Sri Guru Granth Sahib Ji

ਸਲੋਕ ਸੇਖ ਫਰੀਦ ਕ

Salok Fareed Jee

Ang 1384 of 1430

ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥

misal fakeeraa(n) gaakhaRee su paieeaai poor kara(n)m ||111||

It is so difficult to be like the fakeers - the Holy Saints; it is only achieved by perfect karma. ||111||

ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੈ ਵੱਡੇ ਭਾਗਾਂ ਨਾਲ ।੧੧੧।

(उठ के रॅब को याद कर। ये) फकीरों वाली रहणी बहुत मुश्किल है। और मिलती है बहुत बड़े भाग्यों से। 111।

Es muy difícil ser como los fakires, los Santos sólo se dan con un Karma Perfecto. (111)

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥

pahilai paharai fulaRaa fal bhee pachhaa raat ||

The first watch of the night brings flowers, and the later watches of the night bring fruit.

(ਰਾਤ ਦੇ) ਪਹਿਲੇ ਪਹਿਰ ਦੀ ਬੰਦਗੀ (ਮਾਨੋ) ਇਕ ਸੋਹਣਾ ਜਿਹਾ ਫੁੱਲ ਹੈ, ਫਲ ਅੰਮ੍ਰਿਤ ਵੇਲੇ ਦੀ ਬੰਦਗੀ ਹੀ ਹੋ ਸਕਦੀ ਹੈ ।

(रात के) पहले पहर की बँदगी (जैसे) एक सुंदर सा फूल है। फल अमृत बेला की बँदगी ही हो सकती है।

La primera ronda de la noche trae flores, las demás rondas traen frutas,

ਜੋ ਜਾਗੰਨਿੑ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥

jo jaaga(n)ni(h) laha(n)n se saiee ka(n)no dhaat ||112||

Those who remain awake and aware, receive the gifts from the Lord. ||112||

ਜੋ ਬੰਦੇ (ਅੰਮ੍ਰਿਤ ਵੇਲੇ) ਜਾਗਦੇ ਹਨ ਉਹ ਪਰਮਾਤਮਾ ਪਾਸੋਂ ਬਖ਼ਸ਼ਸ਼ ਹਾਸਲ ਕਰਦੇ ਹਨ ।੧੧੨।

जो लोग (अमृत बेला में) जागते हैं वे परमात्मा से बख्शिशें हासिल करते हैं। 112।

quienes permanecen despiertos y concientes, reciben los Regalos del Señor. (112)

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥

dhaatee saahib sa(n)dheeaa kiaa chalai tis naal ||

The gifts are from our Lord and Master; who can force Him to bestow them?

ਬਖ਼ਸ਼ਸ਼ਾਂ ਮਾਲਕ ਦੀਆਂ (ਆਪਣੀਆਂ) ਹਨ । ਉਸ ਮਾਲਕ ਨਾਲ (ਕਿਸੇ ਦਾ) ਕੀਹ ਜ਼ੋਰ ਚੱਲ ਸਕਦਾ ਹੈ?

बख्शिशें। मालिक की (अपनी) हैं। उस मालिक के साथ (किसी का) क्या जोर चल सकता है।

Los Regalos son de nuestro Señor y Maestro, y nadie Lo puede forzar a darlos,

ਇਕਿ ਜਾਗੰਦੇ ਨਾ ਲਹਨਿੑ ਇਕਨੑਾ ਸੁਤਿਆ ਦੇਇ ਉਠਾਲਿ ॥੧੧੩॥

eik jaaga(n)dhe naa lahani(h) ikan(h)aa sutiaa dhei uThaal ||113||

Some are awake, and do not receive them, while He awakens others from sleep to bless them. ||113||

