ਰਾਗੁ ਸੂਹੀ ਮਹਲਾ ੩ ਘਰੁ ੧੦
raag soohee mahalaa teejaa ghar dasvaa
Raag Soohee, Third Mehla, Tenth House:
ਰਾਗ ਸੂਹੀ ਤੀਜੀ ਪਾਤਿਸ਼ਾਹੀ।
Rag Suji, Mejl Guru Amar Das, Tercer Canal Divino.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥
dhuneeaa na saalaeh jo mar va(n)n(j)see ||
Do not praise the world; it shall simply pass away.
ਹੇ ਭਾਈ! ਦੁਨੀਆ ਦੀ ਖ਼ੁਸ਼ਾਮਦ ਨਾਹ ਕਰਦਾ ਫਿਰ, ਦੁਨੀਆ ਤਾਂ ਨਾਸ ਹੋ ਜਾਇਗੀ ।
हे भाई ! दुनिया की खुशामदें ना करता फिर।दुनिया तो नाश हो जाएगी।
No alabes al mundo que se va a ir;
ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥
lokaa na saalaeh jo mar khaak theeiee ||1||
Do not praise other people; they shall die and turn to dust. ||1||
ਲੋਕਾਂ ਨੂੰ ਭੀ ਨਾਹ ਵਡਿਆਉਂਦਾ ਫਿਰ, ਖ਼ਲਕਤ ਭੀ ਮਰ ਕੇ ਮਿੱਟੀ ਹੋ ਜਾਇਗੀ ।੧।
लोगों की महिमा भी ना गाता फिर।ख़लकत भी मर के मिट्टी हो जाएगी। 1।
no alabes a la gente que será reducida a polvo. (1)
ਵਾਹੁ ਮੇਰੇ ਸਾਹਿਬਾ ਵਾਹੁ ॥
vaahu mere saahibaa vaahu ||
Waaho! Waaho! Hail, hail to my Lord and Master.
ਹੇ ਮੇਰੇ ਮਾਲਕ! ਤੂੰ ਧੰਨ ਹੈਂ! ਤੂੰ ਹੀ ਸਲਾਹੁਣ-ਜੋਗ ਹੈਂ ।
हे मेरे मालिक ! तू धन्य है ! तू ही सराहनीय है !
¡Gloria a mi Señor Eterno!
ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥
gurmukh sadhaa salaaheeaai sachaa veparavaahu ||1|| rahaau ||
As Gurmukh, forever praise the One who is forever True, Independent and Carefree. ||1||Pause||
ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ ।੧।ਰਹਾਉ।
हे भाई ! गुरू की शरण पड़ कर सदा उस परमात्मा की सिफत सालाह करनी चाहिए जो सदा कायम रहने वाला है। और जिस को किसी की मुथाजी नहीं है। 1।रहाउ।
A Él lo alabo, Él es el Verdadero Ser Autónomo.(1-Pausa)
ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥
dhuneeaa keree dhosatee manmukh dhajh mara(n)n ||
Making worldly friendships, the self-willed manmukhs burn and die.
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿਤ੍ਰਤਾ ਵਿਚ ਹੀ ਸੜ ਮਰਦੇ ਹਨ ।
हे भाई ! अपने मन के पीछे चलने वाले मनुष्य दुनिया की मित्रता में ही जल मरते हैं (आत्मि्क जीवन को जला के राख कर लेते हैं।
Los arrogantes Manmukjs enamorados del mundo son consumidos por su propia ansiedad.
ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ ॥੨॥
jam pur badhe maare'eh velaa na laaha(n)n ||2||
In the City of Death, they are bound and gagged and beaten; this opportunity shall never come again. ||2||
ਜਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ । ਤਦੋਂ ਉਹਨਾਂ ਨੂੰ (ਹੱਥੋਂ ਖੁੰੁਝਿਆ ਹੋਇਆ ਮਨੁੱਖਾ ਜਨਮ ਦਾ) ਸਮਾ ਨਹੀਂ ਮਿਲਦਾ ।੨।
अंत में) जमराज के दर पर चोटें खाते हैं।तब उन्हें (हाथों से फिसल चुका मानस जन्म का) समय नहीं मिलता। 2।
Son castigados en el recinto de Yama y no obtienen una oportunidad otra vez.(2)
ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥
gurmukh janam sakaarathaa sachai sabadh laga(n)n ||
The lives of the Gurmukhs are fruitful and blessed; they are committed to the True Word of the Shabad.
