ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥੩॥
mil mil sakhee gun kahu mere prabh ke le satigur kee mat dheer ||3||
Come, and join together, O my companions; let's sing the Glorious Praises of my God, and follow the comforting advice of the True Guru.. ||3||
ਹੇ ਸਹੇਲੀਏ! ਗੁਰੂ ਦੀ ਸ਼ਾਂਤੀ ਦੇਣ ਵਾਲੀ ਮਤਿ ਲੈ ਕੇ ਮੈਨੂੰ ਭੀ ਮਿਲਿਆ ਕਰ, ਤੇ, ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਇਆ ਕਰ ।੩।
हे सहेलिए ! गुरू की शांति देने वाली बुद्धि ले के मुझे भी मिला कर। और। मुझे प्यारे प्रभू की सिफत-सालाह सुनाया कर। 3।
Vengan y reunámonos todos, oh mis compañeros, cantemos las Gloriosas Alabanzas de mi Dios, y sigamos el reconfortante consejo del Guru Verdadero.(3)
ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥੪॥੬॥
jan naanak kee har aas pujaavahu har dharasan saa(n)t sareer ||4||6||
Please fulfill the hopes of servant Nanak, O Lord; his body finds peace and tranquility in the Blessed Vision of the Lord's Darshan. ||4||6||
ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਦਰਸ਼ਨ ਦੀ) ਆਸ ਪੂਰੀ ਕਰ । ਹੇ ਹਰੀ! ਤੇਰੇ ਦਰਸ਼ਨ ਨਾਲ ਮੇਰੇ ਹਿਰਦੇ ਨੂੰ ਠੰਢ ਪੈਂਦੀ ਹੈ ।੪।੬।ਛਕਾ।
हे प्रभू ! (अपने) दास नानक की (दर्शनों की) आस पूरी कर। हे हरी ! तेरे दर्शनों से मेरे हृदय में ठंड पड़ती है। 4। 6। छक्का 1।
Oh Dios, bendice al Sirviente Nanak con Tu Visión, para que su añoranza desaparezca y pueda así vivir en Paz.(4-6)
ਛਕਾ ੧॥
chhakaa 1||
First set of six. ||
ਛਕਾ—ਛੱਕਾ, ਛੇ ਸ਼ਬਦਾਂ ਦਾ ਸੰਗ੍ਹ ।
Primer Verso de seis
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧
raag go(n)dd mahalaa panjavaa chaupadhe ghar pehilaa
Raag Gond, Fifth Mehla, Chau-Padhay, First House:
ਰਾਗ ਗੋਂਡ ਪੰਜਵੀਂ ਪਾਤਿਸ਼ਾਹੀ। ਚਉਪਦੇ।
Un Dios Creador del Universo, por la Gracia del Verdadero Guru
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Rag Gond, Mejl Guru Aryan, Quinto Canal Divino Chau-Padas.
ਸਭੁ ਕਰਤਾ ਸਭੁ ਭੁਗਤਾ ॥੧॥ ਰਹਾਉ ॥
sabh karataa sabh bhugataa ||1|| rahaau ||
He is the Creator of all, He is the Enjoyer of all. ||1||Pause||
ਹੇ ਭਾਈ! ਪਰਮਾਤਮਾ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ, (ਤੇ ਸਭ ਵਿਚ ਵਿਆਪਕ ਹੋ ਕੇ ਉਹੀ) ਹਰੇਕ ਚੀਜ਼ ਭੋਗਣ ਵਾਲਾ ਹੈ ।੧।ਰਹਾਉ।
हे भाई ! परमात्मा ही हरेक चीज पैदा करने वाला है। (और सबमें व्यापक हो के वही) हरेक चीज भोगने वाला है। 1। रहाउ।
Él es el Creador de todo, Él es Quien lo disfruta todo.(1-Pausa)
ਸੁਨਤੋ ਕਰਤਾ ਪੇਖਤ ਕਰਤਾ ॥
sunato karataa pekhat karataa ||
The Creator listens, and the Creator sees.
