ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥
har har usatat karai dhin raatee rakh rakh charan har taal poorieeaa ||5||
I praise the Lord, day and night, moving my feet to the beat of the drum. ||5||
ਉਹ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਪ੍ਰਭੂ-ਚਰਨਾਂ ਨੂੰ ਹਰ ਵੇਲੇ (ਹਿਰਦੇ ਵਿਚ) ਵਸਾ ਕੇ (ਉਹ ਮਨੁੱਖ ਜੀਵਨ-ਤੋਰ) ਤਾਲ-ਸਿਰ ਤੁਰਦਾ ਰਹਿੰਦਾ ਹੈ ।੫।
वह मनुष्य दिन रात हर वक्त परमात्मा की सिफत-सालाह करता रहता है। प्रभू के चरणों को हर वक्त (हृदय में) बसा के (वह मनुष्य के जीवन की चाल को) ताल में चलाए रखता है (बेताला नहीं होता)। 5।
Alabo al Señor noche y día, moviendo mis pies al ritmo del tambor.(5)
ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥
har kai ra(n)g rataa man gaavai ras rasaal ras sabadh ravieeaa ||
Imbued with the Lord's Love, my mind sings His Praise, joyfully chanting the Shabad, the source of nectar and bliss.
ਹੇ ਭਾਈ! ਪ੍ਰਭੂ ਦੇ (ਪ੍ਰੇਮ-) ਰੰਗ ਵਿਚ ਰੰਗਿਆ ਹੋਇਆ (ਜਿਸ ਮਨੁੱਖ ਦਾ) ਮਨ (ਸਿਫ਼ਤਿ-ਸਾਲਾਹ ਦੇ ਗੀਤ) ਗਾਂਦਾ ਰਹਿੰਦਾ ਹੈ, ਰਸਾਂ ਦੇ ਸੋਮੇ ਪ੍ਰਭੂ ਦੇ ਪਿਆਰ ਵਿਚ ਸੁਆਦ ਨਾਲ (ਜੋ ਮਨੁੱਖ) ਗੁਰੂ ਦੇ ਸ਼ਬਦ ਨੂੰ ਜਪਦਾ ਰਹਿੰਦਾ ਹੈ,
हे भाई ! प्रभू के (प्रेम-) रंग में रंगा हुआ (जिस मनुष्य का) मन (सिफत-सालाह के गीत) गाता रहता है। रसों के श्रोत प्रभू के प्यार में स्वाद से (जो मनुष्य) गुरू के शबद को जपता रहता है।
Imbuido en el Amor del Señor recito, y canto con Dicha infinita la Bella Palabra,
ਨਿਜ ਘਰਿ ਧਾਰ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ ॥੬॥
nij ghar dhaar chuaai at niramal jin peeaa tin hee sukh laheeaa ||6||
The stream of immaculate purity flows through the home of the self within; one who drinks it in, finds peace. ||6||
ਉਸ ਮਨੁੱਖ ਦੇ ਹਿਰਦੇ ਵਿਚ (ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ) ਬੜੀ ਸਾਫ਼-ਸੁਥਰੀ ਧਾਰ ਚੋਂਦੀ ਰਹਿੰਦੀ ਹੈ । ਜਿਸ ਮਨੁੱਖ ਨੇ (ਇਹ ਨਾਮ-ਜਲ) ਪੀਤਾ ਉਸ ਨੇ ਹੀ ਆਤਮਕ ਆਨੰਦ ਪ੍ਰਾਪਤ ਕੀਤਾ ।੬।
उस मनुष्य के हृदय में (आत्मिक जीवन देने वाले नाम-जल की) बड़ी ही पवित्र धारा टपकती रहती है। जिस मनुष्य ने (यह नाम-जल) पीया उसने ही आत्मिक आनंद प्राप्त किया। 6।
un arroyo claro y puro con el Nombre del Señor en el hogar de mi ser es vertido, y la Paz inunda a quien sea que bebe de él. (6)
ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ॥
manahaTh karam karai abhimaanee jiau baalak baaloo ghar usarieeaa ||
The stubborn-minded, egotistical, proud-minded person performs rituals, but these are like sand castles built by children.
