Sri Guru Granth Sahib Ji

ਸਿਰੀ ਰਾਗੁ

Siree Raag

Ang 53 of 1430

ਭਾਈ ਰੇ ਸਾਚੀ ਸਤਿਗੁਰ ਸੇਵ ॥

bhaiee re saachee satigur sev ||

O Siblings of Destiny, service to the True Guru alone is True.

ਹੇ ਭਾਈ ! ਗੁਰੂ ਦੀ ਸੇਵਾ ਜ਼ਰੂਰ ਫਲ ਦੇਂਦੀ ਹੈ

हे भाई ! गुरू की सेवा जरूर फल देती है।

Oh, Hermanos del Destino, sólo el Servicio del Guru es Verdadero.

ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥੧॥ ਰਹਾਉ ॥

satigur tuThai paieeaai pooran alakh abhev ||1|| rahaau ||

When the True Guru is pleased, we obtain the Perfect, Unseen, Unknowable Lord. ||1||Pause||

(ਕਿਉਂਕਿ) ਜੇ ਗੁਰੂ ਪ੍ਰਸੰਨ ਹੋ ਪਏ, ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਵਿਚ ਵਿਆਪਕ ਹੈ ਜੋ ਅਦ੍ਰਿਸ਼ਟ ਹੈ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ ।੧।ਰਹਾਉ।

(क्योंकि) गुरू प्रसन्न हो जाए तो वह परमात्मा मिल जाता है जो सब में व्यापक है जो अदृष्ट है और जिस का भेद नहीं पाया जा सकता।1।रहाउ।

Cuando logramos la Misericordia del Guru, encontramos al Señor Perfecto, el que lo Llena todo, el Incognoscible. (1-Pausa)

ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ ॥

satigur viTahu vaariaa jin dhitaa sach naau ||

I am a sacrifice to the True Guru, who has bestowed the True Name.

ਹੇ ਭਾਈ ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਦਿੱਤਾ ਹੈ

हे भाई ! मैं उस गुरू के सदके जाता हूँ~ जिस ने (मुझे) सदा कायम रहने वाला हरि नाम दिया है।

Ofrezco mi ser al Guru, Quien me bendice con el Nombre Verdadero.

ਅਨਦਿਨੁ ਸਚੁ ਸਲਾਹਣਾ ਸਚੇ ਕੇ ਗੁਣ ਗਾਉ ॥

anadhin sach salaahanaa sache ke gun gaau ||

Night and day, I praise the True One; I sing the Glorious Praises of the True One.

(ਜਿਸ ਗੁਰੂ ਦੀ ਕਿਰਪਾ ਨਾਲ) ਮੈਂ ਹਰ ਵੇਲੇ ਸਦਾ-ਥਿਰ ਪਰਮਾਤਮਾ ਨੂੰ ਸਲਾਹੰੁਦਾ ਰਹਿੰਦਾ ਹਾਂ ਅਤੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹਾਂ

(जिस गुरू की कृपा से) मैं हर वक्त सदा स्थिर प्रभू को सलाहता रहता हूँ और सदा स्थिर प्रभू के गुण गाता रहता हूँ।

Y así canto las Alabanzas del Uno Verdadero noche y día. ¡

ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥੨॥

sach khaanaa sach painanaa sache sachaa naau ||2||

True is the food, and true are the clothes, of those who chant the True Name of the True One. ||2||

(ਹੇ ਭਾਈ ! ਗੁਰੂ ਦੀ ਮਿਹਰ ਨਾਲ ਹੁਣ) ਸਦਾ-ਥਿਰ ਹਰਿ-ਨਾਮ (ਮੇਰੀ ਆਤਮਕ) ਖ਼ੁਰਾਕ ਬਣ ਗਿਆ ਹੈ, ਸਦਾ-ਥਿਰ ਹਰਿ-ਨਾਮ (ਮੇਰੀ) ਪੋਸ਼ਾਕ ਹੋ ਚੁਕਾ ਹੈ (ਆਦਰ-ਸਤਿਕਾਰ ਦਾ ਕਾਰਨ ਬਣ ਚੁਕਾ ਹੈ), (ਹੁਣ ਮੈਂ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਸਦਾ-ਥਿਰ ਨਾਮ (ਹਰ ਵੇਲੇ ਜਪਦਾ ਹਾਂ) ।੨।