(ਹੇ ਭਾਈ! ਹਰੇਕ ਵਿਚ ਵਿਆਪਕ ਹੋ ਕੇ) ਪਰਮਾਤਮਾ ਹੀ ਸੁਣਨ ਵਾਲਾ ਹੈ ਪਰਮਾਤਮਾ ਹੀ ਵੇਖਣ ਵਾਲਾ ਹੈ ।
(हे भाई ! हरेक में व्यापक हो के) परमात्मा ही सुनने वाला है परमात्मा ही देखने वाला है।
El Creador escucha y el Creador ve todo,
ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥
adhirasaTo karataa dhirasaTo karataa ||
The Creator is unseen, and the Creator is seen.
ਜੋ ਕੁਝ ਦਿੱਸ ਰਿਹਾ ਹੈ ਇਹ ਭੀ ਪਰਮਾਤਮਾ (ਦਾ ਰੂਪ) ਹੈ, ਜੋ ਅਨਦਿੱਸਦਾ ਜਗਤ ਹੈ ਉਹ ਭੀ ਪਰਮਾਤਮਾ (ਦਾ ਹੀ ਰੂਪ) ਹੈ ।
जो कुछ दिखाई दे रहा है ये भी परमात्मा (का रूप) है। जो ना-दिखने वाला जगत है वह भी परमात्मा (का ही रूप) है।
el Creador es Visible, el Creador es Invisible.
ਓਪਤਿ ਕਰਤਾ ਪਰਲਉ ਕਰਤਾ ॥
opat karataa paralau karataa ||
The Creator forms, and the Creator destroys.
(ਸਾਰੇ ਜਗਤ ਦੀ) ਪੈਦਾਇਸ਼ (ਕਰਨ ਵਾਲਾ ਭੀ) ਪ੍ਰਭੂ ਹੀ ਹੈ, (ਸਭ ਦਾ) ਨਾਸ (ਕਰਨ ਵਾਲਾ ਭੀ) ਪ੍ਰਭੂ ਹੀ ਹੈ ।
(सारे जगत की) पैदायश (करने वाला भी) प्रभू ही है। (सबका) नाश (करने वाला भी) प्रभू ही है।
El Creador forma y destruye,
ਬਿਆਪਤ ਕਰਤਾ ਅਲਿਪਤੋ ਕਰਤਾ ॥੧॥
biaapat karataa alipato karataa ||1||
The Creator touches, and the Creator is detached. ||1||
ਸਭਨਾਂ ਵਿਚ ਵਿਆਪਕ ਭੀ ਪ੍ਰਭੂ ਹੀ ਹੈ, (ਅਤੇ ਵਿਆਪਕ ਹੁੰਦਿਆਂ) ਨਿਰਲੇਪ ਭੀ ਪ੍ਰਭੂ ਹੀ ਹੈ ।੧।
सबमें व्याप्त भी प्रभू ही है। (और व्याप्त होते हुए भी) निर्लिप भी प्रभू ही है। 1।
el Creador toca todo y el Creador permanece desapegado de todo. (1)
ਬਕਤੋ ਕਰਤਾ ਬੂਝਤ ਕਰਤਾ ॥
bakato karataa boojhat karataa ||
The Creator is the One who speaks, and the Creator is the One who understands.
(ਹਰੇਕ ਵਿਚ) ਪ੍ਰਭੂ ਹੀ ਬੋਲਣ ਵਾਲਾ ਹੈ, ਪ੍ਰਭੂ ਹੀ ਸਮਝਣ ਵਾਲਾ ਹੈ ।
(हरेक में) प्रभू ही बोलने वाला है। प्रभू ही समझने वाला है।
El Creador es quien habla y el Creador es quien entiende;
ਆਵਤੁ ਕਰਤਾ ਜਾਤੁ ਭੀ ਕਰਤਾ ॥
aavat karataa jaat bhee karataa ||
The Creator comes, and the Creator also goes.
