Sri Guru Granth Sahib Ji

ਰਾਗੁ ਮਾਰੂ

Raag Maaroo

Ang 1047 of 1430

ਜੋ ਤਿਸੁ ਭਾਵੈ ਸੋਈ ਕਰਸੀ ॥

jo tis bhaavai soiee karasee ||

He does whatever He pleases.

ਹੇ ਭਾਈ! (ਇਹ ਸਾਰੀ ਜਗਤ-ਖੇਡ ਪ੍ਰਭੂ ਦੇ ਹੱਥ ਵਿਚ ਹੈ) ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ, ਉਹੀ ਉਹ ਕਰੇਗਾ ।

हे भाई ! (ये सारी जगत-खेल प्रभू के हाथ में है) जो कुछ उसको अच्छा लगता है। वही वह करेगा।

Sí, sólo ocurre lo que está en la Voluntad del Señor.

ਆਪਹੁ ਹੋਆ ਨਾ ਕਿਛੁ ਹੋਸੀ ॥

aapahu hoaa naa kichh hosee ||

No one has done, or can do anything by himself.

ਜੀਵ ਦੇ ਆਪਣੇ ਉੱਦਮ ਨਾਲ ਨਾਹ ਹੁਣ ਤਕ ਕੁਝ ਹੋ ਸਕਿਆ ਹੈ ਨਾਹ ਹੀ ਅਗਾਂਹ ਨੂੰ ਕੁਝ ਹੋ ਸਕੇਗਾ ।

जीव के अपने प्रयासों से ना अब तक कुछ हो सका ह ैना ही आगे कुछ हो सकेगा।

Por sí mismo uno no puede hacer nada y nunca podrá.

ਨਾਨਕ ਨਾਮੁ ਮਿਲੈ ਵਡਿਆਈ ਦਰਿ ਸਾਚੈ ਪਤਿ ਪਾਈ ਹੇ ॥੧੬॥੩॥

naanak naam milai vaddiaaiee dhar saachai pat paiee he ||16||3||

O Nanak, through the Name, one is blessed with glorious greatness, and obtains honor in the Court of the True Lord. ||16||3||

ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ।੧੬।੩।

हे नानक ! जिस मनुष्य को परमात्मा का नाम मिल जाता है उसको (लोक-परलोक की) इज्जत मिल जाती है। वह मनुष्य सदा-स्थिर प्रभू के दर पर आदर प्राप्त करता है। 16। 3।

Es a través del Nombre del Señor que uno es bendecido con Gloria y honrado en la Corte Verdadera.(16-3)

ਮਾਰੂ ਮਹਲਾ ੩ ॥

maaroo mahalaa teejaa ||

Maaroo, Third Mehla:

ਮਾਰੂ ਤੀਜੀ ਪਾਤਿਸ਼ਾਹੀ।

Maru, Mejl Guru Amar Das, Tercer Canal Divino.

ਜੋ ਆਇਆ ਸੋ ਸਭੁ ਕੋ ਜਾਸੀ ॥

jo aaiaa so sabh ko jaasee ||

All who come shall have to depart.

ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ।੧੬।੩।

हे भाई ! जो भी जीव (जगत में) पैदा होता है वह हरेक ही (अवश्य इस जगत से) कूच (भी) कर जाता है।

El que vino debe partir y el que está apegado al otro es atrapado en el dogal de Yama.

ਦੂਜੈ ਭਾਇ ਬਾਧਾ ਜਮ ਫਾਸੀ ॥

dhoojai bhai baadhaa jam faasee ||

In the love of duality, they are caught by the noose of the Messenger of Death.

(ਪਰ) ਮਾਇਆ ਦੇ ਮੋਹ ਦੇ ਕਾਰਨ (ਜੀਵ) ਆਤਮਕ ਮੌਤ ਦੀ ਫਾਹੀ ਵਿਚ ਬੱਝ ਜਾਂਦਾ ਹੈ ।

(पर) माया के मोह के कारण (जीव) आत्मिक मौत के बँधनों में बँध जाता है।

Sí, aquél a quien el Guru Verdadero salva, nada hasta la otra orilla,

ਸਤਿਗੁਰਿ ਰਾਖੇ ਸੇ ਜਨ ਉਬਰੇ ਸਾਚੇ ਸਾਚਿ ਸਮਾਈ ਹੇ ॥੧॥

satigur raakhe se jan ubare saache saach samaiee he ||1||

Those humble beings who are protected by the True Guru, are saved. They merge into the Truest of the True. ||1||

ਗੁਰੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਨਿਕਲਦੇ ਹਨ; ਉਹ ਸਦਾ ਹੀ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦੇ ਹਨ ।੧।

गुरू ने जिनकी रक्षा की। वह मनुष्य (माया के मोह से) बच निकलते हैं; वे सदा ही सदा-स्थिर परमात्मा में लीन रहते हैं। 1।

y a través de la Verdad, se inmerge en el Uno Verdadero.(1)

ਆਪੇ ਕਰਤਾ ਕਰਿ ਕਰਿ ਵੇਖੈ ॥

aape karataa kar kar vekhai ||

The Creator Himself creates the creation, and watches over it.

