Sri Guru Granth Sahib Ji

ਰਾਗੁ ਪ੍ਰਭਾਤੀ

Raag Prabhaatee

Ang 1340 of 1430

ਗੁਰ ਕਾ ਸਬਦੁ ਸਦਾ ਸਦ ਅਟਲਾ ॥

gur kaa sabadh sadhaa sadh aTalaa ||

The Word of the Guru's Shabad is unchanging, forever and ever.

ਗੁਰੂ ਦੀ (ਆਤਮਕ) ਸ਼ਕਤੀ ਹਰੇਕ ਸਮਰਥਾ ਵਾਲੀ ਹੈ, ਗੁਰੂ ਦਾ ਸ਼ਬਦ ਸਦਾ ਹੀ ਅਟੱਲ ਰਹਿੰਦਾ ਹੈ (ਕਦੇ ਉਕਾਈ ਵਾਲਾ ਨਹੀਂ) ।

गुरू का शबद सदा ही अटल रहता है (कभी कमी वाला नहीं)।

Sí, la Palabra del Shabd del Guru no cambia, es por siempre y para siempre,

ਗੁਰ ਕੀ ਬਾਣੀ ਜਿਸੁ ਮਨਿ ਵਸੈ ॥ ਦੂਖੁ ਦਰਦੁ ਸਭੁ ਤਾ ਕਾ ਨਸੈ ॥੧॥

gur kee baanee jis man vasai || dhookh dharadh sabh taa kaa nasai ||1||

All pains and afflictions run away from those, whose minds are filled with the Word of the Guru's Bani. ||1||

ਜਿਸ (ਮਨੁੱਖ) ਦੇ ਮਨ ਵਿਚ ਸਤਿਗੁਰੂ ਦੀ ਬਾਣੀ ਟਿਕੀ ਰਹਿੰਦੀ ਹੈ, ਉਸ (ਮਨੁੱਖ) ਦਾ ਹਰੇਕ ਦਰਦ ਨਾਸ ਹੋ ਜਾਂਦਾ ਹੈ ।੧।

जिस (मनुष्य) के मन में सतिगुरू की बाणी टिकी रहती है। उस (मनुष्य) का हरेक दर्द नाश हो जाता है। 1।

penas y aflicciones se van de aquéllos cuya mente está llena de los Banis, de los Poemas del Guru. (1)

ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥

har ra(n)g raataa man raam gun gaavai ||

Imbued with the Lord's Love, they sing the Glorious Praises of the Lord.

ਹੇ ਭਾਈ! (ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ (ਪਿਆਰ-) ਰੰਗ ਵਿਚ ਰੰਗਿਆ ਰਹਿੰਦਾ ਹੈ (ਜਿਹੜਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ,

हे भाई ! (जिस मनुष्य का) मन परमात्मा के (प्यार-) रंग में रंगा रहता है (जो मनुष्य) प्रभू के गुण गाता रहता है।

Imbuidos en el Amor del Señor, ellos cantan las Gloriosas Alabanzas del Señor

ਮੁਕਤੋੁ ਸਾਧੂ ਧੂਰੀ ਨਾਵੈ ॥੧॥ ਰਹਾਉ ॥

mukatuo saadhoo dhooree naavai ||1|| rahaau ||

They are liberated, bathing in the dust of the feet of the Holy. ||1||Pause||

(ਜਿਹੜਾ ਮਨੁੱਖ) ਗੁਰੂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ (ਉਹੀ ਹੈ ‘ਮੁਕਤ’) ।੧।ਰਹਾਉ।

(जो मनुष्य) गुरू की चरण-धूड़ में स्नान करता रहता है। वह विकारों से बचा रहता है (वही है 'मुक्त')। 1। रहाउ।

y bañándose en el Polvo de los Pies de los Santos, son liberados. (1-Pausa)

ਗੁਰ ਪਰਸਾਦੀ ਉਤਰੇ ਪਾਰਿ ॥

gur parasaadhee utare paar ||

By Guru's Grace, they are carried across to the other shore;

ਹੇ ਭਾਈ! ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ,

गुरू की कृपा से वह मनुष्य संसार-समुंद्र से पार लांघ जाते हैं। 2।

Por la Gracia del Guru son cargados hasta la otra orilla

ਭਉ ਭਰਮੁ ਬਿਨਸੇ ਬਿਕਾਰ ॥

bhau bharam binase bikaar ||

they are rid of fear, doubt and corruption.

