ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥
kar majano sapat sare man niramal mere raam ||
Take your bath in the seven seas, O my mind, and become pure.
(ਹੇ ਸਹੇਲੀਏ! ਉਸ ਵਿਚ) ਪੰਜੇ ਗਿਆਨ-ਇੰਦ੍ਰਿਆਂ ਮਨ ਤੇ ਬੁੱਧੀ ਸਮੇਤ ਇਸ਼ਨਾਨ ਕਰ, ਤੇਰਾ ਮਨ ਪਵਿਤ੍ਰ ਹੋ ਜਾਇਗਾ ।
(हे सहेली ! उसमें) पाँचों ज्ञानेंद्रियों को मन और बुद्धि समेत स्नान करा।तेरा मन पवित्र हो जाएगा।
Báñate, oh mi mente, báñate en esta confluencia de los siete mares para que te purifiques.
ਨਿਰਮਲ ਜਲਿ ਨੑਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ ॥
niramal jal n(h)aae jaa prabh bhaae pa(n)ch mile veechaare ||
One bathes in the water of purity when it is pleasing to God, and obtains the five virtues by reflective meditation.
ਜੀਵ (ਗੁਰ-ਸ਼ਬਦ ਰੂਪ) ਪਵਿਤ੍ਰ ਜਲ ਵਿਚ ਤਦੋਂ ਹੀ ਇਸ਼ਨਾਨ ਕਰ ਸਕਦਾ ਹੈ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, (ਗੁਰੂ ਦੇ ਸ਼ਬਦ ਦੀ) ਵਿਚਾਰ ਦੀ ਬਰਕਤਿ ਨਾਲ ਇਸ ਨੂੰ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਪੰਜੇ ਹੀ ਪ੍ਰਾਪਤ ਹੋ ਜਾਂਦੇ ਹਨ
जीव (गुरू शबद रूप) पवित्र जल में तब ही स्नान कर सकता है जब प्रभू को अच्छा लगता है।(गुरू के शबद की) विचार की बरकति से इसे (सत-संतोख-दया-धर्म और धैर्य) पाँचों ही प्राप्त हो जाते हैं।
Cuando te hayas bañado en estas aguas puras por la Voluntad de Dios, recibirás los méritos de la Verdad, Contentamiento, Compasión, Rectitud y Fortaleza a través de la Meditación,
ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ ॥
kaam karodh kapaT bikhiaa taj sach naam ur dhaare ||
Renouncing sexual desire, anger, deceit and corruption, he enshrines the True Name in his heart.
ਅਤੇ ਕਾਮ ਕ੍ਰੋਧ ਖੋਟ (ਮਾਇਆ ਦਾ ਮੋਹ ਆਦਿਕ) ਤਿਆਗ ਕੇ ਜੀਵ ਸਦਾ-ਥਿਰ ਪ੍ਰਭੂ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ ।
और काम-क्रोध खोट (माया का मोह आदि) त्याग के जीव सदा-स्थिर प्रभू नाम को अपने हृदय में बसा लेता है।
y harás a un lado tu lujuria, enojo, engaño y el veneno de Maya, atesorando en tu corazón
ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ ॥
haumai lobh lahar lab thaake paae dheen dhiaalaa ||
When the waves of ego, greed and avarice subside, he finds the Lord Master, Merciful to the meek.
ਜੇਹੜਾ ਮਨੁੱਖ ਦੀਨਾਂ ਤੇ ਦਇਆ ਕਰਨ ਵਾਲੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਅੰਦਰੋਂ ਹਉਮੈ, ਲੋਭ ਦੀ ਲਹਰ, ਤੇ ਲੱਬ (ਆਦਿਕ) ਮੁੱਕ ਜਾਂਦੇ ਹਨ ।
जो मनुष्य दीनों पे दया करने वाले परमात्मा को प्राप्त कर लेता है।उसके अंदर से अहंकार।लोभ की लहर।और लालच (आदि) समाप्त हो जाते हैं।
sólo el Nombre de tu Verdadero Señor. La marea del ego y de la avaricia baja y entonces recibes a tu Señor Compasivo.
ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥੩॥
naanak gur samaan teerath nahee koiee saache gur gopaalaa ||3||
O Nanak, there is no place of pilgrimage comparable to the Guru; the True Guru is the Lord of the world. ||3||
ਹੇ ਨਾਨਕ! ਗੁਰੂ ਸਦਾ-ਥਿਰ ਪ੍ਰਭੂ ਗੋਪਾਲ ਦਾ ਰੂਪ ਹੈ, ਗੁਰੂ ਵਰਗਾ ਹੋਰ ਕੋਈ ਤੀਰਥ ਨਹੀਂ ਹੈ ।੩।
हे नानक ! गुरू सदा-स्थिर प्रभू गोपाल का रूप है।गुरू जैसा और कोई तीर्थ नहीं है। 3।
Dice Nanak, no existe ningún otro lugar de peregrinaje como lo es el Recinto del Guru, no, pues Él es el Verdadero Dios. (3)
ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ ॥
hau ban bano dhekh rahee tiran dhekh sabaiaa raam ||
I have searched the jungles and forests, and looked upon all the fields.
ਹੇ ਪ੍ਰਭੂ! ਮੈਂ ਹਰੇਕ ਜੰਗਲ ਵੇਖ ਚੁਕੀ ਹਾਂ, ਸਾਰੀ ਬਨਸਪਤੀ ਨੂੰ ਤੱਕ ਚੁਕੀ ਹਾਂ
हे प्रभू ! मैं हरेक जंगल देख चुकी हूँ।सारी बनस्पति को ताक चुकी हूँ (मुझे यकीन आ गया है कि) ये सारा जगत तूने ही पैदा किया है।
He vagado a través de todos los bosques y parajes
ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ ॥
tirabhavano tujheh keeaa sabh jagat sabaiaa raam ||
You created the three worlds, the entire universe, everything.
(ਮੈਨੂੰ ਯਕੀਨ ਆ ਗਿਆ ਹੈ ਕਿ) ਇਹ ਸਾਰਾ ਜਗਤ ਤੂੰ ਹੀ ਪੈਦਾ ਕੀਤਾ ਹੈ, ਇਹ ਤਿੰਨੇ ਭਵਨ ਤੇਰੇ ਹੀ ਬਣਾਏ ਹੋਏ ਹਨ ।
ये तीनों भवन तेरे ही बनाए हुए हैं।सारा संसार तेरा ही बनाया हुआ है।
y he visto todos los lugares; he encontrado que Tú, oh Dios, has creado las tres Gunas, sí, el Universo entero.
ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥
teraa sabh keeaa too(n) thir theeaa tudh samaan ko naahee ||
You created everything; You alone are permanent. Nothing is equal to You.
ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ, (ਭਾਵੇਂ ਇਹ ਸੰਸਾਰ ਤਾਂ ਨਾਸਵੰਤ ਹੈ, ਪਰ) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।
(भले ही ये संसार तो नाशवंत है।पर) तू सदा कायम रहने वाला है।तेरे बराबर का और कोई नहीं है।
Has creado todo, pues sólo Tú eres Eterno, y no hay nadie igual a Ti.
ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ ॥
too(n) dhaataa sabh jaachik tere tudh bin kis saalaahee ||
You are the Giver - all are Your beggars; without You, who should we praise?
ਸਾਰੇ ਜੀਵ ਤੇਰੇ (ਦਰ ਦੇ) ਮੰਗਤੇ ਹਨ, ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ (ਦੁਨੀਆ ਦੇ ਪਦਾਰਥਾਂ ਵਾਸਤੇ) ਮੈਂ ਤੈਥੋਂ ਬਿਨਾ ਹੋਰ ਕਿਸ ਦੀ ਸਿਫ਼ਤਿ-ਸਾਲਾਹ ਕਰਾਂ?
सारे जीव तेरे (दर पे) मंगते हैं।तू सबको दातें देने वाला है (दुनियां के पदार्थों के वास्ते) मैं तेरे बिना और किस की सिफत सालाह करूँ।
Todos somos Tus buscadores; eres el Único Dador; por lo tanto, ¿quién más que Tú hay para alabar?
ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥
anama(n)giaa dhaan dheejai dhaate teree bhagat bhare bha(n)ddaaraa ||
You bestow Your gifts, even when we do not ask for them, O Great Giver; devotion to You is a treasure over-flowing.
ਹੇ ਦਾਤਾਰ! ਤੂੰ ਤਾਂ (ਜੀਵਾਂ ਦੇ) ਮੰਗਣ ਤੋਂ ਬਿਨਾ ਹੀ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ (ਮੈਨੂੰ ਆਪਣੀ ਭਗਤੀ ਦੀ ਦਾਤਿ ਦੇਹ) ਭਗਤੀ ਦੀ ਦਾਤਿ ਨਾਲ ਤੇਰੇ ਖ਼ਜ਼ਾਨੇ ਭਰੇ ਪਏ ਹਨ ।
हे दातार ! तू तो (जीवों के) माँगे बिना ही बख्शिशें किए जाता है (मुझे अपनी भक्ति की दाति दे) भक्ति की दाति से तेरे खजाने भरे पड़े हैं।
Oh Señor Compasivo, das aun sin que se Te pida; el Tesoro de Tu Alabanza se desborda.
ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ ॥੪॥੨॥
raam naam bin mukat na hoiee naanak kahai veechaaraa ||4||2||
Without the Lord's Name, there is no liberation; so says Nanak, this is the teaching of the Lord. ||4||2||
ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ (ਲੱਭ ਲੋਭ ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਮਿਲ ਸਕਦੀ ।੪।੨।
नानक ये विचार की बात बताता है कि परमात्मा के नाम के बिना (लब-लोभ-काम-क्रोध आदि विकारों से) निजात नहीं मिल सकती। 4। 2।
Dice el Humilde Nanak; ¡Sin el Nombre del Señor uno no puede ser emancipado! (4‑2)
ਆਸਾ ਮਹਲਾ ੧ ॥
aasaa mahalaa pehilaa ||
Aasaa, First Mehla:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ॥
meraa mano meraa man raataa raam piaare raam ||
My mind, my mind is attuned to the Love of my Beloved Lord.
(ਗੁਰੂ ਦੀ ਸਰਨ ਪੈ ਕੇ ਸ਼ਬਦ ਵਿਚ ਜੁੜ ਕੇ) ਮੇਰਾ ਮਨ ਉਸ ਪਿਆਰੇ ਪ੍ਰਭੂ ਦੇ ਨਾਮ-ਰੰਗ ਨਾਲ ਰੰਗਿਆ ਗਿਆ ਹੈ
(गुरू की शरण पड़ के शबद में जुड़ के) मेरा मन उस प्यारे प्रभू के नाम-रंग से रंगा गया है जो सदा-स्थिर रहने वाला है जो सबका मालिक है।
Mi mente está imbuida en el Amor del Señor, mi Rey.
ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥
sach saahibo aadh purakh apara(n)paro dhaare raam ||
The True Lord Master, the Primal Being, the Infinite One, is the Support of the earth.
ਜੋ ਸਦਾ-ਥਿਰ ਰਹਿਣ ਵਾਲਾ ਹੈ ਜੋ ਸਭ ਦਾ ਮਾਲਕ ਹੈ ਜੋ ਸਭ ਦਾ ਮੁੱਢ ਹੈ, ਜੋ ਸਭ ਵਿਚ ਵਿਆਪਕ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ ਤੇ ਜੋ ਸਭ ਨੂੰ ਆਸਰਾ ਦੇਂਦਾ ਹੈ ।
जो सबका आदि है।जो सब में व्यापक है जिससे परे और कोई नहीं और जो सबको आसरा देता है।
Verdad es mi Señor Trascendente y Primordial; Él sostiene el Universo entero.
ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥
agam agochar apar apaaraa paarabraham paradhaano ||
He is unfathomable, unapproachable, infinite and incomparable. He is the Supreme Lord God, the Lord above all.
