ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥੨॥
anadhin jaladhee firai dhin raatee bin pir bahu dhukh paavaniaa ||2||
Night and day, day and night, they burn. Without her Husband Lord, the soul-bride suffers in terrible pain. ||2||
(ਮਾਇਆ ਦੇ ਮੋਹ ਦੇ ਕਾਰਨ ਜਿੰਦ) ਹਰ ਵੇਲੇ ਦਿਨ ਰਾਤ ਸੜਦੀ ਤੇ ਭਟਕਦੀ ਹੈ, ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ ਬਹੁਤ ਦੁੱਖ ਝੱਲਦੀ ਹੈ ।੨।
(माया के मोह के कारण जिंद) हर समय दिन रात जलती व भटकती है। प्रभू पति (के मिलाप) के बगैर बहुत दु:ख झेलती है।2।
Día y noche es consumida por el fuego interno y sin su Esposo, sufre gran dolor. (2)
ਦੇਹੀ ਜਾਤਿ ਨ ਆਗੈ ਜਾਏ ॥
dhehee jaat na aagai jaae ||
Her body and her status shall not go with her to the world hereafter.
ਪ੍ਰਭੂ ਦੀ ਹਜ਼ੂਰੀ ਵਿਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ) ।
प्रभू की हजूरी में (मनुष्य का) शरीर नहीं जा सकता~ ऊँची जाति भी नहीं पहुँच सकती (जिसका मनुष्य इतना गुमान करता है)।
Ni tu cuerpo, ni tampoco tu casta social, irán contigo al otro mundo,
ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥
jithai lekhaa ma(n)geeaai tithai chhuTai sach kamaae ||
Where she is called to answer for her account, there, she shall be emancipated only by true actions.
ਜਿਥੇ (ਪਰਲੋਕ ਵਿਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ ।
जहाँ (परलोक में हरेक मनुष्य से उसके द्वारा किए कर्मों का) हिसाब मांगा जाता है। वहाँ तो सदा स्थिर प्रभू के नाम सिमरन की कमाई करके सुर्खरू होते हैं।
en donde uno tiene que responder por sus acciones.
ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥
satigur sevan se dhanava(n)te aaithai othai naam samaavaniaa ||3||
Those who serve the True Guru shall prosper; here and hereafter, they are absorbed in the Naam. ||3||
ਜੇਹੜੇ ਮਨੱੁਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ-ਧਨ ਨਾਲ) ਧਨਾਢ ਬਣ ਜਾਂਦੇ ਹਨ, ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ।੩।
जो मनुष्य गुरू की बताई सेवा करते हैं~ वे (प्रभू के नाम धन से) धनाढ बन जाते हैं। वे इस लोक में भी और परलोक में भी सदा प्रभू के नाम में ही लीन रहते हैं।3।
Sí, uno es liberado por la práctica de la Verdad del Señor; aquéllos que sirven al Verdadero Guru son en verdad ricos al fundirse en el Nombre del Señor, aquí y en el más allá.(3)
ਭੈ ਭਾਇ ਸੀਗਾਰੁ ਬਣਾਏ ॥
bhai bhai seegaar banaae ||
She who adorns herself with the Love and the Fear of God,
ਜੇਹੜਾ ਮਨੁੱਖ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੇ ਪ੍ਰੇਮ ਵਿਚ ਮਗਨ ਹੋ ਕੇ (ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਦਾ) ਗਹਣਾ ਬਣਾਂਦਾ ਹੈ
जो मनुष्य प्रभू के डर अदब में रह के प्रभू के प्रेम में मगन हो के (प्रभू के नाम को अपने जीवन का) गहना बनाता है~
Aquélla que se adorna con el Amor y el Temor Reverencial por el Señor,
ਗੁਰ ਪਰਸਾਦੀ ਮਹਲੁ ਘਰੁ ਪਾਏ ॥
gur parasaadhee mahal ghar paae ||
by Guru's Grace, obtains the Mansion of the Lord's Presence as her home.
ਉਹ ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ ਟਿਕਾਣਾ ਬਣਾ ਲੈਂਦਾ ਹੈ ਪ੍ਰਭੂ-ਚਰਨਾਂ ਵਿਚ ਘਰ ਪ੍ਰਾਪਤ ਕਰ ਲੈਂਦਾ ਹੈ,
वह गुरू की कृपा से प्रभू चरणों में ठिकाना बना लेता है। प्रभू चरणों में घर प्राप्त कर लेता है।
hace del Castillo del Señor su hogar, por la Gracia del Guru.
ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥
anadhin sadhaa ravai dhin raatee majeeThai ra(n)g banaavaniaa ||4||
Night and day, day and night, she constantly ravishes and enjoys her Beloved. She is dyed in the permanent color of His Love. ||4||
ਉਹ ਹਰ ਰੋਜ਼ ਦਿਨੇ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਹ ਆਪਣੀ ਜਿੰਦ ਨੂੰ) ਮਜੀਠ ਵਰਗਾ (ਪੱਕਾ ਪ੍ਰਭੂ ਦਾ) ਨਾਮ-ਰੰਗ ਚਾੜ੍ਹ ਲੈਂਦਾ ਹੈ ।੪।
वह हर रोज दिन रात परमात्मा का नाम सिमरता है (वह अपनी जिंद को) मजीठा जैसा (पक्का प्रभू का) नाम रंग चढ़ा लेता है।4।
Está imbuida en el Amor del Señor día y noche, y del color carmesí de su Amor se tiñe.(4)
ਸਭਨਾ ਪਿਰੁ ਵਸੈ ਸਦਾ ਨਾਲੇ ॥
sabhanaa pir vasai sadhaa naale ||
The Husband Lord abides with everyone, always;
(ਹੇ ਭਾਈ !) ਪ੍ਰਭੂ-ਪਤੀ ਸਦਾ ਸਭ ਜੀਵਾਂ ਦੇ ਨਾਲ (ਸਭ ਦੇ ਅੰਦਰ) ਵੱਸਦਾ ਹੈ,
(हे भाई !) प्रभू पति सदा सभ जीवों के साथ (सब के अंदर) बसता है~
El Señor Absoluto habita en todo, por siempre y desde siempre;
ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥
gur parasaadhee ko nadhar nihaale ||
but how rare are those few who, by Guru's Grace, obtain His Glance of Grace.
ਪਰ ਕੋਈ ਵਿਰਲਾ ਜੀਵ ਗੁਰੂ ਦੀ ਕਿਰਪਾ ਨਾਲ (ਉਸ ਨੂੰ ਹਰ ਥਾਂ) ਆਪਣੀ ਅੱਖੀਂ ਵੇਖਦਾ ਹੈ ।
पर कोई विरला जीव गुरू की कृपा से (उसे हर जगह) अपनी आँखों से देखता है।
pero extraordinario es aquél que Lo ve por la Gracia del Guru.
ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥
meraa prabh at uoocho uoochaa kar kirapaa aap milaavaniaa ||5||
My God is the Highest of the High; granting His Grace, He merges us into Himself. ||5||
(ਹੇ ਭਾਈ !) ਪਿਆਰਾ ਪ੍ਰਭੂ ਬਹੁਤ ਹੀ ਉੱਚਾ ਹੈ (ਬੇਅੰਤ ਉੱਚੇ ਆਤਮਕ ਜੀਵਨ ਦਾ ਮਾਲਕ ਹੈ, ਤੇ ਅਸੀ ਜੀਵ ਨੀਵੇਂ ਜੀਵਨ ਵਾਲੇ ਹਾਂ) ਉਹ ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ ।੫।
(हे भाई !) प्यारा प्रभू बहुत ही ऊँचा है (बेअंत ऊँचे आत्मिक जीवन का मालिक है~ और हम जीव नीच-जीवन के है) वह स्वयं ही मेहर करके (जीवों को अपने चरणों में) मिलाता है।5।
Mi Bienamado Señor es lo más Alto de lo alto, y me funde en Su Ser por Su Misericordia. (5)
ਮਾਇਆ ਮੋਹਿ ਇਹੁ ਜਗੁ ਸੁਤਾ ॥
maiaa moh ih jag sutaa ||
This world is asleep in emotional attachment to Maya.
ਇਹ ਜਗਤ ਮਾਇਆ ਦੇ ਮੋੇਹ ਵਿਚ ਫਸ ਕੇ ਸੁੱਤਾ ਪਿਆ ਹੈ (ਆਤਮਕ ਜੀਵਨ ਵਲੋਂ ਅਵੇਸਲਾ ਹੋ ਰਿਹਾ ਹੈ)
ये जगत माया के मोह में फंस कर सोया हुआ है (आत्मिक जीवन की ओर से बेफिक्र हो रहा है)।
En el amor a Maya, el mundo entero duerme;
ਨਾਮੁ ਵਿਸਾਰਿ ਅੰਤਿ ਵਿਗੁਤਾ ॥
naam visaar a(n)t vigutaa ||
Forgetting the Naam, the Name of the Lord, it ultimately comes to ruin.