(ਜਿਹੜਾ ਮਨੁੱਖ ਆਪਣੇ) ਮਨ ਦੇ ਹਠ ਨਾਲ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹਿੰਦਾ ਹੈ, ਉਸ ਨੂੰ (ਆਪਣੇ ਧਰਮੀ ਹੋਣ ਦਾ) ਮਾਣ ਹੋ ਜਾਂਦਾ ਹੈ, (ਉਸ ਦੇ ਇਹ ਉੱਦਮ ਫਿਰ ਇਉਂ ਹੀ ਹਨ) ਜਿਵੇਂ ਬੱਚੇ ਰੇਤ ਦੇ ਘਰ ਉਸਾਰਦੇ ਹਨ,
(जो मनुष्य अपने) मन के हठ से (मिथे हुए धार्मिक) कर्म करता रहता है। उसको (अपने धर्मी होने का) गुमान हो जाता है। (उसके ये उद्यम फिर यूँ ही हैं) जैसे बच्चे रेत के घर उसारते हैं।
El ególatra hace actos arrogantes, pero éstos son como una casa de arena construida por un niño demasiado cerca del mar;
ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥
aavai lahar samu(n)dh saagar kee khin meh bhi(n)n bhi(n)n ddeh pieeaa ||7||
When the waves of the ocean come in, they crumble and dissolve in an instant. ||7||
ਸਮੁੰਦਰ ਦੇ ਪਾਣੀ ਦੀ ਲਹਿਰ ਆਉਂਦੀ ਹੈ, ਤੇ, ਉਹ ਘਰ ਇਕ ਖਿਨ ਵਿਚ ਕਿਣਕਾ ਕਿਣਕਾ ਹੋ ਕੇ ਢਹਿ ਜਾਂਦੇ ਹਨ ।੭।
समुंद्र के पानी की लहर आती है। और वे घर एक पल में तिनका-तिनका हो के ढह जाते हैं। 7।
cuando las olas del mar rompen en la playa, el agua llega hasta ella, y la construcción fútil cae y se desvanece. (7)
ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥
har sar saagar har hai aape ih jag hai sabh khel khelieeaa ||
The Lord is the pool, and the Lord Himself is the ocean; this world is all a play which He has staged.
ਹੇ ਭਾਈ! ਇਹ ਸਾਰਾ ਜਗਤ (ਪਰਮਾਤਮਾ ਨੇ) ਇਕ ਤਮਾਸ਼ਾ ਰਚਿਆ ਹੋਇਆ ਹੈ, ਉਹ ਆਪ ਹੀ (ਜੀਵਨ ਦਾ) ਸਰੋਵਰ ਹੈ, ਸਮੁੰਦਰ ਹੈ (ਸਾਰੇ ਜੀਵ ਉਸ ਸਮੁੰਦਰ ਦੀਆਂ ਲਹਿਰਾਂ ਹਨ) ।
हे भाई ! ये सारा जगत (परमात्मा ने) एक तमाशा रचा हुआ है। वह स्वयं ही (जीवन का) सरावर है। समुंद्र है (सारे जीव उस समुंद्र की लहरें हैं)।
El Señor es el mar y este mundo realiza Su Teatro en sus orillas,
ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ ॥੮॥੩॥੬॥
jiau jal tara(n)g jal jaleh samaaveh naanak aape aap ramieeaa ||8||3||6||
As the waves of water merge into the water again, O Nanak, so does He merge into Himself. ||8||3||6||
ਹੇ ਨਾਨਕ! ਜਿਵੇਂ (ਸਮੁੰਦਰ ਦੇ) ਪਾਣੀ ਦੀਆਂ ਲਹਿਰਾਂ (ਸਮੁੰਦਰ ਦਾ) ਪਾਣੀ (ਹੀ ਹਨ) ਪਾਣੀ ਵਿਚ ਹੀ ਮਿਲ ਜਾਂਦੀਆਂ ਹਨ (ਇਸੇ ਤਰ੍ਹਾਂ) ਉਹ ਸੋਹਣਾ ਰਾਮ (ਹਰ ਥਾਂ) ਆਪ ਹੀ ਆਪ ਹੈ ।੮।੩।
हे नानक ! जैसे (समुंद्र के) पानी की लहरें (समुंद्र का) पानी (ही हैं) पानी में ही मिल जाती हैं (इस तरह) वह सुंदर राम (हर जगह) स्वयं ही स्वयं है। 8। 3।
así como las olas se inmergen en el mar, así el mundo lo hace en sus arenas, no hay nada más que Él.(8-3-6)
ਬਿਲਾਵਲੁ ਮਹਲਾ ੪ ॥
bilaaval mahalaa chauthhaa ||
Bilaaval, Fourth Mehla:
ਬਿਲਾਵਲ ਚੌਥੀ ਪਾਤਿਸ਼ਾਹੀ।
Bilawal, Mejl Guru Ram Das, Cuarto Canal Divino.
ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥
satigur parachai man mu(n)dhraa paiee gur kaa sabadh tan bhasam dhiraRieeaa ||
My mind wears the ear-rings of the True Guru's acquaintance; I apply the ashes of the Word of the Guru's Shabad to my body.
ਹੇ ਭਾਈ! (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਪ੍ਰਸੰਨ ਹੋ ਜਾਂਦਾ ਹੈ (ਗੁਰੂ ਦੀ ਇਹ ਪ੍ਰਸੰਨਤਾ ਉਹਨਾਂ ਨੇ ਆਪਣੇ) ਮਨ ਵਿਚ (ਜੋਗੀਆਂ ਵਾਲੀ) ਮੰੁਦ੍ਰਾ ਪਾਈ ਹੋਈ ਹੈ, ਗੁਰੂ ਦਾ ਸ਼ਬਦ (ਉਹਨਾਂ ਨੇ ਆਪਣੇ ਹਿਰਦੇ ਵਿਚ) ਪੱਕਾ ਟਿਕਾਇਆ ਹੋਇਆ ਹੈ (ਇਹ ਉਹਨਾਂ ਆਪਣੇ) ਸਰੀਰ ਉੱਤੇ ਸੁਆਹ ਮਲੀ ਹੋਈ ਹੈ ।
हे भाई ! (जिन मनुष्यों पर) गुरू प्रसन्न हो जाता है (गुरू की यह प्रसन्नता उनके अपने) मन में (जोगियों वाली) मुंद्रे डाली हुई है। गुरू का शबद (जो उन्होंने अपने हृदय में) दृढ़ करके बसाया हुआ है (ये उन्होंने अपने) शरीर पर (जैसे) राख मली हुई है।
Mi ser ahora usa los aretes de la Sabiduría del Guru, unto en mi cuerpo las cenizas de la Palabra del Shabd del Guru.
ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥੧॥
amar pi(n)dd bhe saadhoo sa(n)g janam maran dhouoo miT gieeaa ||1||
My body has become immortal, in the Saadh Sangat, the Company of the Holy. Both birth and death have come to an end for me. ||1||
(ਇਸ ਤਰ੍ਹਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਜਨਮ ਮਰਨ ਦੇ ਗੇੜ ਤੋਂ ਬਚ ਗਏ ਹਨ, ਉਹਨਾਂ ਦਾ ਜਨਮ ਅਤੇ ਮੌਤ ਦੋਵੇਂ ਹੀ ਮੁੱਕ ਗਏ ਹਨ ।੧।
(इस तरह) गुरू की संगति में रह के वे जनम-मरण के चक्कर से बच गए हैं। उनके जनम और मौत दोनों ही समाप्त हो गए हैं। 1।
En la Hermandad de los Santos mi ser se ha vuelto Eterno, y todas mis transmigraciones han cesado para siempre. (1)
ਮੇਰੇ ਮਨ ਸਾਧਸੰਗਤਿ ਮਿਲਿ ਰਹੀਆ ॥
mere man saadhasa(n)gat mil raheeaa ||
O my mind, remain united with the Saadh Sangat.
