Sri Guru Granth Sahib Ji

ਰਾਗੁ ਮਾਰੂ

Raag Maaroo

Ang 1069 of 1430

ਸਦ ਹੀ ਨੇੜੈ ਦੂਰਿ ਨ ਜਾਣਹੁ ॥

sadh hee neRai dhoor na jaanahu ||

He is always near at hand; He is never far away.

ਹੇ ਭਾਈ! ਪਰਮਾਤਮਾ ਸਦਾ ਹੀ (ਸਾਡੇ) ਨੇੜੇ ਰਹਿੰਦਾ ਹੈ, ਉਸ ਨੂੰ (ਕਦੇ ਭੀ ਆਪਣੇ ਤੋਂ) ਦੂਰ ਨਾਹ ਸਮਝੋ ।

हे भाई ! परमात्मा सदा ही (हमारे) नजदीक रहता है। उसको (कभी भी अपने से) दूर ना समझो।

Dios está muy pero muy cerca, sí, no Lo imagines lejos.

ਗੁਰ ਕੈ ਸਬਦਿ ਨਜੀਕਿ ਪਛਾਣਹੁ ॥

gur kai sabadh najeek pachhaanahu ||

Through the Word of the Guru's Shabad, realize that He is very near.

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖੋ ।

गुरू के शबद में जुड़ के उसको अपने अंग-संग बसता देखो।

Mediante la Palabra del Shabd del Guru, siéntelo muy cerca,

ਬਿਗਸੈ ਕਮਲੁ ਕਿਰਣਿ ਪਰਗਾਸੈ ਪਰਗਟੁ ਕਰਿ ਦੇਖਾਇਆ ॥੧੫॥

bigasai kamal kiran paragaasai paragaT kar dhekhaiaa ||15||

Your heart-lotus shall blossom forth, and the ray of God's Divine Light shall illuminate your heart; He shall be revealed to You. ||15||

ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਵੇਖਦਾ ਹੈ ਉਸ ਦਾ ਹਿਰਦਾ-) ਕੌਲ-ਫੁੱਲ ਖਿੜਿਆ ਰਹਿੰਦਾ ਹੈ, (ਉਸ ਦੇ ਅੰਦਰ ਰੱਬੀ ਜੋਤਿ ਦੀ) ਕਿਰਨ (ਆਤਮਕ ਜੀਵਨ ਦਾ) ਚਾਨਣ ਕਰ ਦੇਂਦੀ ਹੈ । (ਗੁਰੂ ਉਸ ਮਨੁੱਖ ਨੂੰ ਪਰਮਾਤਮਾ) ਪਰਤੱਖ ਕਰ ਕੇ ਵਿਖਾ ਦੇਂਦਾ ਹੈ ।੧੫।

हे भाई ! (जो मनुष्य परमात्मा को अपने साथ बसता देखता है उसका हृदय-) कमल फूल खिला रहता है। (उसके अंदर ईश्वरीय ज्योति की) किरण (आत्मिक जीवन का) प्रकाश कर देती है। (गुरू उस मनुष्य को परमात्मा) प्रत्यक्ष करके दिखा देता है। 15।

el loto de tu corazón florecerá y el Rayo de la Luz Divina de Dios, iluminará tu corazón y Él te será revelado. (15)

ਆਪੇ ਕਰਤਾ ਸਚਾ ਸੋਈ ॥

aape karataa sachaa soiee ||

The True Lord is Himself the Creator.

ਹੇ ਨਾਨਕ! ਉਹ ਕਰਤਾਰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ।

हे नानक ! वह करतार स्वयं ही सदा कायम रहने वाला है।

El Señor Verdadero es Él Mismo, el Dios Creador.

ਆਪੇ ਮਾਰਿ ਜੀਵਾਲੇ ਅਵਰੁ ਨ ਕੋਈ ॥

aape maar jeevaale avar na koiee ||

He Himself kills, and gives life; there is no other at all.