ਪਰਮਾਤਮਾ ਦਾ ਨਾਮ ਭੁਲਾ ਕੇ ਆਖ਼ਰ ਖ਼ੁਆਰ ਭੀ ਹੁੰਦਾ ਹੈ, (ਫਿਰ ਭੀ ਇਹ ਇਸ ਨੀਂਦ ਵਿਚੋਂ ਜਾਗਦਾ ਨਹੀਂ ।
परमात्मा का नाम भुला के आखिर खुआर ही होता है। (फिर भी ये इस नींद में से जागता नहीं।
olvidándose del Señor se vuelve al fin una ruina.
ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥
jis te sutaa so jaagaae gurmat sojhee paavaniaa ||6||
The One who put it to sleep shall also awaken it. Through the Guru's Teachings, understanding dawns. ||6||
ਜਾਗੇ ਭੀ ਕਿਵੇਂ ? ਇਸ ਦੇ ਵੱਸ ਦੀ ਗੱਲ ਨਹੀਂ) ਜਿਸਦੇ ਹੁਕਮ ਅਨੁਸਾਰ (ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈ, ਉਹੀ ਇਸ ਨੂੰ ਜਗਾਂਦਾ ਹੈ, (ਉਹ ਪ੍ਰਭੂ ਆਪ ਹੀ ਇਸ ਨੂੰ) ਗੁਰੂ ਦੀ ਮਤਿ ਤੇ ਤੋਰ ਕੇ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ ।੬।
जागे भी कैसे? इसके बस की बात नहीं) जिसके हुकम के अनुसार (जगत माया के मोह की नींद में) सो रहा है~ वही इसे जगाता है (वह प्रभू स्वयं ही इसे) गुरू की मति पे चला के (आत्मिक जीवन की) समझ बख्शता है।6।
Aquél que nos hace dormir, también nos despierta hacia Sí Mismo, y a través de la Palabra del Shabd del Guru, contemplamos la alborada de Su Sabiduría.(6)
ਅਪਿਉ ਪੀਐ ਸੋ ਭਰਮੁ ਗਵਾਏ ॥
apiau peeaai so bharam gavaae ||
One who drinks in this Nectar, shall have his delusions dispelled.
ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ (ਮਾਇਆ ਦੇ ਮੋਹ ਵਾਲੀ) ਭਟਕਣਾ ਦੂਰ ਕਰ ਲੈਂਦਾ ਹੈ ।
जो मनुष्य आत्मिक जीवन देने वाला नाम जल पीता है। वह (माया के मोह वाली) भटकना दूर कर लेता है।
Aquél que bebe del Néctar del Señor, su ilusión es disipada,
ਗੁਰ ਪਰਸਾਦਿ ਮੁਕਤਿ ਗਤਿ ਪਾਏ ॥
gur parasaadh mukat gat paae ||
By Guru's Grace, the state of liberation is attained.
ਗੁਰੂ ਦੀ ਕਿਰਪਾ ਨਾਲ ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਪਾ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ।
गुरू की कृपा से वह माया के मोह से खलासी पा लेता है। वह उच्च अवस्था प्राप्त कर लेता है।
y se libera por la Gracia del Guru.
ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥
bhagatee rataa sadhaa bairaagee aap maar milaavaniaa ||7||
One who is imbued with devotion to the Lord, remains always balanced and detached. Subduing selfishness and conceit, he is united with the Lord. ||7||
ਉਹ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ, (ਇਸ ਦੀ ਬਰਕਤਿ ਨਾਲ ਉਹੀ) ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ ਆਪਾ-ਭਾਵ ਮਾਰ ਕੇ ਉਹ ਆਪਣੇ ਆਪ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਲੈਂਦਾ ਹੈ ।੭।
वह मनुष्य परमात्मा की भगती (के रंग) में रंगा जाता है~ (इस की बरकति से वही) माया के मोह से निर्लिप रहता है और सवै-भाव मार केवह अपने आप को प्रभू चरणों में मिला लेता है।7।
Aquél que está sumergido en la Alabanza del Señor y está siempre desapegado y calmado en su ego, es unido con el Señor. (7)
ਆਪਿ ਉਪਾਏ ਧੰਧੈ ਲਾਏ ॥
aap upaae dha(n)dhai laae ||
He Himself creates, and He Himself assigns us to our tasks.
