Sri Guru Granth Sahib Ji

ਰਾਗੁ ਮਲਾਰ

Raag Malaar

Ang 1265 of 1430

ਜਨ ਨਾਨਕ ਕਉ ਪ੍ਰਭਿ ਕਿਰਪਾ ਧਾਰੀ ਬਿਖੁ ਡੁਬਦਾ ਕਾਢਿ ਲਇਆ ॥੪॥੬॥

jan naanak kau prabh kirapaa dhaaree bikh ddubadhaa kaadd liaa ||4||6||

God has showered His Mercy on servant Nanak; He has lifted him up, and rescued him from the ocean of poison. ||4||6||

ਹੇ ਨਾਨਕ! (ਆਖ—ਹੇ ਭਾਈ!) ਪ੍ਰਭੂ ਨੇ ਜਿਸ ਸੇਵਕ ਉਤੇ ਮਿਹਰ ਕੀਤੀ, ਉਸ ਨੂੰ ਆਤਮਕ ਮੌਤ ਲਿਆਉਣ ਵਾਲੇ (ਮਾਇਆ ਦੇ ਮੋਹ ਦੇ) ਜ਼ਹਰ-ਸਮੁੰਦਰ ਵਿਚ ਡੁੱਬਦੇ ਨੂੰ ਬਾਹਰ ਕੱਢ ਲਿਆ ।੪।੬।

हे नानक ! (कह- हे भाई !) प्रभू ने जिस सेवक पर मेहर की। उसको आत्मिक मौत लाने वाले (माया के मोह के) जहर-समुंद्र में डूबते को बाहर निकाल लिया। 4। 6।

Dios ha rociado Su Misericordia sobre el Sirviente Nanak, lo ha elevado y rescatado del océano de veneno. (4-6)

ਮਲਾਰ ਮਹਲਾ ੪ ॥

malaar mahalaa chauthhaa ||

Malaar, Fourth Mehla:

ਮਲਾਰ ਚੌਥੀ ਪਾਤਿਸ਼ਾਹੀ।

Malhar, Mejl Guru Ram Das, Cuarto Canal Divino.

ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਨ ਜਾਈ ॥

gur parasaadhee a(n)mrit nahee peeaa tirasanaa bhookh na jaiee ||

Those who do not drink in the Ambrosial Nectar by Guru's Grace - their thirst and hunger are not relieved.

ਹੇ ਭਾਈ! (ਜਿਸ ਮਨੁੱਖ ਨੇ) ਗੁਰੂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ) ਨਹੀਂ ਪੀਤਾ, ਉਸ ਦੀ (ਮਾਇਆ ਵਾਲੀ) ਭੁੱਖ ਤ੍ਰਿਹ ਦੂਰ ਨਹੀਂ ਹੁੰਦੀ

हे भाई ! (जिस मनुष्य ने) गुरू की मेहर से आत्मिक जीवन देने वाला नाम-जल (कभी) नहीं पीया। उसकी (माया वाली) भूख-प्यास दूर नहीं होती।

Quienes no beban del Néctar Ambrosial por la Gracia del Guru,

ਮਨਮੁਖ ਮੂੜੑ ਜਲਤ ਅਹੰਕਾਰੀ ਹਉਮੈ ਵਿਚਿ ਦੁਖੁ ਪਾਈ ॥

manmukh mooR(h) jalat aha(n)kaaree haumai vich dhukh paiee ||

The foolish self-willed manmukh burns in the fire of egotistical pride; he suffers painfully in egotism.

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਅਹੰਕਾਰ ਵਿਚ ਸੜਦਾ ਰਹਿੰਦਾ ਹੈ, ਹਉਮੈ ਵਿਚ ਫਸਿਆ ਹੋਇਆ ਦੁੱਖ ਸਹਾਰਦਾ ਰਹਿੰਦਾ ਹੈ ।

अपने मन के पीछे चलने वाला मूर्ख मनुष्य अहंकार में जलता रहता है। अहमं् में फसा हुआ दुख सहता रहता है।

su sed y su hambre nunca serán saciadas. Los tontos y arrogantes Manmukjs se consumen en el fuego del orgullo egoísta.

