Sri Guru Granth Sahib Ji

ਰਾਗੁ ਵਡਹੰਸੁ

Raag Vadhans

Ang 581 of 1430

ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ ॥

hau muThaRee dha(n)dhai dhaavaneeaa pir chhoddiaRee vidhanakaare ||

I too have been defrauded, chasing after worldly entanglements; my Husband Lord has forsaken me - I practice the evil deeds of a wife without a spouse.

ਜਦ ਤਕ ਮੈਂ ਮਾਇਆ ਦੇ ਆਹਰ ਵਿਚ ਮਾਇਆ ਦੀ ਦੌੜ-ਭੱਜ ਵਿਚ ਠੱਗੀ ਜਾ ਰਹੀ ਹਾਂ, ਤਦ ਤਕ ਨਿਖਸਮੀਆਂ ਵਾਲੀ ਕਾਰ ਦੇ ਕਾਰਨ ਖਸਮ-ਪ੍ਰਭੂ ਨੇ ਮੈਨੂੰ ਛੱਡਿਆ ਹੋਇਆ ਹੈ ।

जब तक मैं माया की आहर में माया की दौड़-भाग में ठॅगी जा रही हूँ।तब तक पति-विहीन स्त्री वाले कर्मों के कारण पति-प्रभू ने मुझे त्यागा हुआ है।

Yo he sido defraudado también, persiguiendo valores mundanos, mi Señor Esposo me ha dejado y ahora actúo como la mala esposa sin marido.

ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ ॥

ghar ghar ka(n)t maheleeaa rooRai het piaare ||

In each and every home, are the brides of the Husband Lord; they gaze upon their Handsome Lord with love and affection.

ਖਸਮ-ਪ੍ਰਭੂ ਤਾਂ ਹਰੇਕ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵੱਸ ਰਿਹਾ ਹੈ । ਉਸ ਦੀਆਂ ਅਸਲ ਇਸਤ੍ਰੀਆਂ ਉਹੀ ਹਨ ਜੋ ਉਸ ਸੰੁਦਰ ਪ੍ਰਭੂ ਦੇ ਪਿਆਰ ਵਿਚ ਪ੍ਰੇਮ ਵਿਚ ਮਗਨ ਰਹਿੰਦੀਆਂ ਹਨ ।

पति-प्रभू तो हरेक जीव-स्त्री के हृदय में बस रहा है।उसकी असल सि्त्रयां वही हैं जो उस सुंदर प्रभू के प्यार में प्रेम में मगन रहती हैं।

En cada hogar están las esposas del Señor Esposo y ellas miran a su Bello Marido con todo Amor y Afecto.

ਮੈ ਪਿਰੁ ਸਚੁ ਸਾਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ ॥੭॥

mai pir sach saalaahanaa hau rahasiaRee naam bhataare ||7||

I sing the Praises of my True Husband Lord, and through the Naam, the Name of my Husband Lord, I blossom forth. ||7||

ਜਿਤਨਾ ਚਿਰ ਮੈਂ ਸਦਾ-ਥਿਰ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਕਰਦੀ ਹਾਂ ਉਸ ਖ਼ਸਮ ਦੇ ਨਾਮ ਵਿਚ ਜੁੜੇ ਰਹਿਣ ਦੇ ਕਾਰਨ ਮੇਰਾ ਤਨ ਮਨ ਖਿੜਿਆ ਰਹਿੰਦਾ ਹੈ ।੭।

जितना समय मैं सदा स्थिर प्रभू-पति की सिफत सालाह करती हूँ उस पति के नाम में जुड़े रहने के कारण मेरा तन-मन खिला रहता है। 7।

Canto ahora las Alabanzas de mi Verdadero Señor Esposo y mediante el Naam, el Nombre de mi Señor Esposo, florezco en vida. (7)

ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ ॥

gur miliaai ves palaTiaa saa dhan sach seegaaro ||

Meeting with the Guru, the soul-bride's dress is transformed, and she is adorned with Truth.

ਜੇ ਗੁਰੂ ਮਿਲ ਪਏ ਤਾਂ ਜੀਵ-ਇਸਤ੍ਰੀ ਦੀ ਕਾਂਇਆਂ ਹੀ ਪਲਟ ਜਾਂਦੀ ਹੈ, ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣਾ ਸਿੰਗਾਰ ਬਣਾ ਲੈਂਦੀ ਹੈ ।

अगर गुरू मिल जाए तो जीव-स्त्री की काया ही पलट जाती है।जीव-स्त्री सदा-स्थिर प्रभू के नाम को अपना श्रृंगार बना लेती है।

Cuando el Guru es encontrado, la novia inicia una nueva Vida y adorna su ser con la Verdad.

ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ ॥

aavahu milahu saheleeho simarahu sirajanahaaro ||

Come and meet with me, O brides of the Lord; let's meditate in remembrance on the Creator Lord.

ਹੇ ਸਹੇਲੀਹੋ! (ਹੇ ਸਤ-ਸੰਗੀਓ!) ਆਓ, ਰਲ ਕੇ ਬੈਠੀਏ । ਰਲ ਕੇ ਸਿਰਜਣਹਾਰ ਦਾ ਸਿਮਰਨ ਕਰੋ ।

हे सहेलियो ! (हे सत्संगियो !) आओ।मिल के बैठें।मिल जुल के सृजनहार का सिमरन करो।

Vengan amigos, meditemos en nuestro Señor Creador, pues la esposa pertenece al Señor

ਬਈਅਰਿ ਨਾਮਿ ਸੋੁਹਾਗਣੀ ਸਚੁ ਸਵਾਰਣਹਾਰੋ ॥

bieear naam suohaaganee sach savaaranahaaro ||

Through the Naam, the soul-bride becomes the Lord's favorite; she is adorned with Truth.

ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ, ਸਦਾ-ਥਿਰ ਪ੍ਰਭੂ ਉਸ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ ।

जो जीव-स्त्री प्रभू के नाम में जुड़ती है वह सुहाग-भाग वाली हो जाती है।सदा स्थिर प्रभू उसके जीवन को खूबसूरत बना देता है।

si se adorna con la Verdad y se entona en Su Nombre.

ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ ॥੮॥੩॥

gaavahu geet na birahaRaa naanak braham beechaaro ||8||3||

Do not sing the songs of separation, O Nanak; reflect upon God. ||8||3||

ਹੇ ਨਾਨਕ! (ਆਖ—ਹੇ ਸਹੇਲੀਹੋ!) ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਵੋ, ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉ, ਫਿਰ ਕਦੇ ਉਸ ਤੋਂ ਵਿਛੋੜਾ ਨਹੀਂ ਹੋਵੇਗਾ (ਦੁਨੀਆ ਵਾਲੇ ਵਿਛੋੜੇ ਤਾਂ ਇਕ ਅਟੱਲ ਨਿਯਮ ਹੈ, ਇਹ ਹੰੁਦੇ ਹੀ ਰਹਿਣੇ ਹਨ) ।੮।੩।

हे नानक ! (कह– हे सहेलियो !) प्रभू-पति की सिफत सालाह के गीत गाओ।प्रभू के गुणों को अपने हृदय में बसाओ।फिर कभी उससे विछोड़ा नहीं होगा (दुनिया वाले विछोड़े तो एक अटल नियम है।ये तो होते ही रहने हैं)। 8। 3।

No entonen canciones de separación, sino mediten en el Nombre del Señor. (8-3)

ਵਡਹੰਸੁ ਮਹਲਾ ੧ ॥

vaddaha(n)s mahalaa pehilaa ||

Wadahans, First Mehla:

ਵਡਹੰਸ ਪਹਿਲੀ ਪਾਤਸ਼ਾਹੀ।

Wadajans, Mejl Guru Nanak, Primer Canal Divino.

ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥

jin jag siraj samaiaa so saahib kudharat jaanovaa ||

The One who creates and dissolves the world - that Lord and Master alone knows His creative power.

(ਹੇ ਭਾਈ!) ਜਿਸ ਪਰਮਾਤਮਾ ਨੇ ਜਗਤ ਪੈਦਾ ਕਰ ਕੇ ਇਸ ਨੂੰ ਆਪਣੇ ਆਪ ਵਿਚ ਲੀਨ ਕਰਨ ਦੀ ਤਾਕਤ ਭੀ ਆਪਣੇ ਪਾਸ ਰੱਖੀ ਹੋਈ ਹੈ ਉਸ ਮਾਲਕ ਨੂੰ ਇਸ ਕੁਦਰਤਿ ਵਿਚ ਵੱਸਦਾ ਸਮਝ ।

( हे भाई !) जिस परमात्मा ने जगत पैदा करके इसको अपने आप में लीन करने की ताकत भी अपने पास रखी है उस मालिक को इस कुदरति में बसता समझ।

El Señor crea al mundo y después lo destruye, ese Señor es conocido a través de Su Naturaleza.

ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥

sachaRaa dhoor na bhaaleeaai ghaT ghaT sabadh pachhaanovaa ||

Do not search for the True Lord far away; recognize the Word of the Shabad in each and every heart.

(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਰਚੀ ਕੁਦਰਤਿ ਤੋਂ) ਦੂਰ (ਕਿਸੇ ਹੋਰ ਥਾਂ) ਲੱਭਣ ਦਾ ਜਤਨ ਨਹੀਂ ਕਰਨਾ ਚਾਹੀਦਾ ।

(हे भाई !) सदा-स्थिर रहने वाले परमात्मा को (रची कुदरत से) दूर (किसी और जगह) तलाशने का यत्न नहीं करना चाहिए।हरेक शरीर में उसी का हुकम बरतता पहचान।

No busques a tu Señor en la lejanía, reconoce la Palabra del Shabd en cada corazón.

ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥

sach sabadh pachhaanahu dhoor na jaanahu jin eh rachanaa raachee ||

Recognize the Shabad, and do not think that the Lord is far away; He created this creation.

ਹਰੇਕ ਸਰੀਰ ਵਿਚ ਉਸੇ ਦਾ ਹੁਕਮ ਵਰਤਦਾ ਪਛਾਣ । (ਹੇ ਭਾਈ!) ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ ਉਸ ਨੂੰ ਇਸ ਤੋਂ ਦੂਰ (ਕਿਤੇ ਵੱਖਰਾ) ਨਾਹ ਸਮਝੋ, (ਹਰੇਕ ਸਰੀਰ ਵਿਚ) ਉਸ ਦਾ ਅਟੱਲ ਹੁਕਮ ਵਰਤਦਾ ਪਛਾਣੋ ।

(हे भाई !) जिस परमात्मा ने ये रचना रची है उसको इससे दूर (कहीं अलग) ना समझो।(हरेक शरीर में) उसका अटॅल हुकम बरतता पहचानो।

Reconoce el Shabd y no pienses que el Señor está lejos, Él creó la Creación.

ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥

naam dhiaae taa sukh paae bin naavai piR kaachee ||

Meditating on the Naam, the Name of the Lord, one obtains peace; without the Naam, he plays a losing game.

ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਆਤਮਕ ਆਨੰਦ ਮਾਣਦਾ ਹੈ (ਤੇ ਵਿਕਾਰਾਂ ਦਾ ਜ਼ੋਰ ਭੀ ਇਸ ਉਤੇ ਨਹੀਂ ਪੈ ਸਕਦਾ, ਪਰ) ਪ੍ਰਭੂ ਦੇ ਨਾਮ ਤੋਂ ਬਿਨਾ ਲੁਕਾਈ ਵਿਕਾਰਾਂ ਦੇ ਟਾਕਰੇ ਤੇ ਜਿੱਤਣ ਤੋਂ ਅਸਮਰਥ ਹੋ ਜਾਂਦੀ ਹੈ ।

जब मनुष्य परमात्मा का नाम सिमरता है तब आत्मिक आनंद पाता है (और विकारों का जोर भी इस पर नहीं पड़ सकता।पर) प्रभू के नाम के बिना दुनिया विकारों से मुकाबला जीतने में असमर्थ हो जाती है।

Si meditas en el Naam, en el Nombre del Señor, obtienes la Paz, pero sin el Naam,

ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥

jin thaapee bidh jaanai soiee kiaa ko kahai vakhaano ||

The One who established the Universe, He alone knows the Way; what can anyone say?

ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰੱਖਿਆ ਦੀ ਵਿਧੀ ਭੀ ਜਾਣਦਾ ਹੈ, ਕੋਈ ਜੀਵ (ਉਸ ਦੇ ਉਲਟ) ਕੋਈ (ਹੋਰ) ਉਪਦੇਸ਼ ਨਹੀਂ ਕਰ ਸਕਦਾ ।

जिस परमात्मा ने रचना रची है वही इसकी रक्षा की विधि भी जानता है।कोई जीव (उसके उलट) कोई (और) उपदेश नहीं कर सकता।

juegas sólo a perder. Quien creó el Universo, es el Único que conoce el Sendero, ¿Que podemos decir?

ਜਿਨਿ ਜਗੁ ਥਾਪਿ ਵਤਾਇਆ ਜਾਲੋੁ ਸੋ ਸਾਹਿਬੁ ਪਰਵਾਣੋ ॥੧॥

jin jag thaap vataiaa jaaluo so saahib paravaano ||1||

The One who established the world cast the net of Maya over it; accept Him as your Lord and Master. ||1||

ਜਿਸ ਪ੍ਰਭੂ ਨੇ ਜਗਤ ਪੈਦਾ ਕਰ ਕੇ (ਇਸ ਦੇ ਉਪਰ ਮਾਇਆ ਦੇ ਮੋਹ ਦਾ) ਜਾਲ ਵਿਛਾ ਰੱਖਿਆ ਹੈ ਉਹੀ ਮੰਨਿਆ-ਪ੍ਰਮੰਨਿਆ ਮਾਲਕ ਹੈ (ਤੇ ਉਹੀ ਇਸ ਜਾਲ ਵਿਚੋਂ ਜੀਵਾਂ ਨੂੰ ਬਚਾਣ ਦੇ ਸਮਰੱਥ ਹੈ) ।੧।

जिस प्रभू ने जगत पैदा करके (इसके ऊपर माया के मोह का) जाल बिछा रखा है वही जाना-माना मालिक है (और वही इस जाल में से जीवों को बचाने के समर्थ है)। 1।

Reconoce a Aquél que estableció el mundo y tendió encima la red de Maya, sólo Él es tu Señor y Maestro. (1)

ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ ॥

baabaa aaiaa hai uTh chalanaa adh pa(n)dhai hai sa(n)saarovaa ||

O Baba, he has come, and now he must get up and depart; this world is only a way-station.

ਹੇ ਭਾਈ! ਜੇਹੜਾ ਭੀ ਜੀਵ (ਜਗਤ ਵਿਚ ਜਨਮ ਲੈ ਕੇ) ਆਇਆ ਹੈ ਉਸ ਨੇ ਜ਼ਰੂਰ (ਇਥੋਂ) ਚਲੇ ਜਾਣਾ ਹੈ (ਜੀਵ ਆਇਆ ਹੈ ਇਥੇ ਪ੍ਰਭੂ ਦਾ ਨਾਮ-ਧਨ ਵਿਹਾਝਣ । ਨਾਮ ਤੋਂ ਬਿਨਾ) ਜਗਤ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।

हे भाई ! जो भी जीव (जगत में जन्म ले के) आया है उसने जरूर (यहाँ से) चले जाना है (जीव आया है यहाँ प्रभू का नाम-धन का व्यापार करने।नाम के बिना) जगत जन्म-मरण के चक्कर में पड़ा रहता है।

Oh Baba, uno ha venido y ahora tiene que partir, este mundo es sólo una estación de paso,

ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥

sir sir sachaRai likhiaa dhukh sukh purab veechaarovaa ||

Upon each and every head, the True Lord writes their destiny of pain and pleasure, according to their past actions.

