Sri Guru Granth Sahib Ji

ਰਾਗੁ ਸੂਹੀ

Raag Soohee

Ang 758 of 1430

ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥

jiau dharatee sobh kare jal barasai tiau sikh gur mil bigasaiee ||16||

Just as the earth looks beautiful when the rain falls, so does the Sikh blossom forth meeting the Guru. ||16||

ਜਿਵੇਂ ਜਦੋਂ ਮੀਂਹ ਪੈਂਦਾ ਹੈ ਤਾਂ ਧਰਤੀ ਸੋਹਣੀ ਲੱਗਣ ਲੱਗ ਪੈਂਦੀ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ ।੧੬।

जैसे जब बारिश होती है तब धरती सुंदर लगने लगती है।वैसे ही सिख को मिल के प्रसन्न होता है। 16।

Así como la tierra se ve bella cuando llueve, así el Sikj florece al ver a su Guru. (16)

ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥

sevak kaa hoi sevak varataa kar kar binau bulaiee ||17||

I long to be the servant of Your servants; I call upon You reverently in prayer. ||17||

ਹੇ ਭਾਈ! ਮੈਂ ਗੁਰੂ ਦੇ ਸੇਵਕ ਦਾ ਸੇਵਕ ਬਣ ਕੇ ਉਸ ਦੀ ਕਾਰ ਕਰਨ ਨੂੰ ਤਿਆਰ ਹਾਂ ਮੈਂ ਉਸ ਨੂੰ ਬੇਨਤੀਆਂ ਕਰ ਕਰ ਕੇ (ਖ਼ੁਸ਼ੀ ਨਾਲ) ਸੱਦਾਂਗਾ ।੧੭।

हे भाई ! मैं गुरू के सेवक का सेवक बन के उसके काम करने को तैयार हूँ मैं उसको विनतियाँ कर कर के (खुशी से) बुलाऊँगा। 17।

Añoro ser el esclavo de Tus Esclavos, oh Guru, te llamo con Temor Reverencial en mi oración.(17)

ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖੁ ਪਾਈ ॥੧੮॥

naanak kee bena(n)tee har peh gur mil gur sukh paiee ||18||

Nanak offers this prayer to the Lord, that he may meet the Guru, and find peace. ||18||

ਨਾਨਕ ਦੀ ਪਰਮਾਤਮਾ ਪਾਸ ਬੇਨਤੀ ਹੈ (—ਹੇ ਪ੍ਰਭੂ! ਮੈਨੂੰ ਗੁਰੂ ਮਿਲਾ) ਗੁਰੂ ਨੂੰ ਮਿਲ ਕੇ ਮੈਨੂੰ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ।੧੮।

नानक की परमात्मा के पास विनती है (- हे प्रभू ! मुझे गुरू मिला) गुरू को मिल के मुझे बड़ा आनंद प्राप्त होता है। 18।

La única oración de Nanak es: oh Señor, guíame hasta el Guru para que pueda obtener Su Paz. (18)

ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥੧੯॥

too aape gur chelaa hai aape gur vich dhe tujheh dhiaaiee ||19||

You Yourself are the Guru, and You Yourself are the chaylaa, the disciple; through the Guru, I meditate on You. ||19||

ਹੇ ਪ੍ਰਭੂ! ਤੂੰ ਆਪ ਹੀ ਗੁਰੂ ਹੈਂ, ਤੂੰ ਆਪ ਹੀ ਸਿੱਖ ਹੈਂ । ਮੈਂ ਗੁਰੂ ਦੀ ਰਾਹੀਂ ਤੈਨੂੰ ਹੀ ਧਿਆਉਂਦਾ ਹਾਂ ।੧੯।

हे प्रभू ! तू स्वयं ही गुरू है।तू खुद ही सिख है।मैं गुरू के द्वारा तुझे ही ध्याता हूँ। 19।

Tú Mismo eres el Guru, Tú Mismo eres el buscador; viviendo en el Guru, vivo en Ti. (19)

ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ ਤੁਧੁ ਸੇਵਕ ਪੈਜ ਰਖਾਈ ॥੨੦॥

jo tudh seveh so toohai hoveh tudh sevak paij rakhaiee ||20||

Those who serve You, become You. You preserve the honor of Your servants. ||20||

ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰਾ ਹੀ ਰੂਪ ਬਣ ਜਾਂਦੇ ਹਨ । ਤੂੰ ਆਪਣੇ ਸੇਵਕਾਂ ਦੀ ਇੱਜ਼ਤ (ਸਦਾ) ਰੱਖਦਾ ਆਇਆ ਹੈਂ ।੨੦।

