ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥
gur kirapaa te har man vasai horat bidh liaa na jaiee ||1||
By Guru's Grace, the Lord comes to dwell in the mind; He cannot be obtained in any other way. ||1||
ਪਰਮਾਤਮਾ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ ।੧।
(पर वह) परमात्मा गुरू की कृपा से (ही मनुष्य के) मन में बस सकता है।किसी भी और तरीके से उसको पाया नहीं जा सकता। 1।
Por la Gracia del Guru, el Señor llega a habitar en tu mente y de ninguna otra forma Lo puedes obtener. (1)
ਹਰਿ ਧਨੁ ਸੰਚੀਐ ਭਾਈ ॥
har dhan sa(n)cheeaai bhaiee ||
So gather in the wealth of the Lord, O Siblings of Destiny,
ਉਸ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ ।
हे भाई !उसका नाम-धन इकट्ठा करना चाहिए।
Reúnan entonces la Riqueza del Señor, oh Hermanos del Destino,
ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥
j halat palat har hoi sakhaiee ||1|| rahaau ||
so that in this world and the next, the Lord shall be your friend and companion. ||1||Pause||
ਹੇ ਭਾਈ! ਜੇਹੜਾ ਹਰੀ ਇਸ ਲੋਕ ਵਿਚ ਅਤੇ ਪਰਲੋਕ ਵਿਚ ਮਿੱਤਰ ਬਣਦਾ ਹੈ।੧।ਰਹਾਉ।
जो हरी इस लोक में और परलोक में मित्र बनता है।1।रहाउ।
para que en este mundo y en el siguiente el Señor se convierta en tu Amigo y Compañero. (1-Pausa)
ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥
satasa(n)gatee sa(n)g har dhan khaTeeaai hor thai horat upai har dhan kitai na paiee ||
In the company of the Sat Sangat, the True Congregation, you shall earn the wealth of the Lord; this wealth of the Lord is not obtained anywhere else, by any other means, at all.
ਹੇ ਭਾਈ! ਸਤਸੰਗੀਆਂ ਨਾਲ (ਮਿਲ ਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ, (ਸਤਸੰਗ ਤੋਂ ਬਿਨਾ) ਕਿਸੇ ਭੀ ਹੋਰ ਥਾਂ, ਕਿਸੇ ਭੀ ਹੋਰ ਜਤਨ ਨਾਲ ਹਰਿ-ਨਾਮ ਧਨ ਖ਼ਰੀਦਦਾ ਹੈ,
हे भाई ! सत्संगियों के साथ (मिल के) परमात्मा का नाम-धन कमाया जा सकता है।(सत्संग के बिना) किसी भी और जगह।किसी भी अन्य प्रयासों से (अगर) नाम-धन खरीदता है।
Es en la Compañía de la Saad Sangat, la Verdadera Congregación, en donde ganarás la Riqueza del Señor, la Cuál no se obtiene de ninguna otra forma o modo.
ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥
har ratanai kaa vaapaareeaa har ratan dhan vihaajhe kachai ke vaapaare'e vaak har dhan liaa na jaiee ||2||
The dealer in the Lord's Jewels purchases the wealth of the Lord's jewels; the dealer in cheap glass jewels cannot acquire the Lord's wealth by empty words. ||2||
ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖ਼ਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ-ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ।੨।
(तो) नाशवंत चीजों के (कच्ची चीजों के) के व्यापारी (मायावी पदार्थ ही अर्थात कच्ची चीजें ही खरीदते हैं उनकी) शिक्षा से हरी-नाम-धन प्राप्त नहीं किया जा सकता। 2।
El comerciante de las Joyas del Señor, compra la Riqueza de las Joyas del Señor. Quien comercia con vidrio barato no puede obtener la Joya del Señor, no puede hacerlo sólo con palabras vacías. (2)
ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥
har dhan ratan javehar maanak har dhanai naal a(n)mirat velai vatai har bhagatee har liv laiee ||
The Lord's wealth is like jewels, gems and rubies. At the appointed time in the Amrit Vaylaa, the ambrosial hours of the morning, the Lord's devotees lovingly center their attention on the Lord, and the wealth of the Lord.
