ਸਿਰੀਰਾਗੁ ਮਹਲਾ ੩ ॥
sireeraag mahalaa teejaa ||
Siree Raag, Third Mehla:
ਸਿਰੀ ਰਾਗ, ਤੀਜੀ ਪਾਤਸ਼ਾਹੀ।
श्री राग महला ३ ॥
Siri Rag, Mejl Guru Amar Das, Tercer Canal Divino.
ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥
a(n)mrit chhodd bikhiaa lobhaane sevaa kareh viddaanee ||
Discarding the Ambrosial Nectar, they greedily grab the poison; they serve others, instead of the Lord.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਛੱਡ ਕੇ ਮਾਇਆ ਵਿਚ ਮਸਤ ਹੁੰਦੇ ਹਨ (ਤੇ, ਮਾਇਆ ਦੀ ਖ਼ਾਤਰ) ਹੋਰ ਹੋਰ ਦੀ (ਸੇਵਾ ਖ਼ੁਸ਼ਾਮਦ) ਕਰਦੇ ਫਿਰਦੇ ਹਨ
अपने मन के पीछे चलने वाले लोग आत्मिक जीवन देने वाला नाम-रस छोड़ के माया में मस्त रहते हैं। (और माया की खातिर) औरों की (सेवा खुशामद) करते फिरते हैं।
Cuando uno abandona el Néctar del Señor, el veneno lo embruja, se pone a servir al otro, distinto del Señor.
ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥
aapanaa dharam gavaaveh boojheh naahee anadhin dhukh vihaanee ||
They lose their faith, they have no understanding; night and day, they suffer in pain.
(ਇਸ ਤਰ੍ਹਾਂ ਉਹ) ਆਪਣਾ (ਮਨੁੱਖਾ ਜਨਮ ਦਾ) ਫ਼ਰਜ਼ ਭੁਲਾ ਬੈਠਦੇ ਹਨ (ਪਰ) ਸਮਝਦੇ ਨਹੀਂ, ਤੇ (ਉਹਨਾਂ ਦੀ ਉਮਰ) ਹਰ ਵੇਲੇ ਦੁੱਖ ਵਿਚ ਬੀਤਦੀ ਹੈ
(इस तरह वह) अपना (मनुष्य जनम का) फर्ज भुला बैठते हैं। (पर) समझते नहीं~ और (उनकी उम्र) हर वक्त दुख में बीतती जाती है।
A uno se le olvida su Fe y sin concebir al Señor pasa sus noches y sus días en sufrimiento.
ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥੧॥
manmukh a(n)dh na chetahee ddoob mue bin paanee ||1||
The blind, self-willed manmukhs do not even think of the Lord; they are drowned to death without water. ||1||
(ਮਾਇਆ ਦੇ ਮੋਹ ਵਿਚ) ਅੰਨੇ੍ਹ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ (ਭਾਵ, ਵਿਕਾਰਾਂ ਵਿਚ ਗ਼ਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਭੀ ਕੁਝ ਨਹੀਂ ਹੁੰਦਾ) ।੧।
(माया के मोह में) अंधे हुए मनमुख परमात्मा को नहीं याद करते। पानी के बिना ही डूब मरते हैं। (भाव~ विकारों में गलतान हो के आत्मिक मौत मरते हैं और प्राप्त भी कुछ नहीं होता)।1।
Los arrogantes Manmukjs no habitan en el Nombre del Señor y son ahogados sin causa. (1)
ਮਨ ਰੇ ਸਦਾ ਭਜਹੁ ਹਰਿ ਸਰਣਾਈ ॥
man re sadhaa bhajahu har saranaiee ||
O mind, vibrate and meditate forever on the Lord; seek the Protection of His Sanctuary.
ਹੇ (ਮੇਰੇ) ਮਨ ! ਸਦਾ ਪਰਮਾਤਮਾ ਦੀ ਸਰਨ ਪਿਆ ਰਹੁ
हे (मेरे) मन! सदा परमात्मा की शरण पड़ा रह।
Oh mente mía, habita siempre en el Nombre y busca el Santuario del Señor.
ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥੧॥ ਰਹਾਉ ॥
gur kaa sabadh a(n)tar vasai taa har visar na jaiee ||1|| rahaau ||
If the Word of the Guru's Shabad abides deep within, then you shall not forget the Lord. ||1||Pause||
(ਪਰ ਪਰਮਾਤਮਾ ਦੀ ਸਰਨ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿਚ ਆ ਵੱਸੇ, ਤਦੋਂ ਪਰਮਾਤਮਾ (ਹਿਰਦੇ ਵਿਚੋਂ) ਨਹੀਂ ਵਿਸਰਦਾ ।੧।ਰਹਾਉ।
(पर परमात्मा की शरण गुरू के शबद द्वारा ही प्राप्त होती है) जब गुरू का शबद हृदय में आ बसे~ तब परमात्मा (हृदय में से) नहीं बिसरता ।1।रहाउ।
Cuando la Palabra del Guru penetra tu ser, el Señor no se te olvida jamás. (1-Pausa)
ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥
eih sareer maiaa kaa putalaa vich haumai dhusaTee paiee ||
This body is the puppet of Maya. The evil of egotism is within it.
ਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ (ਭਾਵ, ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ) ਮਨਮੁਖ ਦੇ ਹਿਰਦੇ ਵਿਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ
मनमुख का ये शरीर माया का पुतला बना रहता है (भाव~ मनमुख माया के हाथों में नाचता रहता है )। मनमुख के हृदय में अहम् भाव टिका रहता है और विकारों की बुराई टिकी रहती है।
Este cuerpo es el juguete de Maya y es allí donde habita el ego negativo.
ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ ॥
aavan jaanaa ja(n)man maranaa manmukh pat gavaiee ||
Coming and going through birth and death, the self-willed manmukhs lose their honor.
ਉਸ ਦਾ ਜਗਤ ਵਿਚ ਆਉਣਾ ਜਾਣਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ, ਮਨਮੁਖ ਨੇ (ਲੋਕ ਪਰਲੋਕ ਵਿਚ) ਇੱਜ਼ਤ ਭੀ ਗਵਾ ਲਈ ।
उसका जगत में आना जाना पैदा होना मरना हमेशा बना रहता है। मनमुख ने (लोक परलोक में) आदर-सत्कार भी गवा लिया।
El arrogante Manmukj va y viene y nace sólo para morir, perdiendo así su honor.
ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ ॥੨॥
satagur sev sadhaa sukh paiaa jotee jot milaiee ||2||
Serving the True Guru, eternal peace is obtained, and one's light merges into the Light. ||2||
ਜਿਸ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ, ਉਸ ਨੇ ਆਤਮਕ ਆਨੰਦ ਮਾਣਿਆ, ਉਸ ਦੀ ਜੋਤਿ, ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।੨।
जिस ने सत्गुरू की बताई हुई सेवा की~ उसने आत्मक आनन्द प्राप्त कर लिया। उसकी जोति प्रभू की जोति में मिली रहती है।2।
En el Servicio del Guru Verdadero, uno obtiene la Paz Eterna y la luz interior se funde en la Luz Divina. (2)
ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥
satagur kee sevaa at sukhaalee jo ichhe so fal paae ||
Serving the True Guru brings a deep and profound peace, and one's desires are fulfilled.
ਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜੇਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ
सतगुय की बताई हुई सेवा बहुत सुख देने वाली है (जो मनुष्य सेवा करता है वह) जो कुछ इच्छा करता है वही फल हासिल कर लेता है।
El Servicio del Guru Verdadero es muy sencillo, allí uno obtiene lo que pide.
ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥
jat sat tap pavit sareeraa har har ma(n)n vasaae ||
Abstinence, truthfulness and self-discipline are obtained, and the body is purified; the Lord, Har, Har, comes to dwell within the mind.
ਗੁਰੂ ਦੀ ਦੱਸੀ ਸੇਵਾ ਹੀ ਜਤ ਸਤ ਤਪ (ਦਾ ਮੂਲ) ਹੈ, (ਗੁਰਮੁਖ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ
गुरू की बताई सेवा ही जत सत तप (का मूल) है। (गुरमुख का) शरीर पवित्र हो जाता है। वह परमात्मा के नाम को अपने मन में बसा लेता है।
A través del Servicio al Guru uno logra el mérito de la Contemplación, de las Austeridades, logrando la Verdad del Señor. El cuerpo se purifica y el Señor viene a residir en el corazón.
ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥੩॥
sadhaa ana(n)dh rahai dhin raatee mil preetam sukh paae ||3||
Such a person remains blissful forever, day and night. Meeting the Beloved, peace is found. ||3||
ਗੁਰਮੁਖ ਦਿਨ ਰਾਤ ਹਰ ਵੇਲੇ ਅਨੰਦ ਵਿਚ ਟਿਕਿਆ ਰਹਿੰਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਸੁਖ ਮਾਣਦਾ ਹੈ ।੩।
गुरमुख दिन रात हर वक्त आत्मिक आनन्द में टिका रहता है~ प्रीतम प्रभू को मिल के वह आत्मक सुख भोगता है।3।
Uno obtiene así el Éxtasis Eterno, viviendo en Paz al encontrar al Señor. (3)
ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ ॥
jo satagur kee saranaagatee hau tin kai bal jaau ||
I am a sacrifice to those who seek the Sanctuary of the True Guru.
ਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ
जो मनुष्य सत्गुरू की शरण पड़ते हैं~ मैं उनसे कुर्बान जाता हूँ।
Doy mi vida en sacrificio a aquéllos que buscan el Santuario del Señor.
ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ ॥
dhar sachai sachee vaddiaaiee sahaje sach samaau ||
In the Court of the True One, they are blessed with true greatness; they are intuitively absorbed into the True Lord.
ਉਹਨਾਂ ਨੂੰ ਸਦਾ‑ਥਿਰ ਪ੍ਰਭੂ ਦੇ ਦਰ ਤੇ ਸਦਾ ਲਈ ਇੱਜ਼ਤ ਮਿਲ ਜਾਂਦੀ ਹੈ, ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹਨਾਂ ਨੂੰ ਸਦਾ-ਥਿਰ ਪ੍ਰਭੂ ਵਿਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ
उनको सदा स्थिर प्रभू के दर पे सदा ही आदर-सत्कार मिलता है। आत्मिक अडोलता की बरकति से उनको सदा स्थिर प्रभू में लीनता प्राप्त हो जाती है।
Ellos se funden en la Verdad, en Estado de Equilibrio y cantan las Alabanzas del Señor en Su Puerta.
ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥
naanak nadharee paieeaai gurmukh mel milaau ||4||12||45||
O Nanak, by His Glance of Grace He is found; the Gurmukh is united in His Union. ||4||12||45||
ਹੇ ਨਾਨਕ ! ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿਚ ਮਿਲਾਪ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਿਲਦਾ ਹੈ ।੪।੧੨।੪੫।
हे नानक! ऐसे गुरमुखों की संगति में मिलाप परमात्मा की मेहर की नजर से ही मिलता है।4।12।45।
Dice Nanak, a través de Su Gracia el Señor es conocido y a través del Guru uno es unido con el Señor. (4-12-45)
ਸਿਰੀਰਾਗੁ ਮਹਲਾ ੩ ॥
sireeraag mahalaa teejaa ||
Siree Raag, Third Mehla:
ਸਿਰੀ ਰਾਗ, ਤੀਜੀ ਪਾਤਸ਼ਾਹੀ।
श्री राग महला ३ ॥
Siri Rag, Mejl Guru Amar Das, Tercer Canal Divino.
ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥
manmukh karam kamaavane jiau dhohaagan tan seegaar ||
The self-willed manmukh performs religious rituals, like the unwanted bride decorating her body.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ (ਧਾਰਮਿਕ) ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤ੍ਰੀ (ਆਪਣੇ) ਸਰੀਰ ਉੱਤੇ ਸਿੰਗਾਰ ਕਰਦੀ ਹੈ
अपने मन के पीछे चलने वाले मनुष्य के (धार्मिक) कार्य करने यूँ हैं जैसे कोई त्यागी हुई स्त्री (अपने) शरीर का श्रृंगार करती है।
Los arrogantes Manmukjs se comportan como la mujer abandonada
ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥
sejai ka(n)t na aaviee nit nit hoi khuaar ||
Her Husband Lord does not come to her bed; day after day, she grows more and more miserable.
