ਹਉਮੈ ਵਿਚਿ ਜਾਗ੍ਰਣੁ ਨ ਹੋਵਈ ਹਰਿ ਭਗਤਿ ਨ ਪਵਈ ਥਾਇ ॥
haumai vich jaagran na hoviee har bhagat na paviee thai ||
In egotism, one cannot remain awake and aware, and one's devotional worship of the Lord is not accepted.
ਹੇ ਭਾਈ! ਹਉਮੈ ਵਿਚ ਫਸੇ ਰਿਹਾਂ (ਵਿਕਾਰਾਂ ਵਲੋਂ) ਜਾਗਰਾ ਨਹੀਂ ਹੋ ਸਕਦਾ, (ਹਉਮੈ ਵਿਚ ਟਿਕੇ ਰਹਿ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ (ਭੀ) ਕਬੂਲ ਨਹੀਂ ਹੁੰਦੀ ।
हे भाई ! अहंकार में फसे रहने से (विकारों से) जगराता नहीं हो सकता। (अहंकार में टिक के रहके की हुई) परमात्मा की भगती (भी) कबूल नहीं होती।
Con egoísmo uno no puede permanecer despierto y consciente, y nuestra Alabanza de Devoción al Señor no es aceptada,
ਮਨਮੁਖ ਦਰਿ ਢੋਈ ਨਾ ਲਹਹਿ ਭਾਇ ਦੂਜੈ ਕਰਮ ਕਮਾਇ ॥੪॥
manmukh dhar ddoiee naa laheh bhai dhoojai karam kamai ||4||
The self-willed manmukhs find no place in the Court of the Lord; they do their deeds in the love of duality. ||4||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਦੇ ਪਿਆਰ ਵਿਚ ਕਰਮ ਕਰ ਕੇ ਪਰਮਾਤਮਾ ਦੇ ਦਰ ਤੇ ਆਸਰਾ ਨਹੀਂ ਲੱਭ ਸਕਦੇ ।੪।
अपने मन के पीछे चलने वाले मनुष्य (प्रभू के बिना) अन्य के प्यार में कर्म कर-कर के परमात्मा के दर से आसरा नहीं तलाश सकते। 4।
los soberbios Manmukjs no encuentran lugar en la Corte del Señor, pues ellos actúan llenos de amor a la dualidad. (4)
ਧ੍ਰਿਗੁ ਖਾਣਾ ਧ੍ਰਿਗੁ ਪੈਨੑਣਾ ਜਿਨੑਾ ਦੂਜੈ ਭਾਇ ਪਿਆਰੁ ॥
dhirag khaanaa dhirag pain(h)naa jin(h)aa dhoojai bhai piaar ||
Cursed is the food, and cursed are the clothes, of those who are attached to the love of duality.
ਹੇ ਭਾਈ! ਜਿਨ੍ਹਾਂ ਮਨੁੱਖਾਂ ਦੀ ਲਗਨ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, (ਉਹਨਾਂ ਦਾ ਚੰਗੇ ਚੰਗੇ ਪਦਾਰਥ) ਖਾਣਾ ਹੰਢਾਣਾ (ਭੀ ਉਹਨਾਂ ਵਾਸਤੇ) ਫਿਟਕਾਰ-ਜੋਗ (ਜੀਵਨ ਹੀ ਬਣਾਂਦਾ) ਹੈ ।
हे भाई ! जिन मनुष्यों की लगन माया के मोह में टिकी रहती है। (उनके बढ़िया-बढ़िया पदार्थ) खाना-पहनना (भी उनके लिए) धिक्कार-योग्य (जीवन ही बनाता) है।
Maldita es la comida y la ropa de quienes viven enamorados de la dualidad,
ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰਿ ਜੰਮਹਿ ਹੋਹਿ ਖੁਆਰੁ ॥੫॥
bisaTaa ke keeRe bisaTaa raate mar ja(n)meh hoh khuaar ||5||
They are like maggots in manure, sinking into manure. In death and rebirth, they are wasted away to ruin. ||5||
(ਜਿਵੇਂ) ਗੰੂਹ ਦੇ ਕੀੜੇ ਗੂੰਹ ਵਿਚ ਹੀ ਮਸਤ ਰਹਿੰਦੇ ਹਨ (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਮਨੁੱਖ ਭੀ ਵਿਕਾਰਾਂ ਦੇ ਗੰਦ ਵਿਚ ਹੀ ਪਏ ਰਹਿੰਦੇ ਹਨ, ਉਹ) ਜਨਮ ਮਰਨ ਦੇ ਗੇੜ ਵਿਚ ਫਸੇ ਰਹਿੰਦੇ ਹਨ ਅਤੇ ਦੁਖੀ ਹੁੰਦੇ ਰਹਿੰਦੇ ਹਨ ।੫।
(जैसे) विष्टा के कीड़े विष्टा में ही मस्त रहते हैं (वैसे ही माया के मोह में फसे मनुष्य भी विकारों की गंदगी में ही पड़े रहते हैं। वे) जनम-मरण के चक्करों में फसे रहते हैं और दुखी होते रहते हैं। 5।
son como gusanos de excremento, que se hunden en él; en la muerte y en el renacimiento, su vida es desperdiciada y arruinada. (5)
ਜਿਨ ਕਉ ਸਤਿਗੁਰੁ ਭੇਟਿਆ ਤਿਨਾ ਵਿਟਹੁ ਬਲਿ ਜਾਉ ॥
jin kau satigur bheTiaa tinaa viTahu bal jaau ||
I am a sacrifice to those who meet with the True Guru.
