Sri Guru Granth Sahib Ji

ਰਾਗੁ ਵਡਹੰਸੁ

Raag Vadhans

Ang 564 of 1430

ਤੁਧੁ ਆਪੇ ਕਾਰਣੁ ਆਪੇ ਕਰਣਾ ॥

tudh aape kaaran aape karanaa ||

You Yourself are the Cause of causes, You Yourself are the Creator.

ਹੇ ਪ੍ਰਭੂ! ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ (ਬਣਾਣ ਵਾਲਾ) ਹੈਂ, ਤੂੰ ਆਪ ਹੀ ਜਗਤ ਹੈਂ (ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ) ।

हे प्रभू ! तू खुद ही (जगत-रचना का) सबब (बनाने वाला) है।तू खुद ही जगत है (ये सारा जगत तेरा ही स्वरूप है)।

Tú Mismo eres la Causa de causas, Tú Mismo eres el Creador,

ਹੁਕਮੇ ਜੰਮਣੁ ਹੁਕਮੇ ਮਰਣਾ ॥੨॥

hukame ja(n)man hukame maranaa ||2||

By Your Will, we are born, and by Your Will, we die. ||2||

ਤੇਰੇ ਹੁਕਮ ਵਿਚ ਹੀ (ਜੀਵਾਂ ਦਾ) ਜਨਮ ਹੁੰਦਾ ਹੈ, ਤੇਰੇ ਹੁਕਮ ਵਿਚ ਹੀ ਮੌਤ ਆਉਂਦੀ ਹੈ ।੨।

तेरे हुकम में ही (जीवों का) जनम होता है।तेरे हुकम में ही मौत आती है। 2।

por Tu Voluntad nacemos, y por Tu Voluntad morimos. (2)

ਨਾਮੁ ਤੇਰਾ ਮਨ ਤਨ ਆਧਾਰੀ ॥

naam teraa man tan aadhaaree ||

Your Name is the Support of our mind and body.

ਹੇ ਪ੍ਰਭੂ! ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ ।

हे प्रभू ! तेरा नाम मेरे मन का मेरे शरीर का आसरा है।

Tu Nombre es el Soporte de nuestra mente y cuerpo,

ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥

naanak dhaas bakhasees tumaaree ||3||8||

This is Your blessing to Nanak, Your slave. ||3||8||

ਹੇ ਨਾਨਕ! (ਆਖ—ਹੇ ਪ੍ਰਭੂ! ਆਪਣਾ ਨਾਮ ਬਖ਼ਸ਼) ਤੇਰਾ ਦਾਸ ਤੇਰੀ ਬਖ਼ਸ਼ਸ (ਦਾ ਆਸਵੰਦ ਹੈ) ।੩।੮।

हे नानक ! (कह– हे प्रभू ! अपना नाम दे) तेरा दास तेरी बख्शिश (की आशा लिए हुए है)। 3। 8।

esta es la Bendición a Nanak, Tu Esclavo. (3-8)

ਵਡਹੰਸੁ ਮਹਲਾ ੫ ਘਰੁ ੨

vaddaha(n)s mahalaa panjavaa ghar doojaa

Wadahans, Fifth Mehla, Second House:

ਵਡਹੰਸ ਪੰਜਵੀਂ ਪਾਤਿਸ਼ਾਹੀ।

Wadajans, Mejl Guru Aryan, Quinto Canal Divino, Chant.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Un Dios Creador del Universo, por la Gracia del Verdadero Guru

ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥

merai a(n)tar lochaa milan kee piaare hau kiau paiee gur poore ||

Deep within me, there is a longing to meet my Beloved; how can I attain my Perfect Guru?

ਹੇ ਪਿਆਰੇ! ਮੇਰੇ ਮਨ ਵਿਚ (ਗੁਰੂ ਨੂੰ) ਮਿਲਣ ਦੀ ਤਾਂਘ ਹੈ ।

हे प्यारे ! मेरे मन में (गुरू को) मिलने की चाहत है।मैं किस तरह पूरे गुरू को ढूँढू।

En mí vive el deseo de encontrar a mi Guru Perfecto. ¿Cómo podría Encontrarlo?

ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥

je sau khel khelaieeaai baalak reh na sakai bin kheere ||

Even though a baby may play hundreds of games, he cannot survive without milk.