ਕਈ (ਅੰਮ੍ਰਿਤ ਵੇੇਲੇ) ਜਾਗਦੇ ਭੀ (ਇਹ ਬਖ਼ਸ਼ਸ਼ਾਂ) ਨਹੀਂ ਲੈ ਸਕਦੇ, ਕਈ (ਭਾਗਾਂ ਵਾਲਿਆਂ ਨੂੰ) ਸੁੱਤੇ ਪਿਆਂ ਨੂੰ (ਉਹ ਆਪ) ਜਗਾ ਦੇਂਦਾ ਹੈ ।੧੧੩।

कई (अमृत बेला में) जागते हुए भी (ये बख्शिशें) नहीं ले सकते। कई (भाग्यशालियों को) सोए हुओं को (वह खुद) जगा देता है (भाव। कई अमृत बेला में जागते हुए भी किसी अहंकार आदि रूप माया में सोए रह जाते हैं। और कई गाफिलों को मेहर कर के खुद सूझ दे देता है)। 113।

algunos están despiertos pero no los reciben, mientras que Él despierta de su sueño a otros y los bendice con Ellos. (113)

ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥

ddooddedhe'ee suhaag koo tau tan kaiee kor ||

You search for your Husband Lord; you must have some fault in your body.

ਸੁਹਾਗ (-ਪਰਮਾਤਮਾ) ਨੂੰ ਭਾਲਣ ਵਾਲੀਏ , ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ ।

सुहाग (-परमात्मा) को तलाशने वाली (हे जीव-सि्त्रए !) (तू अमृत बेला में उठ के पति-परमात्मा को मिलने के लिए बँदगी करती है पर तुझे अभी भी नहीं मिला) तेरे अपने अंदर ही कोई कसर है।

Buscas a tu Señor Esposo, debe de haber alguna falta en tu ser,

ਜਿਨੑਾ ਨਾਉ ਸੁਹਾਗਣੀ ਤਿਨੑਾ ਝਾਕ ਨ ਹੋਰ ॥੧੧੪॥

jin(h)aa naau suhaaganee tin(h)aa jhaak na hor ||114||

Those who are known as happy soul-brides, do not look to others. ||114||

ਜਿਨ੍ਹਾਂ ਦਾ ਨਾਮ ‘ਸੋਹਾਗਣਾਂ’ ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ ।੧੧੪।

जिनका नाम 'सोहगनें' है उनके अंदर और कोई टेक नहीं होती (भाव। पति-मिलाप की 'दाति' उनको ही मिलती है जो अमृत वेला में उठने का कोई 'हक' नहीं जमातीं)। 114।

los que se les conoce como Almas felices no buscan nada ni a nadie. (114)

ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥

sabar ma(n)jh kamaan e sabar kaa neehano ||

Within yourself, make patience the bow, and make patience the bowstring.

ਜੇ ਮਨ ਵਿਚ ਇਸ ਸਬਰ ਦੀ ਕਮਾਨ ਹੋਵੇ, ਜੇ ਸਬਰ ਹੀ ਕਮਾਣ ਦਾ ਚਿੱਲਾ ਹੋਵੇ,

यदि मन में इस सब्र की कमान हो। और सब्र की कमान का चिल्ला हो।

En tu interior has de la Paciencia el arco y la cuerda tensada,

ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥

sabar sa(n)dhaa baan khaalak khataa na karee ||115||

Make patience the arrow, the Creator will not let you miss the target. ||115||

ਸਬਰ ਦਾ ਹੀ ਤੀਰ ਹੋਵੇ, ਤਾਂ ਪਰਮਾਤਮਾ (ਇਸ ਦਾ ਨਿਸ਼ਾਨਾ) ਖੁੰਝਣ ਨਹੀਂ ਦੇਂਦਾ ।੧੧੫।

सब्र का ही तीर हो। तो परमात्मा (इसका निशाना) हाथ से जाने नहीं देगा। 115।

has de la Paciencia la flecha, El Creador no dejará que falles tu tino. (115)

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿੑ ॥

sabar a(n)dhar saabaree tan evai jaaleni(h) ||

Those who are patient abide in patience; in this way, they burn their bodies.

