ਸਲੋਕ ਮਹਲਾ ੫
salok mahalaa panjavaa
Shalok, Fifth Mehla:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
ਰਤੇ ਸੇਈ ਜਿ ਮੁਖੁ ਨ ਮੋੜੰਨਿੑ ਜਿਨੑੀ ਸਿਞਾਤਾ ਸਾਈ ॥
rate seiee j mukh na moRa(n)ni(h) jin(h)ee sin(j)aataa saiee ||
They alone are imbued with the Lord, who do not turn their faces away from Him - they realize Him.
ਹੇ ਭਾਈ! ਉਹ ਮਨੁੱਖ ਹੀ (ਪ੍ਰੇਮ ਰੰਗ ਵਿਚ) ਰੰਗੇ ਹੋਏ ਹਨ, ਜਿਹੜੇ (ਖਸਮ-ਪ੍ਰਭੂ ਦੀ ਯਾਦ ਵਲੋਂ ਕਦੇ ਭੀ) ਮੂੰਹ ਨਹੀਂ ਮੋੜਦੇ (ਕਦੇ ਭੀ ਪ੍ਰਭੂ ਦੀ ਯਾਦ ਨਹੀਂ ਭੁਲਾਂਦੇ), ਜਿਨ੍ਹਾਂ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ ।
हे भाई ! वे मनुष्य ही (प्रेम-रंग में) रंगे हुए हैं। जो (पति-प्रभू की याद से कभी भी) मुँह नहीं मोड़ते (कभी भी प्रभू की याद नहीं भुलाते)। जिन्होंने पति-प्रभू के साथ गहरी सांझ डाली हुई है।
Sólo quienes no le voltean la cara al Señor, están imbuidos en el Señor, ellos toman Conciencia de Él.
ਝੜਿ ਝੜਿ ਪਵਦੇ ਕਚੇ ਬਿਰਹੀ ਜਿਨੑਾ ਕਾਰਿ ਨ ਆਈ ॥੧॥
jhaR jhaR pavadhe kache birahee jin(h)aa kaar na aaiee ||1||
The false, immature lovers do not know the way of love, and so they fall. ||1||
ਪਰ ਜਿਨ੍ਹਾਂ ਨੂੰ (ਪ੍ਰੇਮ ਦੀ ਦਵਾਈ) ਮੁਆਫ਼ਿਕ ਨਹੀਂ ਬੈਠਦੀ (ਠੀਕ ਅਸਰ ਨਹੀਂ ਕਰਦੀ,) ਉਹ ਕਮਜ਼ੋਰ ਪ੍ਰੇਮ ਵਾਲੇ ਮਨੁੱਖ (ਪ੍ਰਭੂ ਚਰਨਾਂ ਨਾਲੋਂ ਇਉਂ) ਮੁੜ ਮੁੜ ਟੁੱਟਦੇ ਹਨ (ਜਿਵੇਂ ਕਮਜ਼ੋਰ ਕੱਚੇ ਫਲ ਟਾਹਣੀ ਨਾਲੋਂ) ।੧।
पर जिनको (प्रेम की दवाई) मुआफिक नहीं बैठती (ठीक असर नहीं करती। ) वह कमजोर प्रेम वाले मनुष्य (प्रभू चरणों से इस तरह) बार-बार टूटते हैं (जैसे कमजोर कच्चे फल टाहनी से)। 1।
Los falsos inmaduros no conocen el Camino del Amor y por ello caen. (1)
ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥
dhanee vihoonaa paaT paTa(n)bar bhaahee setee jaale ||
Without my Master, I will burn my silk and satin clothes in the fire.
ਹੇ ਨਾਨਕ! (ਆਖ—ਹੇ ਭਾਈ!) (ਮੈਂ ਤਾਂ ਉਹ) ਰੇਸ਼ਮੀ ਕਪੜੇ (ਭੀ) ਅੱਗ ਨਾਲ ਸਾੜ ਦਿੱਤੇ ਹਨ (ਜਿਨ੍ਹਾਂ ਦੇ ਕਾਰਨ ਜੀਵਨ) ਖਸਮ-ਪ੍ਰਭੂ (ਦੀ ਯਾਦ) ਤੋਂ ਵਾਂਜਿਆ ਹੀ ਰਹੇ ।
हे नानक ! (कह- हे भाई !) (मैंने तो वह) रेशमी कपड़े (भी) आग के साथ जला दिए हैं (जिनके कारण जीवन) पति-प्रभू (की याद) से वंचित ही रहे।
Sin mi Maestro, mejor quemo mi ropa de seda y pongo el satín al fuego.
ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥
dhooRee vich ludda(n)dhaRee sohaa(n) naanak tai seh naale ||2||
Even rolling in the dust, I look beautiful, O Nanak, if my Husband Lord is with me. ||2||
ਹੇ ਖਸਮ-ਪ੍ਰਭੂ! ਤੇਰੇ ਨਾਲ (ਤੇਰੇ ਚਰਨਾਂ ਵਿਚ ਰਹਿ ਕੇ) ਮੈਂ ਘੱਟੇ-ਮਿੱਟੀ ਵਿਚ ਲਿਬੜੀ ਹੋਈ ਭੀ (ਆਪਣੇ ਆਪ ਨੂੰ) ਸੋਹਣੀ ਲੱਗਦੀ ਹਾਂ ।੨।
हे पति-प्रभू ! तेरे साथ (तेरे चरणों में रह के) मैं धूल-मिट्टी में लिबड़ी हुई भी (अपने आप को) सुंदर लगती हूँ। 2।
Aún refrescándome en el polvo, luzco bello, dice Nanak, si mi Señor Esposo está conmigo. (2)
ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥
gur kai sabadh araadheeaai naam ra(n)g bairaag ||
Through the Word of the Guru's Shabad, I worship and adore the Naam, with love and balanced detachment.
ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ । (ਪ੍ਰਭੂ ਦੇ) ਨਾਮ ਦੀ ਬਰਕਤਿ ਨਾਲ, (ਪ੍ਰਭੂ ਦੇ ਪ੍ਰੇਮ-) ਰੰਗ ਦੀ ਬਰਕਤਿ ਨਾਲ (ਮਨ ਵਿਚ ਵਿਕਾਰਾਂ ਵਲੋਂ) ਉਪਰਾਮਤਾ (ਪੈਦਾ ਹੋ ਜਾਂਦੀ ਹੈ),
हे भाई ! गुरू के शबद में जुड़ के परमात्मा का नाम सिमरना चाहिए। (प्रभू के) नाम की बरकति से। (प्रभू के प्रेम-) रंग की बरकति से (मन में विकारों की ओर से) उपरामता (पैदा हो जाती है)।
Mediante la Palabra del Shabd del Guru, alabo y adoro el Naam, el Nombre de Dios, con todo Amor y Desapego balanceados.
ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥
jeete pa(n)ch bairaieeaa naanak safal maaroo ih raag ||3||
When the five enemies are overcome, O Nanak, this musical measure of Raga Maaroo becomes fruitful. ||3||
(ਕਾਮਾਦਿਕ) ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ । ਹੇ ਨਾਨਕ! ਇਹ ਪ੍ਰੇਮ-ਹੁਲਾਰਾ (ਵਿਕਾਰ-ਰੋਗਾਂ ਨੂੰ) ਮਾਰ-ਮੁਕਾਣ ਵਾਲੀ ਕਾਰੀ ਦਵਾਈ ਹੈ ।੩।
(कामादिक) पाँचों वैरी बस में आ जाते हैं। हे नानक ! ये प्रेम-हिलौरे (विकार-रोगों को) खत्म कर देने वाली कारगर दवा हैं। 3।
Cuando los cinco enemigos son conquistados, oh, dice Nanak, esta estrofa de Raga Maru da sus frutos. (3)
ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥
jaa(n) moo(n) ik ta lakh tau jitee pinane dhar kitaRe ||
When I have the One Lord, I have tens of thousands. Otherwise, people like me beg from door to door.
ਹੇ ਪ੍ਰਭੂ! ਜਦੋਂ ਇਕ ਤੂੰ ਮੇਰੇ ਵੱਲ ਹੈਂ, ਤਦੋਂ (ਤੇਰੇ ਪੈਦਾ ਕੀਤੇ ਲੱਖਾਂ ਹੀ (ਜੀਵ ਮੇਰੇ ਵੱਲ ਹੋ ਜਾਂਦੇ ਹਨ) । (ਇਹ) ਤੇਰੀ ਜਿਤਨੀ ਭੀ (ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ, ਤੇਰੇ) ਦਰ ਤੇ (ਇਹ ਸਾਰੇ) ਅਨੇਕਾਂ ਹੀ ਮੰਗਤੇ ਹਨ ।
हे प्रभू ! जब तू एक मेरी ओर है। तब (तेरे) पैदा किए हुए लाखों ही (जीव मेरी ओर हो जाते हैं)। (ये) तेरी जितनी भी (पैदा की हुई सृष्टि है। तेरे) दर पर (यह सारे) अनेकों ही मंगते हैं।
Cuando tengo al Señor, soy millonario, de otra forma gente como yo limosnea de puerta en puerta.
ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥
baaman birathaa gio jana(n)m jin keeto so visare ||4||
O Brahmin, your life has passed away uselessly; you have forgotten the One who created you. ||4||
ਹੇ ਭਾਈ! ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇ ਉਹ ਭੁੱਲਿਆ ਰਹੇ, ਤਾਂ (ਸਭ ਤੋਂ ਉੱਚਾ ਸਮਝਿਆ ਜਾਣ ਵਾਲਾ) ਬ੍ਰਾਹਮਣ (ਦੇ ਘਰ ਦਾ) ਜਨਮ (ਭੀ) ਵਿਅਰਥ ਚਲਾ ਗਿਆ ।੪।
हे भाई ! जिस परमात्मा ने पैदा किया है। अगर वह भूला रहे (मनुष्य को पैदा करने वाला वह भूल जाए)। तो (सबसे ऊँचा समझे जाना वाला) ब्राहमण (के घर का) जनम (भी) व्यर्थ चला गया। 4।
Oh Brahmán, tu vida ha transcurrido en forma inútil, pues te has olvidado del Uno que te creó. (4)
ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥
soraTh so ras peejeeaai kabahoo na feekaa hoi ||
In Raga Sorat'h, drink in this sublime essence, which never loses its taste.
ਹੇ ਭਾਈ! ਉਹ (ਹਰਿ-ਨਾਮ-) ਰਸ ਪੀਂਦੇ ਰਹਿਣਾ ਚਾਹੀਦਾ ਹੈ, ਜੋ ਕਦੇ ਭੀ ਬੇ-ਸੁਆਦਾ ਨਹੀਂ ਹੁੰਦਾ ।
हे भाई ! वह (हरी-नाम-) रस पीते रहना चाहिए। जो कभी भी बेस्वादा नहीं होता।
En la Raga Sorad, bebe de esta Sublime Esencia que nunca pierde su sabor.
ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥
naanak raam naam gun gaie'eeh dharageh niramal soi ||5||
O Nanak, singing the Glorious Praises of the Lord's Name, one's reputation is immaculate in the Court of the Lord. ||5||
ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਗੁਣ (ਸਦਾ) ਗਾਏ ਜਾਣੇ ਚਾਹੀਦੇ ਹਨ (ਇਸ ਤਰ੍ਹਾਂ ਪਰਮਾਤਮਾ ਦੀ) ਹਜ਼ੂਰੀ ਵਿਚ ਬੇ-ਦਾਗ਼ ਸੋਭਾ (ਮਿਲਦੀ ਹੈ) ।੫।
हे नानक ! परमात्मा के नाम के गुण (सदा) गाए जाने चाहिए (इस तरह परमात्मा की) हजूरी में बेदाग़ शोभा मिलती है। 5।
Oh, dice Nanak, entonando las Gloriosas Alabanzas del Señor, la reputación de uno se vuelve inmaculada en la Corte del Señor. (5)
ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ ॥
jo prabh rakhe aap tin koi na maariee ||
No one can kill those whom God Himself protects.
ਹੇ ਭਾਈ! ਜਿਨ੍ਹਾਂ (ਮਨੁੱਖਾਂ) ਦੀ ਪ੍ਰਭੂ ਨੇ ਆਪ ਰੱਖਿਆ ਕੀਤੀ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ।
हे भाई ! जिन (मनुष्यों) की प्रभू ने खुद रक्षा की। उनको कोई मार नहीं सकता।
Nadie puede matar a quienes Dios protege,
ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥
a(n)dhar naam nidhaan sadhaa gun saariee ||
The treasure of the Naam, the Name of the Lord, is within them. They cherish His Glorious Virtues forever.
ਹੇ ਭਾਈ! (ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਖ਼ਜ਼ਾਨਾ ਵੱਸ ਰਿਹਾ ਹੈ, ਉਹ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹਿੰਦਾ ਹੈ ।
हे भाई ! (जिस मनुष्य के) हृदय में परमात्मा का नाम खजाना बस रहा है। वह सदा परमात्मा के गुण याद करता रहता है।
el Tesoro del Naam, el Nombre del Señor está en ellos y ellos aprecian Sus Gloriosas Virtudes para siempre.
ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ ॥
ekaa Tek aga(n)m man tan prabh dhaariee ||
They take the Support of the One, the Inaccessible Lord; they enshrine God in their mind and body.
ਜਿਸ ਨੂੰ ਇਕ ਅਪਹੁੰਚ ਪ੍ਰਭੂ ਦਾ (ਸਦਾ) ਆਸਰਾ ਹੈ, ਉਹ ਆਪਣੇ ਮਨ ਵਿਚ ਤਨ ਵਿਚ ਪ੍ਰਭੂ ਨੂੰ ਵਸਾਈ ਰੱਖਦਾ ਹੈ ।
जिसको एक अपहुँच प्रभू का (सदा) आसरा है। वह अपने मन में तन में प्रभू को बसाए रखता है।
Ellos toman el Soporte del Uno, el Señor Inaccesible y enaltecen al Señor en su mente y cuerpo,
ਲਗਾ ਰੰਗੁ ਅਪਾਰੁ ਕੋ ਨ ਉਤਾਰਈ ॥
lagaa ra(n)g apaar ko na utaariee ||
They are imbued with the Love of the Infinite Lord, and no one can wipe it away.
(ਜਿਸ ਦੇ ਹਿਰਦੇ ਵਿਚ) ਕਦੇ ਨਾਹ ਮੁੱਕਣ ਵਾਲਾ ਪ੍ਰਭੂ-ਪ੍ਰੇਮ ਬਣ ਜਾਂਦਾ ਹੈ, ਉਸ ਪ੍ਰੇਮ-ਰੰਗ ਨੂੰ ਕੋਈ ਉਤਾਰ ਨਹੀਂ ਸਕਦਾ ।
(जिसके हृदय में) कभी ना खत्म होने वाला प्रभू-प्रेम बन जाता है। उस प्रेम-रंग को कोई उतार नहीं सकता।
así viven imbuidos en el Amor del Infinito Señor y nadie lo puede borrar.
ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ ॥
gurmukh har gun gai sahaj sukh saariee ||
The Gurmukhs sing the Glorious Praises of the Lord; they obtain the most excellent celestial peace and poise.
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਅਤੇ ਆਤਮਕ ਅਡੋਲਤਾ ਵਿਚ (ਟਿਕ ਕੇ ਆਤਮਕ) ਅਨੰਦ ਮਾਣਦਾ ਰਹਿੰਦਾ ਹੈ ।
हे भाई ! गुरू के सन्मुख रहने वाला मनुष्य परमात्मा के गुण गाता रहता है। और आत्मिक अडोलता में (टिक के आत्मिक) आनंद माणता रहता है।
Los Gurmukjs cantan las Gloriosas Alabanzas del Señor y permanecen tranquilos y en Paz,
ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥
naanak naam nidhaan ridhai ur haariee ||6||
O Nanak, they enshrine the treasure of the Naam in their hearts. ||6||
ਹੇ ਨਾਨਕ! (ਗੁਰੂ ਨੇ ਸਨਮੁਖ ਰਹਿਣ ਵਾਲਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ (ਇਉਂ) ਟਿਕਾਈ ਰੱਖਦਾ ਹੈ (ਜਿਵੇਂ ਹਾਰ ਗਲ ਵਿਚ ਪਾ ਰੱਖੀਦਾ ਹੈ) ।੬।
हे नानक ! (गुरू के सन्मुख रहने वाला मनुष्य) परमात्मा के नाम का खजाना अपने हृदय में (इस तरह) टिकाए रखता है (जैसे हार गले में डाल के रखा जाता है)। 6।
oh, dice Nanak, ellos enaltecen el Nombre del Naam en sus corazones. (6)
ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥
kare su cha(n)gaa maan dhuyee ganat laeh ||
Whatever God does, accept that as good; leave behind all other judgements.
