ਜਨ ਕੇ ਸਾਸ ਸਾਸ ਹੈ ਜੇਤੇ ਹਰਿ ਬਿਰਹਿ ਪ੍ਰਭੂ ਹਰਿ ਬੀਧੇ ॥
jan ke saas saas hai jete har bireh prabhoo har beedhe ||
Each and every breath of the Lord's humble servant is pierced through with love of the Lord God.
ਹੇ ਭਾਈ! ਪਰਮਾਤਮਾ ਦੇ ਭਗਤ (ਦੀ ਉਮਰ) ਦੇ ਜਿਤਨੇ ਭੀ ਸਾਹ ਹੁੰਦੇ ਹਨ, ਉਹ ਸਾਰੇ ਪਰਮਾਤਮਾ ਦੇ ਬਿਰਹੋਂ ਵਿਚ ਵਿੱਝੇ ਰਹਿੰਦੇ ਹਨ ।
हे भाई ! परमात्मा के भक्त (की उम्र) की जितनी भी सांसें होती हैं। वे सारी परमात्मा के विरह में भेदित रहती हैं।
Oh Dios, cada respiración que hago está saturada de Tu Amor.
ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ ਦੇਖੇ ਸੁਕਲੀਧੇ ॥੨॥
jiau jal kamal preet at bhaaree bin jal dhekhe sukaleedhe ||2||
As the lotus is totally in love with the water and withers away without seeing the water, so am I in love with the Lord. ||2||
ਜਿਵੇਂ ਕੌਲ ਫੁੱਲ ਅਤੇ ਪਾਣੀ ਦਾ ਬੜਾ ਡੂੰਘਾ ਪਿਆਰ ਹੁੰਦਾ ਹੈ, ਪਾਣੀ ਦਾ ਦਰਸਨ ਕਰਨ ਤੋਂ ਬਿਨਾ ਕੌਲ-ਫੁੱਲ ਸੁੱਕ ਜਾਂਦਾ ਹੈ (ਇਹੀ ਹਾਲ ਹੁੰਦਾ ਹੈ ਭਗਤ ਜਨਾਂ ਦਾ) ।੨।
जैसे कमल के फूल और पानी का बहुत ही गहरा प्यार होता है। पानी के दर्शनों के बिना कमल का फूल सूख जाता है (यही हाल होता है भगत-जनों का)। 2।
Así como el loto sin agua muere, yo me siento morir sin Ti. (2)
ਜਨ ਜਪਿਓ ਨਾਮੁ ਨਿਰੰਜਨੁ ਨਰਹਰਿ ਉਪਦੇਸਿ ਗੁਰੂ ਹਰਿ ਪ੍ਰੀਧੇ ॥
jan japio naam nira(n)jan narahar upadhes guroo har preedhe ||
The Lord's humble servant chants the Immaculate Naam, the Name of the Lord; through the Guru's Teachings, the Lord reveals Himself.
ਹੇ ਭਾਈ! ਪਰਮਾਤਮਾ ਦੇ ਸੇਵਕ ਪਰਮਾਤਮਾ ਦਾ ਪਵਿੱਤਰ ਨਾਮ (ਸਦਾ) ਜਪਦੇ ਹਨ । ਗੁਰੂ ਨੇ (ਆਪਣੇ) ਉਪਦੇਸ਼ ਨਾਲ ਉਹਨਾਂ ਨੂੰ ਪਰਮਾਤਮਾ ਸਾਹਮਣੇ (ਹਰ ਥਾਂ ਵੱਸਦਾ) ਵਿਖਾ ਦਿੱਤਾ ਹੁੰਦਾ ਹੈ ।
हे भाई ! परमात्मा के सेवक परमात्मा का पवित्र नाम (सदा) जपते हैं। गुरू ने (अपने) उपदेश से उनको परमात्मा के सामने (हर जगह बसता) दिखा दिया होता है।
Los Santos, oh Dios, contemplan Tu Nombre Inmaculado y a través de la Sabiduría del Guru, Te vuelves Manifiesto en ellos.