ਸਬਰ ਵਾਲੇ ਬੰਦੇ ਸਬਰ ਵਿਚ ਰਹਿ ਕੇ ਇਸੇ ਤਰ੍ਹਾਂ (ਸਦਾ ਸਬਰ ਵਿਚ ਹੀ) ਬੰਦਗੀ ਦੀ ਘਾਲ ਘਾਲਦੇ ਹਨ ,

सब्र वाले बँदे सब्र में रह के इसी तरह (सदा सब्र में ही) बँदगी की घाल घालते (मेहनत करते) हैं (इस तरह वे) रॅब के नजदीक होते जाते हैं।

Los que son pacientes habitan en la Paciencia, así su cuerpo es consumido,

ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥

hon najeek khudhai dhai bhet na kisai dhen ||116||

They are close to the Lord, but they do not reveal their secret to anyone. ||116||

ਰੱਬ ਦੇ ਨੇੜੇ ਹੁੰਦੇ ਜਾਂਦੇ ਹਨ, ਤੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦੇਂਦੇ ।੧੧੬।

और किसी को अपने दिल का भेद नहीं देते। 116।

viven cerca del Señor pero no revelan su secreto a nadie. (116)

ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥

sabar eh suaau je too(n) ba(n)dhaa dhiR kareh ||

Let patience be your purpose in life; implant this within your being.

ਹੇ ਬੰਦੇ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ । ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਕਰ ਲਏਂ,

हे बँदे ! यह सब्र ही जिंदगी का असल निशाना है। अगर तू (सब्र को हृदय में) पक्का कर ले।

Deja que la Paciencia sea tu propósito de vida y déjala asentar en tu ser,

ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥੧੧੭॥

vadh theeveh dhareeaau TuT na theeveh vaahaRaa ||117||

In this way, you will grow into a great river; you will not break off into a tiny stream. ||117||

ਤਾਂ ਤੂੰ ਵਧ ਕੇ ਦਰੀਆ ਹੋ ਜਾਹਿਂਗਾ, (ਪਰ) ਘਟ ਕੇ ਨਿੱਕਾ ਜਿਹਾ ਵਹਣ ਨਹੀਂ ਬਣੇਂਗਾ ।੧੧੭।

तो तू बढ़ के दरिया हो जाएगा। (पर) कम हो के छोटा सा बहाव नहीं बनेगा (भाव। सब्र वाला जीवन बनाने से तेरा दिल बढ़ के दरिया हो जाएगा। तेरे दिल में सारे जगत के लिए प्यार पैदा हो जाएगा। तेरे अंदर तंग-दिली नहीं रह जाएगी)। 117।

así te transformarás en un gran río y nunca te convertirás en un arroyo. (117)

ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥

fareedhaa dharavesee gaakhaRee chopaRee pareet ||

Fareed, it is difficult to be a dervish - a Holy Saint; it is easier to love bread when it is buttered.

ਹੇ ਫਰੀਦ! (ਇਹ ਸਬਰ ਵਾਲਾ ਜੀਵਨ ਅਸਲ) ਫ਼ਕੀਰੀ (ਹੈ, ਤੇ ਇਹ) ਔਖੀ (ਕਾਰ) ਹੈ, ਪਰ (ਹੇ ਫਰੀਦ! ਰੱਬ ਨਾਲ ਤੇਰੀ) ਪ੍ਰੀਤ ਤਾਂ ਉਪਰੋਂ ਉਪਰੋਂ ਹੈ ।

हे फरीद ! (ये सब्र वाला जीवन असल) फकीरी (है। और यह) कठिन (काम) है।

Farid, es difícil ser un Derviche, un Santo, es más fácil disfrutar el pan cuando tiene mantequilla,

ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥

eikan kinai chaaleeaai dharavesaavee reet ||118||

Only a rare few follow the way of the Saints. ||118||

ਫ਼ਕੀਰਾਂ ਦੀ (ਇਹ ਸਬਰ ਵਾਲੀ) ਕਾਰ ਕਿਸੇ ਵਿਰਲੇ ਬੰਦੇ ਨੇ ਕਮਾਈ ਹੈ ।੧੧੮।

पर (हे फरीद ! रॅब से तेरी) प्रीति तो ऊपर-ऊपर से है। फकीरों का (यह सब्र वाला) काम किसी विरले बँदे ने कमाया है। 118।

sólo uno pocos siguen el Sendero de los Santos. (118)

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿੑ ॥

tan tapai tanoor jiau baalan hadd bala(n)ni(h) ||

My body is cooking like an oven; my bones are burning like firewood.

ਮੇਰਾ ਸਰੀਰ (ਬੇਸ਼ੱਕ) ਤਨੂਰ ਵਾਂਗ ਤਪੇ, ਮੇਰੇ ਹੱਡ (ਬੇਸ਼ੱਕ ਇਉਂ) ਬਲਣ ਜਿਵੇਂ ਬਾਲਣ (ਬਲਦਾ) ਹੈ ।

मेरा शरीर (बेशक) तंदूर की तरह तपे। मेरी हड्डियाँ (चाहे इस तरह) जलें जैसे ईधन (जलता) है।

Mi cuerpo se cocina como un horno, mis huesos se queman como la madera,

ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿੑ ॥੧੧੯॥

pairee thakaa(n) sir julaa(n) je moo(n) piree mila(n)ni(h) ||119||

If my feet become tired, I will walk on my head, if I can meet my Beloved. ||119||

ਪੈਰਾਂ ਨਾਲ (ਤੁਰਦਾ ਤੁਰਦਾ) ਥੱਕ ਜਾਵਾਂ, ਤਾਂ ਮੈਂ ਸਿਰ ਭਾਰ ਤੁਰਨ ਲੱਗ ਪਵਾਂ । (ਮੈਂ ਇਹ ਸਾਰੇ ਔਖ ਸਹਾਰਨ ਨੂੰ ਤਿਆਰ ਹਾਂ) ਜੇ ਮੈਨੂੰ ਪਿਆਰੇ ਰੱਬ ਜੀ ਮਿਲ ਪੈਣ ।੧੧੯।

(प्यारे रॅब को मिलने की राह में अगर मैं) पैरों से (चलता-चलता) थक जाऊँ। तो मैं सिर भार चलने लग पड़ूँ। (मैं ये सारी मुश्किलें सहने को तैयार हूँ) अगर मुझे प्यारे रॅब जी मिल जाएं (भाव। रॅब को मिलने के लिए यह जरूरी हो कि शरीर को धूणियां तपा-तपा के दुखी किया जाए। तो मैं ये कष्ट सहने को भी तैयार हूँ)। 119।

si mis pies se cansan, caminaría sobre mi cabeza, si así encontrara a mi Bienamado. (119)

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥

tan na tapai tanoor jiau baalan hadd na baal ||

Do not heat up your body like an oven, and do not burn your bones like firewood.

ਸਰੀਰ ਨੂੰ (ਧੂਣੀਆਂ ਨਾਲ) ਤਨੂਰ ਵਾਂਗ ਨਾਹ ਸਾੜ; ਤੇ ਹੱਡਾਂ ਨੂੰ ਇਉਂ ਨਾਹ ਬਾਲ ਜਿਵੇਂ ਇਹ ਬਾਲਣ ਹੈ ।

शरीर को (धूणियों से) तंदूर की तरह ना जला; और हड्डियों को इस तरह ना जला जैसे यह ईधन है।

No dejes que tu cuerpo se caliente como un horno, y no quemen sus huesos como la madera,

ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥

sir pairee kiaa feRiaa a(n)dhar piree nihaal ||120||

What harm have your feet and head done to you? Behold your Beloved within yourself. ||120||

