Sri Guru Granth Sahib Ji

ਰਾਗੁ ਸੂਹੀ

Raag Soohee

Ang 754 of 1430

ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ ॥

har kaa naam sat kar jaanai gur kai bhai piaare ||

The Name of the Lord is known as True, through the Love of the Beloved Guru.

ਜੇਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ, ਉਹ ਇਹ ਗੱਲ ਸਮਝ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ ।

जो मनुष्य प्यारे गुरू के प्रेम में टिका रहता है।वह ये बात समझ लेता है कि परमात्मा का नाम ही सच्चा साथी है।

El Nombre del Señor es la Verdad. Mediante el Amor del Bienamado Guru,

ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ ॥

sachee vaddiaaiee gur te paiee sachai nai piaare ||

True Glorious Greatness is obtained from the Guru, through the Beloved True Name.

ਉਹ ਮਨੁੱਖ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਲੱਗ ਪੈਂਦਾ ਹੈ ।

वह मनुष्य परमात्मा की सदा-स्थिर रहने वाली सिफत सालाह गुरू से प्राप्त कर लेता है।वह सदा-स्थिर प्रभू के नाम में प्यार करने लग जाता है।

la Verdadera Gloria se obtiene, sí, a través del Nombre Verdadero.

ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ ॥

eko sachaa sabh meh varatai viralaa ko veechaare ||

The One True Lord is permeating and pervading among all; how rare is the one who contemplates this.

ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ ।

कोई विरला मनुष्य (गुरू की शरण पड़ के) ये विचार करता है कि सारी सृष्टि में सदा-स्थिर रहने वाला परमात्मा ही बसता है।

Sólo el Uno prevalece en todo, pero extraordinario es aquél que piensa en esto,

ਆਪੇ ਮੇਲਿ ਲਏ ਤਾ ਬਖਸੇ ਸਚੀ ਭਗਤਿ ਸਵਾਰੇ ॥੭॥

aape mel le taa bakhase sachee bhagat savaare ||7||

The Lord Himself unites us in Union, and forgives us; He embellishes us with true devotional worship. ||7||

ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਤਾਂ ਉਸ ਉਤੇ ਬਖ਼ਸ਼ਸ਼ ਕਰਦਾ ਹੈ, ਸਦਾ-ਥਿਰ ਰਹਿਣ ਵਾਲੀ ਆਪਣੀ ਭਗਤੀ ਦੇ ਕੇ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ ।੭।

(ऐसे मनुष्य को) जब प्रभू स्वयं ही अपने चरणों में जोड़ता है।तो उस पर बख्शिश करता है।सदा-स्थिर रहने वाली अपनी भक्ति दे के उसका जीवन सोहाना बना देता है। 7।

si el Señor une a alguien en Su Ser, lo bendice y lo embellece con la Verdadera Devoción.(7)

ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥

sabho sach sach sach varatai gurmukh koiee jaanai ||

All is Truth; Truth, and Truth alone is pervading; how rare is the Gurmukh who knows this.

ਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਕੰਮ ਕਰ ਰਿਹਾ ਹੈ ।

हे भाई ! कोई विरला मनुष्य गुरू की शरण पड़ के समझता है कि हर जगह सदा कायम रहने वाला परमात्मा ही काम कर रहा है।

Todo es Verdad; la Verdad lo compenetra todo, pero extraordinaria es el Alma que despierta en Dios para conocer esto.

ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥

ja(n)man maranaa hukamo varatai gurmukh aap pachhaanai ||

Birth and death occur by the Hukam of His Command; the Gurmukh understands his own self.

ਜਗਤ ਵਿਚ ਜੰਮਣਾ ਮਰਨਾ ਭੀ ਉਸੇ ਦੇ ਹੁਕਮ ਵਿਚ ਚੱਲ ਰਿਹਾ ਹੈ । ਗੁਰੂ ਦੀ ਸਰਨ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ।

जगत में पैदा होना मरना भी उसी के हुकम में चल रहा है।गुरू की शरण पड़ने वाला वह मनुष्य अपने आत्मिक जीवन को पड़तालता रहता है।

Conociendo que el nacimiento y la muerte están en la Voluntad del Señor,

ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥

naam dhiaae taa satigur bhaae jo ichhai so fal paae ||

He meditates on the Naam, the Name of the Lord, and so pleases the True Guru. He receives whatever rewards he desires.