हे प्रभू ! जो मनुष्य तेरी सेवा-भक्ति करते हैं।वे तेरा ही रूप बन जाते हैं।तू अपने सेवकों की इज्जत (सदा) रखता आया है। 20।

Aquéllos que Te sirven, se vuelven como Tú y Tú proteges el honor de Tus Devotos. (20)

ਭੰਡਾਰ ਭਰੇ ਭਗਤੀ ਹਰਿ ਤੇਰੇ ਜਿਸੁ ਭਾਵੈ ਤਿਸੁ ਦੇਵਾਈ ॥੨੧॥

bha(n)ddaar bhare bhagatee har tere jis bhaavai tis dhevaiee ||21||

O Lord, Your devotional worship is a treasure over-flowing. One who loves You, is blessed with it. ||21||

ਹੇ ਹਰੀ! ਤੇਰੇ ਪਾਸ ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ । ਜਿਸ ਨੂੰ ਤੇਰੀ ਰਜ਼ਾ ਹੁੰਦੀ ਹੈ ਉਸ ਨੂੰ ਤੂੰ (ਗੁਰੂ ਦੀ ਰਾਹੀਂ ਇਹ ਖ਼ਜ਼ਾਨਾ) ਦਿਵਾਂਦਾ ਹੈਂ ।੨੧।

हे हरी ! तेरे पास तेरी भक्ति के खजाने भरे पड़े हैं।जिस पर तेरी रजा होती है उसको तू (गुरू के द्वारा ये खजाना) दिलवाता है। 21।

Oh Señor, el Tesoro de Tu Devoción es Inacabable, pero lo obtiene sólo aquél a quien Tú bendices.(21)

ਜਿਸੁ ਤੂੰ ਦੇਹਿ ਸੋਈ ਜਨੁ ਪਾਏ ਹੋਰ ਨਿਹਫਲ ਸਭ ਚਤੁਰਾਈ ॥੨੨॥

jis too(n) dheh soiee jan paae hor nihafal sabh chaturaiee ||22||

That humble being alone receives it, unto whom You bestow it. All other clever tricks are fruitless. ||22||

ਹੇ ਪ੍ਰਭੂ! (ਤੇਰੀ ਭਗਤੀ ਦਾ ਖ਼ਜ਼ਾਨਾ ਪ੍ਰਾਪਤ ਕਰਨ ਲਈ) ਹਰੇਕ ਸਿਆਣਪ-ਚਤੁਰਾਈ ਵਿਅਰਥ ਹੈ । ਉਹੀ ਮਨੁੱਖ (ਇਹ ਖ਼ਜ਼ਾਨੇ) ਹਾਸਲ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ ।੨੨।

हे प्रभू ! (तेरी भक्ति का खजाना प्राप्त करने के लिए) हरेक समझदारी-चतुराई बेकार है।वही मनुष्य (इस खजाने को) हासिल करता है जिसको तू खुद देता है। 22।

Sólo aquél a quien bendices, es bendecido. Nuestra astucia es infructuosa.(22)

ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ ॥੨੩॥

simar simar simar gur apunaa soiaa man jaagaiee ||23||

Remembering, remembering, remembering my Guru in meditation, my sleeping mind is awakened. ||23||

ਹੇ ਪ੍ਰਭੂ! (ਤੇਰੀ ਮੇਹਰ ਨਾਲ) ਮੈਂ ਆਪਣੇ ਗੁਰੂ ਨੂੰ ਮੁੜ ਮੁੜ ਯਾਦ ਕਰ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਆਪਣੇ ਮਨ ਨੂੰ ਜਗਾਂਦਾ ਰਹਿੰਦਾ ਹਾਂ ।੨੩।

हे प्रभू ! (तेरी मेहर से) मैं अपने गुरू को बार-बार याद करके (माया के मोह की नींद में) सोए हुए अपने मन को जगाता रहता हूँ। 23।

Oh hombre, contempla a tu Señor siempre y despierta tu mente de su modorra. (23)