ਹੇ ਭਾਈ! ਜਿਨ੍ਹਾਂ (ਵਡ-ਭਾਗੀਆਂ) ਨੂੰ ਗੁਰੂ ਮਿਲ ਪੈਂਦਾ ਹੈ,
हे भाई ! जिन (भाग्यशालियों) को गुरू मिल जाता है। मैं उन पर से बलिहार जाता हूँ
Ofrezco mi ser en sacrificio a los que conocen al Guru Verdadero,
ਤਿਨ ਕੀ ਸੰਗਤਿ ਮਿਲਿ ਰਹਾਂ ਸਚੇ ਸਚਿ ਸਮਾਉ ॥੬॥
tin kee sa(n)gat mil rahaa(n) sache sach samaau ||6||
I shall continue to associate with them; devoted to Truth, I am absorbed in Truth. ||6||
ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ (ਮੇਰੀ ਤਾਂਘ ਹੈ ਕਿ) ਮੈਂ ਉਹਨਾਂ ਦੀ ਸੰਗਤਿ ਵਿਚ ਟਿਕਿਆ ਰਹਾਂ (ਅਤੇ ਇਸ ਤਰ੍ਹਾਂ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਾਂ ।੬।
(मेरी तमन्ना है कि) मैं उनकी संगति में टिका रहूं (और इस तरह) सदा-स्थिर-प्रभू (की याद) में लीन रहूँ। 6। पर।
voy a continuar estando cerca de ellos; permaneciendo Devoto a la Verdad, me absorbo en Ella. (6)
ਪੂਰੈ ਭਾਗਿ ਗੁਰੁ ਪਾਈਐ ਉਪਾਇ ਕਿਤੈ ਨ ਪਾਇਆ ਜਾਇ ॥
poorai bhaag gur paieeaai upai kitai na paiaa jai ||
By perfect destiny, the Guru is found. He cannot be found by any efforts.
ਪਰ, ਹੇ ਭਾਈ! ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ, ਕਿਸੇ ਭੀ (ਹੋਰ) ਹੀਲੇ ਨਾਲ ਨਹੀਂ ਲਭਿਆ ਜਾ ਸਕਦਾ ।
हे भाई ! गुरू बड़ी किस्मत से (ही) मिलता है। किसी भी (अन्य) तरीके से नहीं पाया जा सकता।
Por mi Destino Perfecto el Guru es encontrado, por ningún otro esfuerzo podrá ser encontrado,
ਸਤਿਗੁਰ ਤੇ ਸਹਜੁ ਊਪਜੈ ਹਉਮੈ ਸਬਦਿ ਜਲਾਇ ॥੭॥
satigur te sahaj uoopajai haumai sabadh jalai ||7||
Through the True Guru, intuitive wisdom wells up; through the Word of the Shabad, egotism is burnt away. ||7||
(ਜੇ ਗੁਰੂ ਮਿਲ ਪਏ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਅੰਦਰੋਂ) ਹਉਮੈ ਸਾੜ ਕੇ ਗੁਰੂ ਦੀ ਰਾਹੀਂ (ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ ।੭।
(यदि गुरू मिल जाए। तो) गुरू के शबद की बरकति से (अंदर से) अहंकार जला के गुरू के माध्यम से (अंदर) आत्मिक अडोलता पैदा हो जाती है। 7।
y mediante el Guru Verdadero la Sabiduría Intuitiva es construida y, a través de la Palabra del Shabd, el egoísmo es consumido. (7)
ਹਰਿ ਸਰਣਾਈ ਭਜੁ ਮਨ ਮੇਰੇ ਸਭ ਕਿਛੁ ਕਰਣੈ ਜੋਗੁ ॥
har saranaiee bhaj man mere sabh kichh karanai jog ||
O my mind, hurry to the Sanctuary of the Lord; He is Potent to do everything.