ਹੇ ਭਾਈ! (ਇਹ ਸਾਰਾ ਖੇਲ) ਕਰਤਾਰ ਆਪ ਹੀ ਕਰ ਕਰ ਕੇ ਵੇਖ ਰਿਹਾ ਹੈ;

हे भाई ! (ये सारा खेल) करतार स्वयं ही कर कर के देख रहा है;

El Señor Creador crea todo de Sí Mismo y después lo observa.

ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥

jis no nadhar kare soiee jan lekhai ||

Thay alone are acceptable, upon whom He bestows His Glance of Grace.

ਜਿਸ ਮਨੁੱਖ ਉੱਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ ਉਸ ਦੀ ਪਰਵਾਨਗੀ ਵਿਚ ਹੈ ।

जिस मनुष्य पर वह मेहर की निगाह करता है वही मनुष्य उसकी परवानगी में है।

Sí, sólo es tomado en cuenta por Él, aquél sobre quien reside Su Gracia, y el que ha logrado la Sabiduría,

ਗੁਰਮੁਖਿ ਗਿਆਨੁ ਤਿਸੁ ਸਭੁ ਕਿਛੁ ਸੂਝੈ ਅਗਿਆਨੀ ਅੰਧੁ ਕਮਾਈ ਹੇ ॥੨॥

gurmukh giaan tis sabh kichh soojhai agiaanee a(n)dh kamaiee he ||2||

The Gurmukh attains spiritual wisdom, and understands everything. The ignorant ones act blindly. ||2||

ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ ਉਸ ਨੂੰ (ਆਤਮਕ ਜੀਵਨ ਬਾਰੇ) ਹਰੇਕ ਗੱਲ ਦੀ ਸਮਝ ਆ ਜਾਂਦੀ ਹੈ । ਗਿਆਨ ਤੋਂ ਸੱਖਣਾ ਮਨੁੱਖ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਰਹਿੰਦਾ ਹੈ ।੨।

जिस मनुष्य को गुरू के द्वारा आत्मिक जीवन की सूझ पड़ जाती है उसको (आत्मिक जीवन के बारे में) हरेक बात की समझ आ जाती है। ज्ञान से वंचित मनुष्य अंधों वाले काम ही करता रहता है। 2।

por la Gracia del Guru, conoce todo, mientras que el ignorante realiza actos obscuros.(2)

ਮਨਮੁਖ ਸਹਸਾ ਬੂਝ ਨ ਪਾਈ ॥

manmukh sahasaa boojh na paiee ||

The self-willed manmukh is cynical; he doesn't understand.

ਹੇ ਭਾਈ! ਮਨ ਦੇ ਮੁਰੀਦ ਮਨੁੱਖ ਨੂੰ (ਹਰ ਵੇਲੇ ਕੋਈ ਨ ਕੋਈ) ਸਹਮ (ਖਾਈ ਜਾਂਦਾ ਹੈ, ਕਿਉਂਕਿ) ਉਸ ਨੂੰ ਆਤਮਕ ਜੀਵਨ ਦੀ ਸੂਝ ਨਹੀਂ ਹੁੰਦੀ

हे भाई ! मन के मुरीद मनुष्य को (हर वक्त कोई ना कोई) सहम (खाए जाता है।

El arrogante Manmukj es cínico y no entiende,

ਮਰਿ ਮਰਿ ਜੰਮੈ ਜਨਮੁ ਗਵਾਈ ॥

mar mar ja(n)mai janam gavaiee ||

He dies and dies again, only to be reborn, and loses his life uselessly again.

ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਉਹ ਆਪਣਾ (ਮਨੁੱਖਾ) ਜਨਮ ਵਿਅਰਥ ਗਵਾ ਜਾਂਦਾ ਹੈ ।

क्योंकि) उसको आत्मिक जीवन की समझ नहीं होती वह जनम-मरण के चक्कर में पड़ा रहता है। वह अपना मानस जन्म व्यर्थ गवा जाता है।

El muere na y otra vez, sólo para reencarnar, su vida la desperdicia de manera inutil.

ਗੁਰਮੁਖਿ ਨਾਮਿ ਰਤੇ ਸੁਖੁ ਪਾਇਆ ਸਹਜੇ ਸਾਚਿ ਸਮਾਈ ਹੇ ॥੩॥

gurmukh naam rate sukh paiaa sahaje saach samaiee he ||3||

The Gurmukh is imbued with the Naam, the Name of the Lord; he find peace, and is intuitively immersed in the True Lord. ||3||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, ਉਹ ਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਵਿਚ ਹਰ ਵੇਲੇ ਟਿਕੇ ਰਹਿੰਦੇ ਹਨ ।੩।

गुरू के सन्मुख रहने वाले मनुष्य परमात्मा के नाम में रंगे रहते हैं। वे आत्मिक आनंद पाते हैं। वे आत्मिक अडोलता में सदा-स्थिर प्रभू में हर वक्त टिके रहते हैं। 3।

El Gurmukj está imbuido en el Naam, el Nombre del Señor, ahí encuentra la Paz, fundiéndose de manera intuitiva con el Señor Verdadero.(3)

ਧੰਧੈ ਧਾਵਤ ਮਨੁ ਭਇਆ ਮਨੂਰਾ ॥

dha(n)dhai dhaavat man bhiaa manooraa ||

Chasing after worldly affairs, the mind has become corroded and rusty.

