Sri Guru Granth Sahib Ji

ਰਾਗੁ ਬਸੰਤ

Raag Basant

Ang 1191 of 1430

ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥੩॥

lab adheraa ba(n)dheekhaanaa aaugan pair luhaaree ||3||

Greed is the dark dungeon, and demerits are the shackles on his feet. ||3||

ਲੱਬ ਜੀਵ ਵਾਸਤੇ ਹਨੇਰਾ ਕੈਦਖ਼ਾਨਾ ਬਣਿਆ ਪਿਆ ਹੈ, ਤੇ ਇਸ ਦੇ ਆਪਣੇ ਕਮਾਏ ਪਾਪ ਇਸ ਦੇ ਪੈਰ ਵਿਚ ਲੋਹੇ ਦੀ ਬੇੜੀ ਬਣੇ ਪਏ ਹਨ ।੩।

लोभ जीव के लिए अंधेरे भरा कैदखाना बना हुआ है। और इसके अपने कमाए पाप इसके पैर में लोहे की बेड़ी बने हुए हैं। 3।

La avaricia es un calabozo muy oscuro y las traiciones a la Conciencia son gruilletes en los pies. (3)

ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕੋੁਟਵਾਰੀ ॥

poo(n)jee maar pavai nit mudhagar paap kare kuoTavaaree ||

His wealth constantly batters him, and sin acts as the police officer.

(ਇਸ ਲੱਬ ਦੇ ਕਾਰਨ) ਜੀਵ ਦਾ ਸਰਮਾਇਆ ਇਹ ਹੈ ਕਿ ਇਸ ਨੂੰ, ਮਾਨੋ, ਨਿੱਤ ਮੁਹਲਿਆਂ ਦੀ ਮਾਰ ਪੈ ਰਹੀ ਹੈ, ਤੇ ਇਸ ਦਾ ਆਪਣਾ ਕਮਾਇਆ ਪਾਪ (-ਜੀਵਨ) ਇਸ ਦੇ ਸਿਰ ਉਤੇ ਕੁਤਵਾਲੀ ਕਰ ਰਿਹਾ ਹੈ ।

(इस लब के कारण) जीव का सरमाया यह है कि इसको। मानो। नित्य मुसलों की मार पड़ रही है। और इसका अपना कमाया पाप (-जीवन) इसके सिर पर कोतवाली कर रहा है। पर।

Las posesiones nos apalean y el error es nuestro ángel guardián,

ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮੑਾਰੀ ॥੪॥

bhaavai cha(n)gaa bhaavai ma(n)dhaa jaisee nadhar tum(h)aaree ||4||

Whether the mortal is good or bad, he is as You look upon him, O Lord. ||4||

ਪਰ ਹੇ ਪ੍ਰਭੂ! (ਜੀਵ ਦੇ ਕੀਹ ਵੱਸ?) ਜਿਹੋ ਜਿਹੀ ਤੇਰੀ ਨਿਗਾਹ ਹੋਵੇ ਉਹੋ ਜਿਹਾ ਜੀਵ ਬਣ ਜਾਂਦਾ ਹੈ, ਤੈਨੂੰ ਭਾਵੈ ਤਾਂ ਚੰਗਾ, ਤੈਨੂੰ ਭਾਵੈ ਤਾਂ ਮੰਦਾ ਬਣ ਜਾਂਦਾ ਹੈ (ਇਹ ਸੀ ਲੋਕਾਂ ਦੀ ਬੋਲੀ ਜੋ ਹਿੰਦੂ-ਰਾਜ ਸਮੇ ਆਮ ਤੌਰ ਤੇ ਵਰਤੀ ਜਾਂਦੀ ਸੀ) ।੪।

हे प्रभू ! (जीव के भी क्या वश। ) जैसी तेरी निगाह हो वैसा ही जीव बन जाता है। तुझे अच्छा लगे तो ठीक। तुझे अच्छा लगे तो बुरा बन जाता है (ये थी लोगों की बोली जो हिन्दू-राज के समय आम तौर पर बरती जाती थी)। 4। पर।

oh Dios, uno se vuelve bueno o malo así como es Tu Voluntad. (4)

ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ ॥

aadh purakh kau alahu kaheeaai sekhaa(n) aaiee vaaree ||

The Primal Lord God is called Allah. The Shaykh's turn has now come.