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਹਰੇਕ ਜੀਵ ਦੇ ਸਿਰ ਉਤੇ ਉਸ ਦੇ ਪੂਰਬਲੇ ਸਮੇ ਵਿਚ ਕੀਤੇ ਕਰਮਾਂ ਦੇ ਵਿਚਾਰ ਅਨੁਸਾਰ ਦੁੱਖ ਅਤੇ ਸੁਖ (ਭੋਗਣ) ਦੇ ਲੇਖ ਲਿਖ ਦਿੱਤੇ ਹਨ ।

सदा-स्थिर रहने वाले परमात्मा ने हरेक जीव के सिर पर उसके पूर्बले समय के किए कर्मों के विचार अनुसार दुख और सुख (भोगने) के लेख लिख दिए हैं।

sobre cada cabeza el Señor graba su destino de dolor o placer, todo de acuerdo a sus acciones pasadas.

ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥

dhukh sukh dheeaa jehaa keeaa so nibahai jeea naale ||

He bestows pain and pleasure, according to the deeds done; the record of these deeds stays with the soul.

ਜਿਹੋ ਜਿਹਾ ਕਰਮ ਜੀਵ ਨੇ ਕੀਤਾ ਉਹੋ ਜਿਹਾ ਦੁੱਖ ਤੇ ਸੁਖ ਪਰਮਾਤਮਾ ਨੇ ਉਸ ਨੂੰ ਦੇ ਦਿੱਤਾ ਹੈ । ਹਰੇਕ ਜੀਵ ਦੇ ਕੀਤੇ ਕਰਮਾਂ ਦਾ ਸਮੂਹ ਉਸ ਦੇ ਨਾਲ ਹੀ ਨਿਭਦਾ ਹੈ ।

जैसा कर्म जीव ने किया वैसा ही सुख और दुख उसको परमात्मा ने दे दिया है।हरेक जीव के किए कर्मों का समूह उसके साथ ही निभता है।(पर जीवों के भी क्या वश।)

Sí, Él provoca dolor o placer según los hechos correspondientes a cada quién, y el archivo de esas acciones se queda con el Alma

ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥

jehe karam karaae karataa dhoojee kaar na bhaale ||

He does those deeds which the Creator Lord causes him to do; he attempts no other actions.

(ਪਰ ਜੀਵਾਂ ਦੇ ਭੀ ਕੀਹ ਵੱਸ?) ਕਰਤਾਰ ਆਪ ਹੀ ਜਿਹੋ ਜਿਹੇ ਕਰਮ ਜੀਵਾਂ ਪਾਸੋਂ ਕਰਾਂਦਾ ਹੈ (ਉਹੋ ਜਿਹੇ ਕਰਮ ਜੀਵ ਕਰਦੇ ਹਨ) ਕੋਈ ਭੀ ਜੀਵ (ਪ੍ਰਭੂ ਦੀ ਰਜ਼ਾ ਤੋਂ ਲਾਂਭੇ ਜਾ ਕੇ) ਕੋਈ ਹੋਰ ਕੰਮ ਨਹੀਂ ਕਰ ਸਕਦਾ ।

ईश्वर स्वयं ही जैसे कर्म जीवों से करवाता है (वैसे ही कर्म जीव करते हैं) कोई भी जीव (प्रभू की मर्जी से बाहर जा के) कोई और कर्म नहीं कर सकता।

y actúa de acuerdo a la Voluntad del Señor Creador, sin intentarse nada más.

ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ ॥

aap niraalam dha(n)dhai baadhee kar hukam chhaddaavanahaaro ||

The Lord Himself is detached, while the world is entangled in conflict; by His Command, He emancipates it.

ਪਰਮਾਤਮਾ ਆਪ ਤਾਂ (ਕਰਮਾਂ ਤੋਂ) ਨਿਰਲੇਪ ਹੈ, ਲੁਕਾਈ (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਮਾਇਆ ਦੇ) ਆਹਰ ਵਿਚ ਬੱਝੀ ਪਈ ਹੈ । (ਮਾਇਆ ਦੇ ਇਹਨਾਂ ਬੰਧਨਾਂ ਤੋਂ ਭੀ) ਪਰਮਾਤਮਾ ਆਪ ਹੀ ਹੁਕਮ ਕਰ ਕੇ ਛੁਡਾਣ ਦੇ ਸਮਰੱਥ ਹੈ ।

परमात्मा खुद तो (कर्मों से) निर्लिप है।दुनिया (अपने-अपने किए कर्मों के मुताबिक माया के) आहर में बँधी हुई है।(माया के इन बँधनों से भी) परमात्मा खुद ही हुकम करके छुड़वाने के समर्थ है।

El Señor Mismo está desapegado y el mundo entero está envuelto en la contienda, pero sólo a través de Su Voluntad Él nos libera.

ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥੨॥

aj kal karadhiaa kaal biaapai dhoojai bhai vikaaro ||2||

He may put this off today, but tomorrow he is seized by death; in love with duality, he practices corruption. ||2||

(ਜੀਵ ਮਾਇਆ ਦੇ ਪ੍ਰਭਾਵ ਵਿਚ ਨਾਮ ਸਿਮਰਨ ਵਲੋਂ ਆਲਸ ਕਰਦਾ ਰਹਿੰਦਾ ਹੈ) ਅੱਜ ਸਿਮਰਨ ਕਰਦਾ ਹਾਂ, ਭਲਕੇ ਕਰਾਂਗਾ (ਇਹੀ ਟਾਲ-ਮਟੋਲੇ) ਕਰਦੇ ਨੂੰ ਮੌਤ ਆ ਦਬਾਂਦੀ ਹੈ । (ਪ੍ਰਭੂ ਨੂੰ ਵਿਸਾਰ ਕੇ) ਹੋਰ ਦੇ ਮੋਹ ਵਿਚ ਫਸਿਆ ਵਿਅਰਥ ਕੰਮ ਕਰਦਾ ਰਹਿੰਦਾ ਹੈ ।੨।

(जीव माया के प्रभाव में नाम-सिमरन से आलस करता रहता है) आज सिमरन करते हैं।सवेरे करेंगे (यही टाल-मटोल) करते मौत आ दबोचती है।(प्रभू को बिसार के) और ही मोह में फंसा हुआ व्यर्थ के काम करता रहता है। 2।

Uno deja la meditación para mañana, y entonces muere destruido por las pasiones, la corrupción y la dualidad. (2)

ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥

jam maarag pa(n)th na sujhiee ujhaR a(n)dh gubaarovaa ||

The path of death is dark and dismal; the way cannot be seen.

(ਸਾਰੀ ਉਮਰ ਮਾਇਆ ਦੀ ਦੌੜ-ਭੱਜ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਆਖ਼ਰ ਮੌਤ ਆਉਣ ਤੇ) ਜੀਵ ਜਮ ਵਾਲਾ ਰਸਤਾ ਫੜਦਾ ਹੈ (ਜੇਹੜਾ ਇਸ ਦੇ ਭਾ ਦਾ) ਉਜਾੜ ਹੀ ਉਜਾੜ ਹੈ ਜਿਥੇ ਇਸ ਨੂੰ ਘੁੱਪ ਹਨੇਰਾ ਜਾਪਦਾ ਹੈ, ਜੀਵ ਨੂੰ ਕੁਝ ਨਹੀਂ ਸੁੱਝਦਾ (ਕਿ ਇਸ ਬਿਪਤਾ ਵਿਚੋਂ ਕਿਵੇਂ ਨਿਕਲਾਂ) ।

(सारी उम्र माया की दौड़-भाग में रह के परमात्मा का नाम भुलाने के कारण आखिर मौत आने पर) जीव यम वाला रास्ता पकड़ता है (जो इसके लिए) उजाड़ ही उजाड़ है जहाँ इसे घोर अंधकार प्रतीत होता है।

Si uno no encuentra el Verdadero Camino, en el sendero de la muerte sólo encontrará oscuridad y confusión.

ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ ॥

naa jal lef tulaieeaa naa bhojan parakaarovaa ||

There is no water, no quilt or mattress, and no food there.

(ਸਾਰੀ ਉਮਰ ਦੁਨੀਆ ਦੇ ਪਦਾਰਥ ਇਕੱਠੇ ਕਰਦਾ ਰਿਹਾ, ਪਰ ਜਮ ਦੇ ਰਸਤੇ ਪਏ ਨੂੰ) ਨਾਹ ਪਾਣੀ, ਨਾਹ ਲੇਫ, ਨਾਹ ਤੁਲਾਈ ਨਾ ਕਿਸੇ ਕਿਸਮ ਦਾ ਭੋਜਨ, ਨਾਹ ਠੰਢਾ ਪਾਣੀ, ਨਾਹ ਕੋਈ ਸੋਹਣਾ ਕੱਪੜਾ (ਇਹ ਸਾਰੇ ਪਦਾਰਥ ਮੌਤ ਨੇ ਖੋਹ ਲਏ, ਦੁਨੀਆ ਵਿਚ ਹੀ ਧਰੇ ਰਹਿ ਗਏ) ।

जीव को कुछ नहीं सूझता (कि इस बिपता में से कैसे निकलूँ)।(सारी उम्र दुनिया के पदार्थ एकत्र करता रहा।पर यम के राह पर पड़ के) ना पानी।ना लेफ।ना तुलाई।ना किसी किस्म का भोजन।

Ahí no hay agua, ni gozos de ningún tipo, ni aposento confortable; no hay honores ni comida,

ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥

bhojan bhaau na Tha(n)ddaa paanee naa kaapaR seegaaro ||

He receives no food there, no honor or water, no clothes or decorations.

ਜਮਰਾਜ ਜੀਵ ਦੇ ਗਲ ਵਿਚ (ਮਾਇਆ ਦੇ ਮੋਹ ਦਾ) ਸੰਗਲ ਪਾ ਕੇ ਇਸ ਦੇ ਸਿਰ ਉਤੇ ਖਲੋਤਾ ਚੋਟਾਂ ਮਾਰਦਾ ਹੈ, (ਇਹਨਾਂ ਚੋਟਾਂ ਤੋਂ ਬਚਣ ਲਈ) ਇਸ ਨੂੰ ਕੋਈ ਆਸਰਾ ਨਹੀਂ ਦਿੱਸਦਾ ।

ना ठंडा पानी।ना ही सुंदर कपड़ा (ये सारे पदार्थ मौत ने छीन लिए।दुनिया में ही धरे रह गए)।

ni agua fresca, adornos o ropajes. La muerte se posa sobre la cabeza y no hay quien nos venga a socorrer de los golpes.

ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥

gal sa(n)gal sir maare uoobhau naa dheesai ghar baaro ||

The chain is put around his neck, and the Messenger of Death standing over his head strikes him; he cannot see the door of his home.