ਹੇ ਮੇਰੇ ਮਨ! (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਰਨ ਪਿਆ ਰਹੁ । ਪਰਮਾਤਮਾ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ।
हे मेरे मन ! (गुरू के माध्यम से) परमात्मा की शरण पड़ा रह। परमात्मा सब कुछ करने की समर्थता वाला है।
Oh mente mía, apúrate para llegar al Santuario del Señor. Él tiene el Poder de hacer lo que sea.
ਨਾਨਕ ਨਾਮੁ ਨ ਵੀਸਰੈ ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥
naanak naam na veesarai jo kichh karai su hog ||8||2||7||2||9||
O Nanak, never forget the Naam, the Name of the Lord. Whatever He does, comes to pass. ||8||2||7||2||9||
ਹੇ ਨਾਨਕ! (ਤੂੰ ਸਦਾ ਅਰਦਾਸ ਕਰਦਾ ਰਹੁ ਕਿ ਪਰਮਾਤਮਾ ਦਾ) ਨਾਮ ਨਾਹ ਭੁੱਲ ਜਾਏ, ਹੋਵੇਗਾ ਉਹੀ ਕੁਝ ਜੋ ਉਹ ਆਪ ਕਰਦਾ ਹੈ (ਭਾਵ, ਉਸ ਦਾ ਨਾਮ ਉਸ ਦੀ ਮਿਹਰ ਨਾਲ ਹੀ ਮਿਲੇਗਾ) ।੮।੨।੭।੨।੯।
हे नानक ! (तू सदा अरदास करता रह कि परमात्मा का) नाम ना भूल जाए। होगा वही जो कुछ वह स्वयं करता है (भाव। उसका नाम। उसकी मेहर से ही मिलेगा)। 8। 2। 7। 2। 9।
Dice Nanak, nunca te olvides del Naam, el Nombre del Señor, lo que sea que Él hace eso es lo que ocurre. (8-2-7-2-9)
ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ
bibhaas prabhaatee mahalaa panjavaa asaTapadheeaa
Bibhaas, Prabhaatee, Fifth Mehla, Ashtpadheeyaa:
ਬਿਭਾਸ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।
Bibhas, Parbhati, Mejl Guru Aryan Dev, Quinto Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
ਮਾਤ ਪਿਤਾ ਭਾਈ ਸੁਤੁ ਬਨਿਤਾ ॥
maat pitaa bhaiee sut banitaa ||
Mother, father, siblings, children and spouse
ਹੇ ਭਾਈ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ (ਪਰਵਾਰਾਂ ਦੇ ਇਹ ਸਾਰੇ ਸਾਥੀ)
हे भाई ! माता। पिता। भाई। पुत्र। स्त्री
Padre, madre, hermanos, hijos, esposo o esposa,
ਚੂਗਹਿ ਚੋਗ ਅਨੰਦ ਸਿਉ ਜੁਗਤਾ ॥
choogeh chog ana(n)dh siau jugataa ||
involved with them, people eat the food of bliss.
ਰਲ ਕੇ ਮੌਜ ਨਾਲ (ਮਾਇਆ ਦੇ) ਭੋਗ ਭੋਗਦੇ ਰਹਿੰਦੇ ਹਨ,
(परिवारों के ये सारे साथी) मिल के मौज से (माया के) भोग भोगते रहते हैं।
involucrados con ellos, disfrutamos de placeres
ਉਰਝਿ ਪਰਿਓ ਮਨ ਮੀਠ ਮੋੁਹਾਰਾ ॥
aurajh pario man meeTh muohaaraa ||
The mind is entangled in sweet emotional attachment.
(ਸਭਨਾਂ ਦੇ) ਮਨ (ਮਾਇਆ ਦੇ) ਮੋਹ ਦੀ ਮਿਠਾਸ ਵਿਚ ਫਸੇ ਰਹਿੰਦੇ ਹਨ ।
(सबके) मन (माया के) मोह की मिठास में फसे रहते हें। (पर।
y la mente se imbuye en dulces apegos emocionales,
ਗੁਨ ਗਾਹਕ ਮੇਰੇ ਪ੍ਰਾਨ ਅਧਾਰਾ ॥੧॥
gun gaahak mere praan adhaaraa ||1||
Those who seek God's Glorious Virtues are the support of my breath of life. ||1||
(ਪਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣਾਂ ਦੇ ਗਾਹਕ (ਸੰਤ-ਜਨ) ਮੇਰੀ ਜ਼ਿੰਦਗੀ ਦਾ ਆਸਰਾ ਬਣ ਗਏ ਹਨ ।੧।
गुरू की कृपा से परमात्मा के) गुणों के गाहक (संत जन) मेरी जिंदगी का आसरा बन गए हैं। 1।
pero lo principal para mi respiración vital es la cercanía con los Santos, de los que sólo buscan las Glorias de Dios. (1)
ਏਕੁ ਹਮਾਰਾ ਅੰਤਰਜਾਮੀ ॥
ek hamaaraa a(n)tarajaamee ||
My One Lord is the Inner-Knower, the Searcher of hearts.
ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਹੀ ਮੇਰਾ (ਰਾਖਾ) ਹੈ ।
हे भाई ! सब के दिल की जानने वाला परमात्मा ही मेरा (रखवाला) है।
Él es mi Único Soporte, mi Única Protección, mi Gran Señor y Maestro,
ਧਰ ਏਕਾ ਮੈ ਟਿਕ ਏਕਸੁ ਕੀ ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥
dhar ekaa mai Tik ekas kee sir saahaa vadd purakh suaamee ||1|| rahaau ||
He alone is my Support; He is my only Protection. My Great Lord and Master is over and above the heads of kings. ||1||Pause||
ਮੈਨੂੰ ਸਿਰਫ਼ ਪਰਮਾਤਮਾ ਦਾ ਹੀ ਆਸਰਾ ਹੈ, ਮੈਨੂੰ ਸਿਰਫ਼ ਇਕ ਪਰਮਾਤਮਾ ਦਾ ਹੀ ਸਹਾਰਾ ਹੈ । (ਮੇਰਾ) ਉਹ ਮਾਲਕ ਵੱਡੇ ਵੱਡੇ ਬਾਦਸ਼ਾਹਾਂ ਦੇ ਸਿਰ ਉੱਤੇ (ਭੀ) ਖਸਮ ਹੈ ।੧।ਰਹਾਉ।
मुझे सिर्फ परमात्मा का ही आसरा है। मुझे सिर्फ एक परमात्मा का ही सहारा है। (मेरा) वह मालिक बड़े बड़े बादशाहों के सिर पर (भी) खसम है। 1। रहाउ।
que está por encima de las cabezas de los reyes. (1-Pausa)
ਛਲ ਨਾਗਨਿ ਸਿਉ ਮੇਰੀ ਟੂਟਨਿ ਹੋਈ ॥
chhal naagan siau meree TooTan hoiee ||
I have broken my ties to that deceitful serpent.
(ਇਹ ਮਾਇਆ ਉਸ ਚੀਜ਼ ਵਰਗੀ ਹੈ ਜੋ) ਮੂੰਹ ਵਿਚ ਮਿੱਠੀ ਲੱਗਦੀ ਹੈ, ਪਰ ਖਾਧਿਆਂ ਕੌੜਾ ਸੁਆਦ ਦੇਂਦੀ ਹੈ ।
गुरू की कृपा से) इस छल करने वाली सर्पनी (माया) से मेरा संबंध टूट गया है।
He roto mis amarras de esa serpiente engañosa.
ਗੁਰਿ ਕਹਿਆ ਇਹ ਝੂਠੀ ਧੋਹੀ ॥
gur kahiaa ieh jhooThee dhohee ||
The Guru has told me that it is false and fraudulent.
ਹੇ ਭਾਈ! ਗੁਰੂ ਨੇ (ਮੈਨੂੰ) ਦੱਸ ਦਿੱਤਾ ਹੈ ਕਿ ਇਹ (ਮਾਇਆ) ਝੂਠੀ ਹੈ ਤੇ ਠੱਗੀ ਕਰਨ ਵਾਲੀ ਹੈ
हे भाई ! गुरू ने (मुझे) बता दिया है कि यह (माया) झूठी है और ठॅगी करने वाली है
El Guru me ha enseñado que es embustera, falsa y fraudulenta.
ਮੁਖਿ ਮੀਠੀ ਖਾਈ ਕਉਰਾਇ ॥
mukh meeThee khaiee kaurai ||
Its face is sweet, but it tastes very bitter.