ਆਵਤ ਜਾਤ ਬਿਰਥਾ ਜਨਮੁ ਗਵਾਇਆ ਦੁਖਿ ਲਾਗੈ ਪਛੁਤਾਈ ॥

aavat jaat birathaa janam gavaiaa dhukh laagai pachhutaiee ||

Coming and going, he wastes his life uselessly; afflicted with pain, he regrets and repents.

ਜਨਮ ਮਰਨ ਦੇ ਗੇੜ ਵਿਚ ਪਿਆ ਉਹ ਮਨੁੱਖ ਆਪਣਾ ਜੀਵਨ ਵਿਅਰਥ ਗਵਾਂਦਾ ਹੈ, ਦੁਖੀ ਹੁੰਦਾ ਹੈ ਤੇ ਹੱਥ ਮਲਦਾ ਹੈ

जनम-मरण के चक्करों में पड़ा वह मनुष्य अपना जीवन व्यर्थ गवाता है। दुखी होता है और हाथ मलता है।

Su propio egoísmo les causa dolor. Yendo y viniendo desperdician su vida inútilmente, y afligidos por el dolor se arrepienten.

ਜਿਸ ਤੇ ਉਪਜੇ ਤਿਸਹਿ ਨ ਚੇਤਹਿ ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥

jis te upaje tiseh na cheteh dhirag jeevan dhirag khaiee ||1||

He does not even think of the One, from whom he originated. Cursed is his life, and cursed is his food. ||1||

(ਅਜਿਹੇ ਮਨੁੱਖ) ਜਿਸ (ਪ੍ਰਭੂ) ਤੋਂ ਪੈਦਾ ਹੋਏ ਹਨ ਉਸ ਨੂੰ (ਕਦੇ) ਯਾਦ ਨਹੀਂ ਕਰਦੇ, ਉਹਨਾਂ ਦੀ ਜ਼ਿੰਦਗੀ ਫਿਟਕਾਰ-ਜੋਗ ਰਹਿੰਦੀ ਹੈ, ਉਹਨਾਂ ਦਾ ਖਾਧਾ-ਪੀਤਾ ਭੀ ਉਹਨਾਂ ਵਾਸਤੇ ਫਿਟਕਾਰ ਹੀ ਖੱਟਦਾ ਹੈ ।੧।

(ऐसे मनुष्य) जिस (प्रभू) से पैदा हुए हैं उसको (कभी) याद नहीं करते। उनकी जिंदगी धिक्कार-योग्य रहती है। उनका खाया-पीया भी उनके लिए तिरस्कार ही कमाता है। 1।

Ni siquiera piensan en el Uno del Cual fueron generados; maldita es su vida y maldita su comida. (1)

ਪ੍ਰਾਣੀ ਗੁਰਮੁਖਿ ਨਾਮੁ ਧਿਆਈ ॥

praanee gurmukh naam dhiaaiee ||

O mortal, as Gurmukh, meditate on the Naam, the Name of the Lord.

ਹੇ ਪ੍ਰਾਣੀ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ ।

हे प्राणी ! गुरू की शरण पड़ कर परमात्मा का नाम सिमरा कर।

Oh mortal, como Gurmukj medita en el Naam, el Nombre del Señor, Jar, Jar,

ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ ਹਰਿ ਹਰਿ ਨਾਮਿ ਸਮਾਈ ॥੧॥ ਰਹਾਉ ॥

har har kirapaa kare gur mele har har naam samaiee ||1|| rahaau ||

The Lord, Har, Har, in His Mercy leads the mortal to meet the Guru; he is absorbed in the Name of the Lord, Har, Har. ||1||Pause||

ਹੇ ਭਾਈ! ਜਿਸ ਮਨੁੱਖ ਉੱਤੇ ਹਰੀ ਕਿਰਪਾ ਕਰਦਾ ਹੈ, ਉਸ ਨੂੰ ਉਹ ਗੁਰੂ ਮਿਲਾਂਦਾ ਹੈ, ਤੇ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ।੧।ਰਹਾਉ।

हे भाई ! जिस मनुष्य पर हरी कृपा करता है। उसको वह गुरू मिलाता है। और। वह मनुष्य परमात्मा के नाम में लीन रहता है। 1। रहाउ।

Quién en Su Misericordia guía al mortal hacia el Guru. Es así como es absorbido por el Señor, Jar, Jar. (1-Pausa)

ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ ॥

manmukh janam bhiaa hai birathaa aavat jaat lajaiee ||

The life of the self-willed manmukh is useless; he comes and goes in shame.