(हे भाई! गुरू की मेहर से अब) सदा स्थिर हरि नाम (मेरी आत्मिक) खुराक बन गया है। सदा स्थिर हरि नाम (मेरी) पोशाक हो चुका है (आदर-सत्कार का कारण बन चुका है)। (अब मैं) सदा कायम रहने वाले प्रभू का सदा स्थिर नाम (हर वक्त जपता हूँ)।2।

Yo me visto con la Verdad, me alimento de la Verdad y llevo al Nombre Verdadero en mi corazón.(2)

ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ ॥

saas giraas na visarai safal moorat gur aap ||

With each breath and morsel of food, do not forget the Guru, the Embodiment of Fulfillment.

ਹੇ ਭਾਈ ! ਗੁਰੂ ਉਹ ਸ਼ਖ਼ਸੀਅਤ ਹੈ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ (ਗੁਰੂ ਦੀ ਸਰਨ ਪਿਆਂ ਹਰੇਕ) ਸਾਹ ਨਾਲ (ਹਰੇਕ) ਗਿਰਾਹੀ ਨਾਲ (ਕਦੇ ਭੀ ਪਰਮਾਤਮਾ) ਭੁੱਲਦਾ ਨਹੀਂ

हे भाई ! गुरू वह व्यक्तित्व है (सख्शियत है) जो सारे फल देने के स्मर्थ है (गुरू की शरण पड़ने से हरेक) श्वास के साथ (हरेक) ग्रास के साथ (कभी भी परमात्मा) नहीं भूलता।

No te olvides de Él, ni en tu vida ni en tu dicha, sí, de Él, Quien tiene la Forma Perfecta.

ਗੁਰ ਜੇਵਡੁ ਅਵਰੁ ਨ ਦਿਸਈ ਆਠ ਪਹਰ ਤਿਸੁ ਜਾਪਿ ॥

gur jevadd avar na dhisiee aaTh pahar tis jaap ||

None is seen to be as great as the Guru. Meditate on Him twenty-four hours a day.

ਹੇ ਭਾਈ ! ਗੁਰੂ ਦੇ ਬਰਾਬਰ ਦਾ ਹੋਰ ਕੋਈ (ਦਾਤਾ) ਨਹੀਂ ਦਿੱਸਦਾ, ਅੱਠੇ ਪਹਰ ਉਸ (ਗੁਰੂ ਨੂੰ) ਚੇਤੇ ਰੱਖ

हे भाई ! गुरू के बराबर और कोई (दाता) नहीं दिखता~ आठों पहर उस (गुरू को) याद रख।

Habita en Él, noche y día, pues no existe nadie que Lo iguale.

ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥੩॥

nadhar kare taa paieeaai sach naam gunataas ||3||

As He casts His Glance of Grace, we obtain the True Name, the Treasure of Excellence. ||3||

ਜਦੋਂ ਗੁਰੂ ਮਿਹਰ ਦੀ ਨਿਗਾਹ ਕਰਦਾ ਹੈ, ਤਾਂ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ ।੩।

जब गुरू मेहर की निगाह करता है~ तो सारे गुणों के खजाने परमात्मा का सदा स्थिर रहने वाला नाम प्राप्त हो जाता है।3।

Recibimos el Nombre Verdadero, el Tesoro de Bondad, sólo si Su Gracia se posa sobre nosotros. (3)

ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥

gur paramesar ek hai sabh meh rahiaa samai ||

The Guru and the Transcendent Lord are one and the same, pervading and permeating amongst all.

ਹੇ ਭਾਈ ! ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੋ ਰਿਹਾ ਹੈ, ਉਹ ਅਤੇ ਗੁਰੂ ਇੱਕ-ਰੂਪ ਹ

हे भाई ! जो परमात्मा सारी सृष्टि में व्यापक है~ वह और गुरू एक रूप हैं।

El Guru y Dios son uno, Dios prevalece en todo, en todas partes.

ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ ॥

jin kau poorab likhiaa seiee naam dhiaai ||

Those who have such pre-ordained destiny, meditate on the Naam.