ਜਨਮ ਜਨਮ ਕੀ ਹਉਮੈ ਮਲੁ ਨਿਕਸੀ ਹਰਿ ਅੰਮ੍ਰਿਤਿ ਹਰਿ ਜਲਿ ਨੀਧੇ ॥੩॥
janam janam kee haumai mal nikasee har a(n)mirat har jal needhe ||3||
The filth of egotism which stained me for countless lifetimes has been washed away, by the Ambrosial Water of the Ocean of the Lord. ||3||
(ਨਾਮ ਦੀ ਬਰਕਤਿ ਨਾਲ ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੀ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ । ਉਹ ਆਤਮਕ ਜੀਵਨ ਦੇਣ ਵਾਲੇ ਹਰਿ ਨਾਮ-ਜਲ ਵਿਚ (ਸਦਾ) ਇਸ਼ਨਾਨ ਕਰਦੇ ਰਹਿੰਦੇ ਹਨ ।੩।
(नाम की बरकति से उनके अंदर से) जन्म-जनमांतरों की अहंकार की मैल दूर हो जाती है। वह आत्मिक जीवन देने वाले हरी-नाम-जल में (सदा) स्नान करते रहते हैं। 3।
Me he liberado de toda la mugre del ego, acumulada nacimiento tras nacimiento, con el Néctar de Tus Mares, oh Dios. (3)
ਹਮਰੇ ਕਰਮ ਨ ਬਿਚਰਹੁ ਠਾਕੁਰ ਤੁਮੑ ਪੈਜ ਰਖਹੁ ਅਪਨੀਧੇ ॥
hamare karam na bicharahu Thaakur tum(h) paij rakhahu apaneedhe ||
Please, do not take my karma into account, O my Lord and Master; please save the honor of Your slave.
ਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੇ (ਚੰਗੇ ਮੰਦੇ) ਕਰਮ ਨਾਹ ਵਿਚਾਰਨੇ; ਆਪਣੇ ਸੇਵਕ-ਦਾਸ ਦੀ ਤੁਸਾਂ ਆਪ ਇੱਜ਼ਤ ਰੱਖਣੀ ।
हे मालिक प्रभू ! हम जीवों के (अच्छे-बुरे) कर्म ना विचारने; अपने सेवक दास की तुमने खुद इज्जत रखनी।
Oh Señor, no tomes el saldo de mis acciones en cuenta y salva el Honor de Tu Propio Nombre.
ਹਰਿ ਭਾਵੈ ਸੁਣਿ ਬਿਨਉ ਬੇਨਤੀ ਜਨ ਨਾਨਕ ਸਰਣਿ ਪਵੀਧੇ ॥੪॥੩॥੫॥
har bhaavai sun binau benatee jan naanak saran paveedhe ||4||3||5||
O Lord, if it pleases You, hear my prayer; servant Nanak seeks Your Sanctuary. ||4||3||5||
ਹੇ ਦਾਸ ਨਾਨਕ! (ਆਖ—) ਜਿਵੇਂ ਤੈਨੂੰ ਭਾਵੈ ਮੇਰੀ ਬੇਨਤੀ-ਅਰਜ਼ੋਈ ਸੁਣ, ਮੈਂ ਤੇਰੀ ਸਰਨ ਪਿਆਂ ਹਾਂ ।੪।੩।੫।
हे दास नानक ! (कह-) जैसे तुझे अच्छा लगे मेरी विनती आरज़ू सुन। मैं तेरी शरण पड़ा हूँ। 4। 3। 5।
Oh Dios, escucha mi oración, pues he buscado Tu Santuario. (4-3-5)
ਬਸੰਤੁ ਹਿੰਡੋਲ ਮਹਲਾ ੪ ॥
basa(n)t hi(n)ddol mahalaa chauthhaa ||
Basant Hindol, Fourth Mehla:
ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।
Basant Hindol, Mejl Guru Ram Das, Cuarto Canal Divino.
ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ ਤਿਲੁ ਘਰਿ ਨਹੀ ਵਾਸਾ ਪਾਈਐ ॥
man khin khin bharam bharam bahu dhaavai til ghar nahee vaasaa paieeaai ||
Each and every moment, my mind roams and rambles, and runs all over the place. It does not stay in its own home, even for an instant.
