Sri Guru Granth Sahib Ji

ਰਾਗੁ ਕੇਦਾਰਾ

Raag Kaydaaraa

Ang 1122 of 1430

ਹਰਿ ਕੇ ਨਾਮ ਕੀ ਮਨ ਰੁਚੈ ॥

har ke naam kee man ruchai ||

My mind is filled with yearning for the Name of the Lord.

ਹੇ ਭਾਈ! ਜਿਸ ਮਨੁੱਖ ਦੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,

हे भाई ! जिस मनुष्य के मन को परमात्मा के नाम की लगन लग जाती है।

Si la mente añora el Nombre del Señor, uno es bendecido con Inmensa Paz

ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ ਰਹਾਉ ॥

koT saa(n)t ana(n)dh pooran jalat chhaatee bujhai || rahaau ||

I am totally filled with tranquility and bliss; the burning desire within has been quenched. ||Pause||

ਉਸ ਦੇ ਹਿਰਦੇ ਵਿਚ ਪੂਰਨ ਸ਼ਾਂਤੀ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਦੀ ਪਹਿਲੀ) ਬਲ ਰਹੀ ਅੱਗ ਬੁੱਝ ਜਾਂਦੀ ਹੈ ।ਰਹਾਉ।

उसके हृदय में पूर्ण-शांति आनंद बना रहता है। उसके हृदय में (विकारों की पहले से) जल रही आग बुझ जाती है। रहाउ।

y Perfecto Éxtasis y así el fuego interior es sofocado. (Pausa)

ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ॥

sa(n)t maarag chalat praanee patit udhare muchai ||

Walking on the path of the Saints, millions of mortal sinners have been saved.

ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, (ਉਸ ਦੀ ਸੰਗਤਿ ਵਿਚ ਰਹਿ ਕੇ) ਅਨੇਕਾਂ ਵਿਕਾਰੀ ਮਨੁੱਖ (ਵਿਕਾਰਾਂ ਤੋਂ) ਬਚ ਜਾਂਦੇ ਹਨ ।

हे भाई ! जो मनुष्य गुरू के बताए हुए रास्ते पर चलता है। (उसकी संगति में रह के) अनेकों विकारी मनुष्य (विकारों से) बच जाते हैं।

Sí, andando por el Sendero de los Santos, millones de seres malvados son salvados y aquél que aplica el Polvo de los Pies de los Santos en su frente,

ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥

ren jan kee lagee masatak anik teerath suchai ||1||

One who applies the dust of the feet of the humble to his forehead, is purified, as if he has bathed at countless sacred shrines. ||1||

ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਲੱਗਦੀ ਹੈ, (ਉਸ ਦੇ ਅੰਦਰ, ਮਾਨੋ) ਅਨੇਕਾਂ ਤੀਰਥਾਂ (ਦੇ ਇਸ਼ਨਾਨ) ਦੀ ਪਵਿੱਤ੍ਰਤਾ ਹੋ ਜਾਂਦੀ ਹੈ ।੧।

जिस मनुष्य के माथे पर परमात्मा के सेवक की चरण-धूड़ लगती है। (उसके अंदर। मानो) अनेकों तीर्थों (के स्नान) की पवित्रता हो जाती है। 1।

logra el Mérito de haberse bañado en miles de lugares de peregrinaje. (1)

ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ ॥

charan kamal dhiaan bheetar ghaT ghaTeh suaamee sujhai ||

Meditating on His Lotus Feet deep within, one realizes the Lord and Master in each and every heart.

ਹੇ ਭਾਈ! ਜਿਸ ਮਨੁੱਖ ਦੀ ਸੁਰਤਿ ਪ੍ਰਭੂ ਦੇ ਸੋਹਣੇ ਚਰਨਾਂ ਦੇ ਧਿਆਨ ਵਿਚ ਟਿਕੀ ਰਹਿੰਦੀ ਹੈ, ਉਸ ਨੂੰ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ ।

हे भाई ! जिस मनुष्य की सुररति प्रभू के सुंदर चरणों के ध्यान में टिकी रहती है। उसको मालिक-प्रभू हरेक शरीर में बसता दिख जाता है।

Si uno está entonado en los Pies de Loto, uno logra ver al Señor en todos los corazones.

ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥

saran dhev apaar naanak bahur jam nahee lujhai ||2||7||15||

In the Sanctuary of the Divine, Infinite Lord, Nanak shall never again be tortured by the Messenger of Death. ||2||7||15||

ਹੇ ਨਾਨਕ! ਜਿਹੜਾ ਮਨੁੱਖ ਚਾਨਣ-ਰੂਪ ਬੇਅੰਤ ਪ੍ਰਭੂ ਦੀ ਸਰਨ ਵਿਚ ਆ ਜਾਂਦਾ ਹੈ, ਜਮਦੂਤ ਮੁੜ ਉਸ ਨਾਲ ਕੋਈ ਝਗੜਾ ਨਹੀਂ ਪਾਂਦਾ ।੨।੭।੧੫।

हे नानक ! जो मनुष्य प्रकाश-रूप बेअंत प्रभू की शरण में आ जाता है। जमदूत दोबारा उसके साथ कोई झगड़ा नहीं डालता। 2। 7। 15।

Nanak ha buscado el Refugio de su Dios Infinito y a él Yama, el mensajero de la muerte, no lo aterroriza más. (2-7-15)

ਕੇਦਾਰਾ ਛੰਤ ਮਹਲਾ ੫

kedhaaraa chha(n)t mahalaa panjavaa

Kaydaaraa Chhant, Fifth Mehla:

ਕੇਦਾਰਾ ਛੰਤ। ਪੰਜਵੀਂ ਪਾਤਿਸ਼ਾਹੀ।

Kedara Chhant, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Un Dios Creador Universal, por la Gracia del Verdadero Guru.

ਮਿਲੁ ਮੇਰੇ ਪ੍ਰੀਤਮ ਪਿਆਰਿਆ ॥ ਰਹਾਉ ॥

mil mere preetam piaariaa || rahaau ||

Please meet me, O my Dear Beloved. ||Pause||

ਹੇ ਮੇਰੇ ਪਿਆਰੇ! ਹੇ ਮੇਰੇ ਪ੍ਰੀਤਮ! (ਮੈਨੂੰ) ਮਿਲ ।ਰਹਾਉ।

हे मेरे प्यारे ! हे मेरे प्रीतम ! (मुझे) मिल। रहाउ।

Encuéntrame, oh Dios Bienamado. (Pausa)

ਪੂਰਿ ਰਹਿਆ ਸਰਬਤ੍ਰ ਮੈ ਸੋ ਪੁਰਖੁ ਬਿਧਾਤਾ ॥

poor rahiaa sarabatr mai so purakh bidhaataa ||

He is All-pervading amongst all, the Architect of Destiny.

ਹੇ ਭਾਈ! ਉਹ ਸਰਬ-ਵਿਆਪਕ ਸਿਰਜਣਹਾਰ ਸਭ ਥਾਈਂ ਮੌਜੂਦ ਹੈ । ਹੇ ਭਾਈ! ਪ੍ਰਭੂ (ਨੂੰ ਮਿਲਣ) ਦਾ ਰਸਤਾ ਪ੍ਰਭੂ ਨੇ ਆਪ ਹੀ ਬਣਾਇਆ ਹੈ (ਉਹ ਰਸਤਾ ਇਹ ਹੈ ਕਿ) ਸੰਤ ਜਨਾਂ ਦੀ ਸੰਗਤਿ ਵਿਚ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ ।

हे भाई ! वह सर्व-व्यापक सृजनहार हर जगह मौजूद है।

Sí, Tú lo llenas todo por todas partes, eres mi Único Señor Creador.

ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥

maarag prabh kaa har keeaa sa(n)tan sa(n)g jaataa ||

The Lord God has created His Path, which is known in the Society of the Saints.

ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਹੀ ਸਿਰਜਣਹਾਰ ਅਕਾਲ ਪੁਰਖ ਨਾਲ ਜਾਣ-ਪਛਾਣ ਹੋ ਸਕਦੀ ਹੈ ।

हे भाई ! प्रभू (को मिलने) का रास्ता प्रभू ने स्वयं ही बनाया है (वह रास्ता यह है कि) संत-जनों की संगति में ही उसके साथ गहरी सांझ पड़ सकती है।

Tú Mismo señalas Tu Camino, pero sólo eres conocido a través de los Santos

ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ ॥

sa(n)tan sa(n)g jaataa purakh bidhaataa ghaT ghaT nadhar nihaaliaa ||

The Creator Lord, the Architect of Destiny, is known in the Society of the Saints; You are seen in each and every heart.

(ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਹੀ ਉਸ ਨੂੰ) ਹਰੇਕ ਸਰੀਰ ਵਿਚ ਅੱਖੀਂ ਵੇਖਿਆ ਜਾ ਸਕਦਾ ਹੈ ।

हे भाई ! संत-जनों की संगति में ही सृजनहार अकाल-पुरख के साथ जान-पहचान हो सकती है। (संतजनों की संगति में रह के ही उसको) हरेक शरीर में आँखों से देखा जा सकता है।

y conociéndote de esta manera, oh mi Señor Creador, eres visto en cada corazón.

ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲੁ ਨਹੀ ਭੰਨੈ ਘਾਲਿਆ ॥

jo saranee aavai sarab sukh paavai til nahee bha(n)nai ghaaliaa ||

One who comes to His Sanctuary, finds absolute peace; not even a bit of his work goes unnoticed.

ਜਿਹੜਾ ਮਨੁੱਖ (ਸੰਤ ਜਨਾਂ ਦੀ ਸੰਗਤਿ ਦੀ ਬਰਕਤਿ ਨਾਲ ਪ੍ਰਭੂ ਦੀ) ਸਰਨ ਆਉਂਦਾ ਹੈ, ਉਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ । ਪ੍ਰਭੂ ਉਸ ਮਨੁੱਖ ਦੀ ਕੀਤੀ ਹੋਈ ਮਿਹਨਤ ਨੂੰ ਰਤਾ ਭਰ ਭੀ ਨਹੀਂ ਗਵਾਂਦਾ ।

जो मनुष्य (संतजनों की संगति की बरकति से प्रभू की) शरण आता है। वह सारे सुख हासिल कर लेता है। प्रभू उस मनुष्य की की हुई मेहनत को रक्ती भर भी नहीं गवाता।

El que se postra a Tus Pies, obtiene Bondades, pues aún una sola pizca de nuestras acciones es recompensada por Ti.

ਹਰਿ ਗੁਣ ਨਿਧਿ ਗਾਏ ਸਹਜ ਸੁਭਾਏ ਪ੍ਰੇਮ ਮਹਾ ਰਸ ਮਾਤਾ ॥

har gun nidh gaae sahaj subhaae prem mahaa ras maataa ||

One who sings the Glorious Praises of the Lord, the Treasure of Virtue, is easily, naturally intoxicated with the supreme, sublime essence of divine love.

ਹੇ ਭਾਈ! ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਿਆਰ ਨਾਲ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਸਭ ਤੋਂ ਉੱਚੇ ਪੇ੍ਰਮ-ਰਸ ਵਿਚ ਮਸਤ ਰਹਿੰਦਾ ਹੈ ।

हे भाई ! जो मनुष्य आत्मिक अडोलता में टिक के प्यार से गुणों के खजाने प्रभू के गुण गाता है। वह सबसे ऊँचे प्रेम-रस में मस्त रहता है।

Sí, aquél que canta Tu Alabanza, oh Tesoro de Virtud, de forma espontánea, es imbuido en la Grandiosa Esencia de tu Amor.

ਨਾਨਕ ਦਾਸ ਤੇਰੀ ਸਰਣਾਈ ਤੂ ਪੂਰਨ ਪੁਰਖੁ ਬਿਧਾਤਾ ॥੧॥

naanak dhaas teree saranaiee too pooran purakh bidhaataa ||1||

Slave Nanak seeks Your Sanctuary; You are the Perfect Creator Lord, the Architect of Destiny. ||1||

ਹੇ ਨਾਨਕ! (ਆਖ—ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਵਿਚ ਰਹਿੰਦੇ ਹਨ । ਤੂੰ ਸਭ ਗੁਣਾਂ ਨਾਲ ਭਰਪੂਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ ।੧।

हे नानक ! (कह- हे प्रभू !) तेरे दास तेरी शरण में रहते हैं। तू सब गुणों से भरपूर है। तू सर्व-व्यापक है। तू (सारे जगत का) रचनहार है। 1।

Nanak sólo busca Tu Refugio pues eres Tú el Único Señor Creador, el Ser Perfecto. (1)

ਹਰਿ ਪ੍ਰੇਮ ਭਗਤਿ ਜਨ ਬੇਧਿਆ ਸੇ ਆਨ ਕਤ ਜਾਹੀ ॥

har prem bhagat jan bedhiaa se aan kat jaahee ||

The Lord's humble servant is pierced through with loving devotion to Him; where else can he go?

