Sri Guru Granth Sahib Ji

ਰਾਗੁ ਪ੍ਰਭਾਤੀ

Raag Prabhaatee

Ang 1346 of 1430

ਪ੍ਰਭਾਤੀ ਮਹਲਾ ੩ ਬਿਭਾਸ

prabhaatee mahalaa teejaa bibhaas

Prabhaatee, Third Mehla, Bibhaas:

ਪ੍ਰਭਾਤੀ ਤੀਜੀ ਪਾਤਿਸ਼ਾਹੀ। ਬਿਭਾਸ।

Parbhati, Mejl Guru Amar Das, Tercer Canal Divino, Bibhas.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Un Dios Creador Universal, por la Gracia del Verdadero Guru.

ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥

gur parasaadhee vekh too har ma(n)dhar terai naal ||

By Guru's Grace, see that the Temple of the Lord is within you.

ਹੇ ਭਾਈ! ਤੂੰ ਗੁਰੂ ਦੀ ਕਿਰਪਾ ਨਾਲ ਵੇਖ, ਪਰਮਾਤਮਾ ਦਾ ਘਰ ਤੇਰੇ ਨਾਲ ਹੈ (ਤੇਰੇ ਅੰਦਰ ਹੀ ਹੈ ।

हे भाई ! तू गुरू की कृपा से देख। परमात्मा का घर तेरे साथ है (तेरे अंदर ही है।

Por la Gracia del Guru, percátate de que el Templo del Señor está en ti

ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮੑਾਲਿ ॥੧॥

har ma(n)dhar sabadhe khojeeaai har naamo leh sam(h)aal ||1||

The Temple of the Lord is found through the Word of the Shabad; contemplate the Lord's Name. ||1||

ਇਸ) ‘ਹਰਿ ਮੰਦਰ’ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਿਆ ਜਾ ਸਕਦਾ ਹੈ (ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ, ਅਤੇ) ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਂਭ ਕੇ ਰੱਖ ।੧।

इस) 'हरी-मन्दिर' को गुरू के शबद से ही पाया जा सकता है (हे भाई ! गुरू के शबद में जुड़। और) परमात्मा का नाम अपने अंदर संभाल के रख। 1।

y es encontrado mediante la Palabra del Shabd, medita en el Nombre del Señor. (1)

ਮਨ ਮੇਰੇ ਸਬਦਿ ਰਪੈ ਰੰਗੁ ਹੋਇ ॥

man mere sabadh rapai ra(n)g hoi ||

O my mind, be joyfully attuned to the Shabad.

ਹੇ ਮੇਰੇ ਮਨ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਵਿਚ ਰੰਗਿਆ ਜਾਂਦਾ ਹੈ (ਉਸ ਦੇ ਮਨ ਨੂੰ ਪਰਮਾਤਮਾ ਦੀ ਭਗਤੀ ਦਾ) ਰੰਗ ਚੜ੍ਹ ਜਾਂਦਾ ਹੈ ।

हे मेरे मन ! (जो मनुष्य गुरू के) शबद में रंगा जाता है (उसके मन को परमात्मा की भक्ति का) रंग चढ़ जाता है।

Oh mente mía, siéntete dichosa entonada en el Shabd,

ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥

sachee bhagat sachaa har ma(n)dhar pragaTee saachee soi ||1|| rahaau ||

True is devotional worship, and True is the Temple of the Lord; True is His Manifest Glory. ||1||Pause||

ਉਸ ਨੂੰ ਸਦਾ-ਥਿਰ ਪ੍ਰਭੂ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਸੋਭਾ ਸਦਾ ਲਈ (ਲੋਕ ਪਰਲੋਕ ਵਿਚ) ਖਿਲਰ ਜਾਂਦੀ ਹੈ । (ਉਸ ਮਨੁੱਖ ਦਾ ਸਰੀਰ) ਪਰਮਾਤਮਾ ਦਾ ਕਦੇ ਨਾਹ ਡੋਲਣ ਵਾਲਾ ਘਰ ਬਣ ਜਾਂਦਾ ਹੈ (ਉਸ ਦਾ ਸਰੀਰ ਅਜਿਹਾ ‘ਹਰਿ ਮੰਦਰ’ ਬਣ ਜਾਂਦਾ ਹੈ ਜਿਸ ਨੂੰ ਵਿਕਾਰਾਂ ਦਾ ਝੱਖੜ ਹਿਲਾ ਨਹੀਂ ਸਕਦਾ) ।੧।ਰਹਾਉ।

