ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥
kabeer thorai jal maachhulee jheevar melio jaal ||
Kabeer, the fish is in the shallow water; the fisherman has cast his net.
ਹੇ ਕਬੀਰ! ਥੋੜੇ੍ਹ ਪਾਣੀ ਵਿਚ ਮੱਛੀ ਰਹਿੰਦੀ ਹੋਵੇ, ਤਾਂ ਝੀਊਰ ਆ ਕੇ ਜਾਲ ਪਾ ਲੈਂਦਾ ਹੈ।
हे कबीर ! थोड़े पानी में मछली रहती हो। तो झिउर मछुआरा आ के जाल डाल देता है (वैसे ही अगर जीव दुनियावी भोग विद्या धन आदि को अपने जीवन का आसरा बना ले तो माया के 'पांचउ लरिका' आसानी से ही ग्रस लेते हैं)।
Kabir, el pez está en aguas poco profundas, el pescador ha tirado su red,
ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮੑਾਲਿ ॥੪੯॥
eeh Toghanai na chhooTaseh fir kar samu(n)dh sam(h)aal ||49||
You shall not escape this little pool; think about returning to the ocean. ||49||
ਹੇ ਮੱਛੀ! ਇਸ ਟੋਏ ਵਿਚ ਰਹਿ ਕੇ ਤੂੰ ਝੀਊਰ ਦੇ ਜਾਲ ਤੋਂ ਬਚ ਨਹੀਂ ਸਕਦੀ, ਜੇ ਬਚਣਾ ਹੈ ਤਾਂ ਸਮੁੰਦਰ ਲੱਭ।੪੯।
हे मछली ! इस तालाब में रह के तू झिउर के जाल से बच नहीं सकती। अगर बचना है तो समुंद्र ढूँढ (हे जीवात्मा ! इन भोग-पदार्थों को आसरा बनाने से तू कामादिक की मार से बच नहीं सकती। ये होछे आसरे छोड़। और परमात्मा को तलाश)। 49।
no te escaparás de esta piscina pequeña, piensa mejor en regresar al Océano.(49)
ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ ॥
kabeer samu(n)dh na chhoddeeaai jau at khaaro hoi ||
Kabeer, do not leave the ocean, even if it is very salty.
ਹੇ ਕਬੀਰ! ਸਮੁੰਦਰ ਨਾਹ ਛੱਡੀਏ, ਚਾਹੇ (ਉਸ ਦਾ ਪਾਣੀ) ਬੜਾ ਹੀ ਖਾਰਾ ਹੋਵੇ;
हे कबीर ! समुंद्र नहीं छोड़ना चाहिए चाहे। (उसका पानी) जितना भी खारा हो।
Kabir, no abandones el Océano aún si está muy salado, si vas buscando de charco en charco,
ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥੫੦॥
pokhar pokhar ddooddate bhalo na kahihai koi ||50||
If you poke around searching from puddle to puddle, no one will call you smart. ||50||
ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ—ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ।੫੦।
छोटे छोटे तालाबों में (जीवात्मा का आसरा) तलाशने से- कोई नहीं कहता कि ये काम अच्छा है।
nadie pensará que eres inteligente.(50)
ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ ॥
kabeer nigusaa(n)e(n) beh ge thaa(n)ghee naahee koi ||
Kabeer, those who have no guru are washed away. No one can help them.