ਡਰ ਭਟਕਣਾ (ਆਦਿਕ ਸਾਰੇ) ਵਿਕਾਰ (ਉਹਨਾਂ ਦੇ ਅੰਦਰੋਂ) ਨਾਸ ਹੋ ਜਾਂਦੇ ਹਨ,

डर भटकना (आदि सारे) विकार (उनके अंदर से) नाश हो जाते हैं।

y liberados del miedo, la duda y la corrupción.

ਮਨ ਤਨ ਅੰਤਰਿ ਬਸੇ ਗੁਰ ਚਰਨਾ ॥

man tan a(n)tar base gur charanaa ||

The Guru's Feet abide deep within their minds and bodies.

ਜਿਨ੍ਹਾਂ ਦੇ ਮਨ ਵਿਚ ਤਨ ਵਿਚ ਗੁਰੂ ਦੇ ਚਰਨ ਟਿਕੇ ਰਹਿੰਦੇ ਹਨ,

हे भाई ! जिनके मन में जिनके तन में गुरू के चरण टिके रहते हैं।

Los Pies del Guru habitan en lo profundo de sus mentes y cuerpos,

ਨਿਰਭੈ ਸਾਧ ਪਰੇ ਹਰਿ ਸਰਨਾ ॥੨॥

nirabhai saadh pare har saranaa ||2||

The Holy are fearless; they take to the Sanctuary of the Lord. ||2||

ਉਹਨਾਂ ਸੰਤ ਜਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ।੨।

en los Santos no existe el miedo, ellos se postran en el Santuario del Señor. (2)

ਅਨਦ ਸਹਜ ਰਸ ਸੂਖ ਘਨੇਰੇ ॥

anadh sahaj ras sookh ghanere ||

They are blessed with abundant bliss, happiness, pleasure and peace.

(ਉਹਨਾਂ ਦੇ ਅੰਦਰ) ਆਤਮਕ ਅਡਲੋਤਾ ਦੇ ਅਨੇਕਾਂ ਆਨੰਦ ਤੇ ਸੁਖ ਬਣੇ ਰਹਿੰਦੇ ਹਨ

(उनके अंदर) आत्मिक अडोलता के अनेकों आनंद और सुख बने रहते हैं।

Son Bendecidos con un Éxtasis Desbordante, Felicidad, Placer y Paz,

ਦੁਸਮਨੁ ਦੂਖੁ ਨ ਆਵੈ ਨੇਰੇ ॥

dhusaman dhookh na aavai nere ||

Enemies and pains do not even approach them.

ਕੋਈ ਵੈਰੀ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ (ਉਹਨਾਂ ਉਤੇ ਆਪਣਾ ਦਬਾਉ ਨਹੀਂ ਪਾ ਸਕਦਾ),

कोई वैरी दुख उनके नजदीक नहीं फटक सकता (उन पर अपना दबाव नहीं डाल सकता)।

los enemigos y el dolor ni siquiera se les acercan,

ਗੁਰਿ ਪੂਰੈ ਅਪੁਨੇ ਕਰਿ ਰਾਖੇ ॥

gur poorai apune kar raakhe ||

The Perfect Guru makes them His Own, and protects them.

ਹੇ ਭਾਈ! ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੇ ਬਣਾ ਕੇ (ਉਹਨਾਂ ਦੀ) ਰੱਖਿਆ ਕੀਤੀ,

हे भाई ! पूरे गुरू ने जिनको अपने बना के (उनकी) रक्षा की।

pues el Guru Perfecto los hace Suyos y los protege, pues cantando el Nombre del Señor,

ਹਰਿ ਨਾਮੁ ਜਪਤ ਕਿਲਬਿਖ ਸਭਿ ਲਾਥੇ ॥੩॥

har naam japat kilabikh sabh laathe ||3||

Chanting the Lord's Name, they are rid of all their sins. ||3||

ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ) ਸਾਰੇ ਪਾਪ ਦੂਰ ਹੋ ਗਏ ।੩।

परमात्मा का नाम जपते हुए (उनके) सारे पाप दूर हो गए। 3।

se liberan de los efectos de sus propios errores. (3)

ਸੰਤ ਸਾਜਨ ਸਿਖ ਭਏ ਸੁਹੇਲੇ ॥

sa(n)t saajan sikh bhe suhele ||

The Saints, spiritual companions and Sikhs are exalted and uplifted.