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜੀਵਨ ਵਿਅਰਥ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਫਸੇ ਹੋਏ ਹੀ ਉਹ ਸ਼ਰਮ-ਸਾਰ ਹੁੰਦੇ ਰਹਿੰਦੇ ਹਨ ।

हे भाई ! अपने मन के पीछे चलने वाले मनुष्यों का जीवन व्यर्थ जाता है। जनम-मरण के चक्करों में फसे हुए ही वे शर्म-सार हुए रहते हैं।

La vida del Manmukj arrogante es inútil, y en vergüenza va y viene.

ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ ॥

kaam karodh ddoobe abhimaanee haumai vich jal jaiee ||

In sexual desire and anger, the proud ones are drowned. They are burnt in their egotism.

ਉਹ ਮਨੁੱਖ ਕਾਮ ਵਿਚ ਕੋ੍ਰਧ ਵਿਚ ਅਹੰਕਾਰ ਵਿਚ ਹੀ ਡੁੱਬੇ ਰਹਿੰਦੇ ਹਨ । ਹਉਮੈ ਵਿਚ ਫਸਿਆਂ ਦਾ ਆਤਮਕ ਜੀਵਨ ਸੜ (ਕੇ ਸੁਆਹ ਹੋ) ਜਾਂਦਾ ਹੈ ।

वे मनुष्य काम-क्रोध-अहंकार में ही डूबे रहते हैं। अहंकार में फंसे हुओं का आत्मिक जीवन जल (के राख हो) जाता है।

En medio de su propio orgullo, su lujuria y enojo, se le ve ahogándose y consumiéndose por su propio egoísmo.

ਤਿਨ ਸਿਧਿ ਨ ਬੁਧਿ ਭਈ ਮਤਿ ਮਧਿਮ ਲੋਭ ਲਹਰਿ ਦੁਖੁ ਪਾਈ ॥

tin sidh na budh bhiee mat madhim lobh lahar dhukh paiee ||

They do not attain perfection or understanding; their intellect is dimmed. Tossed by the waves of greed, they suffer in pain.

(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ) ਉਹਨਾਂ ਮਨੁੱਖਾਂ ਨੂੰ (ਜੀਵਨ ਵਿਚ) ਸਫਲਤਾ ਹਾਸਲ ਨਹੀਂ ਹੁੰਦੀ, (ਸਫਲਤਾ ਵਾਲੀ) ਅਕਲ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੀ, ਉਹਨਾਂ ਦੀ ਮਤਿ ਨੀਵੀਂ ਹੀ ਰਹਿੰਦੀ ਹੈ ।

(अपने मन के पीछे चलने वाले) उन मनुष्यों को (जीवन में) सफलता हासिल नहीं होती। (सफलता वाली) बुद्धि उनको प्राप्त नहीं होती। उनकी मति नीच ही रहती है। अपने मन के पीछे चलने वाला मनुष्य लोभ की लहरों में (फसा हुआ) दुख पाता है।

No obtiene la Perfección, ni su conciencia se eleva, su intelecto disminuye, apaleado por las olas de la avaricia,

ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥੨॥

gur bihoon mahaa dhukh paiaa jam pakare bilalaiee ||2||

Without the Guru, they suffer in terrible pain. Seized by Death, they weep and wail. ||2||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਲੋਭ ਦੀਆਂ ਲਹਿਰਾਂ ਵਿਚ (ਫਸਿਆ) ਦੁੱਖ ਪਾਂਦਾ ਹੈ । ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨਮੁਖ ਮਨੁੱਖ ਬਹੁਤ ਦੁੱਖ ਪਾਂਦਾ ਹੈ, ਜਦੋਂ ਉਸ ਨੂੰ ਜਮ ਆ ਫੜਦੇ ਹਨ ਤਾਂ ਉਹ ਵਿਲਕਦਾ ਹੈ ।੨।