ਹੇ ਕਬੀਰ!ਜੋ ਬੇੜੇ ਨਿ-ਖਸਮੇ ਹੁੰਦੇ ਹਨ ਜਿਨ੍ਹਾਂ ਉਤੇ ਕੋਈ ਗੁਰੂ-ਮਲਾਹ ਨਹੀਂ ਹੁੰਦਾ ਉਹ ਡੁੱਬ ਜਾਂਦੇ ਹਨ ।
हे कबीर ! (यह संसार। मानो समुंद्र है। जिसमें से जीवों के जिंदगी के बेड़े तैर के गुजर रहे हैं। पर) जो बेड़े निखस्मे (मालिक के बगैर) होते हैं जिन पर कोई गुरू-मल्लाह नहीं होता। वे डूब जाते हैं।
Kabir, los que no tienen Guru serán destruidos y nadie los puede ayudar,
ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥੫੧॥
dheen gareebee aapunee karate hoi su hoi ||51||
Be meek and humble; whatever happens is what the Creator Lord does. ||51||
ਜਿਨ੍ਹਾਂ ਬੰਦਿਆਂ ਨੇ ਨਿਮ੍ਰਤਾ ਤੇ ਗ਼ਰੀਬੀ ਧਾਰ ਕੇ ਜੋ ਹੁੰਦਾ ਹੈ ਉਸ ਨੂੰ ਕਰਤਾਰ ਦੀ ਰਜ਼ਾ ਜਾਣ ਕੇ ਬੇ-ਫ਼ਿਕਰ ਰਹਿੰਦੇ ਹਨ ।੫੧।
जिन लोगों ने (अपनी समझदारी छोड़ के) निम्रता और गरीबी धार के (गुरू-मल्लाह का आसरा लिया है। वे संसार-समुंद्र की लहरें देख के) जो होता है उसको करतार की रजा जान के बेफिक्र रहते हैं (उनको अपने बेड़े के डूबने का कोई फिक्र नहीं होता है)। 51।
ten humildad, lo que sea que pase, lo hace el Señor Creador.(51)
ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥
kabeer baisanau kee kookar bhalee saakat kee buree mai ||
Kabeer, even the dog of a devotee is good, while the mother of the faithless cynic is bad.
ਹੇ ਕਬੀਰ! (ਕਿਸੇ) ਭਗਤ ਦੀ ਕੁੱਤੀ ਭੀ ਭਾਗਾਂ ਵਾਲੀ ਜਾਣ, ਪਰ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਮਾਂ ਭੀ ਮੰਦ-ਭਾਗਣ ਹੈ;
हे कबीर ! (किसी) भगत की कुक्ती भी भाग्यशाली जान। पर रॅब से टूटे हुए व्यक्ति की माँ भी दुर्भागिनी है;
Kabir, aún el perro del Devoto es bueno, mientras que la madre del cínico es mala,
ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥
oh nit sunai har naam jas uh paap bisaahan jai ||52||
The dog hears the Praises of the Lord's Name, while the other is engaged in sin. ||52||
ਕਿਉਂਕਿ ਉਹ ਭਗਤ ਸਦਾ ਹਰਿ-ਨਾਮ ਦੀ ਵਡਿਆਈ ਕਰਦਾ ਹੈ ਉਸ ਦੀ ਸੰਗਤਿ ਵਿਚ ਰਹਿ ਕੇ ਉਹ ਕੁੱਤੀ ਭੀ ਸੁਣਦੀ ਹੈ, (ਸਾਕਤ ਨਿਤ ਪਾਪ ਕਮਾਂਦਾ ਹੈ, ਉਸ ਦੇ ਕੁਸੰਗ ਵਿਚ) ਉਸ ਦੀ ਮਾਂ ਭੀ ਪਾਪਾਂ ਦੀ ਭਾਗਣ ਬਣਦੀ ਹੈ ।੫੨।
क्योंकि वह भगत सदा हरी-नाम की वडिआई करता है उसकी संगति में रह के वह कुक्ती भी सुनती है। (साकत नित्य पाप कमाता है। उसके कुसंग में) उसकी माँ भी पापों की भागणि बनती है। 52।
el perro escucha las Alabanzas del Nombre del Señor, mientras que el otro está a merced de su propia negatividad.(52)
ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥
kabeer haranaa dhoobalaa ih hareeaaraa taal ||
Kabeer, the deer is weak, and the pool is lush with green vegetation.