उसको सदा-स्थिर प्रभू की भगती प्राप्त हो जाती है। उसकी शोभा सदा के लिए (लोक-परलोक में) बिखर जाती है। (उस मनुष्य का शरीर) परमात्मा का कभी ना डोलने वाला घर बन जाता है (उसका शरीर ऐसा 'हरी-मन्दिर' बन जाता है जिसको विकारों की अंधेरी उड़ा नहीं सकती)। 1। रहाउ।

Verdadera es la Alabanza de Devoción, Verdadero es el Templo del Señor y Verdad es Su Gloria Manifiesta. (1-Pausa)

ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥

har ma(n)dhar eh sareer hai giaan ratan paragaT hoi ||

This body is the Temple of the Lord, in which the jewel of spiritual wisdom is revealed.

ਹੇ ਭਾਈ! (ਮਨੁੱਖ ਦਾ) ਇਹ ਸਰੀਰ ‘ਹਰਿ-ਮੰਦਰ’ ਹੈ (ਪਰ ਇਹ ਭੇਤ ਸਤਿਗੁਰੂ ਦੀ ਬਖ਼ਸ਼ੀ) ਆਤਮਕ ਜੀਵਨ ਦੀ ਕੀਮਤੀ ਸੂਝ ਦੀ ਰਾਹੀਂ ਖੁਲ੍ਹਦਾ ਹੈ ।

हे भाई ! (मनुष्य का) यह शरीर 'हरि-मंदिर' है (पर। यह भेद सतिगुरू की बख्शी) आत्मिक जीवन की कीमती सूझ से ही खुलता है।

El cuerpo es el Templo del Señor, en donde la Joya de la Sabiduría Espiritual es revelada,

ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥

manmukh mool na jaananee maanas har ma(n)dhar na hoi ||2||

The self-willed manmukhs do not know anything at all; they do not believe that the Lord's Temple is within. ||2||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਜਗਤ ਦੇ) ਮੂਲ (ਪਰਮਾਤਮਾ) ਨਾਲ ਸਾਂਝ ਨਹੀਂ ਪਾਂਦੇ (ਇਸ ਵਾਸਤੇ ਉਹ ਸਮਝਦੇ ਹਨ ਕਿ) ਮਨੁੱਖ ਦੇ ਅੰਦਰ ‘ਹਰਿ-ਮੰਦਰ’ ਨਹੀਂ ਹੋ ਸਕਦਾ ।੨।

अपने मन के पीछे चलने वाले (जगत के) मूल (परमात्मा) के साथ सांझ नहीं डालते (इसलिए वे समझते हैं कि) मनुष्य के अंदर 'हरि-मन्दिर' नहीं हो सकता। 2।

los arrogantes Manmukjs no entienden nada y no creen que el Templo del Señor esté en nuestro interior. (2)

ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥

har ma(n)dhar har jeeau saajiaa rakhiaa hukam savaar ||

The Dear Lord created the Temple of the Lord; He adorns it by His Will.

ਹੇ ਭਾਈ! (ਇਹ ਮਨੁੱਖਾ ਸਰੀਰ) ‘ਹਰਿ-ਮੰਦਰ’ ਪ੍ਰਭੂ ਜੀ ਨੇ ਆਪ ਬਣਾਇਆ ਹੈ (ਅਤੇ ਆਪਣੇ) ਹੁਕਮ ਨਾਲ ਸਜਾ ਰੱਖਿਆ ਹੈ ।

हे भाई ! (ये मनुष्य का शरीर) 'हरि-मन्दिर' प्रभू जी ने स्वयं बनाया है (और अपनी) आज्ञा से सजा रखा है।

El Amado Señor creó Su Templo y lo adorna por Su Voluntad,

ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ ॥੩॥

dhur lekh likhiaa su kamaavanaa koi na meTanahaar ||3||

All act according to their pre-ordained destiny; no one can erase it. ||3||

ਧੁਰ ਦਰਗਾਹ ਤੋਂ (ਹਰੇਕ ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਜਿਹੜਾ) ਲੇਖ (ਹਰੇਕ ਸਰੀਰ—ਹਰਿ-ਮੰਦਰ ਵਿਚ) ਲਿਖਿਆ ਜਾਂਦਾ ਹੈ ਉਸ ਲੇਖ ਅਨੁਸਾਰ ਹਰੇਕ ਪ੍ਰਾਣੀ ਨੂੰ ਤੁਰਨਾ ਪੈਂਦਾ ਹੈ । ਕੋਈ ਮਨੁੱਖ (ਆਪਣੇ ਕਿਸੇ ਉੱਦਮ ਨਾਲ ਉਸ ਲੇਖ ਨੂੰ) ਮਿਟਾਣ ਜੋਗਾ ਨਹੀਂ ਹੈ ।੩।