ਹੇ ਭਾਈ! (ਜਿਹੜਾ ਕੰਮ ਪਰਮਾਤਮਾ) ਕਰਦਾ ਹੈ, ਉਸ (ਕੰਮ) ਨੂੰ ਚੰਗਾ ਸਮਝ, (ਅਤੇ ਆਪਣੇ ਅੰਦਰੋਂ) ਹੋਰ ਹੋਰ ਚਿੰਤਾ-ਫ਼ਿਕਰ ਦੂਰ ਕਰ ।
हे भाई ! (जो काम परमात्मा) करता है। उस (काम) को अच्छा समझ। (और अपने अंदर से) और तरह की चिंता-फिकरें दूर कर।
Acepta con Bondad lo que sea que Dios hace y deja de juzgar,
ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥
apanee nadhar nihaal aape laih lai ||
He shall cast His Glance of Grace, and attach you to Himself.
ਹੇ ਪ੍ਰਭੂ! ਤੂੰ ਆਪਣੀ ਮਿਹਰ ਦੀ ਨਿਗਾਹ ਨਾਲ ਤੱਕ, ਆਪ ਹੀ (ਆਪਣੇ ਸੇਵਕ ਨੂੰ ਆਪਣੇ ਚਰਨਾਂ ਵਿਚ) ਜੋੜੀ ਰੱਖ ।
Él posará en ti Su Mirada de Gracia y te unirá a Su Ser.
ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥
jan dheh matee upadhes vichahu bharam jai ||
Instruct yourself with the Teachings, and doubt will depart from within.
(ਆਪਣੇ) ਸੇਵਕ ਨੂੰ (ਉਹ) ਅਕਲ ਦੇਹ (ਉਹ) ਸਿੱਖਿਆ ਦੇਹ (ਜਿਸ ਦੀ ਰਾਹੀਂ ਇਸ ਦੇ) ਅੰਦਰੋਂ ਭਟਕਣਾ ਦੂਰ ਹੋ ਜਾਏ ।
Instrúyete en las Enseñanzas y la duda desaparecerá de tu interior,
ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥
jo dhur likhiaa lekh soiee sabh kamai ||
Everyone does that which is pre-ordained by destiny.
ਹੇ ਭਾਈ! (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਇਹਨਾਂ ਦੇ ਮੱਥੇ ਉੱਥੇ) ਲਿਖਿਆ ਜਾਂਦਾ ਹੈ, ਸਾਰੀ ਲੁਕਾਈ (ਉਸ ਲੇਖ ਅਨੁਸਾਰ ਹੀ ਹਰੇਕ) ਕਾਰ ਕਰਦੀ ਹੈ
हे प्रभू ! (जीवों के किए कर्मों के अनुसार) धुर दरगाह से जो लेख (इनके माथे पर) लिखा जाता है। सारी दुनिया (उस लेख के अनुसार ही हरेक) कार करती है
cada uno hace lo que está en su destino
ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥
sabh kachh tis dhai vas dhoojee naeh jai ||
Everything is under His control; there is no other place at all.
(ਕਿਉਂਕਿ) ਹਰੇਕ ਕਾਰ ਉਸ (ਪਰਮਾਤਮਾ) ਦੇ ਵੱਸ ਵਿਚ ਹੈ; (ਉਸ ਤੋਂ ਬਿਨਾ ਜੀਵਾਂ ਵਾਸਤੇ) ਕੋਈ ਹੋਰ ਥਾਂ (ਆਸਰਾ) ਨਹੀਂ ਹੈ ।
(क्योंकि) हरेक कार उस (परमात्मा) के वश में है; (उसके बिना जीवों के लिए) और कोई जगह (आसरा) नहीं है।
y todo está bajo Su Control, no hay otro lugar a dónde ir.
ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥
naanak sukh anadh bhe prabh kee ma(n)n rajai ||7||
Nanak is in peace and bliss, accepting the Will of God. ||7||
ਹੇ ਨਾਨਕ! ਪਰਮਾਤਮਾ ਦੀ ਰਜ਼ਾ ਨੂੰ ਮੰਨ ਕੇ (ਜੀਵ ਦੇ ਅੰਦਰ ਆਤਮਕ) ਸੁਖ ਆਨੰਦ ਬਣੇ ਰਹਿੰਦੇ ਹਨ ।੭।
हे नानक ! परमात्मा की रजा को मान के (जीव के अंदर आत्मिक) सुख-आनंद बने रहते हैं। 7।
Nanak vive dichoso y en Paz, aceptando la Voluntad de Dios. (7)
ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥
gur pooraa jin simariaa seiee bhe nihaal ||
Those who meditate in remembrance on the Perfect Guru, are exalted and uplifted.