ਹੇ ਮੇਰੇ ਮਨ! ਗੁਰੂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ
हे मेरे मन ! गुरू की संगति में मिल के रहना चाहिए (और आरजू करते रहना चाहिए कि)
Mi ser está dedicado a la Saad Sangat, la Sociedad de los Santos;
ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥ ਰਹਾਉ ॥
kirapaa karahu madhasoodhan maadhau mai khin khin saadhoo charan pakhieeaa ||1|| rahaau ||
Be merciful to me, O Lord; each and every instant, let me wash the Feet of the Holy. ||1||Pause||
(ਅਤੇ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ ਕਿ) ਹੇ ਮਧਸੂਦਨ! ਹੇ ਮਾਧੋ! (ਮੇਰੇ ਉਤੇ) ਮਿਹਰ ਕਰ, ਮੈਂ ਹਰ ਵੇਲੇ ਗੁਰੂ ਦੇ ਚਰਨ ਧੋਂਦਾ ਰਹਾਂ (ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ) ।੧।ਰਹਾਉ।
हे मधुसूदन ! हे माधव ! (मेरे पर) मेहर कर। मैं हर वक्त गुरू के चरण धोता रहूँ (हर वक्त गुरू की शरण पड़ा रहूँ)। 1। रहाउ।
oh Dios, ten Compasión de mí para que alabe los Pies de los Santos. (1-Pausa)
ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥
tajai girasat bhiaa ban vaasee ik khin manooaa Tikai na Tikieeaa ||
Forsaking family life, he wanders in the forest, but his mind does not remain at rest, even for an instant.
ਪਰ, ਹੇ ਭਾਈ! (ਜਿਹੜਾ ਮਨੁੱਖ) ਗ੍ਰਿਹਸਤ ਛੱਡ ਜਾਂਦਾ ਹੈ ਅਤੇ ਜੰਗਲ ਦਾ ਵਾਸੀ ਜਾ ਬਣਦਾ ਹੈ (ਇਸ ਤਰ੍ਹਾਂ ਉਸ ਦਾ) ਮਨ (ਤਾਂ) ਟਿਕਾਇਆਂ ਇਕ ਖਿਨ ਵਾਸਤੇ ਭੀ ਨਹੀਂ ਟਿਕਦਾ ।
पर। हे भाई ! (जो मनुष्य) गृहस्त छोड़ जाता है और जंगल का वासी बनता है (इस तरह उसका) मन (तो) टिकाएं तो भी एक छिन-पल के लिए भी नहीं टिकता।
Abandonando el hogar, mi mente se fue a los bosques y no pudo estar contenida ni por un segundo a pesar de ello,
ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ ॥੨॥
dhaavat dhai tadhe ghar aavai har har saadhoo saran pavieeaa ||2||
The wandering mind returns home, only when it seeks the Sanctuary of the Lord's Holy people. ||2||
ਹੇ ਭਾਈ! ਇਹ ਭਟਕਦਾ ਮਨ ਭਟਕ ਭਟਕ ਕੇ ਤਦੋਂ ਹੀ ਟਿਕਾਉ ਵਿਚ ਆਉਂਦਾ ਹੈ, ਜਦੋਂ ਮਨੁੱਖ ਪਰਮਾਤਮਾ ਦੀ ਗੁਰੂ ਦੀ ਸਰਨ ਪੈਂਦਾ ਹੈ ।੨।
हे भाई ! ये भटकता मन भटक-भटक के तब ही ठहराव में आता है। जब मनुष्य परमात्मा की गुरू की शरण पड़ता है। 2।
pero cuando buscó el Refugio de los Santos del Señor, su ansiedad desapareció porque regresé a mi Hogar. (2)
ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ ॥
dheeaa poot chhodd sa(n)niaasee aasaa aas man bahut karieeaa ||
The Sannyaasi renounces his daughters and sons, but his mind still conjures up all sorts of hopes and desires.