धुर-दरगाह से (हरेक मनुष्य के किए कर्मों के अनुसार जो) लेख (हरेक शरीर-हरि-मन्दिर में) लिखा जाता है उस लेख के अनुसार हरेक प्राणी को चलना पड़ता है। कोई मनुष्य (अपने किसी उद्यम से उस लेख को) मिटाने के काबिल नहीं है। 3।

los actos que están puestos en el destino nadie los puede borrar. (3)

ਸਬਦੁ ਚੀਨਿੑ ਸੁਖੁ ਪਾਇਆ ਸਚੈ ਨਾਇ ਪਿਆਰ ॥

sabadh cheeni(h) sukh paiaa sachai nai piaar ||

Contemplating the Shabad, peace is obtained, loving the True Name.

ਹੇ ਭਾਈ! (ਗੁਰੂ ਦੇ ਸ਼ਬਦ ਦੀ ਰਾਹੀਂ) ਸਦਾ-ਥਿਰ ਹਰਿ-ਨਾਮ ਵਿਚ (ਜਿਸ ਮਨੁੱਖ ਨੇ) ਪਿਆਰ ਪਾਇਆ, ਉਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਆਤਮਕ ਆਨੰਦ ਪ੍ਰਾਪਤ ਕੀਤਾ ।

हे भाई ! (गुरू के शबद से) सदा-स्थिर-हरी-नाम से (जिस मनुष्य ने) प्यार किया। उसने गुरू के शबद के साथ सांझ डाल के आत्मिक आनंद प्राप्त किया।

Meditando en el Shabd, la Paz es obtenida; amando el Nombre Verdadero,

ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥

har ma(n)dhar sabadhe sohanaa ka(n)chan koT apaar ||4||

The Temple of the Lord is embellished with the Shabad; it is an Infinite Fortress of God. ||4||

(ਉਸ ਮਨੁੱਖ ਦਾ ਸਰੀਰ-) ਹਰਿ-ਮੰਦਰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੋਹਣਾ ਬਣ ਗਿਆ, (ਉਹ ਹਰਿ-ਮੰਦਰ) ਬੇਅੰਤ ਪ੍ਰਭੂ (ਦੇ ਨਿਵਾਸ) ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਬਣ ਗਿਆ ।੪।

(उस मनुष्य का शरीर-) हरि-मन्दिर गुरू के शबद की बरकति से सुंदर बन गया। (वह हरि-मन्दिर) बेअंत प्रभू (के निवास) के लिए (जैसे) सोने का किला बन गया। 4।

el Templo del Señor se embellece con el Shabd, es la Fortaleza Infinita del Señor. (4)

ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥

har ma(n)dhar eh jagat hai gur bin ghora(n)dhaar ||

This world is the Temple of the Lord; without the Guru, there is only pitch darkness.

ਹੇ ਭਾਈ! ਇਹ ਸਾਰਾ ਸੰਸਾਰ ਭੀ ‘ਹਰਿ-ਮੰਦਰ’ ਹੀ ਹੈ (ਪਰਮਾਤਮਾ ਦੇ ਰਹਿਣ ਦਾ ਘਰ ਹੈ) । ਪਰ ਗੁਰੂ (ਦੀ ਸਰਨ) ਤੋਂ ਬਿਨਾ (ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਬਣਿਆ ਰਹਿੰਦਾ ਹੈ (ਤੇ, ਜੀਵਾਂ ਨੂੰ ਇਸ ਭੇਤ ਦੀ ਸਮਝ ਨਹੀਂ ਪੈਂਦੀ) ।

हे भाई ! ये सारा संसार भी 'हरि-मन्दिर' ही है (परमात्मा के रहने का घर है)। पर गुरू (की शरण) के बिना (आत्मिक जीवन की ओर से) घॅुप अंधकार बना रहता है (और। जीवों को इस भेद की समझ नहीं पड़ती)।