ਵਿਚ ਆਉਂਦਾ ਭੀ ਉਹੀ ਹੈ, ਇਥੋਂ ਜਾਂਦਾ ਭੀ ਉਹ ਪ੍ਰਭੂ ਹੀ ਹੈ ।
जगत में आता भी वही है। यहाँ से जाता भी वह प्रभू ही है।
el Creador viene y el Creador se va,
ਨਿਰਗੁਨ ਕਰਤਾ ਸਰਗੁਨ ਕਰਤਾ ॥
niragun karataa saragun karataa ||
The Creator is absolute and without qualities; the Creator is related, with the most excellent qualities.
ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਭੀ ਹੈ, ਤਿੰਨ ਗੁਣਾਂ ਸਮੇਤ ਭੀ ਹੈ ।
प्रभू। माया के तीन गुणों से परे भी है। तीन गुणों के समेत भी है।
el Creador es Absoluto y sin cualidades
ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥੨॥੧॥
gur prasaadh naanak samadhirasaTaa ||2||1||
By Guru's Grace, Nanak looks upon all the same. ||2||1||
ਹੇ ਨਾਨਕ! ਪਰਮਾਤਮਾ ਨੂੰ ਸਭਨਾਂ ਵਿਚ ਹੀ ਵੇਖਣ ਦੀ ਇਹ ਸੂਝ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ।੨।੧।
हे नानक ! परमात्मा को सबमें ही देखने की ये सूझ गुरू की कृपा से प्राप्त होती है। 2। 1।
y al Creador se le relaciona con la más Excelentes Cualidades, y por la Gracia del Guru, Nanak ve a todos por igual.(2-1)
ਗੋਂਡ ਮਹਲਾ ੫ ॥
go(n)dd mahalaa panjavaa ||
Gond, Fifth Mehla:
ਗੋਂਡ ਪੰਜਵੀਂ ਪਾਤਿਸ਼ਾਹੀ।
Gond, Mejl Guru Aryan, Quinto Canal Divino.
ਫਾਕਿਓ ਮੀਨ ਕਪਿਕ ਕੀ ਨਿਆਈ ਤੂ ਉਰਝਿ ਰਹਿਓ ਕਸੁੰਭਾਇਲੇ ॥
faakio meen kapik kee niaaiee too urajh rahio kasu(n)bhaile ||
You are caught, like the fish and the monkey; you are entangled in the transitory world.
ਹੇ ਮਨ! ਤੂੰ ਕਸੁੰਭੇ (ਵਾਂਗ ਨਾਸਵੰਤ ਮਾਇਆ ਦੇ ਮੋਹ) ਵਿਚ ਉਲਝਿਆ ਰਹਿੰਦਾ ਹੈਂ, ਜਿਵੇਂ (ਜੀਭ ਦੇ ਸੁਆਦ ਦੇ ਕਾਰਨ) ਮੱਛੀ ਅਤੇ (ਛੋਲਿਆਂ ਦੀ ਮੁੱਠ ਵਾਸਤੇ) ਬਾਂਦਰ ।
हे मन ! तू कुसंभ (की तरह नाशवान माया के मोह) में उलझा रहता है। जैसे (जीभ के स्वाद के कारण) मछली और (एक मुठ चनों की खातिर) बंदर।
Estás atrapado como el pez y el chango, estás enredado en el mundo transitorio,
ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥੧॥
pag dhaareh saas lekhai lai tau udhareh har gun gaile ||1||
Your foot-steps and your breaths are numbered; only by singing the Glorious Praises of the Lord will you be saved. ||1||
(ਮੋਹ ਵਿਚ ਫਸ ਕੇ ਜਿਤਨੇ ਭੀ) ਕਦਮ ਤੂੰ ਧਰਦਾ ਹੈਂ, ਜੇਹੜਾ ਭੀ ਸਾਹ ਲੈਂਦਾ ਹੈਂ, (ਉਹ ਸਭ ਕੁਝ ਧਰਮਰਾਜ ਦੇ) ਲੇਖੇ ਵਿਚ (ਲਿਖਿਆ ਜਾ ਰਿਹਾ ਹੈ) । ਹੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ, ਤਦੋਂ ਹੀ (ਇਸ ਮੋਹ ਵਿਚੋਂ) ਬਚ ਸਕੇਂਗਾ ।੧।
(मोह में फस के जितने भी) कदम तू रखता है। जो भी तू सांस लेता है। (वह सब कुछ धर्मराज के) लेखे में (लिखा जा रहा है)। हे मन ! परमात्मा के गुण गाया कर। तब ही (इस मोह में से) बच सकेगा। 1।
tus respiraciones y tus pasos están contados, sólo cantando la Gloriosas Alabanzas del Señor, podrás ser salvado.(1)
ਮਨ ਸਮਝੁ ਛੋਡਿ ਆਵਾਇਲੇ ॥
man samajh chhodd aavaile ||
O mind, reform yourself, and forsake your aimless wandering.