ਹੇ ਕਬੀਰ! ਇਹ ਜਗਤ ਇਕ ਐਸਾ ਸਰੋਵਰ ਹੈ ਜਿਸ ਵਿਚ ਬੇਅੰਤ ਮਾਇਕ ਭੋਗਾਂ ਦੀ ਹਰਿਆਵਲ ਹੈ, ਮੇਰੀ ਇਹ ਜਿੰਦ-ਰੂਪ ਹਰਨ ਕਮਜ਼ੋਰ ਹੈ।
हे कबीर ! यह जगत एक ऐसा सरोवर है जिसमें बेअंत मायावी भोगों की हरियाली है। मेरा ये जिंद-रूप हिरन कमजोर है (इस हरियाली की तरफ जाने से रह नहीे सकता)।
Kabir, el venado es débil y la vegetación verde está por todas partes, miles de cazadores andan tras el Alma. ¿
ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥੫੩॥
laakh aheree ek jeeau ketaa ba(n)chau kaal ||53||
Thousands of hunters are chasing after the soul; how long can it escape death? ||53||
ਮੇਰੀ ਜਿੰਦ ਇੱਕ-ਇਕੱਲੀ ਹੈ, (ਇਸ ਨੂੰ ਫਸਾਣ ਲਈ ਮਾਇਕ ਭੋਗ) ਲੱਖਾਂ ਸ਼ਿਕਾਰੀ ਹਨ, (ਇਹਨਾਂ ਦੀ ਮਾਰ ਤੋਂ ਆਪਣੇ ਉੱਦਮ ਨਾਲ) ਮੈਂ ਬਹੁਤਾ ਚਿਰ ਬਚ ਨਹੀਂ ਸਕਦਾ ।੫੩।
मेरी जिंद अकेली है (इसको फसाने के लिए मायावी भोग) लाखों शिकारी हैं (इनकी मार से अपने उद्यम से) मैं ज्यादा समय बच नहीं सकता। 53।
Qué tanto podrá escapar de la muerte?(53)
ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ ॥
kabeer ga(n)gaa teer ju ghar kareh peeveh niramal neer ||
Kabeer, some make their homes on the banks of the Ganges, and drink pure water.
ਹੇ ਕਬੀਰ! ਜੇ ਤੂੰ ਗੰਗਾ ਦੇ ਕੰਢੇ ਉਤੇ (ਰਹਿਣ ਲਈ) ਆਪਣਾ ਘਰ ਬਣਾ ਲਏਂ, ਤੇ (ਗੰਗਾ ਦਾ) ਸਾਫ਼ ਪਾਣੀ ਪੀਂਦਾ ਰਹੇਂ,
हे कबीर ! यदि तू गंगा के किनारे पर (रहने के लिए) अपना घर बना ले। तो (गंगा का) साफ पानी पीता रहे।
Kabir, algunos construyen su hogar a las orillas del Ganges y beben agua pura,
ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥੫੪॥
bin har bhagat na mukat hoi iau keh rame kabeer ||54||
Without devotional worship of the Lord, they are not liberated. Kabeer proclaims this. ||54||
ਤਾਂ ਭੀ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ । ਕਬੀਰ ਤਾਂ ਇਹ ਗੱਲ ਦੱਸ ਕੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ ।੫੪।
तो भी परमात्मा की भगती किए बिना ('लाख अहेरी' आदि विकारों से) मुक्ति नहीं हो सकती। कबीर तो ये बात बता के परमात्मा का नाम ही सिमरता है। 54।
sin la Alabanza de Devoción al Señor, ellos no son liberados, esto lo proclama Kabir.(54)
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥
kabeer man niramal bhiaa jaisaa ga(n)gaa neer ||
Kabeer, my mind has become immaculate, like the waters of the Ganges.
ਹੇ ਕਬੀਰ! ਜਦੋਂ ਮੇਰਾ ਮਨ ਗੰਗਾ ਦੇ ਸਾਫ਼ ਪਾਣੀ ਵਰਗਾ ਪਵਿੱਤ੍ਰ ਹੋ ਗਿਆ,
हे कबीर ! (गंगा आदि तीर्थों के साफ जल के किनारे रिहायश रखने से तो कामादिक विकार खलासी नहीं करते। और ना ही मन ही पवित्र हो सकता है। पर) जब (परमात्मा के नाम का सिमरन करने से) मेरा मन गंगा के साफ पानी जैसा पवित्र हो गया।
Kabir, mi mente se ha vuelto Inmaculada como las aguas del Ganges,
ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥
paachhai laago har firai kahat kabeer kabeer ||55||
The Lord follows after me, calling, ""Kabeer! Kabeer!""||55||
ਤਾਂ ਪਰਮਾਤਮਾ ਮੈਨੂੰ ਕਬੀਰ ਕਬੀਰ ਆਖ ਕੇ (’ਵਾਜਾਂ ਮਾਰਦਾ) ਮੇਰੇ ਪਿੱਛੇ ਤੁਰਿਆ ਫਿਰੇਗਾ ।੫੫।
तो परमात्मा मुझे कबीर कबीर कह के (आवाजें मारता) मेरे पीछे चलता फिरेगा। 55।
el Señor me sigue, llamándome Kabir, Kabir.(55)
ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥
kabeer haradhee peearee choo(n)naa(n) uoojal bhai ||
Kabeer, tumeric is yelow, and lime is white.