ਹੇ ਭਾਈ! ਜਿਸ ਜਿਸ ਮਨੁੱਖ ਨੇ ਪੂਰੇ ਗੁਰੂ ਨੂੰ (ਗੁਰੂ ਦੇ ਉਪਦੇਸ਼ ਨੂੰ) ਚੇਤੇ ਰੱਖਿਆ, ਉਹ ਸਾਰੇ ਪ੍ਰਸੰਨ-ਚਿੱਤ ਹੋ ਗਏ ।
हे भाई ! जिस जिस मनुष्य ने पूरे गुरू को (गुरू के उपदेश को) याद रखा। वह सारे प्रसन्न-चिक्त हो गए।
Quienes meditan recordando el Perfecto Guru, viven elevados y exaltados.
ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥
naanak naam araadhanaa kaaraj aavai raas ||8||
O Nanak, dwelling on the Naam, the Name of the Lord, all affairs are resolved. ||8||
ਹੇ ਨਾਨਕ! (ਗੁਰੂ ਦਾ ਉਪਦੇਸ਼ ਇਹ ਹੈ ਕਿ ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਸਿਮਰਨ ਦੀ ਬਰਕਤਿ ਨਾਲ) ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ।੮।
हे नानक ! (गुरू का उपदेश यह है कि परमात्मा का) नाम सिमरना चाहिए (सिमरन की बरकति से) जीवन-मनोरथ सफल हो जाता है। 8।
Oh, dice Nanak, habitando en el Naam, el Nombre del Señor, todos los asuntos son resueltos. (8)
ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥
paapee karam kamaavadhe karadhe haae hai ||
The sinners act, and generate bad karma, and then they weep and wail.
ਹੇ ਭਾਈ! ਵਿਕਾਰੀ ਮਨੁੱਖ (ਵਿਕਾਰਾਂ ਦੇ) ਕੰਮ ਕਰਦੇ ਰਹਿੰਦੇ ਹਨ ।
हे भाई ! विकारी मनुष्य (विकारों के) काम करते रहते हैं।
Los malvados actúan y generan mal Karma y después se lamentan y acongojan.
ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥
naanak jiau mathan maadhaaneeaa tiau mathe dhram rai ||9||
O Nanak, just as the churning stick churns the butter, so does the Righteous Judge of Dharma churn them. ||9||
ਹੇ ਨਾਨਕ! (ਵਿਕਾਰੀਆਂ ਨੂੰ) ਧਰਮਰਾਜ (ਹਰ ਵੇਲੇ) ਇਉਂ ਦੁਖੀ ਕਰਦਾ ਰਹਿੰਦਾ ਹੈ ਜਿਵੇਂ ਮਧਾਣੀਆਂ (ਦੁੱਧ) ਰਿੜਕਦੀਆਂ ਹਨ ।੯।
हे नानक ! (विकारियों को) धरमराज (हर वक्त) इस तरह दुखी करता रहता है जैसे मथानियां (दूध) मथती हैं। 9।
Oh dice Nanak, así como la paleta bate la mantequilla, el Recto Juez del Dharma los bate a ellos. (9)
ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥
naam dhiaain saajanaa janam padhaarath jeet ||
Meditating on the Naam, O friend, the treasure of life is won.
ਹੇ ਭਾਈ! ਜਿਹੜੇ ਭਲੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਇਸ ਕੀਮਤੀ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਕੇ (ਜਾਂਦੇ ਹਨ) ।
हे भाई ! जो भले मनुष्य परमात्मा का नाम सिमरते हैं। वे इस कीमती मनुष्य जीवन की बाज़ी जीत के (जाते हैं)।
Meditando en el Naam, oh amigo, el Tesoro de la vida es ganado.
ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥
naanak dharam aaise chaveh keeto bhavan puneet ||10||
O Nanak, speaking in Righteousness, one's world becomes sanctified. ||10||
ਹੇ ਨਾਨਕ! ਜਿਹੜੇ ਮਨੁੱਖ (ਮਨੁੱਖਾ ਜੀਵਨ ਦਾ) ਮਨੋਰਥ (ਹਰਿ-ਨਾਮ) ਉਚਾਰਦੇ ਰਹਿੰਦੇ ਹਨ, ਉਹ ਜਗਤ ਨੂੰ ਭੀ ਪਵਿੱਤਰ ਕਰ ਦੇਂਦੇ ਹਨ ।੧੦।
हे नानक ! जो मनुष्य (मनुष्य के जीवन का) मनोरथ (हरी-नाम) उचारते रहते हैं। वे जगत को भी पवित्र कर देते हैं। 10।
Oh, dice Nanak, hablando en Rectitud, el mundo de uno es Santificado. (10)
ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ ॥
khubhaRee kuthai miThee galan kuma(n)treeaa ||
I am stuck in an evil place, trusting the sweet words of an evil advisor.
