ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ ॥੭॥
gur a(n)kas jin naam dhiraRaiaa bhaiee man vasiaa chookaa bhekh ||7||
One who implants the Naam within himself, through the Guru's halter - O Siblings of Destiny, the Lord dwells in his mind, and he is free of hypocrisy. ||7||
(ਮਾਇਆ ਵਿਚ ਮਸਤ ਮਨ-ਹਾਥੀ ਨੂੰ ਸਿੱਧੇ ਰਸਤੇ ਤੋਰਨ ਵਾਸਤੇ) ਗੁਰੂ (ਦਾ ਸ਼ਬਦ) ਕੁੰਡਾ ਹੈ, ਗੁਰੂ ਨੇ ਹੀ ਪਰਮਾਤਮਾ ਦਾ ਨਾਮ ਮਨੁੱਖ ਨੂੰ ਦ੍ਰਿੜ੍ਹ ਕਰਾਇਆ ਹੈ । (ਗੁਰੂ ਦੀ ਮੇਹਰ ਨਾਲ ਜਦੋਂ ਨਾਮ) ਮਨ ਵਿਚ ਵੱਸਦਾ ਹੈ, ਤਾਂ ਧਾਰਮਿਕ ਵਿਖਾਵਾ ਮੁੱਕ ਜਾਂਦਾ ਹੈ ।੭।
(माया में मस्त मन-हाथी को सीधे रास्ते पर चलाने के लिए) गुरू (का शबद) कुंडा है।गुरू ने ही परमात्मा का नाम मनुष्य को दृढ़ करवाया है।(गुरू की मेहर से जब नाम) मन में बसता है।तब धार्मिक दिखावा समाप्त हो जाता है। 7।
Quien implanta el Naam en su interior, a través de la Guía del Guru, oh Hermanos del Destino, el Señor llega a habitar a su mente, liberándolo de la hipocresía. (7)
ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ ॥
eih tan haaT saraaf ko bhaiee vakhar naam apaar ||
This body is the jeweller's shop, O Siblings of Destiny; the incomparable Naam is the merchandise.
ਹੇ ਭਾਈ! ਇਹ ਮਨੁੱਖਾ ਸਰੀਰ ਪਰਮਾਤਮਾ-ਸਰਾਫ਼ ਦਾ ਦਿੱਤਾ ਹੋਇਆ ਇਕ ਹੱਟ ਹੈ ਜਿਸ ਵਿਚ ਕਦੇ ਨਾਹ ਮੁਕਣ ਵਾਲਾ ਨਾਮ-ਸੌਦਾ ਕਰਨਾ ਹੈ
हे भाई ! ये मानस शरीर परमात्मा-सर्राफ़ की दी हुई एक हाट है जिसमें कभी ना खत्म होने वाला नाम-सौदा है।
Este cuerpo es la joyería en donde las joyas son el Nombre del Señor, pero sólo comercia
ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ ॥
eih vakhar vaapaaree so dhiraRai bhaiee gur sabadh kare veechaar ||
The merchant secures this merchandise, O Siblings of Destiny, by contemplating the Word of the Guru's Shabad.
ਉਹੀ ਜੀਵ-ਵਪਾਰੀ ਇਸ ਸੌਦੇ ਨੂੰ (ਆਪਣੇ ਸਰੀਰ-ਹੱਟ ਵਿਚ) ਦ੍ਰਿੜ੍ਹਤਾ ਨਾਲ ਵਣਜਦਾ ਹੈ ਜੇਹੜਾ ਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ
वही जीव-व्यापारी इस सौदे का (अपने शरीर हाट में) दृढ़ता से वणज करता है जो गुरू के शबद में विचार करता है।
con ellas aquél que habita en la Palabra del Shabd del Guru.
ਧਨੁ ਵਾਪਾਰੀ ਨਾਨਕਾ ਭਾਈ ਮੇਲਿ ਕਰੇ ਵਾਪਾਰੁ ॥੮॥੨॥
dhan vaapaaree naanakaa bhaiee mel kare vaapaar ||8||2||
Blessed is the merchant, O Nanak, who meets the Guru, and engages in this trade. ||8||2||
ਹੇ ਨਾਨਕ! ਉਹ ਜੀਵ-ਵਪਾਰੀ ਭਾਗਾਂ ਵਾਲਾ ਹੈ ਜੋ ਸਾਧ ਸੰਗਤਿ ਵਿਚ (ਰਹਿ ਕੇ) ਇਹ ਵਪਾਰ ਕਰਦਾ ਹੈ ।੮।੨।
हे नानक ! वह जीव-व्यापारी भाग्यशाली है जो साध-संगति में (रह के) ये व्यापार करता है। 8। 2।
Dice Nanak, bendito es el comerciante, que encontrando al Guru, comercia en el Nombre el Señor. (8‑2)
ਸੋਰਠਿ ਮਹਲਾ ੧ ॥
soraTh mahalaa pehilaa ||
Sorat'h, First Mehla:
ਸੋਰਿਠ ਪਹਿਲੀ ਪਾਤਿਸ਼ਾਹੀ।
Sorath, Mejl Guru Nanak, Primer Canal Divino.