ਹੇ ਭਾਈ! ਪਰਮਾਤਮਾ ਦਾ ਨਾਮ (ਭੀ) ਧਨ (ਹੈ, ਇਹ ਧਨ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ) ਹੈ । ਪ੍ਰਭੂ ਦੇ ਭਗਤਾਂ ਨੇ ਵੱਤਰ ਦੇ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ (ਉਸ ਵੇਲੇ ਉੱਠ ਕੇ ਜਦੋਂ ਆਤਮਕ ਜੀਵਨ ਪਲ੍ਹਰਦਾ ਹੈ) ਇਸ ਹਰਿ-ਨਾਮ ਧਨ ਨਾਲ ਸੁਰਤਿ ਜੋੜੀ ਹੁੰਦੀ ਹੈ ।
हे भाई ! परमात्मा का नाम (भी) धन (है।ये धन) रत्न-जवाहर-मोती (जैसा कीमती) है।प्रभू के भक्तों ने वत्र के वक्त उठ के अमृत बेला में उठ के (उस वक्त उठ के जब आत्मिक जीवन अंकुरित होता है) इस हरी-नाम-धन से सुरति जोड़ी होती है।
La Riqueza del Señor es como las Joyas, Gemas y Rubíes, a la hora de la cita, en el Amrit Vela, las horas Ambrosiales de la mañana, los Devotos del Señor, amorosamente se concentran en el Señor y en Su Riqueza.
ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥
har dhan a(n)mirat velai vatai kaa beejiaa bhagat khai kharach rahe nikhuTai naahee ||
The devotees of the Lord plant the seed of the Lord's wealth in the ambrosial hours of the Amrit Vaylaa; they eat it, and spend it, but it is never exhausted.
ਵੱਤਰ ਦੇ ਵੇਲੇ ਅੰਮ੍ਰਿਤ ਵੇਲੇ (ਉੱਠ ਕੇ) ਬੀਜਿਆ ਹੋਇਆ ਇਹ ਹਰਿ-ਨਾਮ-ਧਨ ਭਗਤ ਜਨ ਆਪ ਵਰਤਦੇ ਰਹਿੰਦੇ ਹਨ, ਹੋਰਨਾਂ ਨੂੰ ਵੰਡਦੇ ਰਹਿੰਦੇ ਹਨ, ਪਰ ਇਹ ਮੁੱਕਦਾ ਨਹੀਂ ।
अमृत बेला में (उठ के) बीजा हुआ ये हरी-नाम-धन भक्त जन खुद इस्तेमाल करते रहते हैं।औरों कोबाँटते रहते हैं।पर ये खत्म नहीं होता।
Sembrando en ese momento el Nombre del Señor, el Devoto obtiene una cosecha inexhausta.
ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥
halat palat har dhanai kee bhagataa kau milee vaddiaaiee ||3||
In this world and the next, the devotees are blessed with glorious greatness, the wealth of the Lord. ||3||
ਭਗਤ ਜਨਾਂ ਨੂੰ ਇਸ ਲੋਕ ਵਿਚ ਪਰਲੋਕ ਵਿਚ ਇਸ ਹਰਿ-ਨਾਮ-ਧਨ ਦੇ ਕਾਰਨ ਇੱਜ਼ਤ ਮਿਲਦੀ ਹੈ ।੩।
भक्त जनों को इस लोक में परलोक में इस हरी-नाम-धन के कारण इज्जत मिलती है। 3।
En este mundo y en el siguiente los Devotos son bendecidos con la Gloria de la Riqueza del Señor. (3)
ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥
har dhan nirabhau sadhaa sadhaa asathir hai saachaa ih har dhan aganee tasakarai paaneeaai jamadhootai kisai kaa gavaiaa na jaiee ||
The wealth of the Fearless Lord is permanent, forever and ever, and true. This wealth of the Lord cannot be destroyed by fire or water; neither thieves nor the Messenger of Death can take it away.
