Sri Guru Granth Sahib Ji

ਰਾਗੁ ਮਾਝ

Raag Maajh

Ang 124 of 1430

ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥

eik kooR laage kooRe fal paae ||

Some are stuck in falsehood, and false are the rewards they receive.

ਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ, ਉਹ ਫਲ ਭੀ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲੋਂ ਸਾਥ ਟੁੱਟ ਜਾਂਦਾ ਹੈ

कई जीव ऐसे हैं जो नाशवंत जगत के मोह में ही फंसे रहते हैं वे फल भी वही प्राप्त करते हैं जिनसे साथ टूट जाता है

Los que se apegan a la falsedad ganan sólo falsedad

ਦੂਜੈ ਭਾਇ ਬਿਰਥਾ ਜਨਮੁ ਗਵਾਏ ॥

dhoojai bhai birathaa janam gavaae ||

In love with duality, they waste away their lives in vain.

(ਤੇ ਇਸ ਤਰ੍ਹਾਂ ਸਦਾ) ਮਾਇਆ ਦੇ ਮੋਹ ਵਿਚ ਹੀ ਰਹਿ ਕੇ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ ।

(और इस तरह सदा) माया के मोह में ही रह के वे अपना मानस जनम व्यर्थ गवा लेते हैं।

y desperdician sus vidas en la dualidad.

ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥

aap ddube sagale kul ddobe kooR bol bikh khaavaniaa ||6||

They drown themselves, and drown their entire family; speaking lies, they eat poison. ||6||

ਉਹ ਆਪ ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿੰਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਉਸ ਮੋਹ ਵਿਚ ਹੀ ਡੋਬੀ ਰੱਖਦੇ ਹਨ, ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰ ਕੇ ਉਸ ਜ਼ਹਿਰ ਨੂੰ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦੇ ਹਨ (ਜੋ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ।੬।

वे स्वयं माया के मोह में गलतान रहते हैं~ अपनी सारी कुलों को उस मोह में ही डुबोए रखते हैं~ वह सदा माया के मोह की ही बातें करके उस जहर को अपनी आत्मिक खुराक बनाए रखते हैं (जो उनकी आत्मिक मौत का कारण बनता है)। 6।

Se ahogan ellos mismos y también a su familia, porque hablando falsedades ellos se alimentan sólo de veneno.(6)

ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥

eis tan meh man ko gurmukh dhekhai ||

How rare are those who, as Gurmukh, look within their bodies, into their minds.

(ਆਮ ਤੌਰ ਤੇ ਹਰੇਕ ਮਨੁੱਖ ਮਾਇਕ ਪਦਾਰਥਾਂ ਦੇ ਪਿੱਛੇ ਹੀ ਭਟਕਦਾ ਫਿਰਦਾ ਹੈ) ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਆਪਣੇ ਮਨ ਨੂੰ ਆਪਣੇ ਇਸ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਵੇਖਦਾ ਹੈ,

(आम तौर पे हरेक मनुष्य माया के पदार्थों के पीछे ही भटकता फिरता है) गुरू के सन्मुख रहने वाला कोई विरला मनुष्य अपने मन को अपने इस शरीर के अंदर ही टिका हुआ देखता है।

Únicamente los fieles de Dios miran la mente dentro del cuerpo,

ਭਾਇ ਭਗਤਿ ਜਾ ਹਉਮੈ ਸੋਖੈ ॥

bhai bhagat jaa haumai sokhai ||

Through loving devotion, their ego evaporates.

(ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਟਿਕ ਕੇ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ ।

(पर ये तब ही होता है) जब वह प्रभू के प्रेम में प्रभू की भक्ति में टिक के (अपने अंदर से) अहंकार को खत्म कर देता है।

en Amor alaban al Señor y así se esfuma su ego.

ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥

sidh saadhik monidhaaree rahe liv lai tin bhee tan meh man na dhikhaavaniaa ||7||

The Siddhas, the seekers and the silent sages continually, lovingly focus their consciousness, but they have not seen the mind within the body. ||7||

ਪੁੱਗੇ ਹੋਈ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਮੋਨ-ਧਾਰੀ ਸਾਧੂ ਸੁਰਤਿ ਜੋੜਨ ਦੇ ਜਤਨ ਕਰਦੇ ਹਨ, ਪਰ ਉਹ ਭੀ ਆਪਣੇ ਮਨ ਨੂੰ ਸਰੀਰ ਦੇ ਅੰਦਰ ਟਿਕਿਆ ਹੋਇਆ ਨਹੀਂ ਵੇਖ ਸਕਦੇ ।੭।

पहुँचे हुए योगी~ योग साधना करने वाले योगी~ मौनधारी साधू सुरति जोड़ने का यत्न करते हैं~ पर वे भी अपने मन को शरीर के अंदर टिका हुआ नहीं देख सकते। 7।

