gur kai sabadh pachhaataa ||8||5||22||
O Nanak, through the Naam, greatness is obtained; through the Word of the Guru's Shabad, He is realized. ||8||5||22||
ਹੇ ਨਾਨਕ ! ਗੁਰੂ ਦੇ ਸ਼ਬਦ ਵਿਚ ਜੁੜਿਆਂ ਪ੍ਰਭੂ ਨਾਲ ਜਾਣ-ਪਛਾਣ ਪੈਂਦੀ ਹੈ, ਪ੍ਰਭੂ ਦਾ ਨਾਮ ਮਿਲਦਾ ਹੈ ਤੇ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ।੮।੫।੨੨।
हे नानक ! गुरू के शबद में जुड़ने से प्रभू के साथ जान पहिचान बनती है~ प्रभू का नाम मिलता है और (लोक परलोक में) आदर मिलता है।8।5।22।
Dice Nanak, a través del Nombre del Señor viene la Gloria, y a través de la Palabra, uno concibe al Señor. (8-5-22)
ਸਿਰੀਰਾਗੁ ਮਹਲਾ ੩ ॥
sireeraag mahalaa teejaa ||
Siree Raag, Third Mehla:
ਸਿਰੀ ਰਾਗ, ਤੀਜੀ ਪਾਤਸ਼ਾਹੀ।
श्री राग महला ३ ॥
Siri Rag, Mejl Guru Amar Das, Tercer Canal Divino.
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥
sahajai no sabh lochadhee bin gur paiaa na jai ||
Everyone longs to be centered and balanced, but without the Guru, no one can.
ਸਾਰੀ ਸ੍ਰਿਸ਼ਟੀ ਮਨ ਦੀ ਸ਼ਾਂਤੀ ਲਈ ਤਰਸਦੀ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਇਹ ਸਹਜ ਅਵਸਥਾ ਨਹੀਂ ਮਿਲਦੀ
सारी सृष्टि मन की शांति के लिए तरसती है। पर गुरू की शरण के बिना यह सहज अवस्था नहीं मिलती।
La creación entera añora un Estado de Equilibrio, pero sin el Guru no se encuentra.
ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ ॥
paR paR pa(n)ddit jotakee thake bhekhee bharam bhulai ||
The Pandits and the astrologers read and read until they grow weary, while the fanatics are deluded by doubt.
ਪੰਡਿਤ ਤੇ ਜੋਤਸ਼ੀ (ਸ਼ਾਸਤ੍ਰ ਆਦਿਕ ਧਰਮ-ਪੁਸਤਕਾਂ) ਪੜ੍ਹ-ਪੜ੍ਹ ਕੇ ਥੱਕ ਗਏ (ਪਰ ਸਹਜ-ਅਵਸਥਾ ਪ੍ਰਾਪਤ ਨਾਹ ਕਰ ਸਕੇ), ਛੇ ਭੇਖਾਂ ਦੇ ਸਾਧੂ ਭੀ ਭਟਕ ਭਟਕ ਕੇ ਕੁਰਾਹੇ ਹੀ ਪਏ ਰਹੇ (ਉਹ ਭੀ ਸਹਜ-ਅਵਸਥਾ ਨਾ ਲੱਭ ਸਕੇ)
पंडित और ज्योतिषी (शास्त्र आदि धार्मिक पुस्तकें) पड़ पड़ के थक गए (पर सहज अवस्था प्राप्त ना कर सके)~ छह भेषों के साधू भी भटक भटक के कुमार्ग पर ही पड़े रहे (वे भी सहज अवस्था ना पा सके)।
Los Pandits se cansan de leer, también los adivinos del futuro, pero mucha gente es engañada por sus vestidos y túnicas.
ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥
gur bheTe sahaj paiaa aapanee kirapaa kare rajai ||1||
Meeting with the Guru, intuitive balance is obtained, when God, in His Will, grants His Grace. ||1||
ਜਿਨ੍ਹਾਂ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ ਸਹਜ-ਅਵਸਥਾ ਪ੍ਰਾਪਤ ਕਰਦੇ ਹਨ ।੧।
जिन पर परमात्मा अपनी रजा मुताबिक कृपा करता है~ वे गुरू को मिल के सहज अवस्था प्राप्त करते हैं।1।
Si encontramos al Guru, entramos en el Estado de Paz, si el Señor en Su Voluntad es Misericordioso. (1)
ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥
bhaiee re gur bin sahaj na hoi ||
O Siblings of Destiny, without the Guru, intuitive balance is not obtained.
ਹੇ ਭਾਈ ! ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ
हे भाई ! गुरू की शरण के बिना (मनुष्य के अंदर) आत्मिक अडोलता पैदा नहीं होती।
Oh hermano, no hay tranquilidad sin el Guru.
ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥
sabadhai hee te sahaj uoopajai har paiaa sach soi ||1|| rahaau ||
Through the Word of the Shabad, intuitive peace and poise wells up, and that True Lord is obtained. ||1||Pause||
ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਹੀ ਆਤਮਕ ਅਡੋਲਤਾ (ਮਨ ਦੀ ਸ਼ਾਂਤੀ) ਪੈਦਾ ਹੁੰਦੀ ਹੈ, ਤੇ ਉਹ ਸਦਾ-ਥਿਰ ਰਹਿਣ ਵਾਲਾ ਹਰੀ ਮਿਲਦਾ ਹੈ ।੧।ਰਹਾਉ।
गुरू के शबद में जुड़ने से ही आत्मिक अडोलता (मन की शांति) पैदा होती है~ और वह सदा स्थिर रहने वाला प्रभू मिलता है।1।रहाउ।
Él otorga la Palabra y uno encuentra al Señor, el Dios Verdadero. (1-Pausa)
ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥
sahaje gaaviaa thai pavai bin sahajai kathanee baadh ||
That which is sung intuitively is acceptable; without this intuition, all chanting is useless.
ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਭੀ ਤਦੋਂ ਹੀ ਪਰਵਾਨ ਹੁੰਦਾ ਹੈ, ਜੇ ਆਤਮਕ ਅਡੋਲਤਾ ਵਿਚ ਟਿਕ ਕੇ ਕੀਤਾ ਜਾਏ । ਆਤਮਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ
परमात्मा के गुणों का कीर्तन करना भी तभी प्रवान होता है~ जब आत्मिक अडोलता में टिक के किया जाए। आत्मिक अडोलता के बिनां धार्मिक बातें कहना व्यर्थ जाता है।
Si la Alabanza del Señor sale de la boca en forma espontánea, es aceptada; de otra forma, es puro parloteo vano.
ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥
sahaje hee bhagat uoopajai sahaj piaar bairaag ||
In the state of intuitive balance, devotion wells up. In intuitive balance, love is balanced and detached.
ਆਤਮਕ ਅਡੋਲਤਾ ਵਿਚ ਟਿਕਿਆਂ ਹੀ (ਮਨੁੱਖ ਦੇ ਅੰਦਰ ਪਰਮਾਤਮਾ ਦੀ) ਭਗਤੀ (ਦਾ ਜਜ਼ਬਾ) ਪੈਦਾ ਹੁੰਦਾ ਹੈ, ਆਤਮਕ ਅਡੋਲਤਾ ਦੀ ਰਾਹੀਂ ਹੀ ਮਨੁੱਖ ਪ੍ਰਭੂ ਦੇ ਪਿਆਰ ਵਿਚ ਟਿਕਦਾ ਹੈ, (ਦੁਨੀਆ ਵਲੋਂ) ਵੈਰਾਗ ਵਿਚ ਰਹਿੰਦਾ ਹੈ
आत्मिक अडोलता में टिकने पर ही (मनुष्य के अंदर परमात्मा की) भक्ति (का जज्बा) पैदा होता है। आत्मिक अडोलता से ही मनुष्य प्रभू के प्यार में टिकता है। (दुनिया से) वैराग में रहता है।
Todo sería alabanza, sin embargo, es de aquella manera, que todo es Amor y desapego.
ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥
sahajai hee te sukh saat hoi bin sahajai jeevan baadh ||2||
In the state of intuitive balance, peace and tranquility are produced. Without intuitive balance, life is useless. ||2||
ਆਤਮਕ ਅਡੋਲਤਾ ਤੋਂ ਆਤਮਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ, ਆਤਮਕ ਅਡੋਲਤਾ ਤੋਂ ਬਿਨਾ (ਮਨੁੱਖ ਦੀ ਸਾਰੀ) ਜ਼ਿੰਦਗੀ ਵਿਅਰਥ ਜਾਂਦੀ ਹੈ ।੨।
आत्मिक अडोलता से आत्मिक आनंद व शान्ति पैदा होती है। आत्मिक अडोलत के बगैर (मनुष्य की सारी) जिंदगी व्यर्थ जाती है।2।
En el Estado de Serenidad hay Paz y Equilibrio, sin él toda la vida es en vano.(2)
ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥
sahaj saalaahee sadhaa sadhaa sahaj samaadh lagai ||
In the state of intuitive balance, praise the Lord forever and ever. With intuitive ease, embrace Samaadhi.
(ਹੇ ਭਾਈ !) ਤੰੂ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਅਡੋਲਤਾ ਵਿਚ ਸਮਾਧੀ ਲਾ ਕੇ ਹੀ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੀਂ
(हे भाई!) तू आत्मिक अडोलता में टिक के आत्मिक अडोलता में समाधि लगा के सदा परमात्मा की सिफत सलाह करते रहना।
Alaba a tu Creador espontáneamente y entra en el Silencio de la Gran Paz.
ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ ॥
sahaje hee gun uoocharai bhagat kare liv lai ||
In the state of intuitive balance, chant His Glories, lovingly absorbed in devotional worship.
ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਪ੍ਰਭੂ-ਚਰਨਾਂ ਵਿਚ ਸੁਰਤਿ ਜੋੜ ਕੇ ਭਗਤੀ ਕਰਦਾ ਹੈ
जो मनुष्य आत्मिक अडोलता में टिक के परमात्मा के गुण गाता है~ प्रभू चरणों में सुरति जोड़ के भगती करता है~
Canta Sus Virtudes y entra en Comunión con el Señor.
ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥੩॥
sabadhe hee har man vasai rasanaa har ras khai ||3||
Through the Shabad, the Lord dwells within the mind, and the tongue tastes the Sublime Essence of the Lord. ||3||
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਉਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੀ ਜੀਭ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦੀ ਰਹਿੰਦੀ ਹੈ ।੩।
गुरू के शबद की बरकति से ही उसके मन में परमात्मा आ बसता है~ उसकी जीभ परमात्मा के नाम का स्वाद चखती रहती है।3।
A través de la Palabra, viene el Señor a la mente, y la lengua hace saborear la realidad de lo Real.(3)
ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥
sahaje kaal viddaariaa sach saranaiee pai ||
In the poise of intuitive balance, death is destroyed, entering the Sanctuary of the True One.
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਰਨ ਪੈ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਜਿਨ੍ਹਾਂ ਨੇ ਆਤਮਕ ਮੌਤ ਨੂੰ ਮਾਰ ਲਿਆ
सदा स्थिर रहने वाले परमात्मा की शरण पड़ के आत्मिक अडोलता में टिक के जिन्होंने आत्मिक मौत को मार लिया।
En el Estado de Serenidad, uno mata a la muerte y se va al Santuario del Uno Verdadero.
ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥
sahaje har naam man vasiaa sachee kaar kamai ||
Intuitively balanced, the Name of the Lord dwells within the mind, practicing the lifestyle of Truth.
ਇਹ ਸਦਾ ਨਾਲ ਨਿਭਣ ਵਾਲੀ ਕਾਰ ਕਰਨ ਦੇ ਕਾਰਨ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ
ये सदा साथ निभने वाली कार करने के कारण उनके अंदर परमात्मा का नाम आ बसता है।
Entonces el Nombre del Señor viene a nuestra mente y hacemos sólo lo que es Bueno y Verdadero.
ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥੪॥
se vaddabhaagee jinee paiaa sahaje rahe samai ||4||
Those who have found Him are very fortunate; they remain intuitively absorbed in Him. ||4||
ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਬੰਦੇ ਵੱਡੇ ਭਾਗਾਂ ਵਾਲੇ ਹੋ ਗਏ, ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ।੪।
और~ जिन्होंने परमात्मा का नाम प्राप्त कर लिया~ वह लोग बड़े भाग्यशाली हो गए~ वे सदा आत्मिक अडोलता में लीन रहते हैं।4।
Afortunados son los que encuentran este Estado y se inmergen en él. (4)
ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥
maiaa vich sahaj na uoopajai maiaa dhoojai bhai ||
Within Maya, the poise of intuitive balance is not produced. Maya leads to the love of duality.
ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੰੁਦੀ, ਮਾਇਆ ਤਾਂ (ਪ੍ਰਭੂ ਤੋਂ ਬਿਨਾ ਕਿਸੇ) ਹੋਰ ਪਿਆਰ ਵਿਚ (ਫਸਾਂਦੀ ਹੈ)
माया (के मोह) में टिके रहने से आत्मिक अडोलता पैदा नहीं होती। माया तो (प्रभू के बिना किसी) और प्यार में (फंसाती है)।
¿Dónde hay Equilibrio en Maya? Maya habita en la dualidad.
ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥
manmukh karam kamaavane haumai jalai jalai ||
The self-willed manmukhs perform religious rituals, but they are burnt down by their selfishness and conceit.
ਅਜੇਹੇ ਮਨਮੁਖਤਾ ਵਾਲੇ ਕਰਮ ਕੀਤਿਆਂ ਮਨੁੱਖ ਹਉਮੈ ਵਿਚ ਹੀ ਸੜਦਾ ਹੈ, (ਆਪਣੇ ਆਪ ਨੂੰ ਸਾੜਦਾ ਹੈ
ऐसे मानवीय कर्म करने से मनुष्य अहंकार में ही जलता है। (अपने आप को) जलाता है।
Los arrogantes Manmukjs viven y hacen sus propios caprichos y son consumidos por su ego.
ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥੫॥
ja(n)man maran na chookiee fir fir aavai jai ||5||
Their births and deaths do not cease; over and over again, they come and go in reincarnation. ||5||
ਉਸ ਦਾ ਜਨਮ ਮਰਨ ਦਾ ਗੇੜ ਕਦੇ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦਾ ਰਹਿੰਦਾ ਹੈ ।੫।
उसका जनम मरन का चक्कर कभी खत्म नहीं होता~ वह मुड़ मुड़ पैदा होता रहता है।5।
Sus idas y venidas no cesan y se meten en la rueda del tiempo una y otra vez. (5)
ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥
tirahu gunaa vich sahaj na paieeaai trai gun bharam bhulai ||
In the three qualities, intuitive balance is not obtained; the three qualities lead to delusion and doubt.
ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਜੀਵ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ।
माया (के मोह) में टिके रहने से आत्मिक अडोलता पैदा नहीं होती। माया के तीन गुणों के कारण जीव भटकन में फंस कर गलत राह पे पड़ा रहता है।
Viviendo en la tres Gunas, no se da ningún Equilibrio y uno vaga en la dualidad.
ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥
paReeaai guneeaai kiaa katheeaai jaa mu(n)ddahu ghuthaa jai ||
What is the point of reading, studying and debating, if one loses his roots?