(ਸੋ, ਗੁਰੂ ਦੀ ਕਿਰਪਾ ਨਾਲ) ਇਸ ਛਲ ਕਰਨ ਵਾਲੀ ਸਪਣੀ (-ਮਾਇਆ) ਨਾਲੋਂ ਮੇਰਾ ਸੰਬੰਧ ਟੁੱਟ ਗਿਆ ਹੈ,
(यह माया उस चीज़ जैसी है जो) मुँह में मीठी लगती है। पर खाने में कड़वा स्वाद देती है। (सो।
Su semblante es dulce pero su sabor es muy amargo,
ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥੨॥
a(n)mirat naam man rahiaa aghai ||2||
My mind remains satisfied with the Ambrosial Naam, the Name of the Lord. ||2||
ਮੇਰਾ ਮਨ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਰੱਜਿਆ ਰਹਿੰਦਾ ਹੈ ।੧।
मेरा मन आत्मिक जीवन देने वाले हरी-नाम से तृप्त रहता है। 2।
mi mente así, permanece satisfecha con el Naam de Ambrosía, el Nombre del Señor. (2)
ਲੋਭ ਮੋਹ ਸਿਉ ਗਈ ਵਿਖੋਟਿ ॥
lobh moh siau giee vikhoT ||
I have broken my ties with greed and emotional attachment.
ਹੇ ਭਾਈ! ਕਿਰਪਾਲ ਗੁਰੂ ਨੇ ਮੇਰੇ ਉੱਤੇ ਬਖ਼ਸ਼ਸ਼ ਕੀਤੀ ਹੈ,
लोभ मोह (आदि) से मेरा ऐतबार खत्म हो चुका है।
He roto mis amarras con la avaricia y los apegos emocionales,
ਗੁਰਿ ਕ੍ਰਿਪਾਲਿ ਮੋਹਿ ਕੀਨੀ ਛੋਟਿ ॥
gur kirapaal moh keenee chhoT ||
The Merciful Guru has rescued me from them.
ਲੋਭ ਮੋਹ (ਆਦਿਕ) ਨਾਲੋਂ ਮੇਰਾ ਇਤਬਾਰ ਮੁੱਕ ਗਿਆ ਹੈ ।
हे भाई ! कृपालु गुरू ने मेरे ऊपर बख्शिश की है।
el Mismo Guru Misericordioso me
ਇਹ ਠਗਵਾਰੀ ਬਹੁਤੁ ਘਰ ਗਾਲੇ ॥
eeh Thagavaaree bahut ghar gaale ||
These cheating thieves have plundered so many homes.
ਠੱਗਾਂ ਦੇ ਇਸ ਟੋਲੇ ਨੇ ਅਨੇਕਾਂ ਘਰ (ਹਿਰਦੇ) ਤਬਾਹ ਕਰ ਦਿੱਤੇ ਹਨ ।
ठॅगों के इस टोले ने अनेकों घर (हृदय) तबाह कर दिए हैं।
ha rescatado de ellos que han ultrajado tantos hogares.
ਹਮ ਗੁਰਿ ਰਾਖਿ ਲੀਏ ਕਿਰਪਾਲੇ ॥੩॥
ham gur raakh le'ee kirapaale ||3||
The Merciful Guru has protected and saved me. ||3||
ਮੈਨੂੰ ਤਾਂ (ਇਹਨਾਂ ਪਾਸੋਂ) ਦਇਆ ਦੇ ਸੋਮੇ ਗੁਰੂ ਨੇ ਬਚਾ ਲਿਆ ਹੈ ।੩।
मुझे तो (इनसे) दया के सोमे गुरू ने बचा लिया है। 3।
El Guru Misericordioso me ha protegido y me ha salvado. (3)
ਕਾਮ ਕ੍ਰੋਧ ਸਿਉ ਠਾਟੁ ਨ ਬਨਿਆ ॥
kaam karodh siau ThaaT na baniaa ||
I have no dealings whatsoever with sexual desire and anger.
ਕਾਮ ਕੋ੍ਰਧ (ਆਦਿਕ) ਨਾਲ ਮੇਰੀ ਸਾਂਝ ਨਹੀਂ ਬਣੀ
(इसलिए) काम क्रोध (आदि) से मेरी सांझ नहीं बनी।
Ahora, ni el enojo ni el deseo sexual tienen algún atractivo para mí,
ਗੁਰ ਉਪਦੇਸੁ ਮੋਹਿ ਕਾਨੀ ਸੁਨਿਆ ॥
gur upadhes moh kaanee suniaa ||
I listen to the Guru's Teachings.
ਹੇ ਭਾਈ! ਗੁਰੂ ਦਾ ਉਪਦੇਸ਼ ਮੈਂ ਬੜੇ ਧਿਆਨ ਨਾਲ ਸੁਣਿਆ ਹੈ,
हे भाई ! गुरू का उपदेश मैंने बड़े ध्यान से सुना है।
pues escucho las Enseñanzas del Guru, donde sea que veo,
ਜਹ ਦੇਖਉ ਤਹ ਮਹਾ ਚੰਡਾਲ ॥
jeh dhekhau teh mahaa cha(n)ddaal ||
Wherever I look, I see the most horrible goblins.
