ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥
hau hau karatee jag firee naa dhan sa(n)pai naal ||
Practicing egotism, selfishness and conceit, she wanders around the world, but her wealth and property will not go with her.
(ਲੁਕਾਈ ਆਮ ਤੌਰ ਤੇ) ਮਮਤਾ-ਜਲ ਵਿਚ ਫਸੀ ਹੋਈ (ਸਾਰਾ) ਜਗਤ (ਮਾਇਆ ਦੀ ਖ਼ਾਤਰ) ਭਾਲਦੀ ਫਿਰਦੀ ਹੈ, ਪਰ (ਇਕੱਠਾ ਕੀਤਾ) ਧਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਂਦਾ
(संसार आम तौर पर) ममता-जाल में फंसा हुआ (माया की खातिर) ढूंढता फिरता है। पर (एकत्र किया गया) धन पदार्थ किसी के साथ नहीं जाता।
Viviendo en la vanidad, egoísmo y en la contienda, vagó por todo el mundo para lograr las riquezas que no se irán con ella
ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ ॥
a(n)dhee naam na chetiee sabh baadhee jamakaal ||
The spiritually blind do not even think of the Naam; they are all bound and gagged by the Messenger of Death.
(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਲੁਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ (ਸਿਮਰਨ-ਹੀਨ ਲੁਕਾਈ ਨੂੰ) ਆਤਮਕ ਮੌਤ ਨੇ ਆਪਣੇ ਬੰਧਨਾਂ ਵਿਚ ਬੰਨ੍ਹਿਆ ਹੁੰਦਾ ਹੈ
(माया के मोह में) अंधा हुआ संसार परमात्मा का नाम नहीं सिमरता और (सिमरन हीन जगत को) आत्मिक मौत ने अपने बंधनों में बांधा हुआ है।
El ciego no habitó en el Nombre del Señor y fue destruido por Yama, el Mensajero de la Muerte.
ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ ॥੩॥
satagur miliaai dhan paiaa har naamaa ridhai samaal ||3||
Meeting the True Guru, the wealth is obtained, contemplating the Name of the Lord in the heart. ||3||
ਜੇ ਗੁਰੂ ਮਿਲ ਪਏ ਤਾਂ ਹਰੀ-ਨਾਮ-ਧਨ ਪ੍ਰਾਪਤ ਹੋ ਜਾਂਦਾ ਹੈ (ਗੁਰੂ ਦੀ ਸਰਨ ਪੈ ਕੇ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭੀ ਰੱਖਦਾ ਹੈ ।੩।
अगर गुरू मिल जाए तो हरि नाम धन प्राप्त हो जाता है (गुरू की शरण पड़ के जीव) परमात्मा का नाम अपने हृदय में संभाल के रखता है।3।
Cuando uno logra encontrar al Guru Verdadero, uno gana la Verdadera Riqueza, recordando al Señor en su corazón. (3)
ਨਾਮਿ ਰਤੇ ਸੇ ਨਿਰਮਲੇ ਗੁਰ ਕੈ ਸਹਜਿ ਸੁਭਾਇ ॥
naam rate se niramale gur kai sahaj subhai ||
Those who are attuned to the Naam are immaculate and pure; through the Guru, they obtain intuitive peace and poise.
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜੇਹੜੇ ਮਨੁੱਖ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ
गुरू के शबद की बरकति से जो मनुष्य परमात्मा के नाम (-रंग) में रंगे जाते हैं वह पवित्र (जीवन वाले) हो जाते हैं।
Los que se funden en el Nombre, llevan al Señor en su corazón, son lo más puro de lo puro, pues obtienen al Guru.
ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥
man tan raataa ra(n)g siau rasanaa rasan rasai ||
Their minds and bodies are dyed in the Color of the Lord's Love, and their tongues savor His Sublime Essence.
ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ । ਉਹਨਾਂ ਦਾ ਮਨ ਉਹਨਾਂ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ ਨਾਮ-ਰਸ ਵਿਚ ਰਸੀ ਰਹਿੰਦੀ ਹ
वह आत्मिक अडोलता में टिके रहते हैं~ वह प्रभु-प्रेम में जुड़े रहते हैं। उनका मन~ उनका शरीर प्रभु के प्रेम-रंग से रंगा जाता है। उनकी जीभ नाम रस में रसी रहती है।
Su mente se funde en el Amor del Señor y sus labios saborean la dulzura de Su Nombre.
ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥੪॥੧੪॥੪੭॥
naanak ra(n)g na utarai jo har dhur chhoddiaa lai ||4||14||47||
O Nanak, that Primal Color which the Lord has applied, shall never fade away. ||4||14||47||
ਹੇ ਨਾਨਕ ! ਜਿਨ੍ਹਾਂ ਨੰੂ ਪਰਮਾਤਮਾ ਧੁਰੋਂ ਆਪਣੀ ਰਜ਼ਾ ਵਿਚ ਨਾਮ ਰੰਗ ਚਾੜ੍ਹ ਦੇਂਦਾ ਹੈ, ਉਹਨਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ ।੪।੧੪।੪੭।
हे नानक! जिन्हें परमात्मा धुर से ही अपनी रजा से नाम-रंग चढ़ा देता है~ उनका वह रंग कभी उतरता नहीं।4।14।47।
? (4-14-47)
ਸਿਰੀਰਾਗੁ ਮਹਲਾ ੩ ॥
sireeraag mahalaa teejaa ||
Siree Raag, Third Mehla:
ਸਿਰੀ ਰਾਗ, ਤੀਜੀ ਪਾਤਸ਼ਾਹੀ।
श्री राग महला ३ ॥
Siri Rag, Mejl Guru Amar Das, Tercer Canal Divino.
ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ ॥
gurmukh kirapaa kare bhagat keejai bin gur bhagat na hoiee ||
By His Grace one becomes Gurmukh, worshipping the Lord with devotion. Without the Guru there is no devotional worship.
ਜੇ ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਉੱਤੇ) ਕਿਰਪਾ ਕਰੇ ਤਾਂ (ਜੀਵ ਪਾਸੋਂ) ਭਗਤੀ ਕੀਤੀ ਜਾ ਸਕਦੀ ਹੈ, (ਗੁਰੂ ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ
अगर परमात्मा गुरू के द्वारा (जीव पर) कृपा करे तो (जीव द्वारा) भक्ति की जा सकती है। (गुरू की शरण पड़े) बगैर परमात्मा की भक्ति नहीं हो सकती।
Si el Guru en Su Misericordia así lo desea, uno llama al Señor; sin el Guru, no hay ninguna Alabanza.
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥
aapai aap milaae boojhai taa niramal hovai soiee ||
Those whom He unites with Himself, understand and become pure.
ਜੇਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿਚ ਜੋੜ ਦੇਵੇ ਤੇ (ਇਸ ਭੇਤ ਨੰੂ) ਸਮਝ ਲਏ ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ
जो मनुष्य अपने आप को (गुरू के) अस्तित्व में जोड़ दे (इस भेद को) समझ ले~ तो वह पवित्र जीवन वाला हो जाता है।
el Guru une al buscador con su propio ser, éste vive la Verdad y se vuelve puro.
ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥
har jeeau saachaa saachee baanee sabadh milaavaa hoiee ||1||
The Dear Lord is True, and True is the Word of His Bani. Through the Shabad, we merge with Him. ||1||
ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, (ਉਸ ਦੀ ਸਿਫ਼ਤਿ-ਸਾਲਾਹ ਵੀ ਥਿਰ ਰਹਿਣ ਵਾਲੀ ਹੈ, ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ ।੧।
परमात्मा सदा स्थिर रहने वाला है~ (उसकी सिफत सलाह भी सदा स्थिर रहने वाली है) सिफत सलाह की बाणी के द्वारा ही उससे मिलाप हो सकता है।1।
Dios es la Verdad, Verdad es Su Palabra, y a través de la Palabra uno es unido con el Señor. (1)
ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥
bhaiee re bhagatiheen kaahe jag aaiaa ||
O Siblings of Destiny: those who lack devotion-why have they even bothered to come into the world?
ਹੇ ਭਾਈ ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਨੂੰ ਜਗਤ ਵਿਚ ਆਉਣ ਦਾ ਕੋਈ ਲਾਭ ਨਹੀਂ ਹੋਇਆ
हे भाई ! जो मनुष्य परमात्मा की भक्ति से वंचित रहा~ उसे जगत में आने का कोई लाभ नहीं हुआ।
Hermano, ¿por qué es que uno ha llegado a la vida sin devoción?