(ਜਦੋਂ ਜਮਾਂ ਦੀਆਂ ਚੋਟਾਂ ਪੈ ਰਹੀਆਂ ਹੰੁਦੀਆਂ ਹਨ) ਉਸ ਵੇਲੇ ਦੇ ਬੀਜੇ ਹੋਏ (ਸਿਮਰਨ ਸੇਵਾ ਆਦਿਕ ਦੇ ਬੀਜ) ਉੱਗ ਨਹੀਂ ਸਕਦੇ ।

जमराज जीव के गले में (माया के मोह का) संगल डाल के इसके सिर पर खड़ा चोटें मारता है।(इन चोटों से बचने के लिए) इसको कोई आसरा नहीं दिखाई देता।

Ya tan tarde, ¿cómo puede uno sembrar la semilla, pensando que va a germinar?

ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥

eib ke raahe ja(n)man naahee pachhutaane sir bhaaro ||

The seeds planted on this path do not sprout; bearing the weight of his sins upon his head, he regrets and repents.

ਤਦੋਂ ਪਛੁਤਾਂਦਾ ਹੈ, ਕੀਤੇ ਪਾਪਾਂ ਦਾ ਭਾਰ ਸਿਰ ਉਤੇ ਪਿਆ ਹੈ (ਜੋ ਲਹਿ ਨਹੀਂ ਸਕਦਾ) ।

(जब जम की चोटें पड़ रही होती हैं) उस वक्त बीजे हुए (सिमरन सेवा आदि के बीज) उग नहीं सकते।तब पछताता है।किए पापों का भार सिर पर पड़ा है (जो उतर नहीं सकता)।

Uno se arrepiente oprimido por la carga de la maldad.

ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ ॥੩॥

bin saache ko belee naahee saachaa eh beechaaro ||3||

Without the True Lord, no one is his friend; reflect upon this as true. ||3||

ਹੇ ਭਾਈ! ਇਸ ਅਟੱਲ ਵਿਚਾਰ ਨੂੰ ਚੇਤੇ ਰੱਖੋ ਕਿ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ ਬਣਦਾ ।੩।

हे भाई ! इस अॅटल सच्चाई को याद रखो कि सदा-स्थिर रहने वाले परमात्मा के बिना और कोई साथी नहीं बनता। 3।

Sin el Uno Verdadero, en verdad, no hay nadie que te acompañe. (3)

ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥

baabaa roveh raveh su jaane'eeh mil rovai gun saarevaa ||

O Baba, they alone are known to truly weep and wail, who meet together and weep, chanting the Praises of the Lord.

ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਤੇ ਵੈਰਾਗਵਾਨ ਹੰੁਦੇ ਹਨ ਉਹ (ਲੋਕ ਪਰਲੋਕ ਵਿਚ) ਆਦਰ ਪਾਂਦੇ ਹਨ । ਜੇਹੜਾ ਭੀ ਜੀਵ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਂਦਾ ਹੈ ਤੇ ਵੈਰਾਗਵਾਨ ਹੁੰਦਾ ਹੈ (ਉਹ ਆਦਰ ਪਾਂਦਾ ਹੈ) ।

हे भाई ! जो मनुष्य परमात्मा का नाम सिमरते हैं और वैरागवान होते हैं वह (लोक-परलोक में) आदर पाते हैं।जो भी जीव साध-संगति में मिल के प्रभू के गुण हृदय में बसाता है और वैरागवान होता है (वह आदर पाता है)।

Oh amigo, sólo conocen la Plenitud del Sentimiento aquéllos que cantan la Verdadera Alabanza del Señor.

ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ ॥

rovai maiaa muThaRee dha(n)dhaRaa rovanahaarevaa ||

Defrauded by Maya and worldly affairs, the weepers weep.

ਪਰ ਜਿਸ ਜੀਵ-ਇਸਤ੍ਰੀ ਨੂੰ ਮਾਇਆ ਦੇ ਮੋਹ ਨੇ ਲੁੱਟ ਲਿਆ ਹੈ ਉਹ ਦੁੱਖੀ ਹੰੁਦੀ ਹੈ । (ਮੋਹ-ਫਾਥੇ ਜੀਵ ਸਾਰੀ ਉਮਰ) ਧੰਧਾ ਹੀ ਪਿੱਟਦੇ ਹਨ ਤੇ ਦੁੱਖੀ ਹੰੁਦੇ ਹਨ ।

पर जिस जीव-स्त्री को माया के मोह ने लूट लिया है वही दुखी होती है।(मोह में फसे हुए जीव सारी उम्र) धंधा ही पिटते हें और दुखी होते हैं।

Si uno se aflige estando involucrado en la contienda del mundo,

ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥

dha(n)dhaa rovai mail na dhovai supana(n)tar sa(n)saaro ||

They weep for the sake of worldly affairs, and they do not wash off their own filth; the world is merely a dream.