ਇਕੁ ਦਾਨੁ ਮੰਗੈ ਨਾਨਕੁ ਵੇਚਾਰਾ ਹਰਿ ਦਾਸਨਿ ਦਾਸੁ ਕਰਾਈ ॥੨੪॥

eik dhaan ma(n)gai naanak vechaaraa har dhaasan dhaas karaiee ||24||

Poor Nanak begs for this one blessing, that he may become the slave of the slaves of the Lord. ||24||

ਹੇ ਪ੍ਰਭੂ! (ਤੇਰੇ ਦਰ ਤੋਂ ਤੇਰਾ) ਗਰੀਬ (ਦਾਸ) ਨਾਨਕ ਇਕ ਦਾਨ ਮੰਗਦਾ ਹੈ—(ਮੇਹਰ ਕਰ) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ।੨੪।

हे प्रभू ! (तेरे दर से तेरा) गरीब (दास) नानक एक दान माँगता है– (मेहर कर) मुझे अपने दासों का दास बनाए रख। 24।

Nanak reza para obtener este regalo, oh Señor, hazme el Esclavo de Tus Esclavos. (25)

ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥੨੫॥

je gur jhiRake ta meeThaa laagai je bakhase ta gur vaddiaaiee ||25||

Even if the Guru rebukes me, He still seems very sweet to me. And if He actually forgives me, that is the Guru's greatness. ||25||

ਜੇ ਗੁਰੂ (ਮੈਨੂੰ ਮੇਰੀ ਕਿਸੇ ਭੁੱਲ ਦੇ ਕਾਰਨ) ਝਿੜਕ ਦੇਵੇ, ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈ । ਜੇ ਗੁਰੂ ਮੇਰੇ ਉਤੇ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਇਹ ਗੁਰੂ ਦਾ ਉਪਕਾਰ ਹੈ (ਮੇਰੇ ਵਿਚ ਕੋਈ ਗੁਣ ਨਹੀਂ) ।੨੫।

अगर गुरू (मुझे मेरी किसी भूल के कारण) फटकार दे।तो उसकी वह झिड़क मुझे प्यारी लगती है।अगर गुरू मेरे पर मेहर की निगाह करता है।तो ये गुरू का उपकार है (मुझ में कोई कोई गुण नहीं)। 25।

Si el Guru me regaña, Su regaño es Dulce para mí; si me bendice, es la Gloria.

ਗੁਰਮੁਖਿ ਬੋਲਹਿ ਸੋ ਥਾਇ ਪਾਏ ਮਨਮੁਖਿ ਕਿਛੁ ਥਾਇ ਨ ਪਾਈ ॥੨੬॥

gurmukh boleh so thai paae manmukh kichh thai na paiee ||26||

That which Gurmukh speaks is certified and approved. Whatever the self-willed manmukh says is not accepted. ||26||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜੇਹੜੇ ਬਚਨ ਬੋਲਦੇ ਹਨ, ਗੁਰੂ ਉਹਨਾਂ ਨੂੰ ਪਰਵਾਨ ਕਰਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਦਾ ਬੋਲਿਆ ਪਰਵਾਨ ਨਹੀਂ ਹੁੰਦਾ ।੨੬।

गुरू के सन्मुख रहने वाले मनुष्य जो वचन बोलते हैं।गुरू उन्हें परवान करता है।अपने मन के पीछे चलने वालों का बोला हुआ कबूल नहीं होता। 26।

Lo que el Hombre de Dios dice, Dios lo aprueba; aquello que el ególatra dice, es puro parloteo. (26)

ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ ॥੨੭॥

paalaa kakar varaf varasai gursikh gur dhekhan jaiee ||27||

Even in the cold, the frost and the snow, the GurSikh still goes out to see his Guru. ||27||

ਪਾਲਾ ਹੋਵੇ, ਕੱਕਰ ਪਏ, ਬਰਫ਼ ਪਏ, ਫਿਰ ਭੀ ਗੁਰੂ ਦਾ ਸਿੱਖ ਗੁਰੂ ਦਾ ਦਰਸਨ ਕਰਨ ਜਾਂਦਾ ਹੈ ।੨੭।

पाला पड़े।कक्कर पड़े।बर्फ पड़े।फिर भी गुरू का सिख गुरू के दर्शन करने जाता है। 27।