ਪਰ ਹੁਣ ਮੁਸਲਮਾਨੀ ਰਾਜ ਦਾ ਸਮਾ ਹੈ । (ਜਿਸ ਨੂੰ ਪਹਿਲਾਂ ਹੇਂਦਕੀ ਬੋਲੀ ਵਿਚ) ‘ਆਦਿ ਪੁਰਖ’ ਆਖਿਆ ਜਾਂਦਾ ਸੀ ਹੁਣ ਉਸ ਨੂੰ ਅੱਲਾ ਆਖਿਆ ਜਾ ਰਿਹਾ ਹੈ ।

अब मुसलमानी राज का वक्त है। (जिसको पहले हिन्दकी बोली में) 'आदि पुरख' कहा जाता था अब उसको 'अल्ला' कहा जा रहा है।

Ahora que los Sheiks, musulmanes divinos, han llegado,

ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥੫॥

dheval dhevatiaa kar laagaa aaisee keerat chaalee ||5||

The temples of the gods are subject to taxes; this is what it has come to. ||5||

ਹੁਣ ਇਹ ਰਿਵਾਜ ਚੱਲ ਪਿਆ ਹੈ ਕਿ (ਹਿੰਦੂ ਜਿਨ੍ਹਾਂ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ) ਦੇਵ-ਮੰਦਰਾਂ ਉਤੇ ਟੈਕਸ ਲਾਇਆ ਜਾ ਰਿਹਾ ਹੈ ।੫।

अब ये रिवाज चल पड़ा है कि (हिन्दू जिन मन्दिरों में देवताओं की पूजा करते हैं। उन) दैव-मन्दिरों पर टैक्स लगाया जा रहा है। 5।

al Señor Primordial se le llama Alah, y a los dioses Hindúes de los Templos se les cobran impuestos, así están las cosas hoy. (5)

ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥

koojaa baa(n)g nivaaj musalaa neel roop banavaaree ||

The Muslim devotional pots, calls to prayer, prayers and prayer mats are everywhere; the Lord appears in blue robes.

ਹੁਣ ਲੋਟਾ, ਬਾਂਗ, ਨਿਮਾਜ਼, ਮੁਸੱਲਾ (ਪ੍ਰਧਾਨ ਹਨ), ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੇ ਨੀਲਾ ਬਾਣਾ ਪਹਿਨਿਆ ਹੋਇਆ ਹੈ । ਹੁਣ ਤੇਰੀ (ਭਾਵ, ਤੇਰੇ ਬੰਦਿਆਂ ਦੀ) ਬੋਲੀ ਹੀ ਹੋਰ ਹੋ ਗਈ ਹੈ,

अब लोटा। बांग। नमाज़। मुसॅला (प्रधान हैं)। परमात्मा की बँदगी करने वालों ने नीले वस्त्र पहने हुए हैं।

La jícara de abluciones, la oración, la alfombra de oración, la llamada a orar, tomaron expresión musulmana, aún a Dios lo visten de azul, al estilo musulmán,

ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥

ghar ghar meeaa sabhanaa(n) jeeaa(n) bolee avar tumaaree ||6||

In each and every home, everyone uses Muslim greetings; your speech has changed, O people. ||6||

ਹਰੇਕ ਘਰ ਵਿਚ ਸਭ ਜੀਵਾਂ ਦੇ ਮੂੰਹ ਵਿਚ (ਲਫ਼ਜ਼ ‘ਪਿਤਾ’ ਦੇ ਥਾਂ) ਲਫ਼ਜ਼ ‘ਮੀਆਂ’ ਪ੍ਰਧਾਨ ਹੈ ।੬।

अब तेरी (भाव। तेरे बँदों की) बोली ही और हो गई है। हरेक घर में सब जीवों के मुँह पर (शब्द 'पिता' की जगह) शब्द 'मीआं' प्रधान है। 6।

La gente ha cambiado la manera de saludar a otros y la forma musulmana es la que prevalece. (6)

ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥

je too meer maheepat saahib kudharat kaun hamaaree ||

You, O my Lord and Master, are the King of the earth; what power do I have to challenge You?

ਹੇ ਪਾਤਿਸ਼ਾਹ! ਤੂੰ ਧਰਤੀ ਦਾ ਖਸਮ ਹੈਂ, ਮਾਲਕ ਹੈਂ, ਜੇ ਤੂੰ (ਇਹੀ ਪਸੰਦ ਕਰਦਾ ਹੈਂ ਕਿ ਇਥੇ ਇਸਲਾਮੀ ਰਾਜ ਹੋ ਜਾਏ) ਤਾਂ ਸਾਡੀ ਜੀਵਾਂ ਦੀ ਕੀਹ ਤਾਕਤ ਹੈ (ਕਿ ਗਿਲਾ ਕਰ ਸਕੀਏ)?