ਜਿਨ੍ਹਾਂ ਮਨੁੱਖਾਂ ਦਾ ਪੂਰਬਲੇ ਜਨਮ ਦੀ ਨੇਕ ਕਮਾਈ ਦੇ ਸੰਸਕਾਰਾਂ ਦਾ ਲੇਖਾ ਉੱਘੜਦਾ ਹੈ ਉਹ ਮਨੁੱਖ ਹੀ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਿਮਰ ਕੇ (ਇਹ ਸਰਧਾ ਬਣਾਂਦੇ ਹਨ ਕਿ ਪਰਮਾਤਮਾ ਸਭ ਵਿਚ ਵਿਆਪਕ ਹੈ)

जिन मनुष्यों की पूर्व जन्म की नेक कमाई के संसकारों का लेखा अंकुरित होता है वही मनुष्य (गुरू की शरण पड़ के) परमात्मा का नाम सिमर के (ये श्रद्धा बनाते हैं कि परमात्मा सभ में व्यापक है)।

Aquéllos que lo tenían en su Destino, habitaron en el Nombre del Señor.

ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਇ ॥੪॥੩੦॥੧੦੦॥

naanak gur saranaagatee marai na aavai jai ||4||30||100||

Nanak seeks the Sanctuary of the Guru, who does not die, or come and go in reincarnation. ||4||30||100||

ਹੇ ਨਾਨਕ ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਆਤਮਕ ਮੌਤੇ ਨਹੀਂ ਮਰਦਾ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ।੪।੩੦।੧੦੦।

हे नानक! जो मनुष्य गुरू की शरण पड़ता है~ वह मनुष्य आत्मिक मौत नहीं मरता। वह जनम मरण के चक्कर में नहीं पड़ता।4।30।100।

Nanak busca el Refugio del Guru, Quien nació para no morir.(4-30-100)

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

Un Dios Creador Universal, por la Gracia del Verdadero Guru.

ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥

sireeraag mahalaa pehilaa ghar pehilaa asaTapadheeaa ||

Siree Raag, First Mehla, First House, Ashtpadheeyaa:

ਸਿਰੀ ਰਾਗ, ਪਹਿਲੀ ਪਾਤਸ਼ਾਹੀ ਅਠ ਪਦ।

श्री राग महला १ घरु १ असटपदीआ ॥

Siri Rag, Mejl Guru Nanak, Primer Canal Divino, Ashtapadis.

ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥

aakh aakh man vaavanaa jiau jiau jaapai vai ||

I speak and chant His Praises, vibrating the instrument of my mind. The more I know Him, the more I vibrate it.

ਜਿਉਂ ਜਿਉਂ ਕਿਸੇ ਜੀਵ ਨੂੰ (ਪ੍ਰਭੂ ਦੇ ਗੁਣ) ਬੋਲਣ ਦੀ ਸਮਝ ਪੈਂਦੀ ਹੈ (ਤਿਉਂ ਤਿਉਂ ਇਹ ਸਮਝ ਭੀ ਆਉਂਦੀ ਜਾਂਦੀ ਹੈ ਕਿ ਉਸ ਦੇ ਗੁਣ) ਬਿਆਨ ਕਰ ਕਰ ਕੇ ਮਨ ਨੂੰ ਖਪਾਣਾ ਹੀ ਹੈ

ज्यों ज्यों किसी जीव को (प्रभू के गुणों) को बोलने की समझ पड़ती है (त्यों त्यों ये समझ भी आती जाती है कि उसके गुण) बयान कर कर के मन को खपाना ही है।

Con el instrumento de mi mente entono Su Alabanza, y mientras más Lo conozco más Lo entono.

ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥

jis no vai sunaieeaai so kevadd kit thai ||

The One, unto whom we vibrate and sing-how great is He, and where is His Place?