ਹੇ ਭਾਈ! ਭੈੜੀ ਮਤਿ ਲੈਣ ਵਾਲੀ (ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਜਿਲ੍ਹਣ ਵਿਚ) ਕੋਝੇ ਥਾਂ ਵਿਚ ਬੁਰੇ ਹਾਲੇ ਖੁੱਭੀ ਰਹਿੰਦੀ ਹੈ, (ਪਰ ਇਹ) ਜਿਲ੍ਹਣ (ਉਸ ਨੂੰ) ਮਿੱਠੀ (ਭੀ ਲੱਗਦੀ ਹੈ) ।
हे भाई ! बुरी मति लेने वाली (जीव-स्त्री माया के मोह की जिल्लत में) गलत जगह पर बुरे हाल चुभी (धँसी) रहती है। (पर यह) जिल्लत (उसको) मीठी (भी लगती है)।
Estoy atrapado en una mala situación, confiando en las dulces palabras de un mal consejero.
ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥
naanak seiee ubare jinaa bhaag mathaeh ||11||
O Nanak, they alone are saved, who have such good destiny inscribed upon their foreheads. ||11||
ਹੇ ਨਾਨਕ! ਉਹ ਮਨੁੱਖ ਹੀ (ਮਾਇਆ ਦੇ ਮੋਹ ਦੀ ਇਸ ਜਿਲ੍ਹਣ ਵਿਚੋਂ) ਬਚ ਨਿਕਲਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਭਾਗ (ਜਾਗ ਪੈਂਦਾ ਹੈ) ।੧੧।
हे नानक ! वह मनुष्य ही (माया के मोह की इस जिल्लत में से) बच निकलते हैं। जिनके माथे पर भाग्य (जाग उठते हैं)। 11।
Oh, dice Nanak, solo serán salvados, quienes traen el buen Destino grabado en sus frentes. (11)
ਸੁਤੜੇ ਸੁਖੀ ਸਵੰਨਿੑ ਜੋ ਰਤੇ ਸਹ ਆਪਣੈ ॥
sutaRe sukhee sava(n)ni(h) jo rate seh aapanai ||
They alone sleep and dream in peace, who are imbued with the Love of their Husband Lord.
ਹੇ ਭਾਈ! ਜਿਹੜੇ ਮਨੁੱਖ ਆਪਣੇ ਖਸਮ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਪ੍ਰੇਮ-ਲਗਨ ਵਿਚ ਮਸਤ ਰਹਿਣ ਵਾਲੇ ਉਹ ਮਨੁੱਖ ਆਨੰਦ ਨਾਲ ਜੀਵਨ ਬਿਤੀਤ ਕਰਦੇ ਹਨ ।
हे भाई ! जो मनुष्य अपने पति-प्रभू के प्रेम-रंग में रंगे रहते हैं। प्रेम-लगन में मस्त रहने वाले वे मनुष्य आनंद से जीवन व्यतीत करते हैं। पर।
Sólo quienes están imbuidos en el Amor de Su Esposo, duermen y sueñan en Paz
ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨਿੑ ॥੧੨॥
prem vichhohaa dhanee sau aThe pahar lava(n)ni(h) ||12||
Those who have been separated from the Love of their Master, scream and cry twenty-four hours a day. ||12||
ਪਰ ਜਿਨ੍ਹਾਂ ਮਨੁੱਖਾਂ ਨੂੰ ਖਸਮ ਨਾਲੋਂ ਪ੍ਰੇਮ ਦਾ ਵਿਛੋੜਾ ਰਹਿੰਦਾ ਹੈ, ਉਹ (ਮਾਇਆ ਦੀ ਖ਼ਾਤਰ) ਅੱਠੇ ਪਹਰ (ਕਾਂ ਵਾਂਗ) ਲੌ ਲੌਂ ਕਰਦੇ ਰਹਿੰਦੇ ਹਨ ।੧੨।
जिन मनुष्यों को पति से प्रेम का विछोड़ा रहता है। वह (माया की खातिर) आठों पहर (कौऐ की तरह) काँव-काँव करते रहते हैं। 12।
y quienes han sido separados del Amor de Su Maestro, gritan y lloran las veinticuatro horas del día. (12)
ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥
sutaRe asa(n)kh maiaa jhooThee kaarane ||
Millions are asleep, in the false illusion of Maya.
