Sri Guru Granth Sahib Ji

ਸਿਰੀ ਰਾਗੁ

Siree Raag

Ang 48 of 1430

ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥੩॥

aaithai mileh vaddaieeaa dharageh paaveh thaau ||3||

In this world you shall be blessed with greatness, and in the Court of the Lord you shall find your place of rest. ||3||

ਇਸ ਜਗਤ ਵਿਚ (ਸਭ ਕਿਸਮ ਦੇ) ਆਦਰ-ਮਾਣ ਮਿਲਣਗੇ, ਪਰਮਾਤਮਾ ਦੀ ਦਰਗਹ ਵਿਚ ਭੀ ਆਦਰ ਪਾਏਂਗਾ ।੩।

इस जगत में (सभी किस्म के) आदर मान मिलेंगे~ परमात्मा की दरगाह में भी आदर पाएगा।3।

Así podrás ser bendecido con la Gloria aquí y te asegurarás un lugar en la Corte del Señor.(3)

ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥

kare karaae aap prabh sabh kichh tis hee haath ||

God Himself acts, and causes others to act; everything is in His Hands.

(ਪਰ ਜੀਵਾਂ ਦੇ ਕੁਝ ਵੱਸ ਨਹੀਂ) ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ, ਹਰੇਕ ਖੇਡ ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿਚ

(पर~ जीवों के कुछ बस में नहीं) प्रभू स्वयं ही सब कुछ करता है~ स्वयं ही जीवों से करवाता है। हरेक खेल उस प्रभु के अपने ही हाथ में है।

Tu Señor lo hace todo, todo está en Sus Manos.

ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ ॥

maar aape jeevaaladhaa a(n)tar baahar saath ||

He Himself bestows life and death; He is with us, within and beyond.

ਪ੍ਰਭੂ ਆਪ ਹੀ ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ, ਜੀਵਾਂ ਦੇ ਅੰਦਰ ਬਾਹਰ ਹਰ ਥਾਂ ਉਹਨਾਂ ਦੇ ਨਾਲ ਰਹਿੰਦਾ ਹੈ

प्रभु खुद ही आत्मिक मौत मारता है~ खुद ही आत्मिक जीवन देता है~ जीवों के अंदर-बाहर हर जगह उनके साथ रहता है।

Él, el Uno, da vida a los muertos y está en ti por dentro y por fuera.

ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥੪॥੧੫॥੮੫॥

naanak prabh saranaagatee sarab ghaTaa ke naath ||4||15||85||

Nanak seeks the Sanctuary of God, the Master of all hearts. ||4||15||85||

ਹੇ ਨਾਨਕ ! (ਅਰਦਾਸ ਕਰ ਤੇ ਆਖ—) ਹੇ ਪ੍ਰਭੂ ! ਹੇ ਸਭ ਜੀਵਾਂ ਦੇ ਖਸਮ ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਨਾਮ ਦੀ ਦਾਤਿ ਦੇਹ) ।੪।੧੫।੮੫।

हे नानक ! (अरदास कर और कह) हे प्रभू ! हे सब जीवों के खसम पति ! मैं तेरी शरण आया हूं (मुझे अपने नाम की दात दे।4।15।85।)

Nanak busca el Santuario del Señor, el Dios, Quien es el Maestro de todos los corazones. (4-15-85)

ਸਿਰੀਰਾਗੁ ਮਹਲਾ ੫ ॥

sireeraag mahalaa panjavaa ||

Siree Raag, Fifth Mehla:

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

श्री रागु महला ५ ॥

Siri Rag, Mejl Guru Aryan, Quinto Canal Divino.

ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ ॥

saran pe prabh aapane gur hoaa kirapaal ||

The Guru is Merciful; we seek the Sanctuary of God.

ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਉਹ ਆਪਣੇ ਪਰਮਾਤਮਾ ਦੀ ਸਰਨ ਪੈਂਦਾ ਹੈ

जिस मनुष्य पर गुरू दयावान होता है~ वह अपने परमात्मा की शरण पड़ता है।

Busco el Refugio de mi Señor por la Gracia del Guru.

ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ॥

satagur kai upadhesiaai binase sarab ja(n)jaal ||

Through the Teachings of the True Guru, all worldly entanglements are eliminated.

ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ (ਮਾਇਆ-ਮੋਹ ਵਾਲੇ) ਸਾਰੇ ਜੰਜਾਲ ਨਾਸ ਹੋ ਜਾਂਦੇ ਹਨ;

गुरू के उपदेश की बरकति से उस मनुष्य के (माया मोह वाले) सारे जंजाल नाश हो जाते हैं।

A través de la Instrucción del Guru, todos mis apegos se han desvanecido.

ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥੧॥

a(n)dhar lagaa raam naam a(n)mirat nadhar nihaal ||1||

The Name of the Lord is firmly implanted within my mind; through His Ambrosial Glance of Grace, I am exalted and enraptured. ||1||

ਉਸ ਦਾ ਹਿਰਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਉਸ ਦਾ ਹਿਰਦਾ ਖਿੜ ਆਉਂਦਾ ਹੈ ।੧।

उसका हृदय परमात्मा के नाम में जुड़ा रहता है। परमात्मा की मेहर की निगाह से उसका हृदय आनन्दित रहता है।1।

El Nombre del Señor se ha clavado en mi mente y Su Mirada Ambrosial me ha salvado. (1)

ਮਨ ਮੇਰੇ ਸਤਿਗੁਰ ਸੇਵਾ ਸਾਰੁ ॥

man mere satigur sevaa saar ||

O my mind, serve the True Guru.

ਹੇ ਮੇਰੇ ਮਨ ! ਗੁਰੂ ਦੀ (ਦੱਸੀ ਹੋਈ) ਸੇਵਾ ਧਿਆਨ ਨਾਲ ਕਰ

हे मेरे मन ! गुरू की (बताई हुई) सेवा ध्यान से कर~

Oh mi mente, entrégate al Servicio del Uno Verdadero

ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ ਰਹਾਉ ॥

kare dhiaa prabh aapanee ik nimakh na manahu visaar || rahaau ||

God Himself grants His Grace; do not forget Him, even for an instant. ||Pause||

ਪਰਮਾਤਮਾ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਭੀ ਆਪਣੇ ਮਨ ਤੋਂ ਨਾਹ ਭੁਲਾ । ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਪਰਮਾਤਮਾ ਉਸ ਉੱਤੇ ਆਪਣੀ ਮਿਹਰ ਕਰਦਾ ਹੈ ।੧।ਰਹਾਉ।

परमात्मा को आंख झपकने जितने समय के लिए भी अपने मन से ना भुला। जो मनुष्य ये उद्यम करता है~ परमात्मा उस पर अपनी मेहर करता है।1।रहाउ।

para que el Señor pueda mostrarte Su Compasión y así no te olvides nunca más de Él, ni siquiera por un instante. (Pausa)

ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ ॥

gun govi(n)dh nit gaave'eeh avagun kaTanahaar ||

Continually sing the Glorious Praises of the Lord of the Universe, the Destroyer of demerits.

(ਹੇ ਭਾਈ !) ਸਦਾ ਪਰਮਾਤਮਾ ਦੇ ਗੁਣ ਗਾਵਣੇ ਚਾਹੀਦੇ ਹਨ, ਪਰਮਾਤਮਾ ਦੇ ਗੁਣ ਸਾਰੇ ਔਗੁਣਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਹਨ

(हे भाई !) सदा परमात्मा के गुण गाने चाहिए। परमात्मा के गुण सारे अवगुणों को काटने में स्मर्थ हैं।

Alaba a tu Señor para que tus errores sean borrados y tu cuenta esté saldada.

ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥

bin har naam na sukh hoi kar ddiThe bisathaar ||

Without the Name of the Lord, there is no peace. Having tried all sorts of ostentatious displays, I have come to see this.

ਅਸਾਂ ਮਾਇਆ ਦੇ ਅਨੇਕਾਂ ਖਿਲਾਰੇ ਕਰ ਕੇ ਵੇਖ ਲਿਆ ਹੈ (ਭਾਵ, ਇਹ ਯਕੀਨ ਜਾਣੋ ਕਿ ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰਿਆਂ) ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ

हमने माया के अनेकों पसारे करके देख लिए हैं (अर्थात~ ये यकीन जानों कि माया के अनेकों खिलारों के खिलारने पर) परमात्मा के नाम के बिना आत्मिक आनन्द नहीं मिलता।

Sin el Naam no encontraremos la Paz, yo no la pude encontrar en las actividades importantes y cotidianas de la vida.

ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ ॥੨॥

sahaje sifatee ratiaa bhavajal utare paar ||2||

Intuitively imbued with His Praises, one is saved, crossing over the terrifying world-ocean. ||2||

ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਪਿਆਰ ਪਾਇਆਂ ਜੀਵ ਸੰਸਾਰ-ਸਮੰੁਦਰ ਤੋਂ ਪਾਰ ਲੰਘ ਜਾਂਦੇ ਹਨ ।੨।

आत्मिक अडोलता में टिक के परमात्मा की सिफत सलाह में प्यार डालने से जीव संसार समुंद्र से पार लांघ जाते हैं।2।

Aquél, que con una mente sencilla y concentrada, alaba al Señor, ese ser nada a través del mar de la existencia. (2)

ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥

teerath varat lakh sa(n)jamaa paieeaai saadhoo dhoor ||

The merits of pilgrimages, fasts and hundreds of thousands of techniques of austere self-discipline are found in the dust of the feet of the Holy.

(ਹੇ ਭਾਈ !) ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ । ਇਹੀ ਹੈ ਤੀਰਥਾਂ ਦੇ ਇਸ਼ਨਾਨ, ਇਹੀ ਹੈ ਵਰਤ ਰੱਖਣੇ, ਇਹੀ ਹੈ ਇੰਦ੍ਰੀਆਂ ਨੂੰ ਵੱਸ ਕਰਨ ਦੇ ਲੱਖਾਂ ਉੱਦਮ

(हे भाई !) गुरू के चरणों की धूर प्राप्त करनी चाहिए। यही है तीर्तों के स्नान~ यही है बरत रखने~ यही है इन्द्रियों को बस में रखने वाले लाखों उद्यम (परमात्मा इन बाहरले धार्मिक संजमों से नहीं पतीजता~ वह तो)

Los méritos que se podrían lograr en peregrinajes, ayunos y en disciplinas de los sentidos, los encuentra uno en el Polvo de los Pies de los Santos.

ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ ॥

look kamaavai kis te jaa vekhai sadhaa hadhoor ||

From whom are you trying to hide your actions? God sees all;

(ਪਰਮਾਤਮਾ ਇਹਨਾਂ ਬਾਹਰਲੇ ਧਾਰਮਿਕ ਸੰਜਮਾਂ ਨਾਲ ਨਹੀਂ ਪਤੀਜਦਾ, ਉਹ ਤਾਂ) ਜੀਵਾਂ ਦੇ ਅੰਗ-ਸੰਗ ਰਹਿ ਕੇ ਸਦਾ (ਜੀਵਾਂ ਦੇ ਸਭ-ਲੁਕਾਵੇਂ ਕੀਤੇ ਕੰਮ ਭੀ) ਵੇਖਦਾ ਹੈ (ਫਿਰ ਭੀ ਮੂਰਖ ਮਨੁੱਖ) ਕਿਸ ਤੋਂ ਲੁਕ ਕੇ (ਮੰਦੇ ਕਰਮ) ਕਰਦਾ ਹੈ ?

जीवों के अंग-संग रह के सदा (जीवों के सभ छुप के किए काम भी) देखता है (फिर भी मूर्ख मनुष्य) किस से छुप के (गलत काम) करता है?

¿A quién le puede esconder uno su vergüenza, cuando El Señor lo ve todo?

ਥਾਨ ਥਨੰਤਰਿ ਰਵਿ ਰਹਿਆ ਪ੍ਰਭੁ ਮੇਰਾ ਭਰਪੂਰਿ ॥੩॥

thaan thana(n)tar rav rahiaa prabh meraa bharapoor ||3||

He is Ever-present. My God is totally pervading all places and interspaces. ||3||

ਪਰਮਾਤਮਾ ਤਾਂ ਹਰੇਕ ਥਾਂ ਵਿਚ ਪੂਰੇ ਤੌਰ ਤੇ ਵਿਆਪਕ ਹੈ ।੩।

परमात्मा तो हरेक जगह पर पूरी तौर पर व्यापक है।3।

Él llena todos los lugares, el espacio y el espacio interior. (3)

ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥

sach paatisaahee amar sach sache sachaa thaan ||

True is His Empire, and True is His Command. True is His Seat of True Authority.