गुरू की शरण आए बिना मनमुख मनुष्य बहुत दुख पाता है। जब उसको जम आ पकड़ते हैं तब वह बिलकता है। 2।

sufre dolor. Sin el Guru, experimenta terrible sufrimiento y es sitiado por la muerte; por eso llora y se revuelca. (2)

ਹਰਿ ਕਾ ਨਾਮੁ ਅਗੋਚਰੁ ਪਾਇਆ ਗੁਰਮੁਖਿ ਸਹਜਿ ਸੁਭਾਈ ॥

har kaa naam agochar paiaa gurmukh sahaj subhaiee ||

As Gurmukh, I have attained the Unfathomable Name of the Lord, with intuitive peace and poise.

ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਅਡੋਲਤਾ ਵਿਚ (ਟਿੱਕ ਕੇ) ਪ੍ਰੇਮ ਵਿਚ (ਲੀਨ ਹੋ ਕੇ) ਉਸ ਪਰਮਾਤਮਾ ਦਾ ਨਾਮ (-ਖ਼ਜ਼ਾਨਾ) ਹਾਸਲ ਕਰ ਲੈਂਦਾ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ।

हे भाई ! जो मनुष्य गुरू की शरण पड़ता है। वह आत्मिक अडोलता में (टिक के) प्रेम में (लीन हो के) उस परमात्मा का नाम (-खजाना) हासिल कर लेता है जिस तक ज्ञान-इन्द्रियों की पहुँच नहीं हो सकती।

Como Gurmukj he obtenido el Insondable Nombre del Señor con Equilibrio y Paz Intuitiva.

ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਹਰਿ ਗੁਣ ਗਾਈ ॥

naam nidhaan vasiaa ghaT a(n)tar rasanaa har gun gaiee ||

The treasure of the Naam abides deep within my heart. My tongue sings the Glorious Praises of the Lord.

ਉਸ ਮਨੁੱਖ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ ਆ ਵੱਸਦਾ ਹੈ, ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।

उस मनुष्य के हृदय में नाम-खजाना आ बसता है। वह मनुष्य (अपनी) जीभ से परमात्मा के गुण गाता रहता है।

El Tesoro del Naam habita en lo profundo de mi corazón, así mi lengua entona la Gloriosa Alabanza del Señor.

ਸਦਾ ਅਨੰਦਿ ਰਹੈ ਦਿਨੁ ਰਾਤੀ ਏਕ ਸਬਦਿ ਲਿਵ ਲਾਈ ॥

sadhaa ana(n)dh rahai dhin raatee ek sabadh liv laiee ||

I am forever in bliss, day and night, lovingly attuned to the One Word of the Shabad.

ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਉਹ ਮਨੁੱਖ ਦਿਨ ਰਾਤ ਸਦਾ ਆਨੰਦ ਵਿਚ ਰਹਿੰਦਾ ਹੈ ।

एक परमात्मा की सिफत-सालाह के शबद में सुरति जोड़ के वह मनुष्य दिन-रात सदा आनंद में रहता है।

Noche y día y para siempre, la Gloria habita en mí, pues vivo entonado amorosamente en la Palabra del Shabd

ਨਾਮੁ ਪਦਾਰਥੁ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ॥੩॥

naam padhaarath sahaje paiaa ieh satigur kee vaddiaaiee ||3||

I have obtained the treasure of the Naam with intuitive ease; this is the glorious greatness of the True Guru. ||3||

ਆਤਮਕ ਅਡੋਲਤਾ ਦੀ ਰਾਹੀਂ ਉਹ ਮਨੁੱਖ ਕੀਮਤੀ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ । ਹੇ ਭਾਈ! ਇਹ ਸਾਰੀ ਗੁਰੂ ਦੀ ਹੀ ਬਰਕਤਿ ਹੈ ।੩।

आत्मिक अडोलता से वह मनुष्य कीमती हरि-नाम प्राप्त कर लेता है। हे भाई ! यह सारी गुरू की ही बरकति है। 3।

y he obtenido con Intuitiva Paz el Tesoro del Naam. Esta es la Gloriosa Grandeza del Verdadero Guru. (3)

ਸਤਿਗੁਰ ਤੇ ਹਰਿ ਹਰਿ ਮਨਿ ਵਸਿਆ ਸਤਿਗੁਰ ਕਉ ਸਦ ਬਲਿ ਜਾਈ ॥

satigur te har har man vasiaa satigur kau sadh bal jaiee ||

Through the True Guru, the Lord, Har, Har, comes to dwell within my mind. I am forever a sacrifice to the True Guru.