ਮੈਂ ਜਿਧਰ ਵੇਖਦਾ ਹਾਂ, ਉਧਰ ਇਹ ਵੱਡੇ ਚੰਡਾਲ (ਆਪਣਾ ਜ਼ੋਰ ਪਾ ਰਹੇ ਹਨ),
मैं जिधर देखता हूँ। उधर ये बड़े चण्डाल (अपना जोर डाल रहे हैं)।
ahí veo a los duendes más horribles y el Guru,
ਰਾਖਿ ਲੀਏ ਅਪੁਨੈ ਗੁਰਿ ਗੋਪਾਲ ॥੪॥
raakh le'ee apunai gur gopaal ||4||
My Guru, the Lord of the World, has saved me from them. ||4||
ਮੈਨੂੰ ਤਾਂ ਮੇਰੇ ਗੁਰੂ ਨੇ ਗੋਪਾਲ ਨੇ (ਇਹਨਾਂ ਤੋਂ) ਬਚਾ ਲਿਆ ਹੈ ।੪।
मुझे तो मेरे गुरू ने गोपाल ने (इनसे) बचा लिया है। 4।
el Señor del mundo, me protege y me salva de ellos. (4)
ਦਸ ਨਾਰੀ ਮੈ ਕਰੀ ਦੁਹਾਗਨਿ ॥
dhas naaree mai karee dhuhaagan ||
I have made widows of the ten sensory organs.
ਹੇ ਭਾਈ! (ਆਪਣੀਆਂ) ਦਸਾਂ ਹੀ ਇੰਦ੍ਰੀਆਂ ਨੂੰ ਮੈਂ ਛੁੱਟੜ ਕਰ ਦਿੱਤਾ ਹੈ (ਰਸਾਂ ਦੀ ਖ਼ੁਰਾਕ ਅਪੜਾਣੀ ਬੰਦ ਕਰ ਦਿੱਤੀ ਹੈ, ਕਿਉਂਕਿ)
हे भाई ! (अपनी) दसों इन्द्रियों को मैंने छॅुटड़ कर दिया है (रसों की खुराक पहुँचानी बंद कर दी है।
A los diez órganos de los sentidos los he dejado viudos,
ਗੁਰਿ ਕਹਿਆ ਏਹ ਰਸਹਿ ਬਿਖਾਗਨਿ ॥
gur kahiaa eh raseh bikhaagan ||
The Guru has told me that these pleasures are the fires of corruption.
ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ ਰਸਾਂ ਦੀ ਆਤਮਕ ਮੌਤ ਲਿਆਉਣ ਵਾਲੀ ਅੱਗ ਹੈ,
क्योंकि) गुरू ने (मुझे) बताया है कि यह रसों की आत्मिक मौत लाने वाली आग है।
pues el Guru me ha indicado que son la fuente del fuego de a corrupción
ਇਨ ਸਨਬੰਧੀ ਰਸਾਤਲਿ ਜਾਇ ॥
ein sanaba(n)dhee rasaatal jai ||
Those who associate with them go to hell.
ਇਹਨਾਂ (ਰਸਾਂ) ਨਾਲ ਮੇਲ ਰੱਖਣ ਵਾਲਾ (ਪ੍ਰਾਣੀ) ਆਤਮਕ ਮੌਤ ਦੀ ਨੀਵੀਂ ਖੱਡ ਵਿਚ ਜਾ ਪੈਂਦਾ ਹੈ ।
इन (रसों) से मेल रखने वाला (प्राणी) आत्मिक मौत की गहरी खाई में जा पड़ता है।
y los que se asocian con ellos confrontan las consecuencias de sus acciones.
ਹਮ ਗੁਰਿ ਰਾਖੇ ਹਰਿ ਲਿਵ ਲਾਇ ॥੫॥
ham gur raakhe har liv lai ||5||
The Guru has saved me; I am lovingly attuned to the Lord. ||5||
ਹੇ ਭਾਈ! ਪਰਮਾਤਮਾ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ (ਇਹਨਾਂ ਰਸਾਂ ਤੋਂ ਬਚਾ ਲਿਆ ਹੈ ।੫।
हे भाई ! परमात्मा की लगन पैदा करके गुरू ने मुझे (इन रसों से) बचा लिया है। 5।
El Guru me ha salvado, estoy amorosamente entonado en el Señor. (5)
ਅਹੰਮੇਵ ਸਿਉ ਮਸਲਤਿ ਛੋਡੀ ॥
aha(n)mev siau masalat chhoddee ||
I have forsaken the advice of my ego.