ਜਿਸ ਪ੍ਰਭੂ ਨੂੰ ਬੋਲ ਕੇ ਸੁਣਾਈਦਾ ਹੈ (ਭਾਵ, ਜਿਸ ਪ੍ਰਭੂ ਦੇ ਗੁਣਾਂ ਬਾਰੇ ਬੋਲ ਕੇ ਹੋਰਨਾਂ ਨੂੰ ਦੱਸੀਦਾ ਹੈ, ਉਸ ਦੀ ਬਾਬਤ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ) ਉਹ ਕੇਡਾ ਵੱਡਾ ਹੈ ਤੇ ਕਿਸ ਥਾਂ ਤੇ (ਨਿਵਾਸ ਰੱਖਦਾ) ਹੈ

जिस प्रभू को बोल के सुनाते हैं (जिस प्रभु के गुणों के बारे में बोल के औरों को बताते हैं~ उसकी बाबत ये तो पता ही नहीं लगता कि) वह कितना बड़ा है और किस जगह पे (निवास रखता) है।

¡Qué Grandioso es Él! pero ¿dónde está Aquél a Quien le cantamos?

ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥੧॥

aakhan vaale jetaRe sabh aakh rahe liv lai ||1||

Those who speak of Him and praise Him-they all continue speaking of Him with love. ||1||

ਉਹ ਸਾਰੇ ਬਿਆਨ ਕਰਦੇ ਥੱਕ ਜਾਂਦੇ ਹਨ, (ਗੁਣਾਂ ਵਿਚ) ਸੁਰਤਿ ਜੋੜਦੇ ਰਹਿ ਜਾਂਦੇ ਹਨ ।੧।

वह सारे बयान करते थक जाते हैं~ (गुणों में) सुरति जोड़ते रह जाते हैं।1।

Aquél que habla del Señor, se funde al final en Su Paz. (1)

ਬਾਬਾ ਅਲਹੁ ਅਗਮ ਅਪਾਰੁ ॥

baabaa alahu agam apaar ||

O Baba, the Lord Allah is Inaccessible and Infinite.

ਹੇ ਭਾਈ ! ਪਰਮਾਤਮਾ ਦੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ

हे भाई! परमात्मा के गुणों तक पहुँच नहीं हो सकती~ उसके गुणों का परला छोर नहीं ढूंढा जा सकता।

Oh querido, Alá es Incognoscible y Vasto.

ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥੧॥ ਰਹਾਉ ॥

paakee naiee paak thai sachaa paravadhigaar ||1|| rahaau ||

Sacred is His Name, and Sacred is His Place. He is the True Cherisher. ||1||Pause||

ਉਸ ਦੀ ਵਡਿਆਈ ਪਵਿਤ੍ਰ ਹੈ, ਉਹ ਪਵਿਤ੍ਰ ਅਸਥਾਨ ਤੇ (ਸੋਭ ਰਿਹਾ) ਹੈ । ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਭ ਜੀਵਾਂ ਦਾ) ਪਾਲਣ ਵਾਲਾ ਹੈ ।੧।

उसकी उपमा पवित्र है~ वह पवित्र स्थान पर (शोभायमान) है। वह सदा कायम रहने वाला प्रभू (सब जीवों को) पालने वाला है।1।रहाउ ॥

Él, el Sostenedor de la vida, es de Nombre Puro y de lugar Puro, sí, Él es el Uno Verdadero. (1-Pausa)

ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥

teraa hukam na jaapee ketaRaa likh na jaanai koi ||

The extent of Your Command cannot be seen; no one knows how to write it.

ਹੇ ਪ੍ਰਭੂ ! ਕਿਸੇ ਨੂੰ ਭੀ ਇਹ ਸਮਝ ਨਹੀਂ ਪਈ, ਕਿ ਤੇਰਾ ਹੁਕਮ ਕਿਤਨਾ ਅਟੱਲ ਹੈ, ਕੋਈ ਭੀ ਤੇਰੇ ਹੁਕਮ ਨੂੰ ਬਿਆਨ ਨਹੀਂ ਕਰ ਸਕਦਾ

हे प्रभू ! किसी को भी ये समझ नहीं पड़ी कि तेरा हुकम कितना अटॅल है। कोई भी तेरे हुकम को बयान नहीं कर सकता।

Nadie conoce Su Voluntad, nadie puede describir Su Gloria.

ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥

je sau sair mele'eeh til na pujaaveh roi ||

Even if a hundred poets met together, they could not describe even a tiny bit of it.