ਉਹ ਆਪ ਹੀ ਮਾਰ ਕੇ ਜਿਵਾਲਦਾ ਹੈ (ਭਾਵ, ਮਾਰਦਾ ਭੀ ਆਪ ਹੀ ਹੈ, ਪੈਦਾ ਭੀ ਕਰਦਾ ਆਪ ਹੀ ਹੈ) । ਉਸ ਤੋਂ ਬਿਨਾ ਕੋਈ ਹੋਰ ਇਸ ਸਮਰਥਾ ਵਾਲਾ ਨਹੀਂ ਹੈ ।

वह स्वयं ही मार के जीवित करता है (भाव। मारता भी खुद ही है। पैदा भी करता खुद ही है)। उसके बिना कोई और ऐसी समर्थता वाला है ही नहीं।

Sí, no hay nadie más y sólo Él destruye y te da la Vida.

ਨਾਨਕ ਨਾਮੁ ਮਿਲੈ ਵਡਿਆਈ ਆਪੁ ਗਵਾਇ ਸੁਖੁ ਪਾਇਆ ॥੧੬॥੨॥੨੪॥

naanak naam milai vaddiaaiee aap gavai sukh paiaa ||16||2||24||

O Nanak, through the Naam, the Name of the Lord, glorious greatness is obtained. Eradicating self-conceit, peace is found. ||16||2||24||

ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਸੋਭਾ ਮਿਲ ਜਾਂਦੀ ਹੈ । ਉਹ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ ।੧੬।੨।੨੪।

हे भाई ! जिस मनुष्य को परमात्मा का नाम मिल जाता है उसको (लोक-परलोक की) शोभा मिल जाती है। वह मनुष्य (अपने अंदर से) स्वै-भाव दूर कर के आत्मिक आनंद लेता रहता है। 16। 2। 24।

Dice Nanak, a través del Nombre del Señor uno es bendecido con Gloria y en ese momento es liberado del ego negativo. (16-2-24)

ਮਾਰੂ ਸੋਲਹੇ ਮਹਲਾ ੪

maaroo solahe mahalaa chauthhaa

Maaroo, Solahas, Fourth Mehla:

ਮਾਰੂ ਸੋਲਹੇ ਚੌਥੀ ਪਾਤਿਸ਼ਾਹੀ।

Maru Solajas, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Un Dios Creador Universal, por la Gracia del Verdadero Guru.

ਸਚਾ ਆਪਿ ਸਵਾਰਣਹਾਰਾ ॥

sachaa aap savaaranahaaraa ||

The Lord Lord Himself is the One who exalts and embellishes.

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਉਸ ਦਾ ਜੀਵਨ ਸੋਹਣਾ ਬਣਾਣ ਦੀ ਸਮਰਥਾ ਰੱਖਦਾ ਹੈ ।

हे भाई ! सदा कायम रहने वाला परमात्मा स्वयं ही उसका जीवन सुंदर बनाने की समर्थता रखता है।

El Señor Verdadero embellece al ser con Conciencia de Dios,

ਅਵਰ ਨ ਸੂਝਸਿ ਬੀਜੀ ਕਾਰਾ ॥

avar na soojhas beejee kaaraa ||

Do not consider any other work.

ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਦੂਜੀ ਕਾਰ ਨਹੀਂ ਸੁੱਝਦੀ ।

उसको (प्रभू की याद के बिना) कोई और दूसरी कार नहीं सूझती। पर।

pues a ese ser no le place ninguna tarea más que la de alabar a Dios.

ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥੧॥

gurmukh sach vasai ghaT a(n)tar sahaje sach samaiee he ||1||

The True Lord abides deep within the heart of the Gurmukh, who intuitively merges in the True Lord. ||1||

ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ।੧।

हे भाई ! जो मनुष्य गुरू की शरण पड़ता है। उसके हृदय में सदा कायम रहने वाला परमात्मा आ बसता है। वह आत्मिक अडोलता में टिका रहता है। वह सदा-स्थिर प्रभू में लीन रहता है। 1।

En el interior de su ser habita el Señor Verdadero y se inmerge en Él, de forma espontánea. (1)

ਸਭਨਾ ਸਚੁ ਵਸੈ ਮਨ ਮਾਹੀ ॥

sabhanaa sach vasai man maahee ||

The True Lord dwells within the minds of all.