ਹੇ ਭਾਈ! ਜਿਨ੍ਹਾਂ ਸੰਤ-ਜਨਾਂ ਸੱਜਣਾਂ ਸਿੱਖਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਲਿਆ ਜੋੜਿਆ,

हे भाई ! वह सुखी जीवन वाले हो गए। जिन संत-जनों सज्जनों सिखों को

Los Santos, Compañeros Espirituales y Sikhs, son exaltados y elevados,

ਗੁਰਿ ਪੂਰੈ ਪ੍ਰਭ ਸਿਉ ਲੈ ਮੇਲੇ ॥

gur poorai prabh siau lai mele ||

The Perfect Guru leads them to meet God.

ਉਹ ਸੁਖੀ ਜੀਵਨ ਵਾਲੇ ਹੋ ਗਏ ।

पूरे गुरू ने परमात्मा के साथ जोड़ा।

el Guru Perfecto los guía a conocer a Dios,

ਜਨਮ ਮਰਨ ਦੁਖ ਫਾਹਾ ਕਾਟਿਆ ॥

janam maran dhukh faahaa kaaTiaa ||

The painful noose of death and rebirth is snapped.

ਹੇ ਨਾਨਕ! ਆਖ— ਉਹਨਾਂ ਦੇ ਜਨਮ ਮਰਨ ਦੇ ਗੇੜ ਦੇ ਦੁੱਖਾਂ ਦੀ ਫਾਹੀ (ਗੁਰੂ ਨੇ) ਕੱਟ ਦਿੱਤੀ,

उनके जनम-मरण के चक्कर के दुखों के फंदे (गुरू ने) काट दिए हैं।

el doloroso dogal de la muerte y el nacimiento desaparece

ਕਹੁ ਨਾਨਕ ਗੁਰਿ ਪੜਦਾ ਢਾਕਿਆ ॥੪॥੮॥

kahu naanak gur paRadhaa ddaakiaa ||4||8||

Says Nanak, the Guru covers their faults. ||4||8||

ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖ ਲਈ ਹੈ ।੪।੮।

हे नानक ! कह- गुरू ने उनकी इज्जत रख ली।4। 8।

y dice Nanak, el Guru cubre sus faltas. (4-8)

ਪ੍ਰਭਾਤੀ ਮਹਲਾ ੫ ॥

prabhaatee mahalaa panjavaa ||

Prabhaatee, Fifth Mehla:

ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।

Parbhati, Mejl Guru Aryan Dev, Quinto Canal Divino.

ਸਤਿਗੁਰਿ ਪੂਰੈ ਨਾਮੁ ਦੀਆ ॥

satigur poorai naam dheeaa ||

The Perfect True Guru has bestowed the Naam, the Name of the Lord.

ਹੇ ਭਾਈ! (ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦਾ) ਨਾਮ (-ਖ਼ਜ਼ਾਨਾ ਬਖ਼ਸ਼ਿਆ,

हे भाई ! (जिस मनुष्य को) पूरे गुरू ने (परमात्मा का) नाम (-खजाना) बख्शा।

El Perfecto Guru Verdadero ha conferido el Naam, el Nombre del Señor.

ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ ॥

anadh ma(n)gal kaliaan sadhaa sukh kaaraj sagalaa raas theeaa ||1|| rahaau ||

I am blessed with bliss and happiness, emancipation and eternal peace. All my affairs have been resolved. ||1||Pause||

ਉਸ ਦੇ ਅੰਦਰ ਆਨੰਦ ਖ਼ੁਸ਼ੀ ਸ਼ਾਂਤੀ ਅਤੇ ਸਦਾ ਦਾ ਸੁਖ ਬਣ ਗਿਆ, ਉਸ (ਦੀ ਜ਼ਿੰਦਗੀ) ਦਾ ਸਾਰਾ ਹੀ ਮਨੋਰਥ ਸਫਲ ਹੋ ਗਿਆ ।੧।ਰਹਾਉ।

उसके अंदर आनंद खुशी शांति और सदा सुख बन गया। उस (की जिंदगी) का सारा ही मनोरथ सफल हो गया। 1। रहाउ।

Estoy feliz, en Éxtasis, emancipado y en Paz Eterna, todos mis asuntos han sido resueltos. (1-Pausa)

ਚਰਨ ਕਮਲ ਗੁਰ ਕੇ ਮਨਿ ਵੂਠੇ ॥

charan kamal gur ke man vooThe ||

The Lotus Feet of the Guru abide within my mind.