ਮੈਂ ਕਿਸ ਤਰ੍ਹਾਂ ਪੂਰੇ ਗੁਰੂ ਨੂੰ ਲੱਭਾਂ? ਹੇ ਸਹੇਲੀ! ਜੇ ਬਾਲਕ ਨੂੰ ਸੌ ਖੇਡਾਂ ਨਾਲ ਖਿਡਾਇਆ ਜਾਏ (ਪਰਚਾਇਆ ਜਾਏ), ਤਾਂ ਭੀ ਉਹ ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ ।

हे सहेली ! यदि बालक को सौ खिलोनों से खिलाया जाय (उसका मनोरंजन किया जाए)।तो भी वह दूध के बिना नहीं रह सकता।

No importa quien trate de distraer al bebé, él acaba tomando la leche de su mamá.

ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥

merai a(n)tar bhukh na utarai a(n)maalee je sau bhojan mai neere ||

The hunger within me is not satisfied, O my friend, even though I am served hundreds of dishes.

(ਤਿਵੇਂ ਹੀ) ਹੇ ਸਖੀ! ਜੇ ਮੈਨੂੰ ਸੌ ਭੋਜਨ ਭੀ ਦਿੱਤੇ ਜਾਣ, ਤਾਂ ਭੀ ਮੇਰੇ ਅੰਦਰ (ਵੱਸਦੀ ਪ੍ਰਭੂ-ਮਿਲਾਪ ਦੀ) ਭੁੱਖ ਲਹਿ ਨਹੀਂ ਸਕਦੀ ।

(वैसे ही) हे सखी ! अगर मुझे सौ भोजन भी दिए जाएं।तो भी मेरे अंदर (बसती प्रभू-मिलाप की) भूख नहीं उतर सकती।

Mi hambre no se sacia, oh mi amado compañero, aunque pongan enfrente de mí todo tipo de delicias.

ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥

merai man tan prem pira(n)m kaa bin dharasan kiau man dheere ||1||

My mind and body are filled with love for my Beloved; how can my soul find relief, without the Blessed Vision of the Lord's Darshan? ||1||

ਹੇ ਸਹੇਲੀ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ, ਪਿਆਰੇ ਪ੍ਰਭੂ ਦਾ ਪੇ੍ਰਮ ਵੱਸ ਰਿਹਾ ਹੈ । (ਉਸ ਦੇ) ਦਰਸਨ ਤੋਂ ਬਿਨਾ ਮੇਰਾ ਮਨ ਸ਼ਾਂਤੀ ਨਹੀਂ ਹਾਸਲ ਕਰ ਸਕਦਾ ।੧।

हे सहेली ! मेरे मन में मेरे हृदय में।प्यारे प्रभू का प्रेम बस रहा है।(उसके) दर्शनों के बिना मेरा मन शांति नहीं हासिल कर सकता। 1।

Estoy imbuido de cuerpo y mente en el Amor de mi Señor. ¿Oh, cómo puedo ser confortado sin tener Su Visión? (1)

ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥

sun sajan mere preetam bhaiee mai melih mitr sukhadhaataa ||

Listen, O my dear friends and siblings - lead me to my True Friend, the Giver of peace.

ਹੇ ਮੇਰੇ ਸੱਜਣ! ਹੇ ਮੇਰੇ ਪਿਆਰੇ ਵੀਰ! (ਮੇਰੀ ਬੇਨਤੀ) ਸੁਣ । ਮੈਨੂੰ ਆਤਮਕ ਆਨੰਦ ਦੇਣ ਵਾਲਾ ਮਿਤ੍ਰ-ਗੁਰੂ ਮਿਲਾ ।

हे मेरे सज्जन ! हे मेरे प्यारे भाई ! (मेरी बिनती) सुन।मुझे आत्मिक आनंद देने वाला मित्र-गुरू मिला।

Oh amigo, mi querido hermano, guíame hasta el Guru, Dador de Éxtasis, pues Él conoce el dolor de mi corazón y me recita siempre la Palabra del Señor.

ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥

oh jeea kee meree sabh bedhan jaanai nit sunaavai har keeaa baataa ||

He knows all the troubles of my soul; every day, he tells me stories of the Lord.