ਹੇ ਭਾਈ! (ਉਂਞ ਤਾਂ) ਸਦਾ-ਥਿਰ ਪ੍ਰਭੂ ਸਭ ਜੀਵਾਂ ਦੇ ਮਨ ਵਿਚ ਵੱਸਦਾ ਹੈ,

हे भाई ! (वैसे तो) सदा-स्थिर प्रभू सब जीवों के मन में बसता है।

En la mente de todos habita el Señor Verdadero,

ਗੁਰ ਪਰਸਾਦੀ ਸਹਜਿ ਸਮਾਹੀ ॥

gur parasaadhee sahaj samaahee ||

By Guru's Grace, they are intuitively absorbed in Him.

ਪਰ ਗੁਰੂ ਦੀ ਕਿਰਪਾ ਦੀ ਰਾਹੀਂ ਹੀ (ਜੀਵ) ਆਤਮਕ ਅਡੋਲਤਾ ਵਿਚ (ਟਿਕ ਕੇ ਪ੍ਰਭੂ ਵਿਚ) ਲੀਨ ਹੁੰਦੇ ਹਨ ।

पर गुरू की कृपा से ही (जीव) आत्मिक अडोलता में (टिक के प्रभू में) लीन होते हैं।

pero es por medio de la Gracia del Guru, que uno se inmerge en Dios de manera natural.

ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ਗੁਰ ਚਰਣੀ ਚਿਤੁ ਲਾਈ ਹੇ ॥੨॥

gur gur karat sadhaa sukh paiaa gur charanee chit laiee he ||2||

Calling out, ""Guru, Guru"", I have found eternal peace; my consciousness is focused on the Guru's feet. ||2||

ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਮਨੁੱਖ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ।੨।

गुरू को हर वक्त याद करते हुए मनुष्य आत्मिक आनंद पाता है। गुरू के चरणों में चिक्त जोड़े रखता है। 2।

Así vive en Éxtasis y habitando en el Guru su mente se entona en Sus Pies. (2)

ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥

satigur hai giaan satigur hai poojaa ||

The True Guru is spiritual wisdom; the True Guru is worship and adoration.

ਹੇ ਭਾਈ! ਗੁਰੂ ਆਤਮਕ ਜੀਵਨ ਦੀ ਸੂਝ (ਦੇਣ ਵਾਲਾ) ਹੈ, ਗੁਰੂ (ਪਰਮਾਤਮਾ ਦੀ) ਭਗਤੀ (ਸਿਖਾਣ ਵਾਲਾ) ਹੈ ।

हे भाई ! गुरू आत्मिक जीवन की सूझ (देने वाला) है। गुरू परमात्मा की (भगती (सिखाने वाला) है।

Toda Alabanza y toda Sabiduría están contenidas en el encuentro con el Guru Verdadero,

ਸਤਿਗੁਰੁ ਸੇਵੀ ਅਵਰੁ ਨ ਦੂਜਾ ॥

satigur sevee avar na dhoojaa ||

I serve the True Guru, and no other.

ਮੈਂ ਤਾਂ ਗੁਰੂ ਦੀ ਹੀ ਸਰਨ ਪੈਂਦਾ ਹਾਂ, ਕੋਈ ਹੋਰ ਦੂਜਾ (ਮੈਂ ਆਪਣੇ ਮਨ ਵਿਚ) ਨਹੀਂ (ਲਿਆਉਂਦਾ) ।

मैं तो गुरू की ही शरण पड़ता हूँ। कोई और दूसरा (मैं अपने मन में) नहीं (लाता)।

por eso uno debe servir al Guru Verdadero y a nadie más,

ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ॥੩॥

satigur te naam ratan dhan paiaa satigur kee sevaa bhaiee he ||3||

From the True Guru, I have obtained the wealth, the jewel of the Naam. Service to the True Guru is pleasing to me. ||3||

ਮੈਂ ਗੁਰੂ ਪਾਸੋਂ ਸੇ੍ਰਸ਼ਟ ਨਾਮ-ਧਨ ਲੱਭਾ ਹੈ, ਮੈਨੂੰ ਗੁਰੂ ਦੀ (ਦੱਸੀ) ਸੇਵਾ ਹੀ ਪਿਆਰੀ ਲੱਗਦੀ ਹੈ ।੩।