Los ciegos, tontos y soberbios

ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ ॥੫॥

dhoojaa bhaau kar poojadhe manmukh a(n)dh gavaar ||5||

The blind and foolish self-willed manmukhs worship in the love of duality. ||5||

ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ, ਆਤਮਕ ਜੀਵਨ ਵਲੋਂ ਅੰਨ੍ਹੇ ਹੋਏ ਹੋਏ ਮੂਰਖ ਮਨੁੱਖ (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾ ਕੇ ਉਸ ਨੂੰ ਪੂਜਦੇ-ਸਤਕਾਰਦੇ ਰਹਿੰਦੇ ਹਨ ।੫।

अपने मन के पीछे चलने वाले मनुष्य। आत्मिक जीवन की ओर से अंधे होए हुए मूर्ख मनुष्य (परमात्मा के बिना) औरों से प्यार डाल के उसको पूजते-सत्कारते रहते हैं। 5।

Manmukjs, alaban el amor a la dualidad. (5)

ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ ॥

jithai lekhaa ma(n)geeaai tithai dheh jaat na jai ||

One's body and social status do not go along to that place, where all are called to account.

ਹੇ ਭਾਈ! ਜਿੱਥੇ (ਪਰਮਾਤਮਾ ਦੀ ਦਰਗਾਹ ਵਿਚ ਮਨੁੱਖ ਪਾਸੋਂ ਉਸ ਦੇ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ (ਮਨੁੱਖ ਦੇ ਨਾਲ) ਨਾਹ (ਇਹ) ਸਰੀਰ ਜਾਂਦਾ ਹੈ ਨਾਹ (ਉੱਚੀ ਨੀਵੀਂ) ਜਾਤਿ ਜਾਂਦੀ ਹੈ ।

हे भाई ! जहाँ (परमात्मा की दरगाह में मनुष्य से उसके किए कर्मों का) हिसाब माँगा जाता है वहाँ (मनुष्य के साथ) ना (यह) शरीर जाता है ना (ऊँची-नीची) जाति जाती है।

Ni el cuerpo, ni el estatus social van a ese lugar donde todos son llamados a entregar cuentas,

ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ ॥੬॥

saach rate se ubare dhukhe'ee dhoojai bhai ||6||

Those who are attuned to Truth are saved; those in the love of duality are miserable. ||6||

(ਜਿਹੜੇ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ, ਉਹ (ਉਥੇ ਲੇਖਾ ਹੋਣ ਸਮੇ) ਸੁਰਖ਼ਰੂ ਹੋ ਜਾਂਦੇ ਹਨ, (ਜਿਹੜੇ) ਮਾਇਆ ਦੇ ਪਿਆਰ ਵਿਚ (ਹੀ ਜ਼ਿੰਦਗੀ ਦੇ ਦਿਨ ਗੁਜ਼ਾਰ ਜਾਂਦੇ ਹਨ, ਉਹ ਉਥੇ) ਦੁਖੀ ਹੁੰਦੇ ਹਨ ।੬।

(जो मनुष्य) सदा-स्थिर हरी-नाम में रंगे रहते हैं। वे (वहाँ लेखा होने के वक्त) सुर्खरू हो जाते हैं। (जो) माया के प्यार में (ही जिंदगी के दिन गुजार जाते हैं। वे वहाँ) दुखी होते हैं। 6।

los que están entonados en la Verdad, son salvados, los que aman la dualidad son miserables. (6)

ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥

har ma(n)dhar meh naam nidhaan hai naa boojheh mugadh gavaar ||

The treasure of the Naam is within the Temple of the Lord. The idiotic fools do not realize this.

ਹੇ ਭਾਈ! (ਇਸ ਸਰੀਰ-) ‘ਹਰਿ-ਮੰਦਰ’ ਵਿਚ ਪਰਮਾਤਮਾ ਦਾ ਨਾਮ (ਮਨੁੱਖ ਵਾਸਤੇ) ਖ਼ਜ਼ਾਨਾ ਹੈ, ਪਰ ਮੂਰਖ ਬੰਦੇ (ਇਹ ਗੱਲ) ਨਹੀਂ ਸਮਝਦੇ ।

हे भाई ! (इस शरीर-) 'हरि-मन्दिर' में परमात्मा का नाम (मनुष्य के लिए) खजाना है। पर मूर्ख लोग (ये बात) नहीं समझते।

El Tesoro del Naam está en el Templo del Señor y los tontos idiotas no lo ven.

