ਗਿਆਨੀ ਧਿਆਨੀ ਆਖਿ ਸੁਣਾਏ ॥
giaanee dhiaanee aakh sunaae ||
The spiritual teachers and meditators proclaim this.
ਸਿਆਣੇ ਮਨੁੱਖ ਤੇ ਸਮਾਧੀਆਂ ਲਾਣ ਵਾਲੇ ਭੀ (ਇਹੀ ਗੱਲ) ਆਖ ਕੇ ਸੁਣਾ ਗਏ ਹਨ ।
समझदार मनुष्य और समाधियाँ लगाने वाले भी (यही बात) कह के सुना गए हैं।
Sí, esto es lo que los Sabios recitan y proclaman.
ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ ॥੨॥
sabhanaa rijak samaahe aape keemat hor na hoiee he ||2||
He Himself nourishes all; no one else can estimate His value. ||2||
ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ । ਉਸ ਪਰਮਾਤਮਾ ਦੇ ਬਰਾਬਰ ਦੀ ਹੋਰ ਕੋਈ ਹਸਤੀ ਨਹੀਂ ਹੈ ।੨।
वह परमात्मा खुद ही सब जीवों को रिज़क पहुँचाता है। उस परमात्मा के बराबर की और कोई हस्ती नहीं है। 2।
Y el Señor trae sustento a todos, nadie más que el Señor se puede evaluar a Sí Mismo.(2)
ਮਾਇਆ ਮੋਹੁ ਅੰਧੁ ਅੰਧਾਰਾ ॥
maiaa moh a(n)dh a(n)dhaaraa ||
Love and attachment to Maya are utter darkness.
ਹੇ ਭਾਈ! (ਜਗਤ ਵਿਚ ਹਰ ਥਾਂ) ਮਾਇਆ ਦਾ ਮੋਹ (ਭੀ ਪ੍ਰਬਲ) ਹੈ, (ਮੋਹ ਦੇ ਕਾਰਨ ਜਗਤ) ਘੱੁਪ ਹਨੇਰਾ ਬਣਿਆ ਪਿਆ ਹੈ ।
हे भाई ! (जगत में हर जगह) माया का मोह (भी प्रबल) है। (मोह के कारण जगत में) घोर अंधेरा बना हुआ है।
Maya y el apego nacen de la negra oscuridad de la Ignorancia.
ਹਉਮੈ ਮੇਰਾ ਪਸਰਿਆ ਪਾਸਾਰਾ ॥
haumai meraa pasariaa paasaaraa ||
Egotism and possessiveness have spread throughout the expanse of the universe.
(ਹਰ ਪਾਸੇ) ਹਉਮੈ ਤੇ ਮਮਤਾ ਦਾ ਖਿਲਾਰਾ ਖਿਲਰਿਆ ਹੋਇਆ ਹੈ ।
(हर तरफ) अहंकार और ममता का पसारा पसरा हुआ है।
Todo el mundo está involucrado en el ego y en la idea del yo soy,
ਅਨਦਿਨੁ ਜਲਤ ਰਹੈ ਦਿਨੁ ਰਾਤੀ ਗੁਰ ਬਿਨੁ ਸਾਂਤਿ ਨ ਹੋਈ ਹੇ ॥੩॥
anadhin jalat rahai dhin raatee gur bin saa(n)t na hoiee he ||3||
Night and day, they burn, day and night; without the Guru, there is no peace or tranquility. ||3||
ਜਗਤ ਹਰ ਵੇਲੇ ਦਿਨ ਰਾਤ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਰਿਹਾ ਹੈ । ਗੁਰੂ ਦੀ ਸਰਨ ਤੋਂ ਬਿਨਾ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ।੩।
जगत हर वक्त दिन-रात (तृष्णा की आग में) जल रहा है। गुरू की शरण के बिना शांति प्राप्त नहीं होती। 3।
sí, uno es consumido por su fuego interior y, sin el Guru, uno no es confortado. (3)
ਆਪੇ ਜੋੜਿ ਵਿਛੋੜੇ ਆਪੇ ॥
aape joR vichhoRe aape ||
He Himself unites, and He Himself separates.