ਸਿਰ ਨੇ ਤੇ ਪੈਰਾਂ ਨੇ ਕੁਝ ਨਹੀਂ ਵਿਗਾੜਿਆ ਹੈ, (ਇਸ ਵਾਸਤੇ ਇਹਨਾਂ ਨੂੰ ਦੁਖੀ ਨਾਹ ਕਰ) ਪਰਮਾਤਮਾ ਨੂੰ ਆਪਣੇ ਅੰਦਰ ਵੇਖ ।੧੨੦।

सिर ने और पैरों ने कुछ नहीं बिगाड़ा है। (इस वास्ते इनको दुखी ना कर) परमात्मा को अपने अंदर देख। 120।

¿qué daño les han causado sus pies y su cabeza? Observen a su Bienamado en su interior. (120)

ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥

hau ddooddedhee sajanaa sajan maidde naal ||

I search for my Friend, but my Friend is already with me.

ਮੈਂ (ਜੀਵ-ਇਸਤ੍ਰੀ) ਸੱਜਣ (-ਪ੍ਰਭੂ) ਨੂੰ (ਬਾਹਰ) ਭਾਲ ਰਹੀ ਹਾਂ, (ਪਰ ਉਹ) ਸੱਜਣ (ਤਾਂ) ਮੇਰੇ ਹਿਰਦੇ ਵਿਚ ਵੱਸ ਰਿਹਾ ਹੈ ।

मैं (जीव-स्त्री) सज्जन (-प्रभू) को (बाहर) तलाश रही हूँ। (पर वह) सज्जन (तो) मेरे हृदय में बस रहा है।

Busco a mi Amigo, pero mi Amigo está ya en mi interior, oh dice Nanak,

ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥

naanak alakh na lakheeaai gurmukh dhei dhikhaal ||121||

O Nanak, the Unseen Lord cannot be seen; He is revealed only to the Gurmukh. ||121||

ਹੇ ਨਾਨਕ! ਉਸ (ਸੱਜਣ) ਦਾ ਕੋਈ ਲੱਛਣ ਨਹੀਂ, (ਆਪਣੇ ਉੱਦਮ ਨਾਲ ਜੀਵ ਪਾਸੋਂ) ਉਹ ਪਛਾਣਿਆ ਨਹੀਂ ਜਾ ਸਕਦਾ, ਸਤਿਗੁਰੂ ਵਿਖਾਲ ਦੇਂਦਾ ਹੈ ।੧੨੧।

हे नानक ! उस (सज्जन) का कोई लक्षण नहीं। (अपने उद्यम से जीव से) वह पहचाना नहीं जा सकता। सतिगुरू दिखा देता है। 121।

el Invisible Señor no puede ser visto, sólo se le revela al Gurmukj. (121)

ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥

ha(n)saa dhekh tara(n)dhiaa bagaa aaiaa chaau ||

Seeing the swans swimming, the cranes became excited.

ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਉ ਆ ਗਿਆ,

हंसों को तैरता हुआ देख के बगुलों को भी चाव चढ़ गया।

Viendo a los cisnes nadar, las grullas se fascinaron, pero las pobres se ahogaron,

ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥

ddub mue bag bapuRe sir tal upar paau ||122||

The poor cranes were drowned to death, with their heads below the water and their feet sticking out above. ||122||

ਪਰ ਵਿਚਾਰੇ ਬਗਲੇ (ਇਹ ਉੱਦਮ ਕਰਦੇ) ਸਿਰ ਹੇਠਾਂ ਤੇ ਪੈਰ ਉੱਪਰ (ਹੋ ਕੇ) ਡੁੱਬ ਕੇ ਮਰ ਗਏ ।੧੨੨।

पर बेचारे बगुले (ये उद्यम करने के चक्कर में) सिर तले और पैर ऊपर (हो के) डूब के मर गए। 122।

y terminaron con su cabeza en el agua y las patas para arriba. (122)

ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥

mai jaaniaa vadd ha(n)s hai taa(n) mai keetaa sa(n)g ||

I knew him as a great swan, so I associated with him.

