Sri Guru Granth Sahib Ji

ਰਾਗੁ ਮਾਰੂ

Raag Maaroo

Ang 1027 of 1430

ਚਾਰਿ ਪਦਾਰਥ ਲੈ ਜਗਿ ਆਇਆ ॥

chaar padhaarath lai jag aaiaa ||

He came into the world to obtain the four great blessings.

(ਪਰਮਾਤਮਾ ਪਾਸੋਂ) ਚਾਰ ਪਦਾਰਥ ਲੈ ਕੇ ਜੀਵ ਜਗਤ ਵਿਚ ਆਇਆ ਹੈ,

(परमात्मा से) चार पदार्थ ले कर जीव जगत में आया है।

Entonces llegó al mundo para lograr cuatro objetos en la vida,

ਸਿਵ ਸਕਤੀ ਘਰਿ ਵਾਸਾ ਪਾਇਆ ॥

siv sakatee ghar vaasaa paiaa ||

He came to dwell in the home of the Shiva and Shakti, energy and matter.

(ਪਰ ਇਥੇ ਆ ਕੇ) ਪ੍ਰਭੂ ਦੀ ਰਚੀ ਮਾਇਆ ਦੇ ਘਰ ਵਿਚ ਟਿਕਾਣਾ ਬਣਾ ਬੈਠਾ ਹੈ (ਭਾਵ, ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ, ਮਾਇਆ ਦੇ ਮੋਹ ਵਿਚ)

(पर यहाँ आ के) प्रभू की रची हुई माया के घर में ठिकाना बना बैठा है (भाव। माया के मोह में फस जाता है।

pero su Alma llegó a residir en la casa de Maya,

ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ ॥੬॥

ek visaare taa piR haare a(n)dhulai naam visaaraa he ||6||

But he forgot the One Lord, and he has lost the game. The blind person forgets the Naam, the Name of the Lord. ||6||

ਮਾਇਆ ਦੇ ਮੋਹ ਵਿਚ, ਅੰਨ੍ਹੇ ਹੋਏ ਜੀਵ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ । ਜੇਹੜਾ ਜੀਵ ਨਾਮ ਭੁਲਾਂਦਾ ਹੈ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ।੬।

माया के मोह में) अंधे हुए जीव ने प्रभू का नाम भुला दिया है। जो जीव नाम भुलाता है वह मानस जनम की बाजी हार जाता है। 6।

y así el ciego abandonó a Dios y no elevó Su Nombre en su corazón, perdiendo el juego de la vida.(6)

ਬਾਲਕੁ ਮਰੈ ਬਾਲਕ ਕੀ ਲੀਲਾ ॥

baalak marai baalak kee leelaa ||

The child dies in his childish games.

(ਵੇਖੋ ਮਾਇਆ ਦੇ ਮੋਹ ਦਾ ਪ੍ਰਭਾਵ! ਜਦੋਂ ਕਿਸੇ ਘਰ ਵਿਚ ਕੋਈ) ਬਾਲਕ ਮਰਦਾ ਹੈ, ਤਾਂ (ਮਾਂ ਪਿਉ ਭੈਣ ਭਰਾ ਆਦਿਕ ਸੰਬੰਧੀ) ਉਸ ਬਾਲਕ ਦੀਆਂ ਪਿਆਰ-ਭਰੀਆਂ ਖੇਡਾਂ ਚੇਤੇ ਕਰਦੇ ਹਨ

(देखो माया के मोह का प्रभाव ! जब किसी के घर में कोई) बालक मरता है। तो (माता-पिता-बहिन-भाई आदि संबंधी जन) उस बालक की प्यार-भरी खेलें याद करते हैं।

Si murió cuando era niño, entonces ellos recuerdan su sonrisa y el disfrute de la vida,

ਕਹਿ ਕਹਿ ਰੋਵਹਿ ਬਾਲੁ ਰੰਗੀਲਾ ॥

keh keh roveh baal ra(n)geelaa ||

They cry and mourn, saying that he was such a playful child.

ਤੇ ਇਹ ਆਖ ਆਖ ਕੇ ਰੋਂਦੇ ਹਨ ਕਿ ਬਾਲਕ ਬੜਾ ਹਸ-ਮੁਖਾ ਸੀ ।

और यह कह-कह के रोते हैं कि बालक बहुत ही हस-मुख था।

y llorando dicen, qué gozoso era él, qué bello y lleno de dicha.

ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ ॥੭॥

jis kaa saa so tin hee leeaa bhoolaa rovanahaaraa he ||7||

The Lord who owns him has taken him back. Those who weep and mourn are mistaken. ||7||

ਜਿਸ ਪ੍ਰਭੂ ਦਾ ਭੇਜਿਆ ਹੋਇਆ ਉਹ ਬਾਲਕ ਸੀ ਉਸ ਨੇ ਉਹ ਵਾਪਸ ਲੈ ਲਿਆ (ਉਸ ਨੂੰ ਯਾਦ ਕਰ ਕਰ ਕੇ) ਰੋਣ ਵਾਲਾ (ਮਾਇਆ ਦੇ ਮੋਹ ਵਿਚ ਫਸ ਕੇ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ।੭।

जिस प्रभू का भेजा हुआ वह बालक था उसने वह वापस ले लिया (उसको याद कर-कर के) रोने वाला (माया के मोह में फस के जीवन-राह से) टूट जाता है। 7।

Pero fue llamado por Aquél a Quien pertenece, y sus parientes lloran, en total ignorancia, sin saber nada.(7)

ਭਰਿ ਜੋਬਨਿ ਮਰਿ ਜਾਹਿ ਕਿ ਕੀਜੈ ॥

bhar joban mar jaeh k keejai ||

What can they do, if he dies in his youth?