ਹੇ ਭਾਈ! (ਜਿਹੜਾ ਮਨੁੱਖ) ਧੀਆਂ ਪੁੱਤਰ (ਪਰਵਾਰ) ਛੱਡ ਕੇ ਸੰਨਿਆਸੀ ਜਾ ਬਣਦਾ ਹੈ (ਉਹ ਤਾਂ ਫਿਰ ਭੀ ਆਪਣੇ) ਮਨ ਵਿਚ ਅਨੇਕਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ, ਨਿੱਤ ਆਸਾਂ ਬਣਾਂਦਾ ਹੈ (ਇਸ ਤਰ੍ਹਾਂ ਸਹੀ ਆਤਮਕ ਜੀਵਨ ਨੂੰ) ਨਹੀਂ ਸਮਝਦਾ ।
हे भाई ! (जो मनुष्य) पुत्री-पुत्रों (परिवार) को छोड़ के सन्यासी जा बनता है (वह तो फिर भी अपने) मन में अनेकों आशाएं बनाता रहता है।
Uno abandona a sus parientes para volverse Sanyasa, pero la mente no abandona su ansiedad y los deseos no se calman hasta que,
ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥
aasaa aas karai nahee boojhai gur kai sabadh niraas sukh laheeaa ||3||
With these hopes and desires, he still does not understand, that only through the Word of the Guru's Shabad does one become free of desires, and find peace. ||3||
ਪਰ, ਹਾਂ! ਗੁਰੂ ਦੇ ਸ਼ਬਦ ਦੀ ਰਾਹੀਂ ਦੁਨੀਆ ਦੀਆਂ ਆਸਾਂ ਤੋਂ ਉਤਾਂਹ ਹੋ ਕੇ ਮਨੁੱਖ ਆਤਮਕ ਆਨੰਦ ਮਾਣ ਸਕਦਾ ਹੈ ।੩।
नित्य आशाएं बुनता है (इस तरह सही आत्मिक जीवन को) नहीं समझता। पर। हाँ ! गुरू के शबद के द्वारा दुनियाँ की आशाओं से ऊपर उठ कर मनुष्य आत्मिक आनंद भोग सकता है। 3।
por medio de la Palabra del Shabd del Guru, uno los abandona y obtiene la Paz. (3)
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥
aupajee tarak dhiga(n)bar hoaa man dheh dhis chal chal gavan karieeaa ||
When detachment from the world wells up within, he become a naked hermit, but still, his mind roams, wanders and rambles in the ten directions.
ਹੇ ਭਾਈ! (ਕੋਈ ਮਨੁੱਖ ਅਜਿਹਾ ਹੈ ਜਿਸ ਦੇ ਮਨ ਵਿਚ ਦੁਨੀਆ ਵਲੋਂ) ਨਫ਼ਰਤ ਪੈਦਾ ਹੁੰਦੀ ਹੈ, ਉਹ ਨਾਂਗਾ ਸਾਧੂ ਬਣ ਜਾਂਦਾ ਹੈ, (ਫਿਰ ਭੀ ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਫਿਰਦਾ ਹੈ,
हे भाई ! (कोई मनुष्य ऐसा है जिसके मन में दुनिया के प्रति) नफरत पैदा होती है। वह नांगा साधू बन जाता है। (फिर भी उसका) मन दसों दिशाओं में दौड़-दौड़ के भटकता फिरता है।
En su mente decide que aborrece al mundo, se deshace de su ropa y camina desnudo, pero su mente vaga sin cesar.
ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥
prabhavan karai boojhai nahee tirasanaa mil sa(n)g saadh dhiaa ghar laheeaa ||4||
He wanders around, but his desires are not satisfied; joining the Saadh Sangat, the Company of the Holy, he finds the house of kindness and compassion. ||4||
(ਉਹ ਮਨੁੱਖ ਧਰਤੀ ਉੱਤੇ) ਰਟਨ ਕਰਦਾ ਫਿਰਦਾ ਹੈ, (ਉਸ ਦੀ ਮਾਇਆ ਦੀ) ਤ੍ਰਿਸ਼ਨਾ (ਫਿਰ ਭੀ) ਨਹੀਂ ਮਿਟਦੀ । ਹਾਂ, ਗੁਰੂ ਦੀ ਸੰਗਤਿ ਵਿਚ ਮਿਲ ਕੇ ਮਨੁੱਖ ਦਇਆ ਦੇ ਸੋਮੇ ਪਰਮਾਤਮਾ ਨੂੰ ਲੱਭ ਲੈਂਦਾ ਹੈ ।੪।
(वह मनुष्य धरती पर) रटन करता फिरता है। (उसकी माया की) तृष्णा (फिर भी) नहीं मिटती। हाँ। गुरू की संगति में मिल के मनुष्य दया के श्रोत परमात्मा को पा लेता है। 4।
Su deambular afila cada vez más sus deseos, será sólo hasta que encuentre a los Santos, que desarrolle la Compasión por el mundo. (4)
ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥
aasan sidh sikheh bahutere man maageh ridh sidh cheTak cheTakieeaa ||
The Siddhas learn many Yogis postures, but their minds still yearn for riches, miraculous powers and energy.
ਹੇ ਭਾਈ! (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ {ਸ਼ੀਰਸ਼-ਆਸਣ, ਪਦਮ-ਆਸਣ ਆਦਿਕ}, ਪਰ ਉਹ ਭੀ ਆਪਣੇ ਮਨ ਵਿਚ ਕਰਾਮਾਤੀ ਤਾਕਤਾਂ ਤੇ ਨਾਟਕ-ਚੇਟਕ ਹੀ ਮੰਗਦੇ ਰਹਿੰਦੇ ਹਨ (ਜਿਨ੍ਹਾਂ ਨਾਲ ਉਹ ਆਮ ਜਨਤਾ ਉਤੇ ਆਪਣਾ ਪ੍ਰਭਾਵ ਪਾ ਸਕਣ) ।
हे भाई ! (जो साधनों में) पहॅुंचे हुए जोगी अनेकों आसन सीखते हैं (शीर्ष आसन। पदम् आसन आदि)। पर वह भी अपने मन में करामाती ताकतों व नाटक-चेटक (करामाती प्रदर्शन) ही माँगते रहते हैं (जिससे वे आम जनता पर अपना प्रभाव डाल सकें)।
A veces practica posturas como los Siddas, pero su mente se pierde en la tentación de poseer poderes psíquicos, de esa manera, la mente nunca está contenta.
ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥੫॥
tirapat sa(n)tokh man saa(n)t na aavai mil saadhoo tirapat har naam sidh pieeaa ||5||
Satisfaction, contentment and tranquility do not come to their minds; but meeting the Holy Saints, they are satisfied, and through the Name of the Lord, spiritual perfection is attained. ||5||
(ਉਹਨਾਂ ਦੇ) ਮਨ ਵਿਚ ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ, ਮਨ ਵਿਚ ਸ਼ਾਂਤੀ ਨਹੀਂ ਆਉਂਦੀ । ਹਾਂ, ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ ।੫।
(उनके) मन में माया की ओर से तृप्ति नहीं होती। उन्हें संतोष नहीं प्राप्त होता। मन में शांति नहीं आती। हाँ। गुरू को मिल के परमात्मा के नाम से मनुष्य तृप्ति हासिल कर लेता है। आत्मिक जीवन की सफलता प्राप्त कर लेता है। 5।
Sólo cuando uno encuentra al Santo, la Paz lo aborda, y entonces es bendecido con los poderes milagrosos del Nombre del Señor. (5)
ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥
a(n)ddaj jeraj setaj utabhuj sabh varan roop jeea ja(n)t upieeaa ||
Life is born from the egg, from the womb, from sweat and from the earth; God created the beings and creatures of all colors and forms.