हे पातशाह ! तू धरती का पति है। मालिक है। अगर तू (यही पसंद करता है कि यहाँ इस्लामी राज हो जाए) तो हम जीवों की क्या ताकत है (कि गिला कर सकें) ।

Oh Rey, Maestro de la Tierra, si Tú puedes hacer esto, ¿qué poder tengo yo para decirte algo?,

ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮੑਾਰੀ ॥੭॥

chaare ku(n)T salaam karahige ghar ghar sifat tum(h)aaree ||7||

In the four directions, people bow in humble adoration to You; Your Praises are sung in each and every heart. ||7||

ਚਹੁੰ ਕੂਟਾਂ ਦੇ ਜੀਵ, ਹੇ ਪਾਤਿਸਾਹ! ਤੈਨੂੰ ਸਲਾਮ ਕਰਦੇ ਹਨ (ਤੇਰੇ ਅੱਗੇ ਹੀ ਨਿਊਂਦੇ ਹਨ) ਹਰੇਕ ਘਰ ਵਿਚ ਤੇਰੀ ਹੀ ਸਿਫ਼ਤਿ-ਸਾਲਾਹ ਹੋ ਰਹੀ ਹੈ (ਤੇਰੇ ਅੱਗੇ ਹੀ ਤੇਰੇ ਪੈਦਾ ਕੀਤੇ ਬੰਦੇ ਆਪਣੀਆਂ ਤਕਲੀਫ਼ਾਂ ਦੱਸ ਸਕਦੇ ਹਨ ।੭।

चारों कुंटों के जीव। हे पातशाह ! तुझे सलाम करते हैं (तेरे आगे ही झुकते हैं) हरेक घर में तेरी सिफत-सालाह हो रही है (तेरे आगे ही तेरे पैदा किए हुए) बँदे अपनी तक़लीफें बता सकते हैं। 7। (पर।

pues por las cuatro esquinas de la tierra te saludan y en cada hogar cantan Tu Alabanza. (7)

ਤੀਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ ॥

teerath si(n)mirat pu(n)n dhaan kichh laahaa milai dhihaaRee ||

Making pilgrimages to sacred shrines, reading the Simritees and giving donations in charity - these do bring any profit.

(ਪਰ ਤੀਰਥਾਂ ਮੰਦਰਾਂ ਆਦਿਕ ਉਤੇ ਰੋਕ ਤੇ ਗਿਲੇ ਦੀ ਭੀ ਲੋੜ ਨਹੀਂ ਕਿਉਂਕਿ) ਤੀਰਥਾਂ ਦੇ ਇਸ਼ਨਾਨ, ਸਿੰਮ੍ਰਿਤੀਆਂ ਦੇ ਪਾਠ ਤੇ ਦਾਨ ਪੁੰਨ ਆਦਿਕ ਦਾ ਜੇ ਕੋਈ ਲਾਭ ਹੈ ਤਾਂ ਉਹ (ਤਿਲ-ਮਾਤ੍ਰ ਹੀ ਹੈ) ਥੋੜੀ ਕੁ ਮਜ਼ਦੂਰੀ ਵਜੋਂ ਹੀ ਹੈ ।

तीर्थों मन्दिरों आदि पर रोक और गिले की भी आवश्यक्ता नहीं क्योंकि) तीर्थों के स्नान। स्मृतियों के पाठ और दान-पुन्य आदि का अगर कोई लाभ है तो वह (तिल-मात्र ही है) थोड़ी सी मजदूरी के रूप में ही।

Lo que uno busca obtener en el peregrinaje, limosnas y lectura de los Smritis, esa Gloria uno la logra,

ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮੑਾਲੀ ॥੮॥੧॥੮॥

naanak naam milai vaddiaaiee mekaa ghaRee sam(h)aalee ||8||1||8||

O Nanak, glorious greatness is obtained in an instant, remembering the Naam, the Name of the Lord. ||8||1||8||

ਹੇ ਨਾਨਕ! ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ ਇਕ ਘੜੀ-ਮਾਤ੍ਰ ਹੀ ਚੇਤੇ ਕਰੇ ਤਾਂ ਉਸ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ।੮।੧।੮।

हे नानक ! अगर कोई मनुष्य परमात्मा का नाम एक घड़ी मात्र. ही याद करे तो उसको (लोक-परलोक में) आदर मिलता है। 8। 1। 8।

oh dice Nanak, si uno habita en el Naam, el Nombre del Señor, aunque sea por un instante. (8-1-8)

ਬਸੰਤੁ ਹਿੰਡੋਲੁ ਘਰੁ ੨ ਮਹਲਾ ੪

basa(n)t hi(n)ddol ghar doojaa mahalaa chauthhaa

Basant Hindol, Second House, Fourth Mehla:

ਬਸੰਤ ਹੰਡੋਲ। ਚੌਥੀ ਪਾਤਿਸ਼ਾਹੀ।

Basant Hindol Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

Un Dios Creador Universal, por la Gracia del Verdadero Guru.

ਕਾਂਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ ॥

kaa(n)iaa nagar ik baalak vasiaa khin pal thir na rahaiee ||

Within the body-village there lives a child who cannot hold still, even for an instant.

ਹੇ ਭਾਈ! ਸਰੀਰ-ਨਗਰ ਵਿਚ (ਇਹ ਮਨ) ਇਕ (ਅਜਿਹਾ) ਅੰਞਾਣ ਬਾਲ ਵੱਸਦਾ ਹੈ ਜੋ ਰਤਾ ਭਰ ਸਮੇ ਲਈ ਭੀ ਟਿਕਿਆ ਨਹੀਂ ਰਹਿ ਸਕਦਾ ।

हे भाई ! शरीर-नगर में (ये मन) एक (ऐसा) अंजान बालक बसता है जो एक पल के लिए भी टिका नहीं रह सकता।

En el pueblo del cuerpo vive la mente, que como un niño,

ਅਨਿਕ ਉਪਾਵ ਜਤਨ ਕਰਿ ਥਾਕੇ ਬਾਰੰ ਬਾਰ ਭਰਮਾਈ ॥੧॥

anik upaav jatan kar thaake baara(n) baar bharamaiee ||1||

It makes so many efforts, and grows weary, but still, it wanders restlessly again and again. ||1||

(ਇਸ ਨੂੰ ਟਿਕਾਣ ਵਾਸਤੇ ਲੋਕ) ਅਨੇਕਾਂ ਹੀਲੇ ਅਨੇਕਾਂ ਜਤਨ ਕਰ ਕੇ ਥੱਕ ਜਾਂਦੇ ਹਨ, ਪਰ (ਇਹ ਮਨ) ਮੁੜ ਮੁੜ ਭਟਕਦਾ ਫਿਰਦਾ ਹੈ ।੧।

(इसको टिकाने के लिए) अनेकों उपाय अनेकों यत्न कर के थक जाते हैं। पर (यह मन) बार-बार भटकता फिरता है। 1।

no se está quieta ni por un instante, por más que uno trate, anda de un lado al otro. (1)

ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ ॥

mere Thaakur baalak ikat ghar aan ||

O my Lord and Master, Your child has come home, to be one with You.

ਹੇ ਮੇਰੇ ਮਾਲਕ! (ਅਸਾਂ ਜੀਵਾਂ ਦੇ ਇਸ) ਅੰਞਾਣ ਮਨ ਨੂੰ ਤੂੰ ਹੀ ਇੱਕ ਟਿਕਾਣੇ ਤੇ ਲਿਆ (ਤੇਰੀ ਮਿਹਰ ਨਾਲ ਹੀ ਮਨ ਭਟਕਣੋਂ ਹਟ ਕੇ ਟਿਕ ਸਕਦਾ ਹੈ) ।

हे मेरे मालिक ! (हम जीवों के इस) अंजान मन को तू ही एक ठिकाने पर लगा (तेरी मेहर से मन भटकने से हट के ठहराव में आ सकता है)।

Oh Maestro mío, regresa a la mente con actitud de niño a su único Hogar, pues si uno encuentra al Guru Verdadero,

ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ ॥੧॥ ਰਹਾਉ ॥

satigur milai ta pooraa paieeaai bhaj raam naam neesaan ||1|| rahaau ||

Meeting the True Guru, he finds the Perfect Lord. Meditating and vibrating on the Name of the Lord, he receives the Insignia of the Lord. ||1||Pause||

ਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਪੂਰਨ ਪਰਮਾਤਮਾ ਮਿਲ ਪੈਂਦਾ ਹੈ (ਤਦੋਂ ਮਨ ਭੀ ਟਿਕ ਜਾਂਦਾ ਹੈ) । (ਇਸ ਵਾਸਤੇ, ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਿਆ ਕਰ (ਇਹ ਹਰਿ ਨਾਮ ਹੀ ਪਰਮਾਤਮਾ ਦੇ ਦਰ ਤੇ ਪਹੰੁਚਣ ਲਈ) ਰਾਹਦਾਰੀ ਹੈ ।੧।ਰਹਾਉ।

हे भाई ! जब गुरू मिलता है तब पूरन परमात्मा मिल जाता है (तब मन भी टिक जाता है)। (इस वास्ते। हे भाई ! गुरू की शरण पड़ के) परमात्मा का नाम जपा कर (ये हरी-नाम ही परमात्मा के दर पर पहुँचने के लिए) राहदारी है। 1। रहाउ।

uno encuentra al Dios Perfecto, meditando en a Palabra Clave del Naam, el Nombre del Señor. (1-Pausa)

ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ ॥

eih mritak maRaa sareer hai sabh jag jit raam naam nahee vasiaa ||

These are dead corpses, these bodies of all the people of the world; the Name of the Lord does not dwell in them.