ਹੇ ਭਾਈ! ਮੈਂ ਅਹੰਕਾਰ ਨਾਲ (ਭੀ) ਮੇਲ-ਮਿਲਾਪ ਛੱਡ ਦਿੱਤਾ ਹੈ,
हे भाई ! मैंने अहंकार से (भी) मेल-मिलाप छोड़ दिया है।
Ya no busco el consejo de mi ego,
ਗੁਰਿ ਕਹਿਆ ਇਹੁ ਮੂਰਖੁ ਹੋਡੀ ॥
gur kahiaa ih moorakh hoddee ||
The Guru has told me that this is foolish stubbornness.
ਗੁਰੂ ਨੇ (ਤੈਨੂੰ) ਦੱਸਿਆ ਹੈ ਕਿ ਇਹ (ਅਹੰਕਾਰ) ਮੂਰਖ ਹੈ ਜ਼ਿੱਦੀ ਹੈ (ਅਹੰਕਾਰ ਮਨੁੱਖ ਨੂੰ ਮੂਰਖ ਤੇ ਜ਼ਿੱਦੀ ਬਣਾ ਦੇਂਦਾ ਹੈ) ।
गुरू ने (मुझे) बताया है कि यह (अहंकार) मूर्ख है जिद्दी है (अहंकार मनुष्य को मूर्ख और ज़िद्दी बना देता है)।
el Guru me dijo que es una tonta terquedad y ahora el ego no tiene hogar
ਇਹੁ ਨੀਘਰੁ ਘਰੁ ਕਹੀ ਨ ਪਾਏ ॥
eih neeghar ghar kahee na paae ||
This ego is homeless; it shall never find a home.
(ਹੁਣ) ਇਹ (ਅਹੰਕਾਰ) ਬੇ-ਘਰਾ ਹੋ ਗਿਆ ਹੈ (ਮੇਰੇ ਅੰਦਰ) ਇਸ ਨੂੰ ਕੋਈ ਟਿਕਾਣਾ ਨਹੀਂ ਮਿਲਦਾ ।
(अब) ये (अहंकार) बेघर हो गया है (मेरे अंदर) इसको कोई ठिकाना नहीं मिलता।
y nunca lo tendrá. El Guru me ha salvado,
ਹਮ ਗੁਰਿ ਰਾਖਿ ਲੀਏ ਲਿਵ ਲਾਏ ॥੬॥
ham gur raakh le'ee liv laae ||6||
The Guru has saved me; I am lovingly attuned to the Lord. ||6||
ਪ੍ਰਭੂ-ਚਰਨਾਂ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ ਇਸ ਅਹੰਕਾਰ ਤੋਂ ਬਚਾ ਲਿਆ ਹੈ ।੬।
प्रभू-चरणों की लगन पैदा करके गुरू ने मुझे इस अहंकार से बचा लिया है। 6।
estoy totalmente entonado en el Señor. (6)
ਇਨ ਲੋਗਨ ਸਿਉ ਹਮ ਭਏ ਬੈਰਾਈ ॥
ein logan siau ham bhe bairaiee ||
I have become alienated from these people.
ਹੇ ਭਾਈ! ਇਹਨਾਂ (ਕਾਮ ਕੋ੍ਰਧ ਅਹੰਕਾਰ ਆਦਿਕਾਂ) ਨਾਲੋਂ ਮੈਂ ਬੇ-ਵਾਸਤਾ ਹੋ ਗਿਆ ਹਾਂ,
हे भाई ! इन (काम क्रोध अहंकार आदिक) से मैं बे-वास्ता हो गया हूँ (मेरा कोई मतलब नहीं रह गया)।
Me he alejado de ellos,
ਏਕ ਗ੍ਰਿਹ ਮਹਿ ਦੁਇ ਨ ਖਟਾਂਈ ॥
ek gireh meh dhui na khaTaa(n)iee ||
We cannot both live together in one home.
ਇੱਕੋ (ਸਰੀਰ) ਘਰ ਵਿਚ ਦੋਹਾਂ ਧਿਰਾਂ ਦਾ ਮੇਲ ਨਹੀਂ ਹੋ ਸਕਦਾ ।
एक ही (शरीर) घर में दोनों पक्षों का मेल नहीं हो सकता।
pues ya no podemos vivir juntos en el mismo hogar.
ਆਏ ਪ੍ਰਭ ਪਹਿ ਅੰਚਰਿ ਲਾਗਿ ॥
aae prabh peh a(n)char laag ||
Grasping the hem of the Guru's Robe, I have come to God.