ਗੁਰ ਪਰਸਾਦੀ ਚੀਨਿੑਆ ਹਰਿ ਰਾਖਿਆ ਉਰਿ ਧਾਰਿ ॥੭॥

gur parasaadhee cheeni(h)aa har raakhiaa ur dhaar ||7||

By Guru's Grace, I have realized this. I keep the Lord enshrined within my heart. ||7||

ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝ ਲਿਆ, ਉਹਨਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ਲਿਆ ।੭।

जिन्होंने गुरू की कृपा से (ये भेद) समझ लिया। उन्होंने परमात्मा का नाम अपने हृदय में संभाल के रख लिया। 7।

Por la Gracia del Guru he entendido esto, yo conservo al Señor enaltecido en el interior de mi corazón. (7)

ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ ॥

gur kee baanee gur te jaatee j sabadh rate ra(n)g lai ||

Those who are attuned to the love of the Shabad know the Guru, through the Word of the Guru's Bani.

ਹੇ ਭਾਈ! ਜਿਹੜੇ ਮਨੁੱਖ (ਗੁਰੂ ਦੀ ਰਾਹੀਂ ਪਰਮਾਤਮਾ ਨਾਲ) ਪਿਆਰ ਬਣਾ ਕੇ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਨੁੱਖ ਗੁਰੂ ਪਾਸੋਂ ਗੁਰੂ ਦੀ ਬਾਣੀ (ਦੀ ਕਦਰ) ਸਮਝ ਲੈਂਦੇ ਹਨ ।

हे भाई ! जो मनुष्य (गुरू के माध्यम से परमात्मा के संग) प्यार बना के गुरू के शबद में रंगे रहते हैं। वे मनुष्य गुरू से गुरू की बाणी (की कद्र) समझ लेते हैं।

Quienes están entonados en el Amor al Shabd, conocen al Guru mediante la Palabra del Bani del Guru.

ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ ॥੮॥

pavit paavan se jan niramal har kai naam samai ||8||

Sacred, pure and immaculate are those humble beings who are absorbed in the Name of the Lord. ||8||

ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿ ਕੇ ਸੁੱਚੇ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ।੮।

वे मनुष्य परमात्मा के नाम में लीन रह के स्वच्छ पवित्र जीवन वाले बन जाते हैं। 8।

Sagrados, Puros e Inmaculados son esos humildes seres que viven absortos en el Nombre del Señor. (8)

ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥

har ma(n)dhar har kaa haaT hai rakhiaa sabadh savaar ||

The Temple of the Lord is the Lord's Shop; He embellishes it with the Word of His Shabad.

ਹੇ ਭਾਈ! (ਇਹ ਮਨੁੱਖਾ ਸਰੀਰ) ‘ਹਰਿ-ਮੰਦਰ’ ਪਰਮਾਤਮਾ (ਦੇ ਨਾਮ-ਵੱਖਰ) ਦਾ ਹੱਟ ਹੈ, ਇਸ (ਹੱਟ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਜਾ ਕੇ ਰੱਖਿਆ ਜਾ ਸਕਦਾ ਹੈ । ਇਸ (ਸਰੀਰ ਹੱਟ) ਵਿਚ ਪਰਮਾਤਮਾ ਦਾ ਨਾਮ-ਸੌਦਾ (ਮਿਲ ਸਕਦਾ) ਹੈ ।

हे भाई ! (यह मनुष्य का शरीर) 'हरि-मन्दिर' परमात्मा (के नाम-सौदे) की हाट है। इस (हाट) को गुरू शबद की बरकति से सजा कर रखा जा सकता है।

El Templo del Señor es Su Tienda y la embellecen con la Palabra del Shabd,

ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥੯॥

tis vich saudhaa ek naam gurmukh lain savaar ||9||

In that shop is the merchandise of the One Name; the Gurmukhs adorn themselves with it. ||9||

(ਪਰ ਸਿਰਫ਼) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਹੀ ਆਪਣੇ ਜੀਵਨ ਨੂੰ) ਸੋਹਣਾ ਬਣਾ ਕੇ (ਇਹ ਸੌਦਾ) ਲੈਂਦੇ ਹਨ ।੯।

इस (शरीर हाट) में परमात्मा का नाम-सौदा (मिल सकता) है। (पर। सिर्फ) गुरू के सन्मुख रहने वाले मनुष्य (ही अपने जीवन को) सुंदर बना के (ये सौदा) लेते हैं। 9।

ahí se encuentra la Mercancía del Nombre, con la que los Gurmukjs adornan su ser. (9)

ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥

har ma(n)dhar meh man lohaT hai mohiaa dhoojai bhai ||

The mind is like iron slag, within the Temple of the Lord; it is lured by the love of duality.