ਹੇ ਭਾਈ! ਜੇ ਇਸ (ਸਰੀਰ) ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਿਆ, ਤਾਂ ਇਹ ਮੁਰਦਾ ਹੈ ਤਾਂ ਇਹ ਨਿਰਾ ਮਿੱਟੀ ਦਾ ਢੇਰ ਹੀ ਹੈ । ਹੇ ਭਾਈ! ਸਾਰਾ ਜਗਤ ਹੀ ਨਾਮ ਤੋਂ ਬਿਨਾ ਮੁਰਦਾ ਹੈ ।

हे भाई ! अगर इस (शरीर) में परमात्मा का नाम नहीं बसा। तो यह मुर्दा है तो यह निरा मिट्टी का ढेर है। हे भाई ! सारा जगत ही नाम के बिना मुर्दा है।

Este cuerpo es como un cadáver, si el Naam, el Nombre del Señor no habita en él,

ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ ॥੨॥

raam naam gur udhak chuaaiaa fir hariaa hoaa rasiaa ||2||

The Guru leads us to taste the water of the Lord's Name, and then we savor and enjoy it, and our bodies are rejuvenated. ||2||

ਹੇ ਭਾਈ! ਪਰਮਾਤਮਾ ਦਾ ਨਾਮ (ਆਤਮਕ ਜੀਵਨ ਦੇਣ ਵਾਲਾ) ਜਲ ਹੈ, ਗੁਰੂ ਨੇ (ਜਿਸ ਮਨੁੱਖ ਦੇ ਮੂੰਹ ਵਿਚ ਇਹ ਨਾਮ-) ਜਲ ਚੋ ਦਿੱਤਾ, ਉਹ ਮਨੁੱਖ ਮੁੜ ਆਤਮਕ ਜੀਵਨ ਵਾਲਾ ਹੋ ਗਿਆ, ਉਹ ਮਨੁੱਖ ਆਤਮਕ ਤਰਾਵਤ ਵਾਲਾ ਹੋ ਗਿਆ ।੨।

हे भाई ! परमात्मा का नाम (आत्मिक जीवन देने वाला) जल है। गुरू ने (जिस मनुष्य के मुँह में ये नाम-) जल टपका दिया। वह मनुष्य फिर आत्मिक जीवन वाला हो गया। वह मनुष्य आत्मिक तरावट वाला हो गया। 2।

pero cuando a través de Guru, bebe de las Aguas del Señor, su sabia regresa y florece. (2)

ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ ॥

mai nirakhat nirakhat sareer sabh khojiaa ik gurmukh chalat dhikhaiaa ||

I have examined and studied and searched my entire body, and as Gurmukh, I behold a miraculous wonder.

ਹੇ ਭਾਈ! ਪਰਮਾਤਮਾ ਤੋਂ ਟੁੱਟੇ ਹੋਏ ਸਾਰੇ ਮਨੁੱਖ ਦੁਨੀਆ ਢੂੰਢ ਢੂੰਢ ਕੇ ਆਤਮਕ ਮੌਤ ਸਹੇੜ ਲੈਂਦੇ ਹਨ । ਪਰ ਗੁਰੂ ਨੇ (ਮੈਨੂੰ) ਇਕ ਅਜਬ ਤਮਾਸ਼ਾ ਵਿਖਾਇਆ ਹੈ

मैंने बड़े ध्यान से अपना सारा शरीर (ही) खोजा है। गुरू की मति पर चल के मैंने अपने हृदय-घर में ही परमात्मा को पा लिया है।

He buscado en el cuerpo con mucho cuidado y mira, fui testigo de una Maravilla, por la Gracia del Guru,

ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥

baahar khoj mue sabh saakat har gurmatee ghar paiaa ||3||

All the faithless cynics searched outside and died, but following the Guru's Teachings, I have found the Lord within the home of my own heart. ||3||

ਮੈਂ ਬੜੇ ਗਹੁ ਨਾਲ ਆਪਣਾ ਸਾਰਾ ਸਰੀਰ (ਹੀ) ਖੋਜਿਆ ਹੈ, ਗੁਰੂ ਦੀ ਮਤਿ ਉੱਤੇ ਤੁਰ ਕੇ ਮੈਂ ਆਪਣੇ ਹਿਰਦੇ-ਘਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ।੩।

हे भाई ! परमात्मा से टूटे हुए सारे मनुष्य दुनिया तलाश-तलाश के आत्मिक मौत सहेड़ लेते हैं। पर गुरू ने (मुझे) एक अजब तमाशा दिखाया है। 3।

mientras todos buscan a Dios por fuera y en vano, yo me entono en Él en mi interior, mediante la Palabra del Shabd del Guru. (3)

ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ ॥

dheenaa dheen dhiaal bhe hai jiau kirasan bidhar ghar aaiaa ||

God is Merciful to the meekest of the meek; Krishna came to the house of Bidar, a devotee of low social status.