ਮੈਂ ਸਮਝਿਆ ਕਿ ਇਹ ਕੋਈ ਵੱਡਾ ਹੰਸ ਹੈ, ਇਸੇ ਕਰ ਕੇ ਮੈਂ ਉਸ ਦੀ ਸੰਗਤਿ ਕੀਤੀ ।

मैंने समझा कि ये कोई बड़ा हँस है। इसीलिए मैंने उसकी संगति की।

Pensaba que era un gran cisne y me acerqué a él, de haber sabido que sólo era una pobre grulla,

ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥

je jaanaa bag bapuRaa janam na bheRee a(n)g ||123||

If I had known that he was a only wretched crane, I would never in my life have crossed paths with him. ||123||

ਪਰ ਜੇ ਮੈਨੂੰ ਪਤਾ ਹੁੰਦਾ ਕਿ ਇਹ ਤਾਂ ਨਕਾਰਾ ਬਗਲਾ ਹੈ, ਤਾਂ ਮੈਂ ਕਦੇ ਉਸ ਦੇ ਨੇੜੇ ਨਾਹ ਢੁਕਦੀ ।੧੨੩।

पर अगर मुझे पता होता कि ये नाकारा बगुला है। तो मैं कभी उसके नजदीक ना फटकती। 123।

nunca en la vida mi sendero se hubiera cruzado con el de él. (123)

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥

kiaa ha(n)s kiaa bagulaa jaa kau nadhar dhare ||

Who is a swan, and who is a crane, if God blesses him with His Glance of Grace?

ਭਾਵੇਂ ਹੋਵੇ ਹੰਸ ਤੇ ਭਾਵੇਂ ਬਗਲਾ, ਜਿਸ ਉਤੇ (ਪ੍ਰਭੂ) ਕਿਰਪਾ ਦੀ ਨਜ਼ਰ ਕਰੇ ,ਉਸ ਨੂੰ ਆਪਣਾ ਬਣਾ ਲੈਂਦਾ ਹੈ;

जिस पर (प्रभू) कृपा की नजर करे (उसको अपना बना लेता है; सो किसी से नफरत क्यों।

¿Quién es cisne y quién es grulla?, si Dios lo bendice con Su Mirada de Gracia, si así le complace,

ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥

je tis bhaavai naanakaa kaagahu ha(n)s kare ||124||

If it pleases Him, O Nanak, He changes a crow into a swan. ||124||

ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂਕਾਂ ਤੋਂ (ਭੀ) ਹੰਸ ਬਣਾ ਦੇਂਦਾ ਹੈ ।੧੨੪।

) हे नानक ! अगर परमात्मा को ठीक लगे तो (बगुला तो एक तरफ रहा। वह) कौए से (भी) हँस बना देता है (भाव। बड़े से बड़े विकारी को भी सुधार लेता है)। 124।

oh dice Nanak, transforma una grulla en un precioso cisne. (124)

ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥

saravar pa(n)khee hekaRo faaheevaal pachaas ||

There is only one bird in the lake, but there are fifty trappers.

ਤਲਾਬ ਦਾ (ਇਹ ਜੀਵ-ਰੂਪ) ਪੰਛੀ ਇਕੱਲਾ ਹੀ ਹੈ, ਫਸਾਉਣ ਵਾਲੇ (ਕਾਮਾਦਿਕ) ਪੰਜਾਹ ਹਨ ।

(जगत रूप) तालाब में (ये जीव-रूपी) पंछी अकेला ही है। फसाने वाले (कामादिक) पचास हैं।

Hay sólo un ave en el lago, pero hay cincuenta cazadores, este cuerpo es atrapado en las olas del deseo,

ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥

eih tan laharee gadd thiaa sache teree aas ||125||

This body is caught in the waves of desire. O my True Lord, You are my only hope! ||125||