ਹੇ ਭਾਈ! ਜਿਹੜੇ ਮਨੁੱਖ ਹਰੀ ਦੀ ਪੇ੍ਰਮਾ-ਭਗਤੀ ਵਿਚ ਵਿੱਝ ਜਾਂਦੇ ਹਨ, ਉਹ (ਹਰੀ ਨੂੰ ਛੱਡ ਕੇ) ਕਿਸੇ ਹੋਰ ਥਾਂ ਨਹੀਂ ਜਾ ਸਕਦੇ ।

हे भाई ! जो मनुष्य हरी की प्रेमा-भक्ति में रम जाते हैं। वे (हरी को छोड़ के) किसी और जगह नहीं जा सकते।

El que es flechado con la Amorosa Adoración de Dios, ese ser no va con otro.

ਮੀਨੁ ਬਿਛੋਹਾ ਨਾ ਸਹੈ ਜਲ ਬਿਨੁ ਮਰਿ ਪਾਹੀ ॥

meen bichhohaa naa sahai jal bin mar paahee ||

The fish cannot endure separation, and without water, it will die.

(ਜਿਵੇਂ) ਮੱਛੀ (ਪਾਣੀ ਦਾ) ਵਿਛੋੜਾ ਸਹਾਰ ਨਹੀਂ ਸਕਦੀ, ਪਾਣੀ ਤੋਂ ਬਿਨਾ ਮੱਛੀਆਂ ਮਰ ਜਾਂਦੀਆਂ ਹਨ ।

(जैसे) मछली (पानी का) विछोड़ा सह नहीं सकती। पानी के बिना मछलियाँ मर जाती हैं।

Así como el pez muere fuera del agua, así Tu Devoto muere sin Ti.

ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਿਕ ਬੂੰਦ ਪਿਆਸਿਆ ॥

har bin kiau raheeaai dhookh kin saheeaai chaatirak boo(n)dh piaasiaa ||

Without the Lord, how can I survive? How can I endure the pain? I am like the rainbird, thirsty for the rain-drop.

ਹੇ ਭਾਈ! (ਜਿਨ੍ਹਾਂ ਦੇ ਮਨ ਪ੍ਰੇਮ-ਭਗਤੀ ਵਿਚ ਵਿੱਝ ਗਏ ਹਨ, ਉਹਨਾਂ ਵਿਚੋਂ ਕਿਸੇ ਪਾਸੋਂ ਭੀ) ਪਰਮਾਤਮਾ (ਦੀ ਯਾਦ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ,

हे भाई ! (जिन के मन प्रेमा-भक्ति में भेदे गए। उनसे किसी तरफ से भी) परमात्मा (की याद) के बिना नहीं रहा जा सकता। किसी भी तरह से विछोड़े का दुख सहा नहीं जा सकता। (जैसे) पपीहा हर वक्त स्वाति बूँद के लिए तरसता है

¿Cómo puede uno estar sin Ti, oh Dios?, ¿cómo puede el pájaro Chatrik vivir sin la gota Svanti de las alturas?

ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ ਸੂਰਜ ਕਿਰਣਿ ਪ੍ਰਗਾਸਿਆ ॥

kab rain bihaavai chakavee sukh paavai sooraj kiran pragaasiaa ||

"When will the night pass?," asks the chakvi bird. "I shall find peace only when the rays of the sun shine on me."

ਕਿਸੇ ਪਾਸੋਂ ਭੀ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾ ਸਕਦਾ (ਜਿਵੇਂ) ਪਪੀਹਾ ਹਰ ਵੇਲੇ ਸ੍ਵਾਂਤੀ ਬੂੰਦ ਲਈ ਤਰਸਦਾ ਹੈ (ਜਿਵੇਂ) ਜਦ ਤਕ ਰਾਤ ਨਾਹ ਮੁੱਕੇ, ਜਦ ਤਕ ਸੂਰਜ ਦੀ ਕਿਰਨ ਲੋਅ ਨ ਕਰੇ, ਚਕਵੀ ਨੂੰ ਸੁਖ ਨਹੀਂ ਮਿਲ ਸਕਦਾ ।

(जैसे) जब तक रात खत्म ना हो। जब तक सूरज की रौशनी ना आ जाए। चकवी को सुख नहीं मिल सकता।

El Chakvi añora toda la noche, deseando que la noche pase pronto para poder ver el esplendor de su amado sol.

ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ ਅਨਦਿਨੁ ਹਰਿ ਗੁਣ ਗਾਹੀ ॥

har dharas man laagaa dhinas sabhaagaa anadhin har gun gaahee ||

My mind is attached to the Blessed Vision of the Lord. Blessed are the nights and days, when I sing the Glorious Praises of the Lord,

ਹੇ ਭਾਈ! (ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਮਨੁੱਖਾਂ ਲਈ) ਉਹ ਦਿਨ ਭਾਗਾਂ ਵਾਲਾ ਹੁੰਦਾ ਹੈ ਜਦੋਂ ਉਹਨਾਂ ਦਾ ਮਨ ਪ੍ਰਭੂ ਦੇ ਦੀਦਾਰ ਵਿਚ ਜੁੜਦਾ ਹੈ, ਉਹ ਹਰ ਵੇਲੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ।

हे भाई ! (प्रभू-प्रेम में भेदे हुए मनुष्यों के लिए) वह दिन भाग्यशाली होता है जब उनका मन प्रभू के दीदार में जुड़ता है।

Así mi mente añora Tu Visión, y afortunado será para mí ese día en el que pueda cantar Tu Alabanza.

ਨਾਨਕ ਦਾਸੁ ਕਹੈ ਬੇਨੰਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥੨॥

naanak dhaas kahai bena(n)tee kat har bin praan Tikaahee ||2||

Slave Nanak utters this prayer; without the Lord, how can the breath of life continue to flow through me? ||2||

ਦਾਸ ਨਾਨਕ ਬੇਨਤੀ ਕਰਦਾ ਹੈ—(ਹੇ ਭਾਈ! ਜਿਨ੍ਹਾਂ ਦੇ ਮਨ ਪ੍ਰਭੂ-ਪੇ੍ਰਮ ਵਿਚ ਵਿੱਝੇ ਹੋਏ ਹਨ, ਉਹਨਾਂ ਦੇ) ਪ੍ਰਾਣ ਪਰਮਾਤਮਾ ਦੀ ਯਾਦ ਤੋਂ ਬਿਨਾ ਕਿਤੇ ਭੀ ਧੀਰਜ ਨਹੀਂ ਪਾ ਸਕਦੇ ।੨।

वह हर वक्त प्रभू के गुण गाते रहते हैं। दास नानक विनती करता है - (हे भाई ! जिनके मन प्रभू-प्रेम में भेदे हुए हैं। उनके) प्राण परमात्मा की याद के बिना कहीं भी धैर्य नहीं पा सकते। 2।

Reza Nanak, oh Dios, eres mi Respiración Vital, ¿cómo podría estar sin Ti? (2)

ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥

saas binaa jiau dhehuree kat sobhaa paavai ||

Without the breath, how can the body obtain glory and fame?

ਹੇ ਭਾਈ! ਜਿਵੇਂ ਸਾਹ (ਆਉਣ) ਤੋਂ ਬਿਨਾ ਮਨੁੱਖ ਦਾ ਸਰੀਰ ਕਿਤੇ ਸੋਭਾ ਨਹੀਂ ਪਾ ਸਕਦਾ, (ਤਿਵੇਂ ਪਰਮਾਤਮਾ ਦੇ) ਦਰਸਨ ਤੋਂ ਬਿਨਾ ਸਾਧੂ-ਜਨ (ਸੋਭਾ ਨਹੀਂ ਪਾ ਸਕਦਾ) ।

हे भाई ! जैसे सांस (आए) बिना मनुष्य का शरीर कहीं शोभा नहीं पा सकता।

Así como el cuerpo sin respiración no sirve para nada, así el Santo tampoco logra la Paz sin tener la Visión de Dios.

ਦਰਸ ਬਿਹੂਨਾ ਸਾਧ ਜਨੁ ਖਿਨੁ ਟਿਕਣੁ ਨ ਆਵੈ ॥

dharas bihoonaa saadh jan khin Tikan na aavai ||

Without the Blessed Vision of the Lord's Darshan, the humble, holy person does not find peace, even for an instant.