ਹੇ ਭਾਈ! ਪਰਮਾਤਮਾ ਵੱਡੇ ਵੱਡੇ ਗਰੀਬਾਂ ਉੱਤੇ (ਸਦਾ) ਦਇਆਵਾਨ ਹੁੰਦਾ ਆਇਆ ਹੈ ਜਿਵੇਂ ਕਿ ਕ੍ਰਿਸ਼ਨ (ਗਰੀਬ) ਬਿਦਰ ਦੇ ਘਰ ਆਇਆ ਸੀ ।

हे भाई ! परमात्मा बड़े-बड़े गरीबों पर (सदा) दया करता आया है जैसे कि कृष्ण (गरीब) बिदर के घर आए थे। और।

El Señor es Compasivo conmigo, yo el más bajo, sí como Krishna lo era para Vidura,

ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ ॥੪॥

milio sudhaamaa bhaavanee dhaar sabh kichh aagai dhaaladh bha(n)j samaiaa ||4||

Sudama loved God, who came to meet him; God sent everything to his home, and ended his poverty. ||4||

ਤੇ, ਜਦੋਂ (ਗਰੀਬ) ਸੁਦਾਮਾ ਸਰਧਾ ਧਾਰ ਕੇ (ਕ੍ਰਿਸ਼ਨ ਜੀ ਨੂੰ) ਮਿਲਿਆ ਸੀ, ਤਾਂ (ਵਾਪਸ ਉਸ ਦੇ ਆਪਣੇ ਘਰ ਪਹੁੰਚਣ ਤੋਂ) ਪਹਿਲਾਂ ਹੀ ਉਸ ਦੀ ਗਰੀਬੀ ਦੂਰ ਕਰ ਕੇ ਹਰੇਕ ਪਦਾਰਥ (ਉਸ ਦੇ ਘਰ) ਪਹੁੰਚ ਚੁਕਾ ਸੀ ।੪।

जब (गरीब) सुदामा श्रद्धा धार के (कृष्ण जी को) मिला था। तो (वापस उसके अपने घर पहुँचने से) पहले ही उसकी गरीबी दूर करके हरेक पदार्थ (उसके घर) पहुँच चुका था। 4।

y cuando Sadhna conoció a Krishna, con su Devoción, se había quitado de su pobreza aún antes de regresar a su casa. (4)

ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ ॥

raam naam kee paij vadderee mere Thaakur aap rakhaiee ||

Great is the glory of the Name of the Lord. My Lord and Master Himself has enshrined it within me.

ਹੇ ਭਾਈ! ਪਰਮਾਤਮਾ ਦਾ ਨਾਮ (ਜਪਣ ਵਾਲਿਆਂ) ਦੀ ਬਹੁਤ ਜ਼ਿਆਦਾ ਇੱਜ਼ਤ (ਲੋਕ ਪਰਲੋਕ ਵਿਚ ਹੁੰਦੀ) ਹੈ । ਭਗਤਾਂ ਦੀ ਇਹ ਇੱਜ਼ਤ ਸਦਾ ਤੋਂ ਹੀ) ਮਾਲਕ-ਪ੍ਰਭੂ ਨੇ ਆਪ (ਹੀ) ਬਚਾਈ ਹੋਈ ਹੈ ।

हे भाई ! परमात्मा का नाम (जपने वालों) की बहुत ज्यादा इज्जत (लोक-परलोक में होती है। भक्तों की ये इज्जत सदा से ही) मालिक-प्रभू ने स्वयं (ही) बचाई हुई है।

Oh, Grande es la Gloria del Naam, el Nombre del Señor,

ਜੇ ਸਭਿ ਸਾਕਤ ਕਰਹਿ ਬਖੀਲੀ ਇਕ ਰਤੀ ਤਿਲੁ ਨ ਘਟਾਈ ॥੫॥

je sabh saakat kareh bakheelee ik ratee til na ghaTaiee ||5||

Even if all the faithless cynics continue slandering me, it is not diminished by even one iota. ||5||

ਪਰਮਾਤਮਾ ਤੋਂ ਟੁੱਟੇ ਹੋਏ ਜੇ ਸਾਰੇ ਬੰਦੇ (ਰਲ ਕੇ ਭੀ ਭਗਤ ਜਨਾਂ ਦੀ) ਨਿੰਦਿਆ ਕਰਨ, (ਤਾਂ ਭੀ ਪਰਮਾਤਮਾ ਉਹਨਾਂ ਦੀ ਇੱਜ਼ਤ) ਰਤਾ ਭਰ ਭੀ ਘਟਣ ਨਹੀਂ ਦੇਂਦਾ ।੫।

