Sri Guru Granth Sahib Ji

ਸਿਰੀ ਰਾਗੁ

Siree Raag

Ang 28 of 1430

ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥

eih janam padhaarath pai kai har naam na chetai liv lai ||

The blessing of this human life has been obtained, but still, people do not lovingly focus their thoughts on the Name of the Lord.

ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ

यह कीमती मनुष्य जन्म हासिल करके भी (मूर्ख मनुष्य) सुरति जोड़ के परमात्मा का नाम नहीं सिमरता;

El que recibe el regalo de la vida y no se dedica al Nombre del Señor

ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥

pag khisiaai rahanaa nahee aagai Thaur na pai ||

Their feet slip, and they cannot stay here any longer. And in the next world, they find no place of rest at all.

ਪਰ ਜਦੋਂ ਪੈਰ ਤਿਲਕ ਗਿਆ (ਜਦੋਂ ਸਰੀਰ ਢਹਿ ਪਿਆ) ਇੱਥੇ ਜਗਤ ਵਿਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸਖਣੇ ਰਹਿਣ ਕਰਕੇ) ਅਗਾਂਹ ਦਰਗਾਹ ਵਿਚ ਭੀ ਥਾਂ ਨਹੀਂ ਮਿਲਦਾ

पर जब पैर फिसल गया (जब शरीर ढह पड़ा) यहाँ जगत में टिका नहीं रह सकेगा (नाम से वंचित रहने के कारण) आगे दरगाह में भी जगह नहीं मिलती।

un pequeño resbalón y ya no existe más, y no obtiene Refugio en el Más Allá

ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥

oh velaa hath na aaviee a(n)t giaa pachhutai ||

This opportunity shall not come again. In the end, they depart, regretting and repenting.

(ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ, ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ ।

(मौत आने से) सिमरन का समय नहीं मिल सकता~ आखिर (मूर्ख जीव) पछताता जाता है।

El tiempo perdido nunca regresa y uno sufre a la hora de la muerte, al final.

ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥੪॥

jis nadhar kare so ubarai har setee liv lai ||4||

Those whom the Lord blesses with His Glance of Grace are saved; they are lovingly attuned to the Lord. ||4||

ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਮਾਇਆ ਕਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ ।੪।

जिस मनुष्य पर परमात्मा मेहर की नजर करता है वह परमात्मा (के चरणों) में सुरति जोड़ के (माया के कुसंभ मोह से) बच जाता है।4।

Aquél que tiene la Gracia del Señor llega y entona su mente en el Señor. (4)

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥

dhekhaa dhekhee sabh kare manmukh boojh na pai ||

They all show off and pretend, but the self-willed manmukhs do not understand.

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ

अपने मन के पीछे चलने वाला मनुष्य सब कुछ दिखावे की खातिर करता है~ उसे सही जीवन जीने की समझ नहीं आती।

Todos imitan los modos del Señor, pero los arrogantes Manmukjs nunca se dan cuenta.

ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥

jin gurmukh hiradhaa sudh hai sev piee tin thai ||

Those Gurmukhs who are pure of heart-their service is accepted.

(ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵ੍ਰਿਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ

(पर) गुरू के सन्मुख हो के जिन मनुष्यों का हृदय पवित्र हो जाता है~ उन की घाल-कमाई (प्रभू दर पे) कबूल हो जाती है।

Los que se entonan en el Señor, los puros de corazón, son los únicos que lo logran.

ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥

har gun gaaveh har nit paReh har gun gai samai ||

They sing the Glorious Praise of the Lord; they read about the Lord each day. Singing the Praise of the Lord, they merge in absorption.

ਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾਂ ਵਿਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ ।

वह मनुष्य हरि के गुण गा के हरि के चरणों में लीन हो के नित्य हरि गुण गाते हैं~ पढ़ते हैं।

Ellos cantan las Alabanzas del Señor, leen sólo del Guru y en el canto de Su Alabanza se funden.

ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥

naanak tin kee baanee sadhaa sach hai j naam rahe liv lai ||5||4||37||

O Nanak, the words of those who are lovingly attuned to the Naam are true forever. ||5||4||37||

ਹੇ ਨਾਨਕ ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ ।੫।੪।੩੭।

हे नानक! जो मनुष्य प्रभू के नाम में सुरति जोड़ के रखते हैं~ सदा स्थिर प्रभू की सिफत सलाह ही उनकी जीभ पे सदा विराजमान रहती है।5।4।37।

Su hablar es la Verdad, pues están entonados en el Nombre del Señor. (5-4-37)

ਸਿਰੀਰਾਗੁ ਮਹਲਾ ੩ ॥

sireeraag mahalaa teejaa ||

Siree Raag, Third Mehla:

ਸਿਰੀ ਰਾਗ, ਤੀਜੀ ਪਾਤਸ਼ਾਹੀ।

श्री राग महला ३ ॥

Siri Rag, Mejl Guru Amar das, Tercer Canal Divino.

ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥

jinee ik man naam dhiaaiaa gurmatee veechaar ||

Those who meditate single-mindedly on the Naam, and contemplate the Teachings of the Guru

ਜਿਨ੍ਹਾਂ ਮਨੱੁਖਾਂ ਨੇ ਗੁਰੂ ਦੀ ਮਤਿ ਦੀ ਰਾਹੀਂ (ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ ਨਾਮ ਨੂੰ ਇਕਾਗ੍ਰ ਮਨ ਨਾਲ ਸਿਮਰਿਆ ਹੈ

जिन लोगों ने गुरू की मति के द्वारा (परमात्मा के नाम को अपने सोच मंडल में टिका के) नाम को एकाग्र चित्त हो के सिमरा है~

Aquéllos que meditan en el Nombre del Señor con una mente sencilla y habitan en la Palabra del Guru,

ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥

tin ke mukh sadh ujale tit sachai dharabaar ||

-their faces are forever radiant in the Court of the True Lord.

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰਬਾਰ ਵਿਚ ਉਹ ਸਦਾ ਸੁਰਖ਼ਰੂ ਹੁੰਦੇ ਹਨ

वे सदा ही स्थिर रहने वाले प्रभू के दरबार में सुर्खरू होते है।

su semblante se ve puro en la Corte Verdadera del Señor.

ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ ॥੧॥

oi a(n)mrit peeveh sadhaa sadhaa sachai naam piaar ||1||

They drink in the Ambrosial Nectar forever and ever, and they love the True Name. ||1||

ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਦੀ ਰਾਹੀਂ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ ।੧।

वह मनुष्य सदा स्थिर प्रभू के नाम में प्यार से सदा आत्मिक जीवन देने वाला नाम जल पीते हैं।1।

Ellos beben del Néctar del Señor eternamente y se enamoran del Nombre Verdadero. (1)

ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥

bhaiee re gurmukh sadhaa pat hoi ||

O Siblings of Destiny, the Gurmukhs are honored forever.

ਹੇ ਭਾਈ ! ਗੁਰੂ ਦੀ ਸਰਨ ਪਿਆਂ ਸਦਾ ਇੱਜ਼ਤ ਮਿਲਦੀ ਹੈ

हे भाई! गुरू की शरण पड़ने से इज्जत मिलती है।

Mi hermano, los que se entonan en el Guru, mantienen siempre su Honor.

ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥੧॥ ਰਹਾਉ ॥

har har sadhaa dhiaaieeaai mal haumai kaddai dhoi ||1|| rahaau ||

They meditate forever on the Lord, Har, Har, and they wash off the filth of egotism. ||1||Pause||

(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ । (ਗੁਰੂ ਮਨੁੱਖ ਦੇ ਮਨ ਵਿਚੋਂ) ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ ।੧।ਰਹਾਉ।

(गुरू की शरण पड़ के) परमात्मा का नाम सदा सिमरना चाहिए। (गुरू मनुष्य के मन में से) अहंकार की मैल धो के निकाल देता है।1।रहाउ ।

Invoca entonces a Tu Señor y lava las impurezas de tu ego. (1-Pausa)

ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥

manmukh naam na jaananee vin naavai pat jai ||

The self-willed manmukhs do not know the Naam. Without the Name, they lose their honor.

(ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦੇ, ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ

(पर) अपने मन के पीछे चलने वाले लोग परमात्मा के नाम के साथ रिश्ता नहीं जोड़ पाते~ और नाम के बग़ैर उनका आदर सत्कार जाता रहता है।

Los arrogantes Manmukjs no saben del Naam, del Nombre del Señor, y sin el Nombre, sólo pierden su honor.

ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥

sabadhai saadh na aaio laage dhoojai bhai ||

They do not savor the Taste of the Shabad; they are attached to the love of duality.

ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, (ਇਸ ਵਾਸਤੇ) ਉਹ (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ ਪਿਆਰ ਵਿਚ ਮਸਤ ਰਹਿੰਦੇ ਹਨ

उन्हें सत्गुरू के शबद का आनन्द नहीं आता। (इस वास्ते) वह (प्रभू को विसार के) किसी और प्यार में मस्त रहते हैं।

Se retuercen en la dualidad y no se pueden enamorar del Sabor de la Palabra del Shabd.

ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥੨॥

visaTaa ke keeRe paveh vich visaTaa se visaTaa maeh samai ||2||

They are worms in the filth of manure. They fall into manure, and into manure they are absorbed. ||2||

ਉਹ ਬੰਦੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ (ਵਿਕਾਰਾਂ ਦੇ) ਗੰਦ ਵਿਚ ਹੀ ਪਏ ਰਹਿੰਦੇ ਹਨ ।੨।

वह लोग (विकारों के) गंद में लीन रह कर गंदगी के कीड़े की तरह (विकारों के) गंद में ही पड़े रहते हैं।2।

Los gusanos del lodo, habitan, buscan y comen lodo. (2)

ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ ॥

tin kaa janam safal hai jo chaleh satagur bhai ||

Fruitful are the lives of those who walk in harmony with the Will of the True Guru.

ਜੇਹੜੇ ਮਨੁੱਖ ਗੁਰੂ ਦੇ ਪ੍ਰੇਮ ਵਿਚ ਜੀਵਨ ਬਿਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ

जो मनुष्य गुरू के प्रेम में जीवन व्यतीत करते हैं उनका जीवन कामयाब हो जाता है~

Aquéllos que viven en la Voluntad del Guru Verdadero, su vida se llena de valor.

ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥

kul udhaareh aapanaa dha(n)n janedhee mai ||

Their families are saved; blessed are the mothers who gave birth to them.

ਉਹ ਆਪਣਾ ਸਾਰਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦੇ ਹਨ, ਉਹਨਾਂ ਦੀ ਜੰਮਣ ਵਾਲੀ ਮਾਂ ਸੋਭਾ ਖੱਟਦੀ ਹੈ

वह अपना सारा खानदान (ही विकारों से) बचा लेते हैं~ उनको पैदा करने वाली माँ शोभा कमाती है।

Ellos salvan a su familia; bendita sea su madre.

ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ ॥੩॥

har har naam dhiaaieeaai jis nau kirapaa kare rajai ||3||

By His Will He grants His Grace; those who are so blessed, meditate on the Name of the Lord, Har, Har. ||3||

(ਇਸ ਵਾਸਤੇ, ਹੇ ਭਾਈ !) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਨਾਮ ਸਿਮਰਦਾ ਹੈ) ਜਿਸ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ।੩।

(इस वास्ते~ हे भाई!) परमात्मा का नाम सिमरना चाहिए। (पर वही मनुष्य नाम सिमरता है) जिस पर परमात्मा अपनी रजा अनुसार मेहर करता है।3।

Pero, únicamente, quien goza de Su Gracia, puede alabar al Señor. (3)

ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥

jinee gurmukh naam dhiaaiaa vichahu aap gavai ||

The Gurmukhs meditate on the Naam; they eradicate selfishness and conceit from within.

ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ

जिन लोगों ने गुरू की शरण पड़ के अपने अंदर से अहम् भाव दूर कर के परमात्मा का नाम सिमरा है~

Aquéllos que ven hacia Dios, que viven en Su Nombre y hacen a un lado su orgullo

ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥

oi a(n)dharahu baaharahu niramale sache sach samai ||

They are pure, inwardly and outwardly; they merge into the Truest of the True.

ਉਹ ਬੰਦੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸੇ ਦਾ ਰੂਪ ਬਣ ਕੇ ਅੰਦਰੋਂ ਬਾਹਰੋਂ ਪਵਿਤ੍ਰ ਹੋ ਜਾਂਦੇ ਹਨ (ਭਾਵ, ਉਹਨਾਂ ਦਾ ਆਤਮਕ ਜੀਵਨ ਪਵਿਤ੍ਰ ਹੋ ਜਾਂਦਾ ਹੈ, ਤੇ ਉਹ ਖ਼ਲਕਤ ਨਾਲ ਭੀ ਵਰਤਣ-ਵਿਹਾਰ ਸੁਚੱਜਾ ਰੱਖਦੇ ਹਨ) ।

वह लोग सदा स्थिर प्रभू में लीन हो के उसी का रूप बन के अंदर-बाहर से पवित्र हो जाते हैं। (भाव~ उनका आत्मिक जीवन पवित्र हो जाता है~ और वे खलकत के साथ भी प्यार-व्यवहार ठीक रखते हैं)।

son puros por dentro y por fuera y se funden en la Verdad del Señor.

ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥੪॥੫॥੩੮॥

naanak aae se paravaan heh jin gurmatee har dhiaai ||4||5||38||

O Nanak, blessed is the coming of those who follow the Guru's Teachings and meditate on the Lord. ||4||5||38||

ਹੇ ਨਾਨਕ ! ਜਗਤ ਵਿਚ ਆਏ (ਜੰਮੇ) ਉਹੀ ਬੰਦੇ ਕਬੂਲ ਹਨ ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ।੪।੫।੩੮।

हे नानक ! जगत में आए (पैदा हुए) वही लोग कबूल हैं जिन्होंने गुरू की मति ले के परमात्मा का नाम सिमरा है।4।5।38।

Dice Nanak, son los aprobados por el Señor, aquéllos que habitan en Él, a través de la Palabra del Guru. (4-5-38)

ਸਿਰੀਰਾਗੁ ਮਹਲਾ ੩ ॥

sireeraag mahalaa teejaa ||

Siree Raag, Third Mehla:

ਸਿਰੀ ਰਾਗ, ਤੀਜੀ ਪਾਤਸ਼ਾਹੀ।

श्री राग महला ३ ॥

Siri Rag, Mejl Guru Amar Das, Tercer Canal Divino.

ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥

har bhagataa har dhan raas hai gur poochh kareh vaapaar ||

The devotees of the Lord have the Wealth and Capital of the Lord; with Guru's Advice, they carry on their trade.

ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਪਾਸ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ, ਉਹ ਆਪਣੇ ਗੁਰੂ ਦੀ ਸਿੱਖਿਆ ਲੈ ਕੇ (ਨਾਮ ਦਾ ਹੀ) ਵਣਜ ਕਰਦੇ ਹਨ

परमात्मा की भक्ति करने वाले बंदों के पास परमात्मा का नाम ही धन है नाम ही सरमाया है~ वह अपने गुरू की शिक्षा ले के (नाम का ही) व्यापार करते हैं।

Los Devotos de Dios tienen para ellos la Riqueza de Dios y buscan siempre el consejo del Guru en todos los aspectos de su vida.

ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥

har naam salaahan sadhaa sadhaa vakhar har naam adhaar ||

They praise the Name of the Lord forever and ever. The Name of the Lord is their Merchandise and Support.

ਭਗਤ-ਜਨ ਸਦਾ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਪਰਮਾਤਮਾ ਦਾ ਨਾਮ-ਵੱਖਰ ਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ

भक्तजन सदा परमात्मा का नाम की ही सराहना करते हैं। परमात्मा का नाम का व्यापार ही उनके जीवन का आसरा है।

Ellos alaban al Señor por siempre y para siempre y su Verdadero Capital es el Nombre de Dios.

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥

gur poorai har naam dhiraRaiaa har bhagataa atuT bha(n)ddaar ||1||

The Perfect Guru has implanted the Name of the Lord into the Lord's devotees; it is an Inexhaustible Treasure. ||1||

ਪੂਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ, ਪਰਮਾਤਮਾ ਦਾ ਨਾਮ ਹੀ ਉਹਨਾਂ ਪਾਸ ਅਮੁੱਕ ਖ਼ਜ਼ਾਨਾ ਹੈ ।੧।

पूरे सत्गुरू ने परमात्मा का नामउनके हृदय में पक्का कर दिया है। परमात्मा का नाम ही उनके लिए ना समाप्त होने वाला खजाना है।1!

Uno toma Conciencia del Naam, el Nombre de Dios a través del Guru Perfecto; los Devotos de Dios tienen el Tesoro Ilimitado. (1)

ਭਾਈ ਰੇ ਇਸੁ ਮਨ ਕਉ ਸਮਝਾਇ ॥

bhaiee re is man kau samajhai ||

O Siblings of Destiny, instruct your minds in this way.

ਹੇ ਭਾਈ ! (ਆਪਣੇ) ਇਸ ਮਨ ਨੂੰ ਸਮਝਾ

हे भाई! (अपने) इस मन को समझा (और कह)

Oh hermano, instruye a tu mente, para que no pierdas el tiempo hipnotizado.

ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥

e man aalas kiaa kareh gurmukh naam dhiaai ||1|| rahaau ||

O mind, why are you so lazy? Become Gurmukh, and meditate on the Naam. ||1||Pause||

ਹੇ ਮਨ ! ਕਿਉਂ ਆਲਸ ਕਰਦਾ ਹੈਂ ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ ।੧।ਰਹਾਉ।

हे मन ! क्यूँ आलस करता है? गुरू की शरण पड़ के (परमात्मा का) नाम सिमर ।1।रहाउ।

Ponte a meditar en el Nombre de Dios, a través de la Gracia del Señor (1-Pausa)

ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥

har bhagat har kaa piaar hai je gurmukh kare beechaar ||

Devotion to the Lord is love for the Lord. The Gurmukh reflects deeply and contemplates.

ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ

अगर मनुष्य गुरू की शरण में पड़ के (गुरू की दी हुई शिक्षा की) विचार करते रहे तो उसके अंदर प्रमात्मा की भक्ति बस जाती है। परमात्मा का प्यार टिक जाता है।

Ponte a meditar en el Nombre de Dios, a través de la Gracia del Señor

ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥

paakha(n)dd bhagat na hoviee dhubidhaa bol khuaar ||

Hypocrisy is not devotion-speaking words of duality leads only to misery.

ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ

पर पाखण्ड करने से भक्ति नहीं हो सकती। पाखण्ड का बोल खुआर (नाश) ही करता है।

La hipocresía no es Alabanza, en la danza de la dualidad está tu muerte.

ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥

so jan ralaiaa naa ralai jis a(n)tar bibek beechaar ||2||

Those humble beings who are filled with keen understanding and meditative contemplation-even though they intermingle with others, they remain distinct. ||2||

ਜਿਸ ਮਨੁੱਖ ਦੇ ਅੰਦਰ (ਖੋਟੇ ਖਰੇ ਦੇ) ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਮਨੁੱਖ (ਪਖੰਡੀਆਂ ਵਿਚ) ਰਲਾਇਆਂ ਰਲ ਨਹੀਂ ਸਕਦਾ ।੨।

जिस मनुष्य के अंदर (खरे-खोटे) परखने की सूझ पैदा हो जाती है~ वह मनुष्य (पाखण्डियों में) मिलाने से मिल नही सकता।2।

Aquél, cuya mente es despertada por el conocimiento interior, a ese hombre se le distingue del resto. (2)

ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥

so sevak har aakheeaai jo har raakhai ur dhaar ||

Those who keep the Lord enshrined within their hearts are said to be the servants of the Lord.

ਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜੇਹੜਾ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ

वही मनुष्य परमात्मा का सेवक कहा जा सकता है~ जो परमात्मा को (की याद) अपने हृदय में टिकाई रखता है।

Sólo aquél que lleva al Señor en su corazón, Lo sirve en verdad.

ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥

man tan saupe aagai dhare haumai vichahu maar ||

Placing mind and body in offering before the Lord, they conquer and eradicate egotism from within.

ਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ

जो अपने अंदर से अहम् दूर करके अपना मन अपना शरीर परमात्मा के हवाले कर देता है~ परमात्मा के आगे रॅख देता है।

El que ofrece su cuerpo y Alma a Su Señor, canaliza su ego interior.

ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥

dhan gurmukh so paravaan hai j kadhe na aavai haar ||3||

Blessed and acclaimed is that Gurmukh, who shall never be defeated. ||3||

ਜੇਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ ।੩।

जो मनुष्य (विकारों से टक्कर व मानव जनम की बाजी) कभी हार के नहीं आता~ गुरू के सन्मुख हुआ वह मनुष्य भाग्यशाली है वह (प्रभू की हजूरी में) कबूल होता है।3।

Bendito es él, él es el aprobado y no pierde la batalla de la vida. (3)

ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥

karam milai taa paieeaai vin karamai paiaa na jai ||

Those who receive His Grace find Him. Without His Grace, He cannot be found.

ਪਰਮਾਤਮਾ (ਮਨੁੱਖ ਨੂੰ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, ਮਿਹਰ ਤੋਂ ਬਿਨਾ ਉਹ ਪ੍ਰਾਪਤ ਨਹੀਂ ਹੋ ਸਕਦਾ

परमात्मा (मनुष्य को) अपनी मेहर से ही मिले तो मिलता है। मेहर के बगैर वह प्राप्त नहीं हो सकता।

Sólo a través de la Gracia se logra vivenciar al Señor, y de ninguna otra forma.