ਉਹ (ਗੁਰੂ) ਮੇਰੀ ਜਿੰਦ ਦੀ ਸਾਰੀ ਪੀੜਾ ਜਾਣਦਾ ਹੈ, ਤੇ, ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ ।

वह (गुरू) मेरी जीवात्मा की सारी पीड़ा जानता है।और।मुझे परमात्मा की सिफत सालाह की बातें सुनाता है।

No puedo vivir sin Él ni siquiera por un momento, así como el pájaro Cuclillo no puede vivir sin la gota

ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥

hau ik khin tis bin reh na sakaa jiau chaatirak jal kau bilalaataa ||

I cannot live without Him, even for an instant. I cry out for Him, just as the song-bird cries for the drop of water.

(ਹੇ ਵੀਰ!) ਮੈਂ ਉਸ (ਪਰਮਾਤਮਾ) ਤੋਂ ਬਿਨਾ ਰਤਾ ਭਰ ਸਮਾ ਭੀ ਨਹੀਂ ਰਹਿ ਸਕਦਾ (ਉਸ ਦੇ ਵਿਛੋੜੇ ਵਿਚ ਮੈਂ ਤੜਫਦਾ ਹਾਂ) ਜਿਵੇਂ ਪਪੀਹਾ ਵਰਖਾ ਦੀ ਬੂੰਦ ਦੀ ਖ਼ਾਤਰ ਵਿਲਕਦਾ ਹੈ ।

(हे वीर !) मैं उस (परमात्मा) के बिना रक्ती भर समय के लिए भी नहीं रह सकता (उसके विछोड़े में मैं तड़पता हूँ) जैसे पपीहा बरखा की बूँद की खातिर बिलकता है।

de lluvia fresca y se muere antes de tomar de otra agua.

ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥

hau kiaa gun tere saar samaalee mai niragun kau rakh letaa ||2||

Which of Your Glorious Virtues should I sing? You save even worthless beings like me. ||2||

ਹੇ ਪ੍ਰਭੂ! ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਮੈਂ ਆਪਣੇ ਹਿਰਦੇ ਵਿਚ ਵਸਾਵਾਂ? ਤੂੰ ਮੈਨੂੰ ਗੁਣ-ਹੀਣ ਨੂੰ (ਸਦਾ) ਬਚਾ ਲੈਂਦਾ ਹੈਂ ।੨।

हे प्रभू ! तेरे कौन कौन से गुण याद कर करके मैं अपने हृदय में बसाऊँ।तू मुझ गुण-हीन को (सदा) बचा लेता है। 2।

¿Cuál de Tus Méritos, oh Señor, debo enaltecer? Tú salvas aun a un ser como yo, sin mérito alguno. (2)

ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥

hau bhiee uddeenee ka(n)t kau a(n)maalee so pir kadh nainee dhekhaa ||

I have become depressed, waiting for my Husband Lord, O my friend; when shall my eyes behold my Husband?

ਹੇ ਸਖੀ! ਮੈਂ ਪ੍ਰਭੂ-ਪਤੀ ਨੂੰ ਮਿਲਣ ਵਾਸਤੇ ਉਤਾਵਲੀ ਹੋ ਰਹੀ ਹਾਂ ।

हे सखी ! मैं प्रभू-पति को मिलने के लिए उतावली हो रही हूँ।मैं कब उस पति को अपनी आँखों से देखूँगी।

Me he puesto triste añorando a mi Esposo, oh mi amigo, ¿cuándo podré ver a mi Señor Amado?

ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥

sabh ras bhogan visare bin pir kitai na lekhaa ||

I have forgotten how to enjoy all pleasures; without my Husband Lord, they are of no use at all.

ਮੈਂ ਕਦੋਂ ਉਸ ਪਤੀ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗੀ? ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਸਾਰੇ ਪਦਾਰਥਾਂ ਦੇ ਭੋਗ ਭੁੱਲ ਚੁੱਕੇ ਹਨ, ਇਹ ਪਦਾਰਥ ਪ੍ਰਭੂ-ਪਤੀ ਤੋਂ ਬਿਨਾ ਮੇਰੇ ਕਿਸੇ ਕੰਮ ਨਹੀਂ ।

प्रभू-पति के मिलाप के बिना मुझे सारे पदार्थों के भोग भूल चुके हैं।ये पदार्थ प्रभू-पति के बिना मेरे किसी काम के नहीं।

No me importan los placeres mundanos, pues sin mi Esposo, no me sirven de nada.

ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥

eih kaapaR tan na sukhaaviee kar na sakau hau vesaa ||

These clothes do not please my body; I cannot dress myself.