परमात्मा से टूटे हुए सारे लोग (मिल के भगत जनों की) निंदा करें। (तो भी परमात्मा उनकी इज्जत) रक्ती भर भी घटने नहीं देता। 5।

tal es la Voluntad del Maestro y aún si todos los que alaban a Maya se callaran, Su Valor no disminuiría ni una pizca. (5)

ਜਨ ਕੀ ਉਸਤਤਿ ਹੈ ਰਾਮ ਨਾਮਾ ਦਹ ਦਿਸਿ ਸੋਭਾ ਪਾਈ ॥

jan kee usatat hai raam naamaa dheh dhis sobhaa paiee ||

The Lord's Name is the praise of His humble servant. It brings him honor in the ten directions.

ਹੇ ਭਾਈ! ਪਰਮਾਤਮਾ ਦਾ ਨਾਮ (ਜਪਣ ਦਾ ਸਦਕਾ ਹੀ ਪਰਮਾਤਮਾ ਦੇ) ਸੇਵਕ ਦੀ (ਲੋਕ-ਪਰਲੋਕ ਵਿਚ) ਸੋਭਾ ਹੁੰਦੀ ਹੈ, (ਸੇਵਕ ਨਾਮ ਦੀ ਬਰਕਤਿ ਨਾਲ) ਹਰ ਪਾਸੇ ਸੋਭਾ ਖੱਟਦਾ ਹੈ ।

हे भाई ! परमात्मा का नाम (जपने से परमात्मा के) सेवक की (लोक-परलोक में) शोभा होती है। (सेवक नाम की बरकति से) हर तरफ शोभा कमाता है।

La Gloria de los Santos es el Naam, el Nombre del Señor

ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥੬॥

ni(n)dhak saakat khav na sakai til apanai ghar lookee laiee ||6||

The slanderers and the faithless cynics cannot endure it at all; they have set fire to their own houses. ||6||

ਪਰ ਪਰਮਾਤਮਾ ਨਾਲੋਂ ਟੁੱਟਾ ਹੋਇਆ ਨਿੰਦਕ ਮਨੁੱਖ (ਸੇਵਕ ਦੀ ਹੋ ਰਹੀ ਸੋਭਾ ਨੂੰ) ਰਤਾ ਭਰ ਭੀ ਜਰ ਨਹੀਂ ਸਕਦਾ (ਇਸ ਤਰ੍ਹਾਂ ਉਹ ਨਿੰਦਕ ਸੇਵਕ ਦਾ ਤਾਂ ਕੁਝ ਨਹੀਂ ਵਿਗਾੜ ਸਕਦਾ, ਉਹ) ਆਪਣੇ ਹਿਰਦੇ-ਘਰ ਵਿਚ (ਹੀ ਈਰਖਾ ਤੇ ਸਾੜੇ ਦੀ) ਚੁਆਤੀ ਲਾਈ ਰੱਖਦਾ ਹੈ (ਨਿੰਦਕ ਆਪ ਹੀ ਅੰਦਰੇ ਅੰਦਰ ਸੜਦਾ-ਭੁੱਜਦਾ ਰਹਿੰਦਾ ਹੈ) ।੬।

पर परमात्मा से टूटा हुआ निंदक मनुष्य (सेवक की हो रही शोभा को) रक्ती भर भी बर्दाश्त नहीं कर सकता (इस तरह वह निंदक सेवक का तो कुछ नहीं बिगाड़ सकता। वह) अपने हृदय-घर में (ही ईष्या और जलन की) आग लगाए रखता है (निंदक अपने आप ही अंदर से जलता-भुजता रहता है)। 6।

y a través de Su Nombre son aclamados por todas partes, pero el Shakta no puede sufrir y así él quema su propia casa. (6)

ਜਨ ਕਉ ਜਨੁ ਮਿਲਿ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ ॥

jan kau jan mil sobhaa paavai gun meh gun paragaasaa ||

The humble person meeting with another humble person obtains honor. In the glory of the Lord, their glory shines forth.