ਜੇ ਸੌ ਕਵੀ ਭੀ ਇਕੱਠੇ ਕਰ ਲਏ ਜਾਣ, ਤਾਂ ਭੀ ਉਹ ਬਿਆਨ ਕਰਨ ਦਾ ਵਿਅਰਥ ਜਤਨ ਕਰ ਕੇ ਤੇਰੇ ਗੁਣਾਂ ਦੇ ਇਕ ਤਿਲ ਮਾਤ੍ਰ ਤਕ ਨਹੀਂ ਪਹੁੰਚ ਸਕਦੇ

अगर सौ कवि भी एकत्र कर लिए जाएंतो भी वह बयान करने का व्यर्थ प्रयत्न करके तेरे गुणों तक एक तिल मात्र नहीं पहुँच सकते।

Aun si miles de poetas hablaran de Él, ni una pizca de Él podrían sus palabras describir.

ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥੨॥

keemat kinai na paieeaa sabh sun sun aakheh soi ||2||

No one has found Your Value; they all merely write what they have heard again and again. ||2||

ਕਿਸੇ ਭੀ ਜੀਵ ਨੇ ਤੇਰਾ ਮੁੱਲ ਨਹੀਂ ਪਾਇਆ, ਸਾਰੇ ਜੀਵ ਤੇਰੀ ਬਾਬਤ (ਦੂਜਿਆਂ ਤੋਂ) ਸੁਣ ਸੁਣ ਕੇ ਹੀ ਆਖ ਦੇਂਦੇ ਹਨ ।੨।

किसी भी जीव ने तेरा मुल्य नहीं पाया~ सारे जीव तेरी बाबत (दूसरों से) सुन सुन के ही कह देते हैं।2।

Nadie ha estimado Su Valor y ellos dicen sólo lo que escuchan. (2)

ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥

peer paikaamar saalak saadhak suhadhe aaur saheedh ||

The Pirs, the Prophets, the spiritual teachers, the faithful, the innocents and the martyrs,

(ਦੁਨੀਆ ਤੇ) ਅਨੇਕਾਂ ਪੀਰ ਪੈਗ਼ੰਬਰ, ਹੋਰਨਾਂ ਨੂੰ ਜੀਵਨ-ਰਾਹ ਦੱਸਣ ਵਾਲੇ, ਅਨੇਕਾਂ

(दनिया में) अनेकों पीर पैग़ंबर~ औरों को जीवन राह बताने वाले~

Los escolásticos, los profetas, los guías espirituales, los seres de fe e inocencia, los mártires,

ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥

sekh masaik kaajee mulaa dhar dharaves raseedh ||

the Shaikhs, the mystics, the Qazis, the Mullahs and the Dervishes at His Door

ਸ਼ੇਖ਼, ਕਾਜ਼ੀ, ਮੁੱਲਾਂ ਅਤੇ ਤੇਰੇ ਦਰਵਾਜ਼ੇ ਤਕ ਪਹੁੰਚੇ ਹੋਏ ਦਰਵੇਸ਼ ਆਏ

अनेकों शेख~ काजी~ मुल्ला और तेरे दरवाजे तक पहुंचे हुए दरवेश आए

Los Sheiks, los Quasis, los Mulás, y los fakires, en Su Presencia son bendecidos más, mientras más cantan Su Alabanza.

ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥

barakat tin kau agalee paRadhe rahan dharoodh ||3||

-they are blessed all the more as they continue reading their prayers in praise to Him. ||3||

(ਕਿਸੇ ਨੇ, ਹੇ ਪ੍ਰਭੂ ! ਤੇਰੇ ਗੁਣਾਂ ਦਾ ਅੰਤ ਨ ਲੱਭਾ, ਹਾਂ ਸਿਰਫ਼) ਉਹਨਾਂ ਨੂੰ ਬਹੁਤ ਬਰਕਤਿ ਮਿਲੀ (ਉਹਨਾਂ ਦੇ ਹੀ ਭਾਗ ਜਾਗੇ) ਜੋ (ਤੇਰੇ ਦਰ ਤੇ) ਦੁਆ (ਅਰਜ਼ੋਈ) ਕਰਦੇ ਰਹਿੰਦੇ ਹਨ ।੩।

(किसी को~ हे प्रभू! तेरे गुणों का अंत नहीं मिला~ हाँ सिर्फ) उनको बहुत बरकति मिली, (उनके ही भाग्य जागे) जो (तेरे दर पे) दुआ (अरजोई) करते रहते हैं।3।

Cuando Él crea no pide consejo a nadie, tampoco cuando convierte las cosas en polvo. (3)

ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥

puchh na saaje puchh na ddaahe puchh na dhevai lei ||

He seeks no advice when He builds; He seeks no advice when He destroys. He seeks no advice while giving or taking.