ਉਸ ਦਾ ਪਤੀ (ਉਸ ਦੀ) ਸੇਜ ੳੇੁਤੇ (ਕਦੇ) ਨਹੀਂ ਆਉਂਦਾ, ਉਹ ਵਿਅਰਥ ਸਿੰਗਾਰ ਕਰ ਕੇ) ਸਦਾ ਖ਼ੁਆਰ ਹੁੰਦੀ ਹੈ
उस का पति (उस की) सेज पर कभी नहीं आता~ (वह व्यर्थ श्रृंगार करके) सदा खुआर होती है।
que no goza del aposento con su Señor y desperdicia su vida en vano.
ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ ॥੧॥
pir kaa mahal na paaviee naa dheesai ghar baar ||1||
She does not attain the Mansion of His Presence; she does not find the door to His House. ||1||
(ਇਸੇ ਤਰ੍ਹਾਂ ਮਨਮੁਖ ਮਨੁੱਖ ਵਿਖਾਏ ਦੇ ਧਾਰਮਿਕ ਕੰਮਾਂ ਨਾਲ) ਪ੍ਰਭੂ-ਪਤੀ ਦੀ ਹਜ਼ੂਰੀ ਨਹੀਂ ਪ੍ਰਾਪਤ ਕਰ ਸਕਦਾ, ਉਸ ਨੂੰ ਪ੍ਰਭੂ ਦਾ ਦਰ-ਘਰ ਨਹੀਂ ਦਿੱਸਦਾ ।੧।
(इस तरह मनमुख मनुष्य दिखावे के धार्मिक कामों से) प्रभू-पति की हजूरी प्राप्त नहीं कर सकता~ उसे प्रभू का दर-घर नहीं दिखता।1।
No puede entrar en la mansión de su Esposo ni puede realizar su ser. (1)
ਭਾਈ ਰੇ ਇਕ ਮਨਿ ਨਾਮੁ ਧਿਆਇ ॥
bhaiee re ik man naam dhiaai ||
O Siblings of Destiny, meditate on the Naam with one-pointed mind.
ਹੇ ਭਾਈ ! ਇਕਾਗ੍ਰ-ਮਨ ਹੋ ਕੇ ਪਰਾਮਤਮਾ ਦਾ ਨਾਮ ਸਿਮਰ
हे भाई! एकाग्र मन हो के परमात्मा का नाम सिमर।
Mi hermano, de forma sencilla, cántale a Él, al Señor.
ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥
sa(n)taa sa(n)gat mil rahai jap raam naam sukh pai ||1|| rahaau ||
Remain united with the Society of the Saints; chant the Name of the Lord, and find peace. ||1||Pause||
ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹਿੰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਸੁਖ ਮਾਣਦਾ ਹੈ ।੧।
जो मनुष्य साध-संगति में टिका रहता है वह परमात्मा का नाम सिमर के सुख प्राप्त करता है।1।
En la Saad Sangat, la Sociedad de los Santos, Él se encuentra, y cuando uno recita su Nombre, logra la Paz. (1-Pausa)
ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ ॥
gurmukh sadhaa sohaaganee pir raakhiaa ur dhaar ||
The Gurmukh is the happy and pure soul-bride forever. She keeps her Husband Lord enshrined within her heart.
ਸਦਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੁਹਾਗਣਾਂ (ਵਾਂਗ) ਹਨ, ਉਹ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ
सदा गुरू के सन्मुख रहने वाले मनुष्य सुहागनों (की तरह) हैं~ वे प्रभू पति को अपने हृदय में बसा के रखते हैं।
A través del Guru, uno logra eternamente el estado de matrimonio, llevando constantemente al Señor en su corazón.
ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥
miThaa boleh niv chaleh sejai ravai bhataar ||
Her speech is sweet, and her way of life is humble. She enjoys the Bed of her Husband Lord.
ਉਹ (ਸਭਨਾਂ ਨਾਲ) ਮਿੱਠੇ ਬੋਲ ਬੋਲਦੇ ਹਨ, ਨਿਊਂ ਕੇ ਤੁਰਦੇ ਹਨ (ਗਰੀਬੀ ਸੁਭਾਵ ਵਾਲੇ ਹੁੰਦੇ ਹਨ), ਉਹਨਾਂ ਦੇ ਹਿਰਦੇ-ਸੇਜ ਨੂੰ ਪ੍ਰਭੂ-ਪਤੀ ਮਾਣਦਾ ਹੈ
वे (सभी से) मीठे बोल बोलते हैं। झुक के (अहम् भाव से हट के~ गरीब स्वभाव में) चलते हैं~ उनकी हृदय सेज को प्रभू-पति भोगता है।
Pues aquél que habla dulcemente, y es humilde de actitud, disfruta del aposento con su Esposo.
ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥੨॥
sobhaava(n)tee sohaaganee jin gur kaa het apaar ||2||
The happy and pure soul-bride is noble; she has infinite love for the Guru. ||2||
ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਤੁੱਟ ਪਿਆਰ (ਆਪਣੇ ਹਿਰਦੇ ਵਿਚ ਵਸਾਇਆ ਹੈ) ਉਹ ਉਹਨਾਂ ਸੁਹਾਗਣਾਂ ਵਾਂਗ ਹਨ ਜਿਨ੍ਹਾਂ ਸੋਭਾ ਖੱਟੀ ਹੈ ।੨।
जिन मनुष्यों ने गुरू का अटॅुट प्यार (अपने हृदय में बसाया है) वह उन सुहागनों की तरह हैं जिन्होंने शोभा कमाई है।2।
La novia que ama a su Esposo intensamente merece toda alabanza. (2)
ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ॥
poorai bhaag satagur milai jaa bhaagai kaa udhau hoi ||
By perfect good fortune, one meets the True Guru, when one's destiny is awakened.
ਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ, ਤਾਂ ਵੱਡੀ ਕਿਸਮਤ ਨਾਲ ਉਸ ਨੂੰ ਸਤਿਗੁਰੂ ਮਿਲ ਪੈਂਦਾ ਹੈ
जब किसी मनुष्य के भाग्य जाग पड़ें~ तो अति किस्मत से उसे सत्गुरू मिल जाता है।
Cuando uno es despertado en su Destino, oh amigo, uno encuentra al Guru Verdadero.
ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ ॥
a(n)tarahu dhukh bhram kaTeeaai sukh paraapat hoi ||
Suffering and doubt are cut out from within, and peace is obtained.
(ਗੁਰੂ ਦੇ ਮਿਲਣ ਨਾਲ) ਹਿਰਦੇ ਵਿਚੋਂ ਦੁੱਖ ਕੱਟਿਆ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ
(गुरू के मिलने से) हृदय में से दुख काटा जाता है~ भटकन दूर हो जाती है~ आत्मिक आनन्द की प्राप्ति होती है।
De su mente desaparecen la duda y la aflicción y la Paz se establece
ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ ॥੩॥
gur kai bhaanai jo chalai dhukh na paavai koi ||3||
One who walks in harmony with the Guru's Will shall not suffer in pain. ||3||
ਜੇਹੜਾ ਭੀ ਮਨੁੱਖ ਗੁਰੂ ਦੇ ਹੁਕਮ ਵਿਚ ਹੈ, ਉਹ ਕਦੇ ਦੁੱਖ ਨਹੀਂ ਪਾਂਦਾ ।੩।
जो भी मनुष्य गुरू के हुकम में है~ वह कभी भी दुख नहीं पाता।3।
Pues aquél que camina en la Voluntad del Señor, nunca sufre. (3)
ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥
gur ke bhaane vich a(n)mrit hai sahaje paavai koi ||
The Amrit, the Ambrosial Nectar, is in the Guru's Will. With intuitive ease, it is obtained.
ਗੁਰੂ ਦੀ ਰਜ਼ਾ ਵਿਚ ਨਾਮ-ਅੰਮ੍ਰਿਤ ਹੈ (ਜੇਹੜਾ ਰਜ਼ਾ ਵਿਚ ਤੁਰਦਾ ਹੈ) ਉਹ ਆਤਮਕ ਅਡੋਲਤਾ ਵਿਚ ਟਿਕ ਕੇ ਅੰਮ੍ਰਿਤ ਪੀਂਦਾ ਹੈ
गुरू की रजा में नाम-अमृत है (जो रजा में चलता है) वह आत्मिक अडोलता में टिक के अंम्रित पीता है।
En la Voluntad del Señor está el Néctar pero a través del Equilibrio Él es obtenido.
ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ ॥
jinaa paraapat tin peeaa haumai vichahu khoi ||
Those who are destined to have it, drink it in; their egotism is eradicated from within.