ਹੇ ਭਾਈ! ਦੁਨੀਆ ਦੇ ਖਲਜਗਨ ਵਿਚ ਦੌੜ-ਭੱਜ ਕਰਦਿਆਂ ਮਨੱੁਖ ਦਾ ਮਨ ਸੜਿਆ ਹੋਇਆ ਲੋਹਾ ਬਣ ਜਾਂਦਾ ਹੈ (ਇਉਂ ਸੜਿਆ ਰਹਿੰਦਾ ਹੈ ਜਿਵੇਂ ਸੜਿਆ ਹੋਇਆ ਲੋਹਾ),

हे भाई ! दुनियां के धंधों में दौड़-भाग करते हुए मनुष्य जला हुआ लोहा बन जाता है (ऐसे जला रहता है जैसे जला हुआ लोहा)।

En desbandada e involucrada en numerosos conflictos mundanos, la mente se oxida,

ਫਿਰਿ ਹੋਵੈ ਕੰਚਨੁ ਭੇਟੈ ਗੁਰੁ ਪੂਰਾ ॥

fir hovai ka(n)chan bheTai gur pooraa ||

But meeting with the Perfect Guru, it is transmuted into gold once again.

ਪਰ ਜਦੋਂ ਉਸ ਨੂੰ ਪੂਰਾ ਗੁਰੂ ਮਿਲਦਾ ਹੈ, ਤਦੋਂ ਉਹ ਮੁੜ (ਸੁੱਧ) ਸੋਨਾ ਬਣ ਜਾਂਦਾ ਹੈ ।

पर जब उसे पूरा गुरू मिलता है। तब वह दोबारा (शुद्ध) सोना बन जाता है।

pero cuando se encuentra con el Guru Perfecto, es transmutada en oro otra vez;

ਆਪੇ ਬਖਸਿ ਲਏ ਸੁਖੁ ਪਾਏ ਪੂਰੈ ਸਬਦਿ ਮਿਲਾਈ ਹੇ ॥੪॥

aape bakhas le sukh paae poorai sabadh milaiee he ||4||

When the Lord Himself grants forgiveness, then peace is obtained; through the Perfect Word of the Shabad, one is united with Him. ||4||

ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਆਪ ਬਖ਼ਸ਼ਸ਼ ਕਰਦਾ ਹੈ ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ, ਉਹ ਪੂਰਨ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਲੀਨ ਰਹਿੰਦਾ ਹੈ ।੪।

हे भाई ! जिस मनुष्य पर परमात्मा स्वयं बख्शिश करता है वह मनुष्य आत्मिक आनंद पाता है। वह पूरन प्रभू की सिफत-सालाह में लीन रहता है। 4।

el Señor lo perdona, así obtiene el Éxtasis y encuentra a Dios a través de la Palabra Perfecta del Shabd. (4)

ਦੁਰਮਤਿ ਝੂਠੀ ਬੁਰੀ ਬੁਰਿਆਰਿ ॥

dhuramat jhooThee buree buriaar ||

The false and evil-minded are the most wicked of the wicked.

ਹੇ ਭਾਈ! ਖੋਟੀ ਮਤਿ ਵਾਲੀ ਜੀਵ-ਇਸਤ੍ਰੀ ਝੂਠ ਵਿਚ ਭੈੜ ਵਿਚ ਮਸਤ ਰਹਿੰਦੀ ਹੈ, ਉਹ ਭੈੜ ਦਾ ਅੱਡਾ ਬਣੀ ਰਹਿੰਦੀ ਹੈ,

हे भाई ! खोटी मति वाली जीव स्त्री झूठ में बुराई में मस्त रहती है। वह बुराई का अड्डा बनी रहती है।

La novia de mente falsa permanece desaprobada,

ਅਉਗਣਿਆਰੀ ਅਉਗਣਿਆਰਿ ॥

aauganiaaree aauganiaar ||

They are the most unworthy of the unworthy.

ਉਹ ਸਦਾ ਹੀ ਔਗੁਣਾਂ ਨਾਲ ਭਰੀ ਰਹਿੰਦੀ ਹੈ ।

वह सदा ही अवगुणों से भरी रहती है।

sin mérito alguno, ella comete error tras error.