Aunque haya viento de temporal, el buscador seguirá yendo a ver a su Guru. (27)

ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥੨੮॥

sabh dhinas rain dhekhau gur apunaa vich akhee gur pair dharaiee ||28||

All day and night, I gaze upon my Guru; I install the Guru's Feet in my eyes. ||28||

ਮੈਂ ਭੀ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਦਾ ਦਰਸਨ ਕਰਦਾ ਰਹਿੰਦਾ ਹਾਂ । ਗੁਰੂ ਦੇ ਚਰਨਾਂ ਨੂੰ ਆਪਣੀਆਂ ਅੱਖਾਂ ਵਿਚ ਵਸਾਈ ਰੱਖਦਾ ਹਾਂ ।੨੮।

मैं भी दिन-रात हर वक्त अपने गुरू के दर्शन करता रहता हूँ।गुरू के चरणों को अपनी आँखों में बसाए रखता हूँ। 28।

Noche y día busco a mi Guru; enaltezco Sus Pies en mis ojos. (28)

ਅਨੇਕ ਉਪਾਵ ਕਰੀ ਗੁਰ ਕਾਰਣਿ ਗੁਰ ਭਾਵੈ ਸੋ ਥਾਇ ਪਾਈ ॥੨੯॥

anek upaav karee gur kaaran gur bhaavai so thai paiee ||29||

I make so many efforts for the sake of the Guru; only that which pleases the Guru is accepted and approved. ||29||

ਜੇ ਮੈਂ ਗੁਰੂ (ਨੂੰ ਪ੍ਰਸੰਨ ਕਰਨ) ਵਾਸਤੇ ਅਨੇਕਾਂ ਹੀ ਜਤਨ ਕਰਦਾ ਰਹਾਂ ਉਹੀ ਜਤਨ ਕਬੂਲ ਹੁੰਦਾ ਹੈ, ਜੇਹੜਾ ਗੁਰੂ ਨੂੰ ਪਸੰਦ ਆਉਂਦਾ ਹੈ ।੨੯।

अगर मैं गुरू (को प्रसन्न करने) के लिए अनेकों ही यत्न करता रहूँ वही प्रयत्न कबूल होता है।जो गुरू को पसंद आता है। 29।

Hago miles de esfuerzos para ver al Guru, pero sólo cuando Él, de Sí Mismo, me bendice, mis esfuerzos dan fruto.(29)

ਰੈਣਿ ਦਿਨਸੁ ਗੁਰ ਚਰਣ ਅਰਾਧੀ ਦਇਆ ਕਰਹੁ ਮੇਰੇ ਸਾਈ ॥੩੦॥

rain dhinas gur charan araadhee dhiaa karahu mere saiee ||30||

Night and day, I worship the Guru's Feet in adoration; have Mercy upon me, O my Lord and Master. ||30||

ਹੇ ਮੇਰੇ ਖਸਮ-ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਰਹਾਂ ।੩੦।

हे मेरे पति-प्रभू ! (मेरे पर) मेहर कर।मैं दिन-रात हर वक्त गुरू के चरणों का ध्यान धरता रहूँ। 30।

Vivo a los Pies del Guru noche y día y rezo, oh Señor, muéstrame Tu Compasión.(30)

ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ ॥੩੧॥

naanak kaa jeeau pi(n)dd guroo hai gur mil tirapat aghaiee ||31||

The Guru is Nanak's body and soul; meeting the Guru, he is satisfied and satiated. ||31||

ਨਾਨਕ ਦੀ ਜਿੰਦ ਗੁਰੂ ਦੇ ਹਵਾਲੇ ਹੈ, ਨਾਨਕ ਦਾ ਸਰੀਰ ਗੁਰੂ ਦੇ ਚਰਨਾਂ ਵਿਚ ਹੈ । ਗੁਰੂ ਨੂੰ ਮਿਲ ਕੇ ਮੈਂ ਤ੍ਰਿਪਤ ਹੋ ਜਾਂਦਾ ਹਾਂ, ਰੱਜ ਜਾਂਦਾ ਹਾਂ (ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ) ।੩੧।

नानक की जिंद गुरू के हवाले है।नानक का शरीर गुरू के चरणों में है।गुरू को मिल के मैं तृप्त हो जाता हूँ।अघा जाता हूँ (माया की भूख नहीं रह जाती)। 31।