ਮੈਂ (ਆਪਣੇ ਗੁਰੂ ਦੇ) ਲੜ ਲੱਗ ਕੇ ਪ੍ਰਭੂ ਦੇ ਦਰ ਤੇ ਆ ਗਿਆ ਹਾਂ,
मैं (अपने गुरू के) पल्ले से लग के प्रभू के दर पर आ गया हूँ। (और।
Aferrándome a la Túnica del Guru, he llegado a Dios.
ਕਰਹੁ ਤਪਾਵਸੁ ਪ੍ਰਭ ਸਰਬਾਗਿ ॥੭॥
karahu tapaavas prabh sarabaag ||7||
Please be fair with me, All-knowing Lord God. ||7||
(ਤੇ, ਅਰਦਾਸ ਕਰਦਾ ਹਾਂ—) ਹੇ ਸਰਬੱਗ ਪ੍ਰਭੂ! ਤੂੰ ਆਪ ਹੀ ਨਿਆਂ ਕਰ ।੭।
अरदास करता हूं-) हे सर्वज्ञ प्रभू ! तू स्वयं ही न्याय कर। 7।
Por favor, ten Compasión de mí, oh Dios Todo Sabio. (7)
ਪ੍ਰਭ ਹਸਿ ਬੋਲੇ ਕੀਏ ਨਿਆਂਏਂ ॥
prabh has bole ke'ee niaa(n)e(n) ||
God smiled at me and spoke, passing judgement.
ਹੇ ਭਾਈ! ਪ੍ਰਭੂ ਜੀ ਹੱਸ ਕੇ ਆਖਣ ਲੱਗੇ—ਅਸਾਂ ਨਿਆਂ ਕਰ ਦਿੱਤੇ ਹਨ ।
हे भाई ! प्रभू जी हस के कहने लगे- हमने न्याय कर दिया है।
Dios me habló sonriendo
ਸਗਲ ਦੂਤ ਮੇਰੀ ਸੇਵਾ ਲਾਏ ॥
sagal dhoot meree sevaa laae ||
He made all the demons perform service for me.
ਹੇ ਭਾਈ! ਪ੍ਰਭੂ ਨੇ (ਕਾਮਾਦਿਕ ਇਹ) ਸਾਰੇ ਵੈਰੀ ਮੇਰੀ ਸੇਵਾ ਵਿਚ ਲਾ ਦਿੱਤੇ ਹਨ ।
हे भाई ! प्रभू ने (कामादिक यह) सारे वैरी मेरी सेवा में लगा दिए हैं।
y en Su Veredicto hizo que todos los seres malignos me sirvieran,
ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ ॥
too(n) Thaakur ih girahu sabh teraa ||
You are my Lord and Master; all this home belongs to You.
ਹੇ ਨਾਨਕ! ਆਖ—ਗੁਰੂ ਨੇ ਇਹ ਫ਼ੈਸਲਾ ਕਰ ਦਿੱਤਾ ਹੈ (ਤੇ ਆਖ ਦਿੱਤਾ ਹੈ—)
हे नानक ! कह- गुरू ने यह फ़ैसला कर दिया है (और कह दिया है-) यह (शरीर-) घर सारा तेरा है।
Tú eres mi Señor y Maestro, todo este hogar te pertenece.
ਕਹੁ ਨਾਨਕ ਗੁਰਿ ਕੀਆ ਨਿਬੇਰਾ ॥੮॥੧॥
kahu naanak gur keeaa niberaa ||8||1||
Says Nanak, the Guru has passed judgement. ||8||1||
ਇਹ (ਸਰੀਰ-) ਘਰ ਸਾਰਾ ਤੇਰਾ ਹੈ, ਅਤੇ ਹੁਣ ਤੂੰ ਇਸ ਦਾ ਮਾਲਕ ਹੈਂ (ਕਾਮਾਦਿਕ ਇਸ ਉੱਤੇ ਜ਼ੋਰ ਨਹੀਂ ਪਾ ਸਕਣਗੇ) ।੮।੧।
और अब तू इसका मालिक है (कामादिक इस पर जोर नहीं डाल सकेंगे)। 8। 1।
Dice Nanak; El Guru ha dictado Su Veredicto. (8-1)
ਪ੍ਰਭਾਤੀ ਮਹਲਾ ੫ ॥
prabhaatee mahalaa panjavaa ||
Prabhaatee, Fifth Mehla:
ਪਰਭਾਤੀ ਪੰਜਵੀਂ ਪਾਤਿਸ਼ਾਹੀ।
Parbhati, Mejl Guru Aryan Dev, Quinto Canal Divino.