ਹੇ ਕਬੀਰ! ਹਲਦੀ ਪੀਲੇ ਰੰਗ ਦੀ ਹੁੰਦੀ ਹੈ, ਚੂਨਾ ਸਫ਼ੈਦ ਹੁੰਦਾ ਹੈ ।
हे कबीर ! हल्दी पीले रंग की होती है। चूना सफेद होता है (पर जब ये दोनों मिलते हैं तो दोनों का रंग दूर हो जाता है; इसी तरह) परमात्मा से प्यार करने वाला मनुष्य परमात्मा को तब मिला हुआ समझो।
Kabir, la cúrcuma es amarilla y la lima es blanca,
ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥
raam sanehee tau milai dhonau baran gavai ||56||
You shall meet the Beloved Lord, only when both colors are lost. ||56||
ਪਰਮਾਤਮਾ ਨਾਲ ਪਿਆਰ ਕਰਨ ਵਾਲਾ ਮਨੁੱਖ ਪਰਮਾਤਮਾ ਨੂੰ ਤਦੋਂ ਮਿਲਿਆ ਸਮਝੋ, ਜਦੋਂ ਮਨੁੱਖ ਉੱਚੀ ਨੀਵੀਂ ਦੋਵੇਂ ਜਾਤੀਆਂ (ਦਾ ਵਿਤਕਰਾ) ਮਿਟਾ ਦੇਂਦਾ ਹੈ।੫੬।
जब मनुष्य ऊँच-नीच जातियों (का भेद) मिटा देता है। (और उसके अंदर सब जीवों में एक प्रभू की ज्योति ही देखने की सूझ पैदा हो जाती है)। 56।
encontrarás al Señor Dios, hasta que ambos colores no existan.(56)
ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥
kabeer haradhee peeratan harai choon chihan na rahai ||
Kabeer, tumeric has lost its yellow color, and no trace of lime's whiteness remains.
ਹੇ ਕਬੀਰ! (ਜਦੋਂ ਹਲਦੀ ਤੇ ਚੂਨਾ ਮਿਲਦੇ ਹਨ ਤਾਂ) ਹਲਦੀ ਆਪਣਾ ਪੀਲਾ ਰੰਗ ਛੱਡ ਦੇਂਦੀ ਹੈ, ਚੂਨੇ ਦਾ ਚਿੱਟਾ ਰੰਗ ਹੋ ਜਾਂਦਾ ਹੈ,
हे कबीर ! (जब हल्दी और चूना मिलते हैं तो) हल्दी अपना पीला रंग छोड़ देती है। चूने का सफेद रंग नहीं रहता। (इस तरह सिमरन की बरकति से नीच जाति वाले मनुष्य के अंदर से नीच जाति वाली ढहिंदी कला नीच बिरती मिट जाती है। और ऊँची जाति वाले के मन में से उच्चता का घमण्ड दूर हो जाता है)।
Kabir, la cúrcuma ha perdido su color amarillo y ninguna traza del blanco de la lima permanece,
ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥
balihaaree ieh preet kau jeh jaat baran kul jai ||57||
I am a sacrifice to this love, by which social class and status, color and ancestry are taken away. ||57||
ਪਰਮਾਤਮਾ ਨਾਲ ਪਿਆਰ ਕਰਨ ਵਾਲਾ ਮਨੁੱਖ ਪਰਮਾਤਮਾ ਨੂੰ ਤਦੋਂ ਮਿਲਿਆ ਸਮਝੋ, ਜਦੋਂ ਮਨੁੱਖ ਉੱਚੀ ਨੀਵੀਂ ਦੋਵੇਂ ਜਾਤੀਆਂ (ਦਾ ਵਿਤਕਰਾ) ਮਿਟਾ ਦੇਂਦਾ ਹੈ।੫੬।
मैं सदके हूँ इस प्रभू-प्रीति से। जिस सदका ऊँच नीच जाति वर्ण कुल (का फर्क) मिट जाता है। 57।
ofrezco mi vida en sacrificio a esa vida en la que el estatus y la clase social, el color y el linaje ya no son tomados en cuenta.(57)
ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ॥
kabeer mukat dhuaaraa sa(n)kuraa raiee dhase(n) bhai ||
Kabeer, the door of liberation is very narrow, less than the width of a mustard seed.