ਹੇ ਭਾਈ! (ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੇ ਸੋਹਣੇ ਚਰਨ ਆ ਵੱਸੇ, ਉਸ ਦੇ ਸਾਰੇ ਦੁੱਖ ਦੂਰ ਹੋ ਗਏ,

हे भाई ! (जिस मनुष्य के) मन में गुरू के सुंदर चरण आ बसे।

Los Pies de Loto del Guru habitan en el interior de mi mente y ahora vivo sin dolor,

ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥

dhookh dharadh bhram binase jhooThe ||1||

I am rid of pain, suffering, doubt and fraud. ||1||

ਨਾਸਵੰਤ ਪਦਾਰਥਾਂ ਦੀ ਖ਼ਾਤਰ ਸਾਰੀਆਂ ਭਟਕਣਾਂ (ਉਸ ਦੇ ਅੰਦਰੋਂ) ਮੁੱਕ ਗਈਆਂ ।੧।

उसके सारे दुख दूर हो गए। नाशवंत पदार्थों की खातिर सारी भटकनें (उसके अंदर से) समाप्त हो गई। 1।

sufrimiento o duda, y mi vida ya no es un fraude. (1)

ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ॥

nit uTh gaavahu prabh kee baanee ||

Rise early, and sing the Glorious Word of God's Bani.

ਹੇ ਪ੍ਰਾਣੀਓ! ਸਦਾ ਉੱਠ ਕੇ (ਨਿੱਤ ਆਹਰ ਨਾਲ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਵਿਆ ਕਰੋ,

हे प्राणियो ! सदा उठ के (नित्य उद्यम से) परमात्मा की सिफतसालाह की बाणी गाया करो।

Levántate en el alba y canta las Gloriosas Palabras de los Banis de Dios.

ਆਠ ਪਹਰ ਹਰਿ ਸਿਮਰਹੁ ਪ੍ਰਾਣੀ ॥੨॥

aaTh pahar har simarahu praanee ||2||

Twenty-four hours a day, meditate in remembrance on the Lord, O mortal. ||2||

ਅਤੇ ਅੱਠੇ ਪਹਰ ਪਰਮਾਤਮਾ ਦਾ ਸਿਮਰਨ ਕਰਿਆ ਕਰੋ ।੨।

और आठों पहर परमात्मा का सिमरन किया करो। 2।

Las veinticuatro horas del día medita recordando al Señor, oh mortal. (2)

ਘਰਿ ਬਾਹਰਿ ਪ੍ਰਭੁ ਸਭਨੀ ਥਾਈ ॥

ghar baahar prabh sabhanee thaiee ||

Inwardly and outwardly, God is everywhere.

ਘਰ ਦੇ ਅੰਦਰ ਤੇ ਬਾਹਰ (ਹਰ ਥਾਂ) ਸਭ ਥਾਵਾਂ ਵਿਚ (ਮੈਨੂੰ) ਪ੍ਰਭੂ ਹੀ (ਦਿੱਸਦਾ) ਹੈ ।੩।

घर के अंदर और बाहर (हर जगह) सभ जगहों में (मुझे) प्रभू ही (दिखाई देता) है।

Dentro y fuera, Dios está por todas partes, a donde sea que voy,

ਸੰਗਿ ਸਹਾਈ ਜਹ ਹਉ ਜਾਈ ॥੩॥

sa(n)g sahaiee jeh hau jaiee ||3||

Wherever I go, He is always with me, my Helper and Support. ||3||

ਹੇ ਭਾਈ! ਮੈਂ (ਤਾਂ) ਜਿੱਥੇ (ਭੀ) ਜਾਂਦਾ ਹਾਂ, ਮੈਨੂੰ ਪਰਮਾਤਮਾ (ਤੇਰੇ) ਨਾਲ ਮਦਦਗਾਰ (ਦਿੱਸਦਾ) ਹੈ,

हे भाई ! मैं (तो) जहाँ (भी) जाता हूँ। मुझे परमात्मा (तेरे) साथ मददगार (दिखाई देता) है। 3

Él está conmigo, mi Ayuda, mi Soporte. (3)

ਦੁਇ ਕਰ ਜੋੜਿ ਕਰੀ ਅਰਦਾਸਿ ॥

dhui kar joR karee aradhaas ||

With my palms pressed together, I offer this prayer.

ਹੇ ਭਾਈ! ਮੈਂ (ਤਾਂ) ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ

हे भाई ! मैं (तो) दोनों हाथ जोड़ के अरजोई करता रहता हूँ कि

Con mis manos juntas, ofrezco esta oración, oh dice Nanak,

ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥

sadhaa jape naanak gunataas ||4||9||

O Nanak, I meditate forever on the Lord, the Treasure of Virtue. ||4||9||

ਕਿ (ਉਸ ਪ੍ਰਭੂ ਦਾ ਦਾਸ) ਨਾਨਕ ਸਦਾ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਜਪਦਾ ਰਹੇ ।੪।੯।

(उस प्रभू का दास) नानक सदा गुणों के खजाने प्रभू का नाम जपता रहे। 4। 9।

yo medito por siempre en el Señor, el Tesoro de Virtud. (4-9)

ਪ੍ਰਭਾਤੀ ਮਹਲਾ ੫ ॥

prabhaatee mahalaa panjavaa ||

Prabhaatee, Fifth Mehla:

ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।

Parbhati, Mejl Guru Aryan Dev, Quinto Canal Divino.

ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥

paarabraham prabh sughaR sujaan ||

The Supreme Lord God is All-wise and All-knowing.

ਹੇ ਭਾਈ! ਸੋਹਣੀ ਆਤਮਕ ਘਾੜਤ ਵਾਲਾ ਸਿਆਣਾ ਪ੍ਰਭੂ ਪਾਰਬ੍ਰਹਮ (ਤਦੋਂ ਮਿਲਦਾ ਹੈ,

हे भाई ! सुंदर आत्मिक घाड़त वाला समझदार प्रभू पारब्रहम (तब ही मिलता है।

El Supremo Señor Dios es Todo Sabio y Todo Conocedor.

ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ ॥

gur pooraa paieeaai vaddabhaagee dharasan kau jaieeaai kurabaan ||1|| rahaau ||

The Perfect Guru is found by great good fortune. I am a sacrifice to the Blessed Vision of His Darshan. ||1||Pause||

ਜਦੋਂ) ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ । (ਹੇ ਭਾਈ! ਗੁਰੂ ਦਾ) ਦਰਸਨ ਕਰਨ ਦੀ ਖ਼ਾਤਰ ਆਪਣਾ-ਆਪ (ਗੁਰੂ ਦੇ) ਹਵਾਲੇ ਕਰਨ ਦੀ ਲੋੜ ਹੁੰਦੀ ਹੈ ।੧।ਰਹਾਉ।

जब) बड़े भाग्यों से पूरा गुरू मिल जाता है। (हे भाई ! गुरू के) दर्शन करने के लिए अपना-आप (गुरू के) हवाले करने की आवश्यक्ता होती है। 1। रहाउ।

El Perfecto Guru es encontrado por una buena Fortuna, ofrezco mi ser en sacrificio a la Bendita Visión de Su Darshan (1-Pausa)

ਕਿਲਬਿਖ ਮੇਟੇ ਸਬਦਿ ਸੰਤੋਖੁ ॥

kilabikh meTe sabadh sa(n)tokh ||

My sins are cut away, through the Word of the Shabad, and I have found contentment.

ਹੇ ਭਾਈ! (ਗੁਰੂ ਨੇ ਆਪਣੇ) ਸ਼ਬਦ ਦੀ ਰਾਹੀਂ (ਜਿਸ ਮਨੁੱਖ ਦੇ ਸਾਰੇ) ਪਾਪ ਮਿਟਾ ਦਿੱਤੇ (ਅਤੇ ਉਸ ਨੂੰ) ਸੰਤੋਖ ਬਖ਼ਸ਼ਿਆ,

हे भाई ! (गुरू ने अपने) शबद से (जिस मनुष्य के सारे) पाप मिटा दिए (और उसको) संतोख बख्शा।

Mis errores fueron borrados mediante la Palabra Bendita del Shabd y ahora he encontrado el Contentamiento,

ਨਾਮੁ ਅਰਾਧਨ ਹੋਆ ਜੋਗੁ ॥

naam araadhan hoaa jog ||

I have become worthy of worshipping the Naam in adoration.

ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਜੋਗਾ ਹੋ ਜਾਂਦਾ ਹੈ ।

वह मनुष्य परमात्मा का नाम-सिमरन के योग्य हो जाता है।

y soy Digno de Alabar y Adorar el Naam.

ਸਾਧਸੰਗਿ ਹੋਆ ਪਰਗਾਸੁ ॥

saadhasa(n)g hoaa paragaas ||

In the Saadh Sangat, the Company of the Holy, I have been enlightened.