। ਉਹ ਪਰਮਾਤਮਾ ਅਪਹੰੁਚ ਹੈ, ਮੁਨੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੰੁਚ ਨਹੀਂ ਹੋ ਸਕਦੀ, ਉਸ ਤੋਂ ਪਰੇ ਹੋਰ ਕੋਈ ਨਹੀਂ, ਬੇਅੰਤ ਹੈ ਤੇ ਸਭ ਤੋਂ ਵੱਡਾ ਹੈ ।
वह परमात्मा अपहुँच है।मनुष्य की ज्ञानेद्रियों की उस तक पहुँच नहीं हो सकती।उससे परे और कोई नहीं।बेअंत है और सबसे बड़ा है।
Es Insondable, Imperceptible, Infinito, Más allá de Todo, Supremo.
ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥
aadh jugaadhee hai bhee hosee avar jhooThaa sabh maano ||
He is the Lord, from the beginning, throughout the ages, now and forevermore; know that all else is false.
ਸ੍ਰਿਸ਼ਟੀ ਦੇ ਸ਼ੁਰੂ ਤੋਂ ਜੁਗਾਂ ਦੇ ਸ਼ਰੂ ਤੋਂ ਚਲਿਆ ਆ ਰਿਹਾ ਹੈ, ਹੁਣ ਭੀ ਮੌਜੂਦ ਹੈ ਸਦਾ ਲਈ ਮੌਜੂਦ ਰਹੇਗਾ । (ਹੇ ਭਾਈ!) ਹੋਰ ਸਾਰੇ ਸੰਸਾਰ ਨੂੰ ਨਾਸਵੰਤ ਜਾਣੋ ।
सृष्टि के आरम्भ से जुगों के आरम्भ से चला आ रहा है।अब भी मौजूद है सदा के लिए मौजूद रहेगा।(हे भाई !) और सारे संसार को नाशवंत जानो।
Sí, el Señor Primordial, Quien Ha Sido desde el principio de los tiempos, Es ahora y Será para siempre, todo lo demás son creencias vanas.
ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ ॥
karam dharam kee saar na jaanai surat mukat kiau paieeaai ||
If one does not appreciate the value of good deeds and Dharmic faith, how can one obtain clarity of consciousness and liberation?
ਮੇਰਾ ਮਨ ਸ਼ਾਸਤ੍ਰਾਂ ਦੇ ਦੱਸੇ ਹੋਏ ਧਾਰਮਿਕ ਕਰਮਾਂ ਦੀ ਸਾਰ ਨਹੀਂ ਜਾਣਦਾ, ਮੇਰੇ ਮਨ ਨੂੰ ਇਹ ਸੁਰਤਿ ਭੀ ਨਹੀਂ ਹੈ ਕਿ ਮੁਕਤੀ ਕਿਵੇਂ ਮਿਲਦੀ ਹੈ ।
मेरा मन शास्त्रों के बताए हुए धार्मिक कर्मों की सार नहीं जानता।मेरे मन को ये सुरति भी नहीं है कि मुक्ति कैसे मिलती है।
No sé la forma de lograrlo, ni de obtener la Salvación;
ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ ॥੧॥
naanak gurmukh sabadh pachhaanai ahinis naam dhiaaieeaai ||1||
O Nanak, the Gurmukh realizes the Word of the Shabad; night and day, he meditates on the Naam, the Name of the Lord. ||1||
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੇਰਾ ਮਨ ਇਹੀ ਪਛਾਣਦਾ ਹੈ ਕਿ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ।੧।
हे नानक ! गुरू की शरण पड़ के गुरू के शबद में जुड़ के मेरा मन यही पहचानता है कि दिन-रात परमात्मा का नाम सिमरना चाहिए। 1।
sólo conozco la Palabra del Señor a través del Guru y habito siempre en Su Nombre. (1)
ਮੇਰਾ ਮਨੋ ਮੇਰਾ ਮਨੁ ਮਾਨਿਆ ਨਾਮੁ ਸਖਾਈ ਰਾਮ ॥
meraa mano meraa man maaniaa naam sakhaiee raam ||
My mind, my mind has come to accept, that the Naam is our only Friend.
(ਗੁਰੂ ਦੀ ਸਰਨ ਪੈ ਕੇ) ਮੇਰਾ ਮਨ ਮੰਨ ਚੁਕਾ ਹੈ ਕਿ ਪਰਮਾਤਮਾ ਦਾ ਨਾਮ ਹੀ (ਅਸਲ) ਸਾਥੀ ਹੈ
(गुरू की शरण पड़ के) मेरा मन मान चुका है कि परमात्मा का नाम ही (असल) साथी है
Mi mente ha llegado a la concepción de que el Nombre del Señor es nuestro Único Amigo.
ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥
haumai mamataa maiaa sa(n)g na jaiee raam ||
Egotism, worldly attachment, and the lures of Maya shall not go with you.
ਮਾਇਆ ਦੀ ਮਮਤਾ ਤੇ ਹਉਮੈ ਮਨੁੱਖ ਦੇ ਨਾਲ ਨਹੀਂ ਜਾਂਦੇ,
माया की ममता और अहंकार मनुष्य के साथ नहीं जाते।
El ego, el apego, y Maya no nos guardan compañía en el más allá.
ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥
maataa pit bhaiee sut chaturaiee sa(n)g na sa(n)pai naare ||
Mother, father, famliy, children, cleverness, property and spouses - none of these shall go with you.
ਮਾਂ, ਪਿਉ, ਭਰਾ, ਪੁੱਤਰ, ਧਨ, ਇਸਤ੍ਰੀ, ਦੁਨੀਆ ਵਾਲੀ ਚਤੁਰਾਈ (ਸਦਾ ਲਈ) ਸਾਥੀ ਨਹੀਂ ਬਣ ਸਕਦੇ ।
माता-पिता-भाई-पुत्र-धन-स्त्री-दुनिया वाली चतुराई (सदा के लिए) साथी नहीं बन सकते।
Ni madre, ni padre, ni hermanos, ni hijos, ni esposa, tampoco nuestras artimañas, ni nuestras riquezas vendrán con nosotros.
ਸਾਇਰ ਕੀ ਪੁਤ੍ਰੀ ਪਰਹਰਿ ਤਿਆਗੀ ਚਰਣ ਤਲੈ ਵੀਚਾਰੇ ॥
sair kee putree parahar tiaagee charan talai veechaare ||
I have renounced Maya, the daughter of the ocean; reflecting upon reality, I have trampled it under my feet.
ਤੇ ਇਸ ਨੂੰ ਆਪਣੇ ਪੈਰਾਂ ਹੇਠ ਰੱਖਿਆ ਹੋਇਆ ਹੈ (ਭਾਵ, ਆਪਣੇ ਉਤੇ ਇਸ ਦਾ ਪ੍ਰਭਾਵ ਨਹੀਂ ਪੈਣ ਦੇਂਦਾ) ।
(इस वास्ते) गुरू के शबद के विचार की बरकति से मैंने माया का मोह बिल्कुल ही त्याग दिया है।और इसे अपने पैरों के नीचे रखा हुआ है (भाव।अपने ऊपर इसका प्रभाव नहीं पड़ने देता)।
Así he desterrado mi deseo por Maya y meditando en su gran insignificancia, la atrapé bajo mi pie.
ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ॥
aadh purakh ik chalat dhikhaiaa jeh dhekhaa teh soiee ||
The Primal Lord has revealed this wondrous show; wherever I look, there I see Him.
(ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ) ਆਦਿ ਪੁਰਖ ਨੇ (ਜਗਤ-ਰੂਪ) ਇਕ ਤਮਾਸ਼ਾ ਵਿਖਾਲ ਦਿੱਤਾ ਹੈ, ਮੈਂ ਜਿਧਰ ਵੇਖਦਾ ਹਾਂ ਉਧਰ ਉਹ ਪਰਮਾਤਮਾ ਹੀ ਮੈਨੂੰ ਦਿੱਸਦਾ ਹੈ ।
(मुझे यह यकीन हो गया है कि) आदि पुरखु ने (जगत रूप) एक तमाशा दिखा दिया है।मैं जिधर देखता हूँ उधरवह परमात्मा ही मुझे दिखता है।
Mi Señor Primordial me ha mostrado el milagro de que donde sea que veo, veo sólo al Único Señor.