ਹੇ ਕਬੀਰ! ਉਹ ਦਰਵਾਜ਼ਾ ਜਿਸ ਵਿਚੋਂ ਦੀ ਲੰਘ ਕੇ ‘ਲਾਖ ਅਹੇਰੀ’ ਅਤੇ ‘ਪਾਂਚਉ ਲਰਿਕਾ’ ਤੋਂ ਖ਼ਲਾਸੀ ਹੁੰਦੀ ਹੈ, ਬਹੁਤ ਭੀੜਾ ਹੈ, ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਸਮਝੋ,
हे कबीर ! वह दरवाजा जिसमें से लांघ के 'लाख अहेरी' और 'पांचउ लरिका' से खलासी होती है। बहुत सँकरा है। राई के दाने से भी दसवाँ हिस्सा समझो।
Kabir, la Puerta a la Liberación es muy angosta,
ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ ॥੫੮॥
man tau maigal hoi rahio nikaso kiau kai jai ||58||
Your mind is larger than an elephant; how will it pass through? ||58||
ਪਰ ਜਿਸ ਮਨੁੱਖ ਦਾ ਮਨ ਤੀਰਥ-ਇਸ਼ਨਾਨ ਅਤੇ ਉੱਚੀ ਜਾਤਿ ਵਿਚ ਜਨਮ ਲੈਣ ਦੇ ਅਹੰਕਾਰ ਨਾਲ ਮਸਤ ਹਾਥੀ ਵਰਗਾ ਬਣਿਆ ਪਿਆ ਹੈ, ਉਹ ਇਸ ਦਰਵਾਜ਼ੇ ਵਿਚੋਂ ਦੀ ਨਹੀਂ ਲੰਘ ਸਕਦਾ ।੫੮।
पर जिस मनुष्य का मन तीर्थ-स्नान और ऊँची जाति में जन्म लेने के अहंकार से मस्त हाथी जैसा बना हुआ है। वह इस दरवाजे में से नहीं गुजर सकता। 58।
es menor que el tamaño de un grano de mostaza y tu mente es más grande que el elefante, ¿cómo va a pasar a través?(58)
ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥
kabeer aaisaa satigur je milai tuThaa kare pasaau ||
Kabeer, if I meet such a True Guru, who mercifully blesses me with the gift,
ਹੇ ਕਬੀਰ! ਜੇ ਕੋਈ ਅਜਿਹਾ ਗੁਰੂ ਮਿਲ ਪਏ, ਜੋ ਪ੍ਰਸੰਨ ਹੋ ਕੇ (ਮਨੁੱਖ ਉਤੇ) ਮੇਹਰ ਕਰੇ ।
हे कबीर ! अगर कोई ऐसा गुरू मिल जाए। जो प्रसन्न हो के (मनुष्य पर) मेहर करे तो
Kabir, si encuentro a tal Guru Verdadero que en Su Misericordia me bendiga con ese Regalo,
ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥
mukat dhuaaraa mokalaa sahaje aavau jaau ||59||
then the door of liberation will open wide for me, and I will easily pass through. ||59||
ਉਹ ਦਰਵਾਜ਼ਾ ਜਿਸ ਰਾਹੀਂ ਇਹਨਾਂ ਕਾਮਾਦਿਕਾਂ ਤੋਂ ਖ਼ਲਾਸੀ ਹੋ ਸਕਦੀ ਹੈ, ਖੁੱਲ੍ਹਾ ਹੋ ਜਾਂਦਾ ਹੈ, (ਗੁਰੂ-ਦਰ ਤੋਂ ਮਿਲੀ) ਅਡੋਲ ਅਵਸਥਾ ਵਿਚ ਟਿਕ ਕੇ ਫਿਰ ਬੇ-ਸ਼ੱਕ ਕਿਰਤ-ਕਾਰ ਕਰਦੇ ਫਿਰੋ ।੫੯।
वह दरवाजा जिससे इन कामादिकों से मुक्ति हो सकती है। खुला हो जाता है। (गुरू दर से मिली) अडोल अवस्था में टिक के फिर बेशक काम-काज करते फिरो। 59।
entonces la Puerta de la Liberación se abrirá de par en par para mí y fácilmente podré cruzarla. (59)
ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥
kabeer naa muoh chhaan na chhaaparee naa muoh ghar nahee gaau ||
Kabeer, I have no hut or hovel, no house or village.