ਗੁਰੂ ਦੀ ਸੰਗਤਿ ਵਿਚ (ਰਹਿ ਕੇ ਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ,

गुरू की संगति में (रह के जिस मनुष्य के अंदर आत्मिक जीवन की सूझ का) प्रकाश हो जाता है।

He sido iluminado en medio de la Saad Sangat, la Compañía de los Santos

ਚਰਨ ਕਮਲ ਮਨ ਮਾਹਿ ਨਿਵਾਸੁ ॥੧॥

charan kamal man maeh nivaas ||1||

The Lord's Lotus Feet abide within my mind. ||1||

ਪਰਮਾਤਮਾ ਦੇ ਸੋਹਣੇ ਚਰਨ ਉਸ ਦੇ ਮਨ ਵਿਚ ਟਿਕ ਜਾਂਦੇ ਹਨ ।੧।

परमात्मा के सुंदर चरण उसके मन में टिक जाते हैं। 1।

y los Pies de Loto del Señor habitan en mi mente. (1)

ਜਿਨਿ ਕੀਆ ਤਿਨਿ ਲੀਆ ਰਾਖਿ ॥

jin keeaa tin leeaa raakh ||

The One who made us, protects and preserves us.

ਹੇ ਭਾਈ! ਜਿਸ (ਪਰਮਾਤਮਾ) ਨੇ (ਮਨੁੱਖ ਨੂੰ) ਪੈਦਾ ਕੀਤਾ ਹੈ (ਜਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਗਿਆ ਤਾਂ) ਉਸ (ਪੈਦਾ ਕਰਨ ਵਾਲੇ ਪ੍ਰਭੂ) ਨੇ (ਉਸ ਨੂੰ ਵਿਕਾਰਾਂ ਤੋਂ) ਬਚਾ ਲਿਆ ।

हे भाई ! जिस (परमात्मा) ने (मनुष्य को) पैदा किया है (जब वह मनुष्य गुरू की शरण पड़ गया तो) उस (पैदा करने वाले प्रभू) ने (उसको विकारों से) बचा लिया।

Quien nos creó, nos protege y nos preserva. Dios es Perfecto,

ਪ੍ਰਭੁ ਪੂਰਾ ਅਨਾਥ ਕਾ ਨਾਥੁ ॥

prabh pooraa anaath kaa naath ||

God is Perfect, the Master of the masterless.

ਹੇ ਭਾਈ! ਪ੍ਰਭੂ (ਸਾਰੇ ਗੁਣਾਂ ਨਾਲ) ਪੂਰਨ ਹੈ, ਅਤੇ ਨਿਖਸਮਿਆਂ ਦਾ ਖਸਮ ਹੈ ।

हे भाई ! प्रभू (सारे गुणों से) पूरन है। और निखसमों का खसम है।

el Maestro de quien no lo tiene,

ਜਿਸਹਿ ਨਿਵਾਜੇ ਕਿਰਪਾ ਧਾਰਿ ॥

jiseh nivaaje kirapaa dhaar ||

Those, upon whom He showers His Mercy

ਮਿਹਰ ਕਰ ਕੇ ਪਰਮਾਤਮਾ ਜਿਸ (ਮਨੁੱਖ) ਨੂੰ ਇੱਜ਼ਤ ਬਖ਼ਸ਼ਦਾ ਹੈ,

मेहर कर के परमात्मा जिस (मनुष्य) को इज्जत बख्शता है।

aquéllos a los que les rocía Su Misericordia,

ਪੂਰਨ ਕਰਮ ਤਾ ਕੇ ਆਚਾਰ ॥੨॥

pooran karam taa ke aachaar ||2||

- they have perfect karma and conduct. ||2||

ਉਸ ਮਨੁੱਖ ਦੇ ਸਾਰੇ ਕਰਮ ਸਾਰੇ ਕਰਤੱਬ ਸਫਲ ਹੋ ਜਾਂਦੇ ਹਨ ।੨।

उस मनुष्य के सारे कर्म सारे कर्तव्य सफल हो जाते हैं। 2।

logran un muy buen Karma y una Perfecta Conducta. (2)

ਗੁਣ ਗਾਵੈ ਨਿਤ ਨਿਤ ਨਿਤ ਨਵੇ ॥

gun gaavai nit nit nit nave ||

They sing the Glories of God, continually, continuously, forever fresh and new.

ਹੇ ਭਾਈ! (ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ) ਸਦਾ ਹੀ ਪਰਮਾਤਮਾ ਦੇ ਗੁਣ ਇਉਂ ਗਾਂਦਾ ਰਹਿੰਦਾ ਹੈ (ਜਿਵੇਂ ਉਹ ਗੁਣ ਉਸ ਦੇ ਵਾਸਤੇ ਅਜੇ) ਨਵੇਂ (ਹਨ, ਜਿਵੇਂ ਪਹਿਲਾਂ ਕਦੇ ਨਾਹ ਵੇਖੀ ਹੋਈ ਚੀਜ਼ ਮਨ ਨੂੰ ਖਿੱਚ ਪਾਂਦੀ ਹੈ),

हे भाई ! (गुरू की शरण पड़ कर जो मनुष्य) सदा ही परमात्मा के गुण इस तरह गाता रहता है (जैसे वह गुण उसके लिए अभी) नए (हैं। जैसे पहले कभी ना देखी हुई चीज़ मन को आकर्षित करती है)।

Ellos cantan las Glorias de Dios continuamente y para siempre están frescos y nuevos,

ਲਖ ਚਉਰਾਸੀਹ ਜੋਨਿ ਨ ਭਵੇ ॥

lakh chauraaseeh jon na bhave ||

They do not wander in the 8.4 million incarnations.