(ਪ੍ਰਭੂ ਦੇ ਦਰਸਨ ਤੋਂ ਬਿਨਾ ਮਨੁੱਖ ਦਾ ਮਨ) ਇਕ ਖਿਨ ਲਈ ਭੀ ਟਿਕ ਨਹੀਂ ਸਕਦਾ ।

(वैसे ही परमात्मा के) दर्शनों के बिना साधू-जन (शोभा नहीं पा सकते)। (प्रभू के दर्शनों के बिना मनुष्य का मन) एक छिन के लिए भी टिक नहीं सकता।

El estar sin Dios significa sufrir el terrible dolor de la oscuridad de la conciencia.

ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ਚਰਨ ਕਮਲ ਮਨੁ ਬੇਧਿਆ ॥

har bin jo rahanaa narak so sahanaa charan kamal man bedhiaa ||

Those who are without the Lord suffer in hell; my mind is pierced through with the Lord's Feet.

ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਜੀਊਣ ਹੈ, ਉਹ ਜੀਊਣ ਨਰਕ (ਦਾ ਦੁੱਖ) ਸਹਾਰਨ (ਦੇ ਤੁੱਲ) ਹੈ । ਪਰ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਛ ਜਾਂਦਾ ਹੈ,

हे भाई ! परमात्मा के नाम के बिना जो जीना है। वह जीना नर्क (का दुख) सहने (के तुल्य) है। पर। जिस मनुष्य का मन परमात्मा के सुंदर चरणों में बिछ जाता है।

Mi mente es atravesada por la flecha de Sus Pies de Loto.

ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਨ ਜਾਇ ਨਿਖੇਧਿਆ ॥

har rasik bairaagee naam liv laagee katahu na jai nikhedhiaa ||

The Lord is both sensual and unattached; lovingly attune yourself to the Naam, the Name of the Lord. No one can ever deny Him.

ਉਹ ਪਰਮਾਤਮਾ ਦੇ ਨਾਮ ਦਾ ਰਸੀਆ ਹੋ ਜਾਂਦਾ ਹੈ, ਹਰਿ-ਨਾਮ ਦਾ ਪ੍ਰੇਮੀ ਹੋ ਜਾਂਦਾ ਹੈ, ਹਰਿ-ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ, ਉਸ ਦੀ ਕਿਤੇ ਭੀ ਨਿਰਾਦਰੀ ਨਹੀਂ ਹੁੰਦੀ ।

वह परमात्मा के नाम का रसिया हो जाता है। हरी-नाम का प्रेमी हो जाता है। हरी-नाम में उसकी लगन लगी रहती है। उसकी कहीं भी निरादरी नहीं होती।

Asceta, pero en total Desapego está nuestro Dios al Cual uno está entonado a través del Nombre,

ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ ਸੋ ਸੁਖੁ ਅੰਕਿ ਨ ਮਾਵੈ ॥

har siau jai milanaa saadhasa(n)g rahanaa so sukh a(n)k na maavai ||

Go and meet with the Lord, and dwell in the Saadh Sangat, the Company of the Holy; no one can contain that peace within his being.

ਹੇ ਭਾਈ! ਸਾਧ ਸੰਗਤਿ ਵਿਚ ਟਿਕੇ ਰਹਿਣਾ (ਤੇ, ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ ਨਾਲ ਮਿਲਾਪ ਹੋ ਜਾਣਾ (ਇਸ ਤੋਂ ਐਸਾ ਆਤਮਕ ਆਨੰਦ ਪੈਦਾ ਹੁੰਦਾ ਹੈ ਕਿ) ਉਹ ਆਨੰਦ ਲੁਕਿਆ ਨਹੀਂ ਰਹਿ ਸਕਦਾ ।

हे भाई ! साध-संगति में टिके रहना (और। साध-संगति की बरकति से) प्रभू के साथ मिलाप हो जाना (इससे ऐसा आत्मिक आनंद पैदा होता है कि) वह आनंद छुपा नहीं रह सकता।

la verdad es que nadie puede negar a Dios. Encontrar a Dios, es habitar en la Saad Sangat, la Sociedad de los Santos, esto trae una Paz con tal Dicha, que uno no puede contener su propio ser.

ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ ਹਰਿ ਚਰਨਹ ਸੰਗਿ ਸਮਾਵੈ ॥੩॥

hoh kirapaal naanak ke suaamee har charaneh sa(n)g samaavai ||3||

Please be kind to me, O Lord and Master of Nanak, that I may merge in You. ||3||

ਹੇ ਨਾਨਕ ਦੇ ਮਾਲਕ-ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ ।੩।

हे नानक के मालिक प्रभू ! जिस मनुष्य पर तू दयावान होता है। वह तेरे चरणों में लीन रहता है। 3।

Ten Compasión de mí, oh Maestro de Nanak, para que me inmerja en el Amor del Loto de Tus Pies. (3)

ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ ॥

khojat khojat prabh mile har karunaa dhaare ||

Searching and searching, I have met with my Lord God, who has showered me with His Mercy.

ਹੇ ਭਾਈ! (ਪ੍ਰਭੂ ਜੀ ਦੀ) ਭਾਲ ਕਰਦਿਆਂ ਕਰਦਿਆਂ (ਆਖ਼ਰ) ਪ੍ਰਭੂ ਜੀ (ਆਪ ਹੀ) ਦਇਆ ਕਰ ਕੇ (ਮੈਨੂੰ) ਮਿਲ ਪਏ (ਪ੍ਰਭੂ ਦਾ ਮਿਲਾਪ ਪ੍ਰਭੂ ਜੀ ਦੀ ਮਿਹਰ ਨਾਲ ਹੀ ਹੁੰਦਾ ਹੈ) ।

हे भाई ! (प्रभू जी की) तलाश करते-करते (आखिर) प्रभू जी (स्वयं ही) दया कर के (मुझे) मिल गए (प्रभू का मिलाप प्रभू जी की मेहर से ही होता है)।

Buscando y buscando uno encuentra a su Dios, sí, Él es Compasivo con el buscador.

ਨਿਰਗੁਣੁ ਨੀਚੁ ਅਨਾਥੁ ਮੈ ਨਹੀ ਦੋਖ ਬੀਚਾਰੇ ॥

niragun neech anaath mai nahee dhokh beechaare ||

I am unworthy, a lowly orphan, but He does not even consider my faults.

ਮੇਰੇ ਵਿਚ ਕੋਈ ਗੁਣ ਨਹੀਂ ਸੀ, ਮੈਂ ਨੀਵੇਂ ਜੀਵਨ ਵਾਲਾ ਸਾਂ, ਮੈਂ ਅਨਾਥ ਸਾਂ । ਪਰ ਪ੍ਰਭੂ ਜੀ ਨੇ ਮੇਰੇ ਔਗੁਣਾਂ ਵਲ ਧਿਆਨ ਨਹੀਂ ਦਿੱਤਾ ।

मेरे में कोई गुण नहीं था। मैं नीच जीवन वाला था। मैं अनाथ था। पर। प्रभू जी ने मेरे अवगुणों की तरफ ध्यान नहीं दिया।

Me encuentro sin Méritos, sin alcurnia de ningún tipo y sin soporte, pero a Dios no le importan mis desventajas.

ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ ॥

nahee dhokh beechaare pooran sukh saare paavan biradh bakhaaniaa ||

He does not consider my faults; He has blessed me with Perfect Peace. It is said that it is His Way to purify us.

ਹੇ ਭਾਈ! ਪ੍ਰਭੂ ਨੇ ਮੇਰੇ ਔਗੁਣ ਨਹੀਂ ਵਿਚਾਰੇ, ਮੈਨੂੰ ਪੂਰਨ ਸੁਖ ਉਸ ਨੇ ਦੇ ਦਿੱਤੇ, (ਤਾਹੀਏਂ ਤਾਂ ਇਹ) ਕਿਹਾ ਜਾਂਦਾ ਹੈ ਕਿ (ਪਤਿਤਾਂ ਨੂੰ) ਪਵਿੱਤਰ ਕਰਨਾ (ਪ੍ਰਭੂ ਦਾ) ਮੁੱਢ-ਕਦੀਮਾਂ ਦਾ ਸੁਭਾਉ ਹੈ ।

हे भाई ! प्रभू ने मेरे अवगुण नहीं विचारे। मुझे पूर्ण सुख उसने दे दिए। (तभी तो यह) कहा जाता है कि (पतितों को) पवित्र करना (प्रभू जी का) मूल कदीमी स्वभाव (बिरद) है।

Sí, Él no toma en cuenta mis minusvalías y me bendice con el Éxtasis Perfecto. Todos proclaman que Su Naturaleza es la de hacer el Bien.

