Sri Guru Granth Sahib Ji

ਰਾਗੁ ਨਟ ਨਾਰਾਇਨ

Raag Nat Naaraayan

Ang 980 of 1430

ਨਟ ਮਹਲਾ ੫ ॥

naT mahalaa panjavaa ||

Nat, Fifth Mehla:

ਨਟ ਪੰਜਵੀਂ ਪਾਤਸ਼ਾਹੀ।

Nat, Mejl Guru Aryan, Quinto Canal Divino.

ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥੧॥ ਰਹਾਉ ॥

hau vaar vaar jaau gur gopaal ||1|| rahaau ||

I am a sacrifice, a sacrifice to the Guru, the Lord of the World. ||1||Pause||

ਹੇ ਸਭ ਤੋਂ ਵੱਡੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ (ਤੈਥੋਂ) ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ।੧।ਰਹਾਉ।

हे सबसे बड़े सृष्टि के पालनहार ! मैं (तुझसे) सदा सदके जाता हूँ। बलिहार जाता हूँ। 1। रहाउ।

Oh Guru, oh Señor del mundo, ofrezco siempre mi ser en sacrificio a Ti. (1-Pausa)

ਮੋਹਿ ਨਿਰਗੁਨ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ ॥੧॥

moh niragun tum pooran dhaate dheenaa naath dhiaal ||1||

I am unworthy; You are the Perfect Giver. You are the Merciful Master of the meek. ||1||

ਹੇ ਦੀਨਾਂ ਦੇ ਨਾਥ! ਹੇ ਦਇਆ ਦੇ ਘਰ ਪ੍ਰਭੂ! ਮੈਂ ਗੁਣ-ਹੀਨ ਹਾਂ, ਤੂੰ ਸਭ ਦਾਤਾਂ ਦੇਣ ਵਾਲਾ ਹੈਂ ।੧।

हे दीनों के नाथ ! हे दया के घर प्रभू ! मैं गुण-हीन हूँ। तू सब दातें देने वाला है। 1।

Oh Señor Compasivo con el débil, vivo privado de todo mérito, oh Ser Benévolo.(1)

ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥੨॥

uooThat baiThat sovat jaagat jeea praan dhan maal ||2||

While standing up and sitting down, while sleeping and awake, You are my soul, my breath of life, my wealth and property. ||2||

ਹੇ ਪ੍ਰਭੂ! ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਤੂੰ ਹੀ ਮੇਰੀ ਜਿੰਦ ਦਾ ਮੇਰੇ ਪ੍ਰਾਣਾਂ ਦਾ ਸਹਾਰਾ ਹੈਂ ।੨।

हे प्रभू ! उठते बैठते सोते जागते तू ही मेरी जिंद का मेरे प्राणों का आसरा है। 2।

Sentado, parado, dormido o despierto, eres la Respiración de mi Vida, mi Alma, mi Única y Verdadera Posesión.(2)

ਦਰਸਨ ਪਿਆਸ ਬਹੁਤੁ ਮਨਿ ਮੇਰੈ ਨਾਨਕ ਦਰਸ ਨਿਹਾਲ ॥੩॥੮॥੯॥

dharasan piaas bahut man merai naanak dharas nihaal ||3||8||9||

Within my mind there is such a great thirst for the Blessed Vision of Your Darshan. Nanak is enraptured with Your Glance of Grace. ||3||8||9||

ਹੇ ਪ੍ਰਭੂ! ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ । (ਮੈਨੂੰ) ਨਾਨਕ ਨੂੰ ਦਰਸਨ ਦੇ ਕੇ ਨਿਹਾਲ ਕਰ ।੩।੮।੯।

हे प्रभू ! मेरे मन में तेरे दर्शनों की बहुत तमन्ना है। (मुझे) नानक को दर्शन दे के निहाल कर। 3। 8। 9।

En mí está la añoranza para tener la Bendita Visión de Tu Darshan, Nanak vive extasiado con Tu mirada de Gracia.(3-8-9)

ਨਟ ਪੜਤਾਲ ਮਹਲਾ ੫

naT paRataal mahalaa panjavaa

Nat Partaal, Fifth Mehla:

ਨਟ ਪੜਤਾਲ। ਪੰਜਵੀਂ ਪਾਤਸ਼ਾਹੀ।

Nat, Partal, Mejl Guru Aryan, Quinto Canal Divino, Partala.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Un Dios Creador Universal, por la Gracia del Verdadero Guru

ਕੋਊ ਹੈ ਮੇਰੋ ਸਾਜਨੁ ਮੀਤੁ ॥

kouoo hai mero saajan meet ||

Is there any friend or companion of mine,

ਹੇ ਭਾਈ! ਕੋਈ ਵਿਰਲਾ ਹੀ (ਲੱਭਦਾ) ਹੈ ਇਹੋ ਜਿਹਾ ਸੱਜਣ ਮਿੱਤਰ,

हे भाई ! कोई विरला ही (पाता) है ऐसा सज्जन-मित्र।

¿Habrá algún amigo, algún compañero amado,

ਹਰਿ ਨਾਮੁ ਸੁਨਾਵੈ ਨੀਤ ॥

har naam sunaavai neet ||

who will constantly share the Lord's Name with me?

ਜਿਹੜਾ ਸਦਾ ਪਰਮਾਤਮਾ ਦਾ ਨਾਮ ਸੁਣਾਂਦਾ ਰਹੇ ।

जो सदा परमात्मा का नाम सुनाता रहे।

que me recite el Nombre del Señor para poder liberar mis aflicciones y mis males?

ਬਿਨਸੈ ਦੁਖੁ ਬਿਪਰੀਤਿ ॥

binasai dhukh bipareet ||

Will he rid me of my pains and evil tendencies?

(ਨਾਮ ਦੀ ਬਰਕਤਿ ਨਾਲ) ਭੈੜੇ ਪਾਸੇ ਦੀ ਪ੍ਰੀਤ ਦਾ ਦੁੱਖ ਦੂਰ ਹੋ ਜਾਂਦਾ ਹੈ ।

(नाम की बरकति से) बुरी तरफ की प्रीति का दुख दूर हो जाता है।

A tal ser entregaría mi cuerpo

ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥

sabh arapau man tan cheet ||1|| rahaau ||

I would surrender my mind, body, consciousness and everything. ||1||Pause||

(ਹੇ ਭਾਈ! ਜੇ ਕੋਈ ਹਰਿ-ਨਾਮ ਸੁਣਾਣ ਵਾਲਾ ਸੱਜਣ ਮਿਲ ਪਏ, ਤਾਂ ਉਸ ਤੋਂ) ਮੈਂ ਆਪਣਾ ਮਨ ਆਪਣਾ ਤਨ ਆਪਣਾ ਚਿੱਤ ਸਭ ਕੁਝ ਸਦਕੇ ਕਰ ਦਿਆਂ ।੧।ਰਹਾਉ।

(हे भाई ! अगर कोई हरी-नाम सुनाने वाला सज्जन मिल जाए। तब उससे) मैं अपना मन अपना तन अपना चिक्त सब कुछ सदके कर दूँ। 1। रहाउ।

y mi mente consciente.(1-Pausa)

ਕੋਈ ਵਿਰਲਾ ਆਪਨ ਕੀਤ ॥

koiee viralaa aapan keet ||

How rare is that one whom the Lord makes His own,

ਹੇ ਭਾਈ! ਕੋਈ ਵਿਰਲਾ ਹੀ (ਲੱਭਦਾ) ਹੈ (ਇਹੋ ਜਿਹਾ ਜਿਸ ਨੂੰ ਪ੍ਰਭੂ ਨੇ) ਆਪਣਾ ਬਣਾ ਲਿਆ ਹੁੰਦਾ ਹੈ,

हे भाई ! कोई विरला ही (पाता) है (इस तरह का जिसको प्रभू ने) अपना बना लिया होता है।

Sí, raro es aquél a quien el Señor lo tiene como Suyo

ਸੰਗਿ ਚਰਨ ਕਮਲ ਮਨੁ ਸੀਤ ॥

sa(n)g charan kamal man seet ||

and whose mind is sewn into the Lord's Lotus Feet.

ਜਿਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਆਪਣਾ ਮਨ ਜੋੜ ਰੱਖਿਆ ਹੁੰਦਾ ਹੈ,

जिसका मन प्रभू ने अपने सुंदर चरणों से जोड़ के रखा होता है।

y que vive entonado en los Pies de Loto de Dios,

ਕਰਿ ਕਿਰਪਾ ਹਰਿ ਜਸੁ ਦੀਤ ॥੧॥

kar kirapaa har jas dheet ||1||

Granting His Grace, the Lord blesses him with His Praise. ||1||

ਜਿਸ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਆਪਣੀ ਸਿਫ਼ਤਿ-ਸਾਲਾਹ (ਦੀ ਦਾਤਿ) ਦਿੱਤੀ ਹੁੰਦੀ ਹੈ ।੧।

जिसको प्रभू ने कृपा करके अपनी सिफत-सालाह (की दाति) दी होती है। 1।

a él, el Señor, en Su Misericordia lo bendice con Su Alabanza. (1)

ਹਰਿ ਭਜਿ ਜਨਮੁ ਪਦਾਰਥੁ ਜੀਤ ॥

har bhaj janam padhaarath jeet ||

Vibrating, meditating on the Lord, he is victorious in this precious human life,

ਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਕਾਮਯਾਬ ਬਣਾ ਲਈਦਾ ਹੈ ।

हे भाई ! परमात्मा का नाम जप के कीमती मानस जनम को सफल बना लेना है।

Oh mi mente, tu vida se llena contemplando el Nombre del Señor;

ਕੋਟਿ ਪਤਿਤ ਹੋਹਿ ਪੁਨੀਤ ॥

koT patit hoh puneet ||

and millions of sinners are sanctified.

(ਨਾਮ ਜਪ ਕੇ) ਕੋ੍ਰੜਾਂ ਵਿਕਾਰੀ ਪਵਿੱਤਰ ਹੋ ਜਾਂਦੇ ਹਨ ।

(नाम जप के) करोड़ों विकारी पवित्र हो जाते हैं।

así es como millones de seres han sido redimidos.

ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥

naanak dhaas bal bal keet ||2||1||10||19||

Slave Nanak is a sacrifice, a sacrifice to Him. ||2||1||10||19||

ਹੇ ਨਾਨਕ! (ਆਖ—ਨਾਮ ਜਪਣ ਵਾਲੇ ਅਜਿਹੇ) ਦਾਸ ਤੋਂ ਮੈਂ ਆਪਣੇ ਆਪ ਨੂੰ ਸਦਕੇ ਕਰਦਾ ਹਾਂ ਕੁਰਬਾਨ ਕਰਦਾ ਹਾਂ ।੨।੧।੧੦।੧੯।

हे नानक ! (कह- नाम जपने वाले ऐसे) दास से मैं अपने आप को सदके करता हूँ कुर्बान करता हूँ। 2। 1। 10। 19।

Dice Nanak, El Esclavo del Señor, ofrece su vida en sacrificio a Él.(2-1-10-19)

ਨਟ ਅਸਟਪਦੀਆ ਮਹਲਾ ੪

naT asaTapadheeaa mahalaa chauthhaa

Nat Ashtpadheeyaa, Fourth Mehla:

ਨਟ ਅਸਟਪਦੀਆਂ। ਚੌਥੀ ਪਾਤਸ਼ਾਹੀ।

Nat, Ashtapadis, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Un Dios Creador Universal, por la Gracia del Verdadero Guru

ਰਾਮ ਮੇਰੇ ਮਨਿ ਤਨਿ ਨਾਮੁ ਅਧਾਰੇ ॥

raam mere man tan naam adhaare ||

O Lord, Your Name is the support of my mind and body.

ਹੇ ਰਾਮ! ਮੇਰੇ ਮਨ ਵਿਚ ਮੇਰੇ ਤਨ ਵਿਚ ਤੇਰਾ ਨਾਮ ਹੀ ਆਸਰਾ ਹੈ ।

हे राम ! मेरे मन में मेरे तन में तेरा नाम ही आसरा है।

Oh Dios, Tu Nombre es el mástil de mi cuerpo y de mi mente.