ਹੇ ਭਾਈ! ਅੰਡਿਆਂ ਵਿਚੋਂ ਜੰਮਣ ਵਾਲੇ, ਜਿਓਰ ਵਿਚੋਂ ਪੈਦਾ ਹੋਣ ਵਾਲੇ, ਮੁੜ੍ਹਕੇ ਵਿਚੋਂ ਜੰਮਣ ਵਾਲੇ, ਧਰਤੀ ਵਿਚੋਂ ਫੁੱਟਣ ਵਾਲੇ—ਇਹ ਸਾਰੇ ਅਨੇਕਾਂ ਰੂਪਾਂ ਰੰਗਾਂ ਦੇ ਜੀਅ-ਜੰਤ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ ।
हे भाई ! अण्डों में से पैदा होने वाले। जियोर में से पैदा होने वाले। पसीने में से पैदा होने वाले। धरती में से फूटने वाले- ये सारे अनेकों रूप-रंगों के जीव-जंतु परमात्मा के पैदा किए हुए हैं।
De los nacidos del huevo, del sudor, de la tierra, en forma de feto, y de las criaturas de todos colores y clases,
ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥
saadhoo saran parai so ubarai khatree braahaman soodh vais cha(n)ddaal cha(n)ddieeaa ||6||
One who seeks the Sanctuary of the Holy is saved, whether he is a Kh'shaatriya, a Brahmin, a Soodra, a Vaishya or the most untouchable of the untouchables. ||6||
(ਇਹਨਾਂ ਵਿਚੋਂ ਜਿਹੜਾ ਜੀਵ) ਗੁਰੂ ਦੀ ਸਰਨ ਆ ਪੈਂਦਾ ਹੈ, ਉਹ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦਾ ਹੈ, ਚਾਹੇ ਉਹ ਖੱਤ੍ਰੀ ਹੈ ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ਼ ਹੈ, ਚਾਹੇ ਮਹਾ ਚੰਡਾਲ ਹੈ ।੬।
(इनमें से जो जीव) गुरू की शरण आ पड़ता है। वह (संसार-समुंद्र में से) बच निकलता है। चाहे वह खत्री है चाहे ब्राहमण है। चाहे शूद्र है। चाहे वैश्य है। चाहे महा चण्डाल है। 6।
ninguna es salvada excepto la que busca el Refugio del Santo, aunque sea un Brahmán, un kshatria, un vaisha o un chandala. (6)
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥
naamaa jaidheau ka(n)beer tiralochan aaujaat ravidhaas chamiaar chamieeaa ||
Naam Dayv, Jai Dayv, Kabeer, Trilochan and Ravi Daas the low-caste leather-worker,
ਹੇ ਭਾਈ! ਨਾਮਦੇਵ, ਜੈਦੇਓ, ਕਬੀਰ, ਤ੍ਰਿਲੋਚਨ, ਨੀਵੀਂ ਜਾਤਿ ਵਾਲਾ ਰਵਿਦਾਸ ਚਮਾਰ,
हे भाई ! नामदेव। जैदेव। कबीर। त्रिलोचन। नीच जाति वाला रविदास।
Namdev, Yaidev, Trilochan, Kabir, Ravidas, el curtidor de pieles,
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥
jo jo milai saadhoo jan sa(n)gat dhan dha(n)naa jaT sain miliaa har dhieeaa ||7||
blessed Dhanna and Sain; all those who joined the humble Saadh Sangat, met the Merciful Lord. ||7||
ਧੰਨਾ ਜੱਟ, ਸੈਣ (ਨਾਈ)—ਜਿਹੜਾ ਜਿਹੜਾ ਭੀ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਆਇਆ ਹੈ, ਉਹ ਭਾਗਾਂ ਵਾਲਾ ਬਣਦਾ ਗਿਆ, ਉਹ ਦਇਆ ਦੇ ਸੋਮੇ ਪਰਮਾਤਮਾ ਨੂੰ ਮਿਲ ਪਿਆ ।੭।
धन्ना जाट। सैण (नाई) - जो जो भी संत जनों की संगति में मिलता आया है। वह भाग्यशाली बन गया। वह दया के श्रोत परमात्मा को मिल गया। 7।
el intocable, Dhanna, el Yat, y Sain, el barbero, todos encontraron a Dios postrándose a los Pies de los Santos. (7)
ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ ॥
sa(n)t janaa kee har paij rakhaiee bhagat vachhal a(n)geekaar karieeaa ||
The Lord protects the honor of His humble servants; He is the Lover of His devotees - He makes them His own.