El Guru es el cuerpo y el Alma de Nanak; encontrando al Guru su mente se sacia. (31)

ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ ॥੩੨॥੧॥

naanak kaa prabh poor rahio hai jat kat tat gosaiee ||32||1||

Nanak's God is perfectly permeating and all-pervading. Here and there and everywhere, the Lord of the Universe. ||32||1||

(ਗੁਰੂ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਕਿ) ਨਾਨਕ ਦਾ ਪ੍ਰਭੂ ਸ੍ਰਿਸ਼ਟੀ ਦਾ ਖਸਮ ਹਰ ਥਾਂ ਵਿਆਪਕ ਹੋ ਰਿਹਾ ਹੈ ।੩੨।੧।

(गुरू की कृपा से ये समझ आती है कि) नानक का प्रभू सब सृष्टि का पति हर जगह व्यापक हो रहा है। 32। 1।

El Señor de Nanak está en todo, y él ve a su Maestro aquí, allá y en todas partes. (32-1)

ਰਾਗੁ ਸੂਹੀ ਮਹਲਾ ੪ ਅਸਟਪਦੀਆ ਘਰੁ ੧੦

raag soohee mahalaa chauthhaa asaTapadheeaa ghar dasvaa

Raag Soohee, Fourth Mehla, Ashtpadheeyaa, Tenth House:

ਰਾਗੁ ਸੂਹੀ ਚੌਥੀ ਪਾਤਿਸ਼ਾਹੀ ਅਸ਼ਟਪਦੀਆਂ।

Rag Suji, Cuarto Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

Un Dios Creador del Universo, por la Gracia del Verdadero Guru

ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥

a(n)dhar sachaa neh laiaa preetam aapanai ||

Deep within myself, I have enshrined true love for my Beloved.

ਹੇ ਭਾਈ! (ਗੁਰੂ ਨੇ) ਆਪਣੇ ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਮੇਰੇ ਹਿਰਦੇ ਵਿਚ ਪੈਦਾ ਕਰ ਦਿੱਤਾ ਹੈ

हे भाई ! (गुरू ने) अपने प्यारे प्रभू का सदा कामय रहने वाला प्यार मेरे दिल में पैदा कर दिया है।

Mi Bienamado Señor me ha bendecido con Su Amor Verdadero;

ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮੑਣੇ ॥੧॥

tan man hoi nihaal jaa gur dhekhaa saam(h)ne ||1||

My body and soul are in ecstasy; I see my Guru before me. ||1||

(ਤਾਹੀਏਂ) ਜਦੋਂ ਮੈਂ ਗੁਰੂ ਨੂੰ ਆਪਣੇ ਸਾਹਮਣੇ ਵੇਖਦਾ ਹਾਂ, ਤਾਂ ਮੇਰਾ ਤਨ ਮੇਰਾ ਮਨ ਖਿੜ ਪੈਂਦਾ ਹੈ ।੧।

(तभी तो) जब मैं गुरू को अपने सामने देखता हूँ।तो मेरा तन मेरा मन खिल उठता है। 1।

mi cuerpo y mi mente son bendecidos cuando veo la Presencia del Guru. (1)

ਮੈ ਹਰਿ ਹਰਿ ਨਾਮੁ ਵਿਸਾਹੁ ॥

mai har har naam visaahu ||

I have purchased the Name of the Lord, Har, Har.

ਹੇ ਭਾਈ! ਪੂਰੇ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲਿਆ ਹੈ

हे भाई ! मैंने उस परमात्मा का वह नाम सरमाया

He traído a mi hogar el Nombre del Señor, a través del Guru

ਗੁਰ ਪੂਰੇ ਤੇ ਪਾਇਆ ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ ॥

gur poore te paiaa a(n)mrit agam athaahu ||1|| rahaau ||

I have obtained the Inaccessible and Unfathomable Ambrosial Nectar from the Perfect Guru. ||1||Pause||

ਜੋ ਆਤਮਕ ਜੀਵਨ ਦੇਣ ਵਾਲਾ ਹੈਜੋ (ਗੁਰੂ ਤੋਂ ਬਿਨਾ) ਅਪਹੁੰਚ ਹੈ, ਜੋ ਬੜੇ ਡੂੰਘੇ ਦਿਲ ਵਾਲਾ ਹੈ ।੧।ਰਹਾਉ।