ਜਦੋਂ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਉਹ ਜੇਹੜੀ ਮੁਰਾਦ ਮੰਗਦਾ ਹੈ ਉਹੀ ਹਾਸਲ ਕਰ ਲੈਂਦਾ ਹੈ ।

जब वह मनुष्य परमात्मा के नाम का सिमरन शुरू करता है तो वह गुरू को प्यारा लगने लग जाता है।फिर वह जो भी मुराद माँगता है वही हासिल कर लेता है।

la novia realiza su ser, vive en el Nombre del Señor y es emancipada por la Gracia del Guru.

ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥੮॥੧॥

naanak tis dhaa sabh kichh hovai j vichahu aap gavaae ||8||1||

O Nanak, one who eradicates self-conceit from within, has everything. ||8||1||

ਹੇ ਨਾਨਕ! (ਆਖ—) ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦਾ ਆਤਮਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ ।੮।੧।

हे नानक ! (कह–) जो मनुष्य (गुरू की शरण पड़ कर) अपने अंदर से स्वै भाव दूर कर लेता है।उसके आत्मिक जीवन का सारा सरमाया बचा रहता है। 8। 1।

Dice Nanak, aquél que conserva su ego bajo su comando, a ese ser le pertenece todo. (8-1)

ਸੂਹੀ ਮਹਲਾ ੩ ॥

soohee mahalaa teejaa ||

Soohee, Third Mehla:

ਸੂਹੀ ਤੀਜੀ ਪਾਤਿਸ਼ਾਹੀ।

Suji, Mejl Guru Amar Das, Tercer Canal Divino.

ਕਾਇਆ ਕਾਮਣਿ ਅਤਿ ਸੁਆਲਿੑਉ ਪਿਰੁ ਵਸੈ ਜਿਸੁ ਨਾਲੇ ॥

kaiaa kaaman at suaali(h)au pir vasai jis naale ||

The body-bride is very beautiful; she dwells with her Husband Lord.

ਹੇ ਭਾਈ! (ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਜਿਸ ਕਾਂਇਆਂ ਵਿਚ ਪ੍ਰਭੂ-ਪਤੀ ਆ ਵੱਸਦਾ ਹੈ, ਉਹ ਕਾਂਇਆਂ-ਇਸਤ੍ਰੀ ਬਹੁਤ ਸੁੰਦਰ ਬਣ ਜਾਂਦੀ ਹੈ ।

हे भाई ! (गुरू की बाणी की बरकति से) जिस काया में प्रभू-पति आ बसता है।वह काया-स्त्री बहुत सुंदर बन जाती है।

El cuerpo es la bella esposa en donde habita el Señor Verdadero. Eternamente y para siempre ella goza del Amor de su Esposo

ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮੑਾਲੇ ॥

pir sache te sadhaa suhaagan gur kaa sabadh sam(h)aale ||

She becomes the happy soul-bride of her True Husband Lord, contemplating the Word of the Guru's Shabad.

ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹੈ, ਸਦਾ-ਥਿਰ ਪ੍ਰਭੂ-ਪਤੀ ਦੇ ਮਿਲਾਪ ਦੇ ਕਾਰਨ ਉਹ ਸਦਾ ਲਈ ਸੁਹਾਗ ਭਾਗ ਵਾਲੀ ਬਣ ਜਾਂਦੀ ਹੈ

जो जीव-स्त्री गुरू के शबद को अपने हृदय में बसाती है।सदा-स्थिर प्रभू-पति के मिलाप के कारण वह सदा के लिए सोहाग भाग वाली बन जाती है।

y vive alabando siempre la Palabra del Shabd del Guru.

ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹੁ ਜਾਲੇ ॥੧॥

har kee bhagat sadhaa ra(n)g raataa haumai vichahu jaale ||1||

The Lord's devotee is forever attuned to the Lord's Love; her ego is burnt away from within. ||1||

ਹੇ ਭਾਈ! (ਬਾਣੀ ਦੀ ਬਰਕਤਿ ਨਾਲ ਜੇਹੜਾ ਮਨੁੱਖ) ਆਪਣੇ ਅੰਦਰੋਂ ਹਉਮੈ ਸਾੜ ਲੈਂਦਾ ਹੈ, ਉਹ ਸਦਾ ਵਾਸਤੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ ।੧।

हे भाई ! (बाणी की बरकति से जो मनुष्य) अपने अंदर से अहंकार को जला लेता है।वह सदा के लिए परमात्मा की भक्ति के रंग में रंगा जाता है। 1।

Y estando imbuida la novia Alma en la Alabanza del Señor, ella desecha de su ser su ego negativo. (1)

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥

vaahu vaahu poore gur kee baanee ||

Waaho! Waaho! Blessed, blessed is the Word of the Perfect Guru's Bani.

ਹੇ ਭਾਈ! ਪੂਰੇ ਗੁਰੂ ਦੀ ਬਾਣੀ ਧੰਨ ਹੈ ਧੰਨ ਹੈ

हे भाई ! पूरे गुरू की बाणी धन्य धन्य है।

Gloria a la Palabra del Shabd del Guru; nace del Perfecto Guru

ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥੧॥ ਰਹਾਉ ॥

poore gur te upajee saach samaanee ||1|| rahaau ||

It wells up and springs forth from the Perfect Guru, and merges into Truth. ||1||Pause||

ਇਹ ਬਾਣੀ ਪੂਰੇ ਗੁਰੂ ਦੇ ਹਿਰਦੇ ਵਿਚੋਂ ਪੈਦਾ ਹੁੰਦੀ ਹੈ, ਅਤੇ (ਜੇਹੜਾ ਮਨੁੱਖ ਇਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਕਰ ਦੇਂਦੀ ਹੈ ।੧।ਰਹਾਉ।

ये बाणी पूरे गुरू के हृदय में से पैदा होती है।और (जो मनुष्य इसको अपने हृदय में बसाता है उसको) सदा-स्थिर रहने वाले परमात्मा में लीन कर देती है। 1।रहाउ।

y se inmerge en el Perfecto Señor (1-Pausa)

ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ ॥

kaiaa a(n)dhar sabh kichh vasai kha(n)dd ma(n)ddal paataalaa ||

Everything is within the Lord - the continents, worlds and nether regions.

ਹੇ ਭਾਈ! ਖੰਡਾਂ ਮੰਡਲਾਂ ਪਾਤਾਲਾਂ (ਸਾਰੇ ਜਗਤ) ਦਾ ਹਰੇਕ ਸੁਖ ਉਸ ਸਰੀਰ ਦੇ ਅੰਦਰ ਆ ਵੱਸਦਾ ਹੈ,

हे भाई ! खण्डों-मण्डलों-पातालों (सारे जगत) का हरेक सुख उस शरीर के अंदर आ बसता है।

Dentro del cuerpo habitan todos los mundos y los bajos mundos.

ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ॥

kaiaa a(n)dhar jagajeevan dhaataa vasai sabhanaa kare pratipaalaa ||

The Life of the World, the Great Giver, dwells within the body; He is the Cherisher of all.

ਜਿਸ ਸਰੀਰ ਵਿਚ ਜਗਤ ਦਾ ਜੀਵਨ ਉਹ ਦਾਤਾਰ-ਪ੍ਰਭੂ ਪਰਗਟ ਹੋ ਜਾਂਦਾ ਹੈ ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ

जिस शरीर में जगत का जीवन वह दातार-प्रभू प्रकट हो जाता है जो सारे जीवों की पालना करता है।

En el cuerpo habita el Ser Benévolo que lo sostiene todo. Bendito es el cuerpo,

ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮੑਾਲਾ ॥੨॥

kaiaa kaaman sadhaa suhelee gurmukh naam sam(h)aalaa ||2||

The body-bride is eternally beautiful; the Gurmukh contemplates the Naam. ||2||

ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਦੀ ਕਾਂਇਆਂ-ਇਸਤ੍ਰੀ ਸਦਾ ਸੁਖੀ ਰਹਿੰਦੀ ਹੈ ।੨।

जो मनुष्य गुरू की शरण पड़ के परमात्मा का नाम अपने दिल में बसाता है उसकी काया-स्त्री सदा सुखी रहती है। 2।

la Esposa del Señor, quien alaba el Naam por la Gracia del Guru.(2)

ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ॥

kaiaa a(n)dhar aape vasai alakh na lakhiaa jaiee ||

The Lord Himself dwells within the body; He is invisible and cannot be seen.