ਹੇ ਭਾਈ! ਪਰਮਾਤਮਾ ਆਪ ਹੀ (ਜੀਵਾਂ ਨੂੰ) ਜੋੜ ਕੇ (ਇਥੇ ਪਰਵਾਰਾਂ ਵਿਚ ਇਕੱਠੇ ਕਰ ਕੇ) ਆਪ ਹੀ (ਇਹਨਾਂ ਨੂੰ ਆਪੋ ਵਿਚੋਂ) ਵਿਛੋੜ ਦੇਂਦਾ ਹੈ ।
हे भाई ! परमात्मा स्वयं ही (जीवों को) जोड़ के (यहाँ परिवारों में इकट्ठे करके) खुद ही (इनको आपस से) विछोड़ देता है।
El Señor del Universo, desde Sí Mismo, une y también separa,
ਆਪੇ ਥਾਪਿ ਉਥਾਪੇ ਆਪੇ ॥
aape thaap uthaape aape ||
He Himself establishes, and He Himself disestablishes.
ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ ।
आप ही पैदा करके आप ही नाश करता है।
sí, desde Sí Mismo establece y desestabiliza,
ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ ॥੪॥
sachaa hukam sachaa paasaaraa horan hukam na hoiee he ||4||
True is the Hukam of His Command, and True is the expanse of His universe. No one else can issue any Command. ||4||
ਹੇ ਭਾਈ! ਪਰਮਾਤਮਾ ਦਾ ਹੁਕਮ ਅਟੱਲ ਹੈ, (ਉਸ ਦੇ ਹੁਕਮ ਵਿਚ ਪੈਦਾ ਹੋਇਆ ਇਹ) ਜਗਤ-ਪਸਾਰਾ ਭੀ ਸਚ-ਮੁਚ ਹੋਂਦ ਵਾਲਾ ਹੈ । ਕਿਸੇ ਹੋਰ ਪਾਸੋਂ (ਅਜਿਹਾ) ਹੁਕਮ ਨਹੀਂ ਚਲਾਇਆ ਜਾ ਸਕਦਾ ।੪।
हे भाई ! परमात्मा का हुकम अटल है। (उसके हुकम में पैदा हुआ यह) जगत-पसारा भी सच-मुच अस्तित्व वाला है। किसी और द्वारा (ऐसा) हुकम नहीं चलाया जा सकता। 4।
la Verdad es Su Comando, es Su Expansión y nadie más que Él puede comandar a alguien.(4)
ਆਪੇ ਲਾਇ ਲਏ ਸੋ ਲਾਗੈ ॥
aape lai le so laagai ||
He alone is attached to the Lord, whom the Lord attaches to Himself.
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ (ਪ੍ਰਭੂ ਦੀ ਭਗਤੀ ਵਿਚ) ਲੱਗਦਾ ਹੈ ।
हे भाई ! जिस मनुष्य को परमात्मा स्वयं ही (अपने चरणों में) जोड़ लेता है। वह मनुष्य (प्रभू की भक्ति में) लगता है।
Aquél a quien atrae a Su Ser, está atado a Él y por la Gracia del Guru,
ਗੁਰ ਪਰਸਾਦੀ ਜਮ ਕਾ ਭਉ ਭਾਗੈ ॥
gur parasaadhee jam kaa bhau bhaagai ||
By Guru's Grace, the fear of death runs away.
ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) ਮੌਤ ਦਾ ਡਰ ਦੂਰ ਹੋ ਜਾਂਦਾ ਹੈ ।
गुरू की कृपा से (उसके अंदर से) मौत का डर दूर हो जाता है।
se libera del miedo a la muerte, en su interior habita la Palabra Siempre
ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ ॥੫॥
a(n)tar sabadh sadhaa sukhadhaataa gurmukh boojhai koiee he ||5||
The Shabad, the Giver of peace, dwells forever deep within the nucleus of the self. One who is Gurmukh understands. ||5||
ਉਸ ਦੇ ਅੰਦਰ ਸਦਾ ਆਤਮਕ ਆਨੰਦ ਦੇਣ ਵਾਲਾ ਗੁਰ-ਸ਼ਬਦ ਵੱਸਿਆ ਰਹਿੰਦਾ ਹੈ । ਗੁਰੂ ਦੇ ਸਨਮੁਖ ਰਹਿਣ ਵਾਲਾ ਹੀ ਕੋਈ ਮਨੁੱਖ (ਇਸ ਭੇਤ ਨੂੰ) ਸਮਝਦਾ ਹੈ ।੫।
उसके अंदर सदा आत्मिक आनंद देने वाला गुरू-शबद बसा रहता है। गुरू के सन्मुख रहने वाला ही कोई मनुष्य (इस भेद को) समझता है। 5।
Dadora de Éxtasis, pero extraordinario es el que conoce esto por la Gracia del Guru.(5)
ਆਪੇ ਮੇਲੇ ਮੇਲਿ ਮਿਲਾਏ ॥
aape mele mel milaae ||
God Himself unites those united in His Union.