ਹੇ ਮਨ! ਹੋਸ਼ ਕਰ, ਅਵੈੜਾ-ਪਨ ਛੱਡ ਦੇ ।
हे मन ! होश कर। अवैड़ा-पन छोड़ दे।
Oh mente mía, refórmate, y deja de vagar sin rumbo,
ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥੧॥ ਰਹਾਉ ॥
apane rahan kau Thaur na paaveh kaae par kai jaile ||1|| rahaau ||
You have found no place of rest for yourself; so why do you try to teach others? ||1||Pause||
ਆਪਣੇ ਰਹਿਣ ਵਾਸਤੇ ਤੈਨੂੰ (ਇਥੇ) ਪੱਕਾ ਟਿਕਾਣਾ ਨਹੀਂ ਮਿਲ ਸਕਦਾ । ਫਿਰ ਹੋਰਨਾਂ ਦੇ ਧਨ-ਪਦਾਰਥ ਵਲ ਕਿਉਂ ਜਾਂਦਾ ਹੈਂ? ।੧।ਰਹਾਉ।
अपने रहने के लिए तुझे (यहाँ) पक्का ठिकाना नहीं मिल सकता। फिर। औरों के धन-पदार्थ की ओर क्यों जाता है। 1। रहाउ।
no has encontrado lugar de descanso para ti, ¿Por qué entonces tratas de enseñar a otros? (1-Pausa)
ਜਿਉ ਮੈਗਲੁ ਇੰਦ੍ਰੀ ਰਸਿ ਪ੍ਰੇਰਿਓ ਤੂ ਲਾਗਿ ਪਰਿਓ ਕੁਟੰਬਾਇਲੇ ॥
jiau maigal i(n)dhree ras prerio too laag pario kuTa(n)baile ||
Like the elephant, driven by sexual desire, you are attached to your family.
ਹੇ ਮਨ! ਜਿਵੇਂ ਹਾਥੀ ਨੂੰ ਕਾਮ-ਵਾਸਨਾ ਨੇ ਪ੍ਰੇਰ ਰੱਖਿਆ ਹੁੰਦਾ ਹੈ (ਤੇ ਉਹ ਪਰਾਈ ਕੈਦ ਵਿਚ ਫਸ ਜਾਂਦਾ ਹੈ, ਤਿਵੇਂ) ਤੂੰ ਪਰਵਾਰ ਦੇ ਮੋਹ ਵਿਚ ਫਸਿਆ ਪਿਆ ਹੈਂ,
हे मन ! जैसे हाथी को काम-वासना ने प्रेर के रखा होता है (और वह पराई कैद में फस जाता है। वैसे ही) तू परिवार के मोह में फसा हुआ है।
Como el elefante conducido por su deseo sexual, vives apegado a tu familia.
ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥੨॥
jiau pa(n)khee ikatr hoi fir bichhurai thir sa(n)gat har har dhiaaile ||2||
People are like birds that come together, and fly apart again; you shall become stable and steady, only when you meditate on the Lord, Har, Har, in the Company of the Holy. ||2||
(ਪਰ ਤੂੰ ਇਹ ਚੇਤੇ ਨਹੀਂ ਰੱਖਦਾ ਕਿ) ਜਿਵੇਂ ਅਨੇਕਾਂ ਪੰਛੀ (ਕਿਸੇ ਰੁੱਖ ਉਤੇ) ਇਕੱਠੇ ਹੋ ਕੇ (ਰਾਤ ਕੱਟਦੇ ਹਨ, ਦਿਨ ਚੜ੍ਹਨ ਤੇ) ਫਿਰ ਹਰੇਕ ਪੰਛੀ ਵਿਛੜ ਜਾਂਦਾ ਹੈ (ਤਿਵੇਂ ਪਰਵਾਰ ਦਾ ਹਰੇਕ ਜੀਵ ਵਿਛੜ ਜਾਣਾ ਹੈ) । ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਧਿਆਨ ਧਰਿਆ ਕਰ, ਬੱਸ! ਇਹੀ ਹੈ ਅਟੱਲ ਆਤਮਕ ਟਿਕਾਣਾ ।੨।
(पर तू ये याद नहीं रखता कि) कैसे अनेकों पक्षी (किसी वृक्ष पर) इकट्ठे होकर (रात काटते हैं। दिन चढ़ने पर) फिर हरेक पंछी विछुड़ जाता है (वैसे ही परिवार के हरेक जीव ने विछुड़ जाना है)। साध-संगति में टिक के परमात्मा का ध्यान धरा कर। बस ! यही है अॅटल आत्मिक ठिकाना। 2।
La gente es como los pájaros que se juntan, pero separados emprenden el vuelo; podrás estar estable y en calma sólo hasta que medites en el Señor, Jar, Jar, en la Compañía de los Santos. (2)
ਜੈਸੇ ਮੀਨੁ ਰਸਨ ਸਾਦਿ ਬਿਨਸਿਓ ਓਹੁ ਮੂਠੌ ਮੂੜ ਲੋਭਾਇਲੇ ॥
jaise meen rasan saadh binasio oh mooThau mooR lobhaile ||
Like the fish, which perishes because of its desire to taste, the fool is ruined by his greed.
ਹੇ ਮਨ! ਜਿਵੇਂ ਮੱਛ ਜੀਭ ਦੇ ਸੁਆਦ ਦੇ ਕਾਰਨ ਨਾਸ ਹੋ ਜਾਂਦਾ ਹੈ, ਉਹ ਮੂਰਖ ਲੋਭ ਦੇ ਕਾਰਨ ਲੁੱਟਿਆ ਜਾਂਦਾ ਹੈ, ਤੂੰ ਭੀ (ਕਾਮਾਦਿਕ) ਪੰਜ ਵੈਰੀਆਂ ਦੇ ਵੱਸ ਵਿਚ ਪਿਆ ਹੋਇਆ ਹੈਂ ।
हे मन ! जैसे मछली जीव के स्वाद के कारण नाश हो जाता है। वह मूर्ख लोभ के कारण लूटा जाता है।
Como el pez que muere por la boca, el tonto es arruinado por su propia avaricia.
ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥੩॥
too hoaa pa(n)ch vaas vairee kai chhooTeh par saranaile ||3||
You have fallen under the power of the five thieves; escape is only possible in the Sanctuary of the Lord. ||3||
ਹੇ ਮਨ! ਪ੍ਰਭੂ ਦੀ ਸਰਨ ਪਉ, ਤਦੋਂ ਹੀ (ਇਹਨਾਂ ਵੈਰੀਆਂ ਦੇ ਪੰਜੇ ਵਿਚੋਂ) ਨਿਕਲੇਂਗਾ ।੩।
तू भी (कामादिक) पाँच वैरियों के वश में पड़ा हुआ है। हे मन ! प्रभू की शरण पड़। तब ही (इन वैरियों के पँजे में से) निकल पाएगा। 3।
Has caído atrapado bajo el poder de los cinco ladrones y el escape sólo puede darse a través del Santuario del Señor.(3)
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮੑਰੇ ਜੀਅ ਜੰਤਾਇਲੇ ॥
hoh kirapaal dheen dhukh bha(n)jan sabh tum(h)re jeea ja(n)taile ||
Be Merciful to me, O Destroyer of the pains of the meek; all beings and creatures belong to You.
ਦੁੱਖ ਨਾਸ ਕਰਨ ਵਾਲੇ! (ਅਸਾਂ ਜੀਵਾਂ ਉਤੇ) ਦਇਆਵਾਨ ਹੋ । ਇਹ ਸਾਰੇ ਜੀਅ ਜੰਤ ਤੇਰੇ ਹੀ (ਪੈਦਾ ਕੀਤੇ ਹੋਏ) ਹਨ ।
हे दीनों के दुख नाश करने वाले ! (हम जीवों पर) दयावान हो। ये सारे जीव-जंतु तेरे ही (पैदा किए हुए) है।
Ten Misericordia de mí, oh Destructor de la penas del débil, todos lo seres y criaturas Te pertenecen
ਪਾਵਉ ਦਾਨੁ ਸਦਾ ਦਰਸੁ ਪੇਖਾ ਮਿਲੁ ਨਾਨਕ ਦਾਸ ਦਸਾਇਲੇ ॥੪॥੨॥
paavau dhaan sadhaa dharas pekhaa mil naanak dhaas dhasaile ||4||2||
May I obtain the gift of always seeing the Blessed Vision of Your Darshan; meeting with You, Nanak is the slave of Your slaves. ||4||2||
(ਮੈਨੂੰ) ਨਾਨਕ ਨੂੰ, ਜੋ ਤੇਰੇ ਦਾਸਾਂ ਦਾ ਦਾਸ ਹੈ, ਮਿਲ । ਮੈਂ ਸਦਾ ਤੇਰਾ ਦਰਸ਼ਨ ਕਰਦਾ ਰਹਾਂ (ਮੇਹਰ ਕਰ, ਬੱਸ!) ਮੈਂ ਇਹੀ ਖ਼ੈਰ ਹਾਸਲ ਕਰਨਾ ਚਾਹੁੰਦਾ ਹਾਂ ।੪।੨।
(मुझ) नानक को। जो तेरे दासों का दास है। मिल। मैं सदा तेरे दर्शन करता रहूँ (मेहर कर। बस) मैं यही ख़ैर हासिल करना चाहता हूँ। 4। 2।
Quisiera el Regalo de tener para siempre la Bendita Visión de Tu Darshan, encontrándote, Nanak se siente Esclavo de Tus Esclavos.(4-2)
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੨
raag go(n)dd mahalaa panjavaa chaupadhe ghar doojaa
Raag Gond, Fifth Mehla, Chau-Padhay, Second House:
ਰਾਗ ਗੋਂਡ ਪੰਜਵੀਂ ਪਾਤਿਸ਼ਾਹੀ ਚਉਪਦੇ।
Rag Gong, Mejl Guru Aryan, Quinto Canal Divino, Chau-Padas.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
ਜੀਅ ਪ੍ਰਾਨ ਕੀਏ ਜਿਨਿ ਸਾਜਿ ॥
jeea praan ke'ee jin saaj ||
He fashioned the soul and the breath of life,
ਹੇ ਮੂਰਖ! ਜਿਸ ਪ੍ਰਭੂ ਨੇ (ਤੈਨੂੰ) ਪੈਦਾ ਕਰਕੇ ਤੈਨੂੰ ਜਿੰਦ ਦਿੱਤੀ ਤੈਨੂੰ ਪ੍ਰਾਣ ਦਿੱਤੇ,
हे मूर्ख ! जिस प्रभू ने (तुझे) पैदा करके तुझे जिंद दी। तुझे प्राण दिए।
Él diseñó el Alma y la Respiración de la vida
ਮਾਟੀ ਮਹਿ ਜੋਤਿ ਰਖੀ ਨਿਵਾਜਿ ॥
maaTee meh jot rakhee nivaaj ||
and infused His Light into the dust;
ਜਿਸ ਪ੍ਰਭੂ ਨੇ ਮੇਹਰ ਕਰ ਕੇ ਸਰੀਰ ਵਿਚ (ਆਪਣੀ) ਜੋਤਿ ਰੱਖ ਦਿੱਤੀ ਹੈ,
जिस प्रभू ने मेहर करके शरीर में (अपनी) ज्योति रख दी है।
y al polvo le infundió Su Luz.