ਜਦੋਂ ਕੋਈ ਭਰ-ਜਵਾਨੀ ਵੇਲੇ ਮਰ ਜਾਂਦੇ ਹਨ ਤਦੋਂ ਭੀ ਕੀਹ ਕੀਤਾ ਜਾ ਸਕਦਾ ਹੈ?

जब कोई भर जवानी में मर जाते हैं तो भी क्या किया जा सकता है।

Si murió de joven, qué puede uno hacer, excepto llorar y decir. “El era mío, era mío”.

ਮੇਰਾ ਮੇਰਾ ਕਰਿ ਰੋਵੀਜੈ ॥

meraa meraa kar roveejai ||

They cry out, ""His is mine, he is mine!""

ਇਹ ਆਖ ਆਖ ਕੇ ਰੋਵੀਦਾ ਹੀ ਹੈ ਕਿ ਉਹ ਮੇਰਾ (ਪਿਆਰਾ) ਸੀ ਮੇਰਾ (ਪਿਆਰਾ) ਸੀ ।

ये कह-कह के रोया जाता ही है कि वह मेरा (प्यारा) था।

Sí, todos lloran engañados y corrompidos por Maya.

ਮਾਇਆ ਕਾਰਣਿ ਰੋਇ ਵਿਗੂਚਹਿ ਧ੍ਰਿਗੁ ਜੀਵਣੁ ਸੰਸਾਰਾ ਹੇ ॥੮॥

maiaa kaaran roi vigoocheh dhirag jeevan sa(n)saaraa he ||8||

They cry for the sake of Maya, and are ruined; their lives in this world are cursed. ||8||

(ਜੇਹੜੇ ਰੋਂਦੇ ਭੀ ਹਨ ਉਹ ਭੀ ਆਪਣੀਆਂ ਥੁੜਾਂ ਚੇਤੇ ਕਰ ਕਰ ਕੇ) ਮਾਇਆ ਦੀ ਖ਼ਾਤਰ ਰੋ ਰੋ ਕੇ ਦੁਖੀ ਹੁੰਦੇ ਹਨ । ਜਗਤ ਵਿਚ ਅਜੇਹਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ ।੮।

(जो रोते भी हैं वह भी अपनी कमियां याद कर कर के) माया की खातिर रो-रो के दुखी होते हैं। जगत में ऐसा जीवन धिक्कारयोग्य हो जाता है। 8।

Oh, maldito es ese tipo de vida en el mundo.(8)

ਕਾਲੀ ਹੂ ਫੁਨਿ ਧਉਲੇ ਆਏ ॥

kaalee hoo fun dhaule aae ||

Their black hair eventually turns grey.

(ਜਵਾਨੀ ਲੰਘ ਜਾਂਦੀ ਹੈ) ਕਾਲੇ ਕੇਸਾਂ ਤੋਂ ਫਿਰ ਧੌਲੇ ਆ ਜਾਂਦੇ ਹਨ

(जवानी गुजर जाती है) काले केसों से फिर धौले आ जाते हैं

Cuando los cabellos negros se tornan blancos,

ਵਿਣੁ ਨਾਵੈ ਗਥੁ ਗਇਆ ਗਵਾਏ ॥

vin naavai gath giaa gavaae ||

Without the Name, they lose their wealth, and then leave.

(ਇਸ ਉਮਰ ਤਕ ਭੀ) ਪ੍ਰਭੂ ਦੇ ਨਾਮ ਤੋਂ ਖੁੰਝਿਆ ਰਹਿ ਕੇ ਮਨੁੱਖ ਆਪਣਾ ਆਤਮਕ ਜੀਵਨ ਦਾ ਸਰਮਾਇਆ ਗਵਾਈ ਜਾਂਦਾ ਹੈ ।

(इस उम्र तक भी) प्रभू के नाम से टूटा रह के मनुष्य अपने आत्मिक जीवन का सरमाया गवाए जाता है।

uno termina perdiendo todo lo que uno tenía.

ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ ॥੯॥

dhuramat a(n)dhulaa binas binaasai mooThe roi pookaaraa he ||9||

They are evil-minded and blind - they are totally ruined; they are plundered, and cry out in pain. ||9||

ਭੈੜੀ ਮੱਤੇ ਲੱਗ ਕੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਆਤਮਕ ਮੌਤ ਸਹੇੜ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ । ਮਾਇਆ ਦਾ ਠੱਗਿਆ ਹੋਇਆ ਮਾਇਆ ਦੀ ਖ਼ਾਤਰ ਹੀ ਰੋ ਰੋ ਕੇ ਪੁਕਾਰਦਾ ਹੈ (ਉਸ ਉਮਰ ਤਕ ਭੀ ਮਾਇਆ ਦੇ ਰੋਣੇ ਰੋਂਦਾ ਰਹਿੰਦਾ ਹੈ) ।੯।

बुरी मति के पीछे लग के माया के मोह में अंधा हुआ जीव आत्मिक मौत सहेड़ के आत्मिक मौत मरता रहता है। माया का ठॅगा हुआ माया की खातिर ही रो-रो के पुकारता है (उस उम्र तक भी माया के रोने रोता रहता है)। 9।

Mira, el ciego de intención malvada, es destruido, y los hombres sufren en vano diciendo, oh, hemos sido robados.(9)

ਆਪੁ ਵੀਚਾਰਿ ਨ ਰੋਵੈ ਕੋਈ ॥

aap veechaar na rovai koiee ||

One who understands himself, does not cry.

ਜੇਹੜਾ ਕੋਈ ਮਨੁੱਖ ਆਪਣੇ ਆਪ ਨੂੰ ਵਿਚਾਰਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਪਛੁਤਾਂਦਾ ਨਹੀਂ ਹੈ ।

जो कोई मनुष्य अपने आप को विचारता है (अपने आत्मिक जीवन को पड़तालता रहता है) वह पछताता नहीं है।

Nadie llora por sus propias acciones,

ਸਤਿਗੁਰੁ ਮਿਲੈ ਤ ਸੋਝੀ ਹੋਈ ॥

satigur milai ta sojhee hoiee ||

When he meets the True Guru, then he understands.

ਪਰ ਇਹ ਸੋਝੀ ਕਿਸੇ ਨੂੰ ਤਦੋਂ ਹੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਮਿਲ ਪਏ ।

पर यह समझ किसी को तब ही होती है जब उसको गुरू मिल जाए।

pero sólo uno sabe cuando se encuentra con el Guru Verdadero.

ਬਿਨੁ ਗੁਰ ਬਜਰ ਕਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ ॥੧੦॥

bin gur bajar kapaaT na khooleh sabadh milai nisataaraa he ||10||

Without the Guru, the heavy, hard doors are not opened. Obtaining the Word of the Shabad, one is emancipated. ||10||

(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਅਕਲ ਤੇ ਪੜਦਾ ਪਿਆ ਰਹਿੰਦਾ ਹੈ; ਅਕਲ, ਮਾਨੋ, ਕਰੜੇ ਕਵਾੜਾਂ ਵਿਚ ਬੰਦ ਰਹਿੰਦੀ ਹੈ) ਗੁਰੂ ਤੋਂ ਬਿਨਾ (ਉਹ) ਕਰੜੇ ਕਵਾੜ ਖੁਲ੍ਹਦੇ ਨਹੀਂ ਹਨ । ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਹ (ਇਸ ਕੈਦ ਵਿਚੋਂ) ਖ਼ਲਾਸੀ ਹਾਸਲ ਕਰ ਲੈਂਦਾ ਹੈ ।੧੦।

(माया के मोह के कारण मनुष्य की अक्ल पर पर्दा पड़ा रहता है; अक्ल मानो। करड़े किवाड़ों में बंद रहती है) गुरू के बिना (वे) करड़े किवाड़ नहीं खुलते। जो मनुष्य गुरू के शबद में जुड़ता है वह (इस कैद में से) मुक्ति हासिल कर लेता है। 10।

Sí, sin el Guru, la Puerta Principal que el ser humano tiene en su interior, no es abierta, es a través de la Palabra que uno es Emancipado.(10)

ਬਿਰਧਿ ਭਇਆ ਤਨੁ ਛੀਜੈ ਦੇਹੀ ॥

biradh bhiaa tan chheejai dhehee ||

The body grows old, and is beaten out of shape.

ਮਨੁੱਖ ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਭੀ ਕਮਜ਼ੋਰ ਹੋ ਜਾਂਦਾ ਹੈ

मनुष्य बुढा हो जाता है। (उसका) शरीर भी कमजोर हो जाता है

Cuando uno envejece, el cuerpo de uno se deforma,

ਰਾਮੁ ਨ ਜਪਈ ਅੰਤਿ ਸਨੇਹੀ ॥

raam na japiee a(n)t sanehee ||

But he does not meditate on the Lord, His only friend, even at the end.

(ਪਰ ਮਾਇਆ ਦਾ ਮੋਹ ਇਤਨਾ ਪ੍ਰਬਲ ਹੈ ਕਿ ਅਜੇ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਜੋ (ਸਭ ਸਾਕਾਂ ਅੰਗਾਂ ਦੇ ਸਾਥ ਛੱਡ ਜਾਣ ਤੇ ਭੀ) ਅੰਤ ਨੂੰ ਪਿਆਰਾ ਸਾਥੀ ਬਣਦਾ ਹੈ ।

(पर माया का मोह इतना प्रबल है कि अभी भी) परमात्मा का नाम नहीं सिमरता जो (सब साक-संबंधियों के साथ छोड़ जाने पर भी) अंत को प्यारा साथी बनता है।

y uno no contempla a Dios, Quien es nuestro Único Amigo al final.

ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ ॥੧੧॥

naam visaar chalai muh kaalai dharageh jhooTh khuaaraa he ||11||

Forgetting the Naam, the Name of the Lord, he departs with his face blackened. The false are humiliated in the Court of the Lord. ||11||

ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਬਦਨਾਮੀ ਦਾ ਟਿੱਕਾ ਮੱਥੇ ਉਤੇ ਲਾ ਕੇ ਇਥੋਂ ਤੁਰ ਪੈਂਦਾ ਹੈ, ਪੱਲੇ ਝੂਠ ਹੀ ਹੈ (ਪੱਲੇ ਮਾਇਆ ਦਾ ਮੋਹ ਹੀ ਹੈ, ਇਸ ਵਾਸਤੇ) ਪ੍ਰਭੂ ਦੀ ਹਜ਼ੂਰੀ ਵਿਚ ਖ਼ੁਆਰ ਹੀ ਹੁੰਦਾ ਹੈ ।੧੧।

परमात्मा का नाम भुला के मनुष्य बदनामी का टीका माथे पर लगा के यहाँ से चल पड़ता है। पल्ले झूठ ही है (पल्ले माया का मोह ही है। इस वास्ते) प्रभू की हजूरी में ख़्वार ही होता है। 11।

Sí, quien sea que haga a un lado el Nombre del Señor, su semblante se le obscurece y ese ser falso es destruido en la Corte del Señor.(11)

ਨਾਮੁ ਵਿਸਾਰਿ ਚਲੈ ਕੂੜਿਆਰੋ ॥

naam visaar chalai kooRiaaro ||

Forgetting the Naam, the false ones depart.

(ਸਾਰੀ ਉਮਰ) ਕੂੜ ਦਾ ਵਣਜ ਕਰਨ ਵਾਲਾ ਬੰਦਾ ਪਰਮਾਤਮਾ ਦਾ ਨਾਮ ਭੁਲਾ ਕੇ (ਇਥੋਂ ਆਤਮਕ ਗੁਣਾਂ ਵਲੋਂ ਖ਼ਾਲੀ-ਹੱਥ) ਤੁਰ ਪੈਂਦਾ ਹੈ

(सारी उम्र) झूठ का व्यापार करने वाला व्यक्ति परमात्मा का नाम भुला के (यहाँ से आत्मिक गुणों से खाली हाथ) चल पड़ता है।

Mira, cuando el falso se va de este mundo, habiéndose olvidado del Nombre,

ਆਵਤ ਜਾਤ ਪੜੈ ਸਿਰਿ ਛਾਰੋ ॥

aavat jaat paRai sir chhaaro ||

Coming and going, dust falls on their heads.

ਜਨਮ ਮਰਨ ਦੇ ਗੇੜ ਵਿਚ ਪਏ ਦੇ ਸਿਰ ਉਤੇ ਸੁਆਹ ਪੈਂਦੀ ਹੈ (ਫਿਟਕਾਰ ਪੈਂਦੀ ਹੈ) ।

जनम-मरण के चक्कर में पड़े हुए के सिर पर राख ही पड़ती है (धिक्कारें पड़ती हैं)।

la tierra le cae sobre la cabeza, y así, él va y viene.

ਸਾਹੁਰੜੈ ਘਰਿ ਵਾਸੁ ਨ ਪਾਏ ਪੇਈਅੜੈ ਸਿਰਿ ਮਾਰਾ ਹੇ ॥੧੨॥

saahuraRai ghar vaas na paae peieeaRai sir maaraa he ||12||

The soul-bride finds no home in her in-laws' home, the world hereafter; she suffers in agony in this world of her parents' home. ||12||

(ਇਥੋਂ ਗਏ ਨੂੰ) ਪਰਮਾਤਮਾ ਦੇ ਦਰ ਤੇ ਢੋਈ ਨਹੀਂ ਮਿਲਦੀ, (ਜਿਤਨਾ ਚਿਰ) ਜਗਤ ਵਿਚ (ਰਿਹਾ ਇਥੇ) ਭੀ ਸਿਰ ਉਤੇ ਸੱਟਾਂ ਹੀ ਖਾਂਦਾ ਰਿਹਾ ।੧੨।

(यहाँ से गए को) परमात्मा के दर पर कोई जगह नहीं मिलती। (जब तक) जगत में (रहा। यहाँ) भी सिर पर चोटें ही खाता रहा। 12।

No encuentra refugio en este mundo ni en el más allá. (12)

ਖਾਜੈ ਪੈਝੈ ਰਲੀ ਕਰੀਜੈ ॥

khaajai paijhai ralee kareejai ||

She eats, dresses and plays joyfully,

(ਚੰਗਾ) ਖਾਈਦਾ ਹੈ, (ਚੰਗਾ) ਪਹਿਨੀਦਾ ਹੈ, (ਦੁਨੀਆ ਦੀ) ਮੌਜ ਮਾਣੀਦੀ ਹੈ

(अच्छा) खाते हैं। (अच्छा) पहनते हैं। (दुनिया की) मौज मनाते हैं

Uno come, se viste y se regocija en placeres,

ਬਿਨੁ ਅਭ ਭਗਤੀ ਬਾਦਿ ਮਰੀਜੈ ॥

bin abh bhagatee baadh mareejai ||

but without loving devotional worship of the Lord, she dies uselessly.