ਕਚੀ ਮਤਿ ਫੀਕਾ ਮੁਖਿ ਬੋਲੈ ਦੁਰਮਤਿ ਨਾਮੁ ਨ ਪਾਈ ਹੇ ॥੫॥

kachee mat feekaa mukh bolai dhuramat naam na paiee he ||5||

With false intellect, and insipid words of mouth, evil-minded, they do not obtain the Naam. ||5||

ਉਸ ਦੀ ਮਤਿ ਸਦਾ (ਵਿਕਾਰਾਂ ਵਿਚ) ਥਿੜਕਦੀ ਹੈ ਉਹ ਮੂੰਹੋਂ ਖਰ੍ਹਵਾ ਬੋਲਦੀ ਹੈ, ਖੋਟੀ ਮਤਿ ਦੇ ਕਾਰਨ ਉਸ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੁੰਦਾ ।੫।

उसकी मति सदा (विकारों में) बहकती है। वह मुँह से कठोर वचन बोलती है। खोटी मति के कारण उसको परमात्मा का नाम नसीब नहीं होता। 5।

Su mente es inestable, recita lo insípido y con una mente falsa, no logra obtener el Nombre.(5)

ਅਉਗਣਿਆਰੀ ਕੰਤ ਨ ਭਾਵੈ ॥

aauganiaaree ka(n)t na bhaavai ||

The unworthy soul-bride is not pleasing to her Husband Lord.

ਉਸ ਦੀ ਮਤਿ ਸਦਾ (ਵਿਕਾਰਾਂ ਵਿਚ) ਥਿੜਕਦੀ ਹੈ ਉਹ ਮੂੰਹੋਂ ਖਰ੍ਹਵਾ ਬੋਲਦੀ ਹੈ, ਖੋਟੀ ਮਤਿ ਦੇ ਕਾਰਨ ਉਸ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੁੰਦਾ ।੫।

हे भाई ! अवगुण-भरी जीव-स्त्री पति-प्रभू को अच्छी नहीं लगती।

La novia sin Virtud no es amada por su Señor,

ਮਨ ਕੀ ਜੂਠੀ ਜੂਠੁ ਕਮਾਵੈ ॥

man kee jooThee jooTh kamaavai ||

False-minded, her actions are false.

ਮਨ ਦੀ ਗੰਦੀ ਉਹ ਜੀਵ-ਇਸਤ੍ਰੀ ਸਦਾ ਗੰਦਾ ਕੰਮ ਹੀ ਕਰਦੀ ਹੈ,

मन की गंदी वह जीव-स्त्री सदा गंदा काम ही करती है।

sí, tiene la mente impura y vive en el vicio,

ਪਿਰ ਕਾ ਸਾਉ ਨ ਜਾਣੈ ਮੂਰਖਿ ਬਿਨੁ ਗੁਰ ਬੂਝ ਨ ਪਾਈ ਹੇ ॥੬॥

pir kaa saau na jaanai moorakh bin gur boojh na paiee he ||6||

The foolish person does not know the excellence of her Husband Lord. Without the Guru, she does not understand at all. ||6||

ਉਹ ਮੂਰਖ ਜੀਵ-ਇਸਤ੍ਰੀ ਪਤੀ-ਰੂਪ ਦੇ ਮਿਲਾਪ ਦਾ ਆਨੰਦ ਨਹੀਂ ਜਾਣਦੀ । ਗੁਰੂ ਤੋਂ ਬਿਨਾ ਉਸ ਨੂੰ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ ।੬।

वह मूर्ख जीव-स्त्री पति-रूप के मिलाप का आनंद नहीं जानती। गुरू के बिना उसको आत्मिक जीवन की सूझ नहीं पड़ती। 6।

pues sin conocer el Sabor de Su Esposo, la tonta no entiende nada sin el Guru. (6)

ਦੁਰਮਤਿ ਖੋਟੀ ਖੋਟੁ ਕਮਾਵੈ ॥

dhuramat khoTee khoT kamaavai ||

The evil-minded, wicked soul-bride practices wickedness.

ਹੇ ਭਾਈ! ਖੋਟੀ ਮਤਿ ਵਾਲੀ ਜੀਵ-ਇਸਤ੍ਰੀ ਸਦਾ ਖੋਟ ਨਾਲ ਭਰੀ ਰਹਿੰਦੀ ਹੈ ਸਦਾ ਖੋਟ ਕਮਾਂਦੀ ਹੈ (ਖੋਟਾ ਕੰਮ ਕਰਦੀ ਹੈ),

हे भाई ! खोटी मति वाली जीव-स्त्री सदा खोट से भरी रहती है सदा खोट ही कमाती है (खोटा काम करती है)।

Sí, tiene una mente viciosa y se hace daño a sí misma.

ਸੀਗਾਰੁ ਕਰੇ ਪਿਰ ਖਸਮ ਨ ਭਾਵੈ ॥

seegaar kare pir khasam na bhaavai ||

She decorates herself, but her Husband Lord is not pleased.

