Sri Guru Granth Sahib Ji

ਰਾਗੁ ਆਸਾ

Raag Aasaa

Ang 441 of 1430

ਧਾਵਤੁ ਥੰਮਿੑਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥

dhaavat tha(n)mi(h)aa satigur miliaai dhasavaa dhuaar paiaa ||

The outgoing, wandering soul, upon meeting the True Guru, opens the Tenth Gate.

(ਹੇ ਭਾਈ! ਜੇ ਗੁਰੂ ਮਿਲ ਪਏ ਤਾਂ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ (ਇਹੀ ਆਤਮਕ ਅਵਸਥਾ ਹੈ ਉਹ) ਦਸਵਾਂ ਦਰਵਾਜ਼ਾ ਜੋ ਇਸ ਨੂੰ ਲੱਭ ਪੈਂਦਾ ਹੈ (ਜੋ ਗਿਆਨ-ਇੰਦ੍ਰਿਆਂ ਤੇ ਕਰਮ-ਇੰਦ੍ਰਿਆਂ ਤੋਂ ਉੱਚਾ ਰਹਿੰਦਾ ਹੈ) ।

(हे भाई ! यदि गुरू मिल जाए तो) भटकता मन (भटकने से) रुक जाता है (यही आत्मिक अवस्था है वह) दसवाँ दरवाजा जो इसे मिल जाता है (जो ज्ञानेंद्रियों और कर्म इन्द्रियों से ऊँचा रहता है)।

La mente extrovertida es contenida conociendo al Guru, y uno pasa a través de la Décima Puerta.

ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮਿੑ ਰਹਾਇਆ ॥

tithai a(n)mirat bhojan sahaj dhun upajai jit sabadh jagat tha(n)mi(h) rahaiaa ||

There, Ambrosial Nectar is food and the celestial music resounds; the world is held spell-bound by the music of the Word.

ਉਸ ਆਤਮਕ ਅਵਸਥਾ ਵਿਚ (ਪਹੰੁਚ ਕੇ ਇਹ ਮਨ) ਆਤਮਕ ਜੀਵਨ ਦੇਣ ਵਾਲੇ ਨਾਮ ਦੀ ਖ਼ੁਰਾਕ ਖਾਂਦਾ ਹੈ; (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਸ ਆਤਮਕ ਅਵਸਥਾ ਵਿਚ (ਇਹ ਮਨ) ਗੁਰ-ਸ਼ਬਦ ਦੀ ਬਰਕਤਿ ਨਾਲ ਦੁਨੀਆ ਦੇ ਮੋਹ ਨੂੰ ਰੋਕ ਰੱਖਦਾ ਹੈ ।

उस आत्मिक अवस्था में (पहुँच के ये मन) आत्मिक जीवन देने वाले नाम की खुराक खाता है; (इसके अंदर) आत्मिक अडोलता की रौंअचल पड़ती है।उस आत्मिक अवस्था में (ये मन) गुरू शबद की बरकति से दुनिया के मोह को रोक के रखता है।

Ahí la Ambrosia es el nutriente y ahí resuena la Dulce Melodía del Equilibrio, Armonías que mantienen al mundo entero hechizado.

ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥

teh anek vaaje sadhaa anadh hai sache rahiaa samaae ||

The many strains of the unstruck melody resound there, as one merges in Truth.

(ਜਿਵੇਂ ਅਨੇਕਾਂ ਕਿਸਮਾਂ ਦੇ ਸਾਜ ਵੱਜਣ ਨਾਲ ਬੜਾ ਸੰੁਦਰ ਰਾਗ ਪੈਦਾ ਹੰੁਦਾ ਹੈ, ਤਿਵੇਂ) ਉਸ ਆਤਮਕ ਅਵਸਥਾ ਵਿਚ (ਮਨ ਦੇ ਅੰਦਰ, ਮਾਨੋ) ਅਨੇਕਾਂ ਸੰਗੀਤਕ ਸਾਜ ਵੱਜਣ ਲੱਗ ਪੈਂਦੇ ਹਨ, ਇਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ।

(जैसे अनेक किसम के साज बजने से बड़ा सुंदर राग पैदा होता है।वैसे ही) उस आत्मिक अवस्था में (मन के अंदर।मानो) अनेको संगीतमयी साज बनजे लग पड़ते हैं।इसके अंदर सदा आनंद बना रहता है।

Ahí se escucha la música de millones de notas jamás tocadas, y si las puedes escuchar, te inmerges en la Verdad del Señor.

ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮਿੑਆ ਨਿਜ ਘਰਿ ਵਸਿਆ ਆਏ ॥੪॥

eiau kahai naanak satigur miliaai dhaavat tha(n)mi(h)aa nij ghar vasiaa aae ||4||

Thus says Nanak: by meeting the True Guru, the wandering soul becomes steady, and comes to dwell in the home of its own self. ||4||

(ਹੇ ਭਾਈ! ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ, ਤੇ ਪ੍ਰਭੂ-ਚਰਨਾਂ ਵਿਚ ਆ ਟਿਕਦਾ ਹੈ ।੪।

मन सदा-स्थिर परमात्मा में लीन रहता है।(हे भाई ! तुझे) नानक ऐसे बताता है कि गुरू मिल जाए तो ये भटकता मन (भटकने से) रुक जाता है।और प्रभू-चरणों में आ टिकता है। 4।

Dice Nanak, la mente extrovertida es contenida conociendo al Guru y reside en el Ser. (4)

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥

man too(n) jot saroop hai aapanaa mool pachhaan ||

O my mind, you are the embodiment of the Divine Light - recognize your own origin.

ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ (ਹੇ ਮਨ!) ਆਪਣੇ ਉਸ ਅਸਲੇ ਨਾਲ ਸਾਂਝ ਬਣਾ ।

हे मेरे मन ! तू उस परमात्मा की अंश है जो निरा नूर ही नूर है (हे मन !) अपनी उस अस्लियत से सांझ बना।

Oh mi mente, eres la chispa de la Luz Divina; conoce tu Esencia.

ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥

man har jee terai naal hai gurmatee ra(n)g maan ||

O my mind, the Dear Lord is with you; through the Guru's Teachings, enjoy His Love.

ਹੇ ਮਨ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ ।

हे मन ! वह परमात्मा सदा तेरे अंग-संग बसता है।गुरू की मति ले के उसके मिलाप का स्वाद ले।

Oh mi mente, el Señor siempre está contigo, goza de Su Amor,

ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥

mool pachhaaneh taa(n) sahu jaaneh maran jeevan kee sojhee hoiee ||

Acknowledge your origin, and then you shall know your Husband Lord, and so understand death and birth.

ਹੇ ਮਨ! ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਖਸਮ-ਪ੍ਰਭੂ ਨਾਲ ਤੇਰੀ ਡੂੰਘੀ ਜਾਣ-ਪਛਾਣ ਬਣ ਜਾਏਗੀ, ਤਦੋਂ ਤੈਨੂੰ ਇਹ ਸਮਝ ਭੀ ਆ ਜਾਇਗੀ ਕਿ ਆਤਮਕ ਮੌਤ ਕੀਹ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀਹ ਹੈ ।

हे मन ! अगर तू अपनी अस्लियत समझ ले तो उस पति-प्रभू से तेरी गहरी जान-पहचान बन जाएगी।तब तुझे ये समझ भी आ जाएगा कि आत्मिक मौत क्या चीज है और आत्मिक जिंदगी क्या है।

a través del Bani de la Palabra del Guru. Conociendo tu Esencia, conoces a tu Señor, y así conocerás el misterio del nacimiento y de la muerte.

ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥

gur parasaadhee eko jaaneh taa(n) dhoojaa bhaau na hoiee ||

By Guru's Grace, know the One; then, you shall not love any other.

ਹੇ ਮਨ! ਜੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ ।

हे मन ! अगर गुरू की कृपा से एक परमात्मा के साथ गहरी सांझ डाल ले।तो तेरे अंदर (परमात्मा के बिना) कोई और मोह प्रबल नहीं हो सकेगा।

Conociendo al Señor a través de la Gracia del Guru, la dualidad ya no se aferra a ti, y la Paz llega a tu mente.

ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥

man saa(n)t aaiee vajee vadhaiee taa hoaa paravaan ||

Peace comes to the mind, and gladness resounds; then, you shall be acclaimed.

ਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ।

जब मनुष्य के मन में शांति पैदा हो जाती है जब इसके अंदर चढ़दीकला प्रबल हो जाती तब ये प्रभू की हजूरी में कबूल हो जाता है।

El gozo resuena dentro de ti y entonces eres aprobado.

ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥

eiau kahai naanak man too(n) jot saroop hai apanaa mool pachhaan ||5||

Thus says Nanak: O my mind, you are the very image of the Luminous Lord; recognize the true origin of your self. ||5||

ਨਾਨਕ ਇਉਂ ਦੱਸਦਾ ਹੈ—ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਚਾਨਣ ਹੀ ਚਾਨਣ ਹੈ (ਹੇ ਮਨ! ਆਪਣੇ ਉਸ ਅਸਲੇ ਨਾਲ ਸਾਂਝ ਬਣਾ ।੫।

नानक ऐसे बताता है–हे मेरे मन ! तू उस परमात्मा की अंश है जो निरा प्रकाश ही प्रकाश है (हे मन ! अपने उस असल से सांझ बना।असल को पहचान)। 5।

Dice Nanak, oh mi mente, tú eres la chispa de la Luz Divina; conoce tu Esencia. (5)

ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ ॥

man too(n) gaarab aTiaa gaarab ladhiaa jaeh ||

O mind, you are so full of pride; loaded with pride, you shall depart.

ਹੇ ਮਨ! ਤੂੰ (ਹੁਣ) ਅਹੰਕਾਰ ਨਾਲ ਲਿਬੜਿਆ ਪਿਆ ਹੈਂ, ਅਹੰਕਾਰ ਨਾਲ ਲੱਦਿਆ ਹੋਇਆ ਹੀ (ਜਗਤ ਤੋਂ) ਚਲਾ ਜਾਵੇਂਗਾ,

हे मन ! तू (अब) अहंकार से लिबड़ा पड़ा है।अहंकार से लादा हुआ ही (जगत से) चला जाएगा।

Oh mi mente, absorbida en el ego, el peso del ego te oprime y te limita,

ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥

maiaa mohanee mohiaa fir fir joonee bhavaeh ||

The fascinating Maya has fascinated you, over and over again, and lured you into reincarnation.

(ਵੇਖਣ ਨੂੰ) ਸੋਹਣੀ ਮਾਇਆ ਨੇ ਤੈਨੂੰ (ਆਪਣੇ) ਮੋਹ ਵਿਚ ਫਸਾਇਆ ਹੋਇਆ ਹੈ (ਇਸ ਦਾ ਨਤੀਜਾ ਇਹ ਨਿਕਲੇਗਾ ਕਿ) ਤੈਨੂੰ ਮੁੜ ਮੁੜ ਅਨੇਕਾਂ ਜੂਨਾਂ ਵਿਚ ਪਾਇਆ ਜਾਇਗਾ ।

(देखने को) सुंदर माया ने तुझे (अपने) मोह में फसाया हुआ है (इसका नतीजा ये निकलेगा कि) तुझे बार-बार अनेकों जूनियों में डाला जाएगा।

y engañado por Maya, vagas de vida en vida.

ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥

gaarab laagaa jaeh mugadh man a(n)t giaa pachhutaavahe ||

Clinging to pride, you shall depart, O foolish mind, and in the end, you shall regret and repent.

ਹੇ ਮੂਰਖ ਮਨ! ਜਦੋਂ ਤੂੰ ਅਹੰਕਾਰ ਵਿਚ ਫਸਿਆ ਹੋਇਆ ਹੀ (ਇਥੋਂ) ਤੁਰੇਂਗਾ ਤਾਂ ਤੁਰਨ ਵੇਲੇ ਹੱਥ ਮਲੇਂਗਾ

हे मूर्ख मन ! जब तू अहंकार में फंसा हुआ ही (यहाँ से) चलेगा तो चलने के वक्त हाथ मलेगा।

Si te aferras a tu ego, oh mente ignorante, te arrepentirás al final.

ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥

aha(n)kaar tisanaa rog lagaa birathaa janam gavaavahe ||

You are afflicted with the diseases of ego and desire, and you are wasting your life away in vain.