मैंने गुरू से श्रेष्ठ नाम-धन पाया है। मुझे गुरू की (बताई हुई) सेवा अच्छी लगती है। 3।

pues Él nos bendice con la Joya del Nombre y su Servicio me es muy Placentero. (3)

ਬਿਨੁ ਸਤਿਗੁਰ ਜੋ ਦੂਜੈ ਲਾਗੇ ॥

bin satigur jo dhoojai laage ||

Without the True Guru, those who are attached to duality

ਹੇ ਭਾਈ! ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ ਹੋਰ ਪਾਸੇ ਲੱਗਦੇ ਹਨ,

हे भाई ! जो मनुष्य गुरू को छोड़ के और तरफ लगते हैं।

El que está apegado al otro y no al Guru Verdadero, va y viene,

ਆਵਹਿ ਜਾਹਿ ਭ੍ਰਮਿ ਮਰਹਿ ਅਭਾਗੇ ॥

aaveh jaeh bhram mareh abhaage ||

come and go, and wander in reincarnation; these unfortunate ones die.

ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਆਤਮਕ ਮੌਤ ਸਹੇੜਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।

वह अभागे व्यक्ति भटकना में पड़ कर आत्मिक मौत सहेड़ते हैं। वे जनम-मरण के चक्कर में पड़े रहते हैं।

ese tonto desafortunado muere de tanto vagar, pero aun él podría ser emancipado,

ਨਾਨਕ ਤਿਨ ਕੀ ਫਿਰਿ ਗਤਿ ਹੋਵੈ ਜਿ ਗੁਰਮੁਖਿ ਰਹਹਿ ਸਰਣਾਈ ਹੇ ॥੪॥

naanak tin kee fir gat hovai j gurmukh raheh saranaiee he ||4||

O Nanak, even after they are emancipated, those who become Gurmukh remain in the Guru's Sanctuary. ||4||

ਹੇ ਨਾਨਕ! (ਆਖ—) ਉਹਨਾਂ ਮਨੁੱਖਾਂ ਦੀ ਹੀ ਫਿਰ ਉੱਚੀ ਆਤਮਕ ਅਵਸਥਾ ਬਣਦੀ ਹੈ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ ।੪।

हे नानक ! (कह-) उन मनुष्यों की ही फिर ऊँची आत्मिक अवस्था बनती है जो गुरू की शरण पड़ते हैं। 4।

si por la Gracia del Guru habitara en el Refugio de Dios. (4)

ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ ॥

gurmukh preet sadhaa hai saachee ||

The love of the Gurmukh is forever true.

ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੀ ਪ੍ਰਭੂ ਨਾਲ ਪ੍ਰੀਤ ਪੱਕੀ ਹੁੰਦੀ ਹੈ ।

हे भाई ! जो मनुष्य गुरू की शरण पड़ता है। उसकी प्रभू से प्रीति पक्की होती है।

El ser con Conciencia de Dios Lo ama en verdad,

ਸਤਿਗੁਰ ਤੇ ਮਾਗਉ ਨਾਮੁ ਅਜਾਚੀ ॥

satigur te maagau naam ajaachee ||

I beg for the invaluable Naam, the Name of the Lord, from the Guru.

(ਉਹ ਹਰ ਵੇਲੇ ਇਉਂ ਅਰਦਾਸ ਕਰਦਾ ਰਹਿੰਦਾ ਹੈ—) ਮੈਂ ਗੁਰੂ ਪਾਸੋਂ (ਤੇਰਾ) ਅਮੋਲਕ ਨਾਮ ਮੰਗਦਾ ਹਾਂ ।

(वह हर समय इस प्रकार अरदास करता रहता है-) मैं गुरू से (तेरा) अमूल्य नाम माँगता हूँ।

por eso busco el Nombre Invaluable del Señor, por la Gracia del Guru.

ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਰਖਿ ਲੇਵਹੁ ਗੁਰ ਸਰਣਾਈ ਹੇ ॥੫॥

hoh dhiaal kirapaa kar har jeeau rakh levahu gur saranaiee he ||5||

O Dear Lord, please be kind, and grant Your Grace; please keep me in the Guru's Sanctuary. ||5||

ਹੇ ਹਰੀ! ਦਇਆਵਾਨ ਹੋ, ਕਿਰਪਾ ਕਰ । ਮੈਨੂੰ ਸਦਾ ਗੁਰੂ ਦੀ ਸਰਨ ਵਿਚ ਰੱਖ ।੫।

हे हरी ! दयावान हो। कृपा कर। मुझे गुरू की शरण में रख। 5।

Oh Dios, ten Compasión de mí y consérvame en el Refugio del Guru. (5)

ਅੰਮ੍ਰਿਤ ਰਸੁ ਸਤਿਗੁਰੂ ਚੁਆਇਆ ॥

a(n)mirat ras satiguroo chuaaiaa ||

The True Guru trickles the Ambrosial Nectar into my mouth.

ਹੇ ਭਾਈ! ਗੁਰੂ (ਜਿਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਦਾ ਕਰਦਾ ਹੈ,

हे भाई ! गुरू (जिस मनुष्य के हृदय में) आत्मिक जीवन देने वाला नाम-रस पैदा करता है।

Por medio del Guru Verdadero, el Néctar del Señor gotea en la mente,

ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥

dhasavai dhuaar pragaT hoi aaiaa ||

My Tenth Gate has been opened and revealed.

(ਪਰਮਾਤਮਾ) ਉਸ ਦੇ ਸੋਚ-ਮੰਡਲ ਵਿਚ ਪਰਗਟ ਹੋ ਜਾਂਦਾ ਹੈ ।

(परमात्मा) उसके सोच-मंडल में प्रकट हो जाता है।

y mira, el Señor se vuelve Manifiesto en la Décima Puerta.

ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥੬॥

teh anahadh sabadh vajeh dhun baanee sahaje sahaj samaiee he ||6||

The unstruck sound current of the Shabad vibrates and resounds there, with the melody of the Guru's Bani; one is easily, intuitively absorbed in the Lord. ||6||

ਉਸ ਅਵਸਥਾ ਵਿਚ ਉਸ ਮਨੁੱਖ ਦੇ ਅੰਦਰ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ (ਇਉਂ) ਆਤਮਕ ਆਨੰਦ ਪੈਦਾ ਹੁੰਦਾ ਹੈ (ਜਿਵੇਂ, ਮਾਨੋ, ਉਥੇ) ਪੰਜ ਕਿਸਮਾਂ ਦੇ ਸਾਜ਼ ਵੱਜ ਰਹੇ ਹਨ । ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ।੬।

उस अवस्था में उस मनुष्य के अंदर सिफत सालाह की बाणी से (इस प्रकार) आत्मिक आनंद पैदा होता है (जैसे। मानो वहाँ) पाँच किस्मों के साज़ बज रहे हैं। वह मनुष्य हर वक्त आत्मिक आनंद में लीन रहता है। 6।

Ahí resuena la Melodía Celestial de la Palabra, y de forma espontánea uno se inmerge en el Equilibrio. (6)

ਜਿਨ ਕਉ ਕਰਤੈ ਧੁਰਿ ਲਿਖਿ ਪਾਈ ॥

jin kau karatai dhur likh paiee ||

Those who are so pre-ordained by the Creator,

ਪਰ, ਹੇ ਭਾਈ! (ਆਤਮਕ ਆਨੰਦ ਦੀ ਇਹ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਦੇ ਭਾਗਾਂ ਵਿਚ ਕਰਤਾਰ ਨੇ ਧੁਰ ਦਰਗਾਹੋਂ ਲਿਖ ਕੇ ਰੱਖ ਦਿੱਤੀ ਹੈ ।

पर। हे भाई ! (आत्मिक आनंद की यह दाति उन्हें ही मिलती है) जिनके भाग्यों में करतार ने धुर दरगाह से लिख के रख दी है।

Aquéllos que lo tenían en su Destino así escrito por Dios,

ਅਨਦਿਨੁ ਗੁਰੁ ਗੁਰੁ ਕਰਤ ਵਿਹਾਈ ॥

anadhin gur gur karat vihaiee ||

pass their nights and days calling on the Guru.