पूरे गुरू से प्राप्त कर लिया है जो आत्मिक जीवन देने वाला है। जो (गुरू के बिना) अपहुँच है।जो बड़े गहरे दिल वाला है। 1।रहाउ।

he logrado la Palabra Ambrosial que es Infinita e Insondable. (1-Pausa)

ਹਉ ਸਤਿਗੁਰੁ ਵੇਖਿ ਵਿਗਸੀਆ ਹਰਿ ਨਾਮੇ ਲਗਾ ਪਿਆਰੁ ॥

hau satigur vekh vigaseeaa har naame lagaa piaar ||

Gazing upon the True Guru, I blossom forth in ecstasy; I am in love with the Name of the Lord.

ਹੇ ਭਾਈ! ਗੁਰੂ ਨੂੰ ਵੇਖ ਕੇ ਮੇਰੀ ਜਿੰਦ ਖਿੜ ਪੈਂਦੀ ਹੈ, (ਗੁਰੂ ਦੀ ਕਿਰਪਾ) ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ ।

हे भाई ! गुरू को देख के मेरी जिंद खिल उठती है।(गुरू की कृपा) परमात्मा के नाम में मेरा प्यार बन गया है।

Viendo al Guru Verdadero, me entono en el Nombre del Señor

ਕਿਰਪਾ ਕਰਿ ਕੈ ਮੇਲਿਅਨੁ ਪਾਇਆ ਮੋਖ ਦੁਆਰੁ ॥੨॥

kirapaa kar kai melian paiaa mokh dhuaar ||2||

Through His Mercy, the Lord has united me with Himself, and I have found the Door of Salvation. ||2||

ਜਿਨ੍ਹਾਂ ਨੂੰ ਗੁਰੂ ਨੇ) ਮੇਹਰ ਕਰ ਕੇ (ਪਰਮਾਤਮਾ ਦੇ ਚਰਨਾਂ ਨਾਲ) ਜੋੜ ਦਿੱਤਾ, ਉਹਨਾਂ ਨੇ (ਦੁਨੀਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲਿਆ ।੨।

(जिन्हें गुरू ने) मेहर करके (परमात्मा के चरणों से) जोड़ दिया है।उन्होंने (दुनिया के मोह से) खलासी का रास्ता पा लिया। 2।

y uniéndome al Señor por Su Gracia soy emancipado. (2)

ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤ ਤਨੁ ਮਨੁ ਦੇਉ ॥

satigur birahee naam kaa je milai ta tan man dheau ||

The True Guru is the Lover of the Naam, the Name of the Lord. Meeting Him, I dedicate my body and mind to Him.

ਹੇ ਭਾਈ! ਗੁਰੂ ਪਰਮਾਤਮਾ ਦੇ ਨਾਮ ਦਾ ਪ੍ਰੇਮੀ ਹੈ, ਜੇ ਮੈਨੂੰ ਗੁਰੂ ਮਿਲ ਪਏ ਤਾਂ ਮੈਂ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਦਿਆਂ

हे भाई ! गुरू परमात्मा के नाम का प्रेमी है।अगर मुझे गुरू मिल जाए तो मैं अपना तन अपना मन उसके आगे भेटा रख दूँ।

El Guru Verdadero es el Amante del Nombre del Señor; entrego mi ser al Guru, Quien me bendice con tal Nombre.

ਜੇ ਪੂਰਬਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ ਪੀਏਉ ॥੩॥

je poorab hovai likhiaa taa a(n)mrit sahaj pe'eeau ||3||

And if it is so pre-ordained, then I shall automatically drink in the Ambrosial Nectar. ||3||

ਜੇ ਪੂਰਬਲੇ ਸਮੇ ਵਿਚ (ਗੁਰੂ ਦੇ ਮਿਲਾਪ ਦਾ ਲੇਖ ਮੱਥੇ ਉਤੇ) ਲਿਖਿਆ ਹੋਵੇ, ਤਾਂ ਹੀ (ਗੁਰੂ ਪਾਸੋਂ ਲੈ ਕੇ) ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਤਮਕ ਅਡੋਲਤਾ ਵਿਚ ਪੀ ਸਕਦਾ ਹਾਂ ।੩।