(ਇਹਨਾਂ ਹੀ ਰੁਝੇਵਿਆਂ ਵਿਚ) ਹਿਰਦਾ ਪਰਮਾਤਮਾ ਦੀ ਭਗਤੀ ਤੋਂ ਸੁੰਞਾ ਰਹਿਣ ਕਰਕੇ ਵਿਅਰਥ ਹੀ ਆਤਮਕ ਮੌਤ ਸਹੇੜ ਲਈਦੀ ਹੈ ।

(इन ही व्यस्तताओं में) हृदय परमात्मा की भक्ति से सूना रहने के कारण व्यर्थ ही आत्मिक मौत सहेड़ लेता है।

pero sin buscar al Señor en el corazón, muere en vano, pues no sabe discriminar entre lo bueno y lo malo,

ਸਰ ਅਪਸਰ ਕੀ ਸਾਰ ਨ ਜਾਣੈ ਜਮੁ ਮਾਰੇ ਕਿਆ ਚਾਰਾ ਹੇ ॥੧੩॥

sar apasar kee saar na jaanai jam maare kiaa chaaraa he ||13||

One who does not distinguish between good and evil, is beaten by the Messenger of Death; how can anyone escape this? ||13||

ਜੇਹੜਾ ਬੰਦਾ (ਇਸ ਤਰ੍ਹਾਂ ਅੰਨ੍ਹਾ ਹੋ ਕੇ) ਚੰਗੇ ਮੰਦੇ ਸਮੇ ਦੀ ਸੂਝ ਨਹੀਂ ਜਾਣਦਾ, ਉਸ ਨੂੰ ਜਮ ਖ਼ੁਆਰ ਕਰਦਾ ਹੈ, ਤੇ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ।੧੩।

जो व्यक्ति (इस तरह अंधा हो के) अच्छे-बुरे समय की सूझ नहीं जानता। उसको जम दुखी करता है। और उसकी कोई पेश नहीं चलती। 13।

y es atrapado infaliblemente por Yama.(13)

ਪਰਵਿਰਤੀ ਨਰਵਿਰਤਿ ਪਛਾਣੈ ॥

paraviratee naravirat pachhaanai ||

One who realizes what he has to possess, and what he has to abandon,

ਜੇਹੜਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਤੋਂ ਉਪਰਾਮ ਰਹਿਣਾ ਜਾਣਦਾ ਹੈ,

जो मनुष्य दुनिया की किरत-कार करता हुआ दुनिया से उपराम रहना जानता है।

Si uno supiera lo que hay que poseer o abandonar, asociándose con el Guru,

ਗੁਰ ਕੈ ਸੰਗਿ ਸਬਦਿ ਘਰੁ ਜਾਣੈ ॥

gur kai sa(n)g sabadh ghar jaanai ||

associating with the Guru, comes to know the Word of the Shabad, within the home of his own self.

ਜੇਹੜਾ ਗੁਰੂ ਦੀ ਸੰਗਤਿ ਵਿਚ ਰਹਿ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਮਿਲਾਪ-ਅਵਸਥਾ ਨਾਲ ਸਾਂਝ ਪਾਈ ਰੱਖਦਾ ਹੈ,

जो गुरू की संगति में रह के गुरू के शबद में जुड़ के परमात्मा के साथ मिलाप-अवस्था वाली सांझ डाले रखता है।

uno lograría conocer su ser a través de la Palabra,

ਕਿਸ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ ॥੧੪॥

kis hee ma(n)dhaa aakh na chalai sach kharaa sachiaaraa he ||14||

Do not call anyone else bad; follow this way of life. Those who are true are judged to be genuine by the True Lord. ||14||

ਜੀਵਨ-ਸਫ਼ਰ ਵਿਚ ਕਿਸੇ ਨੂੰ ਮੰਦਾ ਨਹੀਂ ਆਖੀਦਾ, ਸਦਾ-ਥਿਰ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਉਹ ਸੱਚ ਦਾ ਵਪਾਰੀ ਬੰਦਾ (ਪ੍ਰਭੂ ਦੀ ਹਜ਼ੂਰੀ ਵਿਚ) ਖਰਾ (ਸਿੱਕਾ ਮੰਨਿਆ ਜਾਂਦਾ) ਹੈ ।੧੪।

जीवन-यात्रा में किसी को बुरा नहीं कहता। सदा-स्थिर-प्रभू में टिका रहता है वह सच का व्यापारी व्यक्ति (प्रभू की हजूरी में) खरा (सिक्का माना जाता) है। 14।

y sin llamar a nadie malo, sería aclamado como Verdadero.(14)

ਸਾਚ ਬਿਨਾ ਦਰਿ ਸਿਝੈ ਨ ਕੋਈ ॥

saach binaa dhar sijhai na koiee ||

Without Truth, no one succeeds in the Court of the Lord.

ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਦੇ) ਦਰ ਤੇ (ਜ਼ਿੰਦਗੀ ਦੀ ਪੜਤਾਲ ਵਿਚ) ਕਾਮਯਾਬ ਨਹੀਂ ਹੁੰਦਾ ।

सदा-स्थिर-प्रभू के नाम के बिना कोई मनुष्य (प्रभू के) दर पे (जिंदगी की पड़ताल में) कामयाब नहीं होता।

Sin la Verdad nadie encuentra Plenitud en la Puerta Divina.