ਹੇ ਭਾਈ! ਪਰਮਾਤਮਾ ਆਪ ਹੀ (ਪੂਰਬਲੇ ਲਿਖੇ ਅਨੁਸਾਰ ਜੀਵ ਨੂੰ ਗੁਰੂ-ਚਰਨਾਂ ਵਿਚ) ਜੋੜ ਕੇ (ਆਪਣੇ ਨਾਲ) ਮਿਲਾਂਦਾ ਹੈ ।
हे भाई ! परमात्मा स्वयं ही (पूर्बले लिखे अनुसार जीव को गुरू-चरणों में) जोड़ के (अपने साथ) मिलाता है।
El Señor por Sí Mismo une a todos Consigo Mismo,
ਪੁਰਬਿ ਲਿਖਿਆ ਸੋ ਮੇਟਣਾ ਨ ਜਾਏ ॥
purab likhiaa so meTanaa na jaae ||
Whatever is pre-ordained by destiny, cannot be erased.
ਪੂਰਬਲੇ ਕੀਤੇ ਕਰਮਾਂ ਅਨੁਸਾਰ ਜੋ ਲੇਖ (ਮੱਥੇ ਤੇ) ਲਿਖਿਆ ਜਾਂਦਾ ਹੈ, ਉਹ (ਜੀਵ ਪਾਸੋਂ) ਮਿਟਾਇਆ ਨਹੀਂ ਜਾ ਸਕਦਾ ।
पूर्बले किए कर्मों के अनुसार जो लेख (माथे पर) लिखा जाता है। वह (जीव से) मिटाया नहीं जा सकता।
eso que ha sido escrito por Dios, no se puede borrar,
ਅਨਦਿਨੁ ਭਗਤਿ ਕਰੇ ਦਿਨੁ ਰਾਤੀ ਗੁਰਮੁਖਿ ਸੇਵਾ ਹੋਈ ਹੇ ॥੬॥
anadhin bhagat kare dhin raatee gurmukh sevaa hoiee he ||6||
Night and day, His devotees worship Him, day and night; one who becomes Gurmukh serves Him. ||6||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਭਗਤੀ ਹੋ ਸਕਦੀ ਹੈ ।੬।
गुरू के सन्मुख रहने वाला मनुष्य हर वक्त दिन-रात परमात्मा की भगती करता है। गुरू की शरण पड़ने से ही भगती हो सकती है। 6।
él habita siempre en Dios y Lo sirve por la Gracia del Guru.(6)
ਸਤਿਗੁਰੁ ਸੇਵਿ ਸਦਾ ਸੁਖੁ ਜਾਤਾ ॥
satigur sev sadhaa sukh jaataa ||
Serving the True Guru, lasting peace is experienced.
ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਿਆ ਜਾ ਸਕਦਾ ਹੈ,
हे भाई ! गुरू की शरण पड़ कर सदा आत्मिक आनंद पाया जा सकता है।
Sirviendo al Guru Verdadero he encontrado el Éxtasis Eterno y el Señor es Compasivo con todos.
ਆਪੇ ਆਇ ਮਿਲਿਆ ਸਭਨਾ ਕਾ ਦਾਤਾ ॥
aape aai miliaa sabhanaa kaa dhaataa ||
He Himself, the Giver of all, has come and met me.
ਸਭਨਾਂ ਨੂੰ ਦਾਤਾਂ ਦੇਣ ਵਾਲਾ ਪ੍ਰਭੂ ਭੀ (ਗੁਰੂ ਦੀ ਸਰਨ ਪਿਆਂ) ਆਪ ਹੀ ਆ ਮਿਲਦਾ ਹੈ ।
सबको दातें देने वाला प्रभू भी (गुरू की शरण पड़ने से) आप ही आ मिलता है।
De Sí Mismo ha venido a reunirse conmigo,
ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ ॥੭॥
haumai maar tirasanaa agan nivaaree sabadh cheen sukh hoiee he ||7||
Subduing egotism, the fire of thirst has been extinguished; contemplating the Word of the Shabad, peace is found. ||7||
(ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਅੰਦਰੋਂ) ਹਉਮੈ ਮਾਰ ਕੇ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ । ਹੇ ਭਾਈ! ਗੁਰੂ ਦੇ ਸ਼ਬਦ ਨੂੰ ਪਛਾਣਿਆਂ ਹੀ ਸੁਖ ਮਿਲ ਸਕਦਾ ਹੈ ।੭।
(गुरू की शरण पड़ने वाला मनुष्य अपने अंदर से) अहंकार मार के तृष्णा की आग बुझा लेता है। हे भाई ! गुरू के शबद को पहचान के ही सुख मिल सकता है। 7।
y así, mira, me liberé de mi ego negativo, del fuego de mis pasiones y realizando la Palabra he encontrado el Éxtasis.(7)
ਕਾਇਆ ਕੁਟੰਬੁ ਮੋਹੁ ਨ ਬੂਝੈ ॥
kaiaa kuTa(n)b moh na boojhai ||
One who is attached to his body and family, does not understand.