ਜੇਹੜਾ ਜੀਵ (ਸਾਰੀ ਉਮਰ) ਮਾਇਆ ਦਾ ਆਹਰ ਕਰਦਾ ਹੀ ਦੁੱਖੀ ਰਹਿੰਦਾ ਹੈ, ਤੇ ਕਦੇ (ਆਪਣੇ ਮਨ ਦੀ) ਮਾਇਆ ਦੀ ਮੈਲ ਨਹੀਂ ਧੋਂਦਾ, ਉਸ ਦੇ ਵਾਸਤੇ ਸੰਸਾਰ (ਭਾਵ, ਸਾਰੀ ਹੀ ਉਮਰ) ਇਕ ਸੁਪਨਾ ਹੀ ਬਣਿਆ ਰਿਹਾ (ਭਾਵ, ਉਸ ਨੇ ਇਥੋਂ ਖੱਟਿਆ ਕੁਝ ਵੀ ਨਾਹ, ਜਿਵੇਂ ਮਨੁੱਖ ਸੁਪਨੇ ਵਿਚ ਦੌੜ-ਭੱਜ ਤਾਂ ਕਰਦਾ ਹੈ ਪਰ ਜਾਗ ਆਉਣ ਤੇ ਉਸ ਦੇ ਪੱਲੇ ਕੁਝ ਭੀ ਨਹੀਂ ਹੰੁਦਾ) ।

जो जीव (सारी उम्र) माया का आहर करता ही दुखी रहता है।और कभी (अपने मन की) माया की मैल नहीं धोता।उसके वास्ते संसार (भाव।सारी ही उम्र) एक सपना ही बना रहा (भाव उसने यहाँ कमाया कुछ भी नहीं।जैसे मनुष्य सपने में दौड़-भाग तो करता है पर जाग आने पर उसके पल्ले कुछ भी नहीं रहता)।

no puede purificar su ser, pues el mundo no es más que un sueño dentro de un sueño.

ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥

jiau baajeegar bharamai bhoolai jhooTh muThee aha(n)kaaro ||

Like the juggler, deceiving by his tricks, one is deluded by egotism, falsehood and illusion.

ਜਿਵੇਂ ਬਾਜ਼ੀਗਰ (ਤਮਾਸ਼ਾ ਵਿਖਾਂਦਾ ਹੈ, ਵੇਖਣ ਵਾਲਾ ਜੀਵ ਉਸ ਦੇ ਤਮਾਸ਼ੇ ਵਿਚ ਰੁੱਝਾ ਰਹਿੰਦਾ ਹੈ, ਤਿਵੇਂ) ਕੂੜੇ ਮੋਹ ਦੀ ਠਗੀ ਹੋਈ ਜੀਵ-ਇਸਤ੍ਰੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ, (ਕੂੜੀ ਮਾਇਆ ਦਾ) ਮਾਣ ਕਰਦੀ ਹੈ ।

जैसे बाजीगर (तमाशा दिखाता है।देखने वाला दर्शक उसके तमाशे में खो जाता है।वैसे ही) झूठे मोह में ठॅगी हुई (खोई हुई) जीव स्त्री भटकन में पड़ कर गलत रास्ते पड़ी रहती है।

Así como el juglar está envuelto en su magia, así uno es desviado por el ego.

ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ॥

aape maarag paavanahaaraa aape karam kamaae ||

The Lord Himself reveals the Path; He Himself is the Doer of deeds.

(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ (ਜੀਵਾਂ ਨੂੰ) ਸਹੀ ਰਸਤੇ ਤੇ ਪਾਣ ਵਾਲਾ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ) ਕਰਮ ਕਰ ਰਿਹਾ ਹੈ ।

(झूठी माया का) मान करती है।(पर।जीवों के भी कया वश। ) परमात्मा स्वयं ही (जीवों को) सही राह पर डालने वाला है।स्वयं ही (जीवों में व्याप के) कर्म कर रहा है।

El mismo Señor nos conduce por el Sendero del Espíritu y nos hace actuar,

ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ ॥੪॥੪॥

naam rate gur poorai raakhe naanak sahaj subhaae ||4||4||

Those who are imbued with the Naam, are protected by the Perfect Guru, O Nanak; they merge in celestial bliss. ||4||4||

ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਪੂਰੇ ਗੁਰੂ ਨੇ (ਮਾਇਆ ਦੇ ਮੋਹ ਤੋਂ) ਬਚਾ ਲਿਆ ਹੈ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ ਦੇ ਪ੍ਰੇਮ ਵਿਚ ਜੁੜੇ ਰਹਿੰਦੇ ਹਨ ।੪।੪।

हे नानक ! जो लोग परमात्मा के नाम-रंग में रंगे रहते हैं।उन्हें पूरे गुरू ने (माया के मोह से) बचा लिया है।वे आत्मिक अडोलता में टिके रहते हैं।वे प्रभू के प्रेम में जुड़े रहते हैं। 4। 4।

y si uno es imbuido en Su Nombre, el Guru Perfecto lo protege. (4-4)

ਵਡਹੰਸੁ ਮਹਲਾ ੧ ॥

vaddaha(n)s mahalaa pehilaa ||

Wadahans, First Mehla:

ਵਡਹੰਸ ਪਹਿਲੀ ਪਾਤਿਸ਼ਾਹੀ।

Wadajans, Mejl Guru Nanak, Primer Canal Divino.

ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥

baabaa aaiaa hai uTh chalanaa ih jag jhooTh pasaarovaa ||

O Baba, whoever has come, will rise up and leave; this world is merely a false show.