ਹੇ ਭਾਈ! ਨਾਸਵੰਤ ਮਾਇਆ ਦੀ ਖ਼ਾਤਰ ਅਣਗਿਣਤ ਜੀਵ (ਮੋਹ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ ।
हे भाई ! नाशवंत माया की खातिर अनगिनत जीव (मोह की नींद में) सोए रहते हैं।
Millones están durmiendo en la ilusoria falsedad de Maya
ਨਾਨਕ ਸੇ ਜਾਗੰਨਿੑ ਜਿ ਰਸਨਾ ਨਾਮੁ ਉਚਾਰਣੇ ॥੧੩॥
naanak se jaaga(n)ni(h) j rasanaa naam uchaarane ||13||
O Nanak, they alone are awake and aware, who chant the Naam with their tongues. ||13||
ਹੇ ਨਾਨਕ! (ਮੋਹ ਦੀ ਇਸ ਨੀਂਦ ਵਿਚੋਂ ਸਿਰਫ਼) ਉਹ ਬੰਦੇ ਜਾਗਦੇ ਰਹਿੰਦੇ ਹਨ, ਜਿਹੜੇ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ।੧੩।
हे नानक ! (मोह की इस नींद में से सिर्फ) वही लोग जागते रहते हैं। जो (अपनी) जीभ से परमात्मा का नाम जपते रहते हैं। 13।
y oh, dice Nanak, sólo estarán despiertos y concientes, quienes recitan el Naam con su lengua. (13)
ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥
mirag tisanaa pekh bhulane vuThe nagar ga(n)dhrab ||
Seeing the mirage, the optical illusion, the people are confused and deluded.
ਹੇ ਭਾਈ! (ਜਿਵੇਂ) ਠਗਨੀਰੇ ਨੂੰ ਵੇਖ ਕੇ (ਹਰਨ ਭੁੱਲ ਜਾਂਦੇ ਹਨ ਤੇ ਜਾਨ ਗੰਵਾ ਲੈਂਦੇ ਹਨ, ਤਿਵੇਂ ਮਾਇਆ ਦੀ) ਬਣੀ ਗੰਧਰਬ-ਨਗਰੀ ਨੂੰ ਵੇਖ ਕੇ (ਜੀਵ) ਕੁਰਾਹੇ ਪਏ ਰਹਿੰਦੇ ਹਨ ।
हे भाई ! (जैसे) ठॅग-नीरे को देख के (हिरण भूल जाते हैं कि और जान गवा लेते हैं। वैसे ही माया की) बनी गंधर्व-नगरी को देख के (जीव) गलत राह पर पड़े रहते हैं।
Viendo el espejismo, la ilusión óptica, la gente vive engañada y confundida,
ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥
jinee sach araadhiaa naanak man tan fab ||14||
Those who worship and adore the True Lord, O Nanak, their minds and bodies are beautiful. ||14||
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ (ਆਤਮਕ ਜੀਵਨ ਦੀ) ਸੁੰਦਰਤਾ ਪੈਦਾ ਹੋ ਗਈ ।੧੪।
हे नानक ! जिन मनुष्यों ने सदा-स्थिर हरी-नाम सिमरा। उनके मन में उनके तन में (आत्मिक जीवन की) सुंदरता पैदा हो गई। 14।
quienes alaban y adoran al Señor Verdadero. Oh, dice Nanak, sus mentes y cuerpos se ven bellos. (14)
ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥
patit udhaaran paarabraham sa(n)mrath purakh apaar ||
The All-powerful Supreme Lord God, the Infinite Primal Being, is the Saving Grace of sinners.
ਹੇ ਭਾਈ! ਅਕਾਲ ਪੁਰਖ ਪਰਮਾਤਮਾ ਬੇਅੰਤ ਹੈ, ਸਭ ਤਾਕਤਾਂ ਦਾ ਮਾਲਕ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ ।
हे भाई ! अकाल पुरख परमात्मा बेअंत है। सब ताकतों का मालिक है। विकारियों को विकारों से बचाने वाला है।
El Poderoso y Supremo Dios nuestro Señor, el Infinito Ser Primordial, es la Gracia Salvadora de quienes viven en el error.