ਹੇ ਭਾਈ! (ਮਨੁੱਖ ਦਾ) ਮਨ ਹਰੇਕ ਖਿਨ ਭਟਕ ਭਟਕ ਕੇ (ਮਾਇਆ ਦੀ ਖ਼ਾਤਰ) ਬਹੁਤ ਦੌੜਦਾ ਫਿਰਦਾ ਹੈ, ਇਸ ਤਰ੍ਹਾਂ ਇਹ ਰਤਾ ਭਰ ਸਮੇ ਲਈ ਭੀ ਆਪਣੇ ਸਰੀਰ-ਘਰ ਵਿਚ (ਸੈ੍ਵ ਸਰੂਪ ਵਿਚ) ਟਿਕ ਨਹੀਂ ਸਕਦਾ ।
हे भाई ! (मनुष्य का) मन हरेक छिन भटक-भटक के (माया की खातिर) बहुत दौड़ता फिरता है। इस तरह यह रक्ती भर समय के लिए भी अपने शरीर-घर में (स्वै-स्वरूप में) टिक नहीं सकता।
Mi mente vaga ofuscada por la duda y no se queda en paz en su propio hogar,
ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਾਰਿਓ ਘਰਿ ਮੰਦਰਿ ਆਣਿ ਵਸਾਈਐ ॥੧॥
gur a(n)kas sabadh dhaaroo sir dhaario ghar ma(n)dhar aan vasaieeaai ||1||
But when the bridle of the Shabad, the Word of God, is placed over its head, it returns to dwell in its own home. ||1||
(ਗੁਰੂ ਦਾ) ਸ਼ਬਦ (ਮਨ ਦੀ ਭਟਕਣਾ ਦੂਰ ਕਰਨ ਲਈ) ਦਵਾਈ (ਹੈ । ਜਿਵੇਂ ਮਹਾਵਤ ਹਾਥੀ ਨੂੰ ਵੱਸ ਵਿਚ ਰੱਖਣ ਲਈ ਲੋਹੇ ਦਾ ਡੰਡਾ ਉਸ ਦੇ ਸਿਰ ਉਤੇ ਮਾਰਦਾ ਹੈ, ਤਿਵੇਂ) ਗੁਰੂ ਨੇ (ਜਿਸ ਮਨੁੱਖ ਦੇ) ਸਿਰ ਉੱਤੇ ਆਪਣਾ ਸ਼ਬਦ-ਅੰਕਸ਼ ਰੱਖ ਦਿੱਤਾ, ਉਸ ਦੇ ਮਨ ਨੂੰ ਹਿਰਦੇ-ਘਰ ਵਿਚ ਹਿਰਦੇ-ਮੰਦਰ ਵਿਚ ਲਿਆ ਕੇ ਟਿਕਾ ਦਿੱਤਾ ।੧।
(गुरू का) शबद (मन की भटकना दूर करने के लिए) दवाई (है। जैसे महावत हाथी को वश में रखने के लिए लोहे का डंडा अंकुश उसके सिर पर मारता है। वैसे ही) गुरू ने (जिस मनुष्य के) सिर पर अपना शबद-अंकुश रख दिया। उसके मन को हृदय-घर में हृदय-मन्दिर में ला के टिका दिया। 1।
pero guiada por la Palabra del Shabd del Guru, regresa a su lugar. (1)
ਗੋਬਿੰਦ ਜੀਉ ਸਤਸੰਗਤਿ ਮੇਲਿ ਹਰਿ ਧਿਆਈਐ ॥
gobi(n)dh jeeau satasa(n)gat mel har dhiaaieeaai ||
O Dear Lord of the Universe, lead me to join the Sat Sangat, the True Congregation, so that I may meditate on You, Lord.
ਹੇ ਗੋਬਿੰਦ ਜੀ! (ਮੈਨੂੰ) ਸਾਧ ਸੰਗਤਿ ਵਿਚ ਮਿਲਾ । (ਸਾਧ ਸੰਗਤਿ ਵਿਚ ਮਿਲ ਕੇ) ਹੇ ਹਰੀ! (ਤੇਰਾ ਨਾਮ) ਸਿਮਰਿਆ ਜਾ ਸਕਦਾ ਹੈ ।
हे गोबिंद जी ! (मुझे) साध-संगति में मिला। (साध-संगति में मिल के) हे हरी ! (तेरा नाम) सिमरा जा सकता है।
Oh Dios, guíame hasta Tus Santos, para que Te pueda contemplar y liberándome de mi ego negativo,
ਹਉਮੈ ਰੋਗੁ ਗਇਆ ਸੁਖੁ ਪਾਇਆ ਹਰਿ ਸਹਜਿ ਸਮਾਧਿ ਲਗਾਈਐ ॥੧॥ ਰਹਾਉ ॥
haumai rog giaa sukh paiaa har sahaj samaadh lagaieeaai ||1|| rahaau ||
I am cured of the disease of egotism, and I have found peace; I have intuitively entered into the state of Samaadhi. ||1||Pause||
ਹੇ ਹਰੀ! ਜਿਹੜਾ ਮਨੁੱਖ (ਸਾਧ ਸੰਗਤਿ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤਿ ਜੋੜਦਾ ਹੈ, ਉਸ ਦਾ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ।੧।ਰਹਾਉ।
हे हरी ! जो मनुष्य (साध-संगति की बरकति से) आत्मिक अडोलता में सुरति जोड़ता है। उसका अहंकार का रोग दूर हो जाता है। वह आत्मिक आनंद पाता है। 1। रहाउ।
esté en Éxtasis en el Estado de Equilibrio. (1-Pausa)
ਘਰਿ ਰਤਨ ਲਾਲ ਬਹੁ ਮਾਣਕ ਲਾਦੇ ਮਨੁ ਭ੍ਰਮਿਆ ਲਹਿ ਨ ਸਕਾਈਐ ॥
ghar ratan laal bahu maanak laadhe man bhramiaa leh na sakaieeaai ||
This house is loaded with countless gems, jewels, rubies and emeralds, but the wandering mind cannot find them.