ਹੇ ਭਾਈ! ਮੈਂ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਗੁਰੂ ਦੀ ਰਾਹੀਂ ਹੀ ਪਰਮਾਤਮਾ (ਦਾ ਨਾਮ ਮੇਰੇ) ਮਨ ਵਿਚ ਆ ਵੱਸਿਆ ਹੈ ।

हे भाई ! मैं गुरू से सदा बलिहार जाता हूँ। गुरू के द्वारा ही परमात्मा (का नाम मेरे) मन में आ बसा है।

Ofrezco para siempre mi ser en sacrifico al Verdadero Guru, pues a través de Él, el Señor, Jar, Jar llega a habitar en mi mente.

ਮਨੁ ਤਨੁ ਅਰਪਿ ਰਖਉ ਸਭੁ ਆਗੈ ਗੁਰ ਚਰਣੀ ਚਿਤੁ ਲਾਈ ॥

man tan arap rakhau sabh aagai gur charanee chit laiee ||

I have dedicated my mind and body to Him, and placed everything before Him in offering. I focus my consciousness on His Feet.

। ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਗੁਰੂ ਦੇ ਅੱਗੇ ਭੇਟਾ ਰੱਖਦਾ ਹਾਂ, ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹਾਂ ।

मैं अपना मन अपना तन सब कुछ गुरू के आगे भेट रखता हूँ। मैं गुरू के चरणों में अपना चिक्त जोड़ता हूँ।

Es dedicada mi mente y mi cuerpo a Él. Le he ofrecido todo a Él y postro mi Conciencia ante Él.

ਅਪਣੀ ਕ੍ਰਿਪਾ ਕਰਹੁ ਗੁਰ ਪੂਰੇ ਆਪੇ ਲੈਹੁ ਮਿਲਾਈ ॥

apanee kirapaa karahu gur poore aape laih milaiee ||

Please be merciful to me, O my Perfect Guru, and unite me with Yourself.

ਹੇ ਨਾਨਕ! (ਆਖ—) ਹੇ ਪੂਰੇ ਗੁਰੂ! (ਮੇਰੇ ਉਤੇ) ਆਪਣੀ ਮਿਹਰ ਕਰੋ, ਮੈਨੂੰ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਈ ਰੱਖ ।

हे नानक ! (कह-) हे पूरे गुरू ! (मेरे पर) अपनी मेहर करो। मुझे खुद ही (अपने चरणों में) मिलाए रखो।

Por favor Sé Compasivo conmigo, oh, Guru Perfecto y úneme en tu Ser.

ਹਮ ਲੋਹ ਗੁਰ ਨਾਵ ਬੋਹਿਥਾ ਨਾਨਕ ਪਾਰਿ ਲੰਘਾਈ ॥੪॥੭॥

ham loh gur naav bohithaa naanak paar la(n)ghaiee ||4||7||

I am just iron; the Guru is the boat, to carry me across. ||4||7||

ਹੇ ਭਾਈ! ਅਸੀ ਜੀਵ (ਵਿਕਾਰਾਂ ਨਾਲ ਭਾਰੇ ਹੋ ਚੁਕੇ) ਲੋਹਾ ਹਾਂ, ਗੁਰੂ ਬੇੜੀ ਹੈ ਗੁਰੂ ਜਹਾਜ਼ ਹੈ ਜੋ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ।੪।੭।

हे भाई ! हम जीव (विकारों से भरे हो चुके) लोहा हैं। गुरू बेड़ी है गुरू जहाज़ है जो (संसार-समुंद्र से) पार लंघाता है। 4। 7।

Soy sólo el hierro, pero el Guru es el Barco que me lleva a través. (4-7)

ਮਲਾਰ ਮਹਲਾ ੪ ਪੜਤਾਲ ਘਰੁ ੩

malaar mahalaa chauthhaa paRataal ghar teejaa

Malaar, Fourth Mehla, Partaal, Third House:

ਮਲਾਰ ਚੌਥੀ ਪਾਤਿਸ਼ਾਹੀ।

Malhar, Mejl Guru Ram Das, Cuarto Canal Divino, Partaal, Tercera Casa

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Un Dios Creador Universal, por la Gracia del Verdadero Guru.

ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥

har jan bolat sreeraam naamaa mil saadhasa(n)gat har tor ||1|| rahaau ||

The humble servant of the Lord chants the Name of the Supreme Lord; he joins the Saadh Sangat, the Company of the Lord's Holy. ||1||Pause||

ਹੇ ਹਰੀ! ਤੇਰੇ ਭਗਤ ਤੇਰੀ ਸਾਧ ਸੰਗਤਿ ਵਿਚ ਮਿਲ ਕੇ ਤੇਰਾ ਨਾਮ ਜਪਦੇ ਹਨ ।੧।ਰਹਾਉ।

हे हरी ! तेरे भगत तेरी साध-संगति में मिल के तेरा नाम जपते हैं। 1। रहाउ।

El humilde Sirviente del Señor canta Su Supremo Nombre y se une a la Saad Sangat, la Compañía de los Santos del Señor. (1-Pausa)

ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥੧॥

har dhan banajahu har dhan sa(n)chahu jis laagat hai nahee chor ||1||

Deal only in the wealth of the Lord, and gather only the wealth of the Lord. No thief can ever steal it. ||1||

ਹੇ ਭਾਈ! (ਤੁਸੀਂ ਭੀ ਸਾਧ ਸੰਗਤਿ ਵਿਚ) ਪਰਮਾਤਮਾ ਦਾ ਨਾਮ-ਧਨ ਵਣਜੋ, ਪ੍ਰਭੂ ਦਾ ਨਾਮ-ਧਨ ਇਕੱਠਾ ਕਰੋ, (ਇਹ ਧਨ ਐਸਾ ਹੈ) ਕਿ ਇਸ ਨੂੰ ਚੋਰ ਚੁਰਾ ਨਹੀਂ ਸਕਦੇ ।੧।

हे भाई ! (तुम भी साध-संगति में) परमात्मा का नाम-धन खरीदो। प्रभू का नाम-धन संचित करो। (यह धन ऐसा है) कि इसको चोर चुरा नहीं सकते। 1।

Comercia sólo con la Riqueza del Señor y obtén sólo ésta, así ningún ladrón te la podrá quitar. (1)

ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥੨॥

chaatirak mor bolat dhin raatee sun ghanihar kee ghor ||2||

The rainbirds and the peacocks sing day and night, hearing the thunder in the clouds. ||2||

ਹੇ ਭਾਈ! (ਜਿਵੇਂ) ਪਪੀਹੇ ਤੇ ਮੋਰ ਬੱਦਲਾਂ ਦੀ ਗੜਗੱਜ ਸੁਣ ਕੇ ਦਿਨ ਰਾਤ ਬੋਲਦੇ ਹਨ, (ਤਿਵੇਂ ਤੁਸੀ ਭੀ ਸਾਧ ਸੰਗਤਿ ਵਿਚ ਮਿਲ ਕੇ ਹਰੀ ਦਾ ਨਾਮ ਜਪਿਆ ਕਰੋ) ।੨

हे भाई ! (जैसे) पपीहे और मोर बादलों की गर्जना सुन के दिन-रात बोलते हैं। (वैसे ही तुम भी साध-संगति में मिल के हरी का नाम जपा करो)। 2।

Los pajarillos de lluvia y los pavo reales cantan y trinan día y noche escuchando los relámpagos de las nubes. (2)

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥੩॥

jo bolat hai mirag meen pa(n)kheroo su bin har jaapat hai nahee hor ||3||

Whatever the deer, the fish and the birds sing, they chant to the Lord, and no other. ||3||