ਪ੍ਰਭੂ ਇਹ ਜਗਤ ਨਾਹ ਕਿਸੇ ਪਾਸੋਂ ਸਲਾਹ ਲੈ ਕੇ ਬਣਾਂਦਾ ਹੈ ਨਾਹ ਹੀ ਪੱੁਛ ਕੇ ਨਾਸ ਕਰਦਾ ਹੈ, ਨਾਹ ਹੀ ਕਿਸੇ ਦੀ ਸਲਾਹ ਨਾਲ ਸਰੀਰ ਵਿਚ ਜਿੰਦ ਪਾਂਦਾ ਹੈ ਨਾਹ ਕੱਢਦਾ ਹ

प्रभू ये जगत ना किसी से सलाह ले के बनाता है ना ही पूछ के नाश करता है। ना ही किसी की सलाह से शरीर में जीवात्मा डालता है~ ना निकालता है।

Él da y toma según Su Voluntad.

ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥

aapanee kudharat aape jaanai aape karan karei ||

He alone knows His Creative Power; He Himself does all deeds.

ਪਰਮਾਤਮਾ ਆਪਣੀ ਕੁਦਰਤਿ ਆਪ ਹੀ ਜਾਣਦਾ ਹੈ, ਆਪ ਹੀ ਇਹ ਜਗਤ-ਰਚਨਾ ਰਚਦਾ ਹੈ

परमात्मा अपनी कुदरति स्वयं ही जानता है~ स्वयं ही यह जगत रचना करता है।

Sólo Él es Quien conoce Su Voluntad y Él Quien hace todo por Sí Mismo.

ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥੪॥

sabhanaa vekhai nadhar kar jai bhaavai tai dhei ||4||

He beholds all in His Vision. He gives to those with whom He is pleased. ||4||

ਮਿਹਰ ਦੀ ਨਿਗਾਹ ਕਰ ਕੇ ਸਭ ਜੀਵਾਂ ਦੀ ਸੰਭਾਲ ਆਪ ਹੀ ਕਰਦਾ ਹੈ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ (ਆਪਣੇ ਗੁਣਾਂ ਦੀ ਕਦਰ) ਬਖ਼ਸ਼ਦਾ ਹੈ ।੪।

मेहर की निगाह करके सब जीवों की संभाल स्वयं ही करता है। जो उसे भाता है~ उसको (अपने गुणों की कद्र) बख्शता है।4।

Su Gracia está sobre todos pero Él la otorga sólo a quién Él mismo designa. (4)

ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥

thaavaa naav na jaane'eeh naavaa kevadd naau ||

His Place and His Name are not known, no one knows how great is His Name.

(ਬੇਅੰਤ ਪੁਰੀਆਂ ਧਰਤੀਆਂ ਆਦਿਕ ਹਨ । ਇਤਨੀ ਬੇਅੰਤ ਰਚਨਾ ਹੈ ਕਿ) ਸਭ ਥਾਵਾਂ ਦੇ (ਪਦਾਰਥਾਂ ਦੇ) ਨਾਮ ਜਾਣੇ ਨਹੀਂ ਜਾ ਸਕਦੇ । ਬੇਅੰਤ ਨਾਮਾਂ ਵਿਚੋਂ ਉਹ ਕੇਹੜਾ ਨਾਮ ਹੋ ਸਕਦਾ ਹੈ ਜੋ ਇਤਨਾ ਵੱਡਾ ਹੋਵੇ ਕਿ ਪਰਮਾਤਮਾ ਦੇ ਅਸਲ ਵਡੱਪਣ ਨੂੰ ਬਿਆਨ ਕਰ ਸਕੇ ?—ਇਹ ਹੱਲ ਕੋਈ ਨਹੀਂ ਦੱਸ ਸਕਦਾ

(बेअंत पुरियां~ धरतियां आदि हैं। इतनी बेअंत रचना है कि) सब जगहों के (पदार्थों के) नाम जाने नहीं जा सकते।

No sabemos Su Nombre, Su Lugar, ni lo Grandioso que es Él.

ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ ॥

jithai vasai meraa paatisaahu so kevadd hai thaau ||

How great is that place where my Sovereign Lord dwells?

ਇਹ ਭੀ ਨਹੀਂ ਦੱਸਿਆ ਜਾ ਸਕਦਾ ਕਿ ਜਿੱਥੇ ਸ੍ਰਿਸ਼ਟੀ ਦਾ ਪਾਤਿਸ਼ਾਹ ਪ੍ਰਭੂ ਵੱਸਦਾ ਹੈ ਉਹ ਥਾਂ ਕੇਡਾ ਵੱਡਾ ਹੈ

बेअंत नामों में से वह कौन सा नाम हो सकता है जो इतना बड़ा हो कि परमात्मा के असल बडेपन को बयान कर सके? यह बात कोई नहीं बता सकता कि जहां सुष्टि का पातशाह प्रभु बसता है~ वह जगह कितनी बड़ी है।

Tampoco sabemos lo Elevado de Su Trono, ahí donde Él habita.

ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥੫॥

a(n)baR koi na sakiee hau kis no puchhan jaau ||5||

No one can reach it; whom shall I go and ask? ||5||

ਕਿਸੇ ਪਾਸੋਂ ਭੀ ਇਹ ਪੱੁਛ ਪੁੱਛੀ ਨਹੀਂ ਜਾ ਸਕਦੀ, ਕਿਉਂਕਿ ਕੋਈ ਜੀਵ ਉਸ ਅਵਸਥਾ ਤੇ ਪਹੁੰਚ ਨਹੀਂ ਸਕਦਾ (ਜਿੱਥੋਂ ਉਹ ਪਰਮਾਤਮਾ ਦੀ ਬਜ਼ੁਰਗੀ ਸਹੀ ਸਹੀ ਦੱਸ ਸਕੇ) ।੫।

किसी से भी ये पूछा नहीं जा सकता~ क्योंकि~ कोई जीव उस अवस्था तक पहुँच ही नहीं सकता (जहां वह परमात्मा की बुजुर्गी सही सही बता सके)।5।

Puesto que nadie lo puede localizar, entonces a quién le puedo preguntar. (5)

ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥

varanaa varan na bhaavanee je kisai vaddaa karei ||

One class of people does not like the other, when one has been made great.

(ਇਹ ਭੀ ਨਹੀਂ ਕਿਹਾ ਜਾ ਸਕਦਾ ਕਿ) ਪਰਮਾਤਮਾ ਨੂੰ ਫਲਾਣੀ ਉੱਚੀ ਜਾਂ ਨੀਵੀਂ ਜਾਤਿ ਭਾਉਂਦੀ ਹੈ ਜਾਂ ਨਹੀਂ ਭਾਉਂਦੀ ਤੇ ਇਸ ਤਰ੍ਹਾਂ ਉਹ ਕਿਸੇ ਇੱਕ ਜਾਤਿ ਨੂੰ ਉੱਚਾ ਕਰ ਦੇਂਦਾ ਹੈ

(ये भी नहीं कहा जा सकता कि) परमात्मा को कोई खास ऊँची या नीची जाति भाती है या नहीं भाती और इस तरह वह किसी एक जाति को ऊंचा कर देता है।

Si el Señor da Su Bendición a una casta, la otra casta se disgusta.

ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥

vadde hath vaddiaaieeaa jai bhaavai tai dhei ||

Greatness is only in His Great Hands; He gives to those with whom He is pleased.

ਸਭ ਵਡਿਆਈਆਂ ਵੱਡੇ ਪ੍ਰਭੂ ਦੇ ਆਪਣੇ ਹੱਥ ਵਿਚ ਹਨ । ਜੇਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਵਡਿਆਈ ਬਖ਼ਸ਼ ਦੇਂਦਾ ਹੈ

सब वडिआईआं बड़े प्रभू के अपने हाथ में हैं। जो जीव उसे अच्छा लगता है उसे वडिआई बख्श देता है।

Pero, Él en Sus Manos, tiene toda la Gloria y da a quien Le place.