, ਤੈਨੂੰ ਅਹੰਕਾਰ ਚੰਬੜਿਆ ਹੋਇਆ ਹੈ ਤੈਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ ਤੂੰ (ਇਹ ਮਨੁੱਖਾ) ਜਨਮ ਵਿਅਰਥ ਗਵਾ ਰਿਹਾ ਹੈਂ ।

तूझे अहंकार चिपका हुआ है। तुझे तृष्णा का रोग लगा हुआ है तू (ये मानस) जन्म व्यर्थ गवा रहा है।

El ego y el deseo son enfermedades, que si las padeces, hacen que desperdicies tu nacimiento.

ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥

manmukh mugadh cheteh naahee agai giaa pachhutaavahe ||

The foolish self-willed manmukh does not remember the Lord, and shall regret and repent hereafter.

ਹੇ ਆਪ-ਹੁਦਰੇ ਮੂਰਖ ਮਨ! ਤੂੰ ਪਰਮਾਤਮਾ ਨੂੰ ਨਹੀਂ ਸਿਮਰਦਾ, ਪਰਲੋਕ ਜਾ ਕੇ ਅਫਸੋਸ ਕਰੇਂਗਾ ।

हे मन-मर्जियां करने वाले मूर्ख मन ! तू परमात्मा को नहीं सिमरता।परलोक पहुँच के अफसोस करेगा।

El voluntarioso y tonto Manmukj no aprecia al Señor y se arrepiente cuando va al más allá.

ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥੬॥

eiau kahai naanak man too(n) gaarab aTiaa gaarab ladhiaa jaavahe ||6||

Thus says Nanak: O mind, you are full of pride; loaded with pride, you shall depart. ||6||

(ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਤੂੰ ਇੱਥੇ ਅਹੰਕਾਰ ਨਾਲ ਭਰਿਆ ਹੋਇਆ ਹੈਂ (ਜਗਤ ਤੋਂ ਤੁਰਨ ਵੇਲੇ ਭੀ) ਅਹੰਕਾਰ ਨਾਲ ਲੱਦਿਆ ਹੋਇਆ ਹੀ ਜਾਵੇਂਗਾ ।੬।

(तुझे) नानक इस तरह बताता है कि तू यहाँ अहंकार से भरा हुआ है (जगत से चलने के वक्त भी) अहंकार से लदा हुआ ही जाएगा। 6।

Dice Nanak, oh mi mente, si dejas absorberte por el ego, su peso te oprimirá. (6)

ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥

man too(n) mat maan kareh j hau kichh jaanadhaa gurmukh nimaanaa hoh ||

O mind, don't be so proud of yourself, as if you know it all; the Gurmukh is humble and modest.

ਹੇ ਮਨ! ਵੇਖੀਂ, ਕਿਤੇ ਇਹ ਮਾਣ ਨਾਹ ਕਰ ਬੈਠੀਂ ਕਿ ਮੈਂ ਸਿਆਣਾ ਹਾਂ, ਗੁਰੂ ਦੀ ਸਰਨ ਪੈ ਕੇ ਮਾਣ ਤਿਆਗੀ ਰੱਖ ।

हे मन ! देखना।कहीं ये गुमान ना कर बैठना कि मैं (बहुत) समझदार हूँ।गुरू की शरण पड़ के माण त्याग के रख।

Oh mi mente, no crees orgullo de tus conocimientos, pues aquél que voltea hacia Dios, es humilde.

ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥

a(n)tar agiaan hau budh hai sach sabadh mal khoh ||

Within the intellect are ignorance and ego; through the True Word of the Shabad, this filth is washed off.

(ਹੇ ਮਨ!) ਤੇਰੇ ਅੰਦਰ ਪਰਮਾਤਮਾ ਤੋਂ ਵਿੱਥ ਹੈ, ਤੇਰੇ ਅੰਦਰ ‘ਮੈਂ, ਮੈਂ’ ਕਰਨ ਵਾਲੀ ਅਕਲ ਹੈ, ਇਸ ਮੈਲ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੁੜ ਕੇ ਗੁਰੂ ਦੇ ਸ਼ਬਦ ਵਿਚ ਟਿਕ ਕੇ ਦੂਰ ਕਰ ।

(हे मन !) तेरे अंदर परमात्मा से दूरी है।तेरे अंदर ‘मैं मैं’ करने वाली बुद्धि है।इस मैल को सदा-स्थिर हरि नाम में जुड़ के गुरू के शबद में टिक के दूर कर।

Si dentro de ti hay ego e ignorancia, entonces a través del Bani de la Palabra Verdadera,

ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥

hoh nimaanaa satiguroo agai mat kichh aap lakhaavahe ||

So be humble, and surrender to the True Guru; do not attach your identity to your ego.