ਹੇ ਭਾਈ! (ਜਿਸ ਮਨੁੱਖ ਨੂੰ) ਸਰੀਰ ਦਾ ਮੋਹ (ਗ੍ਰਸ ਰਿਹਾ ਹੈ) ਪਰਵਾਰ (ਦਾ ਮੋਹ ਗ੍ਰਸ ਰਿਹਾ ਹੈ) (ਉਹ ਮਨੁੱਖ ਆਤਮਕ ਜੀਵਨ ਦੀ ਖੇਡ ਨੂੰ) ਨਹੀਂ ਸਮਝਦਾ ।
हे भाई ! (जिस मनुष्य को) शरीर का मोह (ग्रस रहा है) परिवार (का मोह ग्रस रहा है) (वह मनुष्य आत्मिक जीवन की खेल को) नहीं समझता।
El que no está apegado a la relación amorosa con el cuerpo y con la familia, que vive consciente de Dios,
ਗੁਰਮੁਖਿ ਹੋਵੈ ਤ ਆਖੀ ਸੂਝੈ ॥
gurmukh hovai ta aakhee soojhai ||
But one who becomes Gurmukh, sees the Lord with his eyes.
ਜੇ ਮਨੁੱਖ ਗੁਰੂ ਦੀ ਸਰਨ ਪੈ ਜਾਏ, ਤਾਂ ਇਸ ਨੂੰ ਇਹਨਾਂ ਅੱਖਾਂ ਨਾਲ ਸਭ ਕੁਝ ਦਿੱਸ ਪੈਂਦਾ ਹੈ ।
अगर मनुष्य गुरू की शरण पड़ जाए। तो इसको इन आँखों से सब कुछ दिखाई दे जाता है।
Lo ve con sus propios ojos, recita para siempre el Nombre del Señor,
ਅਨਦਿਨੁ ਨਾਮੁ ਰਵੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥
anadhin naam ravai dhin raatee mil preetam sukh hoiee he ||8||
Night and day, he chants the Naam, day and night; meeting with his Beloved, he finds peace. ||8||
ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ।੮।
वह मनुष्य हर वक्त दिन रात परमात्मा का नाम जपने लग जाता है। प्रीतम प्रभू को मिल के उसके अंदर आत्मिक आनंद बना रहता है। 8।
y encontrándose con su Amor vive en Éxtasis. (8)
ਮਨਮੁਖ ਧਾਤੁ ਦੂਜੈ ਹੈ ਲਾਗਾ ॥
manmukh dhaat dhoojai hai laagaa ||
The self-willed manmukh wanders distracted, attached to duality.
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਮਾਇਆ (ਗ੍ਰਸੀ ਰੱਖਦੀ ਹੈ, ਉਹ ਮਨੁੱਖ) ਮਾਇਆ (ਦੇ ਆਹਰ) ਵਿਚ ਰੁੱਝਾ ਰਹਿੰਦਾ ਹੈ ।
हे भाई ! अपने मन के पीछे चलने वाले मनुष्य को माया (ग्रसे रखती है। वह मनुष्य) माया (के आहर) में व्यस्त रहता है।
La mente del ególatra vacila, pues está apegada al otro.
ਜਨਮਤ ਕੀ ਨ ਮੂਓ ਆਭਾਗਾ ॥
janamat kee na mooo aabhaagaa ||
That unfortunate wretch - why didn't he just die as soon as he was born?
ਪਰ ਉਹ ਬਦ-ਨਸੀਬ ਜੰਮਦਾ ਹੀ ਕਿਉਂ ਨ ਮਰ ਗਿਆ?
पर वह बदनसीब पैदा होते ही क्यों ना मर गया।
Oh, ¿por qué no fue que ese desafortunado murió tan pronto como nació?
ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਨ ਹੋਈ ਹੇ ॥੯॥
aavat jaat birathaa janam gavaiaa bin gur mukat na hoiee he ||9||
Coming and going, he wastes away his life in vain. Without the Guru, liberation is not obtained. ||9||
ਉਹ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਵਿਅਰਥ ਜਨਮ ਗਵਾ ਜਾਂਦਾ ਹੈ । ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਹੁੰਦੀ ।੯।
वह जनम-मरण के चक्करों में पड़ा हुआ व्यर्थ जनम गवा जाता है। गुरू के बिना (इस चक्कर में से) खलासी नहीं होती। 9।
Desperdicia su vida humana yendo y viniendo y sin el Guru no es Emancipado.(9)
ਕਾਇਆ ਕੁਸੁਧ ਹਉਮੈ ਮਲੁ ਲਾਈ ॥
kaiaa kusudh haumai mal laiee ||
That body which is stained with the filth of egotism is false and impure.
ਹੇ ਭਾਈ! ਉਹ ਸਰੀਰ ਅਪਵਿੱਤਰ ਹੈ ਜਿਸ ਨੂੰ ਹਉਮੈ ਦੀ ਮੈਲ ਲੱਗੀ ਹੋਈ ਹੈ ।
हे भाई ! वह शरीर अपवित्र है जिसको अहंकार की मैल लगी हुई है।
El cuerpo es impuro cuando está manchado por el ego
ਜੇ ਸਉ ਧੋਵਹਿ ਤਾ ਮੈਲੁ ਨ ਜਾਈ ॥
je sau dhoveh taa mail na jaiee ||
It may be washed a hundred times, but its filth is still not removed.
ਜੇ (ਅਜੇਹੇ ਸਰੀਰ ਨੂੰ ਤੀਰਥ ਆਦਿਕਾਂ ਉਤੇ ਲੋਕ) ਸੌ ਵਾਰੀ ਭੀ ਧੋਂਦੇ ਰਹਿਣ, ਤਾਂ ਭੀ ਇਹ ਮੈਲ ਦੂਰ ਨਹੀਂ ਹੁੰਦੀ ।
अगर (ऐसे शरीर को तीर्थों आदि पर लोग) सौ-सौ बार भी धोते रहें। तो भी इसकी मैल दूर नहीं होती।
y por más que uno lo lave, no se limpia.
ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ ॥੧੦॥
sabadh dhopai taa hachhee hovai fir mailee mool na hoiee he ||10||
But if it is washed with the Word of the Shabad, then it is truly cleansed, and it shall never be soiled again. ||10||
(ਜੇ ਮਨੁੱਖ ਦਾ ਹਿਰਦਾ) ਗੁਰੂ ਦੇ ਸ਼ਬਦ ਨਾਲ ਧੋਤਾ ਜਾਏ, ਤਾਂ ਸਰੀਰ ਪਵਿੱਤਰ ਹੋ ਜਾਂਦਾ ਹੈ, ਮੁੜ ਸਰੀਰ (ਹਉਮੈ ਦੀ ਮੈਲ ਨਾਲ) ਕਦੇ ਗੰਦਾ ਨਹੀਂ ਹੁੰਦਾ ।੧੦।
(यदि मनुष्य का हृदय) गुरू के शबद से धोया जाय। तो शरीर पवित्र हो जाता है। दोबारा शरीर (अहंकार की मैल से) कभी गंदा नहीं होता। 10।
Sólo será limpiado a través de la Palabra, sólo así no se manchará de nuevo.
ਪੰਚ ਦੂਤ ਕਾਇਆ ਸੰਘਾਰਹਿ ॥
pa(n)ch dhoot kaiaa sa(n)ghaareh ||
The five demons destroy the body.
ਹੇ ਭਾਈ! ਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਸਰੀਰ ਨੂੰ ਗਾਲਦੇ ਰਹਿੰਦੇ ਹਨ;
हे भाई ! जो मनुष्य गुरू के शबद को अपने मन में नहीं बसाते। कामादिक पाँचों वैरी उनके शरीर को गलाते रहते हैं
Los cinco enemigos han tomado el control del cuerpo y de la mente,
ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ ॥
mar mar ja(n)meh sabadh na veechaareh ||
He dies and dies again, only to be reincarnated; he does not contemplate the Shabad.
ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਨਹੀਂ ਵਸਾਂਦੇ, ਤੇ ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।
और वे जनम-मरण के चक्कर में पड़े रहते हैं। उनके अंदर माया के मोह का अंधेरा पड़ा रहता है।
y sin meditar en la Palabra, uno va y viene.
ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ ॥੧੧॥
a(n)tar maiaa moh gubaaraa jiau supanai sudh na hoiee he ||11||
The darkness of emotional attachment to Maya is within his inner being; as if in a dream, he does not understand. ||11||
ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਪਿਆ ਰਹਿੰਦਾ ਹੈ, ਉਹਨਾਂ ਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ, ਉਹ ਇਉਂ ਹਨ ਜਿਵੇਂ ਸੁਪਨੇ ਵਿਚ ਹਨ ।੧੧।
उनको अपने आप की सूझ नहीं होती। वे ऐसे हैं जैसे सपने में हैं। 11।
En el interior está la oscuridad de las pasiones, nacidas del engaño y como en un sueño, uno no logra ver la Realidad.(11)
ਇਕਿ ਪੰਚਾ ਮਾਰਿ ਸਬਦਿ ਹੈ ਲਾਗੇ ॥
eik pa(n)chaa maar sabadh hai laage ||
Some conquer the five demons, by being attached to the Shabad.
ਹੇ ਭਾਈ! ਉਹ ਕਾਮਾਦਿਕ ਪੰਜਾਂ ਨੂੰ ਮਾਰ ਕੇ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ;
वे कामादिक पाँचों को मार के गुरू के शबद में लीन रहते हैं;
Algunos han conquistado sus pasiones y se han apegado a la Palabra,
ਸਤਿਗੁਰੁ ਆਇ ਮਿਲਿਆ ਵਡਭਾਗੇ ॥
satigur aai miliaa vaddabhaage ||
They are blessed and very fortunate; the True Guru comes to meet them.
ਹੇ ਭਾਈ! ਕਈ ਐਸੇ ਵਡਭਾਗੀ ਹਨ, ਜਿਨ੍ਹਾਂ ਨੂੰ ਗੁਰੂ ਆ ਮਿਲਿਆ ਹੈ, ਆਪਣੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਹਨ,
हे भाई ! कई ऐसे भाग्यशाली हैं। जिनको गुरू आ मिला है।
a esos afortunados, el Guru los encuentra y en su interior descubren la Verdad,
ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ ॥੧੨॥
a(n)tar saach raveh ra(n)g raate sahaj samaavai soiee he ||12||
Within the nucleus of their inner being, they dwell upon the Truth; attuned to the Lord's Love, they intuitively merge in Him. ||12||
ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ । (ਹੇ ਭਾਈ! ਜਿਹੜਾ ਮਨੁੱਖ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ) ਉਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ।੧੨।
अपने हृदय में सदा-स्थिर प्रभू को याद करते रहते हैं। वे प्रभू के प्रेम-रंग में रंगे रहते हैं। (हे भाई ! जो मनुष्य प्रेम-रंग में रंगा जाता है) वही आत्मिक अडोलता में लीन रहता है। 12।
pues están imbuidos en el Amor a Dios y se inmergen en el Equilibrio.(12)
ਗੁਰ ਕੀ ਚਾਲ ਗੁਰੂ ਤੇ ਜਾਪੈ ॥
gur kee chaal guroo te jaapai ||
The Guru's Way is known through the Guru.
ਹੇ ਭਾਈ! ਗੁਰੂ ਵਾਲੀ ਜੀਵਨ-ਜੁਗਤਿ ਗੁਰੂ ਪਾਸੋਂ ਹੀ ਸਿੱਖੀ ਜਾ ਸਕਦੀ ਹੈ ।
हे भाई ! गुरू वाली जीवन-जुगति गुरू से ही सीखी जा सकती है।
El Sendero del Guru uno Lo encuentra sólo a través del Guru.
ਪੂਰਾ ਸੇਵਕੁ ਸਬਦਿ ਸਿਞਾਪੈ ॥
pooraa sevak sabadh sin(j)aapai ||
His perfect servant attains realization through the Shabad.
ਗੁਰੂ ਦੇ ਸ਼ਬਦ ਵਿਚ ਜੁੜਿਆ ਹੋਇਆ ਮਨੁੱਖ ਹੀ ਪੂਰਨ ਸੇਵਕ ਸਿੰਞਾਣਿਆ ਜਾਂਦਾ ਹੈ;
गुरू के शबद में जुड़ा हुआ मनुष्य ही पूरन सेवक पहचाना जाता है;
Sí, el sirviente perfecto conoce esto a través de la Palabra
ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸੁ ਚਾਖੈ ਸਚੁ ਸੋਈ ਹੇ ॥੧੩॥
sadhaa sabadh ravai ghaT a(n)tar rasanaa ras chaakhai sach soiee he ||13||
Deep within his heart, he dwells forever upon the Shabad; he tastes the sublime essence of the True Lord with his tongue. ||13||
ਉਹੀ ਮਨੁੱਖ ਆਪਣੀ ਜੀਭ ਨਾਲ ਸਦਾ-ਥਿਰ ਨਾਮ-ਰਸ ਚੱਖਦਾ ਰਹਿੰਦਾ ਹੈ ਅਤੇ ਆਪਣੇ ਹਿਰਦੇ ਵਿਚ ਗੁਰੂ ਦਾ ਸ਼ਬਦ ਸਦਾ ਵਸਾਈ ਰੱਖਦਾ ਹੈ ।੧੩।
वही मनुष्य अपनी जीभ से सदा-स्थिर नाम-रस चखता रहता है और अपने हृदय में गुरू का शबद सदा बसाए रखता है। 13।
y La recita desde su interior, saboreando con su paladar Su Verdadero Sabor.(13)
ਹਉਮੈ ਮਾਰੇ ਸਬਦਿ ਨਿਵਾਰੇ ॥
haumai maare sabadh nivaare ||
Egotism is conquered and subdued by the Shabad.