ਉਹ ਮਨੁੱਖ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ ।

वह मनुष्य चौरासी लाख जूनियों के चक्करों में नहीं भटकता।

pues ya no vagan más por las ocho millones cuatrocientas mil encarnaciones.

ਈਹਾਂ ਊਹਾਂ ਚਰਣ ਪੂਜਾਰੇ ॥

e'eehaa(n) uoohaa(n) charan poojaare ||

Here and hereafter, they worship the Lord's Feet.

ਉਸ ਮਨੁੱਖ ਦੀ ਇਸ ਲੋਕ ਅਤੇ ਪਰਲੋਕ ਵਿਚ ਇੱਜ਼ਤ ਹੁੰਦੀ ਹੈ ।

उस सिख की इस लोक और परलोक में इज्जत होती है।

Aquí y aquí después ellos alaban los Pies de Su Señor.

ਮੁਖੁ ਊਜਲੁ ਸਾਚੇ ਦਰਬਾਰੇ ॥੩॥

mukh uoojal saache dharabaare ||3||

Their faces are radiant, and they are honored in the Court of the Lord. ||3||

ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਸ ਮਨੁੱਖ ਦਾ ਮੂੰਹ ਰੌਸ਼ਨ ਹੁੰਦਾ ਹੈ ।੩।

सदा कायम रहने वाले प्रभू की हजूरी में उस मनुष्य का मुँह रौशन होता है। 3।

Sus semblantes están radiantes y son honrados en la Corte de Señor. (3)

ਜਿਸੁ ਮਸਤਕਿ ਗੁਰਿ ਧਰਿਆ ਹਾਥੁ ॥

jis masatak gur dhariaa haath ||

That person, upon whose forehead the Guru places His Hand

ਹੇ ਭਾਈ! ਗੁਰੂ ਨੇ ਜਿਸ (ਮਨੁੱਖ) ਦੇ ਮੱਥੇ ਉੱਤੇ ਹੱਥ ਰੱਖਿਆ, ਉਹ ਮਨੁੱਖ ਪਰਮਾਤਮਾ ਦਾ ਦਾਸ ਬਣ ਜਾਂਦਾ ਹੈ

हे भाई ! गुरू ने जिस (मनुष्य) के माथे पर हाथ रखा।

Esa persona a quien sobre su frente el Guru posa Su Mano,

ਕੋਟਿ ਮਧੇ ਕੋ ਵਿਰਲਾ ਦਾਸੁ ॥

koT madhe ko viralaa dhaas ||

out of millions, how rare is that slave.

(ਪਰ ਅਜਿਹਾ ਮਨੁੱਖ) ਕੋ੍ਰੜਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ ।

वह मनुष्य परमात्मा का दास बन जाता है (पर ऐसा मनुष्य) करोड़ों में कोई विरला होता है। (फिर।

es muy raro encontrarla de entre millones.

ਜਲਿ ਥਲਿ ਮਹੀਅਲਿ ਪੇਖੈ ਭਰਪੂਰਿ ॥

jal thal maheeal pekhai bharapoor ||

He sees God pervading and permeating the water, the land and the sky.

(ਫਿਰ, ਉਹ ਮਨੁੱਖ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਪਰਮਾਤਮਾ ਨੂੰ ਵੱਸਦਾ ਵੇਖਦਾ ਹੈ ।

वह मनुष्य) पानी में धरती में आकाश में (हर जगह) परमात्मा को बसता देखता है।

Ella ve a Dios prevalecer y compenetrar el agua, la tierra y los cielos.