ਹੇ ਭਾਈ! (ਹਰੇਕ ਮਨੁੱਖ ਦੇ ਹਿਰਦੇ-) ਘਰ ਵਿਚ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਅਨੇਕਾਂ ਰਤਨ ਲਾਲ ਮੋਤੀ ਭਰੇ ਪਏ ਹਨ । (ਪਰ ਜਦ ਤਕ) ਮਨ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਤਦ ਤਕ ਉਹਨਾਂ ਨੂੰ ਲੱਭ ਨਹੀਂ ਸਕੀਦਾ ।
हे भाई ! (हरेक मनुष्य के हृदय-) घर में (परमात्मा की सिफत-सालाह के) अनेकों रत्न-लाल मोती भरे हुए हैं। (पर जब तक) मन (माया की खातिर) भटकता फिरता है। तब तक उनको पाया नहीं जा सकता।
Nuestro hogar está saturado de joyas y rubíes, pero la mente, viviendo en la duda, no las logra encontrar.
ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ ॥੨॥
jiau oddaa koop guhaj khin kaaddai tiau satigur vasat lahaieeaai ||2||
As the water-diviner finds the hidden water, and the well is then dug in an instant, so do we find the object of the Name through the True Guru. ||2||
ਹੇ ਭਾਈ! ਜਿਵੇਂ ਕੋਈ ਸੇਂਘਾ (ਧਰਤੀ ਵਿਚ) ਦੱਬਿਆ ਹੋਇਆ (ਪੁਰਾਣਾ) ਖੂਹ ਤੁਰਤ ਲੱਭ ਲੈਂਦਾ ਹੈ, ਤਿਵੇਂ (ਮਨੁੱਖ ਦੇ ਅੰਦਰ ਹੀ ਲੁਕਿਆ ਹੋਇਆ) ਨਾਮ-ਪਦਾਰਥ ਗੁਰੂ ਦੀ ਰਾਹੀਂ ਲੱਭ ਪੈਂਦਾ ਹੈ ।੨।
हे भाई ! जैसे कोई सेंघा (धरती में) दबा हुआ (पुराना) कूआँ तुरंत ढूँढ लेता है। वैसे ही (मनुष्य के अंदर छुपा हुआ) नाम-पदारथ गुरू के माध्यम से मिल जाता है। 2।
Así como el buscador de agua, la huele escondida en el vientre de la tierra, de la misma forma es que encontramos el Nombre escondido en el seno de nuestro ser, a través del Guru. (2)
ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਧ੍ਰਿਗੁ ਧ੍ਰਿਗੁ ਨਰ ਜੀਵਾਈਐ ॥
jin aaisaa satigur saadh na paiaa te dhirag dhirag nar jeevaieeaai ||
Those who do not find such a Holy True Guru - cursed, cursed are the lives of those people.
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਾਧੇ ਹੋਏ ਮਨ ਵਾਲਾ ਇਹੋ ਜਿਹਾ ਗੁਰੂ ਨਹੀਂ ਲੱਭਾ, ਉਹਨਾਂ ਮਨੁੱਖਾਂ ਦਾ ਜੀਊਣਾ ਸਦਾ ਫਿਟਕਾਰ-ਜੋਗ ਹੀ ਹੁੰਦਾ ਹੈ (ਉਹ ਸਦਾ ਅਜਿਹੇ ਕੰਮ ਹੀ ਕਰਦੇ ਹਨ ਕਿ ਉਹਨਾਂ ਨੂੰ ਜਗਤ ਵਿਚ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ) ।
हे भाई ! जिन मनुष्यों ने साधे हुए मन वाला ऐसा गुरू नहीं पाया। उन मनुष्यों का जीना सदा धिक्कार-योग्य ही होता है (वे सदा ऐसे काम ही करते रहते हैं कि उनको जगत में फिटकारें पड़ती रहती हैं)।
Oh, sin esperanza se encuentra ese ser que no tiene la Bendición del Guru.