ਜਿਨੑੀ ਸਤਿਗੁਰੁ ਸੇਵਿਆ ਪਿਆਰੇ ਤਿਨੑ ਕੇ ਸਾਥ ਤਰੇ ॥
jin(h)ee satigur seviaa piaare tin(h) ke saath tare ||
Those who serve the True Guru, O Beloved, their companions are saved as well.
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਹੇ ਸੱਜਣ! ਉਹਨਾਂ ਦੇ ਸੰਗੀ-ਸਾਥੀ ਭੀ ਪਾਰ ਲੰਘ ਜਾਂਦੇ ਹਨ
जिन लोगों ने सतिगुरू का पल्ला पकड़ा है।हे सज्जन ! उनके संगी-साथी भी पार लांघ जाते हैं।
De aquéllos que sirvieron al Guru, hasta sus socios fueron salvados.
ਤਿਨੑਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥
tin(h)aa Thaak na paieeaai piaare a(n)mirat rasan hare ||
No one blocks their way, O Beloved, and the Lord's Ambrosial Nectar is on their tongue.
ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖਦੀ ਹੈ ਉਹਨਾਂ ਦੇ (ਜੀਵਨ-ਸਫ਼ਰ ਵਿਚ ਵਿਕਾਰ ਆਦਿਕਾਂ ਦੀ) ਰੁਕਾਵਟ ਨਹੀਂ ਪੈਂਦੀ
जिनकी जीभ परमात्मा का नाम-अमृत चखती है उनके (जीवन-यात्रा में विकार आदि की) रुकावटें नहीं पड़ती।
Nadie puede bloquear su entrada en la Corte del Señor, y el Néctar del Nombre endulza sus labios.
ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥
boodde bhaare bhai binaa piaare taare nadhar kare ||1||
Without the Fear of God, they are so heavy that they sink and drown, O Beloved; but the Lord, casting His Glance of Grace, carries them across. ||1||
ਹੇ ਸੱਜਣ! ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਤੋਂ ਸੱਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ । ਪਰ ਜਦੋਂ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ।੧।
हे सज्जन ! जो लोग परमात्मा के डर-अदब से वंचित रहते हैं वे विकारों के भार से लादे जाते हैं और संसार समुंद्र में डूब जाते हैं।पर जब परमात्मा मेहर की निगाह करता है तो उनको भी पार लंघा लेता है। 1।
Sin la Reverencia del Señor muchos se han ahogado; es por Su Gracia que uno es salvado. (1)
ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥
bhee toohai saalaahanaa piaare bhee teree saalaeh ||
I ever praise You, O Beloved, I ever sing Your Praises.
ਹੇ ਸੱਜਣ-ਪ੍ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ
हे सज्जन प्रभू ! सदा तुझे ही सलाहना चाहिए।हमेशा तेरी ही सिफत सालाह करनी चाहिए।
Te voy a alabar siempre, oh Dios, en cualquier estado de mi mente,
ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥
vin bohith bhai ddubeeaai piaare ka(n)dhee pai kahaeh ||1|| rahaau ||
Without the boat, one is drowned in the sea of fear, O Beloved; how can I reach the distant shore? ||1||Pause||
ਇਸ ਸੰਸਾਰ-ਸਮੰੁਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤਿ-ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ, ਇਸ) ਜਹਾਜ਼ ਤੋਂ ਬਿਨਾ ਭਉ-ਸਾਗਰ ਵਿਚ ਡੁੱਬ ਜਾਈਦਾ ਹੈ । (ਕੋਈ ਭੀ ਜੀਵ ਸਮੁੰਦਰ ਦਾ) ਪਾਰਲਾ ਕੰਢਾ ਲੱਭ ਨਹੀਂ ਸਕਦਾ ।ਰਹਾਉ।
(इस संसार-समुंद्र में से पार लांघने के लिए तेरी सिफत सालाह ही जीवों के लिए जहाज है।इस) जहाज के बिना भव-सागर में डूब जाते हैं।(कोई भी जीव समुंद्र का) दूसरा छोर ढूँढ नहीं सकता।रहाउ।
pues sin Ti uno se ahoga en el mar del miedo. ¿Cómo puede uno llegar hasta la otra orilla sin Ti? (1‑Pausa)
ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥
saalaahee saalaahanaa piaare dhoojaa avar na koi ||
I praise the Praiseworthy Lord, O Beloved; there is no other one to praise.