(ਇਸ ਹਾਲਤ ਵਿਚ) ਧਾਰਮਿਕ ਪੁਸਤਕਾਂ ਪੜ੍ਹਨ ਦਾ ਵਿਚਾਰਨ ਦਾ ਤੇ ਹੋਰਨਾਂ ਨੂੰ ਸੁਣਾਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਜੀਵ ਆਪਣੇ ਮੂਲ-ਪ੍ਰਭੂ ਤੋਂ ਖੁੰਝ ਕੇ (ਗ਼ਲਤ ਜੀਵਨ-ਰਾਹ ਤੇ) ਤੁਰਦਾ ਹੈ
(इस हालात में) धार्मिक पुस्तकों को पढ़ने का विचारने का व औरों को सुनाने का कोई लाभ नहीं होता। क्योंकि~ जीव अपने मूल प्रभू से विछुड़ के (गलत जीवन राह पे) चलता है।
¿Qué debería uno leer, hablar o recitar, cuando ha sido desviado por Dios?
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥
chauthe padh meh sahaj hai gurmukh palai pai ||6||
In the fourth state, there is intuitive balance; the Gurmukhs gather it in. ||6||
(ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ) ਚੌਥੀ ਆਤਮਕ ਅਵਸਥਾ ਵਿਚ ਅੱਪੜਿਆਂ ਮਨ ਦੀ ਸ਼ਾਂਤੀ ਪੈਦਾ ਹੁੰਦੀ ਹੈ, ਤੇ ਇਹ ਆਤਮਕ ਅਵਸਥਾ ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ ।੬।
(माया के तीन गुणों को लांघ के) चौथी आत्मिक अवस्था में पहुँचने से ही मन की शांति पैदा होती है और यह आत्मिक अवस्था गुरू की शरण पड़ के ही प्राप्त होती है।6।
Penetra en el Cuarto Estado de Éxtasis y, así como los Gurmukjs, disfruta en Paz. (6)
ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥
niragun naam nidhaan hai sahaje sojhee hoi ||
The Naam, the Name of the Formless Lord, is the treasure. Through intuitive balance, understanding is obtained.
ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ, ਆਤਮਕ ਅਡੋਲਤਾ ਵਿਚ ਪਹੁੰਚਿਆਂ ਇਹ ਸਮਝ ਪੈਂਦੀ ਹੈ
तीनों गुणों से निर्लिप परमात्मा का नाम (सभ पदार्थों का) खजाना है~ आत्मिक अडोलता में पहुँचने पर ये समझ पड़ती है।
El Nombre de Dios, el Ser no Manifiesto, es como los Nueve Tesoros, en Dios uno es sabio sólo a través del Equilibrio.
ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥
gunava(n)tee saalaahiaa sache sachee soi ||
The virtuous praise the True One; their reputation is true.
ਗੁਣਾਂ ਵਾਲੇ ਜੀਵ ਹੀ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ । (ਜੇਹੜਾ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ ਉਹ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਸ ਦੀ ਸੋਭਾ ਭੀ ਅਟੱਲ ਹੋ ਜਾਂਦੀ ਹੈ
गुणवान जीव ही उस प्रभू की सिफत सलाह करते हैं। (जो मनुष्य सिफत सलाह करता है वह) सदा स्थिर प्रभू का रूप हो जाता है~ उसकी शोभा भी अटॅल हो जाती है।
Los virtuosos viven en Su Alabanza y su verdadera reputación está en el más allá.
ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥੭॥
bhuliaa sahaj milaisee sabadh milaavaa hoi ||7||
The wayward are united with God through intuitive balance; through the Shabad, union is obtained. ||7||
(ਉਹ ਪਰਮਾਤਮਾ ਇਤਨਾ ਦਇਆਲ ਹੈ ਕਿ ਉਹ ਸਰਨ ਆਏ) ਕੁਰਾਹੇ ਪਏ ਬੰਦਿਆਂ ਨੂੰ ਆਤਮਕ ਅਡੋਲਤਾ ਵਿਚ ਜੋੜ ਦੇਂਦਾ ਹੈ । ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ (ਵਡਭਾਗੀ ਪਰਮਾਤਮਾ ਨਾਲ) ਮਿਲਾਪ ਹੋ ਜਾਂਦਾ ਹੈ ।੭।
(वह परमात्मा इतना दयालु है कि वह शरण आए) गलत राह पर पड़े लोगों को भी आत्मिक अडोलता में जोड़ देता है। गुरू के शबद की बरकति से उस (वडभागी परमात्मा से) मिलाप हो जाता है।7।
A través del Equilibrio el buscador es fusionado con el Señor, es a través de la Palabra como se da nuestra Unión con Dios. (7)
ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥
bin sahajai sabh a(n)dh hai maiaa moh gubaar ||
Without intuitive balance, all are blind. Emotional attachment to Maya is utter darkness.