ਹੇ ਭਾਈ! ਇਸ ਸਰੀਰ ਵਿਚ ਪ੍ਰਭੂ ਆਪ ਹੀ ਵੱਸਦਾ ਹੈ, ਪਰ ਉਹ ਅਦ੍ਰਿਸ਼ਟ ਹੈ (ਸਧਾਰਨ ਤੌਰ ਤੇ) ਵੇਖਿਆ ਨਹੀਂ ਜਾ ਸਕਦਾ

हे भाई ! इस शरीर में प्रभू आप ही बसता है।पर वह अदृश्य है (साधारण तौर पर) देखा नहीं जा सकता।

En el cuerpo habita el Ser Incognoscible,

ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ ॥

manmukh mugadh boojhai naahee baahar bhaalan jaiee ||

The foolish self-willed manmukh does not understand; he goes out searching for the Lord externally.

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਇਹ ਭੇਤ) ਨਹੀਂ ਸਮਝਦਾ, (ਉਸ ਪ੍ਰਭੂ ਨੂੰ) ਬਾਹਰ (ਜੰਗਲ ਆਦਿਕ ਵਿਚ) ਲੱਭਣ ਤੁਰ ਪੈਂਦਾ ਹੈ

अपने मन के पीछे चलने वाला मूर्ख मनुष्य (ये भेद) नहीं समझता।(उस प्रभू को) बाहर (जंगल आदि में) तलाशने के लिए चल पड़ता है।

pero el tonto y arrogante Manmukj no sabe nada sobre la Verdad y la va a buscar por fuera.

ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ॥੩॥

satigur seve sadhaa sukh paae satigur alakh dhitaa lakhaiee ||3||

One who serves the True Guru is always at peace; the True Guru has shown me the Invisible Lord. ||3||

ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ (ਕਿਉਂਕਿ ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਆ ਪਿਆ) ਗੁਰੂ ਨੇ (ਉਸ ਨੂੰ) ਅਦ੍ਰਿਸ਼ਟ ਪਰਮਾਤਮਾ (ਉਸ ਦੇ ਅੰਦਰ ਵੱਸਦਾ) ਵਿਖਾ ਦਿੱਤਾ ।੩।

जो मनुष्य गुरू की शरण आ पड़ता है।वह सदा आत्मिक आनंद पाता है (क्योंकि जो भी मनुष्य गुरू की शरण आ पड़ा) गुरू ने (उसको) अदृश्य परमात्मा (उसके अंदर बसता) दिखा दिया। 3।

Aquél que sirve al Guru Verdadero, obtiene la Paz Eterna y conoce lo Incognoscible. (3)

ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ ॥

kaiaa a(n)dhar ratan padhaarath bhagat bhare bha(n)ddaaraa ||

Within the body there are jewels and precious treasures, the over-flowing treasure of devotion.

ਹੇ ਭਾਈ! ਪਰਮਾਤਮਾ ਦੀ ਭਗਤੀ (ਮਾਨੋ) ਰਤਨ ਪਦਾਰਥ ਹੈ (ਇਹਨਾਂ ਰਤਨਾਂ ਪਦਾਰਥਾਂ ਦੇ) ਖ਼ਜ਼ਾਨੇ ਇਸ ਮਨੁੱਖ ਸਰੀਰ ਵਿਚ ਭਰੇ ਪਏ ਹਨ

हे भाई ! परमात्मा की भक्ति (जैसे) रत्न-पदार्थ है (इन रत्न-पदार्थों के) खजाने इस मनुष्य शरीर में भरे पड़े हैं।

En el cuerpo están todos los Tesoros y la Fuente de la Devoción.

ਇਸੁ ਕਾਇਆ ਅੰਦਰਿ ਨਉਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ ॥

eis kaiaa a(n)dhar naukha(n)dd pirathamee haaT paTan baajaaraa ||

Within this body are the nine continents of the earth, its markets, cities and streets.