ਹੇ ਮਨ! ਨਿਰਮਾਣ ਹੋ ਕੇ ਗੁਰੂ ਦੇ ਚਰਨਾਂ ਵਿਚ ਢਹਿ ਪਉ । ਵੇਖੀਂ, ਕਿਤੇ ਆਪਣਾ ਆਪ ਜਤਾਣ ਨਾਹ ਲੱਗ ਪਈਂ ।

हे मन ! विनम्र हो के गुरू के चरणों में गिर पड़ो।देखना।कहीं अपना आप जताने मत लग पड़ना।

te serán quitados. Ríndete ante el Verdadero Guru y no hagas caso a tu ego;

ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ ॥

aapanai aha(n)kaar jagat jaliaa mat too(n) aapanaa aap gavaavahe ||

The world is consumed by ego and self-identity; see this, lest you lose your own self as well.

ਜਗਤ ਆਪਣੇ ਹੀ ਅਹੰਕਾਰ ਵਿਚ ਸੜ ਰਿਹਾ ਹੈ, ਵੇਖੀਂ ਕਿਤੇ ਤੂੰ ਭੀ (ਅਹੰਕਾਰ ਵਿਚ ਪੈ ਕੇ) ਆਪਣੇ ਆਪ ਦਾ ਨਾਸ ਨਾ ਕਰ ਲਈਂ ।

जगत अपने ही अहंकार में जल रहा है।देखना।कहीं तू भी (अहंकार में पड़ कर) अपने आपका नाश मत कर लेना।

este ego ha quemado al mundo entero; obsérvalo, si no, también te perderás.

ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ ॥

satigur kai bhaanai kareh kaar satigur kai bhaanai laag rahu ||

Make yourself follow the Sweet Will of the True Guru; remain attached to His Sweet Will.

(ਇਸ ਖ਼ਤਰੇ ਤੋਂ ਤਾਂ ਹੀ ਬਚੇਂਗਾ, ਜੇ) ਤੂੰ ਗੁਰੂ ਦੇ ਹੁਕਮ ਵਿਚ ਤੁਰ ਕੇ ਕੰਮ ਕਰੇਂਗਾ । (ਸੋ, ਹੇ ਮਨ!) ਗੁਰੂ ਦੇ ਹੁਕਮ ਵਿਚ ਟਿਕਿਆ ਰਹੁ ।

(इस खतरे से तभी बचेगा।अगर) तू गुरू के हुकम में चल के काम करेगा।(सो।हे मन !) गुरू के हुकम मे टिका रह।

Entónate en la Voluntad del Señor y camina en Su Sendero.

ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ॥੭॥

eiau kahai naanak aap chhadd sukh paaveh man nimaanaa hoi rahu ||7||

Thus says Nanak: renounce your ego and self-conceit, and obtain peace; let your mind abide in humility. ||7||

(ਹੇ ਮਨ! ਤੈਨੂੰ) ਨਾਨਕ ਇਉਂ ਸਮਝਾਂਦਾ ਹੈ—ਹੇ ਮਨ! ਅਹੰਕਾਰ ਛੱਡ ਦੇ, ਅਹੰਕਾਰ ਛੱਡ ਕੇ ਸੁਖ ਪਾਵੇਂਗਾ ।੭।

(हे मन ! तुझे) नानक इस प्रकार समझाता है– हे मन अहंकार त्याग दे।अहंकार छोड़ के ही सुख पाएगा। 7।

Dice Nanak, oh mi mente, siente el gusto de relajarte en la Humildad. (7)

ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥

dha(n)nu su velaa jit mai satigur miliaa so sahu chit aaiaa ||

Blessed is that time, when I met the True Guru, and my Husband Lord came into my consciousness.