ਹੇ ਸੱਜਣ! ਸਾਲਾਹਣ-ਜੋਗ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਸ ਵਰਗਾ ਹੋਰ ਕੋਈ ਨਹੀਂ ਹੈ
हे सज्जन ! सलाहने योग्य परमात्मा की सिफत सालाह करनी चाहिए।उस जैसा और कोई नहीं है।
Te alabo, pues no hay nadie más que lo merezca. Benditos son aquéllos que alaban
ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥
mere prabh saalaahan se bhale piaare sabadh rate ra(n)g hoi ||
Those who praise my God are good, O Beloved; they are imbued with the Word of the Shabad, and His Love.
। ਜੇਹੜੇ ਬੰਦੇ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ਉਹ ਭਾਗਾਂ ਵਾਲੇ ਹਨ । ਗੁਰੂ ਦੇ ਸ਼ਬਦ ਵਿਚ ਡੂੰਘੀ ਲਗਨ ਰੱਖਣ ਵਾਲੇ ਬੰਦੇ ਨੂੰ ਪਰਮਾਤਮਾ ਦਾ ਪ੍ਰੇਮ-ਰੰਗ ਚੜ੍ਹਦਾ ਹੈ
जो लोग प्यारे प्रभू की सिफत सालाह करते हैं वे भाग्यशाली हैं।गुरू के शबद में गहरी लगन रखने वाले व्यक्ति को परमात्मा का प्रेम रंग चढ़ता है।
a mi Señor imbuidos en la Palabra del Shabd. Si fuera bendecido pudiendo unirme a ellos,
ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥
tis kee sa(n)gat je milai piaare ras lai tat viloi ||2||
If I join them, O Beloved, I can churn the essence and so find joy. ||2||
ਅਜੇਹੇ ਬੰਦੇ ਦੀ ਸੰਗਤਿ ਜੇ (ਕਿਸੇ ਨੂੰ) ਪ੍ਰਾਪਤ ਹੋ ਜਾਏ ਤਾਂ ਉਹ ਹਰੀ-ਨਾਮ ਦਾ ਰਸ ਲੈਂਦਾ ਹੈ ਤੇ (ਨਾਮ-ਦੁੱਧ ਨੂੰ) ਰਿੜਕ ਕੇ ਉਹ ਜਗਤ ਮੂਲ-ਪ੍ਰਭੂ ਨੂੰ ਮਿਲ ਪੈਂਦਾ ਹੈ ।੨।
ऐसे आदमी की संगति अगर (किसी को) प्राप्त हो जाए तो वह हरी नाम का रस लेता है।और (नाम-दूध को) मथ के वह जगत के मूल प्रभू में मिल जाता है। 2।
batiría la Crema de la Palabra del Shabd para encontrar Su Quintaesencia. (2
ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥
pat paravaanaa saach kaa piaare naam sachaa neesaan ||
The gateway to honor is Truth, O Beloved; it bears the Insignia of the True Name of the Lord.
ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਭੂ-ਪਤੀ ਨੂੰ ਮਿਲਣ ਵਾਸਤੇ (ਇਸ ਜੀਵਨ-ਸਫ਼ਰ ਵਿਚ) ਰਾਹਦਾਰੀ ਹੈ, ਇਹ ਨਾਮ ਸਦਾ-ਥਿਰ ਰਹਿਣ ਵਾਲੀ ਮੋਹਰ ਹੈ ।
हे भाई ! सदा स्थिर रहने वाले प्रभू का नाम प्रभू-पति को मिलने के लिए (इस जीवन-सफर में) राहदारी है।ये नाम सदा-स्थिर रहने वाली मेहर है।
La verdadera autoridad viene del Honor que uno obtiene y sobre ese Honor está el Sello del Nombre del Señor.
ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥
aaiaa likh lai jaavanaa piaare hukamee hukam pachhaan ||
We come into the world, and we depart, with our destiny written and pre-ordained, O Beloved; realize the Command of the Commander.
ਪ੍ਰਭੂ ਦਾ ਇਹੀ ਹੁਕਮ ਹੈ ਕਿ) ਜਗਤ ਵਿਚ ਜੋ ਭੀ ਆਇਆ ਹੈ ਉਸ ਨੇ (ਪ੍ਰਭੂ ਨੂੰ ਮਿਲਣ ਵਾਸਤੇ, ਇਹ ਨਾਮ-ਰੂਪ ਰਾਹਦਾਰੀ) ਲਿਖ ਕੇ ਆਪਣੇ ਨਾਲ ਲੈ ਜਾਣੀ ਹੈ ।
(प्रभू का यही हुकम है कि) जगत में जो भी आया है उसने (प्रभू को मिलने के लिए।ये नाम-रूपी राहदारी) लिख के अपने साथ ले जानी है।
Uno viene al mundo a ser bendecido por Él, viviendo en la Voluntad del Señor Todopoderoso,
ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥
gur bin hukam na boojheeaai piaare saache saachaa taan ||3||
Without the Guru, this Command is not understood, O Beloved; True is the Power of the True Lord. ||3||
ਹੇ ਭਾਈ! ਪ੍ਰਭੂ ਦੇ ਇਸ ਹੁਕਮ ਨੂੰ ਸਮਝ (ਪਰ ਇਸ ਹੁਕਮ ਨੂੰ ਸਮਝਣ ਲਈ ਗੁਰੂ ਦੀ ਸ਼ਰਨ ਪੈਣਾ ਪਏਗਾ) ਗੁਰੂ ਤੋਂ ਬਿਨਾ ਪ੍ਰਭੂ ਦਾ ਹੁਕਮ ਸਮਝਿਆ ਨਹੀਂ ਜਾ ਸਕਦਾ । ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸਮਝ ਲੈਂਦਾ ਹੈ, ਵਿਕਾਰਾਂ ਦਾ ਟਾਕਰਾ ਕਰਨ ਲਈ ਉਸ ਨੂੰ) ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਬਲ ਹਾਸਲ ਹੋ ਜਾਂਦਾ ਹੈ ।੩।
हे भाई ! प्रभू की इस आज्ञा को समझ (पर इस हुकम को समझने के लिए गुरू की शरण पड़ना पड़ेगा) गुरू के बिना प्रभू का हुकम समझा नहीं जा सकता।हे भाई ! (जो मनुष्य गुरू की शरण पड़ के समझ लेता है।विकारों का मुकाबला करने के लिए उसको) सदा-स्थिर प्रभू का बल हासिल हो जाता है। 3।
pero sin el Santo Guru, uno no conoce la Voluntad ni el poder del Verdadero Señor. (3)
ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥
hukamai a(n)dhar ni(n)miaa piaare hukamai udhar majhaar ||
By His Command, we are conceived, O Beloved, and by His Command, we grow in the womb.
ਹੇ ਭਾਈ! ਜੀਵ ਪਰਮਾਤਮਾ ਦੇ ਹੁਕਮ ਅਨੁਸਾਰ (ਪਹਿਲਾਂ) ਮਾਤਾ ਦੇ ਗਰਭ ਵਿਚ ਟਿਕਦਾ ਹੈ, ਤੇ ਮਾਂ ਦੇ ਪੇਟ ਵਿਚ (ਦਸ ਮਹੀਨੇ ਨਿਵਾਸ ਰੱਖਦਾ ਹੈ) ।
हे भाई ! जीव परमात्मा के हुकम अनुसार (पहले) माता के गर्भ में ठहरता है।और माँ के पेट में (दस महीने निवास रखता है)।
Por la Voluntad del Señor uno es concebido
ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥
hukamai a(n)dhar ja(n)miaa piaare uoodhau sir kai bhaar ||
By His Command, we are born, O Beloved, head-first, and upside-down.
ਪੁੱਠਾ ਸਿਰ ਭਾਰ ਰਹਿ ਕੇ ਪ੍ਰਭੂ ਦੇ ਹੁਕਮ ਅਨੁਸਾਰ ਹੀ (ਫਿਰ) ਜਨਮ ਲੈਂਦਾ ਹੈ ।
उल्टे सिर भार रह के प्रभू के हुकम अनुसार ही (फिर) जनम लेता है।
y progresa en el vientre volteado de cabeza.
ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥
gurmukh dharageh jaaneeaai piaare chalai kaaraj saar ||4||
The Gurmukh is honored in the Court of the Lord, O Beloved; he departs after resolving his affairs. ||4||
ਕਿਸੇ ਖ਼ਾਸ ਜੀਵਨ-ਮਨੋਰਥ ਵਾਸਤੇ ਜੀਵ ਜਗਤ ਵਿਚ ਆਉਂਦਾ ਹੈ) ਜੋ ਜੀਵ ਗੁਰੂ ਦੀ ਸ਼ਰਨ ਪੈ ਕੇ ਜੀਵਨ-ਮਨੋਰਥ ਨੂੰ ਸਵਾਰ ਕੇ ਇਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ।੪
(किसी खास जीवन उद्देश्य के लिए ही जीव जगत में आता है) जो जीव गुरू की शरण पड़ कर जीवन-उद्देश्य को सँवार के यहाँ से जाता है वही परमात्मा की हजूरी में आदर पाता है। 4।
Por la Voluntad del Señor uno nace, y sometido a Su Voluntad, es aclamado en la Corte del Cielo y liberado. (4)
ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥
hukamai a(n)dhar aaiaa piaare hukame jaadho jai ||
By His Command, one comes into the world, O Beloved, and by His Will, he goes.
ਹੇ ਸੱਜਣ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜੀਵ ਜਗਤ ਵਿਚ ਆਉਂਦਾ ਹੈ, ਰਜ਼ਾ ਅਨੁਸਾਰ ਹੀ ਇਥੋਂ ਚਲਾ ਜਾਂਦਾ ਹੈ
हे सज्जन ! परमात्मा की रजा के अनुसार ही जीव जगत में आता है।रजा के अनुसार ही यहाँ से चला जाता है।
Por la Voluntad del Señor uno viene al mundo; por Su Voluntad uno se va.
ਹੁਕਮੇ ਬੰਨਿੑ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥
hukame ba(n)ni(h) chalaieeaai piaare manmukh lahai sajai ||
By His Will, some are bound and gagged and driven away, O Beloved; the self-willed manmukhs suffer their punishment.
ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ) ਉਸ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੀ ਬੰਨ੍ਹ ਕੇ (ਭਾਵ, ਜੋਰੋ ਜੋਰੀ) ਇਥੋਂ ਤੋਰਿਆ ਜਾਂਦਾ ਹੈ (ਕਿਉਂਕਿ ਮੋਹ ਦੇ ਕਾਰਨ ਉਹ ਇਸ ਮਾਇਆ ਨੂੰ ਛੱਡਣਾ ਨਹੀਂ ਚਾਹੁੰਦਾ)
जो मनुष्य अपने मन के पीछे चलता है (और माया के मोह में फस जाता है) उसे प्रभू की रजा के अनुसार ही बाँध के (भाव।जबरदस्ती) यहाँ से रवाना किया जाता है (क्योंकि मोह के कारण वह इस माया को छोड़ना नहीं चाहता)।
Por la Voluntad del Señor la Palabra del Shabd es concebida
ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥
hukame sabadh pachhaaneeaai piaare dharageh paidhaa jai ||5||
By His Command, the Word of the Shabad, is realized, O Beloved, and one goes to the Court of the Lord robed in honor. ||5||
ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਜਨਮ-ਮਨੋਰਥ ਨੂੰ) ਪਛਾਣ ਲਿਆ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਨਾਲ ਜਾਂਦਾ ਹੈ ।
परमात्मा की रजा के अनुसार ही जिसने गुरू के शबद के द्वारा (जीवन-उद्देश्य को) पहचान लिया है वह परमात्मा की हजूरी में आदर सहित जाता है। 5।
y uno es investido en la Corte del Señor. (5)
ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥
hukame ganat ganaieeaai piaare hukame haumai dhoi ||
By His Command, some accounts are accounted for, O Beloved; by His Command, some suffer in egotism and duality.
ਹੇ ਭਾਈ! ਪਰਮਾਤਮਾ ਦੀ ਰਜ਼ਾ ਅਨੁਸਾਰ ਹੀ (ਕਿਤੇ) ਮਾਇਆ ਦੀ ਸੋਚ ਸੋਚੀ ਜਾ ਰਹੀ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਕਿਤੇ ਹਉਮੈ ਹੈ ਕਿਤੇ ਦੈ੍ਵਤ ਹੈ
हे भाई ! परमात्मा की रजा के अनुसार ही (कहीं) माया की सोच सोची जा रही है।प्रभू की रजा में ही कहीं अहंकार व कहीं द्वैत है।
Por la Voluntad del Señor uno cuenta y busca la recompensa de las acciones. Por la Voluntad del Señor uno es maldecido con el ego y con la idea del otro.
ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥
hukame bhavai bhavaieeaai piaare avagan muThee roi ||
By His Command, one wanders in reincarnation, O Beloved; deceived by sins and demerits, he cries out in his suffering.
ਪ੍ਰਭੂ ਦੀ ਰਜ਼ਾ ਅਨੁਸਾਰ ਹੀ (ਕਿਤੇ ਕੋਈ ਮਾਇਆ ਦੀ ਖ਼ਾਤਰ) ਭਟਕ ਰਿਹਾ ਹੈ, (ਕਿਤੇ ਕੋਈ) ਜਨਮ ਮਰਨ ਦੇ ਗੇੜ ਵਿਚ ਪਾਇਆ ਜਾ ਰਿਹਾ ਹੈ, ਕਿਤੇ ਪਾਪ ਦੀ ਠੱਗੀ ਹੋਈ ਲੋਕਾਈ (ਆਪਣੇ ਦੁੱਖ) ਰੋ ਰਹੀ ਹੈ ।
प्रभू की रजा के अनुसार ही (कहीं कोई माया की खातिर) भटक रहा है।(कहीं कोई) जनम-मरन के चक्कर में डाला जा रहा है।कहीं पाप की ठॅगी हुई दुनिया (अपने दुख) रो रही है।
Por la Voluntad del Señor uno está siempre en la ronda, y engañado por el demérito se aflige.
ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥
hukam sin(j)aapai saeh kaa piaare sach milai vaddiaaiee hoi ||6||
If he comes to realize the Command of the Lord's Will, O Beloved, then he is blessed with Truth and Honor. ||6||
ਜਿਸ ਮਨੁੱਖ ਨੂੰ ਸ਼ਾਹ-ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਵਡਿਆਈ ਹੁੰਦੀ ਹੈ ।੬।
जिस मनुष्य को शाह-प्रभू की रजा की समझ आ जाती है।उसे सदा-स्थिर रहने वाला प्रभू मिल जाता है।उसकी (लोक-परलोक में) उपमा होती है। 6।
Si uno, en Conciencia, concibe la Voluntad del Señor, es bendecido con la Gloria de la Verdad. (6)
ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥
aakhan aaukhaa aakheeaai piaare kiau suneeaai sach naau ||
It is so difficult to speak it, O Beloved; how can we speak, and hear, the True Name?
ਹੇ ਭਾਈ! (ਜਗਤ ਵਿਚ ਮਾਇਆ ਦਾ ਪ੍ਰਭਾਵ ਇਤਨਾ ਹੈ ਕਿ) ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰਨਾ ਬੜਾ ਕਠਨ ਹੋ ਰਿਹਾ ਹੈ, ਨਾਹ ਹੀ ਪ੍ਰਭੂ-ਨਾਮ ਸੁਣਿਆ ਜਾ ਰਿਹਾ ਹੈ (ਮਾਇਆ ਦੇ ਪ੍ਰਭਾਵ ਹੇਠ ਜੀਵ ਨਾਮ ਨਹੀਂ ਸਿਮਰਦੇ, ਨਾਮ ਨਹੀਂ ਸੁਣਦੇ)
हे भाई ! (जगत में माया का प्रभाव इतना है कि) परमात्मा का सदा-स्थिर रहने वाला नाम सिमरना बड़ा कठिन हो रहा है।ना ही प्रभू-नाम सुना जा रहा है (माया के प्रभाव तले जीव नाम नहीं सिमरते।नाम नहीं सुनते)।
Lo difícil es recitar o escuchar sin distracción el Nombre de Dios;
ਜਿਨੑੀ ਸੋ ਸਾਲਾਹਿਆ ਪਿਆਰੇ ਹਉ ਤਿਨੑ ਬਲਿਹਾਰੈ ਜਾਉ ॥
jin(h)ee so saalaahiaa piaare hau tin(h) balihaarai jaau ||
I am a sacrifice to those who praise the Lord, O Beloved.
ਹੇ ਭਾਈ! ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਹੈ ।
हे भाई ! मैं उन लोगों से कुर्बान जाता हूँ जिन्होंने प्रभू की सिफत सालाह की है।
ofrezco mi ser en sacrificio a aquél que vive en Su Alabanza.