(ਮੇਰਾ) ਇਹ ਸਰੀਰ (ਸੰਸਾਰ-ਰੂਪ ਤਲਾਬ ਦੀਆਂ ਵਿਕਾਰਾਂ ਰੂਪ) ਲਹਿਰਾਂ ਵਿਚ ਫਸ ਗਿਆ ਹੈ । ਹੇ ਸੱਚੇ (ਪ੍ਰਭੂ)! (ਇਹਨਾਂ ਤੋਂ ਬਚਣ ਲਈ) ਇਕ ਤੇਰੀ (ਸਹੈਤਾ ਦੀ ਹੀ) ਆਸ ਹੈ ।੧੨੫।

(मेरा) यह शरीर (संसार-रूप तालाब की विकार-रूप) लहरों में फस गया है। हे सच्चे (प्रभू) ! (इनसे बचने के लिए) एक तेरी (सहायता की ही) आस है (इस वास्ते तुझे मिलने के लिए अगर तप तपाने पड़ें। तो भी सौदा सस्ता है)। 125।

oh mi Señor Verdadero, Tú eres mi Única Esperanza. (125)

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥

kavanu su akhar kavan gun kavanu su maneeaa ma(n)t ||

What is that word, what is that virtue, and what is that magic mantra?

(ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ?

(हे बहन !) वह कौन सा अक्षर है। वह कौन सा गुण है। वह कौन सा शिरोमणि मंत्र है।

¿Cuál es esa Palabra, esa Virtud y ese Mantra mágico?

ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥

kavanu su veso hau karee jit vas aavai ka(n)t ||126||

What are those clothes, which I can wear to captivate my Husband Lord? ||126||

ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿਚ ਆ ਜਾਏ? ।੧੨੬।

वह कौन सा भेष मैं करूँ जिससे (मेरा) पति (मेरे) वश में आ जाए। 126।

¿Cuáles son esos ropajes que puedo usar para cautivar a mi Señor Esposo? (126)

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥

nivanu su akhar khavan gun jihabaa maneeaa ma(n)t ||

Humility is the word, forgiveness is the virtue, and sweet speech is the magic mantra.

ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ ।

हे बहन ! झुकना अक्षर है। सहना गुण है। मीठा बोलना शिरोमणि मंत्र है।

La Humildad es la Palabra, el Perdón es la Virtud, y el Lenguaje Dulce es el Mantra Mágico,

ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥

e trai bhaine ves kar taa(n) vas aavee ka(n)t ||127||

Wear these three robes, O sister, and you will captivate your Husband Lord. ||127||

ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿਚ ਆ ਜਾਇਗਾ ।੧੨੭।

अगर ये तीन वेश (भेष) कर ले तो (मेरा) पति (तेरे) वश में आ जाएगा। 127।

usa estas tres vestimentas, oh hermana y cautivarás a tu Señor Esposo. (127)

ਮਤਿ ਹੋਦੀ ਹੋਇ ਇਆਣਾ ॥

mat hodhee hoi iaanaa ||

If you are wise, be simple;

(ਜੋ ਮਨੁੱਖ) ਅਕਲ ਹੁੰਦਿਆਂ ਭੀ ਅੰਞਾਣਾ ਬਣੇ ,

(जो मनुष्य) अक्ल के होते हुए भी अंजान बना रहे (भाव। अकल के ताण से ताकत से दूसरों पर कोई दबाव ना डाले)।

Si tienes Sabiduría, sé sencillo;

ਤਾਣ ਹੋਦੇ ਹੋਇ ਨਿਤਾਣਾ ॥

taan hodhe hoi nitaanaa ||

if you are powerful, be weak;

ਜ਼ੋਰ ਹੁੰਦਿਆਂ ਕਮਜ਼ੋਰਾਂ ਵਾਂਗ ਜੀਵੇ ,

जोर होते हुए कमजोरों की तरह जीए (भाव। किसी के ऊपर जोर जबरदस्ती ना करे)।

si eres poderoso, muéstrate débil;

ਅਣਹੋਦੇ ਆਪੁ ਵੰਡਾਏ ॥

anahodhe aap va(n)ddaae ||

and when there is nothing to share, then share with others.