Los adeptos, los buscadores, los hombres de silencio, todos ellos concentran sus mentes, pero no examinan la mente en el cuerpo.(7)

ਆਪਿ ਕਰਾਏ ਕਰਤਾ ਸੋਈ ॥

aap karaae karataa soiee ||

The Creator Himself inspires us to work;

(ਪਰ ਜੀਵਾਂ ਦੇ ਕੀਹ ਵੱਸ ? ਮਨ ਨੰੂ ਕਾਬੂ ਕਰਨ ਦਾ ਤੇ ਭਗਤੀ ਵਿਚ ਜੁੜਨ ਦਾ ਉੱਦਮ) ਉਹ ਕਰਤਾਰ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ।

(पर~ जीवों के भी क्या वश?मन को काबू करने का और भक्ति में जुड़ने का उद्यम) वह करतार स्वयं ही (जीवों से) करवाता है।

Él, el Creador, nos hace fluir en Su Voluntad

ਹੋਰੁ ਕਿ ਕਰੇ ਕੀਤੈ ਕਿਆ ਹੋਈ ॥

hor k kare keetai kiaa hoiee ||

what can anyone else do? What can be done by our doing?

(ਆਪਣੇ ਆਪ) ਕੋਈ ਜੀਵ ਕੀਹ ਕਰ ਸਕਦਾ ਹੈ ? ਕਰਤਾਰ ਦੇ ਪੈਦਾ ਕੀਤੇ ਹੋਏ ਇਹ ਜੀਵ ਪਾਸੋਂ ਆਪਣੇ ਉੱਦਮ ਨਾਲ ਕੁੱਝ ਨਹੀਂ ਹੋ ਸਕਦਾ ਹੈ ।

(अपने आप) कोई जीव क्या कर सकता है? करतार के पैदा किए हुए इस जीव द्वारा किए गए अपने उद्यम से कुछ नहीं हो सकता।

porque nadie más puede realizar lo que Él realiza.

ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥

naanak jis naam dhevai so levai naamo ma(n)n vasaavaniaa ||8||23||24||

O Nanak, the Lord bestows His Name; we receive it, and enshrine it within the mind. ||8||23||24||

ਹੇ ਨਾਨਕ ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤਿ ਦੇਂਦਾ ਹੈ, ਉਹੀ ਨਾਮ ਸਿਮਰ ਸਕਦਾ ਹੈ , ਉਸ ਸਦਾ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਮਨ ਵਿਚ ਵਸਾਈ ਰੱਖਦਾ ਹੈ ।੮।੨੩।੨੪।

हे नानक ! जिस मनुष्य को परमात्मा अपने नाम की दात देता है~ वही नाम सिमर सकता है। उस सदा प्रभू के नाम को ही अपने मन में बसाए रखता है। 8। 23। 24।

Dice Nanak, el Señor viene a vivir en la mente de aquél a quien Él confiere Su Nombre. (8-23-24)

ਮਾਝ ਮਹਲਾ ੩ ॥

maajh mahalaa teejaa ||

Maajh, Third Mehla:

ਮਾਝ ਤੀਜੀ ਪਾਤਸ਼ਾਹੀ।

Mall, Mejl Guru Amar Das, Tercer Canal Divino.

ਇਸੁ ਗੁਫਾ ਮਹਿ ਅਖੁਟ ਭੰਡਾਰਾ ॥

eis gufaa meh akhuT bha(n)ddaaraa ||

Within this cave, there is an inexhaustible treasure.

(ਜੋਗੀ ਲੋਕ ਪਹਾੜਾਂ ਦੀਆਂ ਗੁਫ਼ਾਂ ਵਿਚ ਬੈਠ ਕੇ ਆਤਮਕ ਸ਼ਕਤੀਆਂ ਪ੍ਰਾਪਤ ਕਰਨ ਦੇ ਜਤਨ ਕਰਦੇ ਹਨ, ਪਰ) ਇਸ ਸਰੀਰ ਗੁਫ਼ਾ ਵਿਚ (ਆਤਮਕ ਗੁਣਾਂ ਦੇ ਇਤਨੇ) ਖ਼ਜ਼ਾਨੇ (ਭਰੇ ਹੋਏ ਹਨ ਜੋ) ਮੁੱਕਣ ਜੋਗੇ ਨਹੀਂ

(योगी पहाड़ों की गुफाओं में बैठ के आत्मिक शक्तियां प्राप्त करने के यत्न करते हैं~ पर) इस शरीर गुफा में (आत्मिक गुणों के इतने) खजाने (भरे हुए हैं जो) खत्म होने वाले नहीं।

En el interior de la cueva de la mente hay un Tesoro Inabarcable;

ਤਿਸੁ ਵਿਚਿ ਵਸੈ ਹਰਿ ਅਲਖ ਅਪਾਰਾ ॥

tis vich vasai har alakh apaaraa ||

Within this cave, the Invisible and Infinite Lord abides.