ਉਹ ਵੇਲਾ ਭਾਗਾਂ ਵਾਲਾ ਸੀ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ (ਤੇ, ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ;

वह वक्त सौभाग्यपूर्ण था जब मुझे गुरू मिल गया था (और।गुरू की किरपा से) वह पति-प्रभू मेरे चित्त में आ बसा।

Bendito es el momento en que conocí al Guru y enaltecí al Bello Señor en mi corazón.

ਮਹਾ ਅਨੰਦੁ ਸਹਜੁ ਭਇਆ ਮਨਿ ਤਨਿ ਸੁਖੁ ਪਾਇਆ ॥

mahaa ana(n)dh sahaj bhiaa man tan sukh paiaa ||

I became so very blissful, and my mind and body found such a natural peace.

ਮੇਰੇ ਅੰਦਰ ਬੜਾ ਆਨੰਦ ਪੈਦਾ ਹੋਇਆ, ਮੇਰੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਗਈ, ਮੇਰੇ ਮਨ ਨੇ ਮੇਰੇ ਹਿਰਦੇ ਨੇ ਸੁਖ ਅਨੁਭਵ ਕੀਤਾ ।

मेरेअंदर बहुत आनंद पैदा हुआ।मेरे अंदर आत्मिक अडोलता पैदा हो गई।मेरे मन ने मेरे दिल ने सुख अनुभव किया।

Dentro de mí habita la inmensa Paz y el Éxtasis, y mi mente y mi cuerpo han sido refrescados.

ਸੋ ਸਹੁ ਚਿਤਿ ਆਇਆ ਮੰਨਿ ਵਸਾਇਆ ਅਵਗਣ ਸਭਿ ਵਿਸਾਰੇ ॥

so sahu chit aaiaa ma(n)n vasaiaa avagan sabh visaare ||

My Husband Lord came into my consciousness; I enshrined Him within my mind, and I renounced all vice.

(ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ, (ਗੁਰੂ ਨੇ ਪ੍ਰਭੂ ਨੂੰ) ਮੇਰੇ ਮਨ ਵਿਚ ਵਸਾ ਦਿੱਤਾ, ਤੇ ਮੇਰੇ ਸਾਰੇ ਹੀ ਔਗੁਣ ਭੁਲਾ ਦਿੱਤੇ ।

(गुरू की कृपा से) वह पति-प्रभू मेरे चित्त में आ बसा।(गुरू ने प्रभू को) मेरे मन में बसा दिया।और मेरे ही अवगुण भुला दिए।

Es entonces cuando entendí el Enorme Valor de mi Señor y Lo enaltecí en mi mente desplazando de ella todo vicio.

ਜਾ ਤਿਸੁ ਭਾਣਾ ਗੁਣ ਪਰਗਟ ਹੋਏ ਸਤਿਗੁਰ ਆਪਿ ਸਵਾਰੇ ॥

jaa tis bhaanaa gun paragaT hoe satigur aap savaare ||

When it pleased Him, virtues appeared in me, and the True Guru Himself adorned me.

(ਹੇ ਭਾਈ!) ਜਦੋਂ ਉਸ ਮਾਲਕ ਨੂੰ ਚੰਗਾ ਲੱਗਦਾ ਹੈ ਉਸ ਦੇ ਗੁਣ ਮਨੁੱਖ ਦੇ ਅੰਦਰ ਰੌਸ਼ਨ ਹੋ ਜਾਂਦੇ ਹਨ, ਗੁਰੂ ਆਪ ਉਸ ਮਨੁੱਖ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ ।

(हे भाई !) जब उस मालिक को ठीक लगता है उसके गुण मनुष्य के अंदर रौशन हो जाते हैं।गुरू स्वयं उस मनुष्य के जीवन को सुंदर बना देता है।

Cuando tal fue la Voluntad del Señor, la Virtud se manifestó en mí; sí, el Guru Mismo adorna a todos.

ਸੇ ਜਨ ਪਰਵਾਣੁ ਹੋਏ ਜਿਨੑੀ ਇਕੁ ਨਾਮੁ ਦਿੜਿਆ ਦੁਤੀਆ ਭਾਉ ਚੁਕਾਇਆ ॥

se jan paravaan hoe jin(h)ee ik naam dhiRiaa dhuteeaa bhaau chukaiaa ||

Those humble beings become acceptable, who cling to the One Name and renounce the love of duality.