ਜਨਮੁ ਪਦਾਰਥੁ ਪੁੰਨਿ ਫਲੁ ਪਾਇਆ ਕਉਡੀ ਬਦਲੈ ਜਾਈਐ ॥੩॥
janam padhaarath pu(n)n fal paiaa kauddee badhalai jaieeaai ||3||
The treasure of this human life is obtained when one's virtues bear fruit, but it is lost in exchange for a mere shell. ||3||
ਹੇ ਭਾਈ! (ਅਜਿਹੇ ਮਨੁੱਖਾਂ ਨੇ) ਕੀਮਤੀ ਮਨੁੱਖਾ ਜਨਮ ਪਿਛਲੀ ਕੀਤੀ ਨੇਕ ਕਮਾਈ ਦੇ ਕਾਰਨ ਫਲ ਵਜੋਂ ਪ੍ਰਾਪਤ ਕੀਤਾ ਸੀ, ਪਰ ਹੁਣ ਉਹ ਜਨਮ ਕੌਡੀ ਦੇ ਭਾ (ਅਜਾਈਂ) ਜਾ ਰਿਹਾ ਹੈ ।੩।
हे भाई ! (ऐसे मनुष्यों ने) कीमती मनुष्य जनम पिछली की नेक कमाई के फल के कारण पा तो लिया। पर अब वह जनम कौड़ी के मोल (व्यर्थ गवाए) जा रहा है। 3।
Cuando nuestros actos dan fruto, logramos tener el nacimiento humano, pero lo desperdiciamos inconscientemente en lo fútil. (3)
ਮਧੁਸੂਦਨ ਹਰਿ ਧਾਰਿ ਪ੍ਰਭ ਕਿਰਪਾ ਕਰਿ ਕਿਰਪਾ ਗੁਰੂ ਮਿਲਾਈਐ ॥
madhusoodhan har dhaar prabh kirapaa kar kirapaa guroo milaieeaai ||
O Lord God, please be merciful to me; be merciful, and lead me to meet the Guru.
ਹੇ ਦੁਸ਼ਟ-ਦਮਨ ਹਰੀ! ਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ । ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ ।
हे दुष्ट-दमन हरी ! हे प्रभू ! (मेरे पर) मेहर कर। कृपा करके (मुझे) गुरू से मिला।
Oh Dios, ten Compasión de mí y guíame hasta mi Guru.
ਜਨ ਨਾਨਕ ਨਿਰਬਾਣ ਪਦੁ ਪਾਇਆ ਮਿਲਿ ਸਾਧੂ ਹਰਿ ਗੁਣ ਗਾਈਐ ॥੪॥੪॥੬॥
jan naanak nirabaan padh paiaa mil saadhoo har gun gaieeaai ||4||4||6||
Servant Nanak has attained the state of Nirvaanaa; meeting with the Holy people, he sings the Glorious Praises of the Lord. ||4||4||6||
ਹੇ ਦਾਸ ਨਾਨਕ! (ਆਖ—ਜਿਹੜਾ ਮਨੁੱਖ) ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ।੪।੪।੬।
हे दास नानक ! (कह- जो मनुष्य) गुरू को मिल के परमात्मा के गुण गाता है। वह मनुष्य ऐसी आत्मिक अवस्था हासिल कर लेता है जहाँ कोई वासना छू नहीं सकती। 4। 4। 6।
Nanak ha obtenido el Estado de Nirvana y estando en Compañía de los Santos canta la Alabanza del Señor. (4-4-6)
ਬਸੰਤੁ ਹਿੰਡੋਲ ਮਹਲਾ ੪ ॥
basa(n)t hi(n)ddol mahalaa chauthhaa ||
Basant Hindol, Fourth Mehla:
ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।
Basant Hindol, Mejl Guru Ram Das, Cuarto Canal Divino.
ਆਵਣ ਜਾਣੁ ਭਇਆ ਦੁਖੁ ਬਿਖਿਆ ਦੇਹ ਮਨਮੁਖ ਸੁੰਞੀ ਸੁੰਞੁ ॥
aavan jaan bhiaa dhukh bikhiaa dheh manmukh su(n)n(j)ee su(n)n(j) ||
Coming and going, he suffers the pains of vice and corruption; the body of the self-willed manmukh is desolate and vacant.