ਮਨ ਦੀ ਸ਼ਾਂਤੀ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, (ਜਗਤ ਉੱਤੇ) ਮਾਇਆ ਦੇ ਮੋਹ ਦਾ ਘੁੱਪ ਹਨੇਰਾ ਛਾਇਆ ਰਹਿੰਦਾ ਹੈ
मन की शान्ति के बिनां सारा जगत (माया के मोह में) अंधा हुआ रहता है। (जगत पर) माया के मोह का घोर अंधकार छाया रहता है।
Sin Equilibrio todo es oscuridad en Maya y en la lujuria.
ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥
sahaje hee sojhee piee sachai sabadh apaar ||
In intuitive balance, understanding of the True, Infinite Shabad is obtained.
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਸੂਝ ਪੈਂਦੀ ਹੈ, ਉਹ ਉਸ ਅਪਾਰ ਪ੍ਰਭੂ ਵਿਚ (ਸੁਰਤਿ ਜੋੜੀ ਰੱਖਦਾ ਹੈ)
सदा स्थिर प्रभू की सिफत सलाह के शबद से जिस मनुष्य को आत्मिक अडोलता में जुड़ के (परमात्मा के गुणों की) सूझ पड़ जाती है~ वह उस अपार प्रभू में (सुरति जोड़ के रखता है)।
A través del Equilibrio uno es sabio en la Palabra Infinita y Verdadera,
ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥੮॥
aape bakhas milaian poore gur karataar ||8||
Granting forgiveness, the Perfect Guru unites us with the Creator. ||8||
(ਅਜੇਹੇ ਭਾਗਾਂ ਵਾਲੇ ਬੰਦਿਆਂ ਨੂੰ) ਪੂਰੇ ਗੁਰੂ ਨੇ ਕਰਤਾਰ ਨੇ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ।੮।
(ऐसे भाग्यशाली लोगों को) पूरे गुरू ने करतार ने स्वयं ही मेहर करके (अपने चरणों में) मिला लिया होता है।8।
y el Dios Guru, en Su Misericordia, nos une con Su Ser. (8)
ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥
sahaje adhisaT pachhaaneeaai nirabhau jot nira(n)kaar ||
In intuitive balance, the Unseen is recognized-the Fearless, Luminous, Formless Lord.
ਆਤਮਕ ਅਡੋਲਤਾ ਵਿਚ ਪਹੁੰਚ ਕੇ ਉਸ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ, ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ ਜਿਸ ਨੂੰ ਕਿਸੇ ਦਾ ਡਰ ਨਹੀਂ ਜੋ ਨਿਰਾ ਚਾਨਣ ਹੀ ਚਾਨਣ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ (ਦੱਸਿਆ) ਨਹੀਂ (ਜਾ ਸਕਦਾ)
आत्मिक अडोलता में पहुँच कर उस परमात्मा के साथ सांझ बन जाती है~ जो इन आँखों से नही दिखता~ जिसको किसी का डर नही~ जो केवल प्रकाश ही प्रकाश है~ और जिसका कोई खास स्वरूप (बताया) नहीं (जा सकता)।
A través del Equilibrio el Dios Invisible se hace Visible y la Luz del Dios sin Forma y sin Miedo brilla en nuestro corazón.
ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥
sabhanaa jeeaa kaa ik dhaataa jotee jot milaavanahaar ||
There is only the One Giver of all beings. He blends our light with His Light.
ਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈ, ਤੇ ਸਭ ਦੀ ਜੋਤਿ (ਸੁਰਤਿ) ਨੂੰ ਆਪਣੀ ਜੋਤਿ ਵਿਚ ਮਿਲਾਣ ਦੇ ਸਮਰੱਥ ਹੈ
वही परमात्मा सब जीवों को सारी दातें देने वाला है~ और सभ की ज्योति (सुरति) को अपनी ज्योति में मिलाने के स्मर्थ है।
Él es Quien bendice nuestra Alma, el Uno quien fusiona tu luz con la Suya.
ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥
poorai sabadh salaaheeaai jis dhaa a(n)t na paaraavaar ||9||
So praise God through the Perfect Word of His Shabad; He has no end or limitation. ||9||
(ਹੇ ਭਾਈ !) ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਵਡੱਪਣ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ ।੯।
(हे भाई!) पूरे गुरू के शबद से उस परमात्मा की सिफत सलाह करनी चाहिए~ जिसके गुणों का अंत नहीं पाया जा सकता~ जिसके बड़प्पन का उरला व परला छोर नहीं मिल सकता।9।
Alaba entonces, a través de la Palabra Perfecta a tu Señor, Quien está más allá de todo límite y de todo fin. (9)
ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥
giaaneeaa kaa dhan naam hai sahaj kareh vaapaar ||
Those who are wise take the Naam as their wealth; with intuitive ease, they trade with Him.
ਜੇਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਪਰਮਾਤਮਾ ਦਾ ਨਾਮ ਹੀ ਉਹਨਾਂ ਦਾ (ਅਸਲ) ਧਨ ਬਣ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਇਸ ਨਾਮ-ਧਨ ਦਾ ਹੀ ਵਪਾਰ ਕਰਦੇ ਹਨ
जो मनुष्य परमात्मा के साथ गहरी सांझ डाल लेते हैं~ परमात्मा का नाम ही उनका (असल) धन बन जाता है। वे आत्मिक अडोलता में टिक के इस नाम धन का ही व्यापार करते हैं।
Los sabios en Dios tienen el Nombre como su Riqueza y a través del Equilibrio comercian con Él.
ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥
anadhin laahaa har naam lain akhuT bhare bha(n)ddaar ||
Night and day, they receive the Profit of the Lord's Name, which is an inexhaustible and over-flowing treasure.
ਉਹ ਹਰ ਵੇਲੇ (ਪਰਮਾਤਮਾ ਦਾ ਨਾਮ ਸਿਮਰ ਕੇ) ਪਰਮਾਤਮਾ ਦਾ ਨਾਮ-ਲਾਭ ਹੀ ਖੱਟਦੇ ਹਨ, ਨਾਮ-ਧਨ ਨਾਲ ਭਰੇ ਹੋਏ ਉਹਨਾਂ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ
वे हर वक्त (परमात्मा का नाम सिमर के) परमात्मा का नाम-लाभ ही कमाते हैं। नाम धन से भरे हुए उनके खजाने कभी खत्म नही होते।
Noche y día, obtienen la Utilidad del Nombre del Señor, Cuyos Tesoros son Inexhaustos.
ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੨੩॥
naanak toT na aaviee dhe'ee dhevanahaar ||10||6||23||
O Nanak, when the Great Giver gives, nothing at all is lacking. ||10||6||23||
ਹੇ ਨਾਨਕ ! ਇਹ ਖ਼ਜ਼ਾਨੇ ਦੇਵਣਹਾਰ ਦਾਤਾਰ ਨੇ ਆਪ ਉਹਨਾਂ ਨੂੰ ਦਿੱਤੇ ਹੋਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਭੀ ਤੋਟ ਨਹੀਂ ਅਉਂਦੀ ।੧੦।੬।੨੩।
हे नानक ! ये खजाने दाता दातार ने स्वयं उन्हें दिये हुए हैं~ इन खजानों में कभी भी तोट नहीं आती।10।6।23।
Dice Nanak, cuando el Dador da, nunca se limita en Sus Regalos. (10-6-23)