ਜੇਹੜੇ ਮਨੁੱਖ ਸਿਰਫ਼ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਕਰ ਲੈਂਦੇ ਹਨ, ਤੇ ਮਾਇਆ ਦਾ ਮੋਹ ਅੰਦਰੋਂ ਦੂਰ ਕਰ ਲੈਂਦੇ ਹਨ ਉਹ ਪਰਮਾਤਮਾ ਦੀ ਦਰਗਹ ਵਿਚ ਕਬੂਲ ਹੋ ਜਾਂਦੇ ਹਨ

जो मनुष्य सिर्फ हरि-नाम को अपने दिल में पक्का कर लेते हैं।और माया का मोह अंदर से दूर कर लेते हैं।

Aquéllos que se olvidan de la dualidad y se apegan sólo al Nombre del Señor son aprobados.

ਇਉ ਕਹੈ ਨਾਨਕੁ ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥੮॥

eiau kahai naanak dha(n)nu su velaa jit mai satigur miliaa so sahu chit aaiaa ||8||

Thus says Nanak: blessed is the time when I met the True Guru, and my Husband Lord came into my consciousness. ||8||

ਨਾਨਕ ਇਉਂ ਆਖਦਾ ਹੈ—ਭਾਗਾਂ ਵਾਲਾ ਸੀ ਉਹ ਵੇਲਾ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ ਤੇ (ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ ਸੀ ।੮।

वे परमात्मा की दरगाह में कबूल हो जाते हैं। नानक इस प्रकार कहता है– भाग्यशाली था वह समय जब मुझे गुरू मिला था और (गुरू की कृपा से) वह पति-प्रभू मेरे चित्त में आ बसा था। 8।

Dice Nanak, bendito es el día que conocí a mi Guru y enaltecí al Señor en mi corazón. (8)

ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ ॥

eik ja(n)t bharam bhule tin seh aap bhulaae ||

Some people wander around, deluded by doubt; their Husband Lord Himself has misled them.

(ਹੇ ਭਾਈ!) ਅਨੇਕਾਂ ਜੀਵ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ, (ਉਸ ਪੈਦਾ ਕਰਨ ਵਾਲੇ) ਖਸਮ-ਪ੍ਰਭੂ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ,

(हे भाई !) अनेकों जीव माया की भटकना में पड़ के गलत रास्ते पर पड़े हुए हैं।(उस पैदा करने वाले) पति प्रभू ने खुद ही उन्हें गलत राह पर डाला हुआ है।

Algunos son desviados por el Mismo Señor; ellos vagan en la dualidad y actúan desde el ego.

ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ ॥

dhoojai bhai fireh haumai karam kamaae ||

They wander around in the love of duality, and they do their deeds in ego.

ਅਜੇਹੇ ਜੀਵ ਹਉਮੈ ਦੇ ਆਸਰੇ ਕੰਮ ਕਰ ਕਰ ਕੇ ਮਾਇਆ ਦੇ ਮੋਹ ਵਿਚ ਭਟਕਦੇ ਹਨ ।

ऐसे जीव अहंकार के आसरे काम कर कर के माया के मोह में भटकते हैं।

Sí, lejos de Tu Camino se encuentran ellos, al haber sido desviados por Ti Mismo;

ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥

tin seh aap bhulaae kumaarag paae tin kaa kichh na vasaiee ||

Their Husband Lord Himself has misled them, and put them on the path of evil. Nothing lies in their power.

ਉਸ ਖਸਮ ਪ੍ਰਭੂ ਨੇ ਆਪ (ਉਹਨਾਂ ਨੂੰ) ਸਹੀ ਰਸਤੇ ਤੋਂ ਖੁੰਝਾਇਆ ਹੋਇਆ ਹੈ ਤੇ ਕੁਰਾਹੇ ਪਾਇਆ ਹੋਇਆ ਹੈ, ਉਹਨਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲਦਾ (ਕਿ ਆਪਣੇ ਉੱਦਮ ਨਾਲ ਕੁਮਾਰਗ ਛੱਡ ਦੇਣ) ।

उस पति प्रभू ने स्वयं (उन्हें) सही रास्ते से तोड़ा हुआ है और गलत राह पर डाला हुआ है।उन जीवों का कोई जोर नहीं चलता (कि अपने उद्यम से गलत रास्ता छोड़ दें)।

oh Dios, ¿qué pueden hacer por su propia cuenta?

ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥

tin kee gat avagat too(n)hai jaaneh jin ieh rachan rachaiee ||

You alone know their ups and downs, You, who created the creation.

ਹੇ ਪ੍ਰਭੂ! ਜਿਸ ਤੈਂ ਨੇ ਇਹ ਜਗਤ-ਰਚਨਾ ਰਚੀ ਹੋਈ ਹੈ ਤੂੰ ਆਪ ਹੀ (ਕੁਰਾਹੇ ਪਏ ਹੋਏ) ਉਹਨਾਂ ਜੀਵਾਂ ਦੀ ਚੰਗੀ ਮੰਦੀ ਆਤਮਕ ਹਾਲਤ ਜਾਣਦਾ ਹੈਂ (ਜਿਸ ਅਨੁਸਾਰ ਤੂੰ ਉਹਨਾਂ ਨੂੰ ਕੁਰਾਹੇ ਪਾਇਆ ਹੈ) ।

हे प्रभू ! जिस तुझ ने ये जगत रचना रची हुई है तू स्वयं ही (गलत राह पर पड़े हुए) उन जीवों की अच्छी-बुरी आत्मिक हालत जानता है (जिसके मुताबिक तूने उन्हें गलत रास्ते पर डाला है)।

Sus ascensos y descensos sólo Tú los conoces; sí, Tú, Quien lo has creado todo.

ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥

hukam teraa kharaa bhaaraa gurmukh kisai bujhaae ||

The Command of Your Will is very strict; how rare is the Gurmukh who understands.

ਤੇਰਾ ਹੁਕਮ ਬੜਾ ਡਾਢਾ ਹੈ (ਜਿਸ ਕਰ ਕੇ ਜੀਵ ਕੁਰਾਹੇ ਪਏ ਹੋਏ ਹਨ) ।(ਹੇ ਭਾਈ!) ਕਿਸੇ ਵਿਰਲੇ ਭਾਗਾਂ ਵਾਲੇ ਨੂੰ ਖਸਮ-ਪ੍ਰਭੂ ਗੁਰੂ ਦੀ ਸਰਨ ਪਾ ਕੇ ਆਪਣਾ ਹੁਕਮ ਸਮਝਾਂਦਾ ਹੈ ।

तेरा हुकम बहुत दमदार है (जिसके कारण जीव गलत रास्ते पर पड़े हुए हैं)।(हे भाई !) किसी विरले भाग्यशाली को पति प्रभू गुरू की शरण डाल के अपना हुकम समझाता है।

Tu Voluntad es difícil de seguir, y extraordinario es aquél que se da cuenta de Tu Esencia.

ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥੯॥

eiau kahai naanak kiaa ja(n)t vichaare jaa tudh bharam bhulaae ||9||

Thus says Nanak: what can the poor creatures do, when You mislead them into doubt? ||9||

ਨਾਨਕ ਇਉਂ ਆਖਦਾ ਹੈ—ਹੇ ਪ੍ਰਭੂ! ਜੇ ਤੂੰ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਕੇ ਜ਼ਿੰਦਗੀ ਦੇ ਮੰਦੇ ਰਸਤੇ ਪਾਇਆ ਹੋਇਆ ਹੈ, ਤਾਂ ਇਹ ਵਿਚਾਰੇ ਜੀਵ ਕੀਹ ਕਰ ਸਕਦੇ ਹਨ? ।੯।

नानक ऐसे कहता है– हे प्रभू ! अगर तूने खुद ही जीवों का माया की भटकना में डाल के जिंदगी के बुरे रास्ते डाला हुआ है।तो ये बिचारे जीव क्या कर सकते हैं। 9।

Dice Nanak, sin poder están Tus criaturas, oh Señor, cuando Tú Mismo las desvías de Tu Camino. (9)