ਬਰਤਨ ਕਉ ਸਭੁ ਕਿਛੁ ਭੋਜਨ ਭੋਗਾਇ ॥
baratan kau sabh kichh bhojan bhogai ||
He exalted you and gave you everything to use, and food to eat and enjoy
ਵਰਤਣ ਵਾਸਤੇ ਤੈਨੂੰ ਹਰੇਕ ਚੀਜ਼ ਦਿੱਤੀ ਹੈ, ਅਤੇ ਅਨੇਕਾਂ ਕਿਸਮਾਂ ਦੇ ਭੋਜਨ ਤੈਨੂੰ ਖਵਾਂਦਾ ਹੈ,
बरतने के लिए हरेक चीज दी है। और अनेकों किस्मों के भोजन तुझे खिलाता है।
Te exaltó y te dio el poder de usar todo, comida y gozo,
ਸੋ ਪ੍ਰਭੁ ਤਜਿ ਮੂੜੇ ਕਤ ਜਾਇ ॥੧॥
so prabh taj mooRe kat jai ||1||
- how can you forsake that God, you fool! Where else will you go? ||1||
ਉਸ ਪ੍ਰਭੂ ਨੂੰ ਵਿਸਾਰ ਕੇ (ਤੇਰਾ ਮਨ) ਹੋਰ ਕਿੱਥੇ ਭਟਕਦਾ ਰਹਿੰਦਾ ਹੈ? ।੧।
उस प्रभू को बिसार के (तेरा मन) और कहाँ भटकता है। 1।
¿cómo es que te olvidas de tal Dios, oh tonto, a dónde crees que podrás ir.(1)
ਪਾਰਬ੍ਰਹਮ ਕੀ ਲਾਗਉ ਸੇਵ ॥
paarabraham kee laagau sev ||
Commit yourself to the service of the Transcendent Lord.
ਹੇ ਭਾਈ! ਮੈਂ ਤਾਂ ਪਰਮਾਤਮਾ ਦੀ ਭਗਤੀ ਵਿਚ ਲੱਗਣਾ ਚਾਹੁੰਦਾ ਹਾਂ
हे भाई ! मैं तो परमात्मा की भक्ति में लगना चाहता हॅूँ।
Compromete tu ser al Servicio del Señor Trascendente.