ਨਾਨਕ ਹਰਿ ਕੀ ਭਗਤਿ ਨ ਛੋਡਉ ਸਹਜੇ ਹੋਇ ਸੁ ਹੋਈ ॥੨॥
naanak har kee bhagat na chhoddau sahaje hoi su hoiee ||2||
O Nanak, I shall not forsake the Lord's devotional worship; in the natural course, what shall be, shall be. ||2||
ਹੇ ਨਾਨਕ! (ਆਖ—) ਮੈਂ ਪਰਮਾਤਮਾ ਦੀ ਭਗਤੀ (ਕਦੇ) ਨਹੀਂ ਵਿਸਾਰਦਾ (ਮੈਨੂੰ ਯਕੀਨ ਹੈ ਕਿ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸੁਤੇ ਹੀ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ।੨।
हे नानक ! (कह–) मैं परमात्मा की भक्ति (कभी) नहीं भुलाता (मुझे विश्वास है कि) जगत में जो कुछ हो रहा है अपने आप ही प्रभू की रजा में हो रहा है। 2।
Nanak no abandona la Alabanza del Señor, y de forma espontánea, Lo obtiene. (2)
ਮੇਰਾ ਮਨੋ ਮੇਰਾ ਮਨੁ ਨਿਰਮਲੁ ਸਾਚੁ ਸਮਾਲੇ ਰਾਮ ॥
meraa mano meraa man niramal saach samaale raam ||
My mind, my mind has become immaculately pure, contemplating the True Lord.
ਸਦਾ-ਥਿਰ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਸੰਭਾਲ ਕੇ ਮੇਰਾ ਮਨ ਪਵਿਤ੍ਰ ਹੋ ਗਿਆ ਹੈ ।
सदा-स्थिर परमात्मा का नाम (हृदय में) संभाल के मेरा मन पवित्र हो गया है।
Mi mente se ha vuelto pura, pues he ensamblado la Verdad en Ella.
ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥
avagan meT chale gun sa(n)gam naale raam ||
I have dispelled my vices, and now I walk in the company of the virtuous.
(ਜੀਵਨ-ਪੰਧ ਵਿਚ) ਮੈਂ ਔਗੁਣ (ਆਪਣੇ ਅੰਦਰੋਂ) ਮਿਟਾ ਕੇ ਤੁਰ ਰਿਹਾ ਹਾਂ, ਮੇਰੇ ਨਾਲ ਗੁਣਾਂ ਦਾ ਸਾਥ ਬਣ ਗਿਆ ਹੈ ।
(जीवन-राह में) मैं अवगुण (अपने अंदर से) मिटा केचल रहा हूँ।मेरे साथ गुणों का साथ बन गया है।
He desechado mi maldad y guardo siempre la compañía de lo bueno.
ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ ॥
avagan parahar karanee saaree dhar sachai sachiaaro ||
Discarding my vices, I do good deeds, and in the True Court, I am judged as true.
ਜੇਹੜਾ ਮਨੁੱਖ ਗੁਰੂ ਦੀ ਰਾਹੀਂ ਔਗੁਣ ਤਿਆਗ ਕੇ (ਨਾਮ-ਸਿਮਰਨ ਦੀ) ਸ੍ਰੇਸ਼ਟ ਕਰਣੀ ਕਰਦਾ ਹੈ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੱਚਾ ਮੰਨਿਆ ਜਾਂਦਾ ਹੈ
जो मनुष्य गुरू के द्वारा अवगुण त्याग के (नाम सिमरन की) श्रेष्ठ करणी करता है वह सदा-स्थिर प्रभू के दर पर सच्चा माना जाता है।
Sí, abandoné el vicio, e hice buenas acciones y fui aprobado en la Puerta de la Verdad,
ਆਵਣੁ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ ॥
aavan jaavan Thaak rahaae gurmukh tat veechaaro ||
My coming and going has come to an end; as Gurmukh, I reflect upon the nature of reality.
ਉਹ ਮਨੁੱਖ ਆਪਣਾ ਜਨਮ ਮਰਣ ਦਾ ਗੇੜ ਮੁਕਾ ਲੈਂਦਾ ਹੈ, ਉਹ ਜਗਤ ਦੇ ਮੂਲ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ ।
वह मनुष्य अपने जनम-मरण का चक्कर मिटा लेता है।वह जगत के मूल को अपने सोच मण्डल में टिकाए रखता है।
y mis idas y venidas cesaron, pues medité en la Quintaesencia de la Realidad a través del Bani de la Palabra del Guru.