ਹੇ ਨਾਨਕ ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਮਾਇਆ ਦੀ ਦੌੜ ਭੱਜ ਵਿਚ ਜੋੜ ਦੇਂਦਾ ਹੈ,
हे नानक ! प्रभू खुद ही जीवों को पैदा करता है और खुद ही माया की दौड़ भाग में जोड़ देता है।
Él, el Señor Mismo, crea; Él Mismo nos pone a trabajar;
ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥
lakh chauraasee rijak aap apaRaae ||
He Himself gives sustenance to the 8.4 million species of beings.
ਚੌਰਾਸੀ ਲੱਖ ਜੂਨਾਂ ਦੇ ਜੀਵਾਂ ਨੂੰ ਰਿਜ਼ਕ ਭੀ ਪ੍ਰਭੂ ਆਪ ਹੀ ਅਪੜਾਂਦਾ ਹੈ ।
चौरासी लाख जोनियों के जीवों को रिजक भी प्रभू स्वयं ही पहुँचाता है।
Él Mismo sostiene a millones de especies de vida.
ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥
naanak naam dhiaai sach raate jo tis bhaavai su kaar karaavaniaa ||8||4||5||
O Nanak, those who meditate on the Naam are atuned to Truth. They do that which is pleasing to His Will. ||8||4||5||
ਪਰ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉਹੀ ਕਾਰ ਕਰਦੇ ਹਨ ਜੋ ਉਸ ਪਰਮਾਤਮਾ ਨੂੰ ਪਰਵਾਨ ਹੁੰਦੀ ਹੈ ।੮।੪।੫।
पर जो मनुष्य परमात्मा का नाम सिमर के उस सदा स्थिर प्रभू (के नाम रंग) में रंगे रहते हैं। वे वही कार करते हैं जो उस परमात्मा को परवान होती है।8।4।5।
Dice Nanak, aquéllos que meditan en el Nombre del Señor, están imbuidos en la Verdad y ellos fluyen en la Voluntad del Señor. (8-4-5)
ਮਾਝ ਮਹਲਾ ੩ ॥
maajh mahalaa teejaa ||
Maajh, Third Mehla:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
ਅੰਦਰਿ ਹੀਰਾ ਲਾਲੁ ਬਣਾਇਆ ॥
a(n)dhar heeraa laal banaiaa ||
Diamonds and rubies are produced deep within the self.
ਪਰਮਾਤਮਾ ਨੇ ਹਰੇਕ ਸਰੀਰ ਦੇ ਅੰਦਰ (ਆਪਣੀ ਜੋਤਿ-ਰੂਪ) ਹੀਰਾ ਲਾਲ ਟਿਕਾਇਆ ਹੋਇਆ ਹੈ,
परमात्मा ने हरेक के शरीर के अंदर (अपना ज्योति-रूपी) हीरा लाल टिकाया हुआ है।
Dentro de nosotros están el diamante y el rubí;
ਗੁਰ ਕੈ ਸਬਦਿ ਪਰਖਿ ਪਰਖਾਇਆ ॥
gur kai sabadh parakh parakhaiaa ||
They are assayed and valued tthrough the Word of the Guru's Shabad.
(ਪਰ ਵਿਰਲੇ ਭਾਗਾਂ ਵਾਲਿਆਂ ਨੇ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਹੀਰੇ ਲਾਲ ਦੀ) ਪਰਖ ਕਰ ਕੇ (ਸਾਧ ਸੰਗਤਿ ਵਿਚ) ਪਰਖ ਕਰਾਈ ਹੈ ।
(पर चुनिंदा भाग्यशालियों ने) गुरू के शबद द्वारा (उस हीरे लाल की) परख करके (साध-संगति में) परख कराई है।
pero es solamente a través de la Palabra del Guru que uno los encuentra y aprecia su valor.
ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥
jin sach palai sach vakhaaneh sach kasavaTee laavaniaa ||1||
Those who have gathered Truth, speak Truth; they apply the Touch-stone of Truth. ||1||
ਜਿਨ੍ਹਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ-ਹੀਰਾ ਵੱਸ ਪਿਆ ਹੈ, ਉਹ ਸਦਾ-ਥਿਰ ਨਾਮ ਸਿਮਰਦੇ ਹਨ, ਉਹ ਆਪਣੇ ਆਤਮਕ ਜੀਵਨ ਦੀ ਪਰਖ ਵਾਸਤੇ) ਸਦਾ-ਥਿਰ ਨਾਮ ਨੂੰ ਹੀ ਕਸਵੱਟੀ (ਦੇ ਤੌਰ ਤੇ) ਵਰਤਦੇ ਹਨ ।੧।
जिनके हृदय में सदा स्थिर प्रभू का नाम-हीरा बस गया है~ वे सदा स्थिर नाम सिमरते हैं। वे (अपने आत्मिक जीवन की परख के वास्ते) सदा स्थिर नाम को ही कसौटी (के तौर पर) इस्तेमाल करते हैं।1।
Aquél que ha atesorado la Verdad, la recita; y prueba cada cosa en la Piedra Filosofal de la Verdad. (1)
ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥
hau vaaree jeeau vaaree gur kee baanee ma(n)n vasaavaniaa ||
I am a sacrifice, my soul is a sacrifice, to those who enshrine the Word of the Guru's Bani within their minds.
ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਗੁਰੂ ਦੀ ਬਾਣੀ ਨੂੰ ਆਪਣੇ ਮਨ ਵਿਚ ਵਸਾਂਦੇ ਹਨ,
मैं सदा उनके सदके जाता हूँ~ जो गुरू की बाणी को अपने मन में बसाते हैं।
En sacrificio, oh, en sacrificio ofrezco mi ser a quienes vuelven, a sus mentes,
ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥
a(n)jan maeh nira(n)jan paiaa jotee jot milaavaniaa ||1|| rahaau ||
In the midst of the darkness of the world, they obtain the Immaculate One, and their light merges into the Light. ||1||Pause||
ਉਹਨਾਂ ਨੇ ਮਾਇਆ ਵਿਚ ਵਿਚਰਦਿਆਂ ਹੀ (ਇਸ ਬਾਣੀ ਦੀ ਬਰਕਤਿ ਨਾਲ) ਨਿਰੰਜਨ ਪ੍ਰਭੂ ਨੂੰ ਲੱਭ ਲਿਆ ਹੈ, ਉਹ ਆਪਣੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾਈ ਰੱਖਦੇ ਹਨ ।੧।
उन्होंने माया में विचरते हुए ही (इस बाणी की बरकति से) निरंजन प्रभू को ढूंढ लिया है~ वे अपनी सुरति को प्रभू की ज्योति में मिलाए रखते हैं।1।रहाउ।
recipientes de la Palabra del Guru, y mientras viven en el mundo, encuentran al Señor Inmaculado, y funden su luz en la Suya. (1-Pausa)
ਇਸੁ ਕਾਇਆ ਅੰਦਰਿ ਬਹੁਤੁ ਪਸਾਰਾ ॥
eis kaiaa a(n)dhar bahut pasaaraa ||
Within this body are countless vast vistas;
(ਇਕ ਪਾਸੇ) ਇਸ ਮਨੁੱਖਾ ਸਰੀਰ ਵਿਚ (ਮਾਇਆ ਦਾ) ਬਹੁਤ ਖਿਲਾਰਾ ਖਿਲਾਰਿਆ ਹੋਇਆ ਹੈ,
(एक तरफ) इस मानव शरीर में (माया का) बहुत खिलारा बिखरा हुआ है।
En el interior de su cuerpo hay vastos horizontes;
ਨਾਮੁ ਨਿਰੰਜਨੁ ਅਤਿ ਅਗਮ ਅਪਾਰਾ ॥
naam nira(n)jan at agam apaaraa ||
the Immaculate Naam is totally Inaccessible and Infinite.
(ਦੂਜੇ ਪਾਸੇ) ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਅਪਹੁੰਚ ਹੈ ਬੇਅੰਤ ਹੈ, ਉਸ ਦਾ ਨਾਮ (ਮਨੁੱਖ ਨੂੰ ਪ੍ਰਾਪਤ ਕਿਵੇਂ ਹੋਵੇ ?) ।
(दूसरी तरफ) प्रभू माया के प्रभाव सेऊपर है~ अपहुँच है~ बेअंत है।
en ellos está el Nombre Inmaculado, Infinito e Insondable.
ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥੨॥
gurmukh hovai soiee paae aape bakhas milaavaniaa ||2||
He alone becomes Gurmukh and obtains it, whom the Lord forgives, and unites with Himself. ||2||
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹੀ (ਨਿਰੰਜਨ ਦੇ ਨਾਮ ਨੂੰ) ਪ੍ਰਾਪਤ ਕਰਦਾ ਹੈ, ਪ੍ਰਭੂ ਆਪ ਹੀ ਮਿਹਰ ਕਰ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ।੨।
उसका नाम (मनुष्य को कैसे प्राप्त हो?)। जो मनुष्य गुरू के सन्मुख होता है~ वही (निरंजन के नाम को) प्राप्त करता है। प्रभू स्वयं ही मेहर करके (उसे अपने चरणों में) मिला लेता है।2।
Sin embargo, sólo los Sirvientes de Dios Lo ven, y el Señor, por Su Gracia, los une Consigo. (2)
ਮੇਰਾ ਠਾਕੁਰੁ ਸਚੁ ਦ੍ਰਿੜਾਏ ॥
meraa Thaakur sach dhiraRaae ||
My Lord and Master implants the Truth.
ਪਾਲਣਹਾਰਾ ਪਿਆਰਾ ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ) ਸਦਾ-ਥਿਰ ਨਾਮ ਦ੍ਰਿੜ੍ਹ ਕਰਦਾ ਹੈ,
पालणहारा प्यारा प्रभू (जिस मनुष्य के हृदय में अपना) सदा स्थिर नाम दृढ़ करता है।
Mi Maestro insiste en la Verdad,
ਗੁਰ ਪਰਸਾਦੀ ਸਚਿ ਚਿਤੁ ਲਾਏ ॥
gur parasaadhee sach chit laae ||
By Guru's Grace, one's consciousness is attached to the Truth.
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਵਿਚ ਆਪਣਾ ਮਨ ਜੋੜਦਾ ਹੈ ।
वह मनुष्य गुरू की कृपा से सदा स्थिर प्रभू में अपना मन जोड़ता है।
y por la Gracia del Guru, la mente se apega a la Verdad.
ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥੩॥
sacho sach varatai sabhanee thaiee sache sach samaavaniaa ||3||
The Truest of the True is pervading everywhere; the true ones merge in Truth. ||3||
(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ।੩।
(उसे यकीन बन जाता है कि) सदा स्थिर रहने वाला परमात्मा ही सभी जगहों में मौजूद है~ वह सदा कायम रहने वाले परमात्मा में लीन रहता है।3।
Sí, la Verdad prevalece en todo, en todas partes, y los auténticos discípulos se funden en Ella. (3)
ਵੇਪਰਵਾਹੁ ਸਚੁ ਮੇਰਾ ਪਿਆਰਾ ॥
veparavaahu sach meraa piaaraa ||
The True Carefree Lord is my Beloved.
(ਹੇ ਭਾਈ !) ਮੇਰਾ ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਨੂੰ ਕਿਸੇ ਕਿਸਮ ਦੀ ਮੁਥਾਜੀ ਭੀ ਨਹੀਂ ਹੈ ।
(हे भाई !) मेरा प्यारा प्रभू सदा कायम रहने वाला है~ उसे किसी किस्म की मुथाजी भी नहीं है।
El Uno Verdadero es mi Alegre Bienamado;
ਕਿਲਵਿਖ ਅਵਗਣ ਕਾਟਣਹਾਰਾ ॥
kilavikh avagan kaaTanahaaraa ||
He cuts out our sinful mistakes and evil actions;
ਉਹ ਸਭ ਜੀਵਾਂ ਦੇ ਪਾਪ ਤੇ ਔਗੁਣ ਦੂਰ ਕਰਨ ਦੀ ਤਾਕਤ ਰੱਖਦਾ ਹੈ ।
वह सब जीवों के पाप और औगुण दूर करने की ताकत रखता है।
Él nos purga de todos nuestros deméritos y faltas.
ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥੪॥
prem preet sadhaa dhiaaieeaai bhai bhai bhagat dhiraRaavaniaa ||4||
with love and affection, meditate forever on Him. He implants the Fear of God and loving devotional worship within us. ||4||
ਪ੍ਰੇਮ ਪਿਆਰ ਨਾਲ ਉਸ ਦਾ ਧਿਆਨ ਧਰਨਾ ਚਾਹੀਦਾ ਹੈ । ਉਸ ਦੇ ਡਰ-ਅਦਬ ਵਿਚ ਰਹਿ ਕੇ ਪਿਆਰ ਨਾਲ ਉਸਦੀ ਭਗਤੀ (ਆਪਣੇ ਹਿਰਦੇ ਵਿਚ) ਪੱਕੀ ਕਰਨੀ ਚਾਹੀਦੀ ਹੈ ।੪।
प्रेम प्यार से उसका ध्यान धरना चाहिए। उसके डर अदब में रह के प्यार से उसकी भगती (अपने हृदय में) पक्की करनी चाहिए।4।
Con Amor Préstale Devoción y Alábalo con extremada Reverencia. (4)
ਤੇਰੀ ਭਗਤਿ ਸਚੀ ਜੇ ਸਚੇ ਭਾਵੈ ॥
teree bhagat sachee je sache bhaavai ||
Devotional worship is True, if it pleases the True Lord.
ਹੇ ਸਦਾ-ਥਿਰ ਪ੍ਰਭੂ ! ਤੇਰੀ ਭਗਤੀ (ਦੀ ਦਾਤਿ ਜੀਵ ਨੂੰ ਤਦੋਂ ਹੀ ਮਿਲਦੀ ਹੈ ਜੇ) ਤੇਰੀ ਰਜ਼ਾ ਹੋਵੇ ।
हे सदा स्थिर प्रभू ! तेरी भक्ति (की दाति जीव को तभी मिलती है यदि) तेरी रजा हो।
Verdadera sería nuestra Devoción, oh Señor, si Tú, el Uno Verdadero, estuvieras Complacido.
ਆਪੇ ਦੇਇ ਨ ਪਛੋਤਾਵੈ ॥
aape dhei na pachhotaavai ||
He Himself bestows it; He does not regret it later.
(ਹੇ ਭਾਈ ! ਭਗਤੀ ਅਤੇ ਹੋਰ ਸੰਸਾਰਕ ਪਦਾਰਥਾਂ ਦੀ ਦਾਤਿ) ਪ੍ਰਭੂ ਆਪ ਹੀ (ਜੀਵਾਂ ਨੂੰ) ਦੇਂਦਾ ਹੈ, (ਦੇ ਦੇ ਕੇ ਉਹ) ਪਛਤਾਂਦਾ ਭੀ ਨਹੀਂ (ਕਿਉਂਕਿ) ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਆਪ ਹੀ ਆਪ ਹੈ ।
(हे भाई ! भक्ति व अन्य सांसारिक पदार्थों की दाति) प्रभू स्वयं ही (जीवों को) देता है। (दे दे के वह) पछताता भी नहीं।
Tú das de Ti Mismo, y no Te arrepientes después; eres el Benévolo Señor de todos.
ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥੫॥
sabhanaa jeeaa kaa eko dhaataa sabadhe maar jeevaavaniaa ||5||
He alone is the Giver of all beings. The Lord kills with the Word of His Shabad, and then revives. ||5||
ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ ਨੂੰ ਵਿਕਾਰਾਂ ਵਲੋਂ) ਮਾਰ ਕੇ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ ।੫।
(क्योंकि) सब जीवों को दातें देने वाला वह खुद ही खुद है। गुरू के शबद से (जीव को विकारों की ओर से) मार के सवयं ही आत्मिक जीवन देने वाला है।5।
Sí, aquél que se muere en la Palabra del Shabd, vive para siempre. (5)
ਹਰਿ ਤੁਧੁ ਬਾਝਹੁ ਮੈ ਕੋਈ ਨਾਹੀ ॥
har tudh baajhahu mai koiee naahee ||
Other than You, Lord, nothing is mine.
ਹੇ ਹਰੀ ! ਤੈਥੋਂ ਬਿਨਾ ਮੈਨੂੰ (ਆਪਣਾ) ਕੋਈ ਹੋਰ (ਸਹਾਰਾ) ਨਹੀਂ ਦਿੱਸਦਾ ।
हे हरी ! तेरे बिना मुझे (अपना) कोई और (सहारा) नहीं दिखता।
Sin Ti, oh Señor, no hay nadie más;
ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥
har tudhai sevee tai tudh saalaahee ||
I serve You, Lord, and I praise You.
ਹੇ ਹਰੀ ! ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ, ਮੈਂ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ ।
हे हरी ! मैं तेरी ही सेवा भगती करता हूँ। मैं तेरी ही सिफत-सालाह करता हूँ।
yo Te sirvo y no alabo a nadie más que a Ti.
ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ ॥੬॥
aape mel laih prabh saache poorai karam too(n) paavaniaa ||6||
You unite me with Yourself, O True God. Through perfect good karma You are obtained. ||6||
ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ! ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ । ਤੇਰੀ ਪੂਰੀ ਮਿਹਰ ਨਾਲ ਹੀ ਤੈਨੂੰ ਮਿਲ ਸਕੀਦਾ ਹੈ ।੬।
हे सदा कायम रहने वाले प्रभू ! तू स्वयं ही मुझे अपने चरणों से जोड़े रख। तेरी पूरी मेहर से ही तुझे मिल सकते हैं।6।
Úneme con Tu Ser, oh mi Verdadero Maestro, concédeme el Perfecto Destino uniéndome Contigo. (6)
ਮੈ ਹੋਰੁ ਨ ਕੋਈ ਤੁਧੈ ਜੇਹਾ ॥
mai hor na koiee tudhai jehaa ||
For me, there is no other like You.
ਹੇ ਪ੍ਰਭੂ ! ਤੇਰੇ ਵਰਗਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ ।
हे प्रभू ! तेरे जैसा मुझे और कोई नहीं दिखता।
Para mí no hay nadie como Tú;
ਤੇਰੀ ਨਦਰੀ ਸੀਝਸਿ ਦੇਹਾ ॥
teree nadharee seejhas dhehaa ||
By Your Glance of Grace, my body is blessed and sanctified.
ਤੇਰੀ ਮਿਹਰ ਦੀ ਨਿਗਾਹ ਨਾਲ ਹੀ (ਜੇ ਤੇਰੀ ਭਗਤੀ ਦੀ ਦਾਤਿ ਮਿਲੇ ਤਾਂ ਮੇਰਾ ਇਹ) ਸਰੀਰ ਸਫਲ ਹੋ ਸਕਦਾ ਹੈ ।
तेरी मेहर की निगाह से ही (अगर तेरी भगती की दाति मिले तो तेरा यह) शरीर सफल हो सकता है।
por Tu Gracia mi cuerpo es bendecido.
ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ ॥੭॥
anadhin saar samaal har raakheh gurmukh sahaj samaavaniaa ||7||
Night and day, the Lord takes care of us and protects us. The Gurmukhs are absorbed in intuitive peace and poise. ||7||
ਹੇ ਹਰੀ ! ਤੂੰ ਆਪ ਹੀ ਹਰ ਵੇਲੇ ਜੀਵਾਂ ਦੀ ਸੰਭਾਲ ਕਰ ਕੇ (ਵਿਕਾਰਾਂ ਵਲੋਂ) ਰਾਖੀ ਕਰਦਾ ਹੈਂ । (ਤੇਰੀ ਮਿਹਰ ਨਾਲ) ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ।੭।
हे हरी ! तू स्वयं ही हर समय जीवों की संभाल करके (विकारों से) रक्षा करता है। (तेरी मेहर से) जो लोग गुरू की शरण पड़ते हैं~ वे आत्मिक अडोलता में लीन रहते हैं।7।
Tú nos cuidas día y noche, y por la Gracia del Guru entramos en una Paz Grandiosa. (7)
ਤੁਧੁ ਜੇਵਡੁ ਮੈ ਹੋਰੁ ਨ ਕੋਈ ॥
tudh jevadd mai hor na koiee ||
For me, there is no other as Great as You.
ਹੇ ਪ੍ਰਭੂ ! ਤੇਰੇ ਬਰਾਬਰ ਦਾ ਮੈਨੂੰ ਕੋਈ ਹੋਰ ਨਹੀਂ ਦਿੱਸਦਾ ।
हे प्रभू ! तेरे बराबर का मुझे और कोई नही दिखाई देता।
Nadie se encuentra tan elevado como Tú, mi Señor;
ਤੁਧੁ ਆਪੇ ਸਿਰਜੀ ਆਪੇ ਗੋਈ ॥
tudh aape sirajee aape goiee ||
You Yourself create, and You Yourself destroy.
ਤੂੰ ਆਪ ਹੀ ਰਚਨਾ ਰਚੀ ਹੈ, ਤੂੰ ਆਪ ਹੀ ਇਸ ਨੂੰ ਨਾਸ ਕਰਦਾ ਹੈਂ ।
तूने खुद ही रचना रची हैख् तू स्वयं ही इसका नाश करता है।
Tú Mismo creaste el Universo, Tú Mismo lo disuelves absorbiéndolo otra vez en Tu Ser.