ਹੇ ਭਾਈ! ਮਾਇਆ (ਦੇ ਮੋਹ) ਦੇ ਕਾਰਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਉਹਨਾਂ ਨੂੰ ਕਲੇਸ਼ ਵਾਪਰਿਆ ਰਹਿੰਦਾ ਹੈ,
हे भाई ! माया (के मोह) के कारण अपने मन के पीछे चलने वाले मनुष्यों का जनम-मरण का चक्कर बना रहता है उन्हें कलेश बना रहता है। उनका शरीर नाम से वंचित रहता है। उनके अंदर नाम की शुन्यता बनी रहती है।
El cuerpo del arrogante Manmukj está vacío e incesantemente va y viene, llevando a rastras los sufrimientos de las traiciones a su propia conciencia.
ਰਾਮ ਨਾਮੁ ਖਿਨੁ ਪਲੁ ਨਹੀ ਚੇਤਿਆ ਜਮਿ ਪਕਰੇ ਕਾਲਿ ਸਲੁੰਞੁ ॥੧॥
raam naam khin pal nahee chetiaa jam pakare kaal salu(n)n(j) ||1||
He does not dwell on the Lord's Name, even for an instant, and so the Messenger of Death seizes him by his hair. ||1||
ਉਹਨਾਂ ਦਾ ਸਰੀਰ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹਨਾਂ ਦੇ ਅੰਦਰ ਨਾਮ ਵਲੋਂ ਸੁੰਞ ਬਣੀ ਰਹਿੰਦੀ ਹੈ । ਉਹ ਮਨੁੱਖ ਪਰਮਾਤਮਾ ਦਾ ਨਾਮ ਇਕ ਖਿਨ ਲਈ ਇਕ ਪਲ ਲਈ ਭੀ ਯਾਦ ਨਹੀਂ ਕਰਦੇ । ਆਤਮਕ ਮੌਤ ਨੇ ਹਰ ਵੇਲੇ ਉਹਨਾਂ ਨੂੰ ਸਿਰੋਂ ਫੜਿਆ ਹੋਇਆ ਹੁੰਦਾ ਹੈ ।੧।
वे मनुष्य परमात्मा का नाम एक छिन के लिए भी एक पल के लिए भी याद नहीं करते। आत्मिक मौत ने हर वक्त उनको सिर से पकड़ा हुआ होता है। 1।
Él no ocupa ni un momento para elevar en su mente el Naam, el Nombre del Señor, y Yama, el mensajero de la muerte lo arrastra del cabello. (1)
ਗੋਬਿੰਦ ਜੀਉ ਬਿਖੁ ਹਉਮੈ ਮਮਤਾ ਮੁੰਞੁ ॥
gobi(n)dh jeeau bikh haumai mamataa mu(n)n(j) ||
O Dear Lord of the Universe, please rid me of the poison of egotism and attachment.
ਹੇ (ਮੇਰੇ) ਗੋਬਿੰਦ ਜੀ! (ਮੇਰੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੀ) ਹਉਮੈ ਅਤੇ ਮਮਤਾ ਦੀ ਜ਼ਹਰ ਦੂਰ ਕਰ ।
हे (मेरे) गोबिंद जी ! (मेरे अंदर से आत्मिक मौत लाने वाली) अहंकार और ममता का जहर दूर कर।
Oh Dios, libérame del veneno del ego y del apego,
ਸਤਸੰਗਤਿ ਗੁਰ ਕੀ ਹਰਿ ਪਿਆਰੀ ਮਿਲਿ ਸੰਗਤਿ ਹਰਿ ਰਸੁ ਭੁੰਞੁ ॥੧॥ ਰਹਾਉ ॥
satasa(n)gat gur kee har piaaree mil sa(n)gat har ras bhu(n)n(j) ||1|| rahaau ||
The Sat Sangat, Guru's True Congregation is so dear to the Lord. So join the Sangat, and taste the sublime essence of the Lord. ||1||Pause||
ਹੇ ਹਰੀ! ਸਾਧ ਸੰਗਤਿ ਤੇਰੀ ਪਿਆਰੀ ਹੈ ਗੁਰੂ ਦੀ ਪਿਆਰੀ ਹੈ । (ਮਿਹਰ ਕਰ) ਮੈਂ ਸਾਧ ਸੰਗਤਿ ਵਿਚ ਮਿਲ ਕੇ ਤੇਰੇ ਨਾਮ ਦਾ ਰਸ ਮਾਣਦਾ ਰਹਾਂ ।੧।ਰਹਾਉ।
हे हरी ! साध-संगति तेरी प्यारी है गुरू की प्यारी है। (मेहर कर) मैं साध-संगति में मिल के तेरे नाम का रस लेता रहूँ। 1। रहाउ।
y ya que Tus Sirvientes son tan queridos por Ti, yo me voy con ellos para participar de Tu Esencia. (1-Pausa)
ਸਤਸੰਗਤਿ ਸਾਧ ਦਇਆ ਕਰਿ ਮੇਲਹੁ ਸਰਣਾਗਤਿ ਸਾਧੂ ਪੰਞੁ ॥
satasa(n)gat saadh dhiaa kar melahu saranaagat saadhoo pa(n)n(j) ||
Please be kind to me, and unite me with the Sat Sangat, the True Congregation of the Holy; I seek the Sanctuary of the Holy.
ਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ) ਗੁਰੂ ਦੀ ਸਤ ਸੰਗਤਿ ਵਿਚ ਮਿਲਾਈ ਰੱਖ, ਮੈਂ ਗੁਰੂ ਦੀ ਸਰਨ (ਸਦਾ) ਪਿਆ ਰਹਾਂ ।
हे प्रभू ! मेहर कर के (मुझे) गुरू की सत्संगति में मिलाए रख। मैं गुरू की शरण (सदा) पड़ा रहूँ।
Oh Dios, llévame a donde Tus Santos, por Misericordia, pues yo sólo busco Su Santuario.
ਹਮ ਡੁਬਦੇ ਪਾਥਰ ਕਾਢਿ ਲੇਹੁ ਪ੍ਰਭ ਤੁਮੑ ਦੀਨ ਦਇਆਲ ਦੁਖ ਭੰਞੁ ॥੨॥
ham ddubadhe paathar kaadd leh prabh tum(h) dheen dhiaal dhukh bha(n)n(j) ||2||
I am a heavy stone, sinking down - please lift me up and pull me out! O God, Merciful to the meek, You are the Destroyer of sorrow. ||2||
ਹੇ ਪ੍ਰਭੂ! (ਪਾਪਾਂ ਨਾਲ ਭਾਰੇ) ਪੱਥਰ (ਹੋਏ) ਅਸਾਂ ਜੀਵਾਂ ਨੂੰ (ਪਾਪਾਂ ਵਿਚ) ਡੁੱਬ ਰਿਹਾਂ ਨੂੰ ਕੱਢ ਲੈ । ਹੇ ਪ੍ਰਭੂ ਜੀ! ਤੁਸੀ ਦੀਨਾਂ ਉਤੇ ਦਇਆ ਕਰਨ ਵਾਲੇ ਹੋ, ਤੁਸੀ ਸਾਡੇ ਦੁੱਖ ਨਾਸ ਕਰਨ ਵਾਲੇ ਹੋ ।੨।
हे प्रभू ! (पापों से भारी) पत्थर (हो चुके) हम जीवों को (पापों में) डूब रहों को निकाल ले। हे प्रभू जी ! तुम दीनों पर दया करने वाले हो। तुम हमारे दुख नाश करने वाले हो। 2।
Oh Tú, Disipador de las penas, oh Tú, Compasivo con el pobre y el débil, soy la piedra que se hunde, sálvame, pues sólo vivo traicionando mi Conciencia. (2)
ਹਰਿ ਉਸਤਤਿ ਧਾਰਹੁ ਰਿਦ ਅੰਤਰਿ ਸੁਆਮੀ ਸਤਸੰਗਤਿ ਮਿਲਿ ਬੁਧਿ ਲੰਞੁ ॥
har usatat dhaarahu ridh a(n)tar suaamee satasa(n)gat mil budh la(n)n(j) ||
I enshrine the Praises of my Lord and Master within my heart; joining the Sat Sangat, my intellect is enlightened.