ਹੇ ਭਾਈ! (ਜਿਹੜਾ ਮਨੁੱਖ) ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਦੀ ਰਾਸਿ-ਪੂੰਜੀ) ਲੁਟਾ ਬੈਠਦਾ ਹੈ, (ਉਸ ਦਾ) ਮਨ (ਇਸ ਸਰੀਰ-) ਹਰਿ-ਮੰਦਰ ਵਿਚ ਲੋਹਾ (ਹੀ ਬਣਿਆ ਰਹਿੰਦਾ) ਹੈ ।

हे भाई ! (जो मनुष्य) माया के मोह में (फस के आत्मिक जीवन की राशि पूँजी) लुटा बैठता हैं। (उसका) मन (इस शरीर-) 'हरि-मन्दिर' में लोहा (ही बना रहता) है। (पर।

La mente es como una barra de acero en el Templo del Señor que se derrite en la cercanía con la dualidad.

ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ ॥੧੦॥

paaras bheTiaai ka(n)chan bhiaa keemat kahee na jai ||10||

Meeting with the Guru, the Philosopher's Stone, the mind is transformed into gold. Its value cannot be described. ||10||

(ਪਰ, ਹਾਂ) ਜੇ ਗੁਰੂ-ਪਾਰਸ ਮਿਲ ਪਏ (ਤਾਂ ਲੋਹੇ ਵਰਗਾ ਨਿਕੰਮਾ ਬਣਿਆ ਉਸ ਦਾ ਮਨ) ਸੋਨਾ ਹੋ ਜਾਂਦਾ ਹੈ (ਫਿਰ ਉਹ ਇਤਨੇ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਕਿ ਉਸ ਦਾ) ਮੁੱਲ ਨਹੀਂ ਦੱਸਿਆ ਜਾ ਸਕਦਾ ।੧੦।

हाँ) यदि गुरू-पारस मिल जाए (तो लोहे जैसा निकम्मा बन चुका उसका मन) सोना हो जाता है (फिर वह इतने ऊँचे जीवन वाला हो जाता है कि उसका) मूल्य नहीं पाया जा सकता। 10।

Conociendo al Guru, la Piedra Filosofal, la mente es transformada en oro y su valor se vuelve indescriptible. (10)

ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥

har ma(n)dhar meh har vasai sarab nira(n)tar soi ||

The Lord abides within the Temple of the Lord. He is pervading in all.

ਹੇ ਭਾਈ! (ਇਸ ਸਰੀਰ-) ‘ਹਰਿ-ਮੰਦਰ’ ਵਿਚ ਪਰਮਾਤਮਾ (ਆਪ) ਵੱਸਦਾ ਹੈ, ਉਹ ਪਰਮਾਤਮਾ ਸਭ ਜੀਵਾਂ ਵਿਚ ਹੀ ਇਕ-ਰਸ ਵੱਸ ਰਿਹਾ ਹੈ ।

हे भाई ! (इस शरीर-) 'हरि-मन्दिर' में परमात्मा (स्वयं) बसता है। वह परमात्मा सब जीवों में ही एक-रस बस रहा है।

El Señor habita en el interior de Su Templo y prevalece en todo y por todas partes,

ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥

naanak gurmukh vanajeeaai sachaa saudhaa hoi ||11||1||

O Nanak, the Gurmukhs trade in the merchandise of Truth. ||11||1||

ਹੇ ਨਾਨਕ! (ਸਰਬ-ਨਿਵਾਸੀ ਪ੍ਰਭੂ ਦੇ ਨਾਮ ਦਾ ਸੌਦਾ) ਗੁਰੂ ਦੀ ਰਾਹੀਂ ਵਣਜਿਆ ਜਾ ਸਕਦਾ ਹੈ । ਇਹ ਸੌਦਾ ਸਦਾ ਕਾਇਮ ਰਹਿਣ ਵਾਲਾ ਸੌਦਾ ਹੈ ।੧੧।੧।

हे नानक ! (सरब-निवासी प्रभू के नाम का सौदा) गुरू के द्वारा ही किया जा सकता है (वणज किया जा सकता है)। यह सौदा सदा कायम रहने वाला सौदा है। 11। 1।

oh dice Nanak, Los Gurmukjs comercian con la Mercancía de la Verdad. (11-1)

ਪ੍ਰਭਾਤੀ ਮਹਲਾ ੩ ॥

prabhaatee mahalaa teejaa ||

Prabhaatee, Third Mehla:

ਪ੍ਰਭਾਤੀ ਤੀਜੀ ਪਾਤਿਸ਼ਾਹੀ।

Parbhati, Mejl Guru Amar Das, Tercer Canal Divino.