ਇਸ ਸਰੀਰ ਦੇ ਅੰਦਰ ਹੀ (ਮਾਨੋ) ਸਾਰੀ ਧਰਤੀ ਦੇ ਹੱਟ ਬਾਜ਼ਾਰ ਤੇ ਸ਼ਹਰ (ਵੱਸ ਰਹੇ ਹਨ

इस शरीर के अंदर ही (जैसे) सारी धरती के हाट-बाजार और शहर (बस रहे हैं।गुरू की बाणी की बरकति से मनुष्य अंदर ही नाम-धन का व्यापार करता है)।

Dentro del cuerpo están los continentes, todos los pueblos, las tiendas y las calles.

ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ ॥੪॥

eis kaiaa a(n)dhar naam nau nidh paieeaai gur kai sabadh veechaaraa ||4||

Within this body are the nine treasures of the Naam; contemplating the Word of the Guru's Shabad, it is obtained. ||4||

ਗੁਰੂ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਅੰਦਰ ਹੀ ਨਾਮ ਧਨ ਵਿਹਾਝਦਾ ਹੈ) । ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਇਸ ਸਰੀਰ ਦੇ ਵਿਚੋਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਜੇਹੜਾ (ਮਾਨੋ ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ ।੪।

गुरू के शबद के माध्यम से विचार कर के इस शरीर में से ही परमात्मा का नाम प्राप्त हो जाता है।जो (जैसे धरती के) नौ ही खजाने हैं। 4।

En el cuerpo uno realiza los Nueve Tesoros del Nombre del Señor al meditar en la Palabra del Shabd del Guru.(4)

ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ ॥

kaiaa a(n)dhar tol tulaavai aape tolanahaaraa ||

Within the body, the Lord estimates the weight; He Himself is the weigher.

ਹੇ ਭਾਈ! ਇਸ ਮਨੁੱਖਾ ਸਰੀਰ ਵਿਚ ਨਾਮ-ਰਤਨ ਦੀ ਪਰਖ ਕਰਨ ਵਾਲਾ ਪ੍ਰਭੂ ਆਪ ਹੀ ਵੱਸਦਾ ਹੈ, ਉਹ ਆਪ ਪਰਖ ਕਰ ਕੇ ਨਾਮ-ਰਤਨ ਦੀ ਪਰਖ ਦੀ ਜਾਚ ਸਿਖਾਂਦਾ ਹੈ,

हे भाई ! जिस मानव शरीर में नाम-रत्न की परख करने वाला प्रभू स्वयं ही बसता है।वह स्वयं परख करके नाम-रत्न की परख की जाच सिखाता है।

En el cuerpo, el Señor evalúa nuestros méritos; Él Mismo es el Evaluador.

ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁ ਅਫਾਰਾ ॥

eih man ratan javaahar maanak tis kaa mol afaaraa ||

This mind is the jewel, the gem, the diamond; it is absolutely priceless.

(ਜਿਸ ਮਨੁੱਖ ਨੂੰ ਜਾਚ ਦੇਂਦਾ ਹੈ, ਉਸ ਦਾ) ਇਹ ਮਨ (ਮਾਨੋ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ ਬਣ ਜਾਂਦਾ ਹੈ ਇਤਨਾ ਕੀਮਤੀ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ

(जिस मनुष्य को जाच देता है।उसका) ये मन (जैसे) रतन-जवाहर-मोती (जैसा कीमती बन जाता है कि) उसका मूल्य नहीं पड़ सकता।

. En la mente están las joyas y los rubíes de valor infinito.

ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥੫॥

mol kit hee naam paieeaai naahee naam paieeaai gur beechaaraa ||5||

The Naam, the Name of the Lord, cannot be purchased at any price; the Naam is obtained by contemplating the Guru. ||5||

ਉਸ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਦਾ) ਨਾਮ ਕਿਸੇ (ਦੁਨੀਆਵੀ) ਕੀਮਤ ਨਾਲ ਨਹੀਂ ਮਿਲ ਸਕਦਾ । ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ ।੫।

(उस मनुष्य को समझ पड़ जाती है कि परमात्मा का) नाम किसी (दुनियावी) कीमत से नहीं मिल सकता।सतिगुरू की बाणी की विचार की बरकति से परमात्मा का नाम मिलता है। 5।

Uno no puede comprar de ninguna forma el Nombre del Señor, excepto meditando en el Bani de la Palabra del Guru.(5)

ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ॥

gurmukh hovai su kaiaa khojai hor sabh bharam bhulaiee ||

One who becomes Gurmukh searches this body; all others just wander around in confusion.

ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਵਾਸਤੇ) ਆਪਣੇ ਸਰੀਰ ਨੂੰ ਹੀ ਖੋਜਦਾ ਹੈ । ਬਾਕੀ ਦੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ

हे भाई ! जो मनुष्य गुरू की शरण पड़ता है वह (परमात्मा के नाम की प्राप्ति के वास्ते) अपने शरीर को ही खोजता है।बाकी की दुनिया भटकना में पड़ कर गलत राह पर पड़ी रहती है।

Aquél que voltea hacia Dios busca dentro de su cuerpo; los demás están perdidos en la duda,

ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ॥

jis no dhei soiee jan paavai hor kiaa ko kare chaturaiee ||

That humble being alone obtains it, unto whom the Lord bestows it. What other clever tricks can anyone try?

ਪਰਮਾਤਮਾ ਆਪ ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ । ਕੋਈ ਭੀ ਮਨੁੱਖ (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕੋਈ ਸਿਆਣਪ ਨਹੀਂ ਕਰ ਸਕਦਾ (ਜਿਸ ਨਾਲ ਨਾਮ ਪ੍ਰਾਪਤ ਕਰ ਸਕੇ)

परमात्मा खुद जिस मनुष्य को (अपने नाम की दाति) देता है।वही मनुष्य प्राप्त करता है।कोई भी मनुष्य (गुरू की शरण के बिना) और कोई समझदारी नहीं कर सकता (जिससे नाम प्राप्त कर सके)।

pues sólo es bendecido aquél a quien el Señor bendice. ¿Cómo puede servirnos de algo nuestra astucia?

ਕਾਇਆ ਅੰਦਰਿ ਭਉ ਭਾਉ ਵਸੈ ਗੁਰ ਪਰਸਾਦੀ ਪਾਈ ॥੬॥

kaiaa a(n)dhar bhau bhaau vasai gur parasaadhee paiee ||6||

Within the body, the Fear of God and Love for Him abides; by Guru's Grace, they are obtained. ||6||

ਗੁਰੂ ਦੀ ਕਿਰਪਾ ਨਾਲ ਹੀ ਨਾਮ ਪ੍ਰਾਪਤ ਹੁੰਦਾ ਹੈ । ਜਿਸ ਨੂੰ ਪ੍ਰਾਪਤ ਹੁੰਦਾ ਹੈ ਉਸ ਦੇ ਸਰੀਰ ਵਿਚ ਪਰਮਾਤਮਾ ਦਾ ਡਰ-ਅਦਬ ਅਤੇ ਪਿਆਰ ਆ ਵੱਸਦਾ ਹੈ ।੬।

गुरू की कृपा से ही नाम प्राप्त होता है।जिसे प्राप्त होता है उसके शरीर में परमात्मा का डर-अदब और प्यार आ बसता है। 6।

En el cuerpo habita el Nombre del Señor y el Temor Reverencial también, y uno los obtiene sólo por la Gracia del Guru.(6)

ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ ॥

kaiaa a(n)dhar brahamaa bisan mahesaa sabh opat jit sa(n)saaraa ||

Within the body, are Brahma, Vishnu and Shiva, from whom the whole world emanated.

ਹੇ ਭਾਈ! ਇਸ ਸਰੀਰ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ, ਜਿਸ ਤੋਂ ਬ੍ਰਹਮਾ, ਬਿਸ਼ਨ, ਸ਼ਿਵ ਅਤੇ ਹੋਰ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ

हे भाई ! इस शरीर में वह परमात्मा बस रहा है।जिससे ब्रहमा-विष्णु-शिव और सारी सृष्टि की उत्पक्ति हुई है।

En el cuerpo viven Brahma, Vishnu y Shiva, mismos que claman haber creado el mundo.

ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ ॥

sachai aapanaa khel rachaiaa aavaa gaun paasaaraa ||

The True Lord has staged and contrived His own play; the expanse of the Universe comes and goes.