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ ।
हे भाई ! जो मनुष्य गुरू की शरण पड़ते हैं।उनका जीवन सफल हो जाता है।क्योंकि वे सदा-स्थिर प्रभू की सिफत सालाह की बाणी में जुड़े रहते हैं।
Fructífera es la vida del ser consciente en Dios cuando está entonado en la Palabra del Shabd.
ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥੩॥
aatam raam pragaasiaa sahaje sukh raha(n)n ||3||
Their souls are illuminated by the Lord, and they dwell in peace and pleasure. ||3||
ਉਹਨਾਂ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ । ਉਹ ਆਤਮਕ ਅਡੋਲਤਾ ਵਿਚ ਆਨੰਦ ਵਿਚ ਮਗਨ ਰਹਿੰਦੇ ਹਨ ।੩।
उनके अंदर सर्व-व्यापक परमात्मा का प्रकाश हो जाता है।वे आत्मिक अडोलता में आनंद में मगन रहते हैं। 3।
Su interior está iluminado por el Señor Todo Prevaleciente y ahí habita en la Paz de su Ser. (3)
ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ ॥
gur kaa sabadh visaariaa dhoojai bhai racha(n)n ||
Those who forget the Word of the Guru's Shabad are engrossed in the love of duality.
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦੇਂਦੇ ਹਨ, ਉਹ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ,
हे भाई ! जो मनुष्य गुरू की बाणी को भुला देते हैं।वे माया के मोह में मस्त रहते हैं।
La ansiedad de los que abandonan la Palabra del Shabd del Guru
ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ ॥੪॥
tisanaa bhukh na utarai anadhin jalat fira(n)n ||4||
Their hunger and thirst never leave them, and night and day, they wander around burning. ||4||
ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੇਹ ਭੁੱਖ ਦੂਰ ਨਹੀਂ ਹੁੰਦੀ, ਉਹ ਹਰ ਵੇਲੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਫਿਰਦੇ ਹਨ ।੪।
उनके अंदर से माया की प्यास-भूख दूर नहीं होती।वे हर वक्त (तृष्णा की आग में) जलते फिरते हैं। 4।
y aman a otro que no sea Dios, se vuelve constante, ya que son quemados por el fuego de sus deseos. (4)
ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥
dhusaTaa naal dhosatee naal sa(n)taa vair kara(n)n ||
Those who make friendships with the wicked, and harbor animosity to the Saints,
ਅਜੇਹੇ ਮਨੁੱਖ ਭੈੜੇ ਬੰਦਿਆਂ ਨਾਲ ਮਿਤ੍ਰਤਾ ਗੰਢੀ ਰੱਖਦੇ ਹਨ, ਅਤੇ ਸੰਤ ਜਨਾਂ ਨਾਲ ਵੈਰ ਕਰਦੇ ਰਹਿੰਦੇ ਹਨ ।
ऐसे मनुष्य बुरे लोगों से मित्रता बनाए रखते हैं।और संतों से वैर कमाते हैं।
Ellos aman a los malhechores y sienten celos de los Santos.
ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥
aap ddube kuTa(n)b siau sagale kul ddoba(n)n ||5||
shall drown with their families, and their entire lineage shall be obliterated. ||5||
ਉਹ ਆਪ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ (ਆਪਣੇ ਹੋਰ ਰਿਸ਼ਤੇਦਾਰਾਂ ਨੂੰ ਭੀ) ਨਾਲ ਹੀ ਡੋਬ ਲੈਂਦੇ ਹਨ ।੫।
वे खुद अपने परिवार समेत (संसार समुंद्र में) डूब जाते हैं।अपनी कुलों को भी (अपने ही अन्य रिश्तेदारों को भी) साथ में ही डुबा लेते हैं। 5।
Ellos mismos pierden el mérito de la vida y hacen que todas sus generaciones sean destruidas.(5)
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥
ni(n)dhaa bhalee kisai kee naahee manmukh mugadh kara(n)n ||
It is not good to slander anyone, but the foolish, self-willed manmukhs still do it.