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
poore gur kee sev na keenee birathaa janam gavaiaa ||1|| rahaau ||
They do not serve the Perfect Guru; they waste away their lives in vain. ||1||Pause||
ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਾਹ ਕੀਤੀ, ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ ।੧।ਰਹਾਉ।
जिस मनुष्य ने पूरे गुरू की बताई सेवा ना की~ उसने मानुख जन्म व्यर्थ गवा लिया।1।रहाउ।
Si uno no sirve al Guru Perfecto, desperdicia su vida en vano. (1-Pausa)
ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ ॥
aape jagajeevan sukhadhaataa aape bakhas milaae ||
The Lord Himself, the Life of the World, is the Giver of Peace. He Himself forgives, and unites with Himself.
ਪਰਮਾਤਮਾ ਆਪ ਹੀ ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪ ਹੀ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ, ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ) ਆਪਣੇ ਨਾਲ ਜੋੜਦਾ ਹੈ
परमात्मा स्वयं ही जगत के जीवों की जिन्दगी का सहारा है~ स्वयं ही (जीवों को) सुख देने वाला है~ स्वयं ही मेहर करके (जीवों को) अपने साथ जोड़ता है।
Él, el Señor Mismo, es la Vida del mundo, Él es el Dador de Paz y Placer y también es Aquél que perdona y nos une a Su Propio Ser.
ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥
jeea ja(n)t e kiaa vechaare kiaa ko aakh sunaae ||
So what about all these poor beings and creatures? What can anyone say?
(ਜੇ ਉਹ ਆਪ ਮਿਹਰ ਨਾਹ ਕਰੇ ਤਾਂ ਉਸ ਦੇ ਚਰਨਾਂ ਵਿਚ ਜੁੜਨ ਵਾਸਤੇ) ਵਿਚਾਰੇ ਜੀਵ ਬਿਲਕੁਲ ਅਸਮਰਥ ਹਨ । (ਪ੍ਰਭੂ ਦੀ ਮਿਹਰ ਤੋਂ ਬਿਨਾ) ਨਾਹ ਕੋਈ ਜੀਵ (ਉਸ ਦੀ ਸਿਫ਼ਤਿ) ਆਖ ਸਕਦਾ ਹੈ ਨਾਹ ਸੁਣਾ ਸਕਦਾ ਹੈ
(अगर वह खुद मेहर ना करे तो उसके चरणों में जुड़ने के वास्ते) विचारे जीव बिल्कुल अस्मर्थ है। (प्रभु की मेहर के बिना) ना कोई जीव (उसकी सिफत) कह सकता है ना ही सुना सकता है।
¿Qué son todas las criaturas frente a Él?, ¿qué pueden decir?
ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥੨॥
gurmukh aape dhei vaddaiee aape sev karaae ||2||
He Himself blesses the Gurmukh with glory. He Himself enjoins us to His Service. ||2||
ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ ।੨।
परमात्मा स्वयं ही गुरू के द्वारा (अपने नाम की वडिआई) देता है~ और स्वयं अपनी सेवा भक्ति कराता है।2।
El Guru Mismo es quien confiere el Honor, Él Mismo es Quien hace Su Servicio. (2)
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥
dhekh kuTa(n)b moh lobhaanaa chaladhiaa naal na jaiee ||
Gazing upon their families, people are lured and trapped by emotional attachment, but none will go along with them in the end.
ਜੀਵ ਆਪਣੇ ਪਰਵਾਰ ਨੂੰ ਵੇਖ ਕੇ ਇਸ ਦੇ ਮੋਹ ਵਿਚ ਫਸ ਜਾਂਦਾ ਹੈ । (ਪਰ ਪਰਵਾਰ ਦਾ ਕੋਈ ਸਾਥੀ) ਜਗਤ ਤੋਂ ਤੁਰਨ ਵੇਲੇ ਜੀਵ ਦੇ ਨਾਲ ਨਹੀਂ ਜਾਂਦਾ
जीव अपने परिवार को देख के इस के मोह में फंस जाता है। (पर~ परिवार का कोई साथी) जगत से चलने के वक्त जीव के साथ नहीं जाता।
Viviendo con la familia uno se llega a enamorar de ella, pero a la hora de la muerte uno no se la lleva consigo.
ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ ॥
satagur sev gun nidhaan paiaa tis dhee keem na paiee ||
Serving the True Guru, one finds the Lord, the Treasure of Excellence. His Value cannot be estimated.
ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਿਆ, ਉਸ ਦੀ (ਆਤਮਕ ਉੱਚਤਾ ਦੀ) ਕੀਮਤ ਨਹੀਂ ਪੈ ਸਕਦੀ
जिस मनुष्य ने गुरू की बताई सेवा करके गुणों के खजाने परमात्मा को ढूंढ लिया~ उस की (आत्मिक उच्चता की) कीमत नहीं पड़ सकती।
Sirviendo al Guru, uno llega hasta el Señor, Cuyo valor no podría ni aspirar a medir.
ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ ॥੩॥
har prabh sakhaa meet prabh meraa a(n)te hoi sakhaiee ||3||
The Lord God is my Friend and Companion. God shall be my Helper and Support in the end. ||3||
ਪਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ, ਅੰਤ ਵੇਲੇ ਭੀ ਉਸਦਾ ਸਹਾਈ ਬਣਦਾ ਹੈ ।੩।
परमात्मा उस मनुष्य का दोस्त बन जाता है मित्र बन जाता है~ अंत समय भी उसका साथी बनता है।3।
El Señor es mi Amigo, sólo Él es mi Soporte al final. (3)
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥
aapanai man chit kahai kahaae bin gur aap na jaiee ||
Within your conscious mind, you may say anything, but without the Guru, selfishness is not removed.
ਆਪਣੇ ਮਨ ਵਿਚ ਆਪਣੇ ਚਿੱਤ ਵਿਚ ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਭੀ ਅਖਵਾਏ (ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ ਹੈ) ਪਰ ਇਹ ਹਉਮੈ ਅਹੰਕਾਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ
अपने मन में अपने चित्त में जीव बेशक कहता रहे~ दूसरों से भी कहलवाता फिरे (कि मेरे अंदर अहंकार नहीं है) पर यह अहम् अहंकार गुरू की शरण पड़े बगैर दूर नहीं हो सकता।
Uno podrá decir lo que quiera y hacer a otros también decirlo; pero sin el Guru, el ego no desaparece.
ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ ॥
har jeeau dhaataa bhagat vachhal hai kar kirapaa ma(n)n vasaiee ||
The Dear Lord is the Giver, the Lover of His devotees. By His Grace, He comes to dwell in the mind.
ਜੇਹੜਾ ਪ੍ਰਭੂ ਸਭ ਜੀਵਾਂ ਨੰੂ ਦਾਤਾਂ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ (ਆਪਣੀ ਭਗਤੀ ਜੀਵ ਦੇ) ਹਿਰਦੇ ਵਿਚ ਵਸਾਂਦਾ ਹ
जो प्रभू सब जीवों को दातें देने वाला है तथा भक्ति से प्यार करता है वह कृपा करके खुद ही (अपनी भक्ती जीव के) हृदय में बसाता है।
El Señor es el amante de los Devotos, si Él confiere Su Gracia, Él viene a habitar en nuestro corazón
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੪॥੧੫॥੪੮॥
naanak sobhaa surat dhei prabh aape gurmukh dhe vaddiaaiee ||4||15||48||
O Nanak, by His Grace, He bestows enlightened awareness; God Himself blesses the Gurmukh with glorious greatness. ||4||15||48||
ਹੇ ਨਾਨਕ ! ਪ੍ਰਭੂ ਆਪ ਹੀ (ਆਪਣੀ ਭਗਤੀ ਦੀ) ਸੁਰਤਿ ਬਖ਼ਸ਼ਦਾ ਹੈ ਤੇ ਸੋਭਾ ਬਖ਼ਸ਼ਦਾ ਹੈ, ਆਪ ਹੀ ਗੁਰੂ ਦੀ ਸਰਨ ਪਾ ਕੇ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ।੪।੧੫।੪੮।
हे नानक ! प्रभु स्वयं ही (अपनी भक्ति की) सुरति बख्शता है व शोभा बख्शता है। स्वयं ही गुरू की शरण में डाल के (अपने दर पे उसे) आदर सत्कार देता है।4।15।48।
Dice Nanak, sólo el Señor nos da la Conciencia de Su Alabanza y a través del Guru otorga Su Honor. (4-15-48)
ਸਿਰੀਰਾਗੁ ਮਹਲਾ ੩ ॥
sireeraag mahalaa teejaa ||
Siree Raag, Third Mehla:
ਸਿਰੀ ਰਾਗ, ਤੀਜੀ ਪਾਤਸ਼ਾਹੀ।
श्री राग महला ३ ॥
Siri Rag, Mejl Guru Amar Das, Tercer Canal Divino.