ਉਹਨਾਂ ਦੀ ਉਮਰ ਸਦਾ ਗੁਰੂ ਨੂੰ ਯਾਦ ਕਰਦਿਆਂ ਬੀਤਦੀ ਹੈ ।

उनकी उम्र सदा गुरू को याद करते हुए बीतती है।

recitan día y noche, y para siempre, el Nombre del Guru.

ਬਿਨੁ ਸਤਿਗੁਰ ਕੋ ਸੀਝੈ ਨਾਹੀ ਗੁਰ ਚਰਣੀ ਚਿਤੁ ਲਾਈ ਹੇ ॥੭॥

bin satigur ko seejhai naahee gur charanee chit laiee he ||7||

Without the True Guru, no one understands; focus your consciousness on the Guru's Feet. ||7||

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦਾ । ਤੂੰ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖ ।੭।

हे भाई ! गुरू की शरण पड़े बिना कोई मनुष्य (जिंदगी में) सफल नहीं होता। तू सदा गुरू के चरणों में अपना चिक्त जोड़े रख। 7।

Sí, sin el Guru Verdadero, nadie logra alcanzar la Plenitud, así que mi mente se aferra a los Pies del Guru. (7)

ਜਿਸੁ ਭਾਵੈ ਤਿਸੁ ਆਪੇ ਦੇਇ ॥

jis bhaavai tis aape dhei ||

The Lord Himself blesses those with whom He is pleased.

ਹੇ ਭਾਈ! ਜਿਹੜਾ ਜੀਵ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਉਹ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ ।

हे भाई ! जो जीव उस परमात्मा को प्यारा लगता है उसको वह स्वयं ही (नाम की दाति) देता है।

Aquél sobre quien se posa la Gracia de Dios,

ਗੁਰਮੁਖਿ ਨਾਮੁ ਪਦਾਰਥੁ ਲੇਇ ॥

gurmukh naam padhaarath lei ||

The Gurmukh receives the wealth of the Naam.

ਉਹ ਮਨੁੱਖ ਗੁਰੂ ਦੀ ਰਾਹੀਂ ਇਹ ਕੀਮਤੀ ਨਾਮ ਹਾਸਲ ਕਰਦਾ ਹੈ ।

वह मनुष्य गुरू से यह कीमती नाम हासिल करता है।

ese ser es bendecido y logra el objeto de su vida, el Nombre.

ਆਪੇ ਕ੍ਰਿਪਾ ਕਰੇ ਨਾਮੁ ਦੇਵੈ ਨਾਨਕ ਨਾਮਿ ਸਮਾਈ ਹੇ ॥੮॥

aape kirapaa kare naam dhevai naanak naam samaiee he ||8||

When the Lord grants His Grace, He bestows the Naam; Nanak is immersed and absorbed in the Naam. ||8||

ਹੇ ਨਾਨਕ! (ਆਖ—) ਜਿਸ ਉਤੇ ਉਹ ਪ੍ਰਭੂ ਕਿਰਪਾ ਕਰਦਾ ਹੈ ਉਸ ਨੂੰ ਆਪਣਾ ਨਾਮ ਦੇਂਦਾ ਹੈ । ਉਹ ਮਨੁੱਖ ਨਾਮ ਵਿਚ ਲੀਨ ਰਹਿੰਦਾ ਹੈ ।੮।

हे नानक ! (कह-) जिसके ऊपर वह प्रभू कृपा करता है उसको अपना नाम देता है। वह मनुष्य नाम में लीन रहता है। 8।

Sí, cuando Dios muestra Su Misericordia, Él bendice con Su Nombre y Nanak se inmerge en el Nombre. (8)

ਗਿਆਨ ਰਤਨੁ ਮਨਿ ਪਰਗਟੁ ਭਇਆ ॥

giaan ratan man paragaT bhiaa ||

The jewel of spiritual wisdom is revealed within the mind.

ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੀ ਸੇ੍ਰਸ਼ਟ ਸੂਝ ਉੱਘੜ ਪਈ,

हे भाई ! जिस मनुष्य के मन में आत्मिक जीवन की श्रेष्ठ सूझ उभर आई।

Cuando la Joya del Nombre se vuelve manifiesta en la mente,

ਨਾਮੁ ਪਦਾਰਥੁ ਸਹਜੇ ਲਇਆ ॥

naam padhaarath sahaje liaa ||

The wealth of the Naam is easily, intuitively received.

ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਕੀਮਤੀ ਨਾਮ ਲੱਭ ਲਿਆ ।

उसने आत्मिक अडोलता में टिक के परमात्मा का कीमती नाम पा लिया।

lo cual es el objeto de nuestra vida, uno la contempla de manera natural,

ਏਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦ ਬਲਿ ਜਾਈ ਹੇ ॥੯॥

eh vaddiaaiee gur te paiee satigur kau sadh bal jaiee he ||9||

This glorious greatness is obtained from the Guru; I am forever a sacrifice to the True Guru. ||9||

ਪਰ ਇਹ ਵਡਿਆਈ ਗੁਰੂ ਪਾਸੋਂ (ਹੀ) ਮਿਲਦੀ ਹੈ । ਮੈਂ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ।੯।

पर यह वडिआई गुरू से (ही) मिलती है। मैं सदा ही गुरू से सदके जाता हूँ। 9।

sí, esta Gloria uno la recibe del Guru. Así ofrezco mi ser al Guru Verdadero. (9)

ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ ॥

pragaTiaa soor nis miTiaa a(n)dhiaaraa ||

With the rising of the sun, the darkness of the night is dispelled.

ਹੇ ਭਾਈ! (ਜਿਵੇਂ ਜਦੋਂ) ਸੂਰਜ ਚੜ੍ਹਦਾ ਹੈ (ਤਦੋਂ) ਰਾਤ ਦਾ ਹਨੇਰਾ ਮਿਟ ਜਾਂਦਾ ਹੈ,

हे भाई ! (जैसे जब) सूरज चढ़ता है (तब) रात का अंधेरा मिट जाता है।

Cuando el sol de la Sabiduría se levanta, la noche obscura de la ignorancia es disipada,

ਅਗਿਆਨੁ ਮਿਟਿਆ ਗੁਰ ਰਤਨਿ ਅਪਾਰਾ ॥

agiaan miTiaa gur ratan apaaraa ||

Spiritual ignorance is eradicated, by the priceless jewel of the Guru.

(ਇਸੇ ਤਰ੍ਹਾਂ) ਗੁਰੂ ਦੇ ਬੇਅੰਤ ਕੀਮਤੀ ਗਿਆਨ-ਰਤਨ ਨਾਲ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ ।

(इसी तरह) गुरू के बेअंत कीमती ज्ञान-रत्न से अज्ञान-अंधेरा दूर हो जाता है।

sí, es a través de la Joya de la Infinita Sabiduría del Guru que somos liberados de nuestra ignorancia,

ਸਤਿਗੁਰ ਗਿਆਨੁ ਰਤਨੁ ਅਤਿ ਭਾਰੀ ਕਰਮਿ ਮਿਲੈ ਸੁਖੁ ਪਾਈ ਹੇ ॥੧੦॥

satigur giaan ratan at bhaaree karam milai sukh paiee he ||10||

The True Guru is the fantastically valuable jewel of spiritual wisdom; blessed by God's Mercy, peace is found. ||10||

ਹੇ ਭਾਈ! ਗੁਰੂ ਦਾ (ਦਿੱਤਾ ਹੋਇਆ) ‘ਗਿਆਨ ਰਤਨ’ ਬਹੁਤ ਹੀ ਕੀਮਤੀ ਹੈ । ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਇਹ ਮਿਲਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ।੧੦।

हे भाई ! गुरू का (दिया हुआ) 'ज्ञान रत्न' बहुत ही कीमती है। परमात्मा की मेहर से जिसको यह मिलता है। वह आत्मिक आनंद पाता है। 10।

pues el Guru Verdadero es la Joya más Gloriosa de Sabiduría, pero es por medio de la Gracia del Señor que somos bendecidos con el Estado de Éxtasis. (10)

ਗੁਰਮੁਖਿ ਨਾਮੁ ਪ੍ਰਗਟੀ ਹੈ ਸੋਇ ॥

gurmukh naam pragaTee hai soi ||

The Gurmukh obtains the Naam, and his good reputation increases.