ਭੈ ਭਾਇ ਜਾਗੇ ਸੇ ਜਨ ਜਾਗ੍ਰਣ ਕਰਹਿ ਹਉਮੈ ਮੈਲੁ ਉਤਾਰਿ ॥

bhai bhai jaage se jan jaagran kareh haumai mail utaar ||

Those who remain awake and aware in the Love and Fear of God, rid themselves of the filth and pollution of egotism.

ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਪਰਮਾਤਮਾ ਦੇ ਪਿਆਰ ਵਿਚ ਟਿਕ ਕੇ (ਕਾਮਾਦਿਕ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ, ਉਹ ਬੰਦੇ ਹੀ (ਆਪਣੇ ਮਨ ਤੋਂ) ਹਉਮੈ ਦੀ ਮੈਲ ਲਾਹ ਕੇ (ਅਸਲ) ਜਾਗਰੇ ਕਰਦੇ ਹਨ (ਅਜਿਹੇ ਮਨੁੱਖ) ਸਦਾ ਸੁਚੇਤ ਰਹਿੰਦੇ ਹਨ,

हे भाई ! जो मनुष्य परमात्मा के डर-अदब में रह के परमात्मा के प्यार में टिक के (कामादिक विकारों के हमलों के प्रति) सुचेत रहते हैं। वे लोग ही (अपने मन में से) अहंकार की मैल उतार कर (असल) जगराते करते हैं (ऐसे मनुष्य) सदा सुचेत रहते हैं।

Los que permanecen despiertos y concientes en el Amor y Temor de Dios, liberan su ser de la mugre y contaminación del egoísmo,

ਸਦਾ ਜਾਗਹਿ ਘਰੁ ਅਪਣਾ ਰਾਖਹਿ ਪੰਚ ਤਸਕਰ ਕਾਢਹਿ ਮਾਰਿ ॥੧॥

sadhaa jaageh ghar apanaa raakheh pa(n)ch tasakar kaaddeh maar ||1||

They remain awake and aware forever, and protect their homes, by beating and driving out the five thieves. ||1||

ਆਪਣਾ ਹਿਰਦਾ-ਘਰ (ਵਿਕਾਰ ਦੀ ਮਾਰ ਤੋਂ) ਬਚਾ ਰੱਖਦੇ ਹਨ (ਇਹਨਾਂ ਕਾਮਾਦਕਿ) ਪੰਜ ਚੋਰਾਂ ਨੂੰ (ਆਪਣੇ ਅੰਦਰੋਂ) ਮਾਰ ਕੇ ਕੱਢ ਦੇਂਦੇ ਹਨ ।੧।

अपना हृदय-घर (विकारों की मार से) बचा के रखते हैं (इन कामादिक) पाँच चोरों को (अपने अंदर से) मार के निकाल देते हैं। 1।

permanecen despiertos y concientes para siempre y protegen su hogar, controlando los cinco ladrones del interior de su ser. (1)

ਮਨ ਮੇਰੇ ਗੁਰਮੁਖਿ ਨਾਮੁ ਧਿਆਇ ॥

man mere gurmukh naam dhiaai ||

O my mind, as Gurmukh, meditate on the Naam, the Name of the Lord.

ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ ।

हे मेरे मन ! गुरू की शरण पड़ कर परमात्मा का नाम सिमरा कर।

Oh mi mente, como Gurmukj medita en el Naam, el Nombre del Señor

ਜਿਤੁ ਮਾਰਗਿ ਹਰਿ ਪਾਈਐ ਮਨ ਸੇਈ ਕਰਮ ਕਮਾਇ ॥੧॥ ਰਹਾਉ ॥

jit maarag har paieeaai man seiee karam kamai ||1|| rahaau ||

O mind, do only those deeds which will lead you to the Path of the Lord. ||1||Pause||

ਹੇ ਮਨ! (ਹੋਰ ਹੋਰ ਪੂਜਾ ਦੇ ਕਰਮ ਛੱਡ ਕੇ) ਉਹੀ ਕਰਮ ਕਰਿਆ ਕਰ, ਜਿਸ ਰਸਤੇ ਪਿਆਂ ਪਰਮਾਤਮਾ ਦਾ ਮਿਲਾਪ ਹੋ ਸਕੇ ।੧।ਰਹਾਉ।

हे मन ! (और-और पूजा के कर्म छोड़ के) वही कर्म किया कर। जिस राह पर चलने से परमात्मा का मिलाप हो सके। 1। रहाउ।

y haz sólo lo que te lleva por el Camino del Señor. (1-Pausa)

ਗੁਰਮੁਖਿ ਸਹਜ ਧੁਨਿ ਊਪਜੈ ਦੁਖੁ ਹਉਮੈ ਵਿਚਹੁ ਜਾਇ ॥

gurmukh sahaj dhun uoopajai dhukh haumai vichahu jai ||

The celestial melody wells up in the Gurmukh, and the pains of egotism are taken away.