(ਦੁਰਾਚਾਰਨ ਇਸਤ੍ਰੀ ਵਾਂਗ ਉਹ ਬਾਹਰੋਂ ਧਾਰਮਿਕ) ਸਜਾਵਟ ਕਰਦੀ ਹੈ, ਪਰ ਖਸਮ-ਪ੍ਰਭੂ ਨੂੰ ਪਸੰਦ ਨਹੀਂ ਆਉਂਦੀ ।

(दुराचारिन स्त्री की तरह वह बाहर से धार्मिक) सजावट करती है। पर पति-प्रभू को पसंद नहीं आती।

Ella se arregla y se adorna, pero su Esposo no la ama.

ਗੁਣਵੰਤੀ ਸਦਾ ਪਿਰੁ ਰਾਵੈ ਸਤਿਗੁਰਿ ਮੇਲਿ ਮਿਲਾਈ ਹੇ ॥੭॥

gunava(n)tee sadhaa pir raavai satigur mel milaiee he ||7||

The virtuous soul-bride enjoys and ravishes her Husband Lord forever; the True Guru unites her in His Union. ||7||

ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਸਦਾ ਮਿਲਿਆ ਰਹਿੰਦਾ ਹੈ, ਉਸ ਨੂੰ ਗੁਰੂ (-ਚਰਨਾਂ) ਵਿਚ ਮਿਲਾ ਕੇ (ਆਪਣੇ ਨਾਲ) ਮਿਲਾਈ ਰੱਖਦਾ ਹੈ ।੭।

गुणवान जीव-स्त्री को पति-प्रभू सदा मिला रहता है। उसको गुरू (-चरणों) में मिला के (अपने साथ) मिलाए रखता है। 7।

La novia virtuosa goza siempre de su Señor y se une a Él, por la Gracia del Guru Verdadero. (7)

ਆਪੇ ਹੁਕਮੁ ਕਰੇ ਸਭੁ ਵੇਖੈ ॥

aape hukam kare sabh vekhai ||

God Himself issues the Hukam of His Command, and beholds all.

(ਪਰ, ਹੇ ਭਾਈ! ਜੀਵਾਂ ਦੇ ਕੀਹ ਵੱਸ?) ਪਰਮਾਤਮਾ ਹਰ ਥਾਂ ਆਪ ਹੀ ਹੁਕਮ ਕਰ ਕੇ (ਆਪਣੇ ਪ੍ਰੇਰੇ ਹੋਏ ਜੀਵਾਂ ਦਾ ਹਰੇਕ ਕੰਮ) ਵੇਖ ਰਿਹਾ ਹੈ ।

(पर। हे भाई ! जीवों के भी क्या वश। ) परमात्मा हर जगह स्वयं ही हुकम कर के (अपने प्रेरित किए हुए जीवों का हरेक काम) देख रहा है।

El Señor Mismo comanda todo y lo observa,

ਇਕਨਾ ਬਖਸਿ ਲਏ ਧੁਰਿ ਲੇਖੈ ॥

eikanaa bakhas le dhur lekhai ||

Some are forgiven, according to their pre-ordained destiny.

ਧੁਰੋਂ ਆਪਣੇ ਹੁਕਮ ਵਿਚ ਹੀ ਕਈ ਜੀਵਾਂ ਨੂੰ ਲੇਖੇ ਵਿਚ ਬਖ਼ਸ਼ ਲੈਂਦਾ ਹੈ;

धुर से अपने हुकम में ही कई जीवों को लेखे में बख्श लेता है;

a algunos los perdona de acuerdo a Su Eterno Escrito,

ਅਨਦਿਨੁ ਨਾਮਿ ਰਤੇ ਸਚੁ ਪਾਇਆ ਆਪੇ ਮੇਲਿ ਮਿਲਾਈ ਹੇ ॥੮॥

anadhin naam rate sach paiaa aape mel milaiee he ||8||

Night and day, they are imbued with the Naam, and they find the True Lord. He Himself unites them in His Union. ||8||

ਉਹ ਜੀਵ ਹਰ ਵੇਲੇ ਉਸ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਉਹ ਸਦਾ-ਥਿਰ ਪ੍ਰਭੂ ਮਿਲਿਆ ਰਹਿੰਦਾ ਹੈ । ਪ੍ਰਭੂ ਆਪ ਹੀ ਉਹਨਾਂ ਨੂੰ (ਗੁਰੂ ਨਾਲ) ਮਿਲਾ ਕੇ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ ।੮।

वह जीव हर वक्त उसके नाम में रंगे रहते हैं। उन्हें वह सदा-स्थिर प्रभू मिला रहता है। प्रभू स्वयं ही उनको (गुरू से) मिला के अपने चरणों में जोड़े रखता है। 8।

así viven ellos imbuidos en el Nombre y logran al Uno Verdadero, sí, el Señor, por Sí Mismo los une Consigo Mismo.(8)

ਹਉਮੈ ਧਾਤੁ ਮੋਹ ਰਸਿ ਲਾਈ ॥

haumai dhaat moh ras laiee ||

Egotism attaches them to the juice of emotional attachment, and makes them run around.