ਭਗਤਿ ਵਛਲੁ ਸੁਨਿ ਅੰਚਲੋੁ ਗਹਿਆ ਘਟਿ ਘਟਿ ਪੂਰ ਸਮਾਨਿਆ ॥

bhagat vachhal sun a(n)chaluo gahiaa ghaT ghaT poor samaaniaa ||

Hearing that He is the Love of His devotees, I have grasped the hem of His robe. He is totally permeating each and every heart.

ਇਹ ਸੁਣ ਕੇ ਕਿ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਮੈਂ ਉਸ ਦਾ ਪੱਲਾ ਫੜ ਲਿਆ (ਤੇ ਭਗਤੀ ਦੀ ਦਾਤਿ ਮੰਗੀ) । ਹੇ ਭਾਈ! ਪ੍ਰਭੂ ਹਰੇਕ ਸਰੀਰ ਵਿਚ ਪੂਰਨ ਤੌਰ ਤੇ ਵਿਆਪਕ ਹੈ ।

ये सुन के कि प्रभू भक्ति को प्यार करने वाला है। मैंने उसका पल्ला पकड़ लिया (और भक्ति की दाति माँगी)। हे भाई ! प्रभू हरेक शरीर में पूरी तरह से व्यापक है। हे भाई ! जब मैंने उसका आँचल पकड़ लिया।

También escucho que Él es el Amante de Sus Devotos, así que me aferro a Su Túnica y Lo veo llenando y fundido en todos los corazones.

ਸੁਖ ਸਾਗਰੋੁ ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ ॥

sukh saagaruo paiaa sahaj subhaiaa janam maran dhukh haare ||

I have found the Lord, the Ocean of Peace, with intuitive ease; the pains of birth and death are gone.

ਹੇ ਭਾਈ! ਜਦੋਂ ਮੈਂ ਉਸ ਦਾ ਪੱਲਾ ਫੜ ਲਿਆ, ਤਾਂ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮੈਨੂੰ ਆਪ-ਮੁਹਾਰਾ ਹੀ ਮਿਲ ਪਿਆ । ਜਨਮ ਤੋਂ ਮਰਨ ਤਕ ਦੇ ਮੇਰੇ ਸਾਰੇ ਹੀ ਦੁੱਖ ਥੱਕ ਗਏ (ਮੁੱਕ ਗਏ) ।

तब वह सुखों का समुंद्र प्रभू मुझे स्वयं ही आगे हो के मिल गया। जनम से मरने तक के मेरे सारे ही दुख थक गए (हार गए। समाप्त हो गए)।

Y así llego hasta Él, Océano de Éxtasis, de forma totalmente espontánea, sobreponiéndome al dolor de haber ido a través de nacimientos y muertes.

ਕਰੁ ਗਹਿ ਲੀਨੇ ਨਾਨਕ ਦਾਸ ਅਪਨੇ ਰਾਮ ਨਾਮ ਉਰਿ ਹਾਰੇ ॥੪॥੧॥

kar geh leene naanak dhaas apane raam naam ur haare ||4||1||

Taking him by the hand, the Lord has saved Nanak, His slave; He has woven the garland of His Name into his heart. ||4||1||

ਹੇ ਨਾਨਕ! (ਆਖ—ਹੇ ਭਾਈ!) ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ । ਪਰਮਾਤਮਾ ਦਾ ਨਾਮ (ਉਹਨਾਂ ਸੇਵਕਾਂ ਦੇ) ਹਿਰਦੇ ਵਿਚ ਹਾਰ ਬਣਿਆ ਰਹਿੰਦਾ ਹੈ ।੪।੧।

हे नानक ! (कह- हे भाई !) प्रभू अपने दासों का हाथ पकड़ कर उनको अपने साथ मिला लेता है। परमात्मा का नाम (उन सेवकों के) हृदय में हार बना रहता है। 4। 1।

Él ha hecho de Nanak Su Esclavo, llevándolo de la mano, y él ha entretejido como adorno de guirnaldas al Señor en su corazón. (4-1)