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਆਪਣੇ ਸੰਤ ਜਨਾਂ ਦੀ ਸਦਾ ਲਾਜ ਰੱਖਦਾ ਆਇਆ ਹੈ, ਸੰਤ ਜਨਾਂ ਦਾ ਪੱਖ ਕਰਦਾ ਆਇਆ ਹੈ ।
हे नानक ! (कह- हे भाई !) परमात्मा भगती से प्यार करने वाला है। अपने संतजनों की सदा लाज रखता आया है। संत जनों का पक्ष करता आया है।
Dios salva el honor de Sus Devotos, y conforme a Su Naturaleza, los convierte en Suyos propios.
ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ ॥੮॥੪॥੭॥
naanak saran pare jagajeevan har har kirapaa dhaar rakhieeaa ||8||4||7||
Nanak has entered the Sanctuary of the Lord, the Life of the world, who has showered His Mercy upon him, and saved him. ||8||||4||7||
ਜਿਹੜੇ ਮਨੁੱਖ ਜਗਤ ਦੇ ਜੀਵਨ ਪ੍ਰਭੂ ਦੀ ਸਰਨ ਪੈਂਦੇ ਹਨ, ਮਿਹਰ ਕਰ ਕੇ ਉਹਨਾਂ ਦੀ ਰੱਖਿਆ ਕਰਦਾ ਹੈ ।੮।੪।
जो मनुष्य जगत के जीवन प्रभू की शरण पड़ते हैं। मेहर करके (प्रभू) उनकी रक्षा करता है। 8। 4।
Nanak ha entrado en el Santuario del Señor de la Vida, y Dios, por Su Misericordia, lo ha emancipado. (8-4-7)
ਬਿਲਾਵਲੁ ਮਹਲਾ ੪ ॥
bilaaval mahalaa chauthhaa ||
Bilaaval, Fourth Mehla:
ਬਿਲਾਵਲ ਚੌਥੀ ਪਾਤਿਸ਼ਾਹੀ।
Bilawal, Mejl Guru Ram Das, Cuarto Canal Divino.
ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥
a(n)tar piaas uThee prabh keree sun gur bachan man teer lagieeaa ||
The thirst for God has welled up deep within me; hearing the Word of the Guru's Teachings, my mind is pierced by His arrow.
ਹੇ ਭਾਈ! ਗੁਰੂ ਦੇ ਬਚਨ ਸੁਣ ਕੇ (ਇਉਂ ਹੋਇਆ ਹੈ ਜਿਵੇਂ ਮੇਰੇ) ਮਨ ਵਿਚ (ਬਿਰਹੋਂ ਦੇ) ਤੀਰ ਵੱਜ ਗਏ ਹਨ, ਮੇਰੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਗਈ ਹੈ ।
हे भाई ! गुरू के बचन सुन के (ऐसे हुआ है जैसे मेरे) मन में (बिरह के) तीर लग गए हैं। मेरे अंदर प्रभू के दर्शन की तमन्ना पैदा हो गई है।
Tengo una sed inmensa por mi Dios, pues escuchando la Palabra de las Enseñanzas del Guru, mi mente es atravesada por Su Flecha.