(ਕਿਉਂਕਿ ਸਾਰੇ ਗੁਣਾਂ ਦਾ ਮਾਲਕ) ਅਦ੍ਰਿਸ਼ਟ ਅਤੇ ਬੇਅੰਤ ਹਰੀ ਇਸ ਸਰੀਰ ਵਿਚ ਹੀ ਵੱਸਦਾ ਹੈ ।

(क्योंकि सारे गुणों का मालिक) अदृष्ट व बेअंत हरी इस शरीर में ही बसता है।

en él reside el Incognoscible e Infinito Dios, Él Mismo es Manifiesto y no Manifiesto.

ਆਪੇ ਗੁਪਤੁ ਪਰਗਟੁ ਹੈ ਆਪੇ ਗੁਰ ਸਬਦੀ ਆਪੁ ਵੰਞਾਵਣਿਆ ॥੧॥

aape gupat paragaT hai aape gur sabadhee aap va(n)n(j)aavaniaa ||1||

He Himself is hidden, and He Himself is revealed; through the Word of the Guru's Shabad, selfishness and conceit are eliminated. ||1||

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ ਉਹਨਾਂ ਨੂੰ ਦਿੱਸ ਪੈਂਦਾ ਹੈ ਕਿ ਉਹ ਪਰਮਾਤਮਾ ਆਪ ਹੀ ਹਰ ਥਾਂ ਵੱਸ ਰਿਹਾ ਹੈ, ਕਿਸੇ ਨੂੰ ਪਰਤੱਖ ਨਜ਼ਰੀ ਆ ਜਾਂਦਾ ਹੈ, ਕਿਸੇ ਨੂੰ ਲੁਕਿਆ ਹੋਇਆ ਹੀ ਪ੍ਰਤੀਤ ਹੁੰਦਾ ਹੈ ।੧।

जिन मनुष्यों ने गुरू के शबद में लीन हो के (अपने अंदर से) स्वै भाव दूर कर लिया उन्हें दिखाई देने लग पड़ता है कि परमात्मा स्वयं ही हर जगह मौजूद है। किसी को प्रत्यक्ष नजर आ जाता है और किसी को छुपा हुआ ही प्रतीत होता है। 1।

A través de la Palabra del Shabd del Guru, uno se eleva más allá del ego y Lo conoce. (1)

ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥

hau vaaree jeeau vaaree a(n)mirat naam ma(n)n vasaavaniaa ||

I am a sacrifice, my soul is a sacrifice, to those who enshrine the Ambrosial Naam, the Name of the Lord, within their minds.

(ਹੇ ਭਾਈ !) ਮੈਂ ਉਹਨਾਂ ਤੋਂ ਸਦਾ ਸਦਕੇ ਤੇ ਕੁਰਬਾਨ ਜਾਂਦਾ ਹਾਂ ਜੇਹੜੇ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਆਪਣੇ ਮਨ ਵਿਚ ਵਸਾਂਦੇ ਹਨ ।

(हे भाई !) मैं उनसे सदके जाता हूँ जो आत्मिक जीवन देने वालेहरी के नाम को अपने मन में बसाते हैं।

En sacrificio, oh en sacrificio ofrezco mi ser a los que enaltecen el Nombre en su mente;

ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ॥੧॥ ਰਹਾਉ ॥

a(n)mirat naam mahaa ras meeThaa gurmatee a(n)mrit peeaavaniaa ||1|| rahaau ||

The taste of the Ambrosial Naam is very sweet! Through the Guru's Teachings, drink in this Ambrosial Nectar. ||1||Pause||

ਆਤਮਕ ਜੀਵਨ ਦਾਤਾ ਹਰਿ ਨਾਮ ਬਹੁਤ ਰਸ ਵਾਲਾ ਤੇ ਮਿੱਠਾ ਹੈ । ਗੁਰੂ ਦੀ ਮਤਿ ਤੇ ਤੁਰਿਆਂ ਹੀ ਇਹ ਨਾਮ ਅੰਮ੍ਰਿਤ ਪੀਤਾ ਜਾ ਸਕਦਾ ਹੈ ।੧।ਰਹਾਉ।

आत्मिक जीवन दाता हरी नाम अत्यंत रसीला व मधुर है~ मीठा है। गुरू की मति पर चल कर ही ये नाम अंमृत पिया जा सकता है। 1। रहाउ।

ellos prueban el Néctar y conocen el más elevado Estado de Éxtasis. Para ellos, ese Néctar sabe dulce, porque a través de la Palabra del Shabd del Guru, el Señor Mismo se los da. (1-Pausa)

ਹਉਮੈ ਮਾਰਿ ਬਜਰ ਕਪਾਟ ਖੁਲਾਇਆ ॥

haumai maar bajar kapaaT khulaiaa ||

Subduing egotism, the rigid doors are opened.

ਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਮਾਰ ਕੇ (ਹਉਮੈ ਦੇ) ਕਰੜੇ ਭਿੱਤ ਖੋਹਲ ਲਏ ਹਨ,

जिस मनुष्य ने (अपने अंदर से) अहंकार को मार के (अहम् के) कठोर कपाट खोल लिए हैं~

El Señor calma nuestro ego y abre para nosotros la Décima Puerta,

ਨਾਮੁ ਅਮੋਲਕੁ ਗੁਰ ਪਰਸਾਦੀ ਪਾਇਆ ॥

naam amolak gur parasaadhee paiaa ||

The Priceless Naam is obtained by Guru's Grace.

ਉਸ ਨੇ ਗੁਰੂ ਦੀ ਕਿਰਪਾ ਨਾਲ ਉਹ ਨਾਮ ਅੰਮ੍ਰਿਤ (ਅੰਦਰੋਂ ਹੀ) ਲੱਭ ਲਿਆ ਜੋ ਕਿਸੇ (ਦੁਨਿਆਵੀ ਪਦਾਰਥ ਦੇ ਵੱਟੇ) ਮੁੱਲ ਨਹੀਂ ਮਿਲਦਾ ।

उसने गुरू की कृपा से वह नाम अंमृत (अंदर ही) ढूँढ लिया है जो किसी (दुनियावी पदार्थ के बदले) मोल में नहीं मिलता।

y entonces recibimos el Nombre Invaluable del Señor, por la Gracia del Guru.

ਬਿਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ ॥੨॥

bin sabadhai naam na paae koiee gur kirapaa ma(n)n vasaavaniaa ||2||

Without the Shabad, the Naam is not obtained. By Guru's Grace, it is implanted within the mind. ||2||

ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ ਨਾਮ ਅੰਮ੍ਰਿਤ ਪ੍ਰਾਪਤ ਨਹੀਂ ਕਰ ਸਕਦਾ, ਗੁਰੂ ਦੀ ਕਿਰਪਾ ਨਾਲ ਹੀ (ਹਰਿ ਨਾਮ) ਮਨ ਵਿਚ ਵਸਾਇਆ ਜਾ ਸਕਦਾ ਹੈ ।੨।

गुरू के शबद (में जुड़े) बगैर कोई मनुष्य नाम अंमृत प्राप्त नहीं कर सकता। गुरू की कृपा से ही (हरी नाम) मन में बसाया जा सकता है। 2।

Sin la Palabra del Shabd, el Nombre no me es revelado; por la Gracia del Guru es revelado en mi mente.(2)

ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥

gur giaan a(n)jan sach netree paiaa ||

The Guru has applied the true ointment of spiritual wisdom to my eyes.

ਜਿਸ ਮਨੁੱਖ ਨੇ ਗੁਰੂ ਤੋਂ ਗਿਆਨ ਦਾ ਸਦਾ-ਥਿਰ ਰਹਿਣ ਵਾਲਾ ਸੁਰਮਾ (ਆਪਣੀਆਂ ਆਤਮਕ) ਅੱਖਾਂ ਵਿਚ ਪਾਇਆ ਹੈ,

जिस मनुष्य ने गुरू से ज्ञान का अंजन (सुर्मा) (अपनी आत्मिक) आँखों में डाला है~ उस के अंदर (आत्मिक) प्रकाश हो गया है।

Cuando apliqué el Colirio de la Sabiduría del Guru en mis ojos,

ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥

a(n)tar chaanan agiaan a(n)dher gavaiaa ||

Deep within, the Divine Light has dawned, and the darkness of ignorance has been dispelled.

ਉਸ ਦੇ ਅੰਦਰ (ਆਤਮਕ) ਚਾਨਣ ਹੋ ਗਿਆ ਹੈ, ਉਸ ਨੇ (ਆਪਣੇ ਅੰਦਰੋਂ) ਅਗਿਆਨ—ਹਨੇਰਾ ਦੂਰ ਕਰ ਲਿਆ ਹੈ ।

उसने (अपने अंदर से) अज्ञान अंधेरा दूर कर लिया है।

llegó la Luz del Señor y la oscuridad de la ignorancia fue disipada.

ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥੩॥

jotee jot milee man maaniaa har dhar sobhaa paavaniaa ||3||

My light has merged into the Light; my mind has surrendered, and I am blessed with Glory in the Court of the Lord. ||3||

ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਹਾਸਲ ਕਰਦਾ ਹੈ ।੩।

उसकी सुरति प्रभू की ज्योति में लीन रहती है। उसका मन (प्रभू की याद में) मगन हो जाता है। वह मनुष्य परमात्मा के दर पे शोभा हासिल करता है। 3।

Mi luz se fundió en la Luz Total; mi mente se mantuvo en Éxtasis, y fui bendecido con Gloria en la Puerta del Señor.(3)

ਸਰੀਰਹੁ ਭਾਲਣਿ ਕੋ ਬਾਹਰਿ ਜਾਏ ॥ ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥

sareerahu bhaalan ko baahar jaae || naam na lahai bahut vegaar dhukh paae ||

Those who look outside the body, searching for the Lord, shall not receive the Naam; they shall instead be forced to suffer the terrible pains of slavery.

(ਪਰ ਜੇ ਕੋਈ ਮਨੁੱਖ ਆਪਣੇ) ਸਰੀਰ ਤੋਂ ਬਾਹਰ (ਜੰਗਲ ਵਿੱਚ ਪਹਾੜਾਂ ਦੀਆਂ ਗੁਫ਼ਾਂ ਵਿੱਚ ਇਸ ਆਤਮਕ ਚਾਨਣ ਨੂੰ) ਲੱਭਣ ਜਾਂਦਾ ਹੈ, ਉਸ ਨੂੰ (ਇਹ ਆਤਮਕ ਚਾਨਣ ਦੇਣ ਵਾਲਾ) ਹਰਿ ਨਾਮ ਤਾ ਨਹੀਂ ਲੱਭਦਾ, ਉਹ (ਵਿਗਾਰ ਵਿਚ ਫਸੇ ਕਿਸੇ) ਵਿਗਾਰੀ ਵਾਂਗ ਦੁੱਖ ਹੀ ਪਾਂਦਾ ਹੈ ।

(पर यदि कोई मनुष्य अपने) शरीर के बाहर (अर्थात जंगलों में~ पहाड़ों की गुफाओं में इस आत्मिक रोशनी को) तलाशने जाता है~उसे (ये आत्मिक प्रकाश देने वाला) हरी नाम तो नहीं मिलता~ (उल्टा) वह (बेगार में फंसे किसी) बेगारी की तरह दुख ही पाता है।

Buscando el Nombre del Señor fuera de uno mismo, uno no Lo logra encontrar y es obligado a sufrir y doler.

ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ ॥੪॥

manmukh a(n)dhe soojhai naahee fir ghir aai gurmukh vath paavaniaa ||4||

The blind, self-willed manmukhs do not understand; but when they return once again to their own home, then, as Gurmukh, they find the genuine article. ||4||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿਚ ਅੰਨੇ੍ਹ ਹੋਏ ਮਨੁੱਖ ਨੂੰ ਸਮਝ ਨਹੀਂ ਪੈਂਦੀ । (ਜੰਗਲਾਂ ਪਹਾੜਾਂ ਵਿਚ ਖ਼ੁਆਰ ਹੋ ਹੋ ਕੇ) ਆਖ਼ਰ ਉਹ ਆ ਕੇ ਗੁਰੂ ਦੀ ਸ਼ਰਨ ਪੈ ਕੇ ਨਾਮ ਅੰਮ੍ਰਿਤ ਪ੍ਰਾਪਤ ਕਰਦਾ ਹੈ ।੪।

अपने मन के पीछे चलने वाले माया के मोह में अंधे हुए मनुष्य को समझ नहीं पड़ती। (जंगलों पहाड़ों में खुआर हो हो के~ भटक के) आखिर वह आ के गुरू की शरण पड़ के ही नाम अंमृत प्राप्त करता है। 4।

El necio ignorante no sabe que Lo podrá obtener si regresa a su hogar a través de la Puerta del Guru. (4)

ਗੁਰ ਪਰਸਾਦੀ ਸਚਾ ਹਰਿ ਪਾਏ ॥

gur parasaadhee sachaa har paae ||

By Guru's Grace, the True Lord is found.

ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰਦਾ ਹੈ,

जब मनुष्य गुरू की कृपा से सदा स्थिर हरी का मिलाप प्राप्त करता है~

Por la Gracia del Guru, uno obtiene al Verdadero Señor

ਮਨਿ ਤਨਿ ਵੇਖੈ ਹਉਮੈ ਮੈਲੁ ਜਾਏ ॥

man tan vekhai haumai mail jaae ||

Within your mind and body, see the Lord, and the filth of egotism shall depart.

ਤਾਂ ਉਹ ਆਪਣੇ ਮਨ ਵਿਚ (ਹੀ) ਆਪਣੇ ਤਨ ਵਿਚ (ਹੀ) ਉਸ ਦਾ ਦਰਸ਼ਨ ਕਰ ਲੈਂਦਾ ਹੈ, ਤੇ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ ।

तो वह अपने मन में (ही) अपने तन में (ही) उसका दर्शन कर लेता है~ और उसके अंदर से अहंकार की मैल दूर हो जाती है।

y observa la mente dentro de su cuerpo.

ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ ॥੫॥

bais suthaan sadh har gun gaavai sachai sabadh samaavaniaa ||5||

Sitting in that place, sing the Glorious Praises of the Lord forever, and be absorbed in the True Word of the Shabad. ||5||

ਆਪਣੇ ਸ਼ੁੱਧ ਹੋਏ ਹਿਰਦੇ ਥਾਂ ਵਿਚ ਹੀ ਬੈਠ ਕੇ (ਭਟਕਣਾ ਰਹਿਤ ਹੋ ਕੇ) ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ।੫।

अपने शुद्ध हुए हृदय में ही बैठ के (भटकना रहित हो के) वह सदा परमात्मा के गुण गाता है~ गुरू के शबद द्वारा सदा स्थिर प्रभू में समाया रहता है। 5।

Uno se deshace de la impureza del ego, y uniéndose a la Saad Sangat, la Sociedad de los Santos, alaba al Señor y se inmerge en la Palabra.(5)

ਨਉ ਦਰ ਠਾਕੇ ਧਾਵਤੁ ਰਹਾਏ ॥

nau dhar Thaake dhaavat rahaae ||

Those who close off the nine gates, and restrain the wandering mind,

ਜਿਸ ਮਨੁੱਖ ਨੇ ਆਪਣੇ ਨੌ ਦਰਵਾਜ਼ੇ (ਨੌ ਗੋਲਕਾਂ) (ਵਿਕਾਰਾਂ ਦੇ ਪ੍ਰਭਾਵ ਵਾਲੇ ਪਾਸੇ ਵੱਲੋਂ) ਬੰਦ ਕਰ ਲਏ ਹਨ, ਜਿਸ ਨੇ (ਵਿਕਾਰਾਂ ਵਲ) ਦੌੜਦਾ ਆਪਣਾ ਮਨ ਕਾਬੂ ਕਰ ਲਿਆ ਹੈ,

जिस मनुष्य ने अपने नौ दरवाजे (नौ गोलकें) (विकारों के प्रभाव की ओर से) बंद कर लिए हैं~ जिस ने (विकारों की ओर) दौड़ता अपना मन काबू कर लिया है।

Aquél que cierra sus nueve puertas, controla su mente caprichosa,

ਦਸਵੈ ਨਿਜ ਘਰਿ ਵਾਸਾ ਪਾਏ ॥

dhasavai nij ghar vaasaa paae ||

come to dwell in the Home of the Tenth Gate.

ਉਸ ਨੇ ਆਪਣੇ ਚਿਤ ਆਕਾਸ਼ ਦੀ ਰਾਹੀਂ (ਆਪਣੀ ਉੱਚੀ ਹੋਈ ਸੁਰਤਿ ਦੀ ਰਾਹੀਂ) ਆਪਣੇ ਅਸਲ ਘਰ ਵਿਚ (ਪ੍ਰਭੂ ਚਰਨਾਂ ਵਿਚ) ਨਿਵਾਸ ਪ੍ਰਾਪਤ ਕਰ ਲਿਆ ਹੈ ।

उसने अपने चिक्त आकाश के द्वारा (अपनी ऊँची हुई सुरति के द्वारा) अपने असल घर में (प्रभू चरणों में) निवास प्राप्त कर लिया है।

y se introduce en la Décima Puerta.

ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥੬॥

othai anahadh sabadh vajeh dhin raatee gurmatee sabadh sunaavaniaa ||6||

There, the Unstruck Melody of the Shabad vibrates day and night. Through the Guru's Teachings, the Shabad is heard. ||6||

ਉਸ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਅੰਦਰ (ਹਿਰਦੇ ਵਿਚ) ਸਦਾ ਇਕ-ਰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬੋਲ ਆਪਣਾ ਪ੍ਰਭਾਵ ਪਾਈ ਰੱਖਦੇ ਹਨ । ਉਹ ਦਿਨ ਰਾਤ ਗੁਰੂ ਦੀ ਮਤਿ ਤੇ ਤੁਰ ਕੇ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਹੀ ਆਪਣੀ ਸੁਰਤਿ ਵਿਚ ਟਿਕਾਈ ਰੱਖਦਾ ਹੈ ।੬।

उस अवस्था में पहुँचे मनुष्य के अंदर (हृदय में) सदा एक रस परमात्माकी सिफत सालाह के बोल अपना प्रभाव डाले रखते हैं। वह दिन रात अपने गुरू की मति पर चल के सिफत सालाह की बाणी को ही अपनी सुरति में टिकाए रखता है। 6।

A través de la Instrucción del Guru, día y noche escucha en su interior la Espontánea Melodía de la Palabra.(6)

ਬਿਨੁ ਸਬਦੈ ਅੰਤਰਿ ਆਨੇਰਾ ॥

bin sabadhai a(n)tar aaneraa ||

Without the Shabad, there is only darkness within.

ਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਹਨੇਰਾ ਬਣਿਆ ਰਹਿੰਦਾ ਹੈ

गुरू के शबद के बिना मनुष्य के हृदय में माया के मोह का अंधकार बना रहता है।

Sin la Palabra el interior es profundamente oscuro;

ਨ ਵਸਤੁ ਲਹੈ ਨ ਚੂਕੈ ਫੇਰਾ ॥

n vasat lahai na chookai feraa ||

The genuine article is not found, and the cycle of reincarnation does not end.

ਜਿਸ ਕਰਕੇ ਉਸ ਨੂੰ ਆਪਣੇ ਅੰਦਰੋਂ ਨਾਮ ਪਦਾਰਥ ਨਹੀਂ ਲੱਭਦਾ ਤੇ ਉਸ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ।

जिसके कारण उसे अपने अंदरनाम पदार्थ नहीं मिलता और उसके जनम मरन का चक्कर बना रहता है।

uno no entra en la experiencia, y sus divagaciones no terminan.

ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥

satigur hath ku(n)jee horat dhar khulai naahee gur poorai bhaag milaavaniaa ||7||

The key is in the hands of the True Guru; no one else can open this door. By perfect destiny, He is met. ||7||

(ਮੋਹ ਦੇ ਬੱਜਰ ਕਵਾੜ ਖੋਹਲਣ ਲਈ) ਕੁੰਜੀ ਗੁਰੂ ਦੇ ਹੱਥ ਵਿਚ ਹੀ ਹੈ, ਕਿਸੇ ਹੋਰ ਵਸੀਲੇ ਨਾਲ ਉਹ ਦਰਵਾਜ਼ਾ ਨਹੀਂ ਖੁਲ੍ਹਦਾ । ਤੇ, ਗੁਰੂ ਭੀ ਵੱਡੀ ਕਿਸਮਤਿ ਨਾਲ ਹੀ ਮਿਲਦਾ ਹੈ ।੭।

(मोह के बज्र किवाड़ खोलने की) कुँजी गुरू के हाथ में ही है। किसी और तरीके से वह दरवाजा नहीं खुलता। और~ गुरू भी बहुत किस्मत से ही मिलता है। 7।

La llave está en las Manos del Guru, y nadie más puede abrir la Puerta de la mente; por un muy grandioso Destino el Guru podrá ser conocido (7)

ਗੁਪਤੁ ਪਰਗਟੁ ਤੂੰ ਸਭਨੀ ਥਾਈ ॥

gupat paragaT too(n) sabhanee thaiee ||

You are the hidden and the revealed in all places.

ਹੇ ਪ੍ਰਭੂ ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ, (ਕਿਸੇ ਨੂੰ) ਪਰਤੱਖ (ਦਿੱਸ ਪੈਂਦਾ ਹੈਂ ਕਿਸੇ ਦੇ ਭਾ ਦਾ) ਲੁਕਿਆ ਹੋਇਆ ਹੈਂ ।

हे प्रभू ! तू सब जगह मौजूद है। (किसी को) प्रत्यक्ष (दिखाई देता है और किसी के लिए) छुपा हुआ है।

Tú eres lo sutil y lo aparente en todas partes,

ਗੁਰ ਪਰਸਾਦੀ ਮਿਲਿ ਸੋਝੀ ਪਾਈ ॥

gur parasaadhee mil sojhee paiee ||

Receiving Guru's Grace, this understanding is obtained.

(ਤੇਰੇ ਸਰਬ ਵਿਆਪਕ ਹੋਣ ਦੀ) ਸਮਝ ਗੁਰੂ ਦੀ ਕਿਰਪਾ ਨਾਲ (ਤੈਨੂੰ) ਮਿਲ ਕੇ ਹੁੰਦੀ ਹੈ ।

(तेरे सर्व-व्यापक होने की) समझ गुरू की कृपा से (तुझे) मिल के होती है।

oh Señor; por la Gracia del Guru, estoy en Comunión Contigo.

ਨਾਨਕ ਨਾਮੁ ਸਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥

naanak naam salaeh sadhaa too(n) gurmukh ma(n)n vasaavaniaa ||8||24||25||

O Nanak, praise the Naam forever; as Gurmukh, enshrine it within the mind. ||8||24||25||

ਹੇ ਨਾਨਕ ! ਤੂੰ (ਗੁਰੂ ਦੀ ਸ਼ਰਨ ਪੈ ਕੇ) ਸਦਾ ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਦਾ ਰਹੁ । ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ।੮।੨੪।੨੫।

हे नानक ! तू (गुरू की शरण पड़ कर) सदा परमात्मा के नाम की सिफत सालाह करता रह। गुरू के सन्मुख रहने वाला मनुष्य प्रभू के नाम को अपने मन में बसा लेता है। 8। 24। 25।

Dice Nanak, alaba siempre el Nombre y enaltécelo en tu corazón por la Gracia del Guru. (8-24-25)

ਮਾਝ ਮਹਲਾ ੩ ॥

maajh mahalaa teejaa ||

Maajh, Third Mehla:

ਮਾਝ, ਤੀਜੀ ਪਾਤਸ਼ਾਹੀ।

Mall, Mejl Guru Amar Das, Tercer Canal Divino.