ਹੇ ਕਬੀਰ! ਮੇਰੇ ਪਾਸ ਨਾਹ ਕੋਈ ਛੰਨ ਨਾਹ ਕੁੱਲੀ; ਨਾਹ ਮੇਰੇ ਪਾਸ ਕੋਈ ਘਰ ਨਾਹ ਗਿਰਾਂ;
हे कबीर ! मेरे पास ना कोई छंन ना कुल्ली; ना मेरे पास कोई घर ना गाँव;
Kabir, no tengo ni cabaña, ni casa en la villa, espero que el Señor no pregunte quién soy,
ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥੬੦॥
mat har poochhai kaun hai mere jaat na naau ||60||
I hope that the Lord will not ask who I am. I have no social status or name. ||60||
ਜਿਵੇਂ ਮੇਰੇ ਮਨ ਵਿਚ ਜਾਤਿ ਦਾ ਕੋਈ ਵਿਤਕਰਾ ਨਹੀਂ ਤਿਵੇਂ ਮਲਕੀਅਤ ਦੇ ਨਾਮਣੇ ਦੀ ਕੋਈ ਚਾਹ ਨਹੀਂਸ਼ਾਇਦ ਪਰਮਾਤਮਾ (ਅਸਾਡੀ) ਵਾਤ ਪੁੱਛ ਲਏ ।੬੦।
जैसे मेरे मन में जाति का कोई भेद-भाव नहीं वैसे ही मल्कियत की शोभा की भी कोई चाह नहीं (अगर जाति अभिमान और माया की ममता छोड़ दें तो) शायद परमात्मा (हमारी) बात पूछ ले। 60।
pues no tengo estatus social ni nombre.(60)
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥
kabeer muh marane kaa chaau hai marau ta har kai dhuaar ||
Kabeer, I long to die; let me die at the Lord's Door.
ਹੇ ਕਬੀਰ! ਮੇਰੇ ਅੰਦਰ ਤਾਂਘ ਹੈ ਕਿ ਮੈਂ ਆਪਾ-ਭਾਵ ਮਿਟਾ ਦਿਆਂ, ਮਮਤਾ ਮੁਕਾ ਦਿਆਂ; ਪਰ ਇਹ ਆਪਾ-ਭਾਵ ਤਦੋਂ ਹੀ ਮਿਟ ਸਕਦਾ ਹੈ ਜੇ ਪ੍ਰਭੂ ਦੇ ਦਰ ਤੇ ਡਿੱਗ ਪਈਏ,
हे कबीर ! मेरे अंदर तमन्ना है कि मैं स्वै-भाव मिटा दूँ। ममता खत्म कर दूँ; पर ये स्वै-भाव तब ही मिट सकता है अगर प्रभू के दर पर गिर जाएं।
Kabir, añoro morir, déjenme morir a la Puerta del Señor, espero que el Señor no pregunte,
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥
mat har poochhai kaun hai paraa hamaarai baar ||61||
I hope that the Lord does not ask, "Who is this, lying at my door?"||61||
ਪ੍ਰਭੂ ਕਦੇ ਪੁੱਛ ਹੀ ਬਹੇ ਕਿ ਮੇਰੇ ਦਰਵਾਜ਼ੇ ਉਤੇ ਕੌਣ ਡਿੱਗ ਪਿਆ ਹੈ ।੬੧।
(इस तरह कोई अजब बात नहीं कि मेहर करके वह बख्शिंद) प्रभू पूछ ही बैठे कि मेरे दरवाजे पर कौन गिरा पड़ा है। 61।
¿Quién es ese que vive en mi Puerta?(61)
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥
kabeer naa ham keeaa na karahige naa kar sakai sareer ||
Kabeer, I have not done anything; I shall not do anything; my body cannot do anything.
