ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
mere man har har naam dhiaai ||
O my mind, meditate on the Name of the Lord, Har, Har.
ਹੇ ਮੇਰੇ ਮਨ ! ਸਦਾ ਪਰਮਾਤਮਾ ਦਾ ਨਾਮ ਸਿਮਰ
हे मेरे मन ! सदा परमात्मा का नाम सिमर।
Contempla el Nombre del Señor, Jar, Jar, oh, mi mente
ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥੧॥ ਰਹਾਉ ॥
naam sahaiee sadhaa sa(n)g aagai le chhaddai ||1|| rahaau ||
The Naam is your Companion; it shall always be with you. It shall save you in the world hereafter. ||1||Pause||
ਪਰਮਾਤਮਾ ਦਾ ਨਾਮ (ਜਿੰਦ ਦੀ) ਸਹੈਤਾ ਕਰਨ ਵਾਲਾ ਹੈ, (ਸਦਾ ਜਿੰਦ ਦੇ) ਨਾਲ ਰਹਿੰਦਾ ਹੈ ਤੇ ਪਰਲੋਕ ਵਿਚ (ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ) ਛਡਾ ਲੈਂਦਾ ਹੈ ।੧।ਰਹਾਉ।
परमात्मा का नाम (जीवात्मा की) सहायता करने वाला है। (सदा जीवात्मा के) साथ रहता है~ और परलोक में (किये हुए कर्मों का लेखा होने के वक्त) छुड़ा लेता है।1।रहाउ।
pues el Nombre del Señor te da constante compañía y te salva en el Más Allá. (1-Pausa)
ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥
dhuneeaa keeaa vaddiaaieeaa kavanai aaveh kaam ||
What good is worldly greatness?
(ਹੇ ਮੇਰੇ ਮਨ !) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ
(हे मेरे मन!) दुनिया के बड़प्पन किसी काम नहीं आते।
¿De qué sirve la gloria del mundo entero?
ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥
maiaa kaa ra(n)g sabh fikaa jaato binas nidhaan ||
All the pleasures of Maya are tasteless and insipid. In the end, they shall all fade away.
ਮਾਇਆ ਦੇ ਕਾਰਨ (ਮੂੰਹ ਉੱਤੇ ਦਿੱਸਦਾ) ਰੰਗ ਫਿਕਾ ਪੈ ਜਾਂਦਾ ਹੈ, ਕਿਉਂਕਿ ਇਹ ਰੰਗ ਆਖ਼ਰ ਨਾਸ ਹੋ ਜਾਂਦਾ ਹੈ
माया के कारण (मुंह पे दिखता) रंग फीका पड़ जाता है क्योंकि~ ये रंग आखिर नाश हो जाता है।
el color de Maya se desvanece y se esfuma al final.
ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥
jaa kai hiradhai har vasai so pooraa paradhaan ||2||
Perfectly fulfilled and supremely acclaimed is the one, in whose heart the Lord abides. ||2||
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਵੱਸਦਾ ਹੈ, ਉਹ ਸਭ ਗੁਣਾਂ ਵਾਲਾ ਹੋ ਜਾਂਦਾ ਹੈ ਤੇ (ਹਰ ਥਾਂ) ਮੰਨਿਆ-ਪ੍ਰਮੰਂਿਨਆ ਜਾਂਦਾ ਹੈ ।੨।
जिस मनुष्य के हृदय में परमात्मा (का नाम) बसता है~ वह सभ गुणों वाला हो जाता है तथा (हर जगह) जाना माना जाता है।2।
Aquél en cuyo corazón vive el Señor, es un ser Perfecto, único entre los hombres. (2)
ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥
saadhoo kee hoh renukaa apanaa aap tiaag ||
Become the dust of the Saints; renounce your selfishness and conceit.
(ਹੇ ਮੇਰੇ ਮਨ !) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ-ਭਾਵ ਛੱਡ ਦੇਹ
(हे मेरे मन!) गुरू के चरणों की धूल बन और अपना अहं भाव छोड़ दे।
Conviértete en el Polvo debajo de los Pies de los Santos y deja atrás tu ego negativo.
ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ ॥
aupaav siaanap sagal chhadd gur kee charanee laag ||
Give up all your schemes and your clever mental tricks, and fall at the Feet of the Guru.
(ਹੇ ਮਨ ! ਹੋਰ) ਸਾਰੇ ਹੀਲੇ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ
(हे मन! और) सारे तरीके व चतुराईयां छोड़ के गुरू की शरण पड़ा रह।
Desiste de tus astucias, de tus trucos y ponte a los Pies del Guru.
ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥੩॥
tiseh paraapat ratan hoi jis masatak hovai bhaag ||3||
He alone receives the Jewel, upon whose forehead such wondrous destiny is written. ||3||
ਜਿਸ ਮਨੁੱਖ ਦੇ ਮੱਥੇ ਉੱਤੇ (ਪੂਰਬਲਾ) ਭਾਗ ਜਾਗਦਾ ਹੈ, (ਉਹ ਗੁਰੂ ਦੀ ਸਰਨ ਪੈਂਦਾ ਹੈ ਤੇ ਉਸ ਨੂੰ) ਪਰਮਾਤਮਾ ਦਾ ਨਾਮ-ਰਤਨ ਮਿਲ ਪੈਂਦਾ ਹੈ ।੩।
जिस मनुष्य के माथे पे (पूर्बले) भाग्य जागते हैं (वही गुरू की शरण पड़ता है तथा उसको) परमात्मा का नाम-रतन मिल जाता है।3।
Sin embargo, sólo recibirá esa Joya aquél que lo tenga puesto así en su Destino. (3)
ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ ॥
tisai paraapat bhaieeho jis dhevai prabh aap ||
O Siblings of Destiny, it is received only when God Himself bestows it.
ਹੇ ਭਰਾਵੋ ! ਪ੍ਰਭੂ ਦਾ ਨਾਮ ਉਸੇ ਮਨੱੁਖ ਨੂੰ ਮਿਲਦਾ ਹੈ ਜਿਸ ਨੂੰ (ਗੁਰੂ ਦੀ ਰਾਹੀਂ) ਪ੍ਰਭੁੂ ਆਪ ਦੇਂਦਾ ਹੈ
हे भाईयो ! प्रभु का नाम उसी मनुष्य को मिलता है जिसको (गुरू के द्वारा) प्रभु खुद देता है।
El Señor confiere este Regalo de Sí Mismo.
ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ ਤਾਪੁ ॥
satigur kee sevaa so kare jis binasai haumai taap ||
People serve the True Guru only when the fever of egotism has been eradicated.
ਗੁਰੂ ਦੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹਉਮੈ ਦਾ ਤਾਪ ਨਾਸ ਹੋ ਜਾਂਦਾ ਹੈ
गुरू की सेवा भी वही मनुष्य करता है जिसके अंदर अहम् का ताप नाश हो जाता है।
Sólo aquél que se libera de las amarras del ego, es capaz de servir al Guru.
ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ ॥੪॥੮॥੭੮॥
naanak kau gur bheTiaa binase sagal sa(n)taap ||4||8||78||
Nanak has met the Guru; all his sufferings have come to an end. ||4||8||78||
ਹੇ ਨਾਨਕ ! ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ ।੪।੮।੭੮।
हे नानक ! जिस मनुष्य को गुरू मिलता है उसके सारे कलेश दूर हो जाते हैं।4।8।78।
Nanak ha encontrado al Guru y todas sus aflicciones han desaparecido. (4-8-78)
ਸਿਰੀਰਾਗੁ ਮਹਲਾ ੫ ॥
sireeraag mahalaa panjavaa ||
Siree Raag, Fifth Mehla:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
श्री राग महला ५ ॥
Siri Rag, Mejl Guru Aryan, Quinto Canal Divino.
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥
eik pachhaanoo jeea kaa iko rakhanahaar ||
The One is the Knower of all beings; He alone is our Savior.