ਪਰਮਾਤਮਾ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਪਰਮਾਤਮਾ ਦਾ ਹੁਕਮ ਅੱਟਲ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਥਾਂ ਭੀ ਸਦਾ ਕਾਇਮ ਰਹਿਣ ਵਾਲਾ ਹੈ

परमात्मा की पातशाही सदा कायम रहने वाली है। परमात्मा का हुकम अटल है। सदा स्थिर रहने वाले परमात्मा का स्थान भी सदा कायम रहने वाला है!

Verdad es Su Reino, Verdad es Su Comando, Verdad es Su Trono.

ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ ॥

sachee kudharat dhaareean sach sirajion jahaan ||

True is the Creative Power which He has created. True is the world which He has fashioned.

ਉਸ ਸਦਾ-ਥਿਰ ਪਰਮਾਤਮਾ ਨੇ ਅਟੱਲ ਕੁਦਰਤਿ ਰਚੀ ਹੋਈ ਹੈ, ਤੇ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹ

उस सदा स्थिर परमात्मा ने अटल कुदरत रची हुई है और ये सारा जगत पैदा किया हुआ है।

Verdad es Su Naturaleza, que Él Mismo ha creado, Verdad el mundo que Él ha construido.

ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ ॥੪॥੧੬॥੮੬॥

naanak japeeaai sach naam hau sadhaa sadhaa kurabaan ||4||16||86||

O Nanak, chant the True Name; I am forever and ever a sacrifice to Him. ||4||16||86||

ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ । ਹੇ ਨਾਨਕ ! (ਆਖ—) ਮੈਂ ਉਸ ਪਰਮਾਤਮਾ ਤੋਂ ਸਦਾ ਹੀ ਸਦਕੇ ਜਾਂਦਾ ਹਾਂ ।੪।੧੬।੮੬।

उस सदा स्थिर रहने वाले परमात्मा का नाम सिमरना चाहिए। हे नानक! (कह) मैं उस परमात्मा से सदा ही सदके जाता हूं।4।16।86।

Repite entonces, dice Nanak, el Naam, el Nombre Verdadero, y ofrece tu vida en sacrificio a tu Señor. (4-16-86)

ਸਿਰੀਰਾਗੁ ਮਹਲਾ ੫ ॥

sireeraag mahalaa panjavaa ||

Siree Raag, Fifth Mehla:

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

श्री राग महला ५ ॥

Siri Rag, Mejl Guru Aryan, Quinto Canal Divino.

ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥

audham kar har jaapanaa vaddabhaagee dhan khaaT ||

Make the effort, and chant the Lord's Name. O very fortunate ones, earn this wealth.

(ਹੇ ਮਨ !) ਉੱਦਮ ਕਰ ਕੇ ਪਰਮਾਤਮਾ ਦਾ ਨਾਮ ਸਿਮਰ, ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ

(हे मन!) उद्यम कर के परमात्मा का नाम सिमर। बड़े भाग्यों से परमात्मा का नाम धन इकट्ठा कर।

Haz un esfuerzo para dedicar tu ser al Señor, gánate, oh amigo afortunado, el Nombre del Señor.

ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥੧॥

sa(n)tasa(n)g har simaranaa mal janam janam kee kaaT ||1||

In the Society of the Saints, meditate in remembrance on the Lord, and wash off the filth of countless incarnations. ||1||

ਸਾਧ ਸੰਗਤਿ ਵਿਚ ਰਹਿ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਿਆਂ ਤੂੰ ਜਨਮਾਂ ਜਨਮਾਂ ਵਿਚ ਕੀਤੇ ਵਿਕਾਰਾਂ ਦੀ ਮੈਲ ਦੂਰ ਕਰ ਲਏਂਗਾ ।੧।

साध-संगति में रहके प्रभु के नाम का सिमरन करने से जन्मों-जन्मों में किये विकारों की मैल दूर कर लेगा।1।

En la Saad Sangat, la Sociedad de los Santos, llama a tu Señor y toda la suciedad acumulada en las transmigraciones será purificada. (1)

ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥

man mere raam naam jap jaap ||

O my mind, chant and meditate on the Name of the Lord.

ਹੇ ਮੇਰੇ ਮਨ ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ (ਦੇ ਨਾਮ) ਦਾ ਜਾਪ ਜਪ

हे मेरे मन! परमात्मा का नाम जप~ परमात्मा (के नाम) का जाप जप।

Oh mi mente, medita en el Nombre del Señor.

ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥

man ichhe fal bhu(n)ch too sabh chookai sog sa(n)taap || rahaau ||

Enjoy the fruits of your mind's desires; all suffering and sorrow shall depart. ||Pause||

(ਸਿਮਰਨ ਦੀ ਬਰਕਤਿ ਨਾਲ) ਤੂੰ ਮਨ-ਭਾਉਂਦੇ ਫਲ ਪ੍ਰਾਪਤ ਕਰੇਂਗਾ, ਤੇ ਤੇਰਾ ਸਾਰਾ ਦੁੱਖ ਕਲੇਸ਼ ਸਹਮ ਦੂਰ ਹੋ ਜਾਇਗਾ ।ਰਹਾਉ।

(सिमरन की बरकत से) तू मन भावन फल प्राप्त करेगा और तेरा सारा दुख-कलेश-सहम दूर हो जाएगा।रहाउ।

Cosecha el fruto de los deseos de tu corazón y deja que la enfermedad y la tristeza se alejen para siempre de tu vida.

ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥

jis kaaran tan dhaariaa so prabh ddiThaa naal ||

For His sake, you assumed this body; see God always with you.

(ਹੇ ਭਾਈ !) ਇਸੇ ਮਨੋਰਥ ਵਾਸਤੇ ਤੂੰ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ (ਜਿਸ ਮਨੁੱਖ ਨੇ ਇਹ ਮਨੋਰਥ ਪੂਰਾ ਕੀਤਾ ਹੈ, ਪ੍ਰਭੂ ਦਾ ਨਾਮ ਸਿਮਰਿਆ ਹੈ, ਉਸ ਨੇ) ਉਸ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਲਿਆ ਹੈ

(हे भाई!) इस मनोरथ के लिए तूने ये मनुष्य जन्म हासिल किया है (जिस मनुष्य ने ये उद्देश्य पूरा किया है~ प्रभु का नाम सिमरा है~ उस ने) उस परमात्मा को अपने अंग-संग बसता देख लिया है।

Siente al Señor siempre en tu interior, pues Él es en verdad a quién has venido a buscar en este mundo.

ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥

jal thal maheeal pooriaa prabh aapanee nadhar nihaal ||2||

God is pervading the water, the land and the sky; He sees all with His Glance of Grace. ||2||

(ਉਸ ਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ) ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਮੌਜੂਦ ਹੈ ਤੇ (ਸਭ ਜੀਵਾਂ ਨੂੰ) ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ ।੨।

(उसे यह निष्चय हो गया है कि) प्रभु जल में~ धरती में~ आकाश में~ हर जगह मौजूद है और (सभ जीवों को) अपनी मेहर की निगाह से देखता है।2।

Sí, Él, Quien está en el agua, en la tierra, en el espacio, en Su Propia Gracia. (2)

ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥

man tan niramal hoiaa laagee saach pareet ||

The mind and body become spotlessly pure, enshrining love for the True Lord.

ਜਿਸ ਮਨੁੱਖ ਦੀ ਪ੍ਰੀਤਿ ਸਦਾ-ਥਿਰ ਪਰਮਾਤਮਾ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਉਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ)

जिस मनुष्य की प्रीति सदा स्थिर परमात्मा के साथ बन जाती है~ उसका मन पवित्र हो जाता है~ उसका शरीर भी पवित्र हो जाता है (भाव~ उसकी सारी ज्ञानेन्द्रियां विकारों से हट जाती हैं)।

Nuestro cuerpo y Alma se vuelven puros si amamos la Verdad del Señor.

ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥

charan bhaje paarabraham ke sabh jap tap tin hee keet ||3||

One who dwells upon the Feet of the Supreme Lord God has truly performed all meditations and austerities. ||3||

ਜਿਸ ਮਨੁੱਖ ਨੇ ਅਕਾਲ ਪੁਰਖ ਦੇ ਚਰਨ ਸੇਵੇ ਹਨ, ਮਾਨੋ, ਸਾਰੇ ਜਪ ਸਾਰੇ ਤਪ ਉਸੇ ਨੇ ਹੀ ਕਰ ਲਏ ਹਨ ।੩।

जिस मनुष्य ने अकाल-पुरख के चरण सेवे हैं~ मानों~ सारे जप~ सारे तप उस ने ही कर लिए हैं।3।

Aquél que sirve a los Pies del Señor, es el único que en verdad ha meditado y practicado austeridades. (3)

ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥

ratan javehar maanikaa a(n)mrit har kaa naau ||

The Ambrosial Name of the Lord is a Gem, a Jewel, a Pearl.

ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ (ਹੀ ਅਸਲੀ) ਰਤਨ ਜਵਾਹਰ ਤੇ ਮੋਤੀ ਹੈ

परमात्मा का अटल आत्मिक जीवन देने वाला नाम ही असली जवाहर रतन व मोती है।

El Nombre del Señor es el Néctar, la Joya, el Rubí, la Perla.

ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭॥

sookh sahaj aana(n)dh ras jan naanak har gun gaau ||4||17||87||

The essence of intuitive peace and bliss is obtained, O servant Nanak, by singing the Glories of God. ||4||17||87||

ਕਿਉਂਕਿ ਨਾਮ ਦੀ ਬਰਕਤਿ ਨਾਲ ਹੀ) ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ । ਹੇ ਦਾਸ ਨਾਨਕ ! ਸਦਾ ਪ੍ਰਭੂ ਦੇ ਗੁਣ ਗਾ ।੪।੧੭।੮੭।

(क्योंकि~ नाम की बरकत से ही) आत्मिक अडोलता के सुख आनंद के रस प्राप्त होते हैं। हे दास नानक ! सदा प्रभू के गुण गा।4।17।87।

Logra tu Paz, dice Nanak, en Su Éxtasis, cantando las Alabanzas del Señor.(4-17-87)

ਸਿਰੀਰਾਗੁ ਮਹਲਾ ੫ ॥

sireeraag mahalaa panjavaa ||

Siree Raag, Fifth Mehla:

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

श्री राग महला ५ ॥

Siri Rag, Mejl Guru Aryan, Quinto canal Divino.

ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥

soiee saasat saun soi jit japeeaai har naau ||

That is the essence of the scriptures, and that is a good omen, by which one comes to chant the Name of the Lord.

(ਪਰ ਹੇ ਮਨ ! ਗੁਰੂ ਦੀ ਸਰਨ ਪਿਆਂ ਹੀ ਨਾਮ ਸਿਮਰ ਸਕੀਦਾ ਹੈ) ਉਹ ਗੁਰੂ ਹੀ ਸ਼ਾਸਤ੍ਰ ਹੈ, ਉਹ ਗੁਰੂ ਹੀ ਜੋਤਿਸ਼-ਸ਼ਾਸਤ੍ਰ ਹੈ, ਕਿਉਂਕਿ ਉਸ (ਗੁਰੂ) ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ

(हे मन! गुरू की शरण पड़ने से ही नाम सिमरा जा सकता है) वह गुरू ही शास्त्र है~ क्योंकि उस गुरू के द्वारा ही नाम सिमरा जा सकता है।

Esta es la esencia de los Shastras, el único buen augurio es repetir el Nombre del Señor.

ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥

charan kamal gur dhan dheeaa miliaa nithaave thaau ||

The Guru has given me the Wealth of the Lotus Feet of the Lord, and I, without shelter, have now obtained Shelter.

ਜਿਸ ਨਿਆਸਰੇ ਬੰਦੇ ਨੂੰ ਭੀ ਗੁਰੂ ਨੇ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੀਤਿ ਦਾ ਧਨ ਦਿੱਤਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲ ਜਾਂਦਾ ਹੈ

जिस नि-आसरे को भी गुरू ने परमात्मा के सुंदर चरणों की प्रीति का धन दिया है~ उस को (लोक परलोक में) आदर मिल जाता है।

El Guru te bendice con la Riqueza de Sus Pies de Loto, y a los desamparados les es dado un refugio.

ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ ॥

saachee poo(n)jee sach sa(n)jamo aaTh pahar gun gaau ||

The True Capital, and the True Way of Life, comes by chanting His Glories, twenty-four hours a day.

(ਹੇ ਮੇਰੇ ਮਨ !) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹੁ, ਇਹ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ, ਇਹੀ ਇੰਦ੍ਰੀਆਂ ਨੂੰ ਕਾਬੂ ਕਰਨ ਦਾ ਅਟੱਲ ਸਾਧਨ ਹੈ

(हे मेरे मन!) आठ पहर परमात्मा के गुण गाता रह। यह सदा कायम रहने वाला सरमाया है। यही इन्द्रियों को काबू रखने का अटल साधन है।

Este es el Verdadero Capital, es la Disciplina Verdadera, cuando uno canta las Alabanzas del Señor noche y día.

ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥੧॥

kar kirapaa prabh bheTiaa maran na aavan jaau ||1||

Granting His Grace, God meets us, and we no longer die, or come or go in reincarnation. ||1||

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਨੂੰ) ਪ੍ਰਭੂ ਮਿਹਰ ਕਰ ਕੇ ਮਿਲ ਪੈਂਦਾ ਹੈ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ।੧।

(जो मनुष्य गुरू की शरण में आ के प्रभु का नाम सिमरता है उसको) प्रभू मेहर कर के मिल जाता है। उसे फिर आत्मिक मौत नहीं आती~ उसका जन्म-मरण खत्म हो जाता है।1।

Es por Su Gracia que uno encuentra al Señor y nuestras venidas al mundo de los deseos cesan. (1)

ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥

mere man har bhaj sadhaa ik ra(n)g ||

O my mind, vibrate and meditate forever on the Lord, with single-minded love.

ਹੇ ਮੇਰੇ ਮਨ ! ਪਰਮਾਤਮਾ ਦੇ ਪਿਆਰ ਵਿਚ (ਜੁੜ ਕੇ) ਸਦਾ ਪਰਮਾਤਮਾ ਦਾ ਭਜਨ ਕਰ

हे मेरे मन ! परमात्मा के प्यार में (जुड़ के) सदा परमात्मा का भजन कर।

Oh mi mente, medita en el Señor con toda tu fuerza.

ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥੧॥ ਰਹਾਉ ॥

ghaT ghaT a(n)tar rav rahiaa sadhaa sahaiee sa(n)g ||1|| rahaau ||

He is contained deep within each and every heart. He is always with you, as your Helper and Support. ||1||Pause||

ਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ, ਉਹ ਸਦਾ ਸਹੈਤਾ ਕਰਨ ਵਾਲਾ ਹੈ, ਤੇ ਉਹ ਸਦਾ ਅੰਗ-ਸੰਗ ਰਹਿੰਦਾ ਹੈ ।੧।ਰਹਾਉ।

वह परमात्मा हरेक शरीर में व्यापक है~ वह सदा सहायता करने वाला है~ और वह सदा अंग-संग रहता है।1।रहाउ।

Sí, Aquél que llena todos los corazones y Te guarda para siempre Compañía. (1-Pausa)

ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥

sukhaa kee mit kiaa ganee jaa simaree govi(n)dh ||

How can I measure the happiness of meditating on the Lord of the Universe?

ਜਦੋਂ ਮੈਂ ਧਰਤੀ ਦੇ ਪਾਲਕ ਪ੍ਰਭੂ ਨੂੰ ਸਿਮਰਦਾ ਹਾਂ (ਉਸ ਵੇਲੇ ਇਤਨੇ ਸੁਖ ਅਨੁਭਵ ਹੁੰਦੇ ਹਨ ਕਿ) ਮੈਂ ਉਹਨਾਂ ਸੁਖਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ

जब मैं धरती के मालिक प्रभु को सिमरता हूं (उस वक्त इतने सुख अनुभव होते हैं कि) मैं उन सुखों का अंदाजा नहीं लगा सकता।

No puedo describir mi Éxtasis cuando estoy llamando al Señor.

ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥

jin chaakhiaa se tirapataasiaa uh ras jaanai ji(n)dh ||

Those who taste it are satisfied and fulfilled; their souls know this Sublime Essence.

ਜਿਨ੍ਹਾਂ ਬੰਦਿਆਂ ਨੇ ਨਾਮ-ਰਸ ਚੱਖਿਆ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦੇ ਹਨ; (ਪਰ ਜੇਹੜੀ ਜਿੰਦ ਨਾਮ ਜਪਦੀ ਹੈ) ਉਹੀ ਜਿੰਦ ਉਸ ਨਾਮ-ਰਸ ਨੂੰ ਸਮਝਦੀ ਹੈ

जिन लोगों ने नाम रस चखा है~ वह (माया की तृष्णा की ओर से) तृप्त हो जाते हैं। (पर~ जो जीवात्मा नाम रस चखती है) वही जीवात्मा उस नाम रस को समझती है।

Aquél que ha saboreado a Dios está satisfecho y sólo él conoce ese Sabor.