अगर पूर्बले समय में (गुरू के मिलाप के लेख मेरे माथे पर) लिखें हों।तब ही (गुरू से ले के) मैं आत्मिक जीवन देने वाला नाम-जल आत्मिक अडोलता में पी सकता हूँ। 3।

Si así es el destino de mis acciones pasadas, voy a poder chupar del Néctar del Señor con toda naturalidad.(3)

ਸੁਤਿਆ ਗੁਰੁ ਸਾਲਾਹੀਐ ਉਠਦਿਆ ਭੀ ਗੁਰੁ ਆਲਾਉ ॥

sutiaa gur saalaaheeaai uThadhiaa bhee gur aalaau ||

Praise the Guru while you are asleep, and call on the Guru while you are up.

ਹੇ ਭਾਈ! ਸੁੱਤੇ ਪਿਆਂ ਭੀ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਉੱਠਦੇ ਸਾਰ ਭੀ ਮੈਂ ਗੁਰੂ ਦਾ ਨਾਮ ਉਚਾਰਾਂ

हे भाई ! सोए हुए भी गुरू की सिफत सालाह करनी चाहिए।उठते समय पर भी मैं गुरू का नाम उचारूँ -

Descansa en Paz en la Alabanza del Guru, oh mi mente, mientras estás despierta.

ਕੋਈ ਐਸਾ ਗੁਰਮੁਖਿ ਜੇ ਮਿਲੈ ਹਉ ਤਾ ਕੇ ਧੋਵਾ ਪਾਉ ॥੪॥

koiee aaisaa gurmukh je milai hau taa ke dhovaa paau ||4||

If only I could meet such a Gurmukh; I would wash His Feet. ||4||

ਜੇ ਇਹੋ ਜਿਹੀ ਮਤਿ ਦੇਣ ਵਾਲੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੱਜਣ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰ ਧੋਵਾਂ ।੪।

अगर ऐसी मति देने वाले गुरू के सन्मुख रहने वाला कोई सज्जन मुझे मिल जाए।तो मैं उसके पैर धोऊँ। 4।

Si pudiera encontrar a tal Gurmukj, lavaría Sus Pies. (4)

ਕੋਈ ਐਸਾ ਸਜਣੁ ਲੋੜਿ ਲਹੁ ਮੈ ਪ੍ਰੀਤਮੁ ਦੇਇ ਮਿਲਾਇ ॥

koiee aaisaa sajan loR lahu mai preetam dhei milai ||

I long for such a Friend, to unite me with my Beloved.

ਹੇ ਭਾਈ! ਕੋਈ ਅਜੇਹਾ ਸੱਜਣ ਮੈਨੂੰ ਲੱਭ ਦੇਵੋ, ਜੇਹੜਾ ਮੈਨੂੰ ਪ੍ਰੀਤਮ-ਗੁਰੂ ਮਿਲਾ ਦੇਵੇ । ਗੁਰੂ ਦੇ ਮਿਲਿਆਂ ਹੀ ਪਰਮਾਤਮਾ (ਦਾ ਮਿਲਾਪ) ਹਾਸਲ ਹੁੰਦਾ ਹੈ

हे भाई ! मुझे कोई ऐसा सज्जन ढूँढ दो।जो मुझे प्रीतम-गुरू से मिला दे।

Añoro a tal Amigo que me una con mi Bienamado;

ਸਤਿਗੁਰਿ ਮਿਲਿਐ ਹਰਿ ਪਾਇਆ ਮਿਲਿਆ ਸਹਜਿ ਸੁਭਾਇ ॥੫॥

satigur miliaai har paiaa miliaa sahaj subhai ||5||

Meeting the True Guru, I have found the Lord. He has met me, easily and effortlessly. ||5||

ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਪਰਮਾਤਮਾ ਆਤਮਕ ਅਡੋਲਤਾ ਵਿਚ ਪਿਆਰ-ਰੰਗ ਵਿਚ ਮਿਲ ਪੈਂਦਾ ਹੈ ।੫।

गुरू के मिलने से ही परमात्मा (का मिलाप) हासिल होता है।(जिसको गुरू मिल जाता है।उसको) परमात्मा आत्मिक अडोलता में प्यार-रंग में मिल जाता है। 5।

pues encontrando al Verdadero Guru he encontrado al Señor de forma espontánea.(5)