ਹੇ ਹਰੀ! ਹੇ ਸੁਆਮੀ! (ਆਪਣੀ) ਸਿਫ਼ਤਿ-ਸਾਲਾਹ (ਮੇਰੇ) ਹਿਰਦੇ ਵਿਚ ਵਸਾਈ ਰੱਖ । (ਮਿਹਰ ਕਰ) ਤੇਰੀ ਸਾਧ ਸੰਗਤਿ ਵਿਚ ਮਿਲ ਕੇ (ਮੇਰੀ) ਅਕਲ (ਤੇਰੇ ਨਾਮ ਦੇ ਚਾਨਣ ਨਾਲ) ਰੌਸ਼ਨ ਹੋ ਜਾਏ ।
हे हरी ! हे स्वामी ! (अपनी) सिफत-सालाह (मेरे) हृदय में बसाए रख। (मेहर कर) तेरी साध-संगति में मिल के (मेरी) बुद्धि (तेरे नाम की रौशनी से) रौशन हो जाए।
Oh Dios grava Tu Alabanza en mi corazón, para que encontrándome con los Santos, mi intelecto pueda despertar.
ਹਰਿ ਨਾਮੈ ਹਮ ਪ੍ਰੀਤਿ ਲਗਾਨੀ ਹਮ ਹਰਿ ਵਿਟਹੁ ਘੁਮਿ ਵੰਞੁ ॥੩॥
har naamai ham preet lagaanee ham har viTahu ghum va(n)n(j) ||3||
I have fallen in love with the Lord's Name; I am a sacrifice to the Lord. ||3||
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਮੇਰੀ ਪ੍ਰੀਤ ਬਣ ਗਈ ਹੈ, ਮੈਂ (ਹੁਣ) ਪਰਮਾਤਮਾ ਤੋਂ (ਸਦਾ) ਸਦਕੇ ਜਾਂਦਾ ਹਾਂ ।੩।
हे भाई ! परमात्मा के नाम में मेरी प्रीति बन गई है। मैं (अब) परमात्मा से (सदा) सदके जाता हूँ। 3।
Estoy apegado a Tu Nombre, oh Señor y ofrezco mi ser en sacrificio a Tu Nombre. (3)
ਜਨ ਕੇ ਪੂਰਿ ਮਨੋਰਥ ਹਰਿ ਪ੍ਰਭ ਹਰਿ ਨਾਮੁ ਦੇਵਹੁ ਹਰਿ ਲੰਞੁ ॥
jan ke poor manorath har prabh har naam dhevahu har la(n)n(j) ||
O Lord God, please fulfill the desires of Your humble servant; please bless me with Your Name, O Lord.
ਹੇ ਹਰੀ! ਹੇ ਪ੍ਰਭੂ! (ਮੈਂ) ਸੇਵਕ ਦੇ ਮਨੋਰਥ ਪੂਰੇ ਕਰ, ਮੈਨੂੰ ਆਪਣਾ ਨਾਮ ਬਖ਼ਸ਼, (ਤੇਰਾ ਨਾਮ ਹੀ ਮੇਰੇ ਵਾਸਤੇ) ਚਾਨਣ (ਹੈ) ।
हे हरी ! हे प्रभू ! (मुझ) सेवक के मनोरथ पूरे कर। मुझे अपना नाम बख्श। (तेरा नाम ही मेरे वास्ते) प्रकाश (है)।
Oh Señor, satisface mi ser e ilumina mi mente con Tu Nombre.
ਜਨ ਨਾਨਕ ਮਨਿ ਤਨਿ ਅਨਦੁ ਭਇਆ ਹੈ ਗੁਰਿ ਮੰਤ੍ਰੁ ਦੀਓ ਹਰਿ ਭੰਞੁ ॥੪॥੫॥੭॥੧੨॥੧੮॥੭॥੩੭॥
jan naanak man tan anadh bhiaa hai gur ma(n)tr dheeo har bha(n)n(j) ||4||5||7||12||18||7||37||
Servant Nanak's mind and body are filled with ecstasy; the Guru has blessed him with the Mantra of the Lord's Name. ||4||5||7||12||18||7||37||
ਹੇ ਦਾਸ ਨਾਨਕ! (ਆਖ—ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਬਖ਼ਸ਼ਿਆ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਆਤਮਕ ਖਿੜਾਉ ਬਣ ਗਿਆ ।੪।੫।੭।੩੭।
हे दास नानक ! (कह- जिस मनुष्य को) गुरू ने परमात्मा का नाम-मंत्र बख्शा है। उसके मन में उसके तन में आत्मिक उमंग बन गई। 4। 5। 7। 37।
En el ser íntegro de Nanak hay Éxtasis, pues el Guru lo ha bendecido con la Contemplación de la Palabra del Shabd del Señor. (4-5-7-12-18-7-37)