ਹੇ ਭਾਈ! (ਨਿੰਦਕ ਤਾਂ ਅੰਦਰੇ ਅੰਦਰ ਸੜਦਾ ਹੈ, ਦੂਜੇ ਪਾਸੇ) ਪਰਮਾਤਮਾ ਦਾ ਭਗਤ ਪ੍ਰਭੂ ਦੇ ਭਗਤ ਨੂੰ ਮਿਲ ਕੇ ਸੋਭਾ ਖੱਟਦਾ ਹੈ, ਉਸ ਦੇ ਆਤਮਕ ਗੁਣਾਂ ਵਿਚ (ਭਗਤ-ਜਨ ਨੂੰ ਮਿਲ ਕੇ) ਹੋਰ ਗੁਣਾਂ ਦਾ ਵਾਧਾ ਹੁੰਦਾ ਹੈ ।

हे भाई ! (निंदक तो अंदर-अंदर से जलता है। दूसरी तरफ़) परमात्मा का भक्त प्रभू के भक्त को मिल के शोभा कमाता है। उसके आत्मिक गुणों में (भक्त-जन को मिल के) और गुणों में बढ़ोक्तरी होती है।

Los Santos reuniéndose con los Santos ganan Gloria y meditando en los Atributos del Señor,

ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨਿ ਦਾਸਾ ॥੭॥

mere Thaakur ke jan preetam piaare jo hoveh dhaasan dhaasaa ||7||

The servants of my Lord and Master are loved by the Beloved. They are the slaves of His slaves. ||7||

ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਦਾਸਾਂ ਦੇ ਦਾਸ ਬਣਦੇ ਹਨ, ਉਹ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ।੭।

हे भाई ! जो मनुष्य परमात्मा के दासों के दास बनते हैं। वे परमात्मा को प्यारे लगते हैं। 7।

sus Méritos se vuelven manifiestos, así los Santos se vuelven muy queridos de Dios, pues se convierten en los esclavos de Sus Esclavos. (7)

ਆਪੇ ਜਲੁ ਅਪਰੰਪਰੁ ਕਰਤਾ ਆਪੇ ਮੇਲਿ ਮਿਲਾਵੈ ॥

aape jal apara(n)par karataa aape mel milaavai ||

The Creator Himself is the Water; He Himself unites us in His Union.

ਹੇ ਭਾਈ! (ਪਰਮਾਤਮਾ ਸਭਨਾਂ ਉਤੇ ਦਇਆ ਕਰਨ ਵਾਲਾ ਹੈ । ਉਹ ਸਾਕਤ ਨਿੰਦਕ ਨੂੰ ਭੀ ਬਚਾਣ ਵਾਲਾ ਹੈ । ਸਾਕਤ ਨਿੰਦਕ ਦੇ ਅੰਦਰ ਦੀ ਈਰਖਾ ਦੀ ਅੱਗ ਬੁਝਾਣ ਲਈ) ਉਹ ਬੇਅੰਤ ਕਰਤਾਰ ਆਪ ਹੀ ਜਲ ਹੈ, ਉਹ ਆਪ ਹੀ (ਨਿੰਦਕ ਨੂੰ ਭੀ ਗੁਰੂ ਦੀ) ਸੰਗਤਿ ਵਿਚ (ਲਿਆ) ਜੋੜਦਾ ਹੈ ।

हे भाई ! (परमात्मा सब पर दया करने वाला है। वह साकत निंदक को भी बचाने वाला है। साकत-निंदक की ईष्या की आग बुझाने के लिए) वह बेअंत करतार स्वयं ही जल है। वह स्वयं ही (निंदक को भी गुरू की) संगति में (ला के) जोड़ता है।

Sí, Infinito como el mar es el Señor, por Sí Mismo nos une en Su Ser,

ਨਾਨਕ ਗੁਰਮੁਖਿ ਸਹਜਿ ਮਿਲਾਏ ਜਿਉ ਜਲੁ ਜਲਹਿ ਸਮਾਵੈ ॥੮॥੧॥੯॥

naanak gurmukh sahaj milaae jiau jal jaleh samaavai ||8||1||9||

O Nanak, the Gurmukh is absorbed in celestial peace and poise, like water blending with water. ||8||1||9||

ਹੇ ਨਾਨਕ! ਪਰਮਾਤਮਾ ਗੁਰੂ ਦੀ ਸਰਨ ਪਾ ਕੇ (ਨਿੰਦਕ ਨੂੰ ਭੀ) ਆਤਮਕ ਅਡੋਲਤਾ ਵਿਚ (ਇਉਂ) ਮਿਲਾ ਦੇਂਦਾ ਹੈ ਜਿਵੇਂ ਪਾਣੀ ਪਾਣੀ ਵਿਚ ਮਿਲ ਜਾਂਦਾ ਹੈ ।੮।੧।੯।

हे नानक ! परमात्मा गुरू की शरण डाल के (निंदक को भी) आत्मिक अडोलता में (इस प्रकार) मिला देता है जैसे पानी पानी में मिल जाता है। 8। 1। 9।

y a través del Guru, nos encuentra de forma espontánea, así como el agua se mezcla con el agua. (8-1-9)