ਹੇ ਭਾਈ! (ਪੂਰਨ ਸੇਵਕ) ਗੁਰੂ ਦੇ ਸ਼ਬਦ ਦੀ ਰਾਹੀਂ ਆਪਣੀ ਹਉਮੈ ਮਾਰ ਮੁਕਾਂਦਾ ਹੈ,
हे भाई ! (पूर्ण सेवक) गुरू के शबद के माध्यम से अपने अहंकार को मार मुकाता है। स्वै भाव को दूर कर देता है।
Aquél que se sobrepone a su ego, a través de la Palabra
ਹਰਿ ਕਾ ਨਾਮੁ ਰਖੈ ਉਰਿ ਧਾਰੇ ॥
har kaa naam rakhai ur dhaare ||
I have enshrined the Name of the Lord within my heart.
ਆਪਾ-ਭਾਵ ਦੂਰ ਕਰ ਦੇਂਦਾ ਹੈ, ਅਤੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ।
और परमात्मा का नाम अपने दिल में बसाए रखता है।
y enaltece el Nombre del Señor en su corazón,
ਏਕਸੁ ਬਿਨੁ ਹਉ ਹੋਰੁ ਨ ਜਾਣਾ ਸਹਜੇ ਹੋਇ ਸੁ ਹੋਈ ਹੇ ॥੧੪॥
ekas bin hau hor na jaanaa sahaje hoi su hoiee he ||14||
Other than the One Lord, I know nothing at all. Whatever will be, will automatically be. ||14||
(ਪੂਰਨ ਸੇਵਕ ਇਹੀ ਯਕੀਨ ਰੱਖਦਾ ਹੈ—) ਇਕ ਪਰਮਾਤਮਾ ਤੋਂ ਬਿਨਾ ਮੈਂ ਹੋਰ ਕਿਸੇ ਨੂੰ (ਉਸ ਵਰਗਾ) ਨਹੀਂ ਸਮਝਦਾ, ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹੀ ਠੀਕ ਹੋ ਰਿਹਾ ਹੈ ।੧੪।
(पूर्ण सेवक यही यकीन रखता है-) एक परमात्मा के बिना मैं किसी और को (उस जैसा) नहीं समझता। जो कुछ उसकी रज़ा में हो रहा है वही ठीक हो रहा है। 14।
no conoce a nadie más que al Único Dios y mira, esta Sabiduría le llega de forma espontánea.(14)
ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ ॥
bin satigur sahaj kinai nahee paiaa ||
Without the True Guru, no one obtains intuitive wisdom.
ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਕਿਸੇ ਮਨੁੱਖ ਨੇ ਆਤਮਕ ਅਡੋਲਤਾ ਪ੍ਰਾਪਤ ਨਹੀਂ ਕੀਤੀ ।
हे भाई ! गुरू की शरण के बिना किसी मनुष्य ने आत्मिक अडोलता प्राप्त नहीं की।
Sin el Guru Verdadero nadie logra el Estado de Equilibrio,
ਗੁਰਮੁਖਿ ਬੂਝੈ ਸਚਿ ਸਮਾਇਆ ॥
gurmukh boojhai sach samaiaa ||
The Gurmukh understands, and is immersed in the True Lord.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਇਸ ਨੂੰ ਸਮਝਦਾ ਹੈ ਅਤੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ।
गुरू के सन्मुख रहने वाला मनुष्य ही इसको समझता है और सदा-स्थिर प्रभू में लीन रहता है।
pero el que conoce, por la Gracia del Guru, se inmerge en el Uno Verdadero,
ਸਚਾ ਸੇਵਿ ਸਬਦਿ ਸਚ ਰਾਤੇ ਹਉਮੈ ਸਬਦੇ ਖੋਈ ਹੇ ॥੧੫॥
sachaa sev sabadh sach raate haumai sabadhe khoiee he ||15||
He serves the True Lord, and is attuned to the True Shabad. The Shabad banishes egotism. ||15||
ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਰੱਤੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ ਦੂਰ ਕਰ ਲੈਂਦੇ ਹਨ ।੧੫।
हे भाई ! सदा-स्थिर प्रभू की बाणी में रति हुए मनुष्य सदा-स्थिर प्रभू का सिमरन कर के गुरू के शबद के द्वारा ही अहंकार दूर कर लेते हैं। 15।
sirve a su Señor viviendo entonado en la Palabra Verdadera y se libera de su ego negativo. (15)
ਆਪੇ ਗੁਣਦਾਤਾ ਬੀਚਾਰੀ ॥
aape gunadhaataa beechaaree ||
He Himself is the Giver of virtue, the Contemplative Lord.