ਹੇ ਭਾਈ! ਮਾਇਆ (ਜੀਵ ਨੂੰ) ਹਉਮੈ ਵਿਚ ਮੋਹ ਦੇ ਰਸ ਵਿਚ ਲਾਈ ਰੱਖਦੀ ਹੈ ।

हे भाई ! माया (जीव को) अहंकार में मोह के रस में लगाए रखती है।

El ego hace a la mente correr por todas partes y ser apegada,

ਗੁਰਮੁਖਿ ਲਿਵ ਸਾਚੀ ਸਹਜਿ ਸਮਾਈ ॥

gurmukh liv saachee sahaj samaiee ||

The Gurmukh is intuitively immersed in the True Love of the Lord.

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪ੍ਰਭੂ-ਚਰਨਾਂ ਦੀ ਸਦਾ-ਥਿਰ ਲਗਨ ਆਤਮਕ ਅਡੋਲਤਾ ਵਿਚ ਟਿਕਾਈ ਰੱਖਦੀ ਹੈ ।

गुरू के सन्मुख रहने वाले मनुष्य को प्रभू-चरणों की सदा-स्थिर लगन आत्मिक अडोलता में टिकाए रखती है। पर।

pero aquél que en verdad está entonado en Dios, por la Gracia del Guru, se inmerge en el Equilibrio.

ਆਪੇ ਮੇਲੈ ਆਪੇ ਕਰਿ ਵੇਖੈ ਬਿਨੁ ਸਤਿਗੁਰ ਬੂਝ ਨ ਪਾਈ ਹੇ ॥੯॥

aape melai aape kar vekhai bin satigur boojh na paiee he ||9||

He Himself unites, He Himself acts, and beholds. Without the True Guru, understanding is not obtained. ||9||

ਪਰ, ਹੇ ਭਾਈ! ਪ੍ਰਭੂ ਆਪ ਹੀ (ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਇਹ ਖੇਲ ਕਰ ਕੇ ਵੇਖ ਰਿਹਾ ਹੈ—ਇਹ ਸਮਝ ਗੁਰੂ ਤੋਂ ਬਿਨਾ ਨਹੀਂ ਪੈਂਦੀ ।੯।

हे भाई ! प्रभू स्वयं ही (जीव को अपने चरणों में) जोड़ता है। स्वयं ही यह खेल करके देख रहा है- ये समझ गुरू के बिना नहीं पड़ती। 9।

Sí, el Señor, desde Sí Mismo, une, conserva y lo observa todo, pero nadie llega a saber esto sin el Guru. (9)

ਇਕਿ ਸਬਦੁ ਵੀਚਾਰਿ ਸਦਾ ਜਨ ਜਾਗੇ ॥

eik sabadh veechaar sadhaa jan jaage ||

Some contemplate the Word of the Shabad; these humble beings remain always awake and aware.

ਹੇ ਭਾਈ! ਕਈ ਐਸੇ ਮਨੁੱਖ ਹਨ ਜਿਹੜੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,

हे भाई ! कई ऐसे मनुष्य हैं जो गुरू के शबद को विचार के (माया के हमलों से) सचेत रहते हैं।

Algunos hay que están despiertos, meditando en la Palabra,

ਇਕਿ ਮਾਇਆ ਮੋਹਿ ਸੋਇ ਰਹੇ ਅਭਾਗੇ ॥

eik maiaa moh soi rahe abhaage ||

Some are attached to the love of Maya; these unfortunate ones remain asleep.

ਕਈ ਐਸੇ ਮੰਦ-ਭਾਗੀ ਹਨ ਜੋ ਸਦਾ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਪਏ ਰਹਿੰਦੇ ਹਨ ।

कई ऐसे बद्किस्मत हैं जो सदा माया के मोह में गाफिल हुए रहते हैं। (पर। जीवों के भी क्या वश।)

otros están apegados a Maya, y esos desafortunados se encuentran siempre dormidos.

ਆਪੇ ਕਰੇ ਕਰਾਏ ਆਪੇ ਹੋਰੁ ਕਰਣਾ ਕਿਛੂ ਨ ਜਾਈ ਹੇ ॥੧੦॥

aape kare karaae aape hor karanaa kichhoo na jaiee he ||10||

He Himself acts, and inspires all to act; no one else can do anything. ||10||

(ਪਰ, ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ (ਉਸ ਦੀ ਰਜ਼ਾ ਦੇ ਵਿਰੁੱਧ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ ।੧੦।

प्रभू खुद ही (सबमें व्यापक हो के सब कुछ) करता है। खुद ही (जीवों से) करवाता है (उसकी रजा के विरुद्ध) और कुछ भी किया नहीं जा सकता। 10।

Sí, el Señor es Él Mismo, el Creador y la Causa, y nadie más puede hacer nada.(10)

ਕਾਲੁ ਮਾਰਿ ਗੁਰ ਸਬਦਿ ਨਿਵਾਰੇ ॥

kaal maar gur sabadh nivaare ||

Through the Word of the Guru's Shabad, death is conquered and killed.

ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਮੌਤ ਨੂੰ ਮਾਰ ਕੇ (ਆਪਣੇ ਅੰਦਰੋਂ ਆਪਾ-ਭਾਵ) ਦੂਰ ਕਰਦਾ ਹੈ,

हे भाई ! जो मनुष्य गुरू के शबद से आत्मिक मौत को मार के (अपने अंदर से स्वै भाव) दूर करता है।

A través de la Palabra del Guru uno se sobrepone a la muerte

ਹਰਿ ਕਾ ਨਾਮੁ ਰਖੈ ਉਰ ਧਾਰੇ ॥

har kaa naam rakhai ur dhaare ||

Keep the Name of the Lord enshrined within your heart.

ਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,

और परमात्मा का नाम अपने दिल में बसाए रखता है।

y eleva el Nombre del Señor en su corazón.

ਸਤਿਗੁਰ ਸੇਵਾ ਤੇ ਸੁਖੁ ਪਾਇਆ ਹਰਿ ਕੈ ਨਾਮਿ ਸਮਾਈ ਹੇ ॥੧੧॥

satigur sevaa te sukh paiaa har kai naam samaiee he ||11||

Serving the True Guru, peace is obtained, and one merges in the Name of the Lord. ||11||

ਉਹ ਮਨੁੱਖ ਗੁਰੂ ਦੀ ਸਰਨ ਦੀ ਬਰਕਤਿ ਨਾਲ ਆਤਮਕ ਆਨੰਦ ਮਾਣਦਾ ਹੈ, ਪਰਮਾਤਮਾ ਦੇ ਨਾਮ ਵਿਚ ਸਦਾ ਟਿਕਿਆ ਰਹਿੰਦਾ ਹੈ ।੧੧।

वह मनुष्य गुरू की शरण की बरकति से आत्मिक आनंद पाता है। परमात्मा के नाम में सदा टिका रहता है। 11।

Sí, a través del Servicio del Verdadero Guru, logra el Éxtasis y se inmerge en el Nombre del Señor.(11)

ਦੂਜੈ ਭਾਇ ਫਿਰੈ ਦੇਵਾਨੀ ॥

dhoojai bhai firai dhevaanee ||

In the love of duality, the world wanders around insane.

ਹੇ ਭਾਈ! ਜਿਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਝੱਲੀ ਹੋਈ ਭਟਕਦੀ ਫਿਰਦੀ ਹੈ

हे भाई ! जो जीव-स्त्री माया के मोह में झल्ली हुई भटकती फिरती है

Apegado al otro, el mundo vaga enloquecido,

ਮਾਇਆ ਮੋਹਿ ਦੁਖ ਮਾਹਿ ਸਮਾਨੀ ॥

maiaa moh dhukh maeh samaanee ||

Immersed in love and attachment to Maya, it suffers in pain.

ਉਹ ਮਾਇਆ ਦੇ ਮੋਹ ਵਿਚ ਅਤੇ ਦੁੱਖਾਂ ਵਿਚ ਗ੍ਰਸੀ ਰਹਿੰਦੀ ਹੈ;

वह माया के मोह में और दुखों में ग्रसी रहती है;

y engañado por Maya, su corazón sufre, pues aunque usa una infinidad de túnicas,

ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ ॥੧੨॥

bahute bhekh karai neh paae bin satigur sukh na paiee he ||12||

Wearing all sorts of religious robes, He is not obtained. Without the True Guru, peace is not found. ||12||

ਜੇ ਉਹ ਬਹੁਤੇ ਧਾਰਮਿਕ ਪਹਿਰਾਵੇ ਭੀ ਧਾਰਨ ਕਰੇ, ਉਹ ਸੁਖ ਪ੍ਰਾਪਤ ਨਹੀਂ ਕਰ ਸਕਦੀ, ਗੁਰੂ ਦੀ ਸਰਨ ਪੈਣ ਤੋਂ ਬਿਨਾ ਸੁਖ ਨਹੀਂ ਮਿਲਦਾ ।੧੨।

अगर वह बहुत सारे धार्मिक पहिरावे भी धारण कर ले। वह सुख प्राप्त नहीं कर सकती। गुरू की शरण पड़े बिना वह सुख नहीं मिल सकता। 12।

no logra nada, sí, sin el Guru uno no encuentra la Paz. (12)

ਕਿਸ ਨੋ ਕਹੀਐ ਜਾ ਆਪਿ ਕਰਾਏ ॥

kis no kaheeaai jaa aap karaae ||

Who is to blame, when He Himself does everything?

ਹੇ ਭਾਈ! ਜਦੋਂ (ਪਰਮਾਤਮਾ) ਆਪ (ਹੀ ਜੀਵਾਂ ਪਾਸੋਂ ਸਭ ਕੁਝ) ਕਰਾ ਰਿਹਾ ਹੈ,

हे भाई ! जब (परमात्मा) स्वयं (ही जीवों से सब कुछ) करवा रहा है। तो उसके बिना किसी और के पास पुकार नहीं की जा सकती।

A quién culpar cuando Dios Mismo hace todo como es Su Voluntad.