ਸਾਜਨੁ ਮੀਤੁ ਸੁਜਾਣੁ ਸਖਾ ਤੂੰ ਸਚਿ ਮਿਲੈ ਵਡਿਆਈ ॥
saajan meet sujaan sakhaa too(n) sach milai vaddiaaiee ||
O my Dear Friend, You are my all-knowing companion; grant me the glory of Your True Name.
ਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ ਤੂੰ ਹੀ ਮੇਰਾ ਮਿੱਤਰ ਹੈਂ ਤੂੰ ਹੀ ਮੇਰੇ ਦਿਲ ਦੀ ਜਾਣਨ ਵਾਲਾ ਸਾਥੀ ਹੈਂ । ਤੇਰੇ ਸਦਾ-ਥਿਰ ਨਾਮ ਵਿਚ ਜੁੜਿਆਂ (ਤੇਰੇ ਦਰ ਤੇ) ਆਦਰ ਮਿਲਦਾ ਹੈ ।
हे प्रभू ! तू ही मेरा सज्जन है तू ही मेरा मित्र है तू ही मेरे दिल की जानने वाला साथी है।तेरे सदा-स्थिर नाम में जुड़ने से (तेरे दर पे) आदर मिलता है।
Oh Señor, eres mi Amigo, mi sabio Compañero; bendíceme con la Gloria de Tu Verdad,
ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥੩॥
naanak naam ratan paragaasiaa aaisee gurmat paiee ||3||
O Nanak, the jewel of the Naam has been revealed to me; such are the Teachings I have received from the Guru. ||3||
ਹੇ ਨਾਨਕ! (ਆਖ—) ਮੈਨੂੰ ਗੁਰੂ ਦੀ ਅਜੇਹੀ ਮਤਿ ਪ੍ਰਾਪਤ ਹੋਈ ਹੈ ਕਿ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਸ੍ਰੇਸ਼ਟ ਨਾਮ ਪ੍ਰਗਟ ਹੋ ਗਿਆ ਹੈ ।੩।
हे नानक ! (कह–) मुझे गुरू की ऐसी मति प्राप्त हुई है कि मेरे हृदय में परमात्मा का श्रेष्ठ नाम प्रगट हो गया है। 3।
y deja que la Joya de Tu Nombre ilumine mi mente, así como es la Instrucción del Guru. (3)
ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ ॥
sach a(n)jano a(n)jan saar nira(n)jan raataa raam ||
I have carefully applied the healing ointment to my eyes, and I am attuned to the Immaculate Lord.
(ਪ੍ਰਭੂ ਦੇ ਗਿਆਨ ਦਾ) ਸੁਰਮਾ ਪਾ ਕੇ ਮੇਰਾ ਮਨ ਮਾਇਆ-ਰਹਿਤ ਪਰਮਾਤਮਾ ਦੇ ਨਾਮ ਵਿਚ ਰੰਗਿਆ ਗਿਆ ਹੈ ।
(प्रभू के ज्ञान का) सुरमा डाल के मेरा मन माया-रहित परमात्मा के नाम में रंगा गया है।
Apliqué el Colirio de Tu Verdad a mis ojos, y estuve imbuido en Ti, oh Señor Inmaculado.
ਮਨਿ ਤਨਿ ਰਵਿ ਰਹਿਆ ਜਗਜੀਵਨੋ ਦਾਤਾ ਰਾਮ ॥
man tan rav rahiaa jagajeevano dhaataa raam ||
He is permeating my mind and body, the Life of the world, the Lord, the Great Giver.
ਜਗਤ ਦਾ ਜੀਵਨ ਤੇ ਸਭ ਦਾਤਾਂ ਦੇਣ ਵਾਲਾ ਪ੍ਰਭੂ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰ ਵੇਲੇ ਮੌਜੂਦ ਰਹਿੰਦਾ ਹੈ ।
जगत का जीवन व सभी दातें देने वाला प्रभू मेरे मन में मेरे हृदय में हर वक्त मौजूद रहता है।(गुरू के द्वारा) जगत का जीवन और सबको दातें देने वाला परमात्मा मन में बस जाता है।
Y entonces, oh Señor de la vida, compenetraste mi cuerpo y mi mente, y así obtuve a mi Señor en el Equilibrio.