ਜਦੋਂ ਕੁਝ ਭੀ ਦੇਣ-ਜੋਗਾ ਨਾਹ ਹੋਵੇ, ਤਦੋਂ ਆਪਣਾ ਆਪ (ਭਾਵ, ਆਪਣਾ ਹਿੱਸਾ) ਵੰਡ ਦੇਵੇ,

जब कुछ भी देने के लायक ना हो।

y cuando no haya más que compartir, entonces comparte con otros.

ਕੋ ਐਸਾ ਭਗਤੁ ਸਦਾਏ ॥੧੨੮॥

ko aaisaa bhagat sadhaae ||128||

How rare is one who is known as such a devotee. ||128||

ਕਿਸੇ ਅਜੇਹੇ ਮਨੁੱਖ ਨੂੰ (ਹੀ) ਭਗਤ ਆਖਣਾ ਚਾਹੀਦਾ ਹੈ ।੧੨੮।

तब अपना आप (भाव। अपना हिस्सा) बाँट दे। किसी ऐसे मनुष्य को (ही) भगत कहना चाहिए। 128।

¡Qué raro es encontrar a tal Devoto! (128)

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥

eik fikaa na gaalai sabhanaa mai sachaa dhanee ||

Do not utter even a single harsh word; your True Lord and Master abides in all.

ਇੱਕ ਭੀ ਫਿੱਕਾ ਬਚਨ ਨਾਹ ਬੋਲ (ਕਿਉਂਕਿ) ਸਭ ਵਿਚ ਸੱਚਾ ਮਾਲਕ (ਵੱਸ ਰਿਹਾ ਹੈ),

एक भी फीका वचन ना बोल (क्योंकि) सबमें सच्चा मालिक (बस रहा है)।

No pronuncies ni siquiera una palabra hiriente, tu Señor y Maestro habita en todo,

ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥

hiaau na kaihee Thaeh maanak sabh amolave ||129||

Do not break anyone's heart; these are all priceless jewels. ||129||

ਕਿਸੇ ਦਾ ਭੀ ਦਿਲ ਨਾਹ ਦੁਖਾ (ਕਿਉਂਕਿ) ਇਹ ਸਾਰੇ (ਜੀਵ) ਅਮੋਲਕ ਮੋਤੀ ਹਨ ।੧੨੯।

किसी का भी दिल ना दुखा (क्योंकि) यह सारे (जीव) अमूल्य मोती हैं। 129।

no rompas el corazón de nadie, éstas son todas joyas preciosas. (129)

ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥

sabhanaa man maanik Thaahan mool machaa(n)gavaa ||

The minds of all are like precious jewels; to harm them is not good at all.

ਸਾਰੇ ਜੀਵਾਂ ਦੇ ਮਨ ਮੋਤੀ ਹਨ, (ਕਿਸੇ ਨੂੰ ਭੀ) ਦੁਖਾਣਾ ਉੱਕਾ ਹੀ ਚੰਗਾ ਨਹੀਂ ।

सारे जीवों के मन मोती हैं। (किसी को भी) दुखाना बिल्कुल ठीक नहीं।

La mente de todos es como una preciosa joya, no es nada bueno lastimarla,

ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥

je tau pireeaa dhee sik hiaau na Thaahe kahee dhaa ||130||

If you desire your Beloved, then do not break anyone's heart. ||130||

ਜੇ ਤੈਨੂੰ ਪਿਆਰੇ ਪ੍ਰਭੂ ਦੇ ਮਿਲਣ ਦੀ ਤਾਂਘ ਹੈ, ਤਾਂ ਕਿਸੇ ਦਾ ਦਿਲ ਨਾਹ ਢਾਹ ।੧੩੦।

अगर तुझे प्यारे प्रभू से मिलने की तमन्ना है। तो किसी का दिल ना दुखा। 130।

pues si deseas a tu Bienamado, entonces no rompas el corazón de nadie. (130)