ਜਿਨ੍ਹਾਂ ਮਨੁੱਖਾਂ ਨੰੂ ਇਹ ਅੰਮ੍ਰਿਤ ਲੱਭ ਪਿਆ, ਉਹਨਾਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪੀਤਾ ।
जिन मनुष्यों को अमृत मिल गया~ उन्होंने अपने अंदर के अहंकार को दूर करके ही इसे पीया।
Los que así lo tienen escrito en su Destino logran canalizar su ego.
ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ ॥੪॥੧੩॥੪੬॥
naanak gurmukh naam dhiaaieeaai sach milaavaa hoi ||4||13||46||
O Nanak, the Gurmukh meditates on the Naam, and is united with the True Lord. ||4||13||46||
ਹੇ ਨਾਨਕ ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ । (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਮੇਲ ਹੋ ਜਾਂਦਾ ਹੈ ।੪।੧੩।੪੬।
हे नानक! गुरू की शरण पड़ कर प्रभू का नाम सिमरना चाहिए। (सिमरन की बरकति से) सदा स्थिर प्रभू में मेल हो जाता है।4।13।46।
en el Nombre del Señor, a través de la Gracia del Guru y conocen de esta manera la Verdad del Señor. (4-13-46)
ਸਿਰੀਰਾਗੁ ਮਹਲਾ ੩ ॥
sireeraag mahalaa teejaa ||
Siree Raag, Third Mehla:
ਸਿਰੀ ਰਾਗ, ਤੀਜੀ ਪਾਤਸ਼ਾਹੀ।
श्री राग महला ३ ॥
Siri Rag, Mejl Guru Amar Das, Tercer Canal Divino.
ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ ॥
jaa pir jaanai aapanaa tan man agai dharei ||
If you know that He is your Husband Lord, offer your body and mind to Him.
ਜਦੋਂ (ਕੋਈ ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਆਪਣਾ ਸਮਝ ਲੈਂਦੀ ਹੈ (ਭਾਵ, ਪ੍ਰਭੂ-ਪਤੀ ਨਾਲ ਯਾਦ ਦੀ ਰਾਹੀਂ ਡੂੰਘੀ ਸਾਂਝ ਪਾ ਲੈਂਦੀ ਹੈ) ਤਾਂ ਉਹ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇਂਦੀ ਹੈ) ਆਪਣਾ ਸਰੀਰ ਭੀ ਹਵਾਲੇ ਕਰ ਦੇਂਦੀ ਹੈ (ਭਾਵ, ਗਿਆਨ-ਇੰਦੇ੍ਰ ਮਾਇਆ ਵਲੋਂ ਹਟ ਜਾਂਦੇ ਹਨ)
जब (कोई जीव-स्त्री) प्रभू-पति को अपना समझ लेती है (भाव~ प्रभु-पति के साथ याद कर करके गहरा अपनत्व डाल लेती है) तो वह अपना मन उस के हवाले कर देती है (भाव~ अपने मन के पीछे चलना छोड़ देती है)। अपना शरीर भी हवाले कर देती है। (भाव~ ज्ञानेन्द्रियां माया की ओर से हट जाती हैं)।
Sabiendo que Él es tu Señor, ofrécele tu cuerpo y Alma
ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ ॥
sohaaganee karam kamaavadheeaa seiee karam karei ||
Behave like the happy and pure soul-bride.
ਉਹ ਜੀਵ-ਇਸਤ੍ਰੀ ਉਹੀ ਉੱਦਮ ਕਰਦੀ ਹੈ ਜੋ ਭਗਤ-ਜਨ ਕਰਦੇ ਹਨ
वह जीव-स्त्री वही उद्यम करती है जो भगत जन करते हैं।
y compórtate como verdadera novia.
ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ ॥੧॥
sahaje saach milaavaRaa saach vaddaiee dhei ||1||
With intuitive ease, you shall merge with the True Lord, and He shall bless you with true greatness. ||1||
(ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕਣ ਕਰਕੇ ਸਦਾ-ਥਿਰ ਪ੍ਰਭੂ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ, ਸਦਾ-ਥਿਰ ਪਰਮਾਤਮਾ ਉਸ ਨੂੰ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ।੧।
(इस तरह) आत्मक अडोलता में टिकने से सदा स्थिर प्रभु में उसका मिलाप हो जाता है~ सदा स्थिर परमात्मा उसे (अपने घर में) आदर-सत्कार देता है।1।
Conocerás la Verdad Imperceptible y recibirás Su Gloria. (1)
ਭਾਈ ਰੇ ਗੁਰ ਬਿਨੁ ਭਗਤਿ ਨ ਹੋਇ ॥
bhaiee re gur bin bhagat na hoi ||
O Siblings of Destiny, without the Guru, there is no devotional worship.
ਹੇ ਭਾਈ ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤ ਨਹੀਂ ਹੋ ਸਕਦੀ
हे भाई! गुरू की शरण पड़ने के बिना परमात्मा की भक्ति नहीं हो सकती।
Oh hermano, sin el Guru, no hay Alabanza.
ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥੧॥ ਰਹਾਉ ॥
bin gur bhagat na paieeaai je lochai sabh koi ||1|| rahaau ||
Without the Guru, devotion is not obtained, even though everyone may long for it. ||1||Pause||
ਜੇ ਹਰੇਕ ਜੀਵ ਭੀ (ਪਰਮਾਤਮਾ ਦੀ ਭਗਤੀ ਵਾਸਤੇ) ਤਾਂਘ ਕਰੇ, ਤਾਂ ਭੀ ਗੁਰੂ ਦੀ ਸਰਨ ਤੋਂ ਬਿਨਾ ਭਗਤੀ (ਦੀ ਦਾਤਿ) ਨਹੀਂ ਮਿਲ ਸਕਦੀ ।੧।ਰਹਾਉ।
अगर हरेक जीव भी (परमात्मा की भक्ति वास्ते) लालसा करे~ तो भी गुरू की शरण के~ बिना भक्ति (की दात) नहीं मिल सकती।1।
Nadie Alaba sin el Guru, aunque añore hacerlo. (1-Pausa)
ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ ॥
lakh chauraaseeh fer piaa kaaman dhoojai bhai ||
The soul-bride in love with duality goes around the wheel of reincarnation, through 8.4 million incarnations.
ਪਰ ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਪਿਆਰ ਵਿਚ ਰਹਿੰਦੀ ਹੈ ਉਸ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਭੁਗਤਣਾ ਪੈਂਦਾ ਹੈ
पर~ जो जीव स्त्री माया के प्यार में रहती है। उसे चौरासी लाख योनियों का फेरा भुगतना पड़ता है ।
La dualidad ha hecho al Alma vagar por un infinito número de transmigraciones.
ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥
bin gur needh na aaviee dhukhee rain vihai ||
Without the Guru, she finds no sleep, and she passes her life-night in pain.
ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ ਆਤਮਕ ਸ਼ਾਂਤੀ ਨਸੀਬ ਨਹੀਂ ਹੁੰਦੀ, ਉਸ ਦੀ (ਜ਼ਿੰਦਗੀ ਦੀ) ਰਾਤ ਦੁੱਖਾਂ ਵਿਚ ਗੁਜ਼ਰਦੀ ਹੈ
गुरू की शरण पड़ने के बिना आत्मिक शान्ति प्राप्त नहीं होती। उसकी (जिंदगी की रात) दुखों में गुजरती है।
Sin el Guru no hay descanso y uno pasa la noche en agonía.
ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ ॥੨॥
bin sabadhai pir na paieeaai birathaa janam gavai ||2||
Without the Shabad, she does not find her Husband Lord, and her life wastes away in vain. ||2||
ਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਭੂ-ਪਤੀ ਨਹੀਂ ਮਿਲਦਾ (ਜੇਹੜਾ ਮਨੁੱਖ ਗੁਰੂ ਦੇ ਸ਼ਬਦ ਤੋਂ ਵਾਂਜਿਆ ਰਹਿੰਦਾ ਹੈ) ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ।੨।
गुरू के शबद के बिना प्रभु-पति नहीं मिलता। (जो मनुष्य गुरू के शबद से वंचित रहता है) वह अपना मानव जीवन व्यर्थ कर लेता है।2।
Sin la Palabra del Shabd, ella no encuentra al Esposo y desperdicia su vida en vano. (2)