ਜਿਤੁ ਭਾਵੈ ਤਿਤੁ ਰਾਹਿ ਚਲਾਏ ॥

jit bhaavai tit raeh chalaae ||

As He wills, so is the path we take.

ਤਾਂ ਉਸ ਤੋਂ ਬਿਨਾ ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ ।

जिस राह पर चलाना उसको अच्छा लगता है उस राह पर ही (जीवों को) चलाता है। 13।

Él conduce todo de esa manera;

ਆਪੇ ਮਿਹਰਵਾਨੁ ਸੁਖਦਾਤਾ ਜਿਉ ਭਾਵੈ ਤਿਵੈ ਚਲਾਈ ਹੇ ॥੧੩॥

aape miharavaan sukhadhaataa jiau bhaavai tivai chalaiee he ||13||

He Himself is the Merciful Giver of peace; as He wills, so do we follow. ||13||

ਜਿਸ ਰਾਹ ਉਤੇ ਤੋਰਨਾ ਉਸ ਨੂੰ ਚੰਗਾ ਲੱਗਦਾ ਹੈ ਉਸ ਰਾਹ ਉੱਤੇ ਹੀ (ਜੀਵਾਂ ਨੂੰ) ਤੋਰਦਾ ਹੈ ।੧੩।

Él Mismo es el Benefactor y el Dador de Éxtasis y así como es Su Voluntad así son los seres humanos conducidos.(13)

ਆਪੇ ਕਰਤਾ ਆਪੇ ਭੁਗਤਾ ॥

aape karataa aape bhugataa ||

He Himself is the Creator, and He Himself is the Enjoyer.

ਹੇ ਭਾਈ! ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਆਪ ਹੀ (ਜੀਵਾਂ ਵਿਚ ਬੈਠ ਕੇ ਪਦਾਰਥਾਂ ਨੂੰ) ਭੋਗਣ ਵਾਲਾ ਹੈ ।

हे भाई ! परमात्म स्वयं ही (जीवों को) पैदा करने वाला है। खुद ही (जीवों में बैठ के पदार्थों को) भोगने वाला है।

Él Mismo es el Creador Absoluto, Él Mismo es quien goza de Su Creación,

ਆਪੇ ਸੰਜਮੁ ਆਪੇ ਜੁਗਤਾ ॥

aape sa(n)jam aape jugataa ||

He Himself is detached, and He Himself is attached.

ਪ੍ਰਭੂ ਆਪ ਹੀ (ਪਦਾਰਥਾਂ ਦੇ ਭੋਗਣ ਵੱਲੋਂ) ਪਰਹੇਜ਼ (ਕਰਨ ਵਾਲਾ ਹੈ), ਆਪ ਹੀ ਸਭ ਜੀਵਾਂ ਤੇ ਪਦਾਰਥਾਂ ਵਿਚ ਵਿਆਪਕ ਹੈ ।

प्रभू खुद ही (पदार्थों के भोगने से) परहेज (करने वाला) है। स्वयं ही सब जीवों में और पदार्थों में व्यापक है।

Él Mismo está Desapegado y también Apegado.

ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ ਜਿਸ ਦਾ ਹੁਕਮੁ ਨ ਮੇਟਿਆ ਜਾਈ ਹੇ ॥੧੪॥

aape niramal miharavaan madhusoodhan jis dhaa hukam na meTiaa jaiee he ||14||

He Himself is immaculate, compassionate, the lover of nectar; the Hukam of His Command cannot be erased. ||14||

ਉਹ ਆਪ ਹੀ ਪਵਿੱਤਰ ਹੈ, ਆਪ ਹੀ ਦਇਆ ਕਰਨ ਵਾਲਾ ਹੈ, ਆਪ ਹੀ ਵਿਕਾਰੀਆਂ ਦਾ ਨਾਸ ਕਰਨ ਵਾਲਾ ਹੈ, (ਉਹ ਐਸਾ ਹੈ) ਜਿਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ ।੧੪।

वह स्वयं ही पवित्र है। स्वयं ही दया करने वाला है। स्वयं ही विकारियों का नाश करने वाला है। (वह ऐसा है) जिसके हुकम की अवहेलना नहीं की जा सकती। 14।

Él Mismo es Inmaculado y Compasivo, el Amante del Néctar; el Jukam de su Comando no puede ser borrado.(14)

ਸੇ ਵਡਭਾਗੀ ਜਿਨੀ ਏਕੋ ਜਾਤਾ ॥

se vaddabhaagee jinee eko jaataa ||

Those who know the One Lord are very fortunate.

ਹੇ ਭਾਈ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਉਸ ਇੱਕ ਪਰਮਾਤਮਾ ਨੂੰ (ਹਰ ਥਾਂ) ਜਾਣਿਆ ਹੈ

हे भाई ! वे मनुष्य भाग्यशाली हैं जिन्होंने उस एक परमात्मा को (हर जगह) जाना है

Sólo tienen buena fortuna, quienes conocen al Uno Solo.