ਹੇ ਭਾਈ! ਗੁਰੂ ਦੀ ਰਾਹੀਂ ਜਿਸ ਨੂੰ ਹਰਿ-ਨਾਮ ਪ੍ਰਾਪਤ ਹੁੰਦਾ ਹੈ, ਉਸ ਦੀ ਸੋਭਾ ਖਿੱਲਰ ਜਾਂਦੀ ਹੈ,

हे भाई ! गुरू के द्वारा जिसको हरी-नाम प्राप्त होता है। उसकी शोभा पसर जाती है।

Cuando a través del Guru uno es bendecido con el Nombre, uno es aclamado en todas partes.

ਚਹੁ ਜੁਗਿ ਨਿਰਮਲੁ ਹਛਾ ਲੋਇ ॥

chahu jug niramal hachhaa loi ||

In all four ages he is considered to be pure and good.

ਉਹ ਸਦਾ ਲਈ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਾਰੇ ਜਗਤ ਵਿਚ ਹੱਛਾ ਮੰਨਿਆ ਜਾਂਦਾ ਹੈ ।

वह सदा के लिए पवित्र जीवन वाला हो जाता है। वह सारे जगत में अच्छा माना जाता है।

Sí, uno se muestra Verdadero y sin mancha a través de las cuatro épocas y de entre todos los humanos.

ਨਾਮੇ ਨਾਮਿ ਰਤੇ ਸੁਖੁ ਪਾਇਆ ਨਾਮਿ ਰਹਿਆ ਲਿਵ ਲਾਈ ਹੇ ॥੧੧॥

naame naam rate sukh paiaa naam rahiaa liv laiee he ||11||

Imbued with the Naam, the Name of the Lord, he finds peace. He remains lovingly focused on the Naam. ||11||

ਹੇ ਭਾਈ! ਹਰ ਵੇਲੇ ਹਰਿ-ਨਾਮ ਵਿਚ ਰੰਗੇ ਰਹਿਣ ਕਰਕੇ ਉਹ ਸੁਖ ਮਾਣਦਾ ਹੈ, ਉਹ ਹਰਿ-ਨਾਮ ਵਿਚ ਹਰ ਵੇਲੇ ਸੁਰਤਿ ਜੋੜੀ ਰੱਖਦਾ ਹੈ ।੧੧।

हे भाई ! हर वक्त हरी-नाम में रंगे रहने के कारण वह सुख पाता है। वह हरी-नाम में हर वक्त सुरति जोड़े रखता है। 11।

Imbuido en el Naam, el Nombre del Señor, el Gurmukj encuentra la Paz y permanece constantemente enfocado en el Naam. (11)

ਗੁਰਮੁਖਿ ਨਾਮੁ ਪਰਾਪਤਿ ਹੋਵੈ ॥

gurmukh naam paraapat hovai ||

The Gurmukh receives the Naam.

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਹਰਿ-ਨਾਮ ਹਾਸਲ ਹੁੰਦਾ ਹੈ,

हे भाई ! जिस मनुष्य को गुरू के द्वारा हरी-नाम हासिल होता है।

En la Paz Intuitiva él despierta

ਸਹਜੇ ਜਾਗੈ ਸਹਜੇ ਸੋਵੈ ॥

sahaje jaagai sahaje sovai ||

In intuitive peace he wakes, and in intuitive peace he sleeps.

ਉਹ ਜਾਗਦਾ ਸੁੱਤਾ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਆਤਮਕ ਅਡੋਲਤਾ ਵਿਚ ਜਾਗਦਾ ਹੈ ਆਤਮਕ ਅਡੋਲਤਾ ਵਿਚ ਸੌਂਦਾ ਹੈ) ।

वह जागता और सोया हुआ हर समय आत्मिक अडोलता में टिका रहता है (आत्मिक अडोलता में जागता है आत्मिक अडोलता में सोता है)।

y en la Paz Intuitiva él duerme.