ਹੇ ਪ੍ਰਭੂ! ਤੂੰ ਆਪ ਹੀ (ਯੋਗ ਪਾਤ੍ਰ) ਵਿਚਾਰ ਕੇ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਣ ਵਾਲਾ ਹੈਂ;
हे प्रभू ! तू स्वयं ही (योग्य पात्र) विचार के (जीवों को अपने) गुणों की दाति देने वाला है;
El Ser Consciente en Dios medita en Dios, Quien lo bendice con Virtud;
ਗੁਰਮੁਖਿ ਦੇਵਹਿ ਪਕੀ ਸਾਰੀ ॥
gurmukh dheveh pakee saaree ||
The Gurmukh is given the winning dice.
ਜਿਨ੍ਹਾਂ ਨੂੰ ਤੂੰ ਗੁਰੂ ਦੀ ਰਾਹੀਂ (ਆਪਣੇ ਗੁਣਾਂ ਦੀ ਦਾਤਿ) ਦੇਂਦਾ ਹੈਂ ਉਹ ਇਸ ਜੀਵਨ-ਖੇਡ ਵਿਚ ਪੱੁਗ ਜਾਂਦੇ ਹਨ ।
जिन्हें तू गुरू के द्वारा (अपने गुणों की दाति) देता है वे इस जीवन-खेल में माहिर हो जाते हैं।
en Su Juego de Ajedrez, Sus figuras siempre salen Victoriosas.
ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ ॥੧੬॥੨॥
naanak naam samaaveh saachai saache te pat hoiee he ||16||2||
O Nanak, immersed in the Naam, the Name of the Lord, one becomes true; from the True Lord, honor is obtained. ||16||2||
ਹੇ ਨਾਨਕ! ਉਹ ਮਨੁੱਖ ਨਾਮ ਵਿਚ ਲੀਨ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਤੋਂ ਹੀ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ ।੧੬।੨।
हे नानक1 वह मनुष्य नाम में लीन रहते हैं। सदा-स्थिर प्रभू से ही उनको (लोक-परलोक की) इज्जत मिलती है। 16। 2।
Dice Nanak, a través del Nombre, se inmerge en el Uno Verdadero y a través de Él, es bendecido con Honor.(16-2)
ਮਾਰੂ ਮਹਲਾ ੩ ॥
maaroo mahalaa teejaa ||
Maaroo, Third Mehla:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
ਜਗਜੀਵਨੁ ਸਾਚਾ ਏਕੋ ਦਾਤਾ ॥
jagajeevan saachaa eko dhaataa ||
One One True Lord is the Life of the World, the Great Giver.
ਹੇ ਭਾਈ! ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਅਤੇ (ਸਾਰੇ) ਜਗਤ ਦਾ ਸਹਾਰਾ ਹੈ, ਉਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ।
हे भाई ! जो परमात्मा सदा कायम रहने वाला है और (सारे) जगत का सहारा है। वही सब जीवों को दातें देने वाला है।
Nuestro Dios Benévolo y Verdadero, es el Señor de toda la vida,
ਗੁਰ ਸੇਵਾ ਤੇ ਸਬਦਿ ਪਛਾਤਾ ॥
gur sevaa te sabadh pachhaataa ||
Serving the Guru, through the Word of the Shabad, He is realized.
ਗੁਰੂ ਦੀ ਸਰਨ ਪਿਆਂ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ ।
गुरू की शरण पड़ने से। गुरू के शबद से ही उसके साथ गहरी सांझ पड़ सकती है।
y nos es revelado por el Servicio del Guru, sí, meditando en la Palabra del Shabd.