(ਹੇ ਭਾਈ !) ਜਿੰਦ ਦਾ ਮਿੱਤਰ ਸਿਰਫ਼ ਪਰਮਾਤਮਾ ਹੀ ਹੈ, ਪਰਮਾਤਮਾ ਹੀ ਜਿੰਦ ਨੂੰ (ਵਿਕਾਰ ਆਦਿਕਾਂ ਤੋਂ) ਬਚਾਣ ਵਾਲਾ ਹੈ
(हे भाई!) जीवात्मा का मित्र सिर्फ परमात्मा ही है। परमात्मा ही जीवात्मा को (विकार आदि से) बचाने वाला है।
Él, el Dios es el Conocedor de tu ser, Él es el Salvador.
ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥
eikas kaa man aasaraa iko praan adhaar ||
The One is the Support of the mind; the One is the Support of the breath of life.
(ਇਸ ਵਾਸਤੇ) ਆਪਣੇ ਮਨ ਵਿਚ ਸਿਰਫ਼ ਪਰਮਾਤਮਾ ਦਾ ਆਸਰਾ ਰੱਖ, ਸਿਰਫ਼ ਪਰਮਾਤਮਾ ਹੀ ਜਿੰਦ ਦਾ ਸਹਾਰਾ ਹੈ
(इस वास्ते) अपने मन में सिर्फ परमात्मा का आसरा रख~ सिर्फ परमात्मा ही जीवात्मा का सहारा है।
Él es el Soporte de la mente, Es lo principal en la vida.
ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥੧॥
tis saranaiee sadhaa sukh paarabraham karataar ||1||
In His Sanctuary there is eternal peace. He is the Supreme Lord God, the Creator. ||1||
ਉਹ ਪਾਰਬ੍ਰਹਮ ਕਰਤਾਰ (ਹੀ ਸਹਾਰਾ ਹੈ) ਉਸ ਦੀ ਸਰਨ ਪਿਆਂ ਸਦਾ ਸੁਖ ਮਿਲਦਾ ਹੈ ।੧।
वह पारब्रहम करतार (ही सहारा है) उसकी शरण पड़ने से सदा सुख मिलता है।1।
En su Santuario está la Paz duradera, Él es el Creador, el Señor Trascendente. (1)
ਮਨ ਮੇਰੇ ਸਗਲ ਉਪਾਵ ਤਿਆਗੁ ॥
man mere sagal upaav tiaag ||
O my mind, give up all these efforts.
ਹੇ ਮੇਰੇ ਮਨ ! ਹੋਰ ਸਾਰੇ ਹੀਲੇ ਛੱਡ ਦੇ
हे मेरे मन! और सारे उपाय त्याग दे।
Deja ya cualquier otro esfuerzo, oh mi mente.
ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥
gur pooraa aaraadh nit ikas kee liv laag ||1|| rahaau ||
Dwell upon the Perfect Guru each day, and attach yourself to the One Lord. ||1||Pause||
ਸਿਰਫ਼ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ (ਸਿਰਫ਼ ਗੁਰੂ ਦੇ ਸ਼ਬਦ ਦਾ ਆਸਰਾ ਲੈ, ਤੇ) ਇਕ ਪਰਮਾਤਮਾ (ਦੇ ਚਰਨਾਂ) ਦੀ ਲਗਨ (ਆਪਣੇ ਅੰਦਰ) ਲਾਈ ਰੱਖ ।੧।ਰਹਾਉ।
सिर्फ पूरे गुरू को हमेशा याद रख। (सिर्फ गुरू के शबद का आसरा ले~ और) एक परमात्मा (के चरणों) की लगन (अपने अंदर) लगा के रख।1।रहाउ।
Llama todos los días al Guru Perfecto, entonando tu mente sólo en el Uno. (1-Pausa)
ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥
eiko bhaiee mit ik iko maat pitaa ||
The One is my Brother, the One is my Friend. The One is my Mother and Father.