ਹੇ ਭਾਈ! ਇਸ ਹਰਿ-ਨਾਮ-ਧਨ ਨੂੰ ਕਿਸੇ ਕਿਸਮ ਦਾ ਕੋਈ ਡਰ-ਖ਼ਤਰਾ ਨਹੀਂ, ਇਹ ਸਦਾ ਹੀ ਕਾਇਮ ਰਹਿਣ ਵਾਲਾ ਹੈ, ਸਦਾ ਹੀ ਟਿਕਿਆ ਰਹਿੰਦਾ ਹੈ । ਅੱਗ, ਚੋਰ, ਪਾਣੀ, ਮੌਤ—ਕਿਸੇ ਪਾਸੋਂ ਭੀ ਇਸ ਧਨ ਦਾ ਨੁਕਸਾਨ ਨਹੀਂ ਕੀਤਾ ਜਾ ਸਕਦਾ ।
हे भाई ! जिस हरी-नाम-धन को किसी किस्म का कोई खतरा नहीं।ये सदा ही कायम रहने वाला है।सदा ही टिका रहता है।आग-चोर-पानी-मौत।किसी के द्वारा भी इस धन का नुकसान नहीं किया जा सकता।
Nuestro Eterno Señor nos bendice generosamente con Sus Riquezas, las cuales no pueden ser arrasadas por ninguna tempestad, ningún ladrón puede robárselas,
ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥
har dhan kau uchakaa neR na aaviee jam jaagaatee dda(n)dd na lagaiee ||4||
Thieves cannot even approach the Lord's wealth; Death, the tax collector cannot tax it. ||4||
ਕੋਈ ਲੁਟੇਰਾ ਇਸ ਹਰਿ-ਨਾਮ-ਧਨ ਦੇ ਨੇੜੇ ਨਹੀਂ ਢੁਕ ਸਕਦਾ । ਜਮ ਮਸੂਲੀਆ ਇਸ ਧਨ ਨੂੰ ਮਸੂਲ ਨਹੀਂ ਲਾ ਸਕਦਾ ।੪।
कोई लुटेरा इस हरी-नाम-धन के नजदीक नहीं फटक सकता।जम मसूलिया इस धन को महसूल नहीं लगा सकता। 4।
ni Yama, el fiscal de la muerte, puede cobrarlas en el más allá. (4)
ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥
saakatee paap kar kai bikhiaa dhan sa(n)chiaa tinaa ik vikh naal na jaiee ||
The faithless cynics commit sins and gather in their poisonous wealth, but it shall not go along with them for even a single step.
ਹੇ ਭਾਈ! ਮਾਇਆ-ਵੇੜ੍ਹੇ ਮਨੁੱਖਾਂ ਨੇ (ਸਦਾ) ਪਾਪ ਕਰ ਕਰ ਕੇ ਮਾਇਆ-ਧਨ (ਹੀ) ਜੋੜਿਆ, (ਪਰ) ਉਹਨਾਂ ਦੇ ਨਾਲ (ਜਗਤ ਤੋਂ ਤੁਰਨ ਵੇਲੇ) ਇਹ ਧਨ ਇਕ ਕਦਮ ਭੀ ਸਾਥ ਨਾਹ ਕਰ ਸਕਿਆ ।
हे भाई ! माया-ग्रसित मनुष्यों ने (सदा) पाप कर-करके माया-धन ही जोड़ा।(पर) उनके साथ (जगत से चलने के वक्त) ये धन एक कदम भी साथ नहीं निभा सका।
Los necios reúnen riquezas emponzoñadas, las cuales no los siguen ni siquiera un paso después de aquí.
ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥
halatai vich saakat dhuhele bhe hathahu chhuRak giaa agai palat saakat har dharageh ddoiee na paiee ||5||
In this world, the faithless cynics become miserable, as it slips away through their hands. In the world hereafter, the faithless cynics find no shelter in the Court of the Lord. ||5||
ਮਾਇਆ-ਵੇੜ੍ਹੇ ਮਨੁੱਖ ਇਸ ਲੋਕ ਵਿਚ ਦੁਖੀ ਹੀ ਰਹੇ (ਮਰਨ ਵੇਲੇ ਇਹ ਧਨ) ਹੱਥੋਂ ਖੁੱਸ ਗਿਆ, ਅਗਾਂਹ ਪਰਲੋਕ ਵਿਚ ਜਾ ਕੇ ਮਾਇਆ-ਵੇੜ੍ਹੇ ਮਨੁੱਖ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਕੋਈ ਥਾਂ ਨਹੀਂ ਮਿਲਦੀ ।੫।
(इस माया धन के कारण) माया-ग्रसित लोग इस लोक में दुखी ही रहे (मरने के वक्त ये धन) हाथों से छिन गया।आगे परलोक में जा के माया-ग्रसित मनुष्य को परमात्मा की हजूरी में कोई जगह नहीं मिलती। 5।
Se lamentan en este mundo, pues pierden sus posesiones y no encuentran Refugio después de la muerte.
ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥
eis har dhan kaa saahu har aap hai sa(n)tahu jis no dhei su har dhan ladh chalaiee ||
The Lord Himself is the Banker of this wealth, O Saints; when the Lord gives it, the mortal loads it and takes it away.
ਹੇ ਸੰਤ ਜਨੋ! ਇਸ ਹਰਿ-ਨਾਮ-ਧਨ ਦਾ ਮਾਲਕ ਪਰਮਾਤਮਾ ਆਪ ਹੀ ਹੈ । ਜਿਸ ਮਨੁੱਖ ਨੂੰ ਸ਼ਾਹ ਪ੍ਰਭੂ ਇਹ ਧਨ ਦੇਂਦਾ ਹੈ, ਉਹ ਮਨੁੱਖ (ਇਸ ਜਗਤ ਵਿਚ) ਇਹ ਹਰਿ-ਨਾਮ-ਸੌਦਾ ਵਿਹਾਝ ਕੇ ਇਥੋਂ ਤੁਰਦਾ ਹੈ ।
हे संत जनो ! इस हरी-नाम-धन का मालिक परमात्मा स्वयं ही है।जिस मनुष्य को शाहूकार-प्रभू ये धन देता है।वह मनुष्य (इस जगत में) ये हरी-नाम-सौदा कमा के यहाँ से चलता है।
Sólo el Señor es el Dador de Sus Riquezas; oh Santos, sólo el que es bendecido por Dios Mismo las obtiene.
ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥
eis har dhanai kaa toTaa kadhe na aaviee jan naanak kau gur sojhee paiee ||6||3||10||
This wealth of the Lord is never exhausted; the Guru has given this understanding to servant Nanak. ||6||3||10||
ਹੇ ਨਾਨਕ! (ਆਖ—ਹੇ ਭਾਈ!) ਇਸ ਹਰਿ-ਨਾਮ-ਧਨ ਦੇ ਵਪਾਰ ਵਿਚ ਕਦੇ ਘਾਟਾ ਨਹੀਂ ਪੈਂਦਾ । ਗੁਰੂ ਨੇ ਆਪਣੇ ਸੇਵਕ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਹੈ ।੬।੩।੧੦।
हे नानक ! (कह–हे भाई !) इस हरी-नाम-धन के व्यापार में कभी घाटा नहीं पड़ता।गुरू ने अपने सेवक को ये बात अच्छी तरह समझा दी है। 6। 3। 10।
Son Riquezas que nunca se acaban; esta Sabiduría Nanak La ha recibido por la Gracia del Guru. (6-3-10)
ਸੂਹੀ ਮਹਲਾ ੪ ॥
soohee mahalaa chauthhaa ||
Soohee, Fourth Mehla:
ਸੂਹੀ ਚੌਥੀ ਪਾਤਸ਼ਾਹੀ।
Suji, Mejl Guru Ram Das, Cuarto Canal Divino.
ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥
jis no har suprasa(n)n hoi so har gunaa ravai so bhagat so paravaan ||
That mortal, with whom the Lord is pleased, repeats the Glorious Praises of the Lord; he alone is a devotee, and he alone is approved.
ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਚੰਗੀ ਤਰ੍ਹਾਂ ਖ਼ੁਸ਼ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਹ ਮਨੁੱਖ (ਉਸ ਦੀਆਂ ਨਜ਼ਰਾਂ ਵਿਚ) ਭਗਤ ਹੈ (ਉਸ ਦੇ ਦਰ ਤੇ) ਕਬੂਲ ਹੈ
हे भाई ! जिस मनुष्य पर परमात्मा अच्छी तरह खुश होता है।वह मनुष्य परमात्मा के गुण गाता है।वह मनुष्य (उसकी नजरों में) भक्त है (उसके दर पर) कबूल है।
Aquél que goza de la Compasión del Señor, canta Su Alabanza; sólo él es aprobado como Devoto del Señor.
ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥
tis kee mahimaa kiaa varaneeaai jis kai hiradhai vasiaa har purakh bhagavaan ||1||
How can his glory be described? Within his heart, the Primal Lord, the Lord God, abides. ||1||
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਪੁਰਖ ਆ ਵੱਸਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ।੧।
हे भाई ! जिस मनुष्य के हृदय में भगवान पुरुष आ बसता है।उसकी महिमा बयान नहीं की जा सकती। 1।
Aquél en cuyo corazón habita Dios, participa de una Gloria Indescriptible. (1)
ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥
govi(n)dh gun gaieeaai jeeau lai satiguroo naal dhiaan ||1|| rahaau ||
Sing the Glorious Praises of the Lord of the Universe; focus your meditation on the True Guru. ||1||Pause||
ਹੇ ਭਾਈ! ਆਓ, ਚਿੱਤ ਜੋੜ ਕੇ, ਗੁਰੂ (ਦੀ ਬਾਣੀ) ਨਾਲ ਸੁਰਤਿ ਜੋੜ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੀਏ ।੧।ਰਹਾਉ।
हे भाई ! आओ।चिक्त जोड़ के।गुरू (की बाणी) से सुरति जोड़ के।परमात्मा की सिफत सालाह के गीत गाया करें। 1।रहाउ।
Canta la Alabanza del Señor con todo tu corazón, enfocando tu ser en el Guru Verdadero. (1-Pausa)
ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ ॥
so satiguroo saa sevaa satigur kee safal hai jis te paieeaai param nidhaan ||
He is the True Guru - service to the True Guru is fruitful and rewarding. By this service, the greatest treasure is obtained.
ਹੇ ਭਾਈ! ਉਹ ਗੁਰੂ (ਐਸਾ ਸਮਰਥ ਹੈ) ਕਿ ਉਸ ਪਾਸੋਂ ਸਭ ਤੋਂ ਉੱਚਾ ਖ਼ਜ਼ਾਨਾ ਮਿਲ ਜਾਂਦਾ ਹੈ, ਉਸ ਗੁਰੂ ਦੀ ਦੱਸੀ ਹੋਈ ਉਹ ਸੇਵਾ ਭੀ ਫਲ ਲਿਆਉਂਦੀ ਹੈ ।
हे भाई ! वह गुरू (ऐसा समर्थ है) कि उसकी तरफ से सबसे ऊँचा खजाना मिल जाता है।उस गुरू की बताई हुई वह सेवा भी फल लाती है।
Sólo a través del Guru Verdadero y de Su Servicio ferviente, se obtiene el Tesoro Sublime del Nombre del Señor.
ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥੨॥
jo dhoojai bhai saakat kaamanaa arath dhuraga(n)dh sarevadhe so nihafal sabh agiaan ||2||
The faithless cynics in their love of duality and sensual desires, harbor foul-smelling urges. They are totally useless and ignorant. ||2||
ਜੇਹੜੇ ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਪਿਆਰ ਵਿਚ (ਫਸ ਕੇ) ਮਨ ਦੀਆਂ ਵਾਸਨਾਂ (ਪੂਰੀਆਂ ਕਰਨ) ਦੀ ਖ਼ਾਤਰ ਵਿਸ਼ੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹ ਜੀਵਨ ਵਿਅਰਥ ਗਵਾ ਲੈਂਦੇ ਹਨ, ਉਹਨਾਂ ਦਾ ਸਾਰਾ ਜੀਵਨ ਹੀ ਆਤਮਕ ਜੀਵਨ ਵਲੋਂ ਬੇ-ਸਮਝੀ ਹੈ ।੨।
जो माया-ग्रसित मनुष्य माया के प्यार में (फस के) मन की वासनाएं (पूरी करने) की खातिर किसी विषौ-विकारों में लगे रहते हैं।वे जीवन व्यर्थ गवा लेते हैं।उनका सारा जीवन ही आत्मिक जीवन की ओर से बे-समझी है। 2।
Algunos son llevados por el deseo nacido de la ignorancia y cultivan la maldad; su esfuerzo no da fruto. (2)
ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥
jis no parateet hovai tis kaa gaaviaa thai pavai so paavai dharageh maan ||
One who has faith - his singing is approved. He is honored in the Court of the Lord.
ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉੱਤੇ) ਸਰਧਾ ਹੁੰਦੀ ਹੈ, ਉਸ ਦਾ ਹਰਿ-ਜਸ ਗਾਣਾ (ਹਰੀ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ; ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਦਰ ਪਾਂਦਾ ਹੈ ।
हे भाई ! जिस मनुष्य को (गुरू पर) श्रद्धा होती है।उसका हरी-यश गाना (हरी की हजूरी में) कबूल पड़ता है; वह मनुष्य परमात्मा की दरगाह में आदर पाता है।
Aquél que entona con Fe el Canto de Alabanza al Señor, es honrado en Su Corte
ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥
jo bin parateetee kapaTee kooRee kooRee akhee meeTadhe un kaa utar jaigaa jhooTh gumaan ||3||
Those who lack faith may close their eyes, hypocritically pretending and faking devotion, but their false pretenses shall soon wear off. ||3||
ਪਰ ਜੇਹੜੇ ਫ਼ਰੇਬੀ ਮਨੁੱਖ (ਗੁਰੂ ਉਤੇ) ਨਿਸਚਾ ਰੱਖਣ ਤੋਂ ਬਿਨਾ ਝੂਠ-ਮੂਠ ਹੀ ਅੱਖਾਂ ਮੀਟਦੇ ਹਨ (ਮਾਨੋ, ਸਮਾਧੀ ਲਾਈ ਬੈਠੇ ਹਨ) ਉਹਨਾਂ ਦਾ (ਆਪਣੀ ਉੱਚਤਾ ਬਾਰੇ) ਝੂਠਾ ਅਹੰਕਾਰ (ਆਖ਼ਰ) ਲਹਿ ਜਾਇਗਾ ।੩।
पर जो फरेबी मनुष्य (गुरू पर) ऐतबार किए बिना झूठ-मूठ ही आँखें बँद करते हैं (जैसे।समाधि लगा के बैठे हों) उनका (अपनी उच्चता के बारे में) झूठा अहंकार (आखिर) उतर जाएगा। 3।
pero aquél que sin Fe en su corazón, cierra los ojos fingiendo meditar, es consumido por la vanidad de su ego. (3)
ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥
jetaa jeeau pi(n)dd sabh teraa too(n) a(n)tarajaamee purakh bhagavaan ||
My soul and body are totally Yours, Lord; You are the Inner-knower, the Searcher of hearts, my Primal Lord God.
ਹੇ ਪ੍ਰਭੂ! ਜਿਤਨਾ ਭੀ (ਜੀਵਾਂ ਦਾ) ਜਿੰਦ-ਸਰੀਰ ਹੈ, ਇਹ ਸਭ ਤੇਰਾ ਦਿੱਤਾ ਹੋਇਆ ਹੈ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪ੍ਰਭੂ ਹੈਂ
हे प्रभू ! जितना भी (जीवों के) जिंद-शरीर हैं ये सभ तेरा ही दिया हुआ है।तू सबके दिल की जानने वाला सर्व-व्यापक प्रभू है।
Toda manifestación de vida es Creación Tuya, Oh Señor, Conocedor Íntimo, Espíritu Divino, Hacedor de Destinos.
ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥
dhaasan dhaas kahai jan naanak jehaa too(n) karaieh tehaa hau karee vakhiaan ||4||4||11||
So speaks servant Nanak, the slave of Your slaves; as You make me speak, so do I speak. ||4||4||11||
ਹੇ ਪ੍ਰਭੂ! ਤੇਰੇ ਦਾਸਾਂ ਦਾ ਦਾਸ ਨਾਨਕ ਆਖਦਾ ਹੈ—(ਹੇ ਪ੍ਰਭੂ!) ਤੂੰ ਜੋ ਕੁਝ ਮੈਥੋਂ ਅਖਵਾਂਦਾ ਹੈਂ, ਮੈਂ ਉਹੀ ਕੁਝ ਆਖਦਾ ਹਾਂ ।੪।੪।੧੧।
हे प्रभू ! तेरे दासों का दास नानक कहता है– (हे प्रभू !) तू जो कुछ मुझसे कहलवाता है।मैं वही कुछ कहता हूँ। 4। 4। 11।
Dice Nanak, el Esclavo de los esclavos del Señor, oh Dios, yo recito sólo lo que Tú me haces recitar.(4-4-11)