ਹੇ ਭਾਈ! (ਉਹ ਪਰਮਾਤਮਾ ਐਸਾ ਹੈ ਕਿ) ਪਸ਼ੂ ਪੰਛੀ ਮੱਛੀਆਂ ਆਦਿਕ (ਧਰਤੀ ਉਤੇ ਤੁਰਨ ਫਿਰਨ ਵਾਲੇ, ਪਾਣੀ ਵਿਚ ਰਹਿਣ ਵਾਲੇ, ਆਕਾਸ਼ ਵਿਚ ਉੱਡਣ ਵਾਲੇ ਸਾਰੇ ਹੀ) ਜੋ ਬੋਲਦੇ ਹਨ, ਪਰਮਾਤਮਾ (ਦੀ ਦਿੱਤੀ ਸੱਤਿਆ) ਤੋਂ ਬਿਨਾ (ਕਿਸੇ) ਹੋਰ (ਦੀ ਸੱਤਿਆ ਨਾਲ) ਨਹੀਂ ਬੋਲਦੇ ।੩।

हे भाई ! (वह परमात्मा ऐसा है कि) पशु-पक्षी-मछलियां आदि (धरती पर चलने वाले। पानी में रहने वाले। आकाश में उड़ने वाले सारे ही) जो बोलते हैं। परमात्मा (की दी हुई सक्ता) के बिना (किसी) और (की सक्ता से) नहीं बोलते। 3।

Lo que sea que el venado, el pez y los pájaros canten, se lo cantan al Señor. (3)

ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥

naanak jan har keerat gaiee chhooT gio jam kaa sabh sor ||4||1||8||

Servant Nanak sings the Kirtan of the Lord's Praises; the sound and fury of Death has totally gone away. ||4||1||8||

ਹੇ ਨਾਨਕ! ਜਿਨ੍ਹਾਂ ਭੀ ਹਰਿ-ਸੇਵਕਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, (ਉਹਨਾਂ ਵਾਸਤੇ) ਜਮਦੂਤਾਂ ਦਾ ਸਾਰਾ ਰੌਲਾ ਮੁੱਕ ਗਿਆ (ਉਹਨਾਂ ਨੂੰ ਜਮਦੂਤਾਂ ਦਾ ਕੋਈ ਡਰ ਨਾਹ ਰਹਿ ਗਿਆ) ।੪।੧।੮।

हे नानक ! जिन भी हरी-सेवकों ने परमात्मा की सिफत-सालाह का गीत गाना शुरू कर दिया। (उनके लिए) जमदूतों का सारा शोर समाप्त हो गया (उनको जमदूतों का कोई डर नहीं रह गया)। 4। 1। 8।

El Sirviente Nanak canta el Kirtan de las Alabanzas del Señor, y el sonido de furia de la muerte se ha desvanecido. (4-1-8)

ਮਲਾਰ ਮਹਲਾ ੪ ॥

malaar mahalaa chauthhaa ||

Malaar, Fourth Mehla:

ਮਲਾਰ ਚੌਥੀ ਪਾਤਿਸ਼ਾਹੀ।

Malhar, Mejl Guru Ram Das, Cuarto Canal Divino.

ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥

raam raam bol bol khojate baddabhaagee ||

They speak and chant the Name of the Lord, Raam, Raam; the very fortunate ones seek Him.

ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ । ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ ।

हे भाई ! परमात्मा का नाम सदा उचारा कर। बड़े भाग्यों वाले हैं वे मनुष्य जो (परमात्मा के दर्शन करने के लिए) तलाश करते हैं।

Los muy afortunados, aquéllos que cantan y pronuncian el Nombre del Señor,

ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥

har kaa pa(n)th kouoo bataavai hau taa kai pai laagee ||1|| rahaau ||

Whoever shows me the Way of the Lord - I fall at his feet. ||1||Pause||

ਹੇ ਭਾਈ! ਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ ।੧।ਰਹਾਉ।

हे भाई ! मैं (तो) उस मनुष्य के चरणों में लगता हूँ जो मुझे परमात्मा का रास्ता बता दे। 1। रहाउ।

Ram, Ram, Lo buscan. Me arrojaría a los Pies de quién me muestre el Sendero al Señor. (1-Pausa)

ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥

har hamaaro meet sakhaiee ham har siau preet laagee ||

The Lord is my Friend and Compansion; I am in love with the Lord.

ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ

हे भाई ! परमात्मा ही मेरा मित्र है मेरा मददगार है। परमात्मा के साथ (ही) मेरा प्यार बना हुआ है।

El Señor es mi Amigo y Compañero, vivo enamorado del Señor.