ਖਿਨੁ ਪਲੁ ਰਹਿ ਨ ਸਕਉ ਬਿਨੁ ਸੇਵਾ ਮੈ ਗੁਰਮਤਿ ਨਾਮੁ ਸਮੑਾਰੇ ॥੧॥ ਰਹਾਉ ॥

khin pal reh na sakau bin sevaa mai gurmat naam sam(h)aare ||1|| rahaau ||

I cannot survive for a moment, even for an instant, without serving You. Following the Guru's Teachings, I dwell upon the Naam, the Name of the Lord. ||1||Pause||

ਤੇਰੀ ਸੇਵਾ-ਭਗਤੀ ਕਰਨ ਤੋਂ ਬਿਨਾ ਮੈਂ ਇਕ ਖਿਨ ਇਕ ਪਲ ਭਰ ਭੀ ਰਹਿ ਨਹੀਂ ਸਕਦਾ । ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ।੧।ਰਹਾਉ।

तेरी सेवा-भक्ति किए बिना मैं एक छिन एक पल भर भी नहीं रह सकता। गुरू की शरण पड़ कर मैं तेरा नाम अपने हृदय में बसाता हूँ। 1। रहाउ।

No podría vivir ni siquiera un momento sin Servirte, alabo Tu Nombre siempre a través de la Palabra del Guru. (1-Pausa)

ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ ਹਰਿ ਹਰਿ ਨਾਮੁ ਪਿਆਰੇ ॥

har har har har har man dhiaavahu mai har har naam piaare ||

Within my mind, I meditate on the Lord, Har, Har, Har, Har, Har. The Name of the Lord, Har, Har, is so dear to me.

ਹੇ ਭਾਈ! ਤੁਸੀ ਭੀ ਸਦਾ ਪਰਮਾਤਮਾ ਦਾ ਧਿਆਨ ਧਰਿਆ ਕਰੋ । ਮੈਨੂੰ ਤਾਂ ਹਰਿ-ਨਾਮ ਹੀ ਪਿਆਰਾ ਲੱਗਦਾ ਹੈ ।

हे भाई ! तुम भी सदा परमात्मा का ध्यान धरा करो। मुझे तो हरी-नाम ही प्यारा लगता है।

Déjate enamorar del Nombre del Señor y Contémplalo en tu interior;

ਦੀਨ ਦਇਆਲ ਭਏ ਪ੍ਰਭ ਠਾਕੁਰ ਗੁਰ ਕੈ ਸਬਦਿ ਸਵਾਰੇ ॥੧॥

dheen dhiaal bhe prabh Thaakur gur kai sabadh savaare ||1||

When God, my Lord and Master, became merciful to me the meek one, I was exalted by the Word of the Guru's Shabad. ||1||

ਠਾਕੁਰ-ਪ੍ਰਭੂ ਜਿਨ੍ਹਾਂ ਕੰਗਾਲਾਂ ਉਤੇ ਭੀ ਦਇਆਵਾਨ ਹੁੰਦੇ ਹਨ, ਉਹਨਾਂ ਦਾ ਜੀਵਨ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣਾ ਬਣਾ ਦੇਂਦੇ ਹਨ ।੧।

ठाकुर-प्रभू जिन कंगालों पर दयावान होते हैं। उनका जीवन गुरू के शबद के माध्यम से सुंदर बना देते हैं। 1।

de esa manera el Señor Todopoderoso con el débil, te mostrará Su Compasión y te adornará con la Palabra del Guru.(1)

ਮਧਸੂਦਨ ਜਗਜੀਵਨ ਮਾਧੋ ਮੇਰੇ ਠਾਕੁਰ ਅਗਮ ਅਪਾਰੇ ॥

madhasoodhan jagajeevan maadho mere Thaakur agam apaare ||

Almighty Lord, Slayer of demons, Life of the World, my Lord and Master, inaccessible and infinite:

ਹੇ ਮਧ ਸੂਦਨ! ਹੇ ਜਗ ਜੀਵਨ! ਹੇ ਮਾਧੋ! ਹੇ ਮੇਰੇ ਠਾਕੁਰ! ਹੇ ਅਪਹੁੰਚ! ਹੇ ਬੇਅੰਤ!

हे मधु सूदन ! हे जग जीवन ! हे माधो ! हे मेरे ठाकुर ! हे अपहुँच ! हे बेअंत !