ਗੁਰਮੁਖਿ ਮਿਲੈ ਮਿਲਾਏ ਆਪੇ ॥

gurmukh milai milaae aape ||

The Gurmukhs meet the Lord, and inspire others to meet Him as well.

ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ ਆਪ ਹੀ ਉਸ ਨੂੰ ਗੁਰੂ ਮਿਲਾਂਦਾ ਹੈ,

जो मनुष्य गुरू का आसरा परना लेता है~ उसे परमात्मा मिल जाता है। परमात्मा स्वयं ही उसे गुरू मिलाता है।

A través del Guru, uno conoce al Señor, pero el Guru es conocido por la Gracia del Señor.

ਕਾਲੁ ਨ ਜੋਹੈ ਦੁਖੁ ਨ ਸੰਤਾਪੇ ॥

kaal na johai dhukh na sa(n)taape ||

Death does not see them, and pain does not afflict them.

(ਅਜੇਹੇ ਮਨੁੱਖ ਨੂੰ) ਆਤਮਕ ਮੌਤ ਆਪਣੀ ਤੱਕ ਵਿਚ ਨਹੀਂ ਰੱਖਦੀ, ਉਸ ਨੂੰ ਕੋਈ ਦੁੱਖ ਕਲੇਸ਼ ਸਤਾ ਨਹੀਂ ਸਕਦਾ ।

(ऐसे मनुष्य को) आत्मिक मौत अपनी नजर में नहीं रखती~ उसे कोई दुख कलेश सता नहीं सकता।

Ya no lo asecha la muerte y nunca más estará triste;

ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥੧॥

haumai maar ba(n)dhan sabh toRai gurmukh sabadh suhaavaniaa ||1||

Subduing egotism, they break all their bonds; as Gurmukh, they are adorned with the Word of the Shabad. ||1||

ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਮਾਇਆ ਦੇ ਮੋਹ ਦੇ) ਸਾਰੇ ਬੰਧਨ ਤੋੜ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ।੧।

गुरू के आसरे रहने वाला मनुष्य (अपने अंदर से) अहंकार को दूर करके (माया के मोह के) सारे बंधन तोड़ लेता है। गुरू के शबद द्वारा उसका जीवन खूबसूरत बन जाता है। 1।

calmando su ego, rompe todas sus amarras, y por la Gracia del Guru, se ve bello adornado con la Palabra del Señor.(1)

ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥

hau vaaree jeeau vaaree har har naam suhaavaniaa ||

I am a sacrifice, my soul is a sacrifice, to those who look beautiful in the Name of the Lord, Har, Har.

ਮੈਂ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਆਪਣਾ ਜੀਵਨ ਸੁੰਦਰ ਬਣਾ ਲੈਂਦਾ ਹੈ ।

मैं उस मनुष्य से सदा सदके जाता हूँ~ जो परमात्मा के नाम में जुड़ के अपना जीवन सुंदर बना लेता है।

Ofrezco mi ser en sacrificio a aquéllos que se ven radiantes, embellecidos por el Naam,

ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥

gurmukh gaavai gurmukh naachai har setee chit laavaniaa ||1|| rahaau ||

The Gurmukhs sing, the Gurmukhs dance, and focus their consciousness on the Lord. ||1||Pause||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਮਨ (ਨਾਮ ਸਿਮਰਨ ਦੇ) ਹੁਲਾਰੇ ਵਿਚ ਆਇਆ ਰਹਿੰਦਾ ਹੈ, ਗੁਰੂ ਦਾ ਆਸਰਾ ਰੱਖਣ ਵਾਲਾ ਮਨੁੱਖ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਮਨ ਜੋੜੀ ਰੱਖਦਾ ਹੈ ।੧।ਰਹਾਉ।

गुरू के सन्मुख रहने वाला मनुष्य प्रभू के गुण गाता रहता है। उसका मन (नाम सिमरन के) हिलोरों में आया रहता है। गुरू का आसरा रखने वाला मनुष्य परमात्मा (के चरणों) के साथ अपना मन जोड़े रखता है। 1। रहाउ।

el Nombre del Señor. Ellos cantan y bailan la Palabra del Shabd del Guru y fijan sus mentes sólo en el Señor. (1-Pausa)