ਸਦਾ-ਥਿਰ ਪ੍ਰਭੂ ਨੇ (ਇਹ ਜਗਤ) ਆਪਣਾ ਇਕ ਤਮਾਸ਼ਾ ਰਚਿਆ ਹੋਇਆ ਹੈ ਇਹ ਜੰਮਣ ਮਰਨ ਇਕ ਖਿਲਾਰਾ ਖਿਲਾਰ ਦਿੱਤਾ ਹੈ

सदा-स्थिर प्रभू ने (ये जगत) अपना एक तमाश रचा हुआ है ये पैदा होने व मरने का एक पसारा पसार दिया है।

Todo es la obra del Señor Verdadero y todo es la manifestación del ir y venir.

ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ ॥੭॥

poorai satigur aap dhikhaiaa sach naam nisataaraa ||7||

The Perfect True Guru Himself has made it clear, that emancipation comes through the True Name. ||7||

ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਇਹ ਅਸਲੀਅਤ) ਵਿਖਾ ਦਿੱਤੀ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਮਨੁੱਖ ਦਾ ਪਾਰ-ਉਤਾਰਾ ਹੋ ਗਿਆ ।੭।

जिस मनुष्य को पूरे गुरू ने (ये अस्लियत) दिखा दी।सदा-स्थिर प्रभू के नाम में जुड़ के उस मनुष्य का पार उतारा हो गया। 7।

El Guru Perfecto ha enseñado que la Emancipación sólo viene a través del Nombre del Señor. (7)

ਸਾ ਕਾਇਆ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ ॥

saa kaiaa jo satigur sevai sachai aap savaaree ||

That body, which serves the True Guru, is embellished by the True Lord Himself.

ਹੇ ਭਾਈ! ਉਹੀ ਸਰੀਰ ਸਫਲ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ ਉਸ ਸਰੀਰ ਨੂੰ ਸਦਾ-ਥਿਰ ਰਹਿਣ ਵਾਲੇ ਕਰਤਾਰ ਨੇ ਆਪ ਸੋਹਣਾ ਬਣਾ ਦਿੱਤਾ ।

हे भाई ! वही शरीर सफल है जो गुरू की शरण पड़ता है।उस शरीर को सदा-स्थिर रहने वाले करतार ने स्वयं सुंदर बना दिया।

Al cuerpo que sirve al Guru Verdadero, el Señor Mismo lo embellece.

ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ ॥

vin naavai dhar ddoiee naahee taa jam kare khuaaree ||

Without the Name, the mortal finds no place of rest in the Court of the Lord; he shall be tortured by the Messenger of Death.

ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਖਲੋਣਾ ਨਹੀਂ ਮਿਲਦਾ । ਤਦੋਂ (ਅਜੇਹੇ ਮਨੁੱਖ ਨੂੰ) ਜਮਰਾਜ ਖ਼ੁਆਰ ਕਰਦਾ ਹੈ

परमात्मा के नाम के बिना परमात्मा के दर पर खड़ा होना भी नसीब नहीं होता।तब (ऐसे मनुष्य को) जमराज दुखी करता है।

Sin el Nombre del Señor uno no obtiene refugio y es destruido por la muerte.

ਨਾਨਕ ਸਚੁ ਵਡਿਆਈ ਪਾਏ ਜਿਸ ਨੋ ਹਰਿ ਕਿਰਪਾ ਧਾਰੀ ॥੮॥੨॥

naanak sach vaddiaaiee paae jis no har kirapaa dhaaree ||8||2||

O Nanak, true glory is bestowed, when the Lord showers His Mercy. ||8||2||

ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਸ ਨੂੰ ਆਪਣਾ ਸਦਾ-ਥਿਰ ਨਾਮ ਬਖ਼ਸ਼ਦਾ ਹੈ (ਇਹੀ ਉਸ ਵਾਸਤੇ ਸਭ ਤੋਂ ਵੱਡੀ) ਇੱਜ਼ਤ ਹੈ ।੮।੨

हे नानक ! जिस मनुष्य पर परमात्मा स्वयं कृपा करता है।उसको अपना सदा-स्थिर नाम बख्शता है (यही उसके वास्ते सबसे बड़ी) इज्जत है। 8। 2।

Dice Nanak, aquél que tiene el rocío de la Misericordia de Dios es bendecido con la Gloria de Su Verdad. (8-2)