ਹੁਕਮਿ ਸਵਾਰੇ ਆਪਣੈ ਚਸਾ ਨ ਢਿਲ ਕਰੇਇ ॥੬॥

hukam savaare aapanai chasaa na ddil karei ||6||

By the Hukam of His Command, He Himself regenerates, without a moment's delay. ||6||

ਆਪਣੀ ਰਜ਼ਾ ਵਿਚ ਹੀ ਉਹ ਜੀਵ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ ।੬।

अपनी रजा में ही वह जीव के जीवन को संवार देता है~ रॅती भर भी ढील नहीं करता।6।

Él hace que Su Voluntad se realice sin tardanza alguna. (6)

ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ ॥

sabh ko aakhai bahut bahut lainai kai veechaar ||

Everyone cries out, ""More! More!"", with the idea of receiving.

ਪਰਮਾਤਮਾ ਤੋਂ ਦਾਤਾਂ ਲੈਣ ਦੇ ਖ਼ਿਆਲ ਨਾਲ ਹਰੇਕ ਜੀਵ ਬਹੁਤੀ ਮੰਗ ਮੰਗਦਾ ਹੈ

परमात्मा से दातें लेने के ख्याल से हरेक जीव बहुत बहुत मांगे मांगता है।

Todos sus beneficiarios dicen, Él es Grandioso y Elevado.

ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ ॥

kevadd dhaataa aakheeaai dhe kai rahiaa sumaar ||

How great should we call the Giver? His Gifts are beyond estimation.

ਇਹ ਦੱਸਿਆ ਹੀ ਨਹੀਂ ਜਾ ਸਕਦਾ ਕਿ ਪਰਮਾਤਮਾ ਕਿਤਨਾ ਵੱਡਾ ਦਾਤਾ ਹੈ । ਉਹ ਦਾਤਾਂ ਦੇ ਰਿਹਾ ਹੈ, ਪਰ ਦਾਤਾਂ ਗਿਣਤੀ ਤੋਂ ਪਰੇ ਹਨ

यह बताया नहीं जा सकता कि परमात्मा कितना बड़ा दाता है। वह दातें दे रहा है~ पर दातें गिनती से परे हैं।

Pero ni se imaginan lo Bondadoso que es Él.

ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥੭॥੧॥

naanak toT na aaviee tere jugeh jugeh bha(n)ddaar ||7||1||

O Nanak, there is no deficiency; Your Storehouses are filled to overflowing, age after age. ||7||1||

ਹੇ ਨਾਨਕ ! (ਆਖ—ਹੇ ਪ੍ਰਭੂ !) ਤੇਰੇ ਖ਼ਜ਼ਾਨੇ ਸਦਾ ਹੀ ਭਰੇ ਰਹਿੰਦੇ ਹਨ, ਇਹਨਾਂ ਵਿਚ ਕਦੇ ਭੀ ਘਾਟ ਨਹੀਂ ਪੈ ਸਕਦੀ ।੭।੧।

हे नानक! (कह~ हे प्रभू!) तेरे खजाने सदा ही भरे रहते हैं~ इनमें कभी भी कमी नहीं आ सकती।7।1।

Dice Nanak, los Almacenes del Señor se desbordan a través de las épocas, y a Él no le falta nada. (7-1)

ਮਹਲਾ ੧ ॥

mahalaa pehilaa ||

First Mehla:

ਪਹਿਲੀ ਪਾਤਸ਼ਾਹੀ।

महला १ ॥

Mejl Guru Nanak, Primer Canal Divino.

ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥

sabhe ka(n)t maheleeaa sagaleeaa kareh seegaar ||

All are brides of the Husband Lord; all decorate themselves for Him.

ਸਾਰੀਆਂ ਜੀਵ-ਇਸਤ੍ਰੀਆਂ ਪ੍ਰਭੂ-ਖਸਮ ਦੀਆਂ ਹੀ ਹਨ, ਸਾਰੀਆਂ ਹੀ (ਉਸ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਸਿੰਗਾਰ ਕਰਦੀਆਂ ਹਨ

सारी जीव-सि्त्रयां प्रभु पति की ही हैं~ सारी ही (उस प्रभू पति को प्रसन्न करने के लिए) श्रृंगार करती हैं।

Todos nosotros somos las Esposas del Señor y adornamos nuestro ser para Su Placer.