ਨਾਨਕ ਉਧਰਸਿ ਤਿਸੁ ਜਨ ਕੀ ਧੂਰਿ ॥੪॥੧੦॥

naanak udharas tis jan kee dhoor ||4||10||

Nanak is saved by the dust of the feet of such a humble being. ||4||10||

ਹੇ ਨਾਨਕ! ਅਜਿਹੇ ਮਨੁੱਖ ਦੀ ਚਰਨ-ਧੂੜ ਲੈ ਕੇ ਤੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ।੪।੧੦।

हे नानक ! ऐसे मनुष्य की चरण-धूड़ ले के तू भी संसार-समुंद्र से पार लांघ जाएगा। 4। 10।

Nanak es salvado por el Polvo de los Pies de tal humilde Ser. (4-10)

ਪ੍ਰਭਾਤੀ ਮਹਲਾ ੫ ॥

prabhaatee mahalaa panjavaa ||

Prabhaatee, Fifth Mehla:

ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।

Parbhati, Mejl Guru Aryan Dev, Quinto Canal Divino.

ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥

kurabaan jaiee gur poore apane ||

I am a sacrifice to my Perfect Guru.

ਹੇ ਭਾਈ! ਜਿਸ (ਗੁਰੂ) ਦੀ ਕਿਰਪਾ ਨਾਲ ਸਦਾ ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ ਜਾ ਸਕਦਾ ਹੈ,

मैं अपने उस गुरू पर से सदके जाता हूँ (अपने आप को गुरू के हवाले करता हूँ)।

Ofrezco mi ser en sacrificio a mi Guru Perfecto,

ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥

jis prasaadh har har jap japane ||1|| rahaau ||

By His Grace, I chant and meditate on the Lord, Har, Har. ||1||Pause||

ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ (ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹਾਂ) ।੧।ਰਹਾਉ।

हे भाई ! जिस (गुरू) की कृपा से सदा परमात्मा (के नाम) का जाप जपा जा सकता है।1। रहाउ।

por Su Gracia canto y medito en el Señor Jar, Jar. (1-Pausa)

ਅੰਮ੍ਰਿਤ ਬਾਣੀ ਸੁਣਤ ਨਿਹਾਲ ॥

a(n)mirat baanee sunat nihaal ||

Listening to the Ambrosial Word of His Bani, I am exalted and enraptured.

ਹੇ ਭਾਈ! (ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਦਿਆਂ ਮਨ ਖਿੜ ਆਉਂਦਾ ਹੈ,

हे भाई ! (मैं अपने उस गुरू से सदके जाता हूँ। जिसकी) आत्मिक जीवन देने वाली सिफत-सालाह की बाणी सुन के मन खिल उठता है।

Escuchando la Palabra Ambrosial de Su Bani, soy Exaltado

ਬਿਨਸਿ ਗਏ ਬਿਖਿਆ ਜੰਜਾਲ ॥੧॥

binas ge bikhiaa ja(n)jaal ||1||

My corrupt and poisonous entanglements are gone. ||1||

ਅਤੇ ਮਾਇਆ (ਦੇ ਮੋਹ) ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ ।੧।

और माया (के मोह) के फंदे नाश हो जाते हैं। 1।

y Compenetrado, mis asuntos corruptos y venenosos desaparecen. (1)

ਸਾਚ ਸਬਦ ਸਿਉ ਲਾਗੀ ਪ੍ਰੀਤਿ ॥

saach sabadh siau laagee preet ||

I am in love with the True Word of His Shabad.

ਹੇ ਭਾਈ! (ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਰਾਹੀਂ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਪਿਆਰ ਬਣ ਜਾਂਦਾ ਹੈ,

हे भाई ! (मैं अपने उस गुरू से सदके जाता हूँ। जिससे) सदा-स्थिर प्रभू की सिफतसालाह से प्यार बन जाता है।

Estoy enamorado de la Palabra Verdadera de Su Shabd,

ਹਰਿ ਪ੍ਰਭੁ ਅਪੁਨਾ ਆਇਆ ਚੀਤਿ ॥੨॥

har prabh apunaa aaiaa cheet ||2||

The Lord God has come into my consciousness. ||2||

ਅਤੇ ਆਪਣਾ ਹਰੀ-ਪ੍ਰਭੂ ਮਨ ਵਿਚ ਆ ਵੱਸਦਾ ਹੈ ।੨।

और अपना हरी-प्रभू मन में आ बसता है। 2।

el Señor Dios ha llegado a mi Conciencia. (2)

ਨਾਮੁ ਜਪਤ ਹੋਆ ਪਰਗਾਸੁ ॥

naam japat hoaa paragaas ||

Chanting the Naam, I am enlightened.

ਹੇ ਭਾਈ! (ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਜਪਦਿਆਂ (ਮਨ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ,

हे भाई ! (मैं अपने उस गुरू से सदके जाता हूँ। जिसकी कृपा से परमात्मा का) नाम जपते हुए (मन में आत्मिक जीवन की सूझ की) रौशनी हो जाती है।

Cantando el Naam he obtenido la Iluminación.