ਹੇ ਭਾਈ! ਗੁਰੂ ਦੀ ਸਰਨ ਪਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ (ਮਨੁੱਖ ਦੇ ਅੰਦਰੋਂ) ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ ।

हे भाई ! गुरू की शरण पड़ने से (मनुष्य के अंदर) आत्मिक अडोलता की धुनि चल पड़ती है (मनुष्य के अंदर से) अहंकार का दुख दूर हो जाता है।

La Melodía Celestial se edifica en el Gurmukj y las penas del egoísmo desaparecen,

ਹਰਿ ਨਾਮਾ ਹਰਿ ਮਨਿ ਵਸੈ ਸਹਜੇ ਹਰਿ ਗੁਣ ਗਾਇ ॥੨॥

har naamaa har man vasai sahaje har gun gai ||2||

The Name of the Lord abides in the mind, as one intuitively sings the Glorious Praises of the Lord. ||2||

ਆਤਮਕ ਅਡੋਲਤਾ ਵਿਚ ਪਰਮਾਤਮਾ ਦੇ ਗੁਣ ਗਾ ਗਾ ਕੇ ਪਰਮਾਤਮਾ ਦਾ ਨਾਮ ਸਦਾ ਲਈ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ।੨।

आत्मिक अडोलता में परमात्मा के गुण गा-गा के परमात्मा का नाम सदा के लिए (मनुष्य के) मन में आ बसता है। 2।

pues el Nombre del Señor habita en la mente, así como cuando uno, de forma intuitiva, recita las Glorias del Señor. (2)

ਗੁਰਮਤੀ ਮੁਖ ਸੋਹਣੇ ਹਰਿ ਰਾਖਿਆ ਉਰਿ ਧਾਰਿ ॥

gurmatee mukh sohane har raakhiaa ur dhaar ||

Those who follow the Guru's Teachings - their faces are radiant and beautiful. They keep the Lord enshrined in their hearts.

ਹੇ ਭਾਈ! ਗੁਰੂ ਦੀ ਮਤਿ ਉੱਤੇ ਤੁਰ ਕੇ (ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹਨਾਂ ਦੇ ਮੂੰਹ (ਲੋਕ ਪਰਲੋਕ ਵਿਚ) ਸੋਹਣੇ ਹੋ ਜਾਂਦੇ ਹਨ ।

हे भाई ! गुरू की मति पर चल के (जिन मनुष्यों ने) परमात्मा को अपने हृदय में बसा लिया।

Los que siguen la Enseñanzas del Guru, sus semblantes se muestran radiantes y bellos, pues conservan al Señor enaltecido en su corazón.

ਐਥੈ ਓਥੈ ਸੁਖੁ ਘਣਾ ਜਪਿ ਹਰਿ ਹਰਿ ਉਤਰੇ ਪਾਰਿ ॥੩॥

aaithai othai sukh ghanaa jap har har utare paar ||3||

Here and hereafter, they find absolute peace; chanting the Name of the Lord, Har, Har, they are carried across to the other shore. ||3||

(ਉਹਨਾਂ ਨੂੰ) ਇਸ ਲੋਕ ਅਤੇ ਪਰਲੋਕ ਵਿਚ ਬਹੁਤ ਆਨੰਦ ਮਿਲਦਾ ਹੈ, ਪਰਮਾਤਮਾ ਦਾ ਨਾਮ ਸਦਾ ਜਪ ਕੇ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ।੩।

उनके मुँह (लोक-परलोक में) सुंदर हो जाते हैं। उनको इस लोक में और परलोक में बहुत आनंद तो मिलता है। परमात्मा का नाम सदा जप के वह मनुष्य संसार-समुंद्र से पार लांघ जाते हैं। 3।

Aquí y aquí después ellos encuentran la Paz Absoluta. Cantando el Nombre del Señor, Jar, Jar, son llevados hasta la otra orilla. (3)