Oh Vida de toda la vida, oh Madushudana, Maestro de Maya,

ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ ॥੨॥

eik binau benatee karau gur aagai mai saadhoo charan pakhaare ||2||

I offer this one prayer to the Guru, to bless me, that I may wash the feet of the Holy. ||2||

(ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਨਾਮ ਦੀ ਪ੍ਰਾਪਤੀ ਵਾਸਤੇ) ਮੈਂ ਗੁਰੂ ਪਾਸ ਸਦਾ ਬੇਨਤੀ ਕਰਦਾ ਰਹਾਂ, ਮੈਂ ਗੁਰੂ ਦੇ ਚਰਨ ਹੀ ਧੋਂਦਾ ਰਹਾਂ ।੨।

(अगर तू मेहर करे। तो तेरे नाम की प्राप्ति के लिए) मैं गुरू के पास सदा विनती करता रहूँ। मैं गुरू के चरण ही धोता रहूँ। 2।

oh Dios Infinito e Insondable, mi oración que elevo a Ti es que me bendigas con el Servicio dedicado a Tus Santos.(2)

ਸਹਸ ਨੇਤ੍ਰ ਨੇਤ੍ਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖੁ ਨਿਰਾਰੇ ॥

sahas netr netr hai prabh kau prabh eko purakh niraare ||

The thousands of eyes are the eyes of God; the One God, the Primal Being, remains unattached.

(ਹੇ ਭਾਈ! ਸਰਬ-ਵਿਆਪਕ) ਪ੍ਰਭੂ ਦੀਆਂ ਹਜ਼ਾਰਾਂ ਹੀ ਅੱਖਾਂ ਹਨ, (ਫਿਰ ਭੀ) ਉਹ ਸਰਬ-ਵਿਆਪਕ ਪ੍ਰਭੂ ਸਦਾ ਨਿਰਲੇਪ ਹੈ ।

(हे भाई ! सर्व-व्यापक) प्रभू की हजारों आँखों हैं। (फिर भी) वह सर्व-व्यापक प्रभू सदा निर्लिप है।

Miles son los ojos de Dios, pero Él es el Uno Solo, el Todo Prevaleciente y Desapegado Señor; sí, miles son Su Formas,

ਸਹਸ ਮੂਰਤਿ ਏਕੋ ਪ੍ਰਭੁ ਠਾਕੁਰੁ ਪ੍ਰਭੁ ਏਕੋ ਗੁਰਮਤਿ ਤਾਰੇ ॥੩॥

sahas moorat eko prabh Thaakur prabh eko gurmat taare ||3||

The One God, our Lord and Master, has thousands of forms; God alone, through the Guru's Teachings, saves us. ||3||

ਹੇ ਭਾਈ! ਉਹ ਮਾਲਕ-ਪ੍ਰਭੂ ਹਜ਼ਾਰਾਂ ਸਰੀਰਾਂ ਵਾਲਾ ਹੈ, ਫਿਰ ਭੀ ਉਹ ਆਪਣੇ ਵਰਗਾ ਆਪ ਹੀ ਇੱਕ ਹੈ । ਉਹ ਆਪ ਹੀ ਗੁਰੂ ਦੀ ਮਤਿ ਦੀ ਰਾਹੀਂ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ।੩।

हे भाई ! वह मालिक प्रभू हजारों शरीरों वाला है। फिर भी वह अपने जैसा स्वयं ही एक है। वह खुद ही गुरू की मति के द्वारा जीवों को संसार-समुंद्र से पार लंघाता है। 3।

pero Él es nuestro Único Maestro y nos emancipa a través de la Palabra del Guru.(3)

ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ ॥

gurmat naam dhamodhar paiaa har har naam ur dhaare ||

Following the Guru's Teachings, I have been blessed with the Naam, the Name of the Lord. I have enshrined within my heart the Name of the Lord, Har, Har.

ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਮਤਿ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਉਸ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਨੂੰ ਬਹੁਤ ਮਿੱਠੀ ਲੱਗਦੀ ਹੈ,

हे भाई ! जिस मनुष्य ने गुरू की मति के द्वारा परमात्मा का नाम प्राप्त कर लिया। वह उस नाम को सदा अपने हृदय में बसाए रखता है।

He sido bendecido con el Nombre del Señor a través de la Palabra del Guru y alabo el Nombre siempre en mi corazón.

ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸਮੑਾਰੇ ॥੪॥

har har kathaa banee at meeThee jiau goo(n)gaa gaTak sam(h)aare ||4||

The sermon of the Lord, Har, Har, is so very sweet; like the mute, I taste its sweetness, but I cannot describe it at all. ||4||

ਉਸ ਨੂੰ ਉਹ ਹਰ ਵੇਲੇ ਹਿਰਦੇ ਵਿਚ ਸੰਭਾਲੀ ਰੱਖਦਾ ਹੈ (ਪਰ ਕਿਸੇ ਨੂੰ ਦੱਸਦਾ ਨਹੀਂ,) ਜਿਵੇਂ ਕੋਈ ਗੁੰਗਾ (ਕੋਈ ਸ਼ਰਬਤ ਆਦਿਕ) ਬੜੇ ਸੁਆਦ ਨਾਲ ਪੀਂਦਾ ਹੈ (ਤੇ, ਸੁਆਦ ਦੱਸ ਨਹੀਂ ਸਕਦਾ) ।੪।

परमात्मा की सिफत-सालाह उसको बहुत मीठी लगती है। उसको वह हर वक्त दिल में संभाल के रखता है (पर। किसी को बताता नहीं। ) जैसे कोई गूँगा (कोई शर्बत आदि) बड़े स्वाद से पीता है (पर। स्वाद बता नहीं सकता)। 4।

La Palabra del Señor es Dulce para mí aunque Su Sabor, así como el mudo, sólo La puedo disfrutar pero no explicar.(4)

ਰਸਨਾ ਸਾਦ ਚਖੈ ਭਾਇ ਦੂਜੈ ਅਤਿ ਫੀਕੇ ਲੋਭ ਬਿਕਾਰੇ ॥

rasanaa saadh chakhai bhai dhoojai at feeke lobh bikaare ||

The tongue savors the bland, insipid taste of the love of duality, greed and corruption.

ਹੇ ਭਾਈ! ਜਿਸ ਮਨੁੱਖ ਦੀ ਜੀਭ ਮਾਇਆ ਦੇ ਮੋਹ ਦੇ ਕਾਰਨ (ਹੋਰ ਹੋਰ ਪਦਾਰਥਾਂ ਦੇ) ਸੁਆਦ ਚੱਖਦੀ ਰਹਿੰਦੀ ਹੈ, ਉਹ ਮਨੁੱਖ ਲੋਭ ਆਦਿਕ ਅੱਤ ਫਿੱਕੇ ਵਿਕਾਰਾਂ ਵਿਚ ਹੀ ਫਸਿਆ ਰਹਿੰਦਾ ਹੈ ।

हे भाई ! जिस मनुष्य की जीभ माया के मोह के कारण (अन्य पदार्थों के) स्वाद चखती रहती है। वह मनुष्य लोभ आदिक अति फीके स्वादों में फंसा रहता है।

Los labios, engañados por otros amores, saborean otros sabores que son insípidos y alimentan nuestra avaricia y nuestro vicio.

ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ ਸਭ ਅਨ ਰਸ ਸਾਦ ਬਿਸਾਰੇ ॥੫॥

jo gurmukh saadh chakheh raam naamaa sabh an ras saadh bisaare ||5||

The Gurmukh tastes the flavor of the Lord's Name, and all other tastes and flavors are forgotten. ||5||

ਗੁਰੂ ਦੇ ਸਨਮੁਖ ਰਹਿਣ ਵਾਲੇ ਜਿਹੜੇ ਬੰਦੇ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦੇ ਹਨ, ਉਹ ਹੋਰ ਹੋਰ ਰਸਾਂ ਦੇ ਸੁਆਦ ਭੁਲਾ ਦੇਂਦੇ ਹਨ ।੫।

गुरू के सन्मुख रहने वाले जो लोग परमात्मा के नाम का आनंद पाते हैं। वे अन्य रसों के स्वाद भुला देते हैं। 5।

Sí, aquél, que por la Gracia del Guru saborea el Nombre de Dios, hace a un lado todos otros los sabores.(5)

ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ ॥

gurmat raam naam dhan paiaa sun kahatiaa paap nivaare ||

Following the Guru's Teachings, I have obtained the wealth of the Lord's Name; hearing it, and chanting it, sins are eradicated.