ਹੇ ਭਾਈ! ਕਿਸੇ ਦੀ ਭੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਾ ਕਰਿਆ ਕਰਦੇ ਹਨ ।
हे भाई ! किसी की भी निंदा करनी अच्छी बात नहीं है।अपने मन के पीछे चलने वाले मूर्ख मनुष्य ही निंदा किया करते हैं।
No es bueno calumniar a nadie; sólo los tontos y arrogantes Manmukjs se atreven,
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥
muh kaale tin ni(n)dhakaa narake ghor pava(n)n ||6||
The faces of the slanderers turn black, and they fall into the most horrible hell. ||6||
ਉਹੀ ਬਦਨਾਮੀ ਖੱਟਦੇ ਹਨ, ਅਤੇ ਭਿਆਨਕ ਨਰਕ ਵਿਚ ਪੈਂਦੇ ਹਨ ।੬।
(लोक-परलोक में) वही बदनामी कमाते हैं और भयानक नर्क में पड़ते हैं। 6।
sus semblantes son negrecidos y son arrojados a las oscuras profundidades de su propia conciencia. (6)
ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥
e man jaisaa seveh taisaa hoveh tehe karam kamai ||
O mind, as you serve, so do you become, and so are the deeds that you do.
ਹੇ (ਮੇਰੇ) ਮਨ! ਤੂੰ ਜਿਹੋ ਜਿਹੇ ਦੀ ਸੇਵਾ-ਭਗਤੀ ਕਰੇਂਗਾ, ਉਹੋ ਜਿਹੇ ਕਰਮ ਕਮਾ ਕੇ ਉਹੋ ਬਣ ਜਾਇਂਗਾ ।
हे (मेरे) मन ! तू जैसे की सेवा-भक्ति करेगा।वैसे ही कर्म कमा के वैसा ही बन जाएगा।
La mente se vuelve como su pensamiento y actúa de tal forma.
ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥੭॥
aap beej aape hee khaavanaa kahanaa kichhoo na jai ||7||
Whatever you yourself plant, that is what you shall have to eat; nothing else can be said about this. ||7||
ਆਪ ਬੀਜ ਕੇ ਆਪ ਹੀ (ਉਸ ਦਾ) ਫਲ ਖਾਣਾ ਹੁੰਦਾ ਹੈ । ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ।੭।
(प्रभू की रजा में ये नियम है कि जीव ने इस कर्म भूमि शरीर में) आप बीज के आप ही (उसका) फल खाना होता है।इस (सत्य) की उलंघ्ना नहीं की जा सकती। 7।
Lo que sea que uno siembra, eso cosecha; ¿qué más puede uno decir acerca de esto?(7)
ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥
mahaa purakhaa kaa bolanaa hovai kitai parathai ||
The speech of the great spiritual beings has a higher purpose.
ਮਹਾ ਪੁਰਖਾਂ ਦਾ ਬਚਨ ਕਿਸੇ ਪਰਸੰਗ ਅਨੁਸਾਰ ਹੋਇਆ ਹੈ । ਉਹ ਮਹਾ ਪੁਰਖ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨਾਲ ਭਰਪੂਰ ਰਹਿੰਦੇ ਹਨ,
(उच्च आत्मिक अवस्था वाले) महापुरुषों के वचन किसी प्रसंग के अनुसार होते हैं।वे महापुरुख आत्मिक जीवन देने वाले नाम-रस से भरपूर रहते हैं।
Los hombres grandiosos hablan siempre por el bien de otros;
ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ ॥੮॥
oi a(n)mirat bhare bharapoor heh onaa til na tamai ||8||
They are filled to over-flowing with Ambrosial Nectar, and they have absolutely no greed at all. ||8||
ਉਹਨਾਂ ਨੂੰ ਕਿਸੇ ਸੇਵਾ ਆਦਿਕ ਦਾ ਲਾਲਚ ਨਹੀਂ ਹੁੰਦਾ (ਪਰ ਜੇਹੜਾ ਮਨੁੱਖ ਉਹਨਾਂ ਦੀ ਸੇਵਾ ਕਰਦਾ ਹੈ, ਉਸ ਨੂੰ ਉਹਨਾਂ ਪਾਸੋਂ ਆਤਮਕ ਜੀਵਨ ਮਿਲ ਜਾਂਦਾ ਹੈ) ।੮।
उन्हें किसी सेवा आदि का लालच नहीं होता (पर जो मनुष्य उनकी सेवा करता है।उसे उनसे आत्मिक जीवन मिल जाता है)। 8।
son las Piscinas de Néctar y la avaricia nunca los seduce.(8)
ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ॥
gunakaaree gun sa(n)gharai avaraa upadhesen ||
The virtuous accumulate virtue, and teach others.