ਹੇ ਸਹੇਲੀ! ਮੈਨੂੰ ਤਾਂ ਆਪਣੇ ਸਰੀਰ ਉੱਤੇ ਇਹ ਕੱਪੜਾ ਭੀ ਨਹੀਂ ਸੁਖਾਂਦਾ, ਤਾਹੀਏਂ ਮੈਂ ਕੋਈ ਪਹਿਰਾਵਾ ਨਹੀਂ ਕਰ ਸਕਦੀ ।

हे सहेली ! मुझे तो अपने शरीर पर ये कपड़ा भी नहीं भाता।तभी तो मैं पहरावा नहीं कर सकती।

Ningún adorno, ni telas finas complacen mi cuerpo.

ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥

jinee sakhee laal raaviaa piaaraa tin aagai ham aadhesaa ||3||

I bow to those friends of mine, who have enjoyed their Beloved Husband Lord. ||3||

ਜਿਨ੍ਹਾਂ ਸਹੇਲੀਆਂ ਨੇ ਪਿਆਰੇ ਲਾਲ ਨੂੰ ਪ੍ਰਸੰਨ ਕਰ ਲਿਆ ਹੈ, ਮੈਂ ਉਹਨਾਂ ਅੱਗੇ ਅਰਜ਼ੋਈ ਕਰਦੀ ਹਾਂ (ਕਿ ਮੈਨੂੰ ਭੀ ਉਸ ਦੇ ਚਰਨਾਂ ਵਿਚ ਜੋੜ ਦੇਣ) ।੩।

जिन सहेलियों ने प्यारे लाल को पसंद कर लिया है।मैं उनके आगे अरजोई करती हूँ (कि मुझे भी उसके चरणों में जोड़ दें)। 3।

Mis amigos, quienes han gozado de su Esposo, los saludo siempre con Reverencia. (3)

ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥

mai sabh seegaar banaiaa a(n)maalee bin pir kaam na aae ||

I have adorned myself with all sorts of decorations, O my friend, but without my Husband Lord, they are of no use at all.

ਹੇ ਸਹੇਲੀ! ਜੇ ਮੈਂ ਸਾਰੇ ਸਿੰਗਾਰ ਕਰ ਭੀ ਲਏ, ਤਾਂ ਭੀ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਇਹ ਸਿੰਗਾਰ) ਕਿਸੇ ਕੰਮ ਨਹੀਂ ਆਉਂਦੇ ।

हे सहेली ! अगर मैंने सारे श्रृंगार कर भी लिए।तो भी प्रभू-पति के मिलाप के बिना (ये श्रृंगार) कोई काम नहीं आते।

Me adorno de muchas formas, pero sin mi Señor, no me sirve de nada,

ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥

jaa seh baat na puchheeaa a(n)maalee taa birathaa joban sabh jaae ||

When my Husband does not care for me, O my friend, then my youth passes, totally useless.

ਹੇ ਸਖੀ! ਜੇ ਪ੍ਰਭੂ-ਪਤੀ ਨੇ ਮੇਰੀ ਵਾਤ ਹੀ ਨਾਹ ਪੁੱਛੀ (ਮੇਰੇ ਵਲ ਧਿਆਨ ਹੀ ਨਾਹ ਕੀਤਾ) ਤਾਂ ਮੇਰੀ ਤਾਂ ਸਾਰੀ ਜਵਾਨੀ ਹੀ ਵਿਅਰਥ ਚਲੀ ਜਾਵੇਗੀ ।

हे सखी ! अगर प्रभू-पति ने मेरी कोई बात ही ना पूछी (मेरी तरफ ध्यान ही ना दिया) तो मेरी तो सारी जवानी ही व्यर्थ चली जाएगी।

pues si el Señor no viene, la juventud floreciente de uno es echada a la basura.

ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥

dhan dhan te sohaaganee a(n)maalee jin sahu rahiaa samaae ||

Blessed, blessed are the happy soul-brides, O my friend, who are blended with their Husband Lord.

ਹੇ ਸਖੀ! ਉਹ ਸੁਹਾਗਣਾਂ ਬਹੁਤ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਹਿਰਦੇ ਵਿਚ ਖਸਮ-ਪ੍ਰਭੂ ਸਦਾ ਟਿਕਿਆ ਰਹਿੰਦਾ ਹੈ ।

हे सखी ! वे सुहागनें बहुत भाग्यशाली हैं जिनके दिल में पति-प्रभू सदा टिका रहता है।

Benditas son las Esposas en quienes el Señor, mi Dios, habita.

ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥

hau vaariaa tin sohaaganee a(n)maalee tin ke dhovaa sadh paae ||4||

I am a sacrifice to those happy soul-brides; I wash their feet again and again. ||4||

ਹੇ ਸਹੇਲੀ! ਮੈਂ ਉਹਨਾਂ ਸੁਹਾਗਣਾਂ ਤੋਂ ਕੁਰਬਾਨ ਹਾਂ, ਮੈਂ ਸਦਾ ਉਹਨਾਂ ਦੇ ਪੈਰ ਧੋਂਦੀ ਹਾਂ (ਧੋਣ ਨੂੰ ਤਿਆਰ ਹਾਂ) ।੪।

हे सहेली ! मैं उन सुहागनों से कुर्बान हूँ।मैं सदा उनके पैर धोती हूँ (धोने को तैयार हूँ)। 4।

Ofrezco mi ser siempre en sacrificio a ellas y busco lavar sus Pies. (4)

ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥

jichar dhoojaa bharam saa a(n)maalee tichar mai jaaniaa prabh dhoore ||

As long as I suffered from duality and doubt, O my friend, I thought God was far away.

ਹੇ ਸਹੇਲੀ! ਜਿਤਨਾ ਚਿਰ ਮੈਨੂੰ ਕਿਸੇ ਹੋਰ (ਦੇ ਆਸਰੇ) ਦਾ ਭੁਲੇਖਾ ਸੀ, ਉਤਨਾ ਚਿਰ ਮੈਂ ਪ੍ਰਭੂ ਨੂੰ (ਆਪਣੇ ਤੋਂ) ਦੂਰ (-ਵੱਸਦਾ) ਜਾਣਦੀ ਰਹੀ ।

हे सहेली ! जब तक मुझे किसी और (के आसरे) का भुलेखा था।तब तक मैं प्रभू को (अपने से) दूर (-बसता) समझती रही।पर।

Mientras tanto estuve desviado por la dualidad, tanto tiempo pensé que el Señor estaba lejos.

ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥

jaa miliaa pooraa satiguroo a(n)maalee taa aasaa manasaa sabh poore ||

But when I met the Perfect True Guru, O my friend, then all my hopes and desires were fulfilled.

ਪਰ, ਹੇ ਸਹੇਲੀ! ਜਦੋਂ ਮੈਨੂੰ ਪੂਰਾ ਗੁਰੂ ਮਿਲ ਪਿਆ, ਤਾਂ ਮੇਰੀ ਹਰੇਕ ਆਸ ਹਰੇਕ ਤਾਂਘ ਪੂਰੀ ਹੋ ਗਈ (ਕਿਉਂਕਿ) ਹੇ ਸਖੀ!

हे सहेली ! मुझे पूरा गुरू मिल गया।तो मेरी हरेक आशा हरेक तमन्ना पूरी हो गई (क्योंकि)

Sin embargo, cuando encontré al Guru Perfecto, todos mis deseos y esperanzas fueron cumplidos.

ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥

mai sarab sukhaa sukh paiaa a(n)maalee pir sarab rahiaa bharapoore ||

I have obtained all pleasures and comforts, O my friend; my Husband Lord is all-pervading everywhere.

ਮੈਂ ਸਾਰੇ ਸੁਖਾਂ ਤੋਂ ਸ੍ਰੇਸ਼ਟ (ਪ੍ਰਭੂ-ਮਿਲਾਪ ਦਾ) ਸੁਖ ਪਾ ਲਿਆ, ਮੈਨੂੰ ਉਹ ਪ੍ਰਭੂ-ਪਤੀ ਸਭਨਾਂ ਵਿਚ ਵੱਸਦਾ ਦਿੱਸ ਪਿਆ ।

हे सखी ! मैंने सारे सुखों से श्रेष्ठ (प्रभू के मिलाप का) सुख पा लिया है। मुझे वह प्रभू पति सभी में बसता दिखाई दे गया।

Dice Nanak, logré la Paz y la tranquilidad cuando vi a mi Señor prevaleciendo

ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥

jan naanak har ra(n)g maaniaa a(n)maalee gur satigur kai lag paire ||5||1||9||

Servant Nanak enjoys the Lord's Love, O my friend; I fall at the feet of the Guru, the True Guru. ||5||1||9||