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਉਹ ਸਦਾ ਨਾਮ ਸੁਣ ਕੇ ਤੇ ਉਚਾਰ ਕੇ ਪਾਪ ਦੂਰ ਕਰ ਲੈਂਦੇ ਹਨ ।

हे भाई ! जिन मनुष्यों ने गुरू की मति ले के परमात्मा का नाम पा लिया है। वह सदा नाम सुन के और उचार के पाप दूर कर लेते हैं।

A través de la Palabra del Guru uno es bendecido con la Riqueza del Nombre del Señor.

ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥੬॥

dharam rai jam neR na aavai mere Thaakur ke jan piaare ||6||

The Messenger of Death and the Righteous Judge of Dharma do not even approach the beloved servant of my Lord and Master. ||6||

ਅਜਿਹੇ ਮਨੁੱਖ ਮਾਲਕ-ਪ੍ਰਭੂ ਦੇ ਪਿਆਰੇ ਹੁੰਦੇ ਹਨ, ਧਰਮਰਾਜ ਜਾਂ (ਉਸ ਦਾ ਕੋਈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ ।੬।

ऐसे मनुष्य मालिक-प्रभू के प्यारे होते हैं। धर्मराज अथवा (उसका कोई) जम उनके नजदीक नहीं फटकता। 6।

Cantándola y Escuchándola, uno es lavado de sus errores, y uno se vuelve el Bienamado de Dios, la muerte no se le acerca ni le ajusta ninguna cuenta. (6)

ਸਾਸ ਸਾਸ ਸਾਸ ਹੈ ਜੇਤੇ ਮੈ ਗੁਰਮਤਿ ਨਾਮੁ ਸਮੑਾਰੇ ॥

saas saas saas hai jete mai gurmat naam sam(h)aare ||

With as many breaths as I have, I chant the Naam, under Guru's Instructions.

ਹੇ ਭਾਈ! ਜ਼ਿੰਦਗੀ ਦੇ ਜਿਤਨੇ ਭੀ ਸਾਹ ਹਨ (ਉਹਨਾਂ ਵਿਚ) ਮੈਂ ਤਾਂ ਗੁਰੂ ਦੀ ਮਤਿ ਦੇ ਆਸਰੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ ।

जो एक भी श्वास प्रभू के नाम के बिना जाता है। वह श्वास व्यर्थ जाता है। बेकार जाता है।

Sí, con cada respiración que hago, con cada una, alabo el Nombre del Señor a través de la Palabra del Guru,

ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥੭॥

saas saas jai naamai bin so birathaa saas bikaare ||7||

Each and every breath which escapes me without the Naam - that breath is useless and corrupt. ||7||

ਜਿਹੜਾ ਇੱਕ ਭੀ ਸਾਹ ਪ੍ਰਭੂ ਦੇ ਨਾਮ ਤੋਂ ਬਿਨਾ ਜਾਂਦਾ ਹੈ, ਉਹ ਸਾਹ ਵਿਅਰਥ ਜਾਂਦਾ ਹੈ, ਬੇ-ਕਾਰ ਜਾਂਦਾ ਹੈ ।੭।

हे भाई ! जिंदगी की जितनी भी सासें हैं (उनमें) मैं तो गुरू की मति के आसरे परमात्मा का नाम ही सिमरता हूँ। 7।

y esa respiración que se escapa sin el Nombre del Señor, es dada en vano.(7)

ਕ੍ਰਿਪਾ ਕ੍ਰਿਪਾ ਕਰਿ ਦੀਨ ਪ੍ਰਭ ਸਰਨੀ ਮੋ ਕਉ ਹਰਿ ਜਨ ਮੇਲਿ ਪਿਆਰੇ ॥

kirapaa kirapaa kar dheen prabh saranee mo kau har jan mel piaare ||

Please grant Your Grace; I am meek; I seek Your Sanctuary, God. Unite me with Your beloved, humble servants.

ਮੈਂ ਦੀਨ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਮਿਹਰ ਕਰ ਮਿਹਰ ਕਰ । ਮੈਨੂੰ ਆਪਣੇ ਪਿਆਰੇ ਭਗਤ ਮਿਲਾ ।

हे नानक ! (कह-) हे प्रभू ! मैं दीन तेरी शरण आया हूँ। मेरे पर मेहर कर। मेहर कर। मुझे अपने प्यारे भगत मिला।

Oh Dios, busco Tu Refugio; muéstrame Tu Misericordia y guíame hasta Tus Santos Bienamados,