ਉਹ ਮਹਾ ਪੁਰਖ ਹੋਰਨਾਂ ਨੂੰ (ਭੀ ਨਾਮ ਜਪਣ ਦਾ) ਉਪਦੇਸ਼ ਕਰਦੇ ਹਨ । ਗੁਣ ਗ੍ਰਹਿਣ ਕਰਨ ਵਾਲਾ ਮਨੁੱਖ (ਉਹਨਾਂ ਪਾਸੋਂ) ਗੁਣ ਗ੍ਰਹਿਣ ਕਰ ਲੈਂਦਾ ਹੈ ।
वह महापुरुख औरों को भी (नाम जपने का) उपदेश करते हैं।गुण ग्रहण करने वाला मनुष्य (उनसे) गुण ग्रहण कर लेता है।सो।
El hombre de Mérito obtiene la Virtud e instruye a otros a su manera.
ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ ॥੯॥
se vaddabhaagee j onaa mil rahe anadhin naam len ||9||
Those who meet with them are so very fortunate; night and day, they chant the Naam, the Name of the Lord. ||9||
ਸੋ, ਜੇਹੜੇ ਮਨੁੱਖ ਉਹਨਾਂ ਮਹਾ ਪੁਰਖਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਭੀ ਹਰ ਵੇਲੇ ਨਾਮ ਜਪਣ ਲੱਗ ਪੈਂਦੇ ਹਨ ।੯।
जो मनुष्य उन महापुरुषों की संगति में रहते हैं।वे बड़े भाग्यशाली हो जाते हैं।वे भी हर वक्त नाम जपने लग जाते हैं। 9।
Afortunados son los que aprenden de tal ser, porque viven siempre en el Naam, el Nombre del Señor.(9)
ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ ॥
dhesee rijak sa(n)baeh jin upaiee medhanee ||
He who created the Universe, gives sustenance to it.
ਹੇ ਭਾਈ! ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ ।
हे भाई ! जिस परमात्मा ने ये सृष्टि पैदा की है वह स्वयं ही सब जीवों को रिज़क पहुँचाता है।
Aquél que creó la Tierra también la sostiene,
ਏਕੋ ਹੈ ਦਾਤਾਰੁ ਸਚਾ ਆਪਿ ਧਣੀ ॥੧੦॥
eko hai dhaataar sachaa aap dhanee ||10||
The One Lord alone is the Great Giver. He Himself is the True Master. ||10||
ਉਹੀ ਆਪ ਸਭ ਦਾਤਾਂ ਦੇਣ ਵਾਲਾ ਹੈ । ਉਹ ਮਾਲਕ ਸਦਾ ਕਾਇਮ ਰਹਿਣ ਵਾਲਾ (ਭੀ) ਹੈ ।੧੦।
वही स्वयं सब दातें देने वाला है।वह मालिक सदा कायम रहने वाला (भी) है। 10।
pues el Uno Solo, es el Dador, el Dios, el Maestro Verdadero.(10)
ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ ॥
so sach terai naal hai gurmukh nadhar nihaal ||
That True Lord is always with you; the Gurmukh is blessed with His Glance of Grace.
ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੇਰੇ ਅੰਗ-ਸੰਗ ਵੱਸਦਾ ਹੈ । ਗੁਰੂ ਦੀ ਸਰਨ ਪੈ ਕੇ ਤੂੰ ਉਸ ਨੂੰ ਆਪਣੀ ਅੱਖੀਂ ਵੇਖ ਲੈ ।
हे भाई ! वह सदा कायम रहने वाला परमात्मा तेरे अंग-संग बसता है।गुरू की शरण पड़ कर तू उसको अपनी आँखें से देख ले।
Ese Uno Verdadero está en ti; trata de lograr Su Visión por la Gracia del Guru.
ਆਪੇ ਬਖਸੇ ਮੇਲਿ ਲਏ ਸੋ ਪ੍ਰਭੁ ਸਦਾ ਸਮਾਲਿ ॥੧੧॥
aape bakhase mel le so prabh sadhaa samaal ||11||
He Himself shall forgive you, and merge you into Himself; forever cherish and contemplate God. ||11||
ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ । ਹੇ ਭਾਈ! ਉਸ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖ ।੧੧।
(जिस मनुष्य पर वह) स्वयं ही बख्शिश करता है उसको अपने आप ही (अपने चरनों में) जोड़ लेता है।हे भाई ! उस प्रभू को सदा अपने दिल में बसाए रख। 11।
A Aquél que te bendice con Su Perdón y te une a Su Ser, Alábalo.(11)
ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ ॥
man mailaa sach niramalaa kiau kar miliaa jai ||
The mind is impure; only the True Lord is pure. So how can it merge into Him?
ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਸਦਾ) ਪਵਿਤ੍ਰ ਹੈ, (ਜਦੋਂ ਤਕ ਮਨੁੱਖ ਦਾ) ਮਨ (ਵਿਕਾਰਾਂ ਨਾਲ) ਮੈਲਾ ਰਹੇ, ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ।
हे भाई ! वह सदा कायम रहने वाला परमात्मा (सदा) पवित्र है।(जब तक मनुष्य का) मन (विकारों से) मैला रहे।उस परमात्मा के साथ मिलाप नहीं हो सकता।
La mente es impura; ¿cómo es que se puede unir con la Verdad Inmaculada del Señor?
ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ ॥੧੨॥
prabh mele taa mil rahai haumai sabadh jalai ||12||
God merges it into Himself, and then it remains merged; through the Word of His Shabad, the ego is burnt away. ||12||
ਜੀਵ ਤਦੋਂ ਹੀ ਉਸ ਪ੍ਰਭੂ ਦੇ ਚਰਨਾਂ ਵਿਚ ਮਿਲ ਸਕਦਾ ਹੈ, ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਦੀ ਹਉਮੈ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਂਦਾ ਹੈ ।੧੨।
जीव तब ही उस प्रभू के चरणों से मिल सकता है।जब प्रभू खुद गुरू के शबद से उसके अंदर का अहंकार जला के उसको अपने साथ मिलाता है। 12।
Si el Señor Mismo lo une a Su Ser a través de Su Palabra quema su ego negativo.(12)
ਸੋ ਸਹੁ ਸਚਾ ਵੀਸਰੈ ਧ੍ਰਿਗੁ ਜੀਵਣੁ ਸੰਸਾਰਿ ॥
so sahu sachaa veesarai dhirag jeevan sa(n)saar ||
Cursed is the life in this world, of one who forgets her True Husband Lord.