ਸਾਚ ਸਬਦਿ ਪੈਝੈ ਪਤਿ ਹੋਈ ॥

saach sabadh paijhai pat hoiee ||

Through the True Shabad, one is robed in honor.

ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਰੋਪਾ ਮਿਲਦਾ ਹੈ ਇੱਜ਼ਤ ਮਿਲਦੀ ਹੈ ।

सदा-स्थिर प्रभू की सिफत-सालाह की बाणी में जुड़ने से सिरोपा मिलता है सम्मान मिलता है।

Sí, a través de la Verdadera Palabra uno es investido con todo Honor.

ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ ॥੧੫॥

aape bakhas le tis bhaavai haumai garab nivaaraa he ||15||

He forgives those with whom He is pleased; they silence their egotism and pride. ||15||

(ਪਰ ਜੀਵਾਂ ਦੇ ਕੀਹ ਵੱਸ?) ਜਿਸ ਉਤੇ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਹ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਤੇ ਉਹ ਹਉਮੈ ਅਹੰਕਾਰ (ਆਪਣੇ ਅੰਦਰੋਂ) ਦੂਰ ਕਰਦਾ ਹੈ ।੧੫।

(पर जीवों के भी क्या वश। ) जिस पर प्रभू स्वयं बख्शिश करता है। वह उसको प्यारा लगने लग जाता है और वह अहम्-अहंकार (अपने अंदर से) दूर करता है। 15।

Si así Él lo desea, el Señor nos perdona y nos liberamos del ego negativo y de la idea del yo soy.(15)

ਗੁਰ ਕਿਰਪਾ ਤੇ ਹੁਕਮੁ ਪਛਾਣੈ ॥

gur kirapaa te hukam pachhaanai ||

One who realizes the Hukam of God's Command, by the Grace of the Guru,

ਗੁਰੂ ਦੀ ਮੇਹਰ ਨਾਲ ਹੀ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਪਛਾਣਦਾ ਹੈ

गुरू की मेहर से ही मनुष्य परमात्मा के हुकम को पहचानता है और

Aquél, que por la Gracia del Guru, conoce la Voluntad del Señor, de seguro llega a conocer el camino de cada época;

ਜੁਗਹ ਜੁਗੰਤਰ ਕੀ ਬਿਧਿ ਜਾਣੈ ॥

jugeh juga(n)tar kee bidh jaanai ||

comes to know the lifestyle of the ages.

ਤੇ ਜੁਗਾਂ ਜੁਗਾਂਤਰਾਂ ਤੋਂ ਚਲੀ ਆ ਰਹੀ ਉਸ ਵਿਧੀ ਨਾਲ ਸਾਂਝ ਪਾਂਦਾ ਹੈ (ਜਿਸ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਸਹੀ-ਸਲਾਮਤ ਪਾਰ ਲੰਘ ਸਕੀਦਾ ਹੈ ।

युगों-युगांतरों से चली आ रही उस विधि से सांझ डालता है (जिससे संसार-समुंद्र से सही सलामत पार लांघा जा सकता है।

contemplando el Nombre del Señor, cruza el mar de la existencia.

ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥੧੬॥੧॥੭॥

naanak naam japahu tar taaree sach taare taaranahaaraa he ||16||1||7||

O Nanak, chant the Naam, and cross over to the other side. The True Lord will carry you across. ||16||1||7||

ਉਹ ਵਿਧੀ ਹੈ ਪਰਮਾਤਮਾ ਦਾ ਨਾਮ ਸਿਮਰਨਾ) । ਹੇ ਨਾਨਕ! (ਆਖ—ਹੇ ਭਾਈ! ਪਰਮਾਤਮਾ ਦਾ) ਨਾਮ ਜਪੋ (ਨਾਮ ਸਿਮਰਨ ਦੀ) ਤਾਰੀ ਤਰੋ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਤੇ ਤਾਰਣ ਦੇ ਸਮਰੱਥ ਪ੍ਰਭੂ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ।੧੬।੧।੭।

वह विधि है परमात्मा का नाम सिमरना)। हे नानक ! (कह- हे भाई ! परमात्मा का) नाम जपो (नाम सिमरन की) तैराकी तैरो। (इस तरह) सदा-स्थिर-प्रभू और पार लंघाने में समर्थ प्रभू (संसार-समुंद्र में से) पार लंघा लेता है। 16। 1। 7।

Sí, el Señor Verdadero lo lleva a través. (16-1-7)

ਮਾਰੂ ਮਹਲਾ ੧ ॥

maaroo mahalaa pehilaa ||

Maaroo, First Mehla:

ਮਾਰੂ ਪਹਿਲੀ ਪਾਤਿਸ਼ਾਹੀ।

Maru, Mejl Guru Nanak, Primer Canal Divino.

ਹਰਿ ਸਾ ਮੀਤੁ ਨਾਹੀ ਮੈ ਕੋਈ ॥

har saa meet naahee mai koiee ||

I have no other friend like the Lord.