(ਹੇ ਮਨ !) ਸਿਰਫ਼ ਪਰਮਾਤਮਾ ਹੀ (ਅਸਲ) ਭਰਾ ਹੈ ਮਿੱਤਰ ਹੈ, ਸਿਰਫ਼ ਪਰਮਾਤਮਾ ਹੀ (ਅਸਲ) ਮਾਂ ਪਿਉ ਹੈ (ਭਾਵ, ਮਾਪਿਆਂ ਵਾਂਗ ਪਾਲਣਹਾਰ ਹੈ)
(हे मन!) सिर्फ परमात्मा ही (असल) भाई है मित्र है। सिर्फ परमात्मा ही (असल) माता-पिता है। (भाव~ माता पिता की तरह पालणहार है)।
Él, el Uno, es el Hermano, Él es el Padre y la Madre.
ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥
eikas kee man Tek hai jin jeeau pi(n)dd dhitaa ||
The One is the Support of the mind; He has given us body and soul.
(ਮੈਨੂੰ ਤਾਂ) ਉਸ ਪਰਮਾਤਮਾ ਦਾ ਹੀ ਮਨ ਵਿਚ ਸਹਾਰਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ, ਜਿਸ ਨੇ ਇਹ ਸਰੀਰ ਦਿੱਤਾ ਹੈ
(मुझे तो) उस परमात्मा का ही मन में सहारा है~ जिसने यह जीवात्मा दी है~ जिसने यह शरीर दिया है।
Sólo Él es nuestro Santuario, Él es quien nos da el cuerpo y el Alma.
ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥
so prabh manahu na visarai jin sabh kichh vas keetaa ||2||
May I never forget God from my mind; He holds all in the Power of His Hands. ||2||
(ਮੇਰੀ ਸਦਾ ਇਹੀ ਅਰਦਾਸ ਹੈ ਕਿ) ਜਿਸ ਪ੍ਰਭੂ ਨੇ ਸਭ ਕੁਝ ਆਪਣੇ ਵੱਸ ਵਿਚ ਰਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਾਹ ਭੁੱਲੇ ।੨।
(मेरी सदा यही अरदास है कि) जिस प्रभु ने सभ कुछ अपने बस में रखा हुआ है वह कभी मेरे मन से ना बिसरे।2।
No te olvides del Señor, pues Él es quien lo tiene todo en Sus Manos. (2)
ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ ॥
ghar iko baahar iko thaan thana(n)tar aap ||
The One is within the home of the self, and the One is outside as well. He Himself is in all places and interspaces.
(ਹੇ ਭਾਈ ! ਤੇਰੇ) ਹਿਰਦੇ ਵਿਚ ਭੀ ਤੇ ਬਾਹਰ ਹਰ ਥਾਂ ਭੀ ਸਿਰਫ਼ ਪਰਮਾਤਮਾ ਹੀ ਵੱਸ ਰਿਹਾ ਹੈ
(हे भाई ! तेरे) हृदय में भी और बाहर हर जगह पर भी सिर्फ परमात्मा ही बस रहा है।
Él está en tu mismo hogar, Él Mismo es Infinito y más allá de todo lugar.
ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥
jeea ja(n)t sabh jin ke'ee aaTh pahar tis jaap ||
Meditate twenty-four hours a day on the One who created all beings and creatures.
(ਹੇ ਭਾਈ !) ਅੱਠੇ ਪਹਿਰ ਉਸ ਪ੍ਰਭੂ ਨੂੰ ਸਿਮਰ, ਜਿਸ ਨੇ ਸਾਰੇ ਜੀਅ ਜੰਤ ਪੈਦਾ ਕੀਤੇ ਹਨ
(हे भाई!) आठों पहर उस प्रभु को सिमर~ जिस ने सारे जीव-जन्तु पैदा किए हैं।
Él es el Creador de todo, llámalo noche y día.
ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥੩॥
eikas setee ratiaa na hovee sog sa(n)taap ||3||
Attuned to the Love of the One, there is no sorrow or suffering. ||3||
ਜੇ ਸਿਰਫ਼ ਪਰਮਾਤਮਾ ਦੇ (ਪਿਆਰ-ਰੰਗ) ਵਿਚ ਰੰਗੇ ਰਹੀਏ, ਤਾਂ ਕਦੇ ਕੋਈ ਦੱੁਖ ਕਲੇਸ਼ ਨਹੀਂ ਪੋਂਹਦਾ ।੩।
अगर सिर्फ परमात्मा के (प्यार रंग) में रंगे रहें~ तो कभी कोई दुख कलेश नहीं आता।3।
Si uno está imbuido en el Uno, las penas se alejan. (3)
ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥
paarabraham prabh ek hai dhoojaa naahee koi ||
There is only the One Supreme Lord God; there is no other at all.
ਪਾਰਬ੍ਰਹਮ ਪਰਮਾਤਮਾ ਹੀ (ਸਾਰੇ ਸੰਸਾਰ ਦਾ ਮਾਲਕ) ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹ
पारब्रहम परमात्मा ही (सारे संसार का मालिक) है~ कोई और उसके बराबर का नहीं है।
El Señor es el Uno, ¿a quién más podemos buscar?
ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥
jeeau pi(n)dd sabh tis kaa jo tis bhaavai su hoi ||
Soul and body all belong to Him; whatever pleases His Will comes to pass.
(ਸਭ ਜੀਵਾਂ ਦਾ) ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲਗਦਾ ਹੈ
(सभ जीवों का) शरीर उस परमात्मा का ही दिया हुआ है~ (जगत में) वही कुछ होता है जो उस को अच्छा लगता है।
son el cuerpo y el Alma, y lo que sucede es sólo por Su Voluntad.
ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥੯॥੭੯॥
gur poorai pooraa bhiaa jap naanak sachaa soi ||4||9||79||
Through the Perfect Guru, one becomes perfect; O Nanak, meditate on the True One. ||4||9||79||
ਹੇ ਨਾਨਕ ! ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ, ਉਹ (ਸਭ ਗੁਣਾਂ ਨਾਲ) ਮੁਕੰਮਲ ਹੋ ਜਾਂਦਾ ਹੈ ।੪।੯।੭੯।
हे नानक ! जो मनुष्य पूरे गुरू के द्वारा उस सदा स्थिर प्रभु को सिमरता है~ वह (सभ गुणों से) मुकम्मल हो जाता है।4।9।79।
Contemplando al Uno Verdadero, a través del Guru Perfecto, oh, dice Nanak, uno se vuelve Perfecto también. (4-9-79)
ਸਿਰੀਰਾਗੁ ਮਹਲਾ ੫ ॥
sireeraag mahalaa panjavaa ||
Siree Raag, Fifth Mehla:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
श्री राग महला ५ ॥
Siri Rag, Mejl Guru Aryan, Quinto Canal Divino.
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥
jinaa satigur siau chit laiaa se poore paradhaan ||
Those who focus their consciousness on the True Guru are perfectly fulfilled and famous.
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨਾਲ ਆਪਣਾ ਮਨ ਜੋੜਿਆ ਹੈ, ਉਹ ਸਾਰੇ ਗੁਣਾਂ ਵਾਲੇ ਹੋ ਜਾਂਦੇ ਹਨ ਉਹ (ਲੋਕ ਪਰਲੋਕ ਵਿਚ) ਮੰਨੇ-ਪ੍ਰਮੰਨੇ ਜਾਂਦੇ ਹਨ
जिन लोगों ने सत्गुरू के साथ अपना मन जोड़ा है~ वह सारे गुणों वाले हो जाते हैं। वह (लोक परलोक में) जाने माने जाते हैं।
Aquéllos que llaman al Guru Verdadero, logran la Perfección.
ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥
jin kau aap dhiaal hoi tin upajai man giaan ||
Spiritual wisdom wells up in the minds of those unto whom the Lord Himself shows Mercy.
ਜਿਨ੍ਹਾਂ ੳੱੁਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਹੁੰਦੀ ਹੈ
जिन पे परमात्मा खुद दयाल होता है~ उनके मन में परमात्मा के साथ गहरी सांझ पैदा हो जाती है।
La Sabiduría florece en la mente de aquéllos que obtienen Su Gracia.
ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥੧॥
jin kau masatak likhiaa tin paiaa har naam ||1||
Those who have such destiny written upon their foreheads obtain the Name of the Lord. ||1||
ਜਿਨ੍ਹਾਂ ਦੇ ਮੱਥੇ ਉੱਤੇ (ਧੁਰੋਂ ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਉੱਘੜਦਾ ਹੈ, ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦੇ ਹਨ ।੧।
जिनके माथे पे (धुर से ही बख्शिश का लेख) लिखा हुआ उघड़ता है~ वह परमात्मा का नाम प्राप्त कर लेते हैं।1।
Los que lo tienen escrito en su Destino, reciben el Nombre del Señor. (1)
ਮਨ ਮੇਰੇ ਏਕੋ ਨਾਮੁ ਧਿਆਇ ॥
man mere eko naam dhiaai ||
O my mind, meditate on the Name of the One Lord.
ਹੇ ਮੇਰੇ ਮਨ ! ਸਿਰਫ਼ ਪਰਮਾਤਮਾ ਦਾ ਨਾਮ ਸਿਮਰ
हे मेरे मन ! सिर्फ परमात्मा का नाम सिमर।
Medita en el Nombre, oh mi mente.
ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥੧॥ ਰਹਾਉ ॥
sarab sukhaa sukh uoopajeh dharageh paidhaa jai ||1|| rahaau ||
The happiness of all happiness shall well up, and in the Court of the Lord, you shall be dressed in robes of honor. ||1||Pause||
(ਜੇਹੜਾ ਮਨੱੁਖ ਸਿਮਰਦਾ ਹੈ, ਉਸ ਦੇ ਅੰਦਰ) ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ।੧।ਰਹਾਉ।
(जो मनुष्य सिमरता है~ उसके अंदर) सारे श्रेष्ठ सुख पैदा हो जाते हैं। वह परमात्मा की दरगाह में आदर के साथ जाता है।1।रहाउ।
ve y Sírvelo, a tu Maestro Verdadero por siempre y para siempre. (1-Pausa)
ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥
janam maran kaa bhau giaa bhaau bhagat gopaal ||
The fear of death and rebirth is removed by performing loving devotional service to the Lord of the World.
ਜੇਹੜਾ ਮਨੁੱਖ ਗੋਪਾਲ-ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਨਾਲ ਪੇ੍ਰਮ ਕਰਦਾ ਹੈ, ਉਸ ਦਾ ਜਨਮ ਮਰਨ ਦੇ (ਗੇੜ ਵਿਚ ਪੈਣ) ਦਾ ਡਰ ਦੂਰ ਹੋ ਜਾਂਦਾ ਹੈ
जो मनुष्य गोपाल प्रभु की भक्ति करता है~ प्रभु से प्र्रेम करता है~ उसका जनम-मरन (के चक्कर में पड़ने का) डर दूर हो जाता है।
En su Amor el hombre pierde el miedo al Señor, al nacimiento y a la muerte.
ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥
saadhoo sa(n)gat niramalaa aap kare pratipaal ||
In the Saadh Sangat, the Company of the Holy, one becomes immaculate and pure; the Lord Himself takes care of such a one.
ਸਾਧ ਸੰਗਤਿ ਵਿਚ ਰਹਿ ਕੇ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਪਰਮਾਤਮਾ ਆਪ (ਵਿਕਾਰਾਂ ਤੋਂ ਉਸ ਦੀ) ਰਾਖੀ ਕਰਦਾ ਹੈ
साध-संगति में रहके वह पवित्र हो जाता है। परमात्मा खुद (विकारों से उसकी) रखवाली करता है।
Se vuelve puro en la Hermandad del Guru, a ese ser, el Señor lo sostiene.
ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥੨॥
janam maran kee mal kaTeeaai gur dharasan dhekh nihaal ||2||
The filth of birth and death is washed away, and one is uplifted, beholding the Blessed Vision of the Guru's Darshan. ||2||
ਗੁਰੂ ਦਾ ਦਰਸ਼ਨ ਕਰ ਕੇ (ਉਸ ਦਾ ਤਨ ਮਨ) ਖਿੜ ਪੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਉਸ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ ।੨।
गुरू के दर्शन करके (उसका तन मन) खिल जाता है~ जनम मरन के चक्कर में डालने वाली उसकी विकारों की मैल काटी जाती है।2।
Las impurezas de su vida son lavadas y él es salvado con la Mirada del Guru. (2)
ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥
thaan thana(n)tar rav rahiaa paarabraham prabh soi ||
The Supreme Lord God is pervading all places and interspaces.
(ਹੇ ਮੇਰੇ ਮਨ !) ਉਹ ਪਾਰਬ੍ਰਹਮ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ
(हे मेरे मन!) वह पारब्रहम परमात्मा हरेक जगह व्यापक है।
Él prevalece en todo lugar, en el espacio, en los espacios inferiores, por todas partes, Él, el Señor Único.
ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥
sabhanaa dhaataa ek hai dhoojaa naahee koi ||
The One is the Giver of all-there is no other at all.
ਉਹ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ
वह खुद ही सब जीवों को दातें देने वाला है~ उस के बराबर और कोई नहीं।
Él es el Dador, nadie más puede ser, sí, nadie.
ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥੩॥
tis saranaiee chhuTeeaai keetaa loRe su hoi ||3||
In His Sanctuary, one is saved. Whatever He wishes, comes to pass. ||3||
(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਕਰਨਾ ਚਾਹੰੁਦਾ ਹੈ, ਉਸ ਦੀ ਸਰਨ ਪਿਆਂ (ਵਿਕਾਰਾਂ ਤੋਂ) ਖ਼ਲਾਸੀ ਹੰੁਦੀ ਹੈ ।੩।
(जगत में वही कुछ होता है जो वह करना चाहता है~ उसकी शरण पड़ने से (विकारों से) खलासी होती है।3।
Uno es salvado en Su Santuario, pues lo que está en Su Voluntad, eso ocurre. (3)
ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥
jin man vasiaa paarabraham se poore paradhaan ||
Perfectly fulfilled and famous are those, in whose minds the Supreme Lord God abides.
(ਹੇ ਭਾਈ !) ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਾਰਬ੍ਰਹਮ ਪਰਮੇਸ਼ਰ (ਦਾ ਨਾਮ) ਵੱਸ ਪੈਂਦਾ ਹੈ, ਉਹਨਾਂ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ, ਉਹ ਹਰ ਥਾਂ ਆਦਰ ਪਾਂਦੇ ਹਨ
(हे भाई!) जिन मनुष्यों के मन में पारब्रहम परमेश्वर का नाम बस जाता है~ उनके अंदर सारे गुण पैदा हो जाते हैं। वह हर जगह आदर पाते हैं।
Aquél que tiene habitando en su mente al Señor Perfecto, logra la Perfección, se vuelve único entre los hombres.
ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥
tin kee sobhaa niramalee paragaT bhiee jahaan ||
Their reputation is spotless and pure; they are famous all over the world.
ਉਹਨਾਂ ਦੀ ਬੇ-ਦਾਗ਼ ਸੋਭਾ-ਵਡਿਆਈ ਸਾਰੇ ਜਹਾਨ ਵਿਚ ਉੱਘੀ ਹੋ ਜਾਂਦੀ ਹੈ
उनकी बे-दाग शोभा-बड़प्पन सारे जगत में जाहिर हो जाती है।
Pura es su reputación y es aclamado en el mundo entero.
ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ॥੪॥੧੦॥੮੦॥
jinee meraa prabh dhiaaiaa naanak tin kurabaan ||4||10||80||
O Nanak, I am a sacrifice to those who meditate on my God. ||4||10||80||
ਹੇ ਨਾਨਕ ! (ਆਖ—) ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ।੪।੧੦।੮੦।
हे नानक! (कह) जिन मनुष्यों ने प्रभु का सिमरन किया है~ मैं उनसे सदके जाता हूं।4।10।80।
Nanak ofrece su vida en sacrificio a aquél que medita en el Señor. (4-10-80)