ਹੇ ਦਾਸ ਨਾਨਕ! (ਆਖ—) ਹੇ ਸਹੇਲੀ! ਗੁਰੂ ਦੀ ਚਰਨੀਂ ਲੱਗ ਕੇ ਮੈਂ ਪਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰ ਲਿਆ ਹੈ ।੫।੧।੯।

हे दास नानक ! (कह–) हे सखी ! गुरू के चरणों में लग के मैंने परमात्मा के मिलाप का आनंद प्राप्त कर लिया है। 5। 1। 9।

por todas partes y gocé del Amor del Señor postrándome a los Pies del Guru. (5-1-9)

ਵਡਹੰਸੁ ਮਹਲਾ ੩ ਅਸਟਪਦੀਆ

vaddaha(n)s mahalaa teejaa asaTapadheeaa

Wadahans, Third Mehla, Ashtpadheeyaa:

ਵਡਹੰਸ ਤੀਜੀ ਪਾਤਿਸ਼ਾਹੀ ਅਸ਼ਟਪਦੀਆਂ।

Wadajans, Mejl Guru Amar Das, Tercer Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ।

Un Dios Creador del Universo, por la Gracia del Verdadero Guru

ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥

sachee baanee sach dhun sach sabadh veechaaraa ||

True is the Bani of His Word, and True is the melody; True is contemplative meditation on the Word of the Shabad.

ਹੇ ਭਾਈ! ਮੇਰੇ ਵੱਡੇ ਭਾਗ ਜਾਗ ਪਏ ਹਨ, (ਗੁਰੂ ਦੀ ਸਰਨ ਪੈ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਮੇਰੇ ਹਿਰਦੇ ਵਿਚ ਵੱਸ ਪਈ ਹੈ), ਸਦਾ-ਥਿਰ ਹਰਿ-ਨਾਮ (ਦੀ) ਰੌ (ਮੇਰੇ ਅੰਦਰ) ਚੱਲ ਪਈ ਹੈ

हे भाई ! मेरे भाग्य जाग पड़े हैं।(कि गुरू की शरण पड़ के) सदा-स्थिर प्रभू की सिफत सालाह की बाणी (मेरे हृदय में बस गई है)।सदा स्थिर हरी-नाम (की) लगन (मेरे अंदर) चल पड़ी है।

Verdad es la Palabra, Verdad Su Melodía, Verdad la Meditación Contemplativa de la Palabra del Shabd.

ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥੧॥

anadhin sach salaahanaa dhan dhan vaddabhaag hamaaraa ||1||

Night and day, I praise the True Lord. Blessed, blessed is my great good fortune. ||1||

ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਮੇਰੀ ਵਿਚਾਰ (ਦਾ ਧੁਰਾ ਬਣ ਗਿਆ ਹੈ), ਮੈਂ ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹਾਂ ।੧।

सदा-स्थिर हरी की सिफत सालाह वाला गुरू शबद मेरे विचारों (का केन्द्र बन गया है)।मैं हर वक्त सदा स्थिर प्रभू की सिफत सालाह करता हूं। 1।

Enaltezco la Verdad del Señor en mi corazón para siempre. ¡Qué afortunado soy! (1)

ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ ॥

man mere saache naam viTahu bal jaau ||

O my mind, let yourself be a sacrifice to the True Name.

ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਤੋਂ ਸਦਕੇ ਜਾਇਆ ਕਰ ।

हे मेरे मन ! सदा कायम रहने वाले हरी-नाम से सदके जाया कर।

Oh mi mente, ofrécete en sacrificio al Verdadero Nombre.

ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥੧॥ ਰਹਾਉ ॥

dhaasan dhaasaa hoi raheh taa paaveh sachaa naau ||1|| rahaau ||

If you become the slave of the Lord's slaves, you shall obtain the True Name. ||1||Pause||

ਪਰ ਇਹ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਤੂੰ ਤਦੋਂ ਹੀ ਹਾਸਲ ਕਰ ਸਕੇਂਗਾ, ਜੇ ਤੂੰ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣਿਆ ਰਹੇਂਗਾ ।੧।ਰਹਾਉ।

पर ये सदा स्थिर रहने वाला हरी-नाम तू तभी हासिल कर सकेगा।अगर तू परमात्मा के सेवकों का सेवक बना रहेगा। 1।रहाउ।

Si te vuelves el Esclavo de los Esclavos del Señor, obtendrás el Nombre Verdadero. (1-Pausa)