ਹੇ ਭਾਈ! ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ-ਪ੍ਰਭੂ ਭੁੱਲ ਜਾਏ, ਤਾਂ ਜਗਤ ਵਿਚ ਜੀਊਣਾ ਫਿਟਕਾਰ-ਜੋਗ ਹੈ ।
हे भाई ! अगर वह सदा कायम रहने वाला पति-प्रभू भूल जाए।तो जगत में जीना धिक्कारयोग्य है।
Maldita es la existencia en el mundo si uno abandona al Verdadero Uno,
ਨਦਰਿ ਕਰੇ ਨਾ ਵੀਸਰੈ ਗੁਰਮਤੀ ਵੀਚਾਰਿ ॥੧੩॥
nadhar kare naa veesarai gurmatee veechaar ||13||
The Lord grants His Mercy, and she does not forget Him, if she contemplates the Guru's Teachings. ||13||
ਜਿਸ ਮਨੁੱਖ ਉਤੇ ਪ੍ਰਭੂ ਆਪ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਪ੍ਰਭੂ ਨਹੀਂ ਭੁੱਲਦਾ । ਉਹ ਮਨੁੱਖ ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਵਿਚ ਸੁਰਤਿ ਜੋੜਦਾ ਹੈ ।੧੩।
जिस मनुष्य पर प्रभू स्वयं मेहर की निगाह करता है।उसे प्रभू नहीं भूलता।वह मनुष्य गुरू की मति की बरकति से हरी-नाम में सुरति जोड़ता है। 13।
pero si el Señor le tiene Compasión, uno Lo alaba y puede meditar en la Palabra del Shabd del Guru. (13)
ਸਤਿਗੁਰੁ ਮੇਲੇ ਤਾ ਮਿਲਿ ਰਹਾ ਸਾਚੁ ਰਖਾ ਉਰ ਧਾਰਿ ॥
satigur mele taa mil rahaa saach rakhaa ur dhaar ||
The True Guru unites her, and so she remains united with Him, with the True Lord enshrined within her heart.
ਹੇ ਭਾਈ! (ਅਸਾਂ ਜੀਵਾਂ ਦਾ ਕੋਈ ਆਪਣਾ ਜ਼ੋਰ ਨਹੀਂ ਚੱਲ ਸਕਦਾ) ਜੇ ਗੁਰੂ (ਮੈਨੂੰ ਪ੍ਰਭੂ ਨਾਲ) ਮਿਲਾ ਦੇਵੇ, ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿਚ ਟਿਕਾ ਕੇ ਰੱਖ ਸਕਦਾ ਹਾਂ ।
हे भाई ! (हम जीवों का कोई अपना जोर नहीं चल सकता) अगर गुरू (मुझे प्रभू से) मिला दे।तो ही मैं मिला रह सकता हूँ।और उस सदा स्थिर रहने वाले परमात्मा को मैं अपने हृदय में टिका के रख सकता हूँ।
Si el Guru Verdadero nos une con el Señor, alabamos al Uno Verdadero en la mente.
ਮਿਲਿਆ ਹੋਇ ਨ ਵੀਛੁੜੈ ਗੁਰ ਕੈ ਹੇਤਿ ਪਿਆਰਿ ॥੧੪॥
miliaa hoi na veechhuRai gur kai het piaar ||14||
And so united, she will not be separated again; she remains in the love and affection of the Guru. ||14||
ਹੇ ਭਾਈ! ਗੁਰੂ ਦੇ ਪਿਆਰ ਦੀ ਬਰਕਤਿ ਨਾਲ ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਏ, ਉਹ ਫਿਰ ਕਦੇ ਉਥੋਂ ਨਹੀਂ ਵਿਛੁੜਦਾ ।੧੪।
हे भाई ! गुरू के प्यार की बरकति से जो मनुष्य प्रभू-चरणों में मिल जाए वह फिर कभी वहाँ से नहीं विछुड़ता। 14।
Una vez unidos, ya no nos separamos y así vivimos bendecidos con el Amor del Guru.(14)
ਪਿਰੁ ਸਾਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ ॥
pir saalaahee aapanaa gur kai sabadh veechaar ||
I praise my Husband Lord, contemplating the Word of the Guru's Shabad.
ਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਤੰੂ ਭੀ ਆਪਣੇ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ ।
हे भाई ! गुरू के शबद में सुरति जोड़ के तू भी अपने पति-प्रभू की सिफत सालाह किया कर।
Así alabamos al Señor Bienamado meditando en la Palabra del Shabd del Guru.
ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ ॥੧੫॥
mil preetam sukh paiaa sobhaava(n)tee naar ||15||
Meeting with my Beloved, I have found peace; I am His most beautiful and happy soul-bride. ||15||
ਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ-ਇਸਤ੍ਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ (ਲੋਕ ਪਰਲੋਕ ਵਿਚ) ਸੋਭਾ ਖੱਟ ਲਈ ।੧੫।
प्रीतम प्रभू को मिल के जिस जीव स्त्री ने आत्मिक आनंद प्राप्त कर लिया।उसने (लोक-परलोक में) शोभा कमा ली। 15।
Obteniendo al Señor Bienamado, nosotros, Sus esposas, logramos la Felicidad y la Gloria.(15)
ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ ॥
manmukh man na bhijiee at maile chit kaThor ||
The mind of the self-willed manmukh is not softened; his consciousness is totally polluted and stone-hearted.