ਗੁਰ ਤੇ ਸੁਝੈ ਨਿਰੰਜਨ ਦੇਵ ॥੧॥ ਰਹਾਉ ॥
gur te sujhai nira(n)jan dhev ||1|| rahaau ||
Through the Guru, one understands the Immaculate, Divine Lord. ||1||Pause||
ਗੁਰੂ ਪਾਸੋਂ ਹੀ ਉਸ ਪ੍ਰਕਾਸ਼-ਰੂਪ ਮਾਇਆ-ਰਹਿਤ ਪ੍ਰਭੂ ਦੀ ਭਗਤੀ ਦੀ ਸੂਝ ਪੈ ਸਕਦੀ ਹੈ ।੧।ਰਹਾਉ।
गुरू से ही उस प्रकाश-रूप माया-रहित प्रभू की भगती की समझ पड़ सकती है। 1। रहाउ।
Sólo mediante el Guru uno concibe al Divino e Inmaculado Señor.(1-Pausa)
ਜਿਨਿ ਕੀਏ ਰੰਗ ਅਨਿਕ ਪਰਕਾਰ ॥
jin ke'ee ra(n)g anik parakaar ||
He created plays and dramas of all sorts;
ਜਿਸ ਨੇ (ਜਗਤ ਵਿਚ) ਅਨੇਕਾਂ ਕਿਸਮਾਂ ਦੇ ਰੰਗ (-ਰੂਪ) ਪੈਦਾ ਕੀਤੇ ਹੋਏ ਹਨ,
जिसने (जगत में) अनेकों किस्मों के रंग (-रूप) पैदा किए हुए हैं।
Él ha creado dramas y teatros de todo tipo,
ਓਪਤਿ ਪਰਲਉ ਨਿਮਖ ਮਝਾਰ ॥
opat paralau nimakh majhaar ||
He creates and destroys in an instant;
ਜੇਹੜਾ ਆਪਣੀ ਪੈਦਾ ਕੀਤੀ ਰਚਨਾ ਨੂੰ ਅੱਖ ਦੇ ਫੋਰ ਵਿਚ ਨਾਸ ਕਰ ਸਕਦਾ ਹੈ,
जो अपनी पैदा की हुई रचना को आँख झपकने जितने समय में नाश कर सकता है।
y en un instante crea y destruye.
ਜਾ ਕੀ ਗਤਿ ਮਿਤਿ ਕਹੀ ਨ ਜਾਇ ॥
jaa kee gat mit kahee na jai ||
His state and condition cannot be described.
ਅਤੇ ਜਿਸ ਦੀ ਬਾਬਤ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈ ਅਤੇ ਕੇਡਾ ਵੱਡਾ ਹੈ ।੨।
और जिसकी बाबत ये नहीं कहा जा सकता कि वह कैसा है और कितना बड़ा है।
Su Condición y Estado no puede ser descrito,
ਸੋ ਪ੍ਰਭੁ ਮਨ ਮੇਰੇ ਸਦਾ ਧਿਆਇ ॥੨॥
so prabh man mere sadhaa dhiaai ||2||
Meditate forever on that God, O my mind. ||2||
ਹੇ ਮੇਰੇ ਮਨ! ਸਦਾ ਉਸ ਪ੍ਰਭੂ ਦਾ ਧਿਆਨ ਧਰਿਆ ਕਰ,
हे मेरे मन ! सदा उस प्रभू का ध्यान धरा कर।2।
medita para siempre en ese Dios, oh mi mente. (2)
ਆਇ ਨ ਜਾਵੈ ਨਿਹਚਲੁ ਧਨੀ ॥
aai na jaavai nihachal dhanee ||
The unchanging Lord does not come or go.
ਹੇ ਮਨ! ਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ ।
हे मन ! वह मालिक प्रभू सदा कायम रहने वाला है वह ना पैदा होता है ना मरता है।
El Inamovible Dios no va ni viene, Sus Gloriosas Virtudes son Infinitas.
ਬੇਅੰਤ ਗੁਨਾ ਤਾ ਕੇ ਕੇਤਕ ਗਨੀ ॥
bea(n)t gunaa taa ke ketak ganee ||
His Glorious Virtues are infinite; how many of them can I count?
ਮੈਂ ਉਸ ਦੇ ਕਿਤਨੇ ਕੁ ਗੁਣ ਗਿਣਾਂ? ਉਹ ਬੇਅੰਤ ਗੁਣਾਂ ਦਾ ਮਾਲਕ ਹੈ ।
मैं उसके कितने गुण गिनूँ। वह बेअंत गुणों का मालिक है।
¿Cuántas de Ella podría contar?