ਮੈਨੂੰ ਪਰਮਾਤਮਾ ਵਰਗਾ ਹੋਰ ਕੋਈ ਮਿੱਤਰ ਨਹੀਂ ਦਿੱਸਦਾ,

मुझे परमात्मा जैसा और कोई मित्र नहीं दिखता।

Escucha, no existe un amigo tal como Dios;

ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥

jin tan man dheeaa surat samoiee ||

He gave me body and mind, and infused consciousness into my being.

(ਪਰਮਾਤਮਾ ਹੀ ਹੈ) ਜਿਸ ਨੇ ਮੈਨੂੰ ਇਹ ਸਰੀਰ ਦਿੱਤਾ ਇਹ (ਮਨ) ਜਿੰਦ ਦਿੱਤੀ ਤੇ ਮੇਰੇ ਅੰਦਰਿ ਸੁਰਤਿ ਟਿਕਾ ਦਿੱਤੀ ।

(परमात्मा ही है) जिसने मुझे यह शरीर दिया यह (मन) जीवात्मा दी और मेरे अंदर सुरति टिका दी।

Él nos ha bendecido con el cuerpo, la mente y con una conciencia también.

ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥੧॥

sarab jeeaa pratipaal samaale so a(n)tar dhaanaa beenaa he ||1||

He cherishes and cares for all beings; He is deep within, the wise, all-knowing Lord. ||1||

(ਉਹ ਸਿਰਫ਼ ਪ੍ਰਭੂ ਹੀ ਹੈ ਜੋ) ਸਾਰੇ ਜੀਵਾਂ ਦੀ ਪਾਲਣਾ ਕਰ ਕੇ ਸਭ ਦੀ ਸੰਭਾਲ ਕਰਦਾ ਹੈ, ਉਹ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਸਭ ਦੇ ਦਿਲ ਦੀ ਜਾਣਦਾ ਹੈ, ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ ।੧।

(वह सिर्फ प्रभू ही है जो) सारे जीवों की पालना करके सबकी संभाल करता है। वह सब जीवों के अंदर मौजूद है। सबके दिलों की जानता है। सबके किए कर्मों को देखता है। 1।

Sí, Él sostiene toda la vida y Él Mismo, el Uno Sabio, habita íntimamente en nuestro interior.(1)

ਗੁਰੁ ਸਰਵਰੁ ਹਮ ਹੰਸ ਪਿਆਰੇ ॥

gur saravar ham ha(n)s piaare ||

The Guru is the sacred pool, and I am His beloved swan.

(ਪਰ ਉਹ ਮਿੱਤਰ-ਪ੍ਰਭੂ ਗੁਰੂ ਦੀ ਸਰਨ ਪਿਆਂ ਮਿਲਦਾ ਹੈ) ਗੁਰੂ ਸਰੋਵਰ ਹੈ, ਅਸੀਂ ਜੀਵ ਉਸ ਪਿਆਰੇ (ਸਰੋਵਰ) ਦੇ ਹੰਸ ਹਾਂ (ਗੁਰੂ ਦੇ ਹੋ ਕੇ ਰਹਿਣ ਵਾਲੇ ਹੰਸਾਂ ਨੂੰ ਗੁਰੂ-ਮਾਨਸਰੋਵਰ ਵਿਚੋਂ ਮੋਤੀ ਮਿਲਦੇ ਹਨ) ।

(पर वह मित्र-प्रभू गुरू की शरण पड़ने से मिलता है) गुरू सरोवर है।

El Guru es el lago de Néctar, nosotros somos los cisnes en la orilla.

ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥

saagar meh ratan laal bahu saare ||

In the ocean, there are so many jewels and rubies.

(ਗੁਰੂ ਸਮੁੰਦਰ ਹੈ) ਉਸ ਸਮੁੰਦਰ ਵਿਚ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਰਤਨ ਹਨ, ਲਾਲ ਹਨ, ਮੋਤੀ ਮਾਣਕ ਹਨ, ਹੀਰੇ ਹਨ ।

हम जीव उस प्यारे (सरोवर) के हंस हैं (गुरू के हो के रहने वाले हंसों को गुरू मान-सरोवर में मोती मिलते हैं)।

Sí, el mar de rubíes y corales, de perlas y diamantes de la Alabanza del Señor,

ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥੨॥

motee maanak heeraa har jas gaavat man tan bheenaa he ||2||

The Lord's Praises are pearls, gems and diamonds. Singing His Praises, my mind and body are drenched with His Love. ||2||

(ਗੁਰੂ-ਸਮੁੰਦਰ ਵਿਚ ਟਿਕ ਕੇ) ਪਰਮਾਤਮਾ ਦੇ ਗੁਣ ਗਾਵਿਆਂ ਮਨ (ਹਰੀ ਦੇ ਪੇ੍ਰਮ-ਰੰਗ ਵਿਚ) ਭਿੱਜ ਜਾਂਦਾ ਹੈ, ਸਰੀਰ (ਭੀ) ਭਿੱਜ ਜਾਂਦਾ ਹੈ ।੨।

(गुरू समुंद्र है) उस समुंद्र में (परमात्मा की सिफत-सालाह के) रतन हैं। लाल हैं। मोती-माणक हैं। हीरे हैं। (गुरू-समुंद्र में टिक के) परमात्मा के गुण गाने से मन (हरी के प्रेम-रंग में) भीग जाता है। शरीर (भी) भीग जाता है। 2।

en el que nuestro cuerpo y nuestra mente están imbuidos.(2)

ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥

har agam agaahu agaadh niraalaa ||

The Lord is inaccessible, inscrutable, unfathomable and unattached.