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪਰਮਾਤਮਾ ਦੇ ਨਾਮ ਵਿਚ ਨਹੀਂ ਭਿੱਜਦਾ (ਹਰਿ-ਨਾਮ ਨਾਲ ਪਿਆਰ ਨਹੀਂ ਪਾਂਦਾ) । ਉਹ ਮਨੁੱਖ ਆਪਣੇ ਮਨ ਵਿਚ ਮੈਲੇ ਅਤੇ ਕਠੋਰ ਰਹਿੰਦੇ ਹਨ ।
हे भाई ! अपने मन के पीछे चलने वाले मनुष्यों का मन परमात्मा के नाम में नहीं भीगता (हरी नाम के साथ प्यार नहीं डालता)।वह मनुष्य अपने मन में मैले और कठोर रहते हैं।
La mente del ególatra no es atraída por la Palabra del Shabd, pues es dura e impía.
ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥੧੬॥
sapai dhudh peeaaieeaai a(n)dhar vis nikor ||16||
Even if the venomous snake is fed on milk, it shall still be filled with poison. ||16||
ਜੇ ਸੱਪ ਨੂੰ ਦੁੱਧ ਭੀ ਪਿਲਾਇਆ ਜਾਏ, ਤਾਂ ਭੀ ਉਸ ਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਹੈ ।੧੬।
अगर साँप को दूध भी पिलाया जाय।तो भी उसके अंदर निरोल जहिर ही टिका रहता है। 16।
Es como la serpiente que, aunque sea alimentada de leche, no pierde su gusto por morder.(16)
ਆਪਿ ਕਰੇ ਕਿਸੁ ਆਖੀਐ ਆਪੇ ਬਖਸਣਹਾਰੁ ॥
aap kare kis aakheeaai aape bakhasanahaar ||
He Himself does - who else should I ask? He Himself is the Forgiving Lord.
ਹੇ ਭਾਈ! (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਪ੍ਰਭੂ ਆਪ ਹੀ ਕਰ ਰਿਹਾ ਹੈ । ਕਿਸ ਨੂੰ (ਚੰਗਾ ਜਾਂ ਮੰਦਾ) ਆਖਿਆ ਜਾ ਸਕਦਾ ਹੈ? (ਕੁਰਾਹੇ ਪਏ ਜੀਵਾਂ ਉਤੇ ਭੀ) ਉਹ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ।
हे भाई ! (सब जीवों में व्यापक हो के सब कुछ) प्रभू स्वयं ही कर रहा है।किसको (अच्छा या बुरा) कहा जा सकता है।
Cuando el Señor Mismo lo hace todo y Él Mismo perdona todo, ¿a quién más le podemos ir a preguntar?
ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ ॥੧੭॥
gur sabadhee mail utarai taa sach baniaa seegaar ||17||
Through the Guru's Teachings, filth is washed away, and then, one is embellished with the ornament of Truth. ||17||
ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਕਿਸੇ ਮਨੁੱਖ ਦੇ ਮਨ ਦੀ) ਮੈਲ ਲਹਿ ਜਾਂਦੀ ਹੈ, ਤਾਂ ਉਸ ਦੇ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁੰਦਰਤਾ ਮਿਲ ਜਾਂਦੀ ਹੈ ।੧੭।
(गलत रास्ते पर पड़े हुए जीवों पर भी) वह स्वयं ही बख्शिश करने वाला है।जब गुरू के शबद की बरकति से (किसी मनुष्य के मन की) मैल उतर जाती है।तो उसकी आत्मा को सदा कायम रहने वाली स्वतंत्रता मिल जाती है। 17।
Él es el Señor Perdonador, mediante las Enseñanzas del Guru la mugre es lavada y es Embellecido con la Verdad. (17)