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥
naau milai sa(n)tokheeaa(n) piaare nadharee mel milaau ||7||
I have obtained the Name, and I am satisfied, O Beloved; by His Grace, I am united in His Union. ||7||
(ਮੇਰੀ ਇਹੀ ਅਰਦਾਸ ਹੈ ਕਿ ਉਹਨਾਂ ਦੀ ਸੰਗਤਿ ਵਿਚ) ਮੈਨੂੰ ਭੀ ਨਾਮ ਮਿਲੇ ਤੇ ਮੇਰਾ ਜੀਵਨ ਸੰਤੋਖੀ ਹੋ ਜਾਏ, ਮੇਹਰ ਦੀ ਨਜ਼ਰ ਵਾਲੇ ਪ੍ਰਭੂ ਦੇ ਚਰਨਾਂ ਵਿਚ ਮੈਂ ਜੁੜਿਆ ਰਹਾਂ ।੭
(मेरी यही प्रार्थना है कि उन की संगति में) मुझे भी नाम मिले और मेरा जीवन संतोषी हो जाए।मेहर की नज़र वाले प्रभू के चरणों में मैं जुड़ा रहूँ। 7।
Si soy bendecido con el Naam, el Nombre del Señor, soy liberado; es por Su Gracia que pudiera ser tan bendecido. (7)
ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥
kaiaa kaagadh je theeaai piaare man masavaanee dhaar ||
If my body were to become the paper, O Beloved, and my mind the inkpot;
ਹੇ ਭਾਈ! ਜੇ ਸਾਡਾ ਸਰੀਰ ਕਾਗ਼ਜ਼ ਬਣ ਜਾਏ, ਜੇ ਮਨ ਨੂੰ ਸਿਆਹੀ ਦੀ ਦਵਾਤ ਬਣਾ ਲਈਏ, ਜੇ ਸਾਡੀ ਜੀਭ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਣ ਲਈ ਕਲਮ ਬਣ ਜਾਏ,
हे भाई ! हमारा शरीर कागज बन जाए।यदि मन को स्याही की दवात बना लें।
Si mi cuerpo fuera el papel, mi mente el tintero y mis labios la pluma,
ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥
lalataa lekhan sach kee piaare har gun likhahu veechaar ||
and if my tongue became the pen, O Beloved, I would write, and contemplate, the Glorious Praises of the True Lord.
ਤਾਂ, ਹੇ ਭਾਈ! (ਸੁਭਾਗਤਾ ਇਸੇ ਗੱਲ ਵਿਚ ਹੈ ਕਿ) ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ-ਮੰਦਰ ਵਿਚ ਲਿਆ ਕੇ (ਆਪਣੇ ਅੰਦਰ) ਉੱਕਰਦੇ ਚੱਲੋ ।
यदि हमारी जीभ प्रभू की सिफत सालाह बनने के लिए कलम बन जाए।तो हे भाई ! (सौभाग्य इसी बात में है कि) परमात्मा के गुणों को अपने विचार-मण्डल में ला के (अपने अंदर) उकरते चलो।
escribiría pensamientos de los Méritos del Señor.
ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥
dhan lekhaaree naanakaa piaare saach likhai ur dhaar ||8||3||
Blessed is that scribe, O Nanak, who writes the True Name, and enshrines it within his heart. ||8||3||
ਹੇ ਨਾਨਕ! ਉਹ ਲਿਖਾਰੀ ਭਾਗਾਂ ਵਾਲਾ ਹੈ ਜੋ ਸਦਾ-ਥਿਰ ਵਾਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਟਿਕਾ ਕੇ (ਆਪਣੇ ਅੰਦਰ) ਉੱਕਰ ਲੈਂਦਾ ਹੈ ।੮।੩।
हे नानक ! वह लिखारी धन्य है जो सदा-स्थिर प्रभू के नाम को हृदय में टिका के (अपने अंदर) उकर लेता है। 8। 3।
Dice Nanak, bendito es el escritor que escribe la Verdad en su corazón. (8‑3)
ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥
soraTh mahalaa pehilaa pahilaa dhutukee ||
Sorat'h, First Mehla, Dho-Thukay:
ਸੋਰਿਠ ਪਹਿਲੀ ਪਾਤਿਸ਼ਾਹੀ। ਦੁਤੁਕੀ।
Sorath, Mejl Guru Nanak, Primer Canal Divino, Du-Tuka.