(ਸਭ ਜੀਵਾਂ ਵਿਚ ਵਿਆਪਕ ਹੁੰਦਿਆਂ ਭੀ) ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਅਥਾਹ ਹੈ, ਉਸ ਦੇ ਗੁਣਾਂ (ਦੇ ਸਮੁੰਦਰ) ਦੀ ਹਾਥ ਨਹੀਂ ਲੱਭਦੀ, ਉਹ ਨਿਰਲੇਪ ਹੈ ।

(सब जीवों में व्यापक होते हुए भी) परमात्मा जीवों की पहुँच से परे है। अथाह है।

Insondable, lo más Profundo de lo profundo y Desapegado es nuestro Dios.

ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥

har a(n)t na paieeaai gur gopaalaa ||

The Lord's limits cannot be found; the Guru is the Lord of the World.

ਸ੍ਰਿਸ਼ਟੀ ਦੇ ਰਾਖੇ, ਸਭ ਤੋਂ ਵੱਡੇ ਹਰੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ।

उसके गुणों (के समुंद्र) की थाह नहीं मिलती। वह निर्लिप है। सृष्टि के रखवाले। सबसे बड़े हरी के गुणों का अंत नहीं पाया जा सकता।

Oh, nadie puede encontrar los Límites de nuestro Dios Guru,

ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥੩॥

satigur mat taare taaranahaaraa mel le ra(n)g leenaa he ||3||

Through the Teachings of the True Guru, the Lord carries us across to the other side. He unites in His Union those who are colored by His Love. ||3||

ਸਭ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਪ੍ਰਭੂ ਸਤਿਗੁਰੂ ਦੀ ਮਤਿ ਦੇ ਕੇ ਪਾਰ ਲੰਘਾ ਲੈਂਦਾ ਹੈ । ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਦੇ ਪ੍ਰੇਮ-ਰੰਗ ਵਿਚ ਲੀਨ ਹੋ ਜਾਂਦਾ ਹੈ ।੩।

सब जीवों को संसार-समुंद्र से पार लंघाने में समर्थ प्रभू सतिगुरू की मति दे कर पार लंघा लेता है। जिस जीव को वह अपने चरणों में जोड़ता है वह उसके प्रेम-रंग में लीन हो जाता है। 3।

que a través de Su Sabiduría nos emancipa y nos une con Su Ser, y fundidos en Él vivimos en Su Amor.(3)

ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥

satigur baajhahu mukat kinehee ||

Without the True Guru, how can anyone be liberated?

ਉਹ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਸ਼ੁਰੂ ਤੋਂ ਹੈ, ਸਭ ਵਿਚ ਵਿਆਪਕ ਤੇ ਸਭ ਨਾਲ ਪਿਆਰ ਕਰਨ ਵਾਲਾ ਹੈ (ਉਹ ਆਪ ਹੀ ਗੁਰੂ ਮਿਲਾਂਦਾ ਹੈ),

गुरू को मिले बिना (माया के मोह-समुंद्र से) मुकित नहीं मिलती।

Oh, ¿cómo puede uno encontrar Emancipación sin el Dios Guru,

ਓਹੁ ਆਦਿ ਜੁਗਾਦੀ ਰਾਮ ਸਨੇਹੀ ॥

oh aadh jugaadhee raam sanehee ||

He has been the Friend of the Lord, from the very beginning of time, and all throughout the ages.

ਗੁਰੂ ਨੂੰ ਮਿਲਣ ਤੋਂ ਬਿਨਾ (ਮਾਇਆ ਦੇ ਮੋਹ-ਸਮੁੰਦਰ ਤੋਂ) ਖ਼ਲਾਸੀ ਨਹੀਂ ਮਿਲਦੀ ।

वह परमात्मा सारे जगत का मूल है। जुगों के आरम्भ से है। सबमें व्यापक और सबसे प्यार करने वाला है (वह स्वयं ही गुरू से मिलाता है)।

pues sólo Él es nuestro Amigo desde el principio inmemorial?

ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥੪॥

dharageh mukat kare kar kirapaa bakhase avagun keenaa he ||4||

By His Grace, He grants liberation in His Court; He forgives them for their sins. ||4||

ਉਹ ਪਰਮਾਤਮਾ ਮੇਹਰ ਕਰ ਕੇ ਸਾਡੇ ਕੀਤੇ ਔਗੁਣਾਂ ਨੂੰ ਬਖ਼ਸ਼ਦਾ ਹੈ, ਸਾਨੂੰ ਔਗੁਣਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਆਪਣੀ ਹਜ਼ੂਰੀ ਵਿਚ ਰੱਖਦਾ ਹੈ ।੪।

वह परमात्मा मेहर करके हमारे किए अवगुणों को बख्शता है। हमें अवगुणों से मुक्ति देता है और अपनी हजूरी में रखता है। 4।

Él en Su Corte perdona nuestros errores y en Su Misericordia nos emancipa. (4)