ਹੇ ਕਬੀਰ! ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ ‘ਲਾਖ ਅਹੇਰੀ’ ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ; ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਖ਼ੁਦ ਇਹਨਾਂ ਵਿਕਾਰਾਂ ਦਾ ਟਾਕਰਾ ਕਰਾਂ, ਮੇਰਾ ਇਹ ਸਰੀਰ ਇਤਨੇ ਜੋਗਾ ਹੈ ਹੀ ਨਹੀਂ ।
हे कबीर ! ये मेरी हिम्मत नहीं थी कि कामादिक 'लाख अहेरी' की मार से बच के मैं प्रभू-चरनों में जुड़ सकता; आगे को भी मेरे मन में ताकत नहीं आ सकती कि खुद इन विकारों का मुकाबला करूँ; मेरा ये शरीर इतने लायक है ही नहीं।
Kabir, no ha hecho nada ni lo voy a hacer, mi cuerpo no puede hacer nada,
ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥
kiaa jaanau kichh har keeaa bhio kabeer kabeer ||62||
I do not know what the Lord has done, but the call has gone out: ""Kabeer, Kabeer.""||62||
ਅਸਲ ਗੱਲ ਇਹ ਹੈ ਕਿ ਕਾਮਾਦਿਕਾਂ ਨੂੰ ਜਿੱਤ ਕੇ ਜੋ ਥੋੜ੍ਹੀ-ਬਹੁਤ ਭਗਤੀ ਮੈਥੋਂ ਹੋਈ ਹੈ ਇਹ ਸਭ ਕੁਝ ਪ੍ਰਭੂ ਨੇ ਆਪ ਕੀਤਾ ਹੈ ਤੇ (ਉਸ ਦੀ ਮੇਹਰ ਨਾਲ) ਕਬੀਰ (ਭਗਤ) ਮਸ਼ਹੂਰ ਹੋ ਗਿਆ ਹੈ ।੬੨।
असल बात ये है कि कामादिकों को जीत के जो थोड़ी-बहुत भगती मुझसे हुई है यह सब कुछ प्रभू ने आप किया है और (उसकी मेहर से) कबीर (भगत) मशहूर हो गया है। 62।
no se lo que el Señor ha hecho, pero el Llamado ha salido, Kabir, Kabir.(62)
ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥
kabeer supanai hoo baraRai kai jeh mukh nikasai raam ||
Kabeer, if someone utters the Name of the Lord even in dreams,
ਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ,
हे कबीर ! सोए हुए सपने में ऊँचा बोलने से अगर किसी मनुष्य के मुँह से परमात्मा का नाम निकले तो
Kabir, si alguien recita el Nombre del Señor aun en el sueño,
ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥
taa ke pag kee paanahee mere tan ko chaam ||63||
I would make my skin into shoes for his feet. ||63||
ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ (ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ) ।੬੩।
उसके पैरों की जूती के लिए मेरे शरीर की खाल हाजिर है (भाव। मैं हर तरह से उसकी सेवा करने को तैयार हूँ)। 63।
para sus pies haré de mi piel los zapatos.(63)
ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓੁ ਨਾਉ ॥
kabeer maaTee ke ham pootare maanas raakhio naau ||
Kabeer, we are puppets of clay, but we take the name of mankind.
ਹੇ ਕਬੀਰ! ਅਸੀ ਮਿੱਟੀ ਦੀਆਂ ਪੁਤਲੀਆਂ ਹਾਂ, ਅਸਾਂ ਆਪਣੇ ਆਪ ਦਾ ਨਾਮ ਤਾਂ ਮਨੁੱਖ ਰੱਖ ਲਿਆ ਹੈ ।
हे कबीर ! हम मिट्टी की पुतलियां हैं। हमने अपने आप का नाम तो मनुष्य रख लिया है (पर रहे हम मिट्टी के पुतले ही। क्योंकि जिस परमात्मा ने हमारा यह पुतला सजा के इस में अपनी जोति डाली है उसको बिसार के मिट्टी से ही प्यार कर रहे हैं);
Kabir, somos marionetas de barro pero tomamos el nombre de la humanidad,
ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥
chaar dhivas ke paahune badd badd roo(n)dheh Thaau ||64||
We are guests here for only a few days, but we take up so much space. ||64||
ਅਸੀ ਇਥੇ ਚਾਰ ਦਿਨਾਂ ਲਈ ਪ੍ਰਾਹੁਣੇ ਹਾਂ ਪਰ ਵਧੀਕ ਵਧੀਕ ਥਾਂ ਮੱਲਦੇ ਜਾ ਰਹੇ ਹਾਂ ।੬੪।
हम यहाँ चार दिनों के लिए मेहमान हैं पर ज्यादा से ज्यादा जगह कब्जा करते जा रहे हैं।
somos invitados por unos cuantos días, pero tomamos demasiado espacio.(64)
ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥
kabeer mahidhee kar ghaaliaa aap peesai peesai ||
Kabeer, I have made myself into henna, and I grind myself into powder.