ਤੂ ਗੁਣਦਾਤੌ ਨਿਰਮਲੋ ਭਾਈ ਨਿਰਮਲੁ ਨਾ ਮਨੁ ਹੋਇ ॥
too gunadhaatau niramalo bhaiee niramal naa man hoi ||
You are the Giver of virtue, O Immaculate Lord, but my mind is not immaculate, O Siblings of Destiny.
ਹੇ ਪ੍ਰਭੂ! ਤੂੰ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਣ ਵਾਲਾ ਹੈਂ, ਤੂੰ ਪਵਿਤ੍ਰ-ਸਰੂਪ ਹੈਂ । (ਪਰ ਵਿਕਾਰਾਂ ਦੇ ਕਾਰਨ) ਸਾਡਾ ਜੀਵਾਂ ਦਾ ਮਨ ਪਵਿਤ੍ਰ ਨਹੀਂ ਹੈ
हे प्रभू ! तू (जीवों को अपने) गुणों की दाति देने वाला है।तू पवित्र स्वरूप है।(पर विकारों के कारण) हम जीवों का मन पवित्र नहीं है।
Eres nuestro Dios Inmaculado y estás lleno de Mérito, pero nuestra mente está manchada.
ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣੁ ਸੋਇ ॥੧॥
ham aparaadhee niragune bhaiee tujh hee te gun soi ||1||
I am a worthless sinner, O Siblings of Destiny; virtue is obtained from You alone, Lord. ||1||
ਅਸੀ ਪਾਪੀ ਹਾਂ, ਗੁਣ-ਹੀਣ ਹਾਂ । ਹੇ ਪ੍ਰਭੂ! (ਪਵਿਤ੍ਰਤਾ ਦਾ) ਉਹ ਗੁਣ ਤੇਰੇ ਪਾਸੋਂ ਹੀ ਮਿਲ ਸਕਦਾ ਹੈ ।੧
हम पापी हैं।गुण हीन हैं।हे प्रभू ! (पवित्रता का) वह गुण तेरी ओर से ही मिल सकता है। 1।
Cometemos siempre errores y no alcanzamos a tener los Méritos por los que nos podrías bendecir. (1)
ਮੇਰੇ ਪ੍ਰੀਤਮਾ ਤੂ ਕਰਤਾ ਕਰਿ ਵੇਖੁ ॥
mere preetamaa too karataa kar vekh ||
O my Beloved Creator Lord, You create, and You behold.
ਹੇ ਮੇਰੇ ਪ੍ਰੀਤਮ ਪ੍ਰਭੂ! ਤੂੰ ਮੇਰਾ ਕਰਤਾਰ ਹੈਂ, ਮੈਨੂੰ ਪੈਦਾ ਕਰ ਕੇ (ਹੁਣ ਤੂੰ ਹੀ) ਮੇਰੀ ਸੰਭਾਲ ਕਰ (ਤੇ ਮੈਨੂੰ ਵਿਕਾਰਾਂ ਤੋਂ ਬਚਾ)
हे मेरे प्रीतम प्रभू ! तू मेरा करतार है।मुझे पैदा करके (अब तू ही) मेरी संभाल कर (और मुझे विकारों से बचा)।
Oh Amor, creándolo todo, también lo sostienes todo.
ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ ॥ ਰਹਾਉ ॥
hau paapee paakha(n)ddeeaa bhaiee man tan naam visekh || rahaau ||
I am a hypocritical sinner, O Siblings of Destiny. Bless my mind and body with Your Name, O Lord. ||Pause||
ਮੈਂ ਪਾਪੀ ਹਾਂ, ਪਖੰਡੀ ਹਾਂ । ਹੇ ਪਿਆਰੇ! ਮੇਰੇ ਮਨ ਵਿਚ ਮੇਰੇ ਤਨ ਵਿਚ ਆਪਣੇ ਨਾਮ ਦੀ ਮਹੱਤਤਾ (ਪੈਦਾ ਕਰ) ।੧।ਰਹਾਉ।
मैं पापी हूँ।पाखण्डी हूँ।हे प्यारे ! मेरे मन में मेरे तन में अपने नाम की महत्वता (पैदा कर)। 1।रहाउ।
Soy un gran ególatra y también soy un terrible malvado, oh Hermanos del Destino; inscribe Tu Grandioso Nombre en mi mente y en mi cuerpo. (Pausa)