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥ ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ ॥
dhan jananee jin jaiaa dha(n)n pitaa paradhaan || satagur sev sukh paiaa vichahu giaa gumaan ||
Blessed is the mother who gave birth; blessed and respected is the father of one who serves the True Guru and finds peace. His arrogant pride is banished from within.
ਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ (ਗੁਰੂ ਨੰੂ) ਜਨਮ ਦਿੱਤਾ, (ਗੁਰੂ ਦਾ) ਪਿਤਾ ਭੀ ਭਾਗਾਂ ਵਾਲਾ ਹੈ (ਤੇ ਮਨੁੱਖ ਜਾਤੀ ਵਿਚ) ਸੇ੍ਰਸ਼ਟ ਹੈ । ਸਤਿਗੁਰੂ ਦੀ ਸਰਨ ਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਉਸ ਦੇ) ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ
वह माँ भाग्यशाली है जिस ने (गुरू को) जन्म दिया। (गुरू का) पिता भी भाग्यवान है (और मनुष्य जाति में) श्रेष्ठ है। सतिगुरू की शरण लेने से आत्मिक आनन्द प्राप्त होता है (जो मनुष्य गुरू की शरण में आता है उसके) अंदर से अहंकार दूर हो जाता है।
Bendita sea la madre y bendito sea el padre de aquél que busca la Paz sirviendo al Guru Verdadero.
ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥੧॥
dhar sevan sa(n)t jan khaRe pain gunee nidhaan ||1||
Standing at the Lord's Door, the humble Saints serve Him; they find the Treasure of Excellence. ||1||
(ਜੇਹੜੇ) ਸੰਤ ਜਨ (ਗੁਰੂ ਦੇ) ਦਰ ਤੇ ਸਾਵਧਾਨ ਹੋ ਕੇ ਸੇਵਾ ਕਰਦੇ ਹਨ, ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦੇ ਹਨ ।੧।
(जो) संतजन (गुरू के) दर पर सावधान हो के सेवा करते हैं~ वे गुणों के खजाने परमात्मा को मिल लेते हैं।1।
Los Santos sirven al Señor conquistando su ego y logran el Tesoro de la Virtud.(1)
ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ ॥
mere man gur mukh dhiaai har soi ||
O my mind, become Gurmukh, and meditate on the Lord.
ਹੇ ਮੇਰੇ ਮਨ ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਨੂੰ ਸਿਮਰ
हे मेरे मन! गुरू की शरण पड़ के उस परमात्मा को सिमर।
Oh mente mía, cántale al Señor, a través de la Misericordia del Guru.
ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥
gur kaa sabadh man vasai man tan niramal hoi ||1|| rahaau ||
The Word of the Guru's Shabad abides within the mind, and the body and mind become pure. ||1||Pause||
(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ।੧।ਰਹਾਉ।
(जिस मनुष्य के) मन में गुरू का शबद बस जाता है उस का मन पवित्र हो जाता है। उसका शरीर पवित्र हो जाता है। (अर्थात्~ ज्ञानेन्द्रियां विकारों से हट जाती हैं।)।1।रहाउ।
Si la Palabra del Guru habita en ti, tu mente y tu cuerpo se vuelven puros. (1-Pausa)
ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ ॥
kar kirapaa ghar aaiaa aape miliaa aai ||
By His Grace, He has come into my home; He Himself has come to meet me.
(ਗੁਰੂ ਦੀ ਸਰਨ ਪਿਆਂ ਹੀ) ਪਰਮਾਤਮਾ (ਜੀਵ ਦੇ) ਹਿਰਦੇ-ਘਰ ਵਿਚ ਆ ਪ੍ਰਗਟਦਾ ਹੈ, ਆਪ ਹੀ ਆ ਕੇ ਮਿਲ ਪੈਂਦਾ ਹੈ
(गुरू की शरण पड़ने से ही) परमात्मा (जीव के) हृदय घर में आकर प्रगट होता है~ स्वयं ही आ के मिलता है।
Su Gracia el Señor entró en el hogar de mi mente y Lo conocí.
ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥
gur sabadhee saalaaheeaai ra(n)ge sahaj subhai ||
Singing His Praises through the Shabads of the Guru, we are dyed in His Color with intuitive ease.
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ (ਜੇਹੜਾ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ ਉਸ ਨੂੰ ਪ੍ਰਭੂ) ਆਤਮਕ ਅਡੋਲਤਾ ਵਿਚ ਤੇ (ਆਪਣੇ) ਪ੍ਰੇਮ ਵਿਚ ਰੰਗ ਦੇਂਦਾ ਹੈ
गुरू के शबद द्वारा ही परमात्मा की सिफत सलाह की जा सकती है (जो मनुष्य सिफत सलाह करता है उसको प्रभु) आत्मिक अडोलता में व (अपने) प्रेम में रंग देता है।
Si Lo alabamos a través de la Palabra del Guru, Él nos tiñe con Su Color de manera natural.
ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ ॥੨॥
sachai sach samaiaa mil rahai na vichhuR jai ||2||
Becoming truthful, we merge with the True One; remaining blended with Him, we shall never be separated again. ||2||
(ਗੁਰੂ ਦੀ ਸਰਨ ਪੈ ਕੇ) ਮਨੁੱਖ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ, ਸਦਾ ਪ੍ਰਭੂ-ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਕਦੇ ਵਿੱਛੁੜਦਾ ਨਹੀਂ ।੨।
(गुरू की शरण पड़ के) मनुष्य सदा स्थिर प्रभु में ही लीन रहता है~ सदैव प्रभु चरणों में विलीन रहता है~ कभी विछुड़ता नहीं।2।
Así es como nos purificamos y nos fundimos en el Uno Todo Puro y nunca más nos separamos del Señor Verdadero. (2)
ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ ॥
jo kichh karanaa su kar rahiaa avar na karanaa jai ||
Whatever is to be done, the Lord is doing. No one else can do anything.
(ਪਰਮਾਤਮਾ ਦੀ ਰਜ਼ਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸਰਨ ਪਏ, ਇਸ ਰਜ਼ਾ ਦਾ ਉਲੰਘਣ ਨਹੀਂ ਹੋ ਸਕਦਾ) ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸਦੀ ਰਜ਼ਾ ਹੈ, (ਉਸ ਦੀ ਰਜ਼ਾ ਤੋਂ ਉਲਟ) ਹੋਰ ਕੁਝ ਕੀਤਾ ਨਹੀਂ ਜਾ ਸਕਦਾ
(परमात्मा की रजा ही ऐसी है कि उसको मिलने के वास्ते जीव सत्गुरू की शरण पड़े~ इस रजा का उलंघन नहीं हो सकता) वह परमात्मा वही कुछ कर रहा है जो उसकी रजा है। (उस रजा के उलट) और कुछ किया ही नहीं जा सकता।
Sólo Él hace Su Voluntad y nadie más que Él puede hacer algo al respecto.
ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ ॥
chiree vichhu(n)ne melian satagur pa(n)nai pai ||
Those separated from Him for so long are reunited with Him once again by the True Guru, who takes them into His Own Account.
ਸਤਿਗੁਰੂ ਦੇ ਲੜ ਲਾ ਕੇ ਪਰਮਾਤਮਾ ਨੇ ਚਿਰਾਂ ਤੋਂ ਵਿੱਛੁੜੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ
सत्गुरू के साथ लग के परमात्मा ने चिरों से बिछुड़े जीवों को अपने चरणों में मिला लिया है।
El Guru Verdadero ha unido a los que han estado separados del Señor y nos ha tomado en cuenta.
ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ ॥੩॥
aape kaar karaisee avar na karanaa jai ||3||
He Himself assigns all to their tasks; nothing else can be done. ||3||
ਪ੍ਰਭੂ ਆਪ ਹੀ (ਗੁਰੂ ਦੀ ਸਰਨ ਪੈਣ ਵਾਲੀ) ਕਾਰ (ਜੀਵਾਂ ਪਾਸੋਂ) ਕਰਾਂਦਾ ਹੈ, ਇਸ ਦੇ ਉਲਟ ਨਹੀਂ ਤੁਰਿਆ ਹਾ ਸਕਦਾ ।੩।
प्रभु स्वयं ही (गुरू की शरण पड़ने वाला) कर्म (जीवों से) करवाता है~ इसके उलट नहीं चला जा सकता।3।
Él, el Señor es Quien mueve al mundo y nadie más lo hace. (3)
ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥
man tan rataa ra(n)g siau haumai taj vikaar ||
One whose mind and body are imbued with the Lord's Love gives up egotism and corruption.
(ਗੁਰੂ ਦੀ ਸਰਨ ਪੈ ਕੇ ਹੀ) ਹਉਮੈ ਦਾ ਵਿਕਾਰ ਦੂਰ ਕਰ ਕੇ ਮਨੁੱਖ ਦਾ ਮਨ ਤੇ ਸਰੀਰ (ਭੀ) ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ
(गुरू की शरण पड़ के ही) अहम् का विकार दूर करके मनुष्य का मन और शरीर भी परमात्मा के प्रेम रंग से रंगा जाता है।
Tu cuerpo y mente están imbuidos en el Éxtasis del Señor y así uno conquista la maldad y el ego en la mente.
ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥
ahinis hiradhai rav rahai nirabhau naam nira(n)kaar ||
Day and night, the Name of the One Lord, the Fearless and Formless One, dwells within the heart.
(ਜੇ ਜੀਵ ਗੁਰੂ ਦੀ ਸਰਨ ਪਏ ਤਾਂ) ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ ।
(अगर जीव गुरू की शरण पड़े तो) आकार-रहित परमात्मा का निर्भैता देने वाला नाम दिन रात उसके हृदय में टिका रहता है।
De esta manera el Nombre del Señor, sin Miedo y sin Forma, habita en nosotros.
ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ॥੪॥੧੬॥੪੯॥
naanak aap milaian poorai sabadh apaar ||4||16||49||
O Nanak, He blends us with Himself, through the Perfect, Infinite Word of His Shabad. ||4||16||49||
ਹੇ ਨਾਨਕ ! ਬੇਅੰਤ ਪੂਰਨ-ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਹੈ ।੪।੧੬।੪੯।
हे नानक ! बेअंत पूर्ण प्रभु ने गुरू के शबद के द्वारा स्वयं जीवों को (अपने चरणों में) मिलाया है।4।16।49।
Dice Nanak, Él te une a Su Ser a través de la Palabra Verdadera, sí, Él, tu Señor Infinito. (4-16-49)
ਸਿਰੀਰਾਗੁ ਮਹਲਾ ੩ ॥
sireeraag mahalaa teejaa ||
Siree Raag, Third Mehla:
ਸਿਰੀ ਰਾਗ, ਤੀਜੀ ਪਾਤਸ਼ਾਹੀ।
श्री राग महला ३ ॥
Siri Rag, Mejl Guru Amar Das, Tercer Canal Divino.
ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥
govidh gunee nidhaan hai a(n)t na paiaa jai ||
The Lord of the Universe is the Treasure of Excellence; His limits cannot be found.
ਪਰਮਾਤਮਾ (ਸਭ) ਗੁਣਾਂ ਦਾ ਖ਼ਜ਼ਾਨਾ ਹੈ (ਉਸ ਦੇ ਗੁਣਾਂ ਦਾ) ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ
परमात्मा सभ गुणों का खजाना है। (उसके गुणों का) आखिरी छोर ढूंढा नहीं जा सकता।
El Señor es el Hogar que tiene el Tesoro de la Virtud y uno no puede aspirar a medir Su Grandeza.
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥
kathanee badhanee na paieeaai haumai vichahu jai ||
He is not obtained by mouthing mere words, but by rooting out ego from within.
ਨਿਰਾ (ਇਹੋ) ਕਹਿਣ ਕਥਨ ਨਾਲ (ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ) ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ (ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ) ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ
सिर्फ यही कहने से कथन करने से (कि मैंने परमात्मा को ढूंढ लिया है) परमात्मा को प्राप्त नहीं किया जा सकता। (परमात्मा तभी मिलता है यदि) मनुष्य के अंदर से अहम् खत्म हो जाए।
Hablando, uno no Lo encuentra, sólo cuando el ego es conquistado, Lo alcanza.