ਹੇ ਕਬੀਰ!ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਘਾਲੀ ਜਿਵੇਂ ਮਹਿੰਦੀ ਨੂੰ ਪੀਹ ਪੀਹ ਕੇ ਬਾਰੀਕ ਕਰੀਦਾ ਹੈ,
हे कबीर ! (मेहंदी पीस-पीस के बारीक की जाती है। और फिर पैरों पर लगाई जाती है। इस तरह मेहंदी द्वारा सहे हुए कष्ट। मानो।कबूल हो जाते हैं; पर)
Kabir, me he convertido en Alheña y me molido hasta hacerme polvo,
ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ ॥੬੫॥
tai seh baat na poochheeaai kabahu na laiee pai ||65||
But You, O my Husband Lord, have not asked about me; You have never applied me to Your Feet. ||65||
ਹੇ ਪ੍ਰਭੂ! ਤੂੰ ਉਸ ਦੀ ਘਾਲ-ਕਮਾਈ ਵਲ ਤਾਂ ਪਰਤ ਕੇ ਤੱਕਿਆ ਭੀ ਨਾ, ਤੂੰ ਉਸ ਨੂੰ ਕਦੇ ਆਪਣੇ ਚਰਨਾਂ ਵਿਚ ਨਾਹ ਜੋੜਿਆ ।੬੫।
जिस मनुष्य ने तप आदि से कष्ट दे कर बड़ी मेहनत की जैसे मेहंदी को पीस-पीस के बारीक किया जाता है। हे प्रभू ! तूने उसकी की हुई मेहनत की तरफ तो पलट के देखा भी नहीं। तूने उसको कभी अपने चरनों से नहीं जोड़ा । 65।
pero Tú, oh mi Señor Esposo, no has preguntado por mí, nunca me has aplicado a Tus Pies.(65)
ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ ॥
kabeer jeh dhar aavat jaatiahu haTakai naahee koi ||
Kabeer, that door, through which people never stop coming and going
ਹੇ ਕਬੀਰ! ਜੋ ਦਰਵਾਜ਼ਾ ਅਜੇਹਾ ਹੈ ਕਿ ਉਸ ਦਰ ਤੇ ਟਿਕੇ ਰਿਹਾਂ ,ਕੋਈ ਭੀ (ਜੀਵਨ ਦੇ ਸਹੀ ਰਾਹ ਵਿਚ ਰੋਕ ਨਹੀਂ ਪਾ ਸਕਦਾ,
हे कबीर ! जो दरवाजा ऐसा है कि उस दर पर टिके रहने से ('लाख अहेरी' 'पांचउ लरिका' आदि में से) कोई भी (जीवन की) सही राह में से रोक नहीं डाल सकता।
Kabir, ¿Cómo poder evitar esa puerta,
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥੬੬॥
so dhar kaise chhoddeeaai jo dhar aaisaa hoi ||66||
- how can I leave such a door as that? ||66||
ਉਹ ਦਰ ਕਦੇ ਛੱਡਣਾ ਨਹੀਂ ਚਾਹੀਦਾ ।੬੬।
वह दर कभी छोड़ना नहीं चाहिए। 66।
a través de la cual la gente no para de ir y venir?(66)
ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥
kabeer ddoobaa thaa pai ubario gun kee lahar jhabak ||
Kabeer, I was drowning, but the waves of virtue saved me in an instant.
ਹੇ ਕਬੀਰ! (ਸੰਸਾਰ-ਸਮੁੰਦਰ ਵਿਚ) ਮੈਂ ਡੁੱਬ ਚੱਲਿਆ ਸਾਂ, ਪਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਲਹਿਰ ਦੇ ਧੱਕੇ ਨਾਲ (ਸੰਸਾਰਕ ਮੋਹ ਦੀਆਂ ਠਿੱਲਾਂ ਵਿਚੋਂ) ਮੈਂ ਉਤਾਂਹ ਚੁਕਿਆ ਗਿਆ ।
हे कबीर ! (संसार-समुंद्र में) मैं डूब चला था। पर प्रभू की सिफतसालाह की लहर के धक्के से (सांसारिक मोह की लहरों में से) मैं ऊपर उठ आया।
Kabir, me estaba ahogando pero las olas de Sabiduría me salvaron en un instante,