ਹੇ ਭਾਈ! (ਜਗਤ ਵਿਚ ਜੇਹੜਾ ਭੀ ਜੀਵ ਜਨਮ ਲੈ ਕੇ) ਆਇਆ ਹੈ ਉਸ ਨੇ (ਆਖ਼ਰ ਇਥੋਂ) ਕੂਚ ਕਰ ਜਾਣਾ ਹੈ (ਕਿਸੇ ਨੇ ਇਥੇ ਸਦਾ ਨਹੀਂ ਬੈਠ ਰਹਿਣਾ) ਇਹ ਜਗਤ ਹੈ ਹੀ ਨਾਸਵੰਤ ਖਿਲਾਰਾ ।

हे भाई ! (जगत में जो भी जीव जनम ले के) आया है उसने (आखिर यहाँ से) कूच कर जाना है (किसी ने यहाँ सदा बैठे नहीं रहना) ये जगत है ही नाशवंत पसारा।

Oh amigo, el ego debe morir en vida para uno, ya que este mundo es un teatro falso.

ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥

sachaa ghar sachaRai seveeaai sach kharaa sachiaarovaa ||

One's true home is obtained by serving the True Lord; real Truth is obtained by being truthful.

ਜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਟਿਕਾਣਾ ਮਿਲ ਜਾਂਦਾ ਹੈ । ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ ।

यदि सदा स्थिर रहने वाले परमात्मा का सिमरन करें तो सदा-स्थिर रहने वाला ठिकाना मिल जाता है।जो मनुष्य सदा स्थिर प्रभू को सिमरता है वह पवित्र जीवन वाला हो जाता है।वह सदा-स्थिर प्रभू के प्रकाश के योग्य बन जाता है।

El Verdadero Hogar se obtiene sirviendo al Señor. Uno logra la Verdad sólo siendo Verdadero con Dios;

ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥

kooR lab jaa(n) thai na paasee agai lahai na Thaao ||

By falsehood and greed, no place of rest is found, and no place in the world hereafter is obtained.

ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਜਾਂ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਨਹੀਂ ਹੰੁਦਾ,

जो मनुष्य माया के मोह में अथवा माया के लालच में फसा रहता है वह परमात्मा की दरगाह में कबूल नहीं होता।उसको प्रभू की हजूरी में जगह नहीं मिलती।

en la falsedad no logra Paz, ni Refugio de ninguna forma y en ningún lado.

ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥

a(n)tar aau na baisahu kaheeaai jiau su(n)n(j)ai ghar kaao ||

No one invites him to come in and sit down. He is like a crow in a deserted home.

ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ । ਜਿਵੇਂ ਸੰੁਞੇ ਘਰ ਵਿਚ ਗਏ ਕਾਂ ਨੂੰ (ਕਿਸੇ ਨੇ ਰੋਟੀ ਦੀ ਗਰਾਹੀ ਆਦਿਕ ਨਹੀਂ ਪਾਣੀ) (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਕਿਸੇ ਨੇ ਇਹ ਨਹੀਂ ਆਖਣਾ—ਆਓ ਜੀ, ਅੰਦਰ ਲੰਘ ਆਵੋ ਤੇ ਬੈਠ ਜਾਵੋ ।

जैसे सूने घर में गए कौए को (किसी ने रोटी की गिराही आदि नहीं डालनी) (वैसे ही माया के मोह में फंसे जीव को प्रभू की हजूरी में) किसी ने ये नहीं कहना - आओ जी।अंदर आ जाओ बैठ जाओ।

Nadie nos invita a sentarnos, porque uno vive como un cuervo en un lugar desértico, atrapado en medio de nacimientos y muertes.

ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥

ja(n)man maran vaddaa vechhoRaa binasai jag sabaae ||

Trapped by birth and death, he is separated from the Lord for such a long time; the whole world is wasting away.

ਉਸ ਮਨੁੱਖ ਨੂੰ ਜਨਮ ਮਰਨ ਦਾ ਗੇੜ ਭੁਗਤਣਾ ਪੈ ਜਾਂਦਾ ਹੈ, ਉਸ ਨੂੰ (ਇਸ ਗੇੜ ਦੇ ਕਾਰਨ ਪ੍ਰਭੂ-ਚਰਨਾਂ ਨਾਲੋਂ) ਲੰਮਾ ਵਿਛੋੜਾ ਹੋ ਜਾਂਦਾ ਹੈ ।

उस मनुष्य को जनम-मरन के चक्र भुगतने पड़ जाते हैं।उसको (इस चक्कर के कारण प्रभू-चरनों से) लंबा विछोड़ा हो जाता है।(माया के मोह में फस के) जगत आत्मिक मौत सहेड़ रहा है (जो भी मोह में फंसते हैं वे) सारे (आत्मिक मौत मरते हैं)।

Así, sólo nos alejamos cada vez más del Señor y el mundo entero es destruido.

ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥

lab dha(n)dhai maiaa jagat bhulaiaa kaal khaRaa rooaae ||1||

Greed, worldly entanglements and Maya deceive the world. Death hovers over its head, and causes it to weep. ||1||

ਲਾਲਚ ਦੇ ਕਾਰਨ ਮਾਇਆ ਦੇ ਹੀ ਆਹਰ ਵਿਚ ਪਿਆ ਹੋਇਆ ਜਗਤ ਸਹੀ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ । ਇਸ ਦੇ ਸਿਰ ਉਤੇ ਖਲੋਤਾ ਕਾਲ ਇਸ ਨੂੰ ਦੁੱਖੀ ਕਰਦਾ ਰਹਿੰਦਾ ਹੈ ।੧।

लालच के कारण माया के ही आहर में पड़ा हुआ जगत सही जीवन राह से टूटा रहता है।इस सिर पर खड़ा काल इसे दुखी करता रहता है। 1।

El mundo vive desviado por la avaricia; involucrado en Maya, el terror a la muerte acecha y aflige a todos. (1)