ਜਗਜੀਵਨੁ ਦਾਤਾ ਹਰਿ ਮਨਿ ਰਾਤਾ ਸਹਜਿ ਮਿਲੈ ਮੇਲਾਇਆ ॥
jagajeevan dhaataa har man raataa sahaj milai melaiaa ||
My mind is imbued with the Lord, the Great Giver, the Life of the world; I have merged and blended with Him, with intuitive ease.
(ਗੁਰੂ ਦੀ ਰਾਹੀਂ) ਜਗਤ ਦਾ ਜੀਵਨ ਤੇ ਸਭ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪੈਂਦਾ ਹੈ, ਮਨ ਉਸ ਦੇ ਨਾਮ-ਰੰਗ ਨਾਲ ਰੰਗਿਆ ਜਾਂਦਾ ਹੈ ਤੇ ਮਨ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ ।
मन उसके नाम-रंग में रंगा जाता है और मन आत्मिक अडोलता में टिक जाता है।
En la Sociedad de los Santos, por la Gracia de Dios, obtuve el Éxtasis.
ਸਾਧ ਸਭਾ ਸੰਤਾ ਕੀ ਸੰਗਤਿ ਨਦਰਿ ਪ੍ਰਭੂ ਸੁਖੁ ਪਾਇਆ ॥
saadh sabhaa sa(n)taa kee sa(n)gat nadhar prabhoo sukh paiaa ||
In the Company of the Holy, and the Saints' Society, by God's Grace, peace is obtained.
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਆਤਮਕ ਆਨੰਦ ਪ੍ਰਾਪਤ ਹੰੁਦਾ ਹੈ ।
गुरमुखों की संगति में रहने से परमात्मा की मेहर की निगाह से आत्मिक आनंद प्राप्त होता है।
En la Alabanza del Señor me imbuí en la Armonía,
ਹਰਿ ਕੀ ਭਗਤਿ ਰਤੇ ਬੈਰਾਗੀ ਚੂਕੇ ਮੋਹ ਪਿਆਸਾ ॥
har kee bhagat rate bairaagee chooke moh piaasaa ||
The renunciates remain absorbed in devotional worship to the Lord; they are rid of emotional attachment and desire.
ਜਗਤ ਵਿਚ ਅਜੇਹੇ ਵਿਰਲੇ ਬੰਦੇ ਹਨ ਜੇਹੜੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗੀਜ ਕੇ ਮਾਇਆ ਦੇ ਮੋਹ ਨਾਲੋਂ ਨਿਰਲੇਪ ਰਹਿੰਦੇ ਹਨ, ਜਿਨ੍ਹਾਂ ਦੇ ਅੰਦਰੋਂ ਮੋਹ ਤੇ ਤ੍ਰਿਸ਼ਨਾ ਮੁੱਕ ਜਾਂਦੇ ਹਨ,
जो परमात्मा की भक्ति के रंग में रंग के माया के मोह से निर्लिप रहते हैं। जिनके अंदर से मोह और तृष्णा खत्म हो जाते हैं।
y fui liberado de mi deseo y de mi apego.
ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ ਉਦਾਸਾ ॥੪॥੩॥
naanak haumai maar pateene virale dhaas udhaasaa ||4||3||
O Nanak, how rare is that unattached servant, who conquers his ego, and remains pleased with the Lord. ||4||3||
ਜੋ ਹਉਮੈ ਨੂੰ ਮਾਰ ਕੇ ਪਰਮਾਤਮਾ ਦੇ ਨਾਮ ਵਿਚ ਹੀ ਸਦਾ ਗਿੱਝੇ ਰਹਿੰਦੇ ਹਨ
हे नानक ! जगत में ऐसे विरले लोग हैंजो अहंकार को मार के परमात्मा के नाम में सदा ही लिप्त रहते हैं। 4। 3।
Dice Nanak, ¡extraordinario es ese